ਯਮੁਨਾਨਗਰ, 17 ਮਾਰਚ (ਗੁਰਦਿਆਲ ਸਿੰਘ ਨਿਮਰ)- ਡੀ.ਏ.ਵੀ. ਗਰਲਜ਼ ਕਾਲਜ ਦੇ ਗਣਿਤ ਅਤੇ ਅੰਕੜਾ ਵਿਭਾਗ ਦੀ ਤਰਫੋਂ ਵਿਦਿਆਰਥਣਾਂ ਨੂੰ ਐਨ. ਡੀ. ਆਰ. ਆਈ. ਕਰਨਾਲ ਦੇ ਵਿਦਿਅਕ ਦੌਰੇ 'ਤੇ ਲਿਜਾਇਆ ਗਿਆ | ਵਿਭਾਗ ਦੀਆਂ 58 ਵਿਦਿਆਰਥਣਾਂ ਨੇ ਐਨ. ਡੀ. ਆਰ. ਆਈ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ | ਕਾਲਜ ਪਿੰ੍ਰ. ਡਾ. ਮੀਨੂੰ ਜੈਨ ਦੇ ਨਿਰਦੇਸ਼ਾਂ ਹੇਠ ਇਹ ਪ੍ਰੋਗਰਾਮ ਵਿਭਾਗ ਮੁਖੀ ਸੰਗੀਤਾ ਗੋਇਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਦੌਰਾਨ ਵਿਭਾਗ ਦੀ ਮੁੱਖ ਅਧਿਆਪਕਾ ਡਾ. ਅੰਕਿਤਾ ਰਾਏ ਚੌਧਰੀ ਅਤੇ ਜੋਤਿਕਾ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ | ਡਾ. ਆਦੇਸ਼ ਸ਼ਰਮਾ, ਪਿ੍ੰ. ਸਾਇੰਟਿਸਟ, ਐਨ. ਡੀ. ਆਰ. ਆਈ. ਨੇ ਵਿਦਿਆਰਥਣਾਂ ਨੂੰ ਡੇਅਰੀ ਫਾਰਮਿੰਗ ਅਤੇ ਖੇਤੀਬਾੜੀ ਵਿਚ ਅੰਕੜਿਆਂ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਸਾਫਟਵੇਅਰ ਰਾਹੀਂ ਡਾਟਾ ਦਾ ਵਿਸ਼ਲੇਸ਼ਣ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਐਨ. ਡੀ. ਆਰ. ਆਈ. ਵਿਚ ਸਾਰੀਆਂ ਗਾਵਾਂ ਦੇ ਦੁੱਧ ਉਤਪਾਦਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ | ਜਦੋਂ ਵੀ ਦੁੱਧ ਦਾ ਉਤਪਾਦਨ ਘੱਟ ਹੁੰਦਾ ਹੈ ਤਾਂ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਉਚਿਤ ਇਲਾਜ ਦਿੱਤਾ ਜਾਂਦਾ ਹੈ | ਉਪਰੋਕਤ ਸਾਰੇ ਕੰਮ ਵਿਚ ਅੰਕੜੇ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਤੋਂ ਇਲਾਵਾ ਡੇਅਰੀ ਤੇ ਖੇਤੀਬਾੜੀ ਨਾਲ ਸੰਬੰਧਤ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਅੰਕੜੇ ਅਹਿਮ ਭੂਮਿਕਾ ਨਿਭਾਉਂਦੇ ਹਨ | ਵਿੱਦਿਅਕ ਟੂਰ ਦੌਰਾਨ ਵਿਦਿਆਰਥਣਾਂ ਨੇ ਐਨ. ਡੀ. ਆਰ. ਆਈ ਦੀ ਰਿਸਰਚ ਲੈਬ, ਮਸ਼ੀਨਾਂ ਰਾਹੀਂ ਗਾਵਾਂ ਦਾ ਦੁੱਧ ਚੋਣ ਦੀ ਵਿਧੀ, ਗਾਵਾਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਂਦੀ ਹੈ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ | ਡਾ. ਆਰ. ਮਲਹੋਤਰਾ, ਦੁਰਲੱਭ ਅਰਥ ਸ਼ਾਸਤਰ, ਅੰਕੜਾ ਅਤੇ ਪ੍ਰਬੰਧਨ ਵਿਭਾਗ ਦੇ ਮੁਖੀ ਅਤੇ ਤਕਨੀਕੀ ਅਧਿਕਾਰੀ ਰਾਮ ਬਹਾਦਰ ਨੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਵਿਚ ਮਦਦ ਕੀਤੀ |
ਯਮੁਨਾਨਗਰ, 17 ਮਾਰਚ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੀਆਂ ਐਨ. ਐੱਸ. ਐੱਸ. ਯੂਨਿਟਾਂ ਵਲੋਂ ਕਾਲਜ ਦੇ ਵਿਹੜੇ ਅੰਦਰ ਜ਼ਿਲ੍ਹਾ ਪੱਧਰੀ ਯੁਵਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਵਿਸ਼ਾ 'ਭਾਰਤ ਦੇ ਪੰਜ ਪ੍ਰਣ-ਇਕ ਨੌਜਵਾਨ ਚਰਚਾ' ਸੀ | ਇਸ ...
ਗੂਹਲਾ ਚੀਕਾ, 17 ਮਾਰਚ (ਓ.ਪੀ. ਸੈਣੀ)- ਅੱਜ ਗੁਰੂ ਗੋਬਿੰਦ ਸਿੰਘ ਸਰਕਾਰੀ ਪੋਲੀਟੈਕਨਿਕ ਇੰਸਟੀਚਿਊਟ ਚੀਕਾ ਦੇ ਵਿਦਿਆਰਥੀਆਂ ਨੇ 2 ਦਿਨਾ ਸੱਤਵੀਂ ਸਲਾਨਾ ਐਥਲੈਟਿਕ ਮੀਟ ਦੀ ਸਮਾਪਤੀ ਦੌਰਾਨ ਆਪਣੀ ਸਰੀਰਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੀ ...
ਡੱਬਵਾਲੀ, 17 ਮਾਰਚ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਨੇ ਸ਼ੁੱਕਰਵਾਰ ਨੂੰ ਬਜਟ ਸੈਸ਼ਨ ਦੇ ਜ਼ੀਰੋ ਕਾਲ 'ਚ ਬਿਸ਼ਨੋਈ ਸਮਾਜ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ ਉਠਾਏ | ਉਨ੍ਹਾਂ ਹਰਿਆਣਾ ਸਰਕਾਰ ਤੋਂ ਟੋਪੀਦਾਰ ਬੰਦੂਕਾਂ, ਪਾਊਡਰ ਗੰਨ ਤੇ ...
ਕਾਮਰੇਡ ਬਲਵਿੰਦਰ ਸਿੰਘ
ਸਰਹਾਲੀ ਕਲਾਂ, 17 ਮਾਰਚ (ਅਜੇ ਸਿੰਘ ਹੁੰਦਲ)-ਪ੍ਰੈੱਸ ਦੀ ਆਜ਼ਾਦੀ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਜੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ | ਕਾਮਰੇਡ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਨੇ ...
ਗੋਇੰਦਵਾਲ ਸਾਹਿਬ, 17 ਮਾਰਚ (ਸਕੱਤਰ ਸਿੰਘ ਅਟਵਾਲ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਹਰਿਆਲੀ ਮੁਹਿੰਮ ਤਹਿਤ ਪਦਮਸ਼੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੇ ਆਸ਼ੀਰਵਾਦ ਸਦਕਾ ਮਨਰੇਗਾ ਸਕੀਮ ਅਧੀਨ ਜਵਾਹਰ ਨਵੋਦਿਆ ਵਿਦਿਆਲਿਆ ਸ੍ਰੀ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ)-ਸ਼ਹੀਦਾਂ ਦੀ ਯਾਦ 'ਚ ਬਣੀ ਜੰਗ-ਏ-ਆਜ਼ਾਦੀ ਯਾਦਗਰ 'ਤੇ ਛਾਪੇਮਾਰੀ 'ਆਪ' ਸਰਕਾਰ ਦੀ ਘਟੀਆ ਸੋਚ ਦਾ ਨਤੀਜਾ ਹੈ ਕਿਉਂਕਿ ਇਹ ਯਾਦਗਰ ਸ਼ਹੀਦਾਂ ਦੀ ਯਾਦ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਬਣਾਈ ਗਈ ਸੀ ਤਾਂ ਜੋ ਲੋਕਾਂ ਨੂੰ ...
ਕੋਲਕਾਤਾ, 17 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਤਿੰਨ ਦਿਨਾ ਸਫ਼ਰ 'ਤੇ ਸ਼ੁੱਕਰਵਾਰ ਕੋਲਕਾਤਾ ਪੁੱਜੇ ਅਤੇ ਕਿਹਾ ਕਿ 2024 'ਚ ਭਾਜਪਾ ਨੂੰ ਸੱਤਾ ਤੋਂ ਹਟਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ | ਉਨ੍ਹਾਂ ਕਿਹਾ ਕਿ ਜਿਸ ਤਰਾਂ ...
ਤਰਨਤਾਰਨ, 17 ਮਾਰਚ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਜੰਗ-ਏ-ਆਜ਼ਾਦੀ ਯਾਦਗਰ ਉਪਰ ਵਿਜੀਲੈਂਸ ਛਾਪੇਮਾਰੀ ਕਰਵਾ ਰਹੀ ਹੈ ਕਿਉਂਕਿ ਜਦੋਂ ਦੀ ਸਰਕਾਰ ਪੰਜਾਬ ਵਿਚ ਬਣੀ ਹੈ, ਉਦੋਂ ਤੋਂ ਹੀ ਪੰਜਾਬ ਅੰਦਰ ਅਮਨ ਕਾਨੂੰਨ ਦੀ ...
ਅੰਮਿ੍ਤਸਰ, 17 ਮਾਰਚ (ਗਗਨਦੀਪ ਸ਼ਰਮਾ)-ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੇਲਗੱਡੀ ਨੰਬਰ (04651/04652) ਨੂੰ 9 ਅਪੈ੍ਰਲ 2023 ਤੱਕ ਵੱਖ-ਵੱਖ ਦਿਨ ਅਸਥਾਈ ਤੌਰ 'ਤੇ ਰੱਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ...
ਸੁਲਤਾਨਵਿੰਡ, 17 ਮਾਰਚ (ਗੁਰਨਾਮ ਸਿੰਘ ਬੁੱਟਰ)-ਸ੍ਰੀ ਅੰਮਿ੍ਤਸਰ ਵਿਖੇ ਹੋ ਰਹੇ ਜੀ-20 ਸੰਮੇਲਨ ਖਿਲਾਫ਼ ਅੱਜ ਕੌਮੀ ਇਨਸਾਫ਼ ਮੋਰਚੇ ਵਲੋਂ ਸ੍ਰੀ ਅੰਮਿ੍ਤਸਰ-ਜਲੰਧਰ ਮੁੱਖ ਮਾਰਗ 'ਤੇ ਸਥਿਤ ਗੋਲਡਨ ਗੇਟ 'ਤੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ...
ਹਰੀਕੇ ਪੱਤਣ, 17 ਮਾਰਚ (ਸੰਜੀਵ ਕੁੰਦਰਾ)¸ਪਾਵਰਕਾਮ ਦੇ ਐੱਸ.ਡੀ.ਓ. ਨਾਲ ਧੱਕਾਮੁੱਕੀ ਕਰਨ ਤੇ ਪੱਗੜੀ ਉਤਾਰਨ 'ਤੇ ਥਾਣਾ ਹਰੀਕੇ ਪੱਤਣ ਪੁਲਿਸ ਨੇ ਇਕ ਔਰਤ ਸਮੇਤ 4 ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੰਜਾਬ ਰਾਜ ਪਾਵਰ ...
ਦਿੜ੍ਹਬਾ ਮੰਡੀ, 17 ਮਾਰਚ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ 21 ਮਾਰਚ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਸੰਗਰੂਰ ਵਿਖੇ ਰਿਹਾਇਸ਼ ਅੱਗੇ ਧਰਨਾ ਲਾਇਆ ਜਾਵੇਗਾ¢ ਦਿੜ੍ਹਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ...
ਸੰਗਰੂਰ, 17 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਮਾਨਯੋਗ ਸੀ.ਜੀ.ਐਮ. ਦੀ ਅਦਾਲਤ ਵਿਚ ਪੇਸ਼ ਨਾ ਹੋਣ ਉੱਤੇ ਇਕ ਵਿਅਕਤੀ ਖਿਲਾਫ ਥਾਣਾ ਸਿਟੀ ਵਿਚ ਮਾਮਲਾ ਦਰਜ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ...
ਭਵਾਨੀਗੜ੍ਹ, 17 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਕਾਲਾਝਾੜ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਲੰਘੀ ਦੇਰ ਸ਼ਾਮ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਟੋਲ ਪਲਾਜ਼ਾ ਤੋਂ ਲੰਘ ਰਹੇ ਪੰਜਾਬ ਦੇ ਵਿੱਤ ਮੰਤਰੀ ਦੀ ਗੱਡੀ ਦੇ ਟੋਲ ਗੇਟ ਤੋਂ ਲੰਘਦੇ ਸਮੇਂ ਟੋਲ ਬੂਮ ...
ਹੰਡਿਆਇਆ, 17 ਮਾਰਚ (ਗੁਰਜੀਤ ਸਿੰਘ ਖੱੁਡੀ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕਿਸਾਨ ...
ਬਰਨਾਲਾ, 17 ਮਾਰਚ (ਅਸ਼ੋਕ ਭਾਰਤੀ)-ਭਾਰਤ ਆਜ਼ਾਦੀ ਦੇ 75 ਸਾਲ ਅੰਮਿ੍ਤ ਮਹੋਤਸਵ ਮਨਾ ਰਿਹਾ ਹੈ | ਇਸ ਦੇ ਤਹਿਤ ਨਹਿਰੂ ਯੁਵਾ ਕੇਂਦਰ ਸੰਗਠਨ ਵਲੋਂ ਯੁਵਾ ਸੰਵਾਦ ਇੰਡੀਆ 2047 ਦਾ ਆਯੋਜਨ ਕਮਿਊਨਿਟੀ ਆਧਾਰਤ ਸੰਸਥਾਵਾਂ ਦੇ ਸਹਿਯੋਗ ਨਾਲ 1 ਅਪ੍ਰੈਲ ਤੋਂ 31 ਮਈ 2023 ਤੱਕ ਕਰਵਾਇਆ ...
ਰੂੜੇਕੇ ਕਲਾਂ, 17 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਰੂੜੇਕੇ ਕਲਾਂ ਨਜ਼ਦੀਕ ਓਵਰਲੋਡ ਭੂੰਗ ਵਾਲੀ ਟਰਾਲੀ ਤੇ ਟੈਂਕਰ ਟਾਟਾ 407 ਦੀ ਆਪਸੀ ਵਾਪਰੇ ਸੜ੍ਹਕ ਹਾਦਸੇ ਕਾਰਨ ਬਰਨਾਲਾ-ਮਾਨਸਾ ਮੁੱਖ ਮਾਰਗ ਜਾਮ ਰਿਹਾ | ਮੌਕੇ 'ਤੇ ਇਕੱਤਰ ਇਲਾਕਾ ...
ਨਵੀਂ ਦਿੱਲੀ, 17 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲ ਕਿਲ੍ਹੇ 'ਤੇ ਮਨਾਏ ਜਾਣ ਵਾਲੇ 'ਦਿੱਲੀ ਫ਼ਤਹਿ ਦਿਵਸ' ਦੀਆਂ ਤਿਆਰੀਆਂ ਸਬੰਧੀ ਦਿੱਲੀ ਦੀਆਂ ਸਿੰਘ ਸਭਾਵਾਂ, ਇਸਤਰੀ ਸਤਿਸੰਗ ਦੀਆਂ ਮੈਂਬਰਾਂ ਤੇ ਹੋਰਨਾ ਨਾਲ ਅਹਿਮ ...
ਨਵੀਂ ਦਿੱਲੀ, 17 ਮਾਰਚ (ਜਗਤਾਰ ਸਿੰਘ)- ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੈਨੇਡਾ ਵਿਚ 700 ਪੰਜਾਬੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ਸਬੰਧੀ ਮਾਮਲੇ 'ਚ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਕੇਂਦਰ ਨੂੰ ਮਸਲਾ ਹਲ ਕਰਨ ਦੀ ਅਪੀਲ ਕੀਤੀ ਹੈ | ਇਸ ...
ਨਵੀਂ ਦਿੱਲੀ, 17 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਗੁਰੂ ਸਾਹਿਬਾਨ ਖ਼ਿਲਾਫ਼ ਅਪਮਾਨਜਨਕ ਪੋਸਟਾਂ ਪਾਉਣ ਵਾਲੇ ਸ਼ਖਸ ਦੀ ...
ਖੇਮਕਰਨ, 17 ਮਾਰਚ (ਰਾਕੇਸ਼ ਬਿੱਲਾ)-ਸਰਹੱਦੀ ਕੱਸਬਾ ਖੇਮਕਰਨ ਦਾ ਜੰਮਪਲ ਫੁੱਟਬਾਲਰ ਮਹਿਤਾਬ ਸਿੰਘ ਸੰਧੂ ਜਿਹੜਾ ਇਸ ਵਕਤ ਇੰਡੀਅਨ ਫੁੱਟਬਾਲ ਲੀਗ 'ਚ ਮੁੰਬਈ ਐੱਫ.ਸੀ. ਟੀਮ 'ਚ ਬਤੌਰ ਫੁੱਲਬੈਕ ਖੇਡ ਦੇ ਜੌਹਰ ਦਿਖਾ ਰਿਹਾ ਹੈ | ਉਸ ਦੀ ਖੇਡ ਨੂੰ ਦੇਖਦਿਆਂ ਹੋਇਆ ਹੁਣ ਉਸ ...
ਤਰਨ ਤਾਰਨ, 17 ਮਾਰਚ (ਇਕਬਾਲ ਸਿੰਘ ਸੋਢੀ)-ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਦੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਪੰਨੂੰ ਨੇ ਪਿੰਡ ਸ਼ੇਖਚੱਕ ਵਿਖੇ ਮੀਟਿੰਗ ਦੌਰਾਨ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਅੱਜ ਤੱਕ ਦੇਸ਼ ਦੇ ਕਰੋੜਾਂ ਕਿਰਤੀਆਂ ਨੂੰ ਸ਼ਬਜਬਾਗ ...
ਪੱਟੀ, 17 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-'ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ' ਦੇ ਕਥਨ ਅਨੁਸਾਰ ਚੇਤ ਦੇ ਮਹੀਨੇ ਦੀ ਆਰੰਭਤਾ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਐੱਨ.ਆਰ.ਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ...
ਖਡੂਰ ਸਾਹਿਬ, 17 ਮਾਰਚ (ਰਸ਼ਪਾਲ ਸਿੰਘ ਕੁਲਾਰ)-ਮੋਟਰਸਾਈਕਲ ਰੇੜੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਇਕ ਵਫ਼ਦ ਗੁਰਿੰਦਰ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ ਖਡੂਰ ਸਾਹਿਬ ਨੂੰ ਮਿਲਿਆ, ਜਿਸ ਦੇ ਹੱਲ ਲਈ ਬਾਜ਼ਾਰ ਦੇ ਮੋਟਰਸਾਈਕਲ ਰੇੜੀਆਂ ਵਾਲਿਆਂ ਨਾਲ ਉਨ੍ਹਾਂ ...
ਸ਼ਬਾਜਪੁਰ, 17 ਮਾਰਚ (ਬੇਗੇਪੁਰ)-ਪਸ਼ੂ ਪਾਲਣ ਵਿਭਾਗ 'ਚ ਪਿਛਲੇ 17 ਸਾਲਾਂ ਤੋਂ ਨਾਮਾਤਰ ਤਨਖਾਹਾਂ 'ਤੇ ਕੰਮ ਕਰ ਰਹੇ ਵੈਟਰਨਰੀ ਫਾਰਮਾਸਿਸਟ ਯੂਨੀਅਨ ਵਲੋਂ ਵੈਕਸੀਨ ਦਾ ਬਾਈਕਾਟ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ | ਇਸ ਸੰਬੰਧੀ ਸੰਬੰਧੀ ਕਨਵੀਨਰ ਬਲਰਾਜ ਸਿੰਘ ਤੇ ...
ਪੱਟੀ, 17 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)¸ਬੀਤੇ ਦਿਨੀਂ ਮੋੜ ਬਾਬਾ ਬਕਾਲਾ ਵਿਖੇ ਜਲੰਧਰ-1 ਦੀ ਪੰਜਾਬ ਰੋਡਵੇਜ਼ ਬੱਸ ਦੇ ਕੰਡਕਟਰ ਵਲੋਂ ਔਰਤ ਦਾ ਅਧਾਰ ਕਾਰਡ ਮੰਗਣ 'ਤੇ ਦੋਹਾਂ ਦੀ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਔਰਤ ਵਲੋਂ ਆਪਣੇ ਸਾਥੀ ਸੱਦ ...
ਤਰਨ ਤਾਰਨ, 17 ਮਾਰਚ (ਪਰਮਜੀਤ ਜੋਸ਼ੀ)-ਦੋ ਵੱਖ-ਵੱਖ ਮਾਮਲਿਆਂ 'ਚ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ 2 ਵਿਅਕਤੀਆਂ ਤੋਂ ਇਲਾਵਾ ਇਸ ਕੰਮ 'ਚ ਸਾਥ ਦੇਣ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਖਾਲੜਾ ਦੇ ਐੱਸ.ਆਈ. ਬਲਕਾਰ ਸਿੰਘ ਨੇ ਦੱਸਿਆ ਕਿ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਘਰ 'ਚ ਦਾਖ਼ਲ ਹੋ ਕੇ ਪੈਸੇ ਤੇ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਦਰ ਪੱਟੀ ਵਿਖੇ ਗੁਰਬੀਰ ਸਿੰਘ ਪੁੱਤਰ ...
ਗੋਇੰਦਵਾਲ ਸਾਹਿਬ, 17 ਮਾਰਚ (ਸਕੱਤਰ ਸਿੰਘ ਅਟਵਾਲ)¸ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਲੋਂ ਸਾਂਝੇ ਤੌਰ 'ਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਸਾਰੇ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਔਰਤਾਂ ਨਾਲ ਹੋ ਰਹੇ ਪਰਿਵਾਰਕ, ਸਮਾਜਿਕ, ਆਰਥਿਕ ਤੇ ਲਿੰਗ ਭੇਦ ਸੰਬੰਧੀ ਅਨਿਆਂ ਨੂੰ ਠੱਲ੍ਹ ਪਾਉਣ ਤੇ ਔਰਤਾਂ ਨੂੰ ਹਰ ਖੇਤਰ 'ਚ ਵਧੀਕੀਆਂ ਤੋਂ ਬਚਾਉਣ ਤੇ ਬਰਾਬਰ ਹੱਕ 'ਤੇ ਬਣਦਾ ਨਿਆਂ ਦੁਆਉਣ ਲਈ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਅੱਜ ਦੁਪਹਿਰ ਸੈਕਰਡ ਹਾਰਟ ਸਕੂਲ ਠੱਕਰਪੁਰਾ ਤੋਂ ਵਾਪਸ ਆਪਣੇ ਘਰ ਆ ਰਹੀ ਅਧਿਆਪਕਾ ਅਨੀਤਾ ਕੋਸ਼ਲ ਨੂੰ ਆਈ.ਟੀ.ਆਈ. ਪੱਟੀ ਨਜ਼ਦੀਕ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਕੋਲੋਂ ਇਕ ...
ਅਮਰਕੋਟ, 17 ਮਾਰਚ (ਭੱਟੀ)-ਲੋਕ ਸੇਵਾ ਮਿਸ਼ਨ ਦੇ ਕਨਵੀਨਰ ਹਰਦਿਆਲ ਸਿੰਘ ਘਰਿਆਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਗ਼ਰੀਬਾਂ ਨੂੰ ਮੁਫ਼ਤ ਅਨਾਜ ਦੇਣ ਦੀ ਸਕੀਮ ਅਧੀਨ ਵੱਡੇ ਪੱਧਰ 'ਤੇ ਬੇਇਨਸਾਫ਼ੀ ਹੋ ਰਹੀ ਹੈ | ਗਰੀਬਾਂ ਨੂੰ ਕਣਕ ਮਿਲ ਨਹੀਂ ਰਹੀ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX