ਖੰਨਾ, 17 ਮਾਰਚ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਪਏ ਤੇਜ਼ ਮੀਂਹ, ਗੜੇਮਾਰੀ ਅਤੇ ਤੇਜ਼ ਹਨੇਰੀ ਕਾਰਨ ਖੰਨਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਮਾਨੂੰਪੁਰ, ਗੋਹ, ਜਲਣਪੁਰ, ਢਿਲਵਾਂ, ਮਾਣਕੀ, ਰਾਜੇਵਾਲ, ਮਲਕਪੁਰ, ਕੱੁਲੇਵਾਲ ਆਦਿ ਪਿੰਡ ਦੀਆਂ ਪੱਕਣ 'ਤੇ ਆਈਆਂ ਕਣਕਾਂ, ਸਰੋਂ੍ਹ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ | ਇਹ ਦੱਸਣਯੋਗ ਹੈ ਕਿ ਪਿਛਲੇ ਸਾਲ ਗਰਮੀ ਅਗੇਤੀ ਪੈਣ ਕਾਰਨ ਕਣਕ ਦਾ ਦਾਣਾ ਮਾਂਝੂ ਅਤੇ ਝਾੜ ਬਹੁਤ ਘੱਟ ਨਿਕਲਿਆ ਸੀ | ਉਸ ਤੋਂ ਬਾਅਦ ਝੋਨੇ ਦੀ ਫ਼ਸਲ ਨੂੰ ਚਾਇਨੀ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ | ਉਸ ਤੋਂ ਬਾਅਦ ਕੁੱਝ ਅਗਾਂਹਵਧੂ ਕਿਸਾਨਾਂ ਨੇ ਫ਼ਸਲੀ ਚੱਕਰ 'ਚੋਂ ਨਿਕਲਣ ਦੀ ਕੋਸ਼ਿਸ਼ ਵਿਚ ਆਲੂਆਂ ਦੀ ਖੇਤੀ ਕੀਤੀ | ਇਸ ਵਾਰ ਆਲੂਆਂ ਦਾ ਰੇਟ ਘੱਟ ਮਿਲਣ ਕਾਰਨ ਵੀ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ | ਬੀਤੀ ਰਾਤ ਹੋਈ ਤੇਜ਼ ਬਾਰਸ਼, ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ | ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਸੋਨੀ ਰੋਹਣੋਂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਗੁਰਦੀਪ ਸਿੰਘ ਰਸੂਲੜਾ, ਚੇਅਰਮੈਨ ਜੱਸੀ ਕਿਸ਼ਨਗੜ੍ਹ ਅਤੇ ਅਗਾਂਹਵਧੂ ਕਿਸਾਨਾਂ ਦਲਜੀਤ ਸਿੰਘ ਸਵੈਚ, ਹਰਪ੍ਰੀਤ ਸਿੰਘ ਢਿੱਲੋਂ ਢਿੱਲਵਾਂ, ਗੁਰਵਿੰਦਰ ਸਿੰਘ ਮਾਣਕੀ, ਰਣਧੀਰ ਸਿੰਘ ਧੀਰਾ ਢਿਲਵਾਂ, ਪਲਵਿੰਦਰ ਸਿੰਘ ਭੱਟੀ ਆਦਿ ਨਾਲ ਗੱਲ ਕਰਨ 'ਤੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੇਜ਼ ਹਨੇਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਇਸ ਸੰਬੰਧੀ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸਾਰੇ ਜ਼ਿਲ੍ਹਾ ਲੁਧਿਆਣਾ ਵਿਚ 2 ਤੋਂ 3 ਪ੍ਰਤੀਸ਼ਤ ਨੁਕਸਾਨ ਹੋਇਆ ਹੈ ਸਾਡੇ ਵਲੋਂ ਇਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਹੈ |
ਸਮਰਾਲਾ ਹਲਕੇ 'ਚ ਫ਼ਸਲਾਂ ਤਬਾਹ
ਸਮਰਾਲਾ, (ਗੋਪਾਲ ਸੋਫਤ)-ਕੁਝ ਹਫ਼ਤਿਆਂ 'ਚ ਵਿਕਣ ਲਈ ਮੰਡੀਆਂ ਵਿਚ ਆਉਣ ਵਾਲੀਆਂ ਕਣਕ, ਸਰੋਂ੍ਹ, ਮੁੰਗਰਾ ਅਤੇ ਆਲੂ ਸਮੇਤ ਕਈ ਫ਼ਸਲਾਂ ਦਾ ਸਮਰਾਲਾ ਹਲਕੇ ਦੇ ਅਨੇਕਾਂ ਪਿੰਡਾਂ ਵਿਚ ਬੀਤੀ ਰਾਤ ਪਏ ਭਾਰੀ ਮੀਂਹ ਅਤੇ ਹੋਈ ਜ਼ਬਰਦਸਤ ਗੜੇਮਾਰੀ ਕਾਰਨ ਤਬਾਹ ਹੋ ਗਈਆਂ ਹਨ ¢ ਇਸ ਹਲਕੇ ਦੇ ਪਿੰਡ ਹਰਿਓਾ, ਊਰਨਾ, ਗਹਿਲੇਵਾਲ, ਸਿਹਾਲਾ ਅਤੇ ਬਾਲਿਓ ਤੋਂ ਲੈ ਕੇ ਨਹਿਰ ਸਰਹਿੰਦ ਦੇ ਆਸ-ਪਾਸ ਦੇ ਖੇਤਾਂ ਵਿਚ ਮੀਂਹ ਅਤੇ ਗੜੇਮਾਰੀ ਨੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ¢ ਮੀਂਹ ਅਤੇ ਹਨੇਰੀ ਕਾਰਨ ਜਿੱਥੇ ਕਣਕ ਦੀ ਫ਼ਸਲ ਖੇਤਾਂ 'ਚ ਪੂਰੀ ਤਰ੍ਹਾਂ ਢਹਿ ਕੇ ਖੇਤਾਂ ਵਿਚ ਹੀ ਵਿਛ ਗਈ ਹੈ ਉੱਥੇ ਮੱਕੀ, ਸਰ੍ਹੋਂ, ਹਰਾ ਚਾਰਾ, ਮੂੰਗਰਿਆਂ ਅਤੇ ਆਲੂਆਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੀ ਨਹੀਂ ਹੋਈ ਬਲਕਿ ਬਰਬਾਦ ਹੋ ਗਈ ਹੈ ¢ ਪਿੰਡ ਹਰਿਓਾ ਦੇ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਅਤੇ ਗੜੇਮਾਰੀ ਨੇ ਉਸ ਦੀ ਪੰਜ ਏਕੜ ਕਣਕ, 8 ਏਕੜ ਮੱਕੀ ਅਤੇ 5 ਏਕੜ ਸਰੋਂ੍ਹ ਦੀ ਫ਼ਸਲ ਬਿਲਕੁਲ ਤਬਾਹ ਕਰ ਦਿੱਤੀ ਹੈ¢ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਘੁਲਾਲ ਨੇ ਦੱਸਿਆ ਹੈ ਇਸ ਇਲਾਕੇ ਦੀ ਪੂਰੀ ਬੈਲਟ ਵਿਚ ਹਨੇਰੀ, ਮੀਂਹ ਅਤੇ ਗੜੇਮਾਰੀ ਨੇ ਆਪਣਾ ਪੂਰਾ ਕਹਿਰ ਵਿਖਾਇਆ ਹੈ¢ ਉਨ੍ਹਾਂ ਦੱਸਿਆ ਕਿ ਪਿਛੇਤੀਆਂ ਕਣਕਾਂ ਤਾਂ ਪੂਰੀ ਤਰਾਂ ਨਾਲ ਬਰਬਾਦ ਹੋ ਗਈਆਂ ਹਨ¢ ਆਲੂਆਂ ਦੇ ਖੇਤਾਂ ਵਿਚ ਪੁਟਾਈ ਲਈ ਤਿਆਰ ਖੜੀ ਫ਼ਸਲ ਅਤੇ ਜਿਨ੍ਹਾਂ ਖੇਤਾਂ 'ਚੋਂ ਅਜੇ ਆਲੂ ਦੀ ਪੁਟਾਈ ਕੀਤੀ ਜਾ ਰਹੀ ਸੀ, ਦੇ ਖੇਤਾਂ ਵਿਚ ਫ਼ਸਲ ਉੱਪਰ ਮੀਂਹ ਦਾ ਪਾਣੀ ਖੜ੍ਹ ਗਿਆ ਹੈ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਇਸ ਕੁਦਰਤੀ ਕਰੋਪੀ ਨੇ ਭਾਰੀ ਨੁਕਸਾਨ ਪੁਚਾਇਆ ਹੈ¢ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਭਾਰੀ ਮੀਂਹ ਅਤੇ ਗੜੇਮਾਰੀ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਫ਼ਸਲਾਂ ਦੇ ਵੱਡਾ ਨੁਕਸਾਨ ਕੀਤਾ ਹੈ ਇਸ ਲਈ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਵੇ ਅਤੇ ਇਸ ਵਾਰ ਕਣਕ 'ਤੇ ਘੱਟੋ-ਘੱਟ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰੇ¢ ਚੇਅਰਮੈਨ ਅਜਮੇਰ ਸਿੰਘ ਪੁਰਬਾ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਜਤਿੰਦਰ ਸਿੰਘ ਸਰਪੰਚ ਜੋਗਾ ਬਲਾਲਾ ਨੇ ਵੀ ਮੰਗ ਕੀਤੀ ਹੈ ਕਿ ਸਰਕਾਰ ਵਿਸ਼ੇਸ਼ ਫ਼ਸਲਾਂ ਦੇ ਖ਼ਰਾਬੇ ਸੰਬੰਧੀ ਪੁਰਾਣੇ ਸਰਕਾਰੀ ਮੁਆਵਜ਼ੇ ਦੇ ਨਿਯਮ ਬਦਲ ਕੇ ਕੁਦਰਤੀ ਕਰੋਪੀਆਂ ਕਾਰਨ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਫ਼ਸਲ ਦੀ ਬਜਾਰੀ ਕੀਮਤ ਦੇ ਬਰਾਬਰ ਮੁਆਵਜ਼ਾ ਦੇਵੇ¢
ਤੇਜ਼ ਹਵਾਵਾਂ ਤੇ ਬੇਮੌਸ਼ਮੀ ਬਾਰਿਸ਼ ਕਾਰਨ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ
ਬੀਜਾ,(ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਵਿਚ ਹੋ ਰਹੀ ਬੇਮੌਸਮੀ ਬਾਰਸ਼ ਨੇ ਜਿੱਥੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਹੈ¢ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਨਦਾਤਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ¢ ਕਸਬਾ ਬੀਜਾ ਦੇ ਪਿੰਡ ਰੁਪਾਲੋਂ, ਬਗ਼ਲੀ ਖ਼ੁਰਦ, ਚਾਵਾ, ਪੂਰਬਾ, ਦਹਿੜੂ, ਹਰਬੰਸਪੁਰਾ, ਰੂਪਾ ਆਦਿ ਪਿੰਡਾਂ ਸਮੇਤ ਹੋਰ ਪਿੰਡਾਂ ਵਿਚ ਦੇਰ ਰਾਤ ਪਈ ਤੇਜ ਬਾਰਸ਼ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਧਰਤੀ 'ਤੇ ਵਿਛ ਗਈ ਹੈ¢ ਬੇਮੌਸਮੀ ਬਾਰਿਸ਼ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ¢ ਜਦੋਂ ਕਿ ਰਾਤ ਤੋਂ ਲਗਾਤਾਰ ਬਰਸਾਤ ਅਤੇ ਹਨ੍ਹੇਰੀ ਨੇ ਕਣਕ ਨੂੰ ਤਹਿਸ ਨਹਿਸ ਕਰ ਦਿੱਤਾ ਹੈ¢ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਨਾ ਰੁਕੀ ਤਾਂ ਕਣਕ ਦਾ ਬਹੁਤ ਨੁਕਸਾਨ ਹੋ ਜਾਵੇਗਾ, ਕਿਉਂਕਿ ਜੋ ਕਣਕ ਧਰਤੀ 'ਤੇ ਵਿਛ ਗਈ ਹੈ, ਉਹ ਕਣਕ ਦਾ ਕਾਲਾ ਦਾਣਾ ਬਣ ਜਾਏਗਾ¢ ਇਸ ਸਮੇਂ ਭਿੰਦਰ ਸਿੰਘ ਬੀਜਾ, ਜਥੇਦਾਰ ਹਰਜੀਤ ਸਿੰਘ ਅਟਵਾਲ, ਲੰਬੜਦਾਰ ਬਲਵਿੰਦਰ ਸਿੰਘ ਗੰਢੂਆਂ, ਪ੍ਧਾਨ ਹਰਪ੍ਰੀਤ ਸਿੰਘ ਭੋਲਾ ਦਹਿੜੂ, ਹਰਪਾਲ ਸਿੰਘ, ਨਗਿੰਦਰ ਸਿੰਘ, ਤੇਜਿੰਦਰ ਸਿੰਘ ਮਨੀ, ਅਜਮੇਰ ਸਿੰਘ, ਕਰਮ ਸਿੰਘ, ਮਲਕੀਤ ਸਿੰਘ ਆਦਿ ਨੇ ਕਿਹਾ ਕਿ ਬੀਤੀ ਰਾਤ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਸਾਡੀ 50 ਪ੍ਰਤੀਸ਼ਤ ਕਣਕ ਨੂੰ ਖ਼ਰਾਬ ਕਰ ਦਿੱਤਾ ਹੈ, ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ¢ ਕਿਸਾਨਾਂ ਨੂੰ ਤਾਂ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਰ ਝੱਲਣੀ ਹੀ ਪੈਂਦੀ ਹੈ, ਇਕ ਪਾਸੇ ਜਿੱਥੇ ਸਰਕਾਰਾਂ ਕਿਸਾਨਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰੇ ਨੇ ਉੱਥੇ ਕੁਦਰਤੀ ਮਾਰ ਵੀ ਕਿਸਾਨਾਂ ਨੂੰ ਪੈ ਰਹੀ ਹੈ ¢
ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਚਿੰਤਾ ਹੋਰ ਵਧੀ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਬੀਤੀ ਰਾਤ ਨੂੰ ਕਈ ਥਾਵਾਂ 'ਤੇ ਹੋਈ ਬੇਮੌਸਮੀ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਇਲਾਕੇ 'ਚ ਨਿੱਸਰ ਚੁੱਕੀ ਕਣਕ ਦੀ ਫ਼ਸਲ ਨੂੰ ਝੰਬ ਕੇ ਰੱਖ ਦਿੱਤਾ ਹੈ¢ ਤੇਜ ਹਵਾ ਅਤੇ ਬਾਰਿਸ਼ ਨੇ ਕਈ ਥਾਈਾ ਕਿਸਾਨ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਕੇ ਪਹਿਲਾਂ ਤੋਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੋਰ ਚਿੰਤਾ ਦੇ ਆਲਮ ਵਿਚ ਪਾ ਕੇ ਰੱਖ ਦਿੱਤਾ ਹੈ¢ ਤੇਜ਼ ਹਵਾ ਅਤੇ ਬਾਰਸ਼ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਚੰਡੀਗੜ੍ਹ ਰੋਡ ਸਥਿਤ ਕਈ ਪਿੰਡਾਂ 'ਚ ਕਾਫੀ ਵੇਖਣ ਨੂੰ ਮਿਲਿਆ¢ ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਮੀਂਹ ਅਤੇ ਚੱਲੀਆਂ ਤੇਜ ਹਵਾਵਾਂ ਨੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ¢ ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਕਣਕ ਨੂੰ ਤਾਜ਼ਾ ਪਾਣੀ ਲਗਾਇਆ ਸੀ, ਉਹ ਫ਼ਸਲ ਜ਼ਿਆਦਾ ਡਿੱਗੀ ਹੈ¢ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਣਕ ਧਰਤੀ 'ਤੇ ਵਿਛ ਗਈ ਹੈ | ਇਸ ਨਾਲ ਕਣਕ ਦੇ ਝਾੜ ਵੀ ਅਸਰ ਪਵੇਗਾ¢ ਕਿਸਾਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਮੌਸਮ ਦਾ ਮਜਾਜ਼ ਬਦਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਕਿਸਾਨਾਂ ਲਈ ਕਾਫੀ ਹੱਦ ਤੱਕ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ¢
ਤੇਜ਼ ਹਨੇਰੀ, ਬਾਰਸ਼ ਤੇ ਗੜੇਮਾਰੀ ਨੇ ਪੱਕਣ ਕੰਢੇ ਖੜ੍ਹੀ ਕਣਕ ਦੀ ਫ਼ਸਲ ਕੀਤੀ ਢਹਿ-ਢੇਰੀ
ਸਾਹਨੇਵਾਲ, (ਹਨੀ ਚਾਠਲੀ)-ਬੀਤੀ ਰਾਤ ਸਾਹਨੇਵਾਲ ਇਲਾਕੇ ਵਿਚ ਆਈ ਤੇਜ਼ ਹਨੇਰੀ, ਬਾਰਿਸ਼ ਅਤੇ ਹੋਈ ਗੜੇਮਾਰੀ ਨੇ ਪੱਕਣ ਕੰਢੇ ਖੜ੍ਹੀ ਕਿਸਾਨਾਂ ਦੀ ਕਣਕ ਦੀ ਫ਼ਸਲ ਕਾਫੀ ਹੱਦ ਤੱਕ ਖ਼ਰਾਬ ਹੋ ਜਾਣ ਦਾ ਸਮਾਚਾਰ ਮਿਲਿਆ ਹੈ ¢ ਜਾਣਕਾਰੀ ਅਨੁਸਾਰ ਸਾਹਨੇਵਾਲ ਦੇ ਕਿਸਾਨ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਇਕਦਮ ਤੇਜ਼ ਹਵਾ ਚੱਲ ਪਈ ਤੇ ਨਾਲ ਹੀ ਬਾਰਿਸ਼ ਵੀ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਇਕਦਮ ਤੇਜ਼ੀ ਨਾਲ ਗੜੇਮਾਰੀ ਸ਼ੁਰੂ ਹੋ ਗਈ | ਜਿਸ ਕਾਰਨ ਸਾਡੀ ਖੇਤਾਂ 'ਚ ਪੱਕਣ ਕੰਢੇ ਖੜ੍ਹੀ ਕਣਕ ਦੀ ਫ਼ਸਲ ਇਕਦਮ ਧਰਤੀ 'ਤੇ ਵਿਛ ਗਈ ਅਤੇ ਪਏ ਗੜਿਆਂ ਦੇ ਨਾਲ ਕਣਕ ਦੀਆਂ ਬੱਲੀਆਂ ਵੀ ਕਾਫੀ ਹੱਦ ਤੱਕ ਝੜ ਗਈਆਂ¢ ਉਨ੍ਹਾਂ ਕਿਹਾ ਕਿ ਸਾਡੀ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਲਗਭਗ 50 ਫ਼ੀਸਦੀ ਖ਼ਰਾਬ ਹੋ ਚੁੱਕੀ ਹੈ¢ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ਿਆਂ ਦੀ ਮਾਰ ਅਤੇ ਕੁਦਰਤੀ ਆਫ਼ਤਾਂ ਦੇ ਨਾਲ ਦੱਬਿਆ ਪਿਆ ਹੈ | ਪਰ ਹੁਣ ਤੇਜ਼ ਬਾਰਸ਼ ਤੇ ਹੋਈ ਗੜੇਮਾਰੀ ਦੇ ਨਾਲ ਕਿਸਾਨਾਂ ਦੀ ਖੇਤਾਂ 'ਚ ਖੜੀ ਕਣਕ ਦੀ ਫ਼ਸਲ ਕਾਫੀ ਹੱਦ ਤੱਕ ਖ਼ਰਾਬ ਹੋ ਚੁੱਕੀ ਹੈ¢ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਰਿਸ਼ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਜੋ ਖ਼ਰਾਬ ਹੋਈ ਹੈ | ਉਸ 'ਤੇ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਜਲਦ ਹੀ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ¢
ਮਲੌਦ, 17 ਮਾਰਚ (ਸਹਾਰਨ ਮਾਜਰਾ)-ਸਬ-ਡਵੀਜ਼ਨ ਪੀ. ਐੱਸ. ਪੀ. ਸੀ.ਐੱਲ ਮਲੌਦ ਅਤੇ ਆਸਪਾਸ ਦੇ ਪਿੰਡਾਂ ਵਿੱਚ ਪਾਵਰਕਾਮ ਵਲੋਂ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਉਣ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਕਿਸਾਨ ਆਗੂ ਅਵਤਾਰ ਸਿੰਘ ਬਾਬਰਪੁਰ ਅਤੇ ਬਲਵੀਰ ਸਿੰਘ ...
ਸਾਹਨੇਵਾਲ, 17 ਮਾਰਚ (ਹਨੀ ਚਾਠਲੀ, ਅਮਰਜੀਤ ਸਿੰਘ ਮੰਗਲੀ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ, ਸਮੂਹ ਮੈਂਬਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 13 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ...
ਮਲੌਦ, 17 ਮਾਰਚ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐੱਸ.ਐੱਮ.ਓ. ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸੀ.ਐਚ.ਸੀ. ਮਲੌਦ ਵਲੋਂ ਐੱਚ.ਆਈ.ਵੀ. ਏਡਜ਼ ਸੰਬੰਧੀ ਜਨ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ...
ਸਮਰਾਲਾ, 17 ਮਾਰਚ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਕੇਂਦਰ ਸਰਕਾਰ ਵਿਰੁੱਧ ਆਪਣਾ ਰੋਹ ਪ੍ਰਗਟ ਕਰਨ ਲਈ 20 ਮਾਰਚ ਨੂੰ ਦਿੱਲੀ ਵਿਚ ਦਿੱਤੇ ਜਾਣ ਵਾਲੇ ਰੋਸ ਧਰਨੇ ਲਈ ਪੰਜਾਬ ਭਰ ਦੇ ਕਿਸਾਨਾਂ ਅੰਦਰ ਭਾਰੀ ਉਤਸ਼ਾਹ ਹੈ¢ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਸਬਰ ਪਰਖ ...
ਖੰਨਾ, 17 ਮਾਰਚ (ਹਰਜਿੰਦਰ ਸਿੰਘ ਲਾਲ)-ਭਾਜਪਾ ਜ਼ਿਲ੍ਹਾ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਮਰੀਸ਼ ਵਿਜ ਨੇ ਜ਼ਿਲ੍ਹਾ ਖੰਨਾ ਭਾਜਪਾ ਦੀ ਟੀਮ ਦਾ ਵਿਸਥਾਰ ਕੀਤਾ | ਜਿਸ ਵਿਚ ਗੁਰਦਿਆਲ ਸਿੰਘ ਸੋਢੀ ਨੂੰ ਜ਼ਿਲ੍ਹਾ ਖੰਨਾ ...
ਸਾਹਨੇਵਾਲ, 17 ਮਾਰਚ (ਹਨੀ ਚਾਠਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਨੇਵਾਲ ਲੜਕੇ ਵਿਖੇ ਜੀ-20 ਦੀ ਜਾਣਕਾਰੀ ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਇਸ ਵਾਰ ਭਾਰਤ ਜੀ-20 ...
ਖੰਨਾ, 17 ਮਾਰਚ (ਹਰਜਿੰਦਰ ਸਿੰਘ ਲਾਲ)-ਸਾਬਕਾ ਡੀ.ਐੱਸ.ਓ. ਮਹਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਦੀ ਮਦਦ ਨਾਲ ਪਿੰਡ ਰਹੌਣ ਵਿਖੇ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ¢ ਜਿਸ 'ਚ ਉਚੇਚੇ ਤੌਰ 'ਤੇ ਡੀ.ਐੱਸ.ਪੀ (ਖੰਨਾ) ਕਰਨੈਲ ਸਿੰਘ ਵੀ ਪੁੱਜੇ | ਉਨ੍ਹਾਂ ਨੇ ...
ਬੀਜਾ, 17 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ ਫ਼ਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਵਿਖੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਵਰਿੰਦਰਜੀਤ ਕੌਰ ਵਲੋਂ 'ਪੰਜਾਬ ਵਿਚ ਪਰਵਾਸ ਦਾ ਰੁਝਾਨ' ਵਿਸ਼ੇ 'ਤੇ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ¢ ਜਿਸ ...
ਡੇਹਲੋਂ, 17 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਡਾ. ਹਰਤਿੰਦਰ ਕੌਰ ਅਤੇ ਐੱਸ. ਐਮ. ਓ. ਮਲੌਦ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਸ਼ੰਕਰ ਵਿਖੇ ਸਿਹਤ ਅਤੇ ਤੰਦਰੁਸਤ ਕੇਂਦਰ ਘਵੱਦੀ ਵੱਲੋਂ ਸੀ. ਐੱਚ. ਓ. ਸੁਖਵੰਤ ਕੌਰ, ਆਸ਼ਾ ਵਰਕਰ ਜਸਵਿੰਦਰ ਕੌਰ ਸ਼ੰਕਰ ...
ਖੰਨਾ, 17 ਮਾਰਚ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਵਲੋਂ ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਏ.ਡੀ.ਸੀ. ਅਨੀਤਾ ਦਰਸ਼ੀ ਦੀ ਅਗਵਾਈ ਹੇਠ ਖੰਨਾ ਦੇ ਏ. ਐੱਸ. ਗਰੁੱਪ ਆਫ਼. ਇੰਸਟੀਚਿਊਸ਼ਨਜ਼, ਕਲਾਲ ਮਾਜਰਾ ਦੇ ਸਵੈ-ਸਹਾਇਤਾ ਗਰੁੱਪ ਬਣਾ ਕੇ ਵਿਦਿਆਰਥੀਆਂ ਨੂੰ ...
ਖੰਨਾ, 17 ਮਾਰਚ (ਹਰਜਿੰਦਰ ਸਿੰਘ ਲਾਲ)-ਏ.ਐੱਸ.ਕਾਲਜ ਫ਼ਾਰ ਵਿਮੈਨ ਖੰਨਾ ਵਿਖੇ ਖੇਡ ਵਿਭਾਗ ਵਲੋਂ ਕਾਲਜ ਦੇ ਖੇਡ ਮੈਦਾਨ 'ਚ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਖੇਡ ਗਤੀਵਿਧੀਆਂ ਦੀ ਪ੍ਰਧਾਨਗੀ ਕਾਲਜ ਸਕੱਤਰ ਐਡਵੋਕੇਟ ਅਮਿਤ ਵਰਮਾ ਵਲੋਂ ਕੀਤੀ ਗਈ | ਇਸ ਮੌਕੇ ਜਨਰਲ ...
ਗੁਰੂਸਰ ਸੁਧਾਰ, 17 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਐਤੀਆਣਾ ਵਿਖੇ ਆਟਾ ਦਾਲ ਸਕੀਮ ਤਹਿਤ 100 ਗ਼ਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਕਾਰਨ ਜਿਥੇ ਹਾਹਾਕਾਰ ਮਚੀ ਹੈ ਤੇ ਉਥੇ ਲਾਭਪਾਤਰੀਆਂ 'ਚ ਨਿਰਾਸ਼ਾ ਦਾ ਆਲਮ ਹੈ | ਸਰਪੰਚ ਲਖਵੀਰ ਸਿੰਘ ਤੇ ਸਾਬਕਾ ...
ਹੰਬੜਾਂ, 17 ਮਾਰਚ (ਮੇਜਰ ਹੰਬੜਾਂ)-ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਵਾਤਾਵਰਨ ਨੂੰ ਬਚਾਏ ਜਾਣ 'ਚ ਪਾਏ ਜਾ ਰਹੇ ਯੋਗਦਾਨ ਬਦਲੇ ਗ੍ਰਾਮ ਪੰਚਾਇਤ ਹੰਬੜਾਂ ਸਰਪੰਚ ਰਣਜੋਧ ਸਿੰਘ ਜੱਗਾ, ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਹਰਨੇਕ ਸਿੰਘ ਲਾਦੀਆਂ, ਪੰਚਾਇਤ ...
ਹੰਬੜਾਂ, 17 ਮਾਰਚ (ਮੇਜਰ ਹੰਬੜਾਂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਸਬਾ ਹੰਬੜਾਂ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਜੀ-20 ਦੇ ਅੰਮਿ੍ਤਸਰ ਵਿਖੇ ਚੱਲ ਰਹੇ ਸੰਮੇਲਨ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੀ-20 ਨੂੰ ਦੇਸ਼ ...
ਹੰਬੜਾਂ, 17 ਮਾਰਚ (ਹਰਵਿੰਦਰ ਸਿੰਘ ਮੱਕੜ)-ਇਥੋਂ ਨਜ਼ਦੀਕੀ ਪਿੰਡ ਮਲਕਪੁਰ ਬੇਟ ਵਿਖੇ ਸਾਲਾਨਾ 8ਵਾਂ ਛਿੰਝ ਮੇਲਾ ਗਿਆਨ ਪਹਿਲਵਾਨ ਅਖਾੜਾ ਮਲਕਪੁਰ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ ਵਿਚ 15 ਅਖਾੜਿਆਂ ਦੇ 50 ਜੋੜੇ ਪਹਿਲਵਾਨਾਂ ਨੇ ਜ਼ੋਰ ਅਜਮਾਇਸ਼ ਕੀਤੀ | ਇਸ ਛਿੰਝ ਮੇਲੇ ...
ਪਾਇਲ, 17 ਮਾਰਚ (ਨਿਜ਼ਾਮਪੁਰ/ਰਜਿੰਦਰ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਪਾਇਲ ਡਾ. ਜੈਦੀਪ ਸਿੰਘ ਚਾਹਲ ਦੀ ਅਗਵਾਈ ਤਹਿਤ ਸੀ.ਐੱਚ.ਸੀ ਪਾਇਲ ਵਿਖੇ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ ਗਿਆ ¢ ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਨਵੀਨ ਨੇ ਦੱਸਿਆ ਕਿ ਦੇਸ਼ ਭਰ ...
ਦੋਰਾਹਾ, 17 ਮਾਰਚ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਕੰਪਿਊਟਰ ਸਾਇੰਸ ਵਿਭਾਗ ਅਤੇ ਕਰੀਅਰ ਗਾਈਡੈਂਸ ਸੈੱਲ ਦੇ ਸਹਿਯੋਗ ਨਾਲ਼ ਸਾਫ਼ਟਵੇਅਰ ਡਿਵੈਲਪਮੈਂਟ ਪ੍ਰੋਸੈੱਸ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਰਾਹੁਲ ਆਦਿਆ, ਸੀ.ਈ.ਓ., ...
ਬੀਜਾ, 17 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਫ਼ਾਰ ਗਰਲਜ਼ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਵਰਿੰਦਰਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਵਿਚ ...
ਈਸੜੂ, 17 ਮਾਰਚ (ਬਲਵਿੰਦਰ ਸਿੰਘ)-ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2023-24 ਦੀ ਧਾਰਮਿਕ ਸਮਾਗਮ ਨਾਲ ਸ਼ੁਰੂਆਤ ਕੀਤੀ ਗਈ¢ ਇਸ ਸਮੇਂ ਸਮੂਹ ਸਕੂਲੀ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਸਕੂਲ ਸਟਾਫ਼ ਵਲੋਂ ਸ੍ਰੀ ...
ਪਾਇਲ, 17 ਮਾਰਚ (ਰਜਿੰਦਰ ਸਿੰਘ/ਨਿਜ਼ਾਮਪੁਰ)-ਸੰਯੁਕਤ ਕਿਸਾਨ ਮੋਰਚੇ ਵਲੋਂ 20 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਰੈਲੀ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ...
ਖੰਨਾ, 17 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਪੀ.ਜੀ.ਡੀ.ਸੀ.ਏ. ਪਹਿਲੇ ਸਮੈਸਟਰ ਦੇ ਨਤੀਜੇ ਵਿਚ ਏ.ਐੱਸ. ਕਾਲਜ ਫ਼ਾਰ ਵਿਮੈਨ, ਖੰਨਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਨਤੀਜਾ 100 ਫ਼ੀਸਦੀ ਰਿਹਾ ਹੈ¢ ...
ਮਲੌਦ, 17 ਮਾਰਚ (ਸਹਾਰਨ ਮਾਜਰਾ)-ਹਲਕਾ ਪਾਇਲ ਦੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪਾਰਟੀ ਦੇ ਉਪ ਦਫ਼ਤਰ ਮਲੌਦ ਵਿਖੇ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜ਼ਿਆਦਾਤਰ ਮੁਸ਼ਕਿਲਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ¢ ਇਸ ...
ਮਲੌਦ, 17 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮੁਕੰਦ ਸਿੰਘ ਕਿਸ਼ਨਪੁਰਾ ਚੇਅਰਮੈਨ ਪੀ.ਏ.ਡੀ.ਬੀ ਮਲੌਦ, ਪਰਮਜੀਤ ਸਿੰਘ ਰੋੜੀਆਂ, ਮੇਜਰ ਸਿੰਘ ਰੱਬੋਂ ਉੱਚੀ ਤੇ ਯੂਥ ਆਗੂ ਕਰਮਜੀਤ ਸਿੰਘ ਰੱਬੋਂ ਨੀਚੀ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਜੈਨਕੋ) ਦੇ ਨਵ ਨਿਯੁਕਤ ...
ਮਲੌਦ, 17 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਦੀ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਸਿਹੌੜਾ ਵਿਖੇ ਹੋਈ, ਜਿਸ ਵਿਚ ਬਲਾਕ ਦੇ ਪਿੰਡਾਂ ...
ਸਮਰਾਲਾ, 17 ਮਾਰਚ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਪੰਜਾਬੀ ਮਾਂ ਬੋਲੀ ਦੇ ਬੇਬਾਕ ਵਕੀਲ ਸ਼ਾਇਰ ਬਾਬੂ ਫਿਰੋਜ਼ਦੀਨ ਸ਼ਰਫ ਦਾ ਸਾਹਿਤ ਤੇ ਭਾਸ਼ਾ 'ਚ ਪਾਇਆ ਵਡਮੁੱਲਾ ਯੋਗਦਾਨ ਅਭੁੱਲ ਹੈ | ਇਹ ਸ਼ਬਦ ਲੇਖਕ ਮੰਚ ਸਮਰਾਲਾ ਦੀ ਬਾਬੂ ਫਿਰੋਜ਼ਦੀਨ ਸ਼ਰਫ ਹੁਰਾਂ ਦੀ ਯਾਦ ਵਿਚ ...
ਖੰਨਾ, 17 ਮਾਰਚ (ਮਨਜੀਤ ਸਿੰਘ ਧੀਮਾਨ)-ਬਲਾਕ ਖੰਨਾ ਅਧੀਨ ਪੈਂਦੇ ਵੱਖ ਵੱਖ ਪਿੰਡਾਂ 'ਚ ਕਿਸਾਨਾਂ ਨੂੰ ਕਣਕ, ਝੋਨਾ ਦੇ ਰਵਾਇਤੀ ਫ਼ਸਲ ਚੱਕਰ 'ਚ ਗਰਮ ਰੁੱਤ ਦੀ ਸੱਠੀ ਮੂੰਗੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ | ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰ ...
ਮਲੌਦ, 17 ਮਾਰਚ (ਸਹਾਰਨ ਮਾਜਰਾ)-ਨਜ਼ਦੀਕੀ ਪਿੰਡ ਗੋਸਲ ਦੇ ਨੈਸ਼ਨਲ ਅਥਲੀਟ ਦੌੜਾਕ ਰਾਮ ਲਾਲ ਸਿੰਘ ਦਾ ਜਿੱਤਾਂ ਦਾ ਸਿਲਸਿਲਾ ਬਰਕਰਾਰ ਚੱਲਿਆ ਆ ਰਿਹਾ ਹੈ¢ ਦੌੜਾਕ ਰਾਮਲਾਲ ਗੋਸਲਾਂ ਨੇ ਆਪਣੀਆਂ ਪਿਛਲੀਆਂ ਜਿੱਤਾਂ ਨੂੰ ਅੱਗੇ ਤੋਰਦਿਆਂ ਲਵਲੀ ਪ੍ਰੋਫੈਸ਼ਨਲ ...
ਜੌੜੇਪੁਲ ਜਰਗ, 17 ਮਾਰਚ (ਪਾਲਾ ਰਾਜੇਵਾਲੀਆ)-ਮਹਾਨ ਯੁੱਗ ਪੁਰਸ਼ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਦੀ ਬਰਸੀ ਗੁ. ਯਾਦਗਾਰ ਸਾਹਿਬ ਜਰਗ ਵਿਖੇ ਗੁਰਦੁਆਰਾ ਮੁਖੀ ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਦੀ ਸਰਪ੍ਰਸਤੀ ਹੇਠ ...
ਸਾਹਨੇਵਾਲ, 17 ਮਾਰਚ (ਹਨੀ ਚਾਠਲੀ)-ਸੱਚ ਐਨ.ਜੀ.ਓ ਵਲੋਂ ਕੇਂਦਰੀ ਪੇਂਡੂ ਵਿਕਾਸ ਪ੍ਰੋਗਰਾਮ ਤਹਿਤ ਲੁਧਿਆਣਾ ਦੇ 21 ਸਕੂਲਾਂ ਵਿਚ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਨੂੰ ਸੌਂਪਣ ਦੀ ਰਸਮ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਾਹਨੇਵਾਲ ਵਿਖੇ ਕੀਤੀ ਗਈ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX