ਮਹਿਲ ਕਲਾਂ, 17 ਮਾਰਚ (ਤਰਸੇਮ ਸਿੰਘ ਗਹਿਲ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਠੱਪ ਪਈਆਂ ਸਰਗਰਮੀਆਂ ਨੰੂ ਮੁੜ ਤੋਂ ਚਾਲੂ ਕਰਨ ਲਈ ਹਲਕਾ ਅਕਾਲੀ ਦਲ ਦੇ ਵਰਕਰ ਕਮਰਕੱਸੇ ਕਰਦੇ ਦਿਖਾਈ ਦੇ ਰਹੇ ਹਨ, ਤਾਂ ਜੋ ਲਗਾਤਾਰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਗੱਠਜੋੜ ਉਮੀਦਵਾਰ ਦੀ ਹੋਈ ਬੁਰੀ ਤਰ੍ਹਾਂ ਹਾਰ ਦਾ ਖ਼ਮਿਆਜ਼ਾ ਪਾਰਟੀ ਨੰੂ ਮੁੜ ਨਾ ਭੁਗਤਣਾ ਪਵੇ | ਹੁਣ ਇਸ ਪੰਥਕ ਹਲਕੇ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਮਹਿਲ ਕਲਾਂ ਵਿਚ ਅਕਾਲੀ ਦਲ ਦੀ ਮਜ਼ਬੂਤੀ ਲਈ ਅਕਾਲੀ ਦਲ ਪੱਬਾਂ-ਭਾਰ ਦਿਖਾਈ ਦੇ ਰਿਹਾ ਹੈ | ਭਾਵ ਕਿ ਲਗਾਤਾਰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਲਗਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਬਕ ਸਿੱਖ ਲਿਆ ਹੈ, ਕਿਉਂਕਿ ਪਾਰਟੀ ਵਲੋਂ ਬੀਤੇ ਕੁਝ ਦਿਨਾਂ ਤੱਕ ਹਲਕੇ ਦੀ ਅਗਵਾਈ ਲਈ ਨਿਯੁਕਤ ਕੀਤੇ ਜਾਣ ਵਾਲੇ ਹਲਕਾ ਇੰਚਾਰਜ ਲਈ ਪਾਰਟੀ ਦੇ ਬਹੁ ਗਿਣਤੀ ਆਗੂ, ਹਲਕੇ ਦੇ ਸਰਕਲ ਜਥੇਦਾਰ ਤੇ ਹੋਰ ਵਰਕਰ ਇੱਕਮੁੱਠ ਦਿਖਾਈ ਦਿੱਤੇ ਤੇ ਪੰਥਕ ਹਲਕੇ ਦੀ ਅਗਵਾਈ ਲਈ ਪੰਥਕ ਉਮੀਦਵਾਰ ਵਜੋਂ ਹਲਕਾ ਆਗੂ ਦੀ ਮੰਗ ਪਾਰਟੀ ਪ੍ਰਧਾਨ ਪਾਸੋਂ ਕੀਤੀ ਗਈ | ਬੀਤੇ ਕੁਝ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੀ ਮੀਟਿੰਗ ਦੇ ਸਿਲਸਿਲੇ ਸੰਬੰਧੀ ਹਲਕੇ ਦੇ ਇਕ ਸੀਨੀਅਰ ਆਗੂ ਵਲੋਂ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਇੰਚਾਰਜ ਦੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਦਾ ਅਗਲਾ ਹੋਣ ਵਾਲਾ ਹਲਕਾ ਇੰਚਾਰਜ ਹਲਕੇ ਦੇ ਪਿੰਡ ਵਿਚੋਂ ਹੋਵੇਗਾ ਨਾ ਕਿ ਕਿਸੇ ਹੋਰ ਹਲਕੇ ਤੋਂ ਪੈਰਾਸ਼ੂਟ ਦੀ ਤਰ੍ਹਾਂ ਉਤਾਰਿਆ ਜਾਵੇਗਾ | ਜ਼ਿਕਰਯੋਗ ਹੈ ਕਿ ਕਿਸੇ ਸਮੇਂ ਹਲਕੇ ਵਿਚ ਸ਼੍ਰੋਮਣੀ ਅਕਾਲੀ ਦੀ ਤੂਤੀ ਬੋਲਦੀ ਰਹੀ, 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਗੋਬਿੰਦ ਸਿੰਘ ਕਾਂਝਲਾ ਨੇ 42797 ਵੋਟਾਂ ਹਾਸਲ ਕੀਤੀਆਂ ਤੇ ਪਾਰਟੀ ਨਾਲ ਸਬੰਧਿਤ ਹਲਕੇ ਦੇ ਕਈ ਕੱਦਾਵਾਰ ਆਗੂਆਂ ਵਲੋਂ ਉਸ ਸਮੇਂ ਕਾਂਝਲਾ ਨੰੂ ਸਮਰਥਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਹਾਰ ਦਾ ਮੂੰਹ ਦੇਖਣਾ ਪਿਆ, ਇਸ ਚੋਣ ਵਿਚ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਜੇਤੂ ਰਹੇ | 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕੇ ਤੋਂ ਬਾਹਰੀ ਉਮੀਦਵਾਰ ਅਜੀਤ ਸਿੰਘ ਸ਼ਾਂਤ ਨੰੂ ਉਮੀਦਵਾਰ ਐਲਾਨ ਦਿੱਤਾ ਤੇ ਉਹ ਵੋਟਾਂ ਦੇ ਵੱਡੇ ਫ਼ਰਕ ਨਾਲ ਆਪ ਵਿਧਾਇਕ ਪਾਸੋਂ ਹਾਰ ਗਏ | ਪਿਛਲੀਆਂ ਦੋ ਚੋਣਾਂ ਹਾਰਨ ਤੋਂ ਬਾਅਦ 2022 ਦੀ ਚੋਣ ਲਈ ਹਲਕੇ ਦੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਭਾਈਵਾਲ ਪਾਰਟੀ ਬਸਪਾ ਵਲੋਂ ਬਾਹਰੀ ਉਮੀਦਵਾਰ ਚਮਕੌਰ ਸਿੰਘ ਵੀਰ ਨੰੂ ਚੋਣ ਮੈਦਾਨ ਵਿਚ ਉਤਾਰ ਫਿਰ ਤੋਂ ਉਸ ਗਲਤੀ ਨੰੂ ਮੁੜ ਦੁਹਰਾ ਦਿੱਤਾ ਗਿਆ ਜੋ ਪਿਛਲੀਆਂ ਦੋ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਦੁਹਰਾਇਆ ਗਿਆ ਸੀ | ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਾਰਟੀ ਪ੍ਰਧਾਨ ਵਲੋਂ ਪਿੰਡ ਬਾਦਲ ਵਿਖੇ ਹਲਕਾ ਆਗੂਆਂ ਦੀ ਸੱਦੀ ਗਈ ਮੀਟਿੰਗ ਵਿਚ ਹਲਕੇ ਦੇ ਇਕ ਵੱਡੇ ਪਿੰਡ ਨਾਲ ਸੰਬੰਧਿਤ ਅੰਤਰ ਰਾਸ਼ਟਰੀ ਪੱਧਰ ਦੇ ਨੌਜਵਾਨ ਆਗੂ ਦੇ ਹੱਕ ਵਿਚ ਪਾਰਟੀ ਆਗੂਆਂ ਵਲੋਂ ਦਿੱਤਾ ਗਿਆ ਫ਼ਤਵਾ ਭਾਰੀ ਰਿਹਾ ਤੇ ਪਾਰਟੀ ਵਲੋਂ ਹਲਕਾ ਇੰਚਾਰਜ ਲਗਾਉਣ ਲਈ ਫ਼ੈਸਲਾ ਹਾਲੇ ਰਾਖਵਾਂ ਰੱਖਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਪੰਥਕ ਹਲਕੇ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਪਾਰਟੀ ਆਗੂਆਂ ਵਲੋਂ ਪੰਥਕ ਉਮੀਦਵਾਰ ਨੰੂ ਹੀ ਅਗਲੀ ਚੋਣ ਲਈ ਮੈਦਾਨ ਵਿਚ ਉਤਾਰਨ ਦੀ ਮੰਗ ਵੀ ਰੱਖੀ ਗਈ ਜੋ ਹਲਕੇ ਵਿਚ ਪਾਰਟੀ ਦੀ ਮਜ਼ਬੂਤੀ ਦਾ ਮੁੱਢ ਬੰਨ੍ਹੇਗੀ |
ਮਹਿਲ ਕਲਾਂ, 17 ਮਾਰਚ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਭਾਕਿਯੂ ਡਕੌਂਦਾ ਦੇ ਆਗੂਆਂ, ਵਰਕਰਾਂ ਵਲੋਂ ਪਿੰਡਾਂ 'ਚ ਚਿੱਪ ਵਾਲੇ ਮੀਟਰ ਅਤੇ ਕਿਸਾਨਾਂ ਦੇ ਖੇਤਾਂ ਵਿਚ ਮੋਟਰਾਂ ਉਪਰ ਬਿਜਲੀ ਮੀਟਰ ਲਾਉਣ ਅਤੇ ਕੇਂਦਰ ਅਤੇ ...
ਬਰਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜਸਟਿਸ ਦਯਾ ਚÏਧਰੀ ਵਲੋਂ ਅੱਜ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਬਣੀ ਖਪਤਕਾਰ ਕਮਿਸ਼ਨ ਬਰਨਾਲਾ ਦੀ ਕਰੀਬ 72 ਲੱਖ ਦੀ ਲਾਗਤ ਵਾਲੀ ਇਮਾਰਤ ਦਾ ...
ਟੱਲੇਵਾਲ, 17 ਮਾਰਚ (ਸੋਨੀ ਚੀਮਾ)-ਸਰਕਾਰ ਅਤੇ ਬਿਜਲੀ ਵਿਭਾਗ ਵਲੋਂ ਪੰਜਾਬ ਦੇ ਲੋਕਾਂ ਦੀ ਜੇਬ 'ਤੇ ਇਕ ਹੋਰ ਭਾਰ ਪਾਉਣ ਲਈ ਚਿੱਪ ਵਾਲੇ ਬਿਜਲੀ ਮੀਟਰਾਂ ਲਗਾਉਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਖ਼ਿਲਾਫ਼ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਸੰਘਰਸ਼ ਵਿੱਢਣ ਦੀ ...
ਮਹਿਲ ਕਲਾਂ, 17 ਮਾਰਚ (ਅਵਤਾਰ ਸਿੰਘ ਅਣਖੀ)-ਪਿੰਡ ਚੁਹਾਣਕੇ ਕਲਾਂ ਵਿਖੇ ਇਕ ਗਰੀਬ ਮਜ਼ਦੂਰ ਪਰਿਵਾਰ ਦੀਆਂ ਬੱਕਰੀਆਂ ਦੀ ਅਚਾਨਕ ਮÏਤ ਹੋ ਜਾਣ ਨਾਲ ਪਰਿਵਾਰ ਦਾ ਭਾਰੀ ਆਰਥਿਕ ਨੁਕਸਾਨ ਹੋ ਜਾਣ ਦਾ ਪਤਾ ਲੱਗਾ ਹੈ¢ ਪੀੜਤ ਮਜ਼ਦੂਰ ਸੁਰਜੀਤ ਸਿੰਘ ਪੁੱਤਰ ਨਾਜ਼ਰ ਸਿੰਘ ...
ਬਰਨਾਲਾ, 17 ਮਾਰਚ (ਰਾਜ ਪਨੇਸਰ)-ਪਾਵਰਕਾਮ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਸੂਬਾ ਕਮੇਟੀਆਂ ਦੇ ਸੱਦੇ 'ਤੇ ਪਾਵਰਕਾਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ | ਇਸ ਮੌਕੇ ਗੁਰਲਾਭ ਸਿੰਘ ਮੌੜ, ਗੁਰਮੀਤ ਸਿੰਘ ਦਾਨਗੜ੍ਹ, ਹਰਦੀਪ ਸਿੰਘ ...
ਬਰਨਾਲਾ, 17 ਮਾਰਚ (ਨਰਿੰਦਰ ਅਰੋੜਾ)-ਐਮ. ਬੀ. ਬੀ. ਐਸ. ਤੋਂ ਬਾਅਦ ਹੋਣ ਵਾਲੀ ਨੀਟ ਪੀਜੀ ਦੀ ਪ੍ਰੀਖਿਆ ਦਾ ਰਿਜ਼ਲਟ ਘੋਸ਼ਿਤ ਹੋਇਆ | ਜਿਸ ਵਿਚ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਡਾ: ਰਵੀ ਗਰਗ ਅਤੇ ਡਾ: ਪ੍ਰਣਵ ਬਾਂਸਲ ਨੇ ਇਹ ਪ੍ਰੀਖਿਆ ਪਾਸ ਕਰ ਕੇ ਜ਼ਿਲ੍ਹਾ ਬਰਨਾਲਾ ਅਤੇ ...
ਮਹਿਲ ਕਲਾਂ, 17 ਮਾਰਚ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਭਾਕਿਯੂ ਲੱਖੋਵਾਲ ਦੀ ਜ਼ਿਲਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਦੀ ਪ੍ਰਧਾਨਗੀ ਹੇਠ ਹੋਈ ¢ ਇਸ ਉਪਰੰਤ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ...
ਬਰਨਾਲਾ, 17 ਮਾਰਚ (ਨਰਿੰਦਰ ਅਰੋੜਾ)-ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੂੰ ਮੰਗ-ਪੱਤਰ ਦਿੱਤਾ ਗਿਆ | ਗੱਲਬਾਤ ਕਰਦਿਆਂ ਐਨ. ਐਚ. ਐਮ. ਇੰਪਲਾਈਜ਼ ਯੂਨੀਅਨ ਦੇ ਆਗੂ ਕਮਲਜੀਤ ਪੱਤੀ, ਸੰਦੀਪ ...
ਬਰਨਾਲਾ, 17 ਮਾਰਚ (ਨਰਿੰਦਰ ਅਰੋੜਾ)-ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵਲੋਂ 16ਵਾਂ ਲੰਗਰ ਵਿਸ਼ਾਲ ਭੰਡਾਰਾ ਬਰਨਾਲਾ ਤੋਂ ਚਿੰਤਪੁਰਨੀ ਮੰਦਿਰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਕੀਤਾ ਗਿਆ | ਜਿਸ ਦੀ ਪੂਜਾ ਅਰਚਨਾ ਅਤੇ ਜੋਤੀ ਪ੍ਰਚੰਡ ਭਾਜਪਾ ਆਗੂ ਸ੍ਰੀ ਧੀਰਜ ...
ਬਰਨਾਲਾ, 17 ਮਾਰਚ (ਨਰਿੰਦਰ ਅਰੋੜਾ)-ਦਿਵਿਆਜੋਤੀ ਜਾਗਰਤ ਸੰਸਥਾਨ ਵਲੋਂ ਦਾਣਾ ਮੰਡੀ ਬਰਨਾਲਾ ਵਿਖੇ ਸ੍ਰੀਮਦ ਭਾਗਵਤ ਕਥਾ 19 ਤੋਂ 25 ਮਾਰਚ ਤੱਕ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਸੰਸਥਾਨ ਦੇ ਮੈਂਬਰ ਪ੍ਰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਸ ਸੰਬੰਧੀ ਸ਼ੋਭਾ ...
ਟੱਲੇਵਾਲ, 17 ਮਾਰਚ (ਸੋਨੀ ਚੀਮਾ)-ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਉਪਰੰਤ ਪੰਜਾਬ ਦੀ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦੇ ਸਿਰਤੋੜ ਯਤਨ ਕਰਨ ਵਾਲੇ ਅਤੇ ਸਮੁੱਚੇ ਪੰਥਕ ਆਗੂਆਂ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਕੌਮ ਦੀ ...
ਮਹਿਲ ਕਲਾਂ, 17 ਮਾਰਚ (ਅਵਤਾਰ ਸਿੰਘ ਅਣਖੀ)-ਸਾਮਰਾਜੀ ਸ਼ਕਤੀਆਂ ਦੇ ਪਿੱਠੂਆਂ ਵਲੋਂ, ਵੱਡੇ ਪੂੰਜੀਪਤੀਆਂ ਦੇ ਹਿਤਾਂ ਅਤੇ ਮਨੁੱਖਤਾ ਵਿਰੋਧੀ ਨੀਤੀਆਂ ਤਿਆਰ ਕਰਨ ਲਈ, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਜੀ-20 ਦੇਸ਼ਾਂ ਵਲੋਂ ਕੀਤੇ ਜਾ ਰਹੇ ਸੰਮੇਲਨ ਦਾ ਵਿਰੋਧ ਕਰਦਿਆਂ ...
ਤਪਾ ਮੰਡੀ, 17 ਮਾਰਚ (ਪ੍ਰਵੀਨ ਗਰਗ)-ਸੂਬਾ ਸਰਕਾਰ ਜਿੱਥੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਉੱਥੇ ਹਲਕਿਆਂ ਦੀ ਨੁਹਾਰ ਬਦਲਣ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ¢ ਇਸੇ ਲੜੀ ਤਹਿਤ ਹਲਕਾ ਭਦÏੜ ਦੇ 6 ਪਿੰਡਾਂ ਉਗੋਕੇ, ਬਿਲਾਸਪੁਰ ...
ਬਰਨਾਲਾ, 17 ਮਾਰਚ (ਅਸ਼ੋਕ ਭਾਰਤੀ)-ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ (ਸੀਟੂ) ਜ਼ਿਲ੍ਹਾ ਬਰਨਾਲਾ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ | ਜ਼ਿਲ੍ਹਾ ...
ਟੱਲੇਵਾਲ, 17 ਮਾਰਚ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਖ਼ੂਨੀ ਕੱਟ ਮਾਮਲੇ ਦੌਰਾਨ ਲਗਾਏ ਪੱਕੇ ਮੋਰਚੇ ਦੇ 9ਵੇਂ ਦਿਨ ਜਿੱਥੇ ਲੋਕਾਂ ਦਾ ਧਰਨਾ ਜਾਰੀ ਰਿਹਾ, ਉੱਥੇ ਉਕਤ ਧਰਨੇ ਦੌਰਾਨ ਅੱਜ ਸੰਘਰਸ਼ ਕਮੇਟੀ ਦਾ ਇਕ ਵਫ਼ਦ ਐਸ.ਡੀ.ਐਮ ਬਰਨਾਲਾ ਨੂੰ ਵੀ ਮਿਲਿਆ | ਜਿਸ ਉਪਰੰਤ ...
ਟੱਲੇਵਾਲ, 17 ਮਾਰਚ (ਸੋਨੀ ਚੀਮਾ)-ਸੀ.ਐਸ. ਇਮੀਗੇ੍ਰਸ਼ਨ ਜਿੱਥੇ ਕੈਨੇਡਾ ਦੇ ਹਰ ਤਰ੍ਹਾਂ ਦੇ ਵੀਜ਼ਾ ਲਗਵਾ ਕੇ ਲੋਕਾਂ ਦੇ ਕੈਨੇਡਾ ਜਾਣ ਦੇ ਸੁਪਨੇ ਸਾਕਾਰ ਕਰ ਰਹੀ ਹੈ, ੳੱੁਥੇ ਵਰਕ ਪਰਮਿਟ ਵੀਜ਼ੇ ਲਗਵਾਉਣ ਵਿਚ ਵੀ ਪੰਜਾਬ ਦੀਆਂ ਮੋਹਰੀ ਇਮੀਗੇ੍ਰਸ਼ਨ ਸੰਸਥਾਵਾਂ 'ਚੋਂ ...
ਹੰਡਿਆਇਆ, 17 ਮਾਰਚ (ਗੁਰਜੀਤ ਸਿੰਘ ਖੁੱਡੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਹੰਡਿਆਇਆ ਵਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕਾਈ ਪ੍ਰਧਾਨ ਜਸਵੰਤ ਸਿੰਘ, ਬਲਾਕ ਆਗੂ ਕੁਲਵੰਤ ਸਿੰਘ ਹੰਡਿਆਇਆ, ਮੀਤ ਪ੍ਰਧਾਨ ਹਰਮੇਲ ਸਿੰਘ ਨੇ ਕਿਹਾ ...
ਧਨੌਲਾ, 17 ਮਾਰਚ (ਚੰਗਾਲ)-ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 8 ਦੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੁਖਵਿੰਦਰ ਸਿੰਘ ਮੁੰਦਰੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਨੀਲ ਦੱਤ ਵਰਮਾ ਅਤੇ ਪ੍ਰਧਾਨ ਰਣਜੀਤ ਕੌਰ ਸੋਢੀ ਖ਼ਿਲਾਫ਼ ਨਗਰ ਕੌਂਸਲ ਦਫ਼ਤਰ ਦੇ ਅੱਗੇ ...
ਮਹਿਲ ਕਲਾਂ, 17 ਮਾਰਚ (ਅਵਤਾਰ ਸਿੰਘ ਅਣਖੀ)-ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮÏਕੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਕਰਵਾਏ ਧਾਰਮਿਕ ਸਮਾਗਮ ਸਮੇਂ ਸੁਖਮਨੀ ਸਾਹਿਬ ਪਾਠ ਕਰਵਾਏ ਗਏ ¢ਪਿ੍ੰਸੀਪਲ ਨਵਜੋਤ ਕÏਰ ਟੱਕਰ ...
ਧੂਰੀ, 17 ਮਾਰਚ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ)-ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਸੰਗਰੂਰ ਅੰਦਰ ਕੁਦਰਤੀ ਖੇਤੀ ਤੋਂ ਤਿਆਰ ਕੀਤੀਆਂ ਵੱਖ ਵੱਖ ਚੀਜ਼ਾਂ ਦਾ ਕਿਸਾਨ ਮੇਲਾ ਧੂਰੀ ਦੇ ਗੋਲ ਪਾਰਕ ਕੋਲ ਲਾਇਆ ਗਿਆ ਜਿਸ ਵਿਚ ਜ਼ਿਲੇ੍ਹ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ...
ਮੂਨਕ, 17 ਮਾਰਚ (ਗਮਦੂਰ ਧਾਲੀਵਾਲ, ਵਰਿੰਦਰ ਭਾਰਦਵਾਜ)-ਸਬ ਡਵੀਜ਼ਨ ਮੂਨਕ ਦੇ ਐਸ.ਡੀ.ਐਮ. ਦਫਤਰ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਰਕਰਾਂ ਵਲੋਂ ਧਰਨਾ ...
ਸੰਗਰੂਰ, 17 ਮਾਰਚ (ਧੀਰਜ ਪਸ਼ੌਰੀਆ)-ਤਾਪਮਾਨ ਵਿਚ 5 ਡਿਗਰੀ ਦੇ ਕਰੀਬ ਆਈ ਗਿਰਾਵਟ ਨੂੰ ਖੇਤੀਬਾੜੀ ਵਿਭਾਗ ਨੇ ਕਣਕ ਦੀ ਫਸਲ ਲਈ ਲਾਹੇਵੰਦ ਦੱਸਿਆ ਹੈ ਅਤੇ ਨਾਲ ਹੀ ਕਿਹਾ ਹੈ ਅਗਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਆਵੇਗੀ ਜੋ ਕਣਕ ਦੀ ਫਸਲ ਲਈ ਲਾਹੇਵੰਦ ਹੈ | ...
ਤਪਾ ਮੰਡੀ, 17 ਮਾਰਚ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਤੇਜ਼ ਹਵਾ ਦੇ ਚੱਲਣ ਕਾਰਨ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ ¢ ਜਿਸ ਕਰ ਕੇ ਕਿਸਾਨ ਚਿੰਤਤ ਵਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਹਨ¢ ਆਲੇ ਦੁਆਲੇ ...
ਬਰਨਾਲਾ, 17 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਸੰਬੰਧੀ ਮੁਹਿੰਮ ਦਾ ਪੋਸਟਰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕੀਤਾ ਗਿਆ | ਮੈਡਮ ਪੂਨਮਦੀਪ ਕੌਰ ਨੇ ਕਿਹਾ ...
ਧਨੌਲਾ, 17 ਮਾਰਚ (ਚੰਗਾਲ)-38ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਕਰਵਾਉਣ ਸਬੰਧੀ ਮੀਟਿੰਗ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਦੇ ਪ੍ਰਧਾਨ ਮਹਿਮਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਕਲੱਬ ਦੇ ਅਹੁਦੇਦਾਰਾਂ ਸ: ਬਲਵਿੰਦਰ ਸਿੰਘ ...
ਧਨੌਲਾ, 17 ਮਾਰਚ (ਚੰਗਾਲ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕ ਖ਼ਾਸ ਪ੍ਰੋਗਰਾਮ ਆਯੋਜਿਤ ਕਰ ਕੇ ਵਿਦਿਆਰਥੀਆਂ ਨੂੰ 'ਡਾਕ ਪ੍ਰਣਾਲੀ ਦੀ ਮਹੱਤਤਾ' ...
ਸ਼ਹਿਣਾ, 17 ਮਾਰਚ (ਸੁਰੇਸ਼ ਗੋਗੀ)-ਸ਼ਹਿਣਾ ਦੇ ਐਚ.ਐਮ ਆਈਲੈਟਸ ਸੈਂਟਰ ਵਲੋਂ ਥੋੜੇ੍ਹ ਸਮੇਂ ਵਿਚ ਹੀ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੂੰ ਆਈਲੈਟਸ ਦੀ ਸਿੱਖਿਆ ਦੇ ਕੇ ਵਿਦੇਸ਼ ਜਾਣ ਦੀ ਪਹਿਲੀ ਪੌੜੀ ਸਰ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਐਮ. ...
ਤਪਾ ਮੰਡੀ, 17 ਮਾਰਚ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਅÏਲਖ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਪ੍ਰਵੇਸ਼ ਕੁਮਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ...
ਤਪਾ ਮੰਡੀ, 17 ਮਾਰਚ (ਪ੍ਰਵੀਨ ਗਰਗ)-ਮਜਦੂਰ ਮੁਕਤੀ ਮੋਰਚੇ ਦੇ ਜ਼ਿਲ੍ਹਾ ਆਗੂ ਕਾਮਰੇਡ ਨਾਨਕ ਸਿੰਘ ਤਪਾ ਦੀ ਅਗਵਾਈ ਹੇਠ ਮਜ਼ਦੂਰਾਂ ਦਾ ਵੱਡਾ ਜਥਾ ਵਿਧਾਨ ਸਭਾ ਦੇ ਘਿਰਾਉ ਲਈ ਚੰਡੀਗੜ੍ਹ ਲਈ ਰਵਾਨਾ ਹੋਇਆ¢ ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ...
ਮਹਿਲ ਕਲਾਂ, 17 ਮਾਰਚ (ਅਵਤਾਰ ਸਿੰਘ ਅਣਖੀ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਡਾ: ਬਲਵੀਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮਹਿਲ ਕਲਾਂ ਦੇ ਪਿੰਡਾਂ 'ਚ ਲੋਕਾਂ ਨੂੰ ਐਚ.ਆਈ.ਵੀ./ਏਡਜ਼ ਸਬੰਧੀ ਜਾਗਰੂਕ ਕਰਨ ਵਾਸਤੇ ਵੈਨ ਨੂੰ ਬਲਾਕ ...
ਸੰਗਰੂਰ, 17 ਮਾਰਚ (ਧੀਰਜ਼ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਦੀ ਅਦਾਲਤ ਨੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਇਕ ਵਿਅਕਤੀ ਨੰੂ ਜਮਾਨਤ ਦੇ ਦਿੱਤੀ ਹੈ | ਬਚਾਅ ਪੱਖ ਦੇ ਵਕੀਲ ਜਗਮੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX