ਜਲੰਧਰ, 17 ਮਾਰਚ (ਸ਼ਿਵ)- ਨਗਰ ਨਿਗਮ ਦੇ ਜਾਇਦਾਦ ਕਰ ਦੀ ਹੁਣ ਤੱਕ ਕੀਤੀ ਗਈ ਵਸੂਲੀ ਦਾ ਆਡਿਟ ਕਰਵਾਉਣ ਦਾ ਰਸਤਾ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਨਿਗਮ ਨੇ ਪੂਰਾ ਕਰ ਨਾ ਆਉਣ ਦੀ ਸ਼ੰਕਾ ਕਰਕੇ ਜਾਇਦਾਦ ਕਰ ਦੀ ਕੀਤੀ ਗਈ ਵਸੂਲੀ ਦਾ ਆਡਿਟ ਕਰਵਾਉਣ ਦਾ ਫ਼ੈਸਲਾ ਲਿਆ ਸੀ | ਇਸ ਦੀ ਮਨਜ਼ੂਰੀ ਸਰਕਾਰ ਕੋਲ ਮੰਗੀ ਗਈ ਸੀ | ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ | ਨਗਰ ਨਿਗਮ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਹੀ ਆਡਿਟ ਕਰਵਾਉਣ ਦਾ ਇਸ ਕਰਕੇ ਫ਼ੈਸਲਾ ਲਿਆ ਸੀ ਕਿਉਂਕਿ ਪ੍ਰਸ਼ਾਸਨ ਨੂੰ ਸ਼ੰਕਾ ਸੀ ਕਿ ਸ਼ਹਿਰ ਵਿਚ ਜਾਇਦਾਦ ਕਰ ਦੇਣ ਵਾਲੀਆਂ ਜਾਇਦਾਦਾਂ ਕਾਫੀ ਜ਼ਿਆਦਾ ਹਨ ਪਰ ਸਾਰਿਆਂ ਤੋਂ ਬਣਦਾ ਜਾਇਦਾਦ ਕਰ ਨਹੀਂ ਆ ਰਿਹਾ ਹੈ | ਇਸੇ ਤਰ੍ਹਾਂ ਨਾਲ ਕਈ ਲੋਕਾਂ ਵੱਲੋਂ ਬਣਦਾ ਪੂਰਾ ਕਰ ਜਮ੍ਹਾਂ ਨਹੀਂ ਕਰਵਾਇਆ ਗਿਆ ਹੈ | ਚੇਤੇ ਰਹੇ ਕਿ ਦਾਰਾ ਸ਼ਾਹ ਐਂਡ ਕੰਪਨੀ ਨੇ ਕਈ ਸਾਲ ਪਹਿਲਾਂ ਸ਼ਹਿਰ ਦੀਆਂ ਜਾਇਦਾਦਾਂ ਦਾ ਸਰਵੇ ਕੀਤਾ ਸੀ ਤਾਂ ਉਸ ਵੇਲੇ 2.90 ਲੱਖ ਜਾਇਦਾਦਾਂ ਹੋਣ ਦਾ ਪਤਾ ਲਗਾਇਆ ਗਿਆ ਸੀ | ਇਨ੍ਹਾਂ ਵਿਚ 60 ਹਜ਼ਾਰ ਦੇ ਕਰੀਬ ਕਰ ਦੇਣ ਵਾਲੀਆਂ ਜਾਇਦਾਦਾਂ ਸਨ | ਨਗਰ ਨਿਗਮ ਵੱਲੋਂ ਇਸ ਕਰਕੇ ਵੀ ਜਾਇਦਾਦ ਕਰ ਦੀ ਵਸੂਲੀ ਦਾ ਆਡਿਟ ਕਰਵਾਇਆ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਕਿਉਂਕਿ ਕਈ ਲੋਕਾਂ ਵੱਲੋਂ ਪੂਰਾ ਕਰ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਹੈ | ਸੀ. ਏ. ਵੱਲੋਂ ਜਾਇਦਾਦ ਕਰ ਵਸੂਲੀ ਦਾ ਜਿਹੜਾ ਆਡਿਟ ਕੀਤਾ ਜਾਣਾ ਹੈ, ਉਨ੍ਹਾਂ ਵਿਚ ਘੱਟ ਕਰ ਦੇਣ ਵਾਲੇ ਜਾਂ ਪੂਰਾ ਕਰ ਨਾ ਦੇਣ ਵਾਲਿਆਂ ਤੋਂ ਵੀ ਕਰ ਵਸੂਲ ਕੀਤਾ ਜਾਵੇਗਾ |
ਜਲੰਧਰ, 17 ਮਾਰਚ (ਸ਼ਿਵ)- ਆ ਰਹੀ ਲੋਕ-ਸਭਾ ਦੀ ਜ਼ਿਮਨੀ ਚੋਣ ਅਤੇ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਨੇ ਵੀ ਜਲੰਧਰ ਦੇ ਕਈ ਮੁੱਦਿਆਂ ਨੂੰ ਉਠਾਉਂਦੇ ਹੋਏ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਭਾਜਪਾ ਆਗੂਆਂ ਦੀ ਅਗਵਾਈ ਵਿਚ ਬਲਦੇਵ ਨਗਰ, ਅਜੀਤ ਨਗਰ ਦੇ ਲੋਕਾਂ ...
• ਕਾਰੋਬਾਰੀ ਆਗੂਆਂ ਤੇ ਐਸੋਸੀਏਸ਼ਨਾਂ ਨਾਲ ਕੀਤੀਆਂ ਮੀਟਿੰਗਾਂ
ਜਲੰਧਰ, 17 ਮਾਰਚ (ਸ਼ਿਵ)- ਜੀ. ਐੱਸ. ਟੀ. ਵਿਭਾਗ ਦੀ ਵਸੂਲੀ ਵਿਚ ਛਾਪੇ ਨੂੰ ਲੈ ਕੇ ਵਪਾਰਕ ਸੰਗਠਨ ਅਤੇ ਐਸੋਸੀਏਸ਼ਨਾਂ ਨਾਲ ਸੰਪਰਕ ਕਰਕੇ ਨਿਯਮਿਤ ਰੂਪ ਨਾਲ ਕਰ ਦੀ ਅਦਾਇਗੀ ਕਰਨ ਲਈ ਪ੍ਰੇਰਿਤ ਕੀਤਾ | ...
ਜਲੰਧਰ, 17 ਮਾਰਚ (ਸ਼ਿਵ)- ਨਗਰ ਨਿਗਮ ਕਮਿਸ਼ਨਰ ਨੇ ਲਾਇਸੈਂਸ ਫ਼ੀਸ ਵਸੂਲੀ ਲਈ ਹੁਣ ਦੁਕਾਨਾਂ ਵਿਚ ਪਈਆਂ ਚੀਜ਼ਾਂ ਦੀ ਅਲੱਗ-ਅਲੱਗ ਪਰਚੀ ਕੱਟਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ | ਜੇਕਰ ਬਿਲਡਿੰਗ ਮਟੀਰੀਅਲ ਦੀ ਦੁਕਾਨ ਵਿਚ ਸੀਮੈਂਟ ਜਾਂ ਹੋਰ ਸਾਮਾਨ ਪਿਆ ਹੈ ਤੇ ਉਸ ਦੇ ...
• ਸੀਨੀਅਰ ਸਹਾਇਕ ਹਰਜਿੰਦਰ ਸਿੰਘ ਨੂੰ ਮਿਲੀ ਰਾਹਤ ਜਲੰਧਰ, 17 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ 1 ਮਾਰਚ ਨੂੰ ਸਿਵਲ ਸਰਜਨ ਦਫ਼ਤਰ ਦੇ ਜਨਮ ਤੇ ਮੌਤ ਸ਼ਾਖਾ ਦੇ ਰਿਕਾਰਡ ਨੂੰ ਖ਼ੁਰਦ-ਬੁਰਦ ਕਰਨ ਦੇ ...
ਜਲੰਧਰ, 17 ਮਾਰਚ (ਸ਼ਿਵ)- ਨਗਰ ਨਿਗਮ ਦੀ ਬੇਸਮੈਂਟ ਵਿਚ ਬਣੇ ਸੁਵਿਧਾ ਕੇਂਦਰ, ਸਿੰਗਲ ਵਿੰਡੋ ਸਿਸਟਮ ਵਿਚ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਤੋਂ ਪੈਸੇ ਮੰਗ ਕੇ ਕੰਮ ਕਰਵਾਉਣ ਵਾਲੀਆਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ ਦੁਪਹਿਰ ਬਾਅਦ ...
• ਨਵੇਂ ਫੀਡਰਾਂ ਨਾਲ ਖਪਤਕਾਰਾਂ ਨੂੰ ਬਿਹਤਰ ਹੋਏਗੀ ਬਿਜਲੀ ਸਪਲਾਈ- ਇੰਜੀਨੀਅਰ ਸਾਰੰਗਲ
ਜਲੰਧਰ, 17 ਮਾਰਚ (ਸ਼ਿਵ)- ਪਾਵਰਕਾਮ ਦੇ ਇੰਜ: ਰਮੇਸ਼ ਲਾਲ ਸਾਰੰਗਲ, ਮੁੱਖ ਇੰਜੀਨੀਅਰ ਵੰਡ ਉੱਤਰ ਜ਼ੋਨ ਜਲੰਧਰ ਵੱਲੋਂ 66 ਕੇ.ਵੀ. ਪਤਾਰਾ ਤੋਂ ਚੱਲਦੇ 3 ਨੰ: ਨਵੇਂ ਖਿੱਚੇ ਗਏ ...
ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਸਥਾਨਕ ਮਿਲਾਪ ਚੌਕ ਨੇੜੇ ਬਣੀ ਮੋਨਿਕਾ ਟਾਵਰ ਮਾਰਕੀਟ ਦੀ ਦੂਸਰੀ ਮੰਜ਼ਿਲ 'ਚ ਚੱਲ ਰਹੇ 'ਦੀ ਲਾਵਾ ਲੌਂਜ ਰੈਸਟੋਰੈਂਟ' ਦੇ ਪ੍ਰਬੰਧਕਾਂ ਵਲੋਂ ਗ਼ੈਰ ਕਾਨੂੰਨੀ ਚਲਾਏ ਜਾ ਰਹੇ ਹੁੱਕਾ ਬਾਰ 'ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ...
ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਵਿਕਾਸ ਕਾਰਜਾਂ ਦੇ ਨਾਂਅ 'ਤੇ ਹੋਏ ਘੁਟਲਿਆਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਸਤੰਬਰ 2022 'ਚ 6 ਦਿਨ ਭੁੱਖ ਹੜਤਾਲ ਕਰਨ ਵਾਲੇ ਪੱਤੀ ਹਵੇਲੀ, ਮਲਸੀਆਂ ਦੇ ਰਹਿਣ ਵਾਲੇ ਬਾਬਾ ਸੰਤੋਖ ਸਿੰਘ ਵਲੋਂ ਪ੍ਰਸ਼ਾਸਨ ਨੂੰ ਫਿਰ ਤੋਂ ਭੁੱਖ ਹੜਤਾਲ ...
ਜਲੰਧਰ 17 ਮਾਰਚ (ਚੰਦੀਪ ਭੱਲਾ)- ਜ਼ਿਲ੍ਹੇ ਵਿਚ ਗਨ-ਕਲਚਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਅੱਜ ਜ਼ਿਲ੍ਹੇ ਵਿਚ 538 ਅਸਲ੍ਹਾ ਲਾਇਸੰਸ ਰੱਦ ਕਰ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ...
ਜਲੰਧਰ, 17 ਮਾਰਚ (ਡਾ. ਜਤਿੰਦਰ ਸਾਬੀ)- ਹਾਕੀ ਇੰਡੀਆ ਵਲੋਂ ਉੱਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਖੇ 19 ਤੋਂ 26 ਮਾਰਚ ਤੱਕ ਕਰਵਾਈ ਜਾ ਰਹੀ ਪਹਿਲੀ ਹਾਕੀ ਇੰਡੀਆ ਜੂਨੀਅਰ ਉੱਤਰੀ ਖੇਤਰ ਹਾਕੀ ਚੈਂਪੀਅਨਸ਼ਿਪ (ਲੜਕੇ ਤੇ ਲੜਕੀਆਂ) ਵਿੱਚ ਭਾਗ ਲੈਣ ਵਾਲੀਆਂ ਪੰਜਾਬ ਦੀਆਂ ...
ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਰੋਟਰੀ ਕਲੱਬ ਜਲੰਧਰ ਵੈਸਟ ਦੇ ਅਧਿਕਾਰਕ ਦੌਰੇ 'ਤੇ ਆਏ ਡਿਸਟਿ੍ਕਟ ਗਵਰਨਰ ਡਾ. ਦੁਸ਼ਯੰਤ ਚੌਧਰੀ ਦਾ ਸਥਾਨਕ ਹੋਟਲ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਧਾਨ ਇੰਜੀਨੀਅਰ ਦਰਸ਼ਨ ਸਿੰਘ ਦੀ ਅਗਵਾਈ 'ਚ ਭਰਵਾਂ ...
ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬੀ ਲਿਖਾਰੀ ਸਭਾ ਜਲੰਧਰ ਵਲੋਂ ਕਰਵਾਏ ਗਏ ਮਹੀਨਾਵਾਰੀ ਸਮਾਗਮ 'ਚ ਪੰਜ ਉੱਘੀਆਂ ਵਿਦਵਾਨ, ਲੇਖਕ ਤੇ ਸਮਾਜ ਸੇਵਕ ਮਹਿਲਾਵਾਂ ਜਿਨ੍ਹਾਂ ਵਿਚ ਬੀਬੀ ਗੁਰਬਚਨ ਕੌਰ ਦੂਆ, ...
ਜਮਸ਼ੇਰ ਖਾਸ, 17 ਮਾਰਚ (ਅਵਤਾਰ ਤਾਰੀ)-ਪਿੰਡ ਖੇੜਾ (ਜਮਸ਼ੇਰ) ਵਿਖੇ ਗੁਰਦੁਆਰਾ ਗੁਰਦਰਸ਼ਨਸਰ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ 4 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ | ਲਹਿੰਬਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਵਿਆਹੁਤਾ ਜੋੜੀਆਂ ਨੂੰ ਲੋੜੀਂਦਾ ...
ਜਲੰਧਰ, 17 ਮਾਰਚ (ਅ.ਬ.) - ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨਾਲੋਜੀ ਨੇ ਆਪਣੇ ਕੈਂਪਸ ਵਿਚ ਗ੍ਰੈਜੂਏਸ਼ਨ ਦਿਵਸ ਮਨਾਇਆ | ਸਮਾਗਮ ਦੀ ਸ਼ੁਰੂਆਤ ਵਿਚ ਪਤਵੰਤੇ, ਡਾ: ਦੀਪਕ ਜੈਨ ਸਹਾਇਕ ਉਪ-ਪ੍ਰਧਾਨ ਏਵਨ ਸਾਈਕਲਜ਼ ਲਿ. ਲੁਧਿਆਣਾ ਮੁੱਖ ਮਹਿਮਾਨ ਵਜੋਂ ਪੀ.ਸੀ.ਬੀ.ਟੀ. ਦੇ ...
ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਸਾਂਝ ਕੇਂਦਰ ਤੇ ਜ਼ਿਲ੍ਹਾ ਮਹਿਲਾ ਹੈਲਪ ਡੈਸਕ ਵਲੋਂ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਜਲੰਧਰ ਦੇ ਡਾਇਰੈਕਟਰ ਐਸ.ਕੇ. ਸੂਦ, ਐਚ.ਓ.ਡੀ. (ਆਈ.ਟੀ.) ਨਿਧੀ ਚੋਪੜਾ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ | ...
ਜਲੰਧਰ 17 ਮਾਰਚ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਿਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਵੱਲੋਂ 20 ਮਾਰਚ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨ ਮਾਲ ਲੋਕ ਅਦਾਲਤ ਲਗਾਈ ਜਾ ...
ਜਲੰਧਰ ਛਾਉਣੀ, 17 ਮਾਰਚ (ਪਵਨ ਖਰਬੰਦਾ)- ਭਿ੍ਸ਼ਟਾਚਾਰ ਅਤੇ ਨਸ਼ਾਖੋਰੀ 'ਤੇ ਨੱਥ ਪਾਉਣ ਦੇ ਵੱਡੇ-ਵੱਡੇ ਝੂਠੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਸੂਬੇ 'ਚ ਵਿਕਾਸ ਕਰਨ ਦੀ ਥਾਂ ਹੁਣ ਮੁਹੱਲਿਆਂ 'ਚ ਖੁੱਲ੍ਹੀਆਂ ਆਮ ਦੁਕਾਨਾਂ 'ਤੇ ਵੀ ਸ਼ਰਾਬ ਤੇ ਬੀਅਰ ਵੇਚਣ ਦੀ ਤਿਆਰੀ ...
ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ)- ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ, ਗੁਲਾਬ ਦੇਵੀ ਹਸਪਤਾਲ ਜਲੰਧਰ ਵਿਖੇ ਤਿੰਨ ਰੋਜ਼ਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਡੀ.ਸੀ. ਜਸਪ੍ਰੀਤ ਸਿੰਘ ਤੇ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਜਲੰਧਰ ...
ਜਲੰਧਰ, 17 ਮਾਰਚ (ਅ.ਬ.)- ਦੁਬਈ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਕਾਰੋਬਾਰਾਂ ਲਈ ਇਕ ਕੇਂਦਰ ਬਣ ਗਿਆ ਹੈ, ਖਾਸ ਕਰਕੇ ਮੱਧ ਪੂਰਬ ਵਿਚ | ਇਸ ਨਾਲ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਦੇ ...
ਭੁਲੱਥ, 17 ਮਾਰਚ (ਮੇਹਰ ਚੰਦ ਸਿੱਧੂ) - ਪ੍ਰਵਾਸੀ ਭਾਰਤੀ ਗਿਆਨ ਸਿੰਘ ਜਰਮਨੀ ਸਪੁੱਤਰ ਮਾਸਟਰ ਹਰਬੰਸ ਸਿੰਘ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਵਿਦਿਆਰਥੀ ਰਹਿ ਚੁੱਕੇ ਹਨ | ਆਪਣੇ ਅਧਿਆਪਕਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਸਕੂਲ ...
ਨਡਾਲਾ, 17 ਮਾਰਚ (ਮਨਜਿੰਦਰ ਸਿੰਘ ਮਾਨ) - ਪੰਜਾਬ ਮਾਸਟਰਜ਼ ਗੇਮਜ਼ ਐਸੋਸੀਏਸ਼ਨ ਵੱਲੋਂ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ ਪੰਜਾਬ ਸਟੇਟ ਮਾਸਟਰਜ਼ ਐਥਲੈਟਿਕਸ ਵਿਚ ਨਡਾਲਾ ਦੇ ਸ਼ਿਵ ਕੁਮਾਰ ਨੇ 3 ਸੋਨ ਤਗਮੇ ਜਿੱਤੇ ਹਨ | ਆਪਣੀ ਪ੍ਰੀਤਿਭਾ ਦਾ ਜੌਹਰ ...
ਭੁਲੱਥ, 17 ਮਾਰਚ (ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਦੁਆਰਾ ਪ੍ਰਾਪਤ ਸਰਕਾਰੀ ਗ੍ਰਾਂਟ 'ਚੋਂ ਪਿ੍ੰਸੀਪਲ ਅਮਰਜੀਤ ਸਿੰਘ ਦੀ ਅਗਵਾਈ ਹੇਠ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਤੇ ਫ਼ਰਨੀਚਰ ਬਾਜ਼ਾਰ ਕਰਤਾਰਪੁਰ ਦਾ ਵਿੱਦਿਅਕ ਟੂਰ ਆਯੋਜਿਤ ਕੀਤਾ ਗਿਆ | ਵਿੱਦਿਅਕ ਟੂਰ ...
ਫਗਵਾੜਾ, 17 ਮਾਰਚ (ਅਸ਼ੋਕ ਕੁਮਾਰ ਵਾਲੀਆ) - ਫਗਵਾੜਾ ਸਬ ਡਵੀਜ਼ਨ ਦਾ ਪੰਜਾਬ ਸਰਕਾਰ ਵਲੋਂ ਐਸ.ਡੀ.ਐਮ. ਬਦਲਣ ਨਾਲ ਇਹ ਪੋਸਟ ਵੀ ਹੁਣ ਖ਼ਾਲੀ ਹੋ ਗਈ ਹੈ | ਫਗਵਾੜਾ ਸਬ-ਡਵੀਜ਼ਨ ਦਾ ਵਾਧੂ ਚਾਰਜ ਭੁਲੱਥ ਵਾਲੇ ਐਸ.ਡੀ.ਐਮ. ਨੂੰ ਦਿੱਤਾ ਗਿਆ | ਫਗਵਾੜਾ 'ਚ 12 ਜੁਲਾਈ ਤੋ ਪੱਕਾ ਬੀ ...
ਕਪੂਰਥਲਾ, 17 ਮਾਰਚ (ਵਿਸ਼ੇਸ਼ ਪ੍ਰਤੀਨਿਧ) - ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਜ਼ਿਲ੍ਹਾ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਦਫ਼ਤਰ ਮੂਹਰੇ ਅੱਜ ਤੀਜੇ ਦਿਨ ਦਿੱਤੇ ਧਰਨੇ ਦੌਰਾਨ ਮੁਲਾਜ਼ਮਾਂ ਨੇ ਨਗਰ ਨਿਗਮ ...
ਫਗਵਾੜਾ, 17 ਮਾਰਚ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਜੰਗੀ ਸ਼ਹੀਦਾਂ ਦੀ ਯਾਦਗਾਰ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਨੂੰ ਗਲਤ ਦੱਸਦੇ ਹੋਏ ਸੀਨੀਅਰ ਅਕਾਲੀ ਆਗੂ ਗਿਆਨੀ ਭਗਤ ਸਿੰਘ ਭੁੰਗਰਨੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ...
ਭੁਲੱਥ, 17 ਮਾਰਚ (ਮੇਹਰ ਚੰਦ ਸਿੱਧੂ) - ਐਸ.ਐਮ.ਓ. ਡਾ: ਦੇਸ ਰਾਜ ਮੱਲ ਦੀ ਅਗਵਾਈ 'ਚ ਸਿਵਲ ਹਸਪਤਾਲ ਭੁਲੱਥ ਵਿਖੇ ਡੇਂਗੂ, ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ | ਇਸ ਮੌਕੇ ਸਿਹਤ ਕਰਮਚਾਰੀਆਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਦੀ ...
ਡਡਵਿੰਡੀ, 17 ਮਾਰਚ (ਦਿਲਬਾਗ ਸਿੰਘ ਝੰਡ) - ਬੀਤੀ ਰਾਤ ਤੋਂ ਰੁਕ ਰੁਕ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਇਲਾਕੇ ਭਰ 'ਚ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤੀ ਹੈ | ਬੀਤੀ ਦੇਰ ਰਾਤ ਤੋਂ ਹੀ ਅਸਮਾਨ ਵਿਚ ਕਾਲੇ ਬਾਦਲ ਛਾਏ ਹੋਏ ਸਨ ਅਤੇ ਕਰੀਬ ...
ਅੱਪਰਾ, 17 ਮਾਰਚ (ਦਲਵਿੰਦਰ ਸਿੰਘ ਅੱਪਰਾ)- ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਅਤੇ ਡੀ. ਡੀ. ਐਚ. ਓ. ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐਚ. ਸੀ ਅੱਪਰਾ ਵਿਖੇ 'ਵਰਲਡ ਓਰਲ ਹੈਲਥ ਹਫ਼ਤਾ' ਡਾ. ਭੁਪਿੰਦਰ ਕੌਰ ਐਸ. ਐਮ. ਓ. ਦੀ ਅਗਵਾਈ ਹੇਠ 14 ਤੋਂ 20 ਮਾਰਚ ਤੱਕ ...
ਜਲੰਧਰ, 17 ਮਾਰਚ (ਸ਼ਿਵ)- ਸ਼ਹਿਰ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਆਏ ਦਿਨ ਕਈ ਬੱਚੇ ਤੇ ਹੋਰ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ | ਅੱਜ ਸਵੇਰੇ ਮੋਤੀ ਨਗਰ ਵਿਚ ਆਵਾਰਾ ਕੁੱਤਿਆਂ ਨੇ ਇਕ 17 ਸਾਲ ਦੇ ਬੱਚੇ ਹਰਸ਼ ਨੂੰ ਲੱਤ ਤੇ ...
ਨਕੋਦਰ, 17 ਮਾਰਚ (ਗੁਰਵਿੰਦਰ ਸਿੰਘ)- ਨਕੋਦਰ ਜਲੰਧਰ ਹਾਈਵੇ 'ਤੇ ਪਿੰਡ ਨੰਗਲ ਜੀਵਨ ਦੇ ਲਾਗੇ ਬੱਸ ਤੇ ਮੋਟਰਸਾਈਕਲ ਵਿਚਾਲੇ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ | ਥਾਣਾ ਸਿਟੀ ਪੁਲਸ ਨੇ ਬੱਸ ਚਾਲਕ ਖ਼ਿਲਾਫ਼ ...
ਜਲੰਧਰ, 17 ਮਾਰਚ (ਡਾ. ਜਤਿੰਦਰ ਸਾਬੀ)- 40ਵਾਂ ਕੇ.ਡੀ. ਸਿੰਘ ਬਾਬੂ ਸਰਬ ਭਾਰਤੀ ਹਾਕੀ ਟੂਰਨਾਮੈਂਟ ਜੋ ਲਖਨਊ ਵਿਖੇ ਕਰਵਾਇਆ ਜਾ ਰਿਹਾ ਹੈ, 'ਚ ਹਿੱਸਾ ਲੈਣ ਗਈ ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਨੇ ਕੁਆਰਟਰ ਫਾਈਨਲ ਮੁਕਾਬਲੇ ਵਿਚੋਂ ਕਸਟਮ ਦੀ ਟੀਮ ਨੂੰ 2-1 ਨਾਲ ਹਰਾਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX