ਤਾਜਾ ਖ਼ਬਰਾਂ


ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  56 minutes ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  about 1 hour ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  about 1 hour ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  about 1 hour ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 minute ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  about 2 hours ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 2 hours ago
ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ-ਪ੍ਰਧਾਨ ਮੰਤਰੀ
. . .  about 2 hours ago
ਨਵੇਂ ਟੀਚੇ ਤੈਅ ਕਰ ਰਿਹਾ ਹੈ ਨਵਾਂ ਭਾਰਤ-ਪ੍ਰਧਾਨ ਮੰਤਰੀ
. . .  about 2 hours ago
ਲੋਕਤੰਤਰ ਦਾ ਮੰਦਰ ਹੈ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 2 hours ago
ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ-ਪ੍ਰਧਾਨ ਮੰਤਰੀ
. . .  about 2 hours ago
ਦੇਸ਼ ਦੀ ਵਿਕਾਸ ਯਾਤਰਾ 'ਚ ਅਮਰ ਹੋ ਜਾਂਦੇ ਹਨ ਕੁਝ ਪਲ-ਪ੍ਰਧਾਨ ਮੰਤਰੀ
. . .  about 2 hours ago
ਨਵਾਂ ਸੰਸਦ ਭਵਨ ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ-ਪ੍ਰਧਾਨ ਮੰਤਰੀ
. . .  about 2 hours ago
28 ਮਈ ਦਾ ਦਿਨ ਦੇਸ਼ ਲਈ ਬਹੁਤ ਅਹਿਮ ਦਿਨ-ਪ੍ਰਧਾਨ ਮੰਤਰੀ
. . .  about 2 hours ago
ਪ੍ਰਧਾਨ ਮੰਤਰੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ
. . .  about 1 hour ago
ਨਵੀਂ ਦਿੱਲੀ, 28 ਮਈ-ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਆਪਣੀ ਆਜ਼ਾਦੀ ਦਾ 75ਵਾਂ...
ਦੇਸ਼ ਲਈ ਇਤਿਹਾਸਿਕ ਪਲ, ਦੇਸ਼ ਇਤਿਹਾਸਿਕ ਪਲ ਦਾ ਬਣਿਆ ਗਵਾਹ -ਲੋਕ ਸਭਾ ਸਪੀਕਰ
. . .  about 1 hour ago
ਨਵੀਂ ਦਿੱਲੀ, 28 ਮਈ-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਨਵੀਂ ਸੰਸਦ ਢਾਈ ਸਾਲ ਤੋਂ ਵੀ ਘੱਟ ਸਮੇਂ 'ਚ ਬਣੀ ਹੈ। ਲੋਕਤੰਤਰ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ ਹੈ ਤੇ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਇਹ ਦੇਸ਼ ਲਈ ਇਤਿਹਾਸਿਕ...
ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 2 hours ago
ਨਵੀਂ ਦਿੱਲੀ, 28 ਮਈ-ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕਿਆ ਅਤੇ ਹਿਰਾਸਤ ਵਿਚ ਲੈ...
ਇਕ ਮਹੱਤਵਪੂਰਨ ਮੀਲ ਪੱਥਰ ਹੈ, ਨਵੀਂ ਸੰਸਦ ਦਾ ਨਿਰਮਾਣ-ਹਰੀਵੰਸ਼ (ਉਪ ਚੇਅਰਮੈਨ ਰਾਜ ਸਭਾ)
. . .  about 2 hours ago
ਨਵੀਂ ਦਿੱਲੀ, 28 ਮਈ- ਨਵੀਂ ਸੰਸਦ ਵਿਚ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ 2.5 ਸਾਲ ਤੋਂ ਵੀ ਘੱਟ...
ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਦੂਜੇ ਪੜਾਅ ਦੀ ਸ਼ੁਰੂਆਤ ਰਾਸ਼ਟਰਗੀਤ ਨਾਲ...
ਨਵੇਂ ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ
. . .  about 3 hours ago
ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਯੋਗਦਾਨ ਨੂੰ ਸਮਰਪਿਤ ਸਥਾਪਤ ਕੀਤੇ ਜਾ ਰਹੇ ਨੇ 10 ਨਵੇਂ ਅਜਾਇਬ ਘਰ-ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਵੀ ਅਸੀਂ ਭਾਰਤ ਵਿਚ ਨਵੀਂ ਕਿਸਮ ਦੇ ਅਜਾਇਬ ਘਰ ਅਤੇ ਯਾਦਗਾਰਾਂ ਬਣਦੇ ਵੇਖੇ ਹਨ। ਸੁਤੰਤਰਤਾ ਸੰਗਰਾਮ ਵਿਚ ਕਬਾਇਲੀ...
ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ-ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ। ਸਾਡੇ ਅੰਮ੍ਰਿਤ ਸਰੋਵਰ ਵਿਸ਼ੇਸ਼ ਹਨ ਕਿਉਂਕਿ ਉਹ ਆਜ਼ਾਦੀ ਕਾ ਅੰਮ੍ਰਿਤ ਕਾਲ...
ਮੈਂ ਖੁਸ਼ ਹਾਂ ਕਿ ਨਵੀਂ ਸੰਸਦ ਦੇ ਉਦਘਾਟਨ 'ਤੇ ਨਹੀਂ ਗਿਆ-ਸ਼ਰਦ ਪਵਾਰ
. . .  about 3 hours ago
ਮੁੰਬਈ, 28 ਮਈ-ਹਵਨ, ਬਹੁ-ਧਰਮੀ ਪ੍ਰਾਰਥਨਾਵਾਂ ਅਤੇ 'ਸੇਂਗੋਲ' ਨਾਲ ਨਵੀਂ ਸੰਸਦ ਦੇ ਉਦਘਾਟਨ 'ਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਵੇਰ ਦਾ ਆਯੋਜਨ ਦੇਖਿਆ। ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਗਿਆ। ਉਥੇ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਮੈਂ ਚਿੰਤਤ ਹਾਂ। ਕੀ ਅਸੀਂ ਦੇਸ਼...
ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ ਦੇਵਾਂਗੇ-ਦਿੱਲੀ ਪੁਲਿਸ
. . .  about 3 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਦੇ ਵਿਰੋਧ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ...
ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  about 3 hours ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਚੇਤ ਸੰਮਤ 555

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਅਮਨ ਕਾਨੂੰਨ ਦੀ ਵਿਵਸਥਾ ਦੇ ਮੱਦੇਨਜ਼ਰ ਸ਼ਹਿਰ ਵਿਚ ਕੱਢਿਆ ਫਲੈਗ ਮਾਰਚ

ਨਵਾਂਸ਼ਹਿਰ, 19 ਮਾਰਚ (ਹਰਮਿੰਦਰ ਸਿੰਘ ਪਿੰਟੂ) - ਪੰਜਾਬ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ. ਪੀ. ਅਲਕਾ ਮੀਨਾ ਦੀ ਅਗਵਾਈ ਵਿਚ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ | ਜੋ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਪੁਰਾਣੇ ਐਸ. ਐਸ. ਪੀ ਦਫ਼ਤਰ ਸਮਾਪਤ ਹੋਇਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਹੌਲ ਬਿਲਕੁਲ ਸ਼ਾਂਤਪੂਰਨ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਫੇਕ ਨਿਊਜ਼ ਜਾਂ ਅਫਵਾਹਾਂ ਵਿਚ ਨਾ ਆਵੋ | ਜੇਕਰ ਤੁਹਾਨੂੰ ਕਿਸੇ ਵਿਅਕਤੀ 'ਤੇ ਸ਼ੱਕ ਹੈ ਜਾਂ ਕੋਈ ਝੂਠੀ ਅਫਵਾਹ ਫੈਲਾ ਰਿਹਾ ਹੈ ਤਾਂ ਕੰਟਰੋਲ ਰੂਮ 'ਤੇ ਸੰਪਰਕ ਕਰ ਸਕਦੇ ਹੋ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਨਾਰਮਲ ਹੈ | ਕਿਸੇ ਵੀ ਪ੍ਰਕਾਰ ਦੀ ਘਬਰਾਉਣ ਦੀ ਲੋੜ ਨਹੀਂ ਹੈ | ਇਸ ਮੌਕੇ ਪੰਜਾਬ ਪੁਲਿਸ ਦੇ ਨੌਜਵਾਨ, ਸੀ. ਏ. ਪੀ. ਐਫ ਦੀ ਕੰਪਨੀ, ਪੀ. ਸੀ. ਆਰ ਮੁਲਾਜ਼ਮ ਫਲੈਗ ਮਾਰਚ ਵਿਚ ਸ਼ਾਮਲ ਸਨ | ਇਸ ਮੌਕੇ ਐਸ. ਪੀ. ਹੈੱਡ ਕੁਆਟਰ ਗੁਰਮੀਤ ਕੌਰ ਚਾਹਲ, ਡੀ. ਐਸ. ਪੀ. ਰਣਜੀਤ ਸਿੰਘ ਬਦੇਸ਼ਾ, ਡੀ. ਐਸ. ਪੀ. ਸੁਰਿੰਦਰ ਚਾਂਦ, ਐਸ. ਐਚ. ਓ. ਬਲਵਿੰਦਰ ਸਿੰਘ ਅਤੇ ਹੋਰ ਅਫ਼ਸਰ ਹਾਜ਼ਰ ਸਨ |
ਐਸ. ਐਸ. ਪੀ ਭਾਗੀਰਥ ਮੀਨਾ ਦੀ ਅਗਵਾਈ 'ਚ ਬਹਿਰਾਮ ਇਲਾਕੇ 'ਚ ਫਲੈਗ ਮਾਰਚ
ਬਹਿਰਾਮ, (ਨਛੱਤਰ ਸਿੰਘ ਬਹਿਰਾਮ) - ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਮਾਮਲੇ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ. ਪੀ. ਭਾਗੀਰਥ ਮੀਨਾ ਦੀ ਅਗਵਾਈ ਵਿਚ ਬਹਿਰਾਮ ਇਲਾਕੇ 'ਚ ਭਾਰੀ ਫੋਰਸ ਨਾਲ ਫਲੈਗ ਮਾਰਚ ਕੀਤਾ | ਉਨ੍ਹਾ ਕਿਹਾ ਕਿ ਇਲਾਕੇ ਵਿਚ ਸ਼ਾਂਤੀ ਬਰਕਰਾਰ ਰੱਖੀ ਜਾਵੇਗੀ | ਜਿਸ ਵਿਚ ਅਮਰਨਾਥ ਡੀ. ਐਸ. ਪੀ. ਨਵਾਂਸ਼ਹਿਰ, ਸਰਬਣ ਸਿੰਘ ਬੱਲ ਡੀ. ਐਸ. ਪੀ. ਬੰਗਾ, ਮਹਿੰਦਰ ਸਿੰਘ ਐਸ. ਐਚ. ਓ. ਬੰਗਾ ਸਿਟੀ, ਰਾਜੀਵ ਕੁਮਾਰ ਐਸ. ਐਚ. ਓ ਬੰਗਾ ਸਦਰ, ਰਾਜੀਵ ਕੁਮਾਰ ਐਸ.ਐਚ.ਓ. ਬਹਿਰਾਮ, ਸੁਰਿੰਦਰ ਪਾਲ ਐਸ.ਐਚ.ਓ. ਮੁਕੰਦਪੁਰ, ਸੀ.ਆਰ.ਪੀ.ਐਫ. ਦੇ 50 ਮੁਲਾਜ਼ਮ ਅਤੇ ਚਾਰ ਥਾਣਿਆਂ ਦੀ ਪੁਲਿਸ ਨਫਰੀ ਹਾਜ਼ਰ ਸੀ |

ਬੇਕਾਬੂ ਕਾਰ ਨਾਕੇ ਦੌਰਾਨ ਤਿੰਨ ਪੁਲਿਸ ਮੁਲਾਜ਼ਮਾਂ 'ਤੇ ਚੜ੍ਹੀ

ਉੜਾਪੜ/ਲਸਾੜਾ, 19 ਮਾਰਚ (ਲਖਵੀਰ ਸਿੰਘ ਖੁਰਦ) - ਬੀਤੀ ਸ਼ਾਮ 7 ਵਜੇ ਦੇ ਕਰੀਬ ਥਾਣਾ ਔੜ ਦੀ ਪੁਲਿਸ ਵਲੋਂ ਐਸ. ਐਚ. ਓ. ਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਪਿੰਡ ਖੁਰਦ ਗੇਟ 'ਤੇ ਲਗਾਏ ਗਏ ਸ਼ਪੈਸ਼ਲ ਨਾਕੇ ਦੌਰਾਨ ਇਕ ਤੇਜ਼ ਰਫਤਾਰ ਕਾਰ ਵਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ...

ਪੂਰੀ ਖ਼ਬਰ »

ਲਸਾੜਾ ਵਿਖੇ ਹੋਈ ਸੋਸ਼ਿਓਲੋਜੀ ਤੇ ਸੈਨੀਟੇਸ਼ਨ ਕਿਤਾਬ ਦੀ ਘੁੰਡ ਚੁਕਾਈ

ਉੜਾਪੜ/ਲਸਾੜਾ, 19 ਮਾਰਚ (ਲਖਵੀਰ ਸਿੰਘ ਖੁਰਦ) - ਰਿਟਾ ਆਈ. ਏ. ਐਸ. ਹਰਮੇਸ਼ ਸਿੰਘ ਪਾਬਲਾ ਵਲੋਂ ਆਪਣੀ ਸਪੁੱਤਰੀ ਪ੍ਰਭਲੀਨ ਕੌਰ ਪਾਬਲਾ ਦੀ ਸਮਾਜਿਕ ਵਿਗਿਆਨ ਤੇ ਸਫਾਈ ਵਿਸ਼ੇ 'ਤੇ ਲਿੱਖੀ ਕਿਤਾਬ 'ਸੋਸ਼ਿਓਲੋਜੀ ਆਫ ਸੈਨੀਟੇਸ਼ਨ' ਦੀ ਘੁੰਡ ਚੁਕਾਈ ਦੀ ਰਸਮ ਇਕ ਸੰਖੇਪ ਪਰ ...

ਪੂਰੀ ਖ਼ਬਰ »

ਉਸਮਾਨਪੁਰ ਦੇ ਵਸਨੀਕ ਦੀ ਜਲੰਧਰ ਵਿਖੇ ਹੋਈ ਕਾਰ ਚੋਰੀ

ਉਸਮਾਨਪੁਰ, 19 ਮਾਰਚ (ਸੰਦੀਪ ਮਝੂਰ) - ਉਸਮਾਨਪੁਰ ਦੇ ਇਕ ਵਸਨੀਕ ਸਤਨਾਮ ਸਿੰਘ ਦੀ ਕਾਰ ਜਲੰਧਰ ਵਿਖੇ ਵਿਆਹ ਸਮਾਗਮ ਦੌਰਾਨ ਚੋਰੀ ਕਰ ਲਈ | ਇਸ ਸਬੰਧੀ ਸਤਨਾਮ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਉਸਮਾਨਪੁਰ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਭਾਣਜੇ ਤਜਿੰਦਰ ਸਿੰਘ ...

ਪੂਰੀ ਖ਼ਬਰ »

ਸਰਕਾਰ ਸਿੱਖ ਨੌਜਵਾਨਾਂ ਦੀਆਂ ਗਿ੍ਫ਼ਤਾਰੀਆਂ ਕਰ ਕੇ ਦਹਿਸ਼ਤ ਦਾ ਮਹੌਲ ਪੈਦਾ ਨਾ ਕਰੇ-ਖ਼ਾਲਸਾ

ਨਵਾਂਸ਼ਹਿਰ, 19 ਮਾਰਚ (ਜਸਬੀਰ ਸਿੰਘ ਨੂਰਪੁਰ) - ਪੰਜਾਬ ਪੁਲਿਸ ਵਲੋਂ ਵੱਖ- ਵੱਖ ਜ਼ਿਲਿ੍ਹਆਂ 'ਚ ਅੰਮਿ੍ਤਪਾਲ ਸਿੰਘ ਦੇ ਨਾਂਅ ਦੀ ਆੜ ਹੇਠ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਤੌਰ 'ਤੇ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ | ਇਹ ਸਰਕਾਰ ਦੀ ਘਟੀਆ ਤੇ ਨਿੰਦਣਯੋਗ ਕਾਰਵਾਈ ਹੈ | ਇਹ ...

ਪੂਰੀ ਖ਼ਬਰ »

ਖਾਨਪੁਰ ਵਿਖੇ ਖਟਕੜ ਪਰਿਵਾਰ ਵਲੋਂ ਲਗਾਏ ਅੱਖਾਂ ਦੇ ਕੈਂਪ ਦੌਰਾਨ 310 ਮਰੀਜ਼ਾਂ ਦੀ ਜਾਂਚ

ਮੁਕੰਦਪੁਰ, 19 ਮਾਰਚ (ਅਮਰੀਕ ਸਿੰਘ ਢੀਂਡਸਾ) - ਪਿੰਡ ਖਾਨਪੁਰ ਵਿਖੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਜੋੜੇ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਵਲੋਂ ਪੰਚਾਇਤੀ ਰਾਜ ਸਪੋਰਟਸ ਕਲੱਬ ਖ਼ਾਨਪੁਰ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪਰੇਸ਼ਨ ...

ਪੂਰੀ ਖ਼ਬਰ »

ਅਜੀਮਲ ਜਠੇਰਿਆਂ ਦਾ ਮੇਲਾ ਅੱਜ

ਜਾਡਲਾ, 19 ਮਾਰਚ (ਬੱਲੀ) - ਸਤੀ ਮਾਤਾ ਅਜੀਮਲ ਜਠੇਰਿਆਂ ਦਾ ਮੇਲਾ 20 ਮਾਰਚ ਨੂੰ ਲਾਗਲੇ ਪਿੰਡ ਉਟਾਲ ਵਿਖੇ ਹੋਵੇਗਾ | ਜਿਸ ਵਿਚ ਸਤੀ ਪੂਜਨ ਦੇ ਨਾਲ-ਨਾਲ ਉਨ੍ਹਾਂ ਦੀ ਮਹਿਮਾ ਦਾ ਗਾਇਨ ਵੀ ਹੋਵੇਗਾ | ਇਹ ਜਾਣਕਾਰੀ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਨੇ ਦਿੰਦਿਆ ਸਮੂਹ ...

ਪੂਰੀ ਖ਼ਬਰ »

ਢਾਡੀ ਨਛੱਤਰ ਸਿੰਘ ਸੰਧੂ ਦਾ ਸਨਮਾਨ

ਸੰਧਵਾਂ, 19 ਮਾਰਚ (ਪ੍ਰੇਮੀ ਸੰਧਵਾਂ) - ਆਪਣੇ ਸਮੇਂ ਦੇ ਪ੍ਰਸਿੱਧ ਢਾਡੀ ਰਹੇ ਤੇ ਸਾਰੰਗੀ ਮਾਸਟਰ ਢਾਡੀ ਨਛੱਤਰ ਸਿੰਘ ਸੰਧੂ ਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਸੁਰਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਸਮੁੱਚੇ ਵਿਦੇਸ਼ ਵਿਚ ਰਹਿੰਦੇ ਸੰਧੂ ਪਰਿਵਾਰ ਵਲੋਂ ਸ੍ਰੀ ਗੁਰੂ ...

ਪੂਰੀ ਖ਼ਬਰ »

ਸਾਈਾ ਲੋਕਾਂ ਦੀ ਯਾਦ 'ਚ ਸੇਵਾਦਾਰ ਬਿੰਦਰ ਭਗਤ ਦੀ ਅਗਵਾਈ ਹੇਠ ਸਜਾਈ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ

ਸੰਧਵਾਂ, 19 ਮਾਰਚ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਦੇ ਨੇੜੇ ਪੈਂਦੇ ਸਾਈਾ ਲੋਕਾਂ ਦੇ ਇਲਾਹੀ ਦਰਬਾਰ ਦੇ ਮੁੱਖ ਸੇਵਾਦਾਰ ਬਿੰਦਰ ਭਗਤ ਯੂ. ਕੇ. ਦੀ ਅਗਵਾਈ ਹੇਠ ਅਰਸ਼ਾਂ-ਫਰਸ਼ਾਂ ਦੇ ਮਾਲਕ ਸਾਈਾ ਲੋਕਾਂ ਦੀ ਯਾਦ ਨੂੰ ਸਮਰਪਿਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜੇ-ਮਕਸੂਦਪੁਰ

ਸੰਧਵਾਂ, 19 ਮਾਰਚ (ਪ੍ਰੇਮੀ ਸੰਧਵਾਂ) - ਅਗਾਂਹ ਵਧੂ ਕਿਸਾਨ ਤੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਵਾਈਸ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਪਿਛਲੇ ਦਿਨੀ ਬੇਮੌਸਮੇ ਮੀਂਹ ਤੇ ਝੱਖੜ ਨੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ | ਜਿਸ ਕਾਰਨ ਖਰਾਬ ...

ਪੂਰੀ ਖ਼ਬਰ »

ਮਾਨ ਸਰਕਾਰ ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੀ-ਲਾਦੀਆਂ

ਸੰਧਵਾਂ, 19 ਮਾਰਚ (ਪ੍ਰੇਮੀ ਸੰਧਵਾਂ) - ਸੀਨੀਅਰ ਅਕਾਲੀ ਆਗੂ ਐਡਵੋਕੇਟ ਬਲਵੰਤ ਸਿੰਘ ਨੰਬਰਦਾਰ ਲਾਦੀਆਂ ਨੇ ਕਿਹਾ ਕਿ ਸ਼ਹੀਦਾਂ ਦੇ ਰਾਹ 'ਤੇ ਚੱਲਣ ਦਾ ਨਾਅਰਾ ਦੇਣ ਵਾਲੀ ਪੰਜਾਬ ਦੀ ਆਪ ਸਰਕਾਰ ਵਲੋਂ ਕਰਤਾਰਪੁਰ - ਜਲੰਧਰ 'ਚ ਸ਼ਹੀਦਾਂ ਦੀ ਯਾਦ 'ਚ ਬਣੀ ਜੰਗ-ਏ-ਆਜ਼ਾਦੀ ...

ਪੂਰੀ ਖ਼ਬਰ »

ਉਸਮਾਨਪੁਰ ਦੇ ਫ਼ੌਜੀ ਨੌਜਵਾਨ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕੀਤਾ

ਉਸਮਾਨਪੁਰ, 19 ਮਾਰਚ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਦੇ ਵਸਨੀਕ 70 ਇੰਜੀਨੀਅਰਰੈਜੀਮੈਂਟ ਦੇ ਜਵਾਨ ਸਤਨਾਮ ਸਿੰਘ ਨੇ ਪੂਣੇ ਵਿਖੇ ਦੇਸ਼ ਭਰ ਦੀਆਂ 20 ਰੈਜੀਮੈਂਟਾਂ ਦੇ ਕਰਵਾਏ ਗਏ 'ਬੈਸਟ ਸੈਪਰ' ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਰੈਜੀਮੈਂਟ, ਸੂਬੇ, ...

ਪੂਰੀ ਖ਼ਬਰ »

ਮਾਨ ਸਰਕਾਰ ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੀ-ਲਾਦੀਆਂ

ਸੰਧਵਾਂ, 19 ਮਾਰਚ (ਪ੍ਰੇਮੀ ਸੰਧਵਾਂ) - ਸੀਨੀਅਰ ਅਕਾਲੀ ਆਗੂ ਐਡਵੋਕੇਟ ਬਲਵੰਤ ਸਿੰਘ ਨੰਬਰਦਾਰ ਲਾਦੀਆਂ ਨੇ ਕਿਹਾ ਕਿ ਸ਼ਹੀਦਾਂ ਦੇ ਰਾਹ 'ਤੇ ਚੱਲਣ ਦਾ ਨਾਅਰਾ ਦੇਣ ਵਾਲੀ ਪੰਜਾਬ ਦੀ ਆਪ ਸਰਕਾਰ ਵਲੋਂ ਕਰਤਾਰਪੁਰ - ਜਲੰਧਰ 'ਚ ਸ਼ਹੀਦਾਂ ਦੀ ਯਾਦ 'ਚ ਬਣੀ ਜੰਗ-ਏ-ਆਜ਼ਾਦੀ ...

ਪੂਰੀ ਖ਼ਬਰ »

ਨੌਜਵਾਨ ਖੇਡਾਂ ਵੱਲ ਰੁਚੀ ਰੱਖਣ-ਨਿਰਪਾਲ ਕੌਰ ਸੰਧੂ

ਸੰਧਵਾਂ, 19 ਮਾਰਚ (ਪ੍ਰੇਮੀ ਸੰਧਵਾਂ) - ਸਿੱਖਿਆ ਦੇ ਖੇਤਰ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੀ ਉੱਘੀ ਸਮਾਜ ਸੇਵਿਕਾ ਨਿਰਪਾਲ ਕੌਰ ਸੰਧੂ ਪਤਨੀ ਮਰਸਿਨ ਕੇਬਿਨ ਸੰਧੂ ਯੂ. ਕੇ. ਨੇ ਨਸ਼ਿਆਂ ਨਾਲ ਆਏ ਦਿਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ 'ਤੇ ਗਹਿਰੀ ਚਿੰਤਾ ਦਾ ...

ਪੂਰੀ ਖ਼ਬਰ »

ਸਾਹਦੜਾ ਗੋਤ ਦੀਆਂ ਸਤੀਆਂ 'ਤੇ ਮੇਲਾ ਭਲਕੇ

ਮਜਾਰੀ/ਸਾਹਿਬਾ 19 ਮਾਰਚ (ਨਿਰਮਲਜੀਤ ਸਿੰਘ ਚਾਹਲ) - ਸਾਹਦੜਾ ਗੋਤ ਦੀਆਂ ਸਤੀਆਂ 'ਤੇ ਮੇਲਾ 21 ਮਾਰਚ ਦਿਨ ਮੰਗਲਵਾਰ ਨੂੰ ਪਿੰਡ ਸਾਹਦੜਾ ਵਿਖੇ ਸਤੀ ਮਾਤਾ ਦੇ ਅਸਥਾਨ 'ਤੇ ਲੱਗ ਰਿਹਾ ਹੈ | ਇਸ ਬਾਰੇ ਕੇਹਰ ਸਿੰਘ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਝੰਡੇ ਚੜਾਉਣ ਦੀ ਰਸਮ ...

ਪੂਰੀ ਖ਼ਬਰ »

ਪਿੰਡ ਰਾਣੇਵਾਲ ਦਾ ਸਾਲਾਨਾ ਜੋੜ ਮੇਲਾ ਅੱਜ

ਉਸਮਾਨਪੁਰ, 19 ਮਾਰਚ (ਮਝੂਰ) - ਪਿੰਡ ਰਾਣੇਵਾਲ ਸਥਿਤ ਡੇਰਾ ਬਾਬਾ ਸੁੱਜਪਾਲ ਵਿਖੇ ਇਲਾਕਾ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ 20 ਮਾਰਚ ਦਿਨ ਸੋਮਵਾਰ ਨੂੰ ਕਰਵਾਇਆ ਰਿਹਾ ਹੈ | ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਗਿਰਨ ਜਠੇਰਿਆਂ ਦਾ ਮੇਲਾ ਅੱਜ

ਉਸਾਨਪੁਰ, 19 ਮਾਰਚ (ਮਝੂਰ) - ਪਿੰਡ ਪੱਲੀਆਂ ਕਲਾਂ ਸਥਿਤ ਗਿਰਨ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 20 ਮਾਰਚ ਦਿਨ ਸੋਮਵਾਰ ਨੂੰ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ਤੀਰਥ ਸਿੰਘ ਬੁਰਜ, ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਮੰਦਰ ਸਾਹਿਬਾ ਵਿਖੇ ਸਾਲਾਨਾ ਭੰਡਾਰਾ ਕਰਵਾਇਆ

ਮਜਾਰੀ/ਸਾਹਿਬਾ, 19 ਮਾਰਚ (ਨਿਰਮਲਜੀਤ ਸਿੰਘ ਚਾਹਲ) - ਬਾਬਾ ਬਾਲਕ ਨਾਥ ਮੰਦਰ ਸਾਹਿਬਾ ਵਿਖੇ ਭਗਤ ਸਤਪਾਲ ਦੀ ਅਗਵਾਈ ਹੇਠ ਸਾਲਾਨਾ ਭੰਡਾਰਾ ਕਰਵਾਇਆ ਤੇ ਚੌਂਕੀ ਲਗਾਈ ਗਈ | ਪਹਿਲਾਂ ਹਵਨ ਪੂਜਾ ਕੀਤੀ ਤੇ ਝੰਡੇ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਮਿੱਕੀ ਸ਼ਰਮਾ ...

ਪੂਰੀ ਖ਼ਬਰ »

ਅਮਰਦੀਪ ਕਾਲਜ ਦੀ ਬੀ. ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਜ਼ਿਲ੍ਹੇ ਭਰ 'ਚੋਂ ਅੱਵਲ

ਮੁਕੰਦਪੁਰ, 19 ਮਾਰਚ (ਅਮਰੀਕ ਸਿੰਘ ਢੀਂਡਸ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਏ. ਸਮੈਸਟਰ ਪਹਿਲਾ ਜਮਾਤ ਦੇ ਨਤੀਜਿਆਂ ਵਿੱਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਐਜੂਕੇਸ਼ਨ ਸੁਸਾਇਟੀ ਸਾਊਥਹਾਲ ਵਲੋਂ 42 ਵਿਦਿਆਰਥੀਆਂ ਨੂੰ 3 ਲੱਖ 40 ਹਜ਼ਾਰ ਦੀ ਸਹਾਇਤਾ

ਨਵਾਂਸ਼ਹਿਰ, 19 ਮਾਰਚ (ਜਸਬੀਰ ਸਿੰਘ ਨੂਰਪੁਰ) - ਐਜੂਕੇਸ਼ਨ ਏਡ ਸੁਸਾਇਟੀ ਸਾਊਥਹਾਲ ਯੂ. ਕੇ. ਵਲੋਂ ਅਨੂਸੂਚਿਤ ਜਾਤੀਆਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਭੇਟ ਕੀਤੀ | ਇਸ ਸਬੰਧ ਵਿਚ ਪਿੰਡ ਚੱਕਗੁਰੂ ਵਿਖੇ ਇਕ ਸਮਾਗਮ ਕਰਵਾਇਆ | ਇਸ ਸਮਾਗਮ ਵਿਚ ਐਨ. ਆਰ. ...

ਪੂਰੀ ਖ਼ਬਰ »

ਗੜ੍ਹੀ ਭਾਰਟੀ ਵਿਖੇ ਜਲ ਸ਼ਕਤੀ ਅਭਿਆਨ ਤਹਿਤ 'ਕੈਚ ਦੀ ਰੇਨ' ਸੰਬੰਧੀ ਨੌਜਵਾਨ ਪੀੜ੍ਹੀ ਨੂੰ ਕੀਤਾ ਜਾਗਰੂਕ

ਔੜ, 19 ਮਾਰਚ (ਜਰਨੈਲ ਸਿੰਘ ਖੁਰਦ) - ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਜਲ ਸ਼ਕਤੀ ਵਿਭਾਗ, ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਤੇ ਹਰ ਜ਼ਿਲ੍ਹੇ ਅੰਦਰ ਜਲ ਸ਼ਕਤੀ ਅਭਿਆਨ 'ਕੈਚ ਦਾ ਰੇਨ' ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਸਬੰਧ ...

ਪੂਰੀ ਖ਼ਬਰ »

ਨੈਸ਼ਨਲ ਪੱਧਰ ਦੀ ਵਰਕਸ਼ਾਪ 'ਚ ਨਵਾਂਸ਼ਹਿਰ ਦੇ ਅਧਿਆਪਕਾਂ ਦਾ ਸਨਮਾਨ

ਨਵਾਂਸ਼ਹਿਰ, 19 ਮਾਰਚ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਚੰਡੀਗੜ੍ਹ ਵਲੋਂ ਭਾਰਤ ਸਰਕਾਰ ਦੇ ਅਦਾਰੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੀ ਯੋਗ ਅਗਵਾਈ ਹੇਠ ਗਣਿਤ ਵਿਸ਼ੇ ਦੀ ਜਾਪਾਨੀ ਟੈਕਨਾਲੌਜੀ ਓਰੀਗਾਮੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਭਾਲੀ ਦੇ ਬੱਚਿਆਂ ਨੂੰ ਸਮੱਗਰੀ ਵੰਡੀ

ਕਾਠਗੜ੍ਹ, 19 ਮਾਰਚ (ਬਲਦੇਵ ਸਿੰਘ ਪਨੇਸਰ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਭਾਲੀ ਦੇ ਵਿਦਿਆਰਥੀਆਂ ਨੂੰ ਪਾਰਵਤੀ ਕੋਲਡੈਮ ਟਰਾਂਸਮਿਸ਼ਨ ਕੰਪਨੀ ਲਿਮਟਿਡ ਦੇ ਸੀ. ਐਸ. ਆਰ. ਪ੍ਰੋਗਰਾਮ ਤਹਿਤ ਸਹਾਇਕ ਮੈਨੇਜਰ ਰਵੀਕਾਂਤ ਚੌਬੇ ਅਤੇ ਸਹਾਇਕ ਮੈਨੇਜਰ ਯੋਗੇਸ਼ ਚੌਬੇ ...

ਪੂਰੀ ਖ਼ਬਰ »

ਮਾਹਿਲ ਗਹਿਲਾ ਵਿਖੇ ਸੰਤ ਬਾਬਾ ਮਹਿੰਗਾ ਦਾਸ ਦੀ ਬਰਸੀ 'ਤੇ ਸਮਾਗਮ

ਬੰਗਾ, 19 ਮਾਰਚ (ਕਰਮ ਲਧਾਣਾ) - ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੰਤ ਬਾਬਾ ਮੰਗਲ ਦਾਸ ਜੀ ਮਾਹਿਲ ਗਹਿਲਾ ਵਿਖੇ ਸੰਤ ਬਾਬਾ ਮਹਿੰਗਾ ਦਾਸ ਦੀ ਸਲਾਨਾ ਯਾਦ ਮਨਾਉਂਦੇ ਹੋਏ ਡੇਰਾ ਪ੍ਰਮੁੱਖ ਸੰਤ ਬਾਬਾ ਸ਼ਾਮ ਦਾਸ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਹੋਏ | ਅਖੰਡ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ 321 ਡੀ ਵਲੋਂ ਮੀਟਿੰਗ ਮੌਕੇ ਪ੍ਰਾਜੈਕਟਾਂ 'ਤੇ ਵਿਚਾਰਾਂ

ਨਵਾਂਸ਼ਹਿਰ, 19 ਮਾਰਚ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ 321 ਡੀ. ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ | ਜਿਸ ਵਿਚ ਸਮੂਹ ਮੈਂਬਰਾਂ ਨੇ ਮੀਟਿੰਗ ਵਿਚ ਵੱਧ ਚੜ੍ਹ ਕੇ ਭਾਗ ਲਿਆ | ਜਾਣਕਾਰੀ ...

ਪੂਰੀ ਖ਼ਬਰ »

ਸਾਬਕਾ ਮੰਤਰੀ ਦਿਲਬਾਗ ਸਿੰਘ ਦੀ ਨਵਾਂਸ਼ਹਿਰ ਨੂੰ ਵੱਡੀ ਦੇਣ-ਪੱਲੀ ਝਿੱਕੀ

ਨਵਾਂਸ਼ਹਿਰ, 19 ਮਾਰਚ (ਜਸਬੀਰ ਸਿੰਘ ਨੂਰਪੁਰ) - ਸਾਬਕਾ ਮੰਤਰੀ ਦਿਲਬਾਗ ਸਿੰਘ ਦੀ ਨਵਾਂਸ਼ਹਿਰ ਇਲਾਕੇ ਨੂੰ ਵੱਡੀ ਦੇਣ ਹੈ | ਉਨ੍ਹਾਂ ਨੇ ਜ਼ਿਲ੍ਹਾ ਬਣਾਉਣ ਲਈ ਵੱਡੀ ਭੂਮਿਕਾ ਵੀ ਨਿਭਾਈ | ਇਹ ਪ੍ਰਗਟਾਵਾ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ...

ਪੂਰੀ ਖ਼ਬਰ »

ਪੱਤਰਕਾਰ ਬੱਲੀ ਦੀ ਮਾਤਾ ਦਾ ਦਿਹਾਂਤ, ਪਰਿਵਾਰ ਨੂੰ ਭਾਰੀ ਸਦਮਾ

ਉਸਮਾਨਪੁਰ, 19 ਮਾਰਚ (ਮਝੂਰ) - ਰੋਜ਼ਾਨਾ 'ਅਜੀਤ' ਦੇ ਕਸਬਾ ਜਾਡਲਾ ਤੋਂ ਪੱਤਰਕਾਰ ਬਲਦੇਵ ਸਿੰਘ ਬੱਲੀ ਦੇ ਮਾਤਾ ਬੀਬੀ ਪ੍ਰਕਾਸ਼ ਕੌਰ ਦੇ ਦਿਹਾਂਤ ਕਾਰਨ ਪਰਿਵਾਰ ਨੂੰ ਭਾਰੀ ਸਦਮਾ ਪੁੱਜਾ ਹੈ | ਉਹ 95 ਵਰਿ੍ਹਆਂ ਦੇ ਸਨ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ...

ਪੂਰੀ ਖ਼ਬਰ »

ਪੰਜਾਬ ਦੇ ਪੇਂਡੂ ਚੌਕੀਦਾਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆਂਦਾ ਜਾਵੇ-ਮਹਾਂ ਸਿੰਘ ਰੌੜੀ

ਭੱਦੀ, 19 ਮਾਰਚ (ਨਰੇਸ਼ ਧੌਲ) - ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਹੁਣ ਤੱਕ ਪੰਜਾਬ ਦੇ ਪਿੰਡਾਂ ਅੰਦਰ ਸੱਭ ਤੋਂ ਵੱਧ ਦਿਨ ਰਾਤ ਕੰਮ ਕਰਨ ਵਾਲੇ ਅਤੇ ਸੱਭ ਤੋਂ ਘੱਟ ਮਾਣਭੱਤਾ ਲੈਣ ਵਾਲੇ ਚੌਕੀਦਾਰ ਬੇ ਇਨਸਾਫੀ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਰਾਏਪੁਰ ਡੱਬਾ ਦੇ ਸਮਾਜ ਸੇਵੀ ਪਰਿਵਾਰ ਵਲੋਂ ਗੁਰਦੁਆਰਾ ਬਾਪੂ ਇੰਦਰ ਸਿੰਘ ਬਾਉਲੀ ਸਾਹਿਬ ਨੂੰ ਪਾਲਕੀ ਸਾਹਿਬ ਭੇਟ

ਔੜ/ਝਿੰਗੜਾਂ, 19 ਮਾਰਚ (ਕੁਲਦੀਪ ਸਿੰਘ ਝਿੰਗੜ) - ਬਲਾਕ ਔੜ ਅਧੀਨ ਪੈਂਦੇ ਪਿੰਡ ਰਾਏਪੁਰ ਡੱਬਾ ਦੇ ਸਮਾਜ ਸੇਵੀ ਜਸਵਿੰਦਰ ਸਿੰਘ ਸਿੱਧੂ ਪੁੱਤਰ ਪ੍ਰੀਤਮ ਸਿੰਘ ਦੇ ਪਰਿਵਾਰ ਵਲੋਂ ਆਪਣੀ ਦਸਾ ਨਹੁਆਂ ਦੀ ਕਿਰਤ ਕਮਾਈ ਨੂੰ ਸਫ਼ਲ ਬਣਾਉਂਦੇ ਹੋਏ ਗੁਰਦੁਆਰਾ ਬਾਪੂ ਇੰਦਰ ...

ਪੂਰੀ ਖ਼ਬਰ »

ਡਾ. ਪੰਪੋਸ ਦੇ ਮਾਮਲੇ 'ਚ ਬੰਗਾ ਵਿਖੇ ਮੋਮਬੱਤੀ ਮਾਰਚ

ਬੰਗਾ, 19 ਮਾਰਚ (ਕੁਲਦੀਪ ਸਿੰਘ ਪਾਬਲਾ) - ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਡਾ. ਪੰਪੋਸ਼ ਜਿਸ ਨੂੰ ਕਿ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੇ ਸਟਾਫ਼ ਤੇ ਸਾਥੀ ਡਾਕਟਰਾਂ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਉਸ ਵਲੋਂ ...

ਪੂਰੀ ਖ਼ਬਰ »

ਪੰਥ ਸੇਵਕ ਜਥਾ ਦੋਆਬਾ ਵਲੋਂ ਗੁਰਸਿੱਖ ਨੌਜਵਾਨਾਂ ਦੇ ਘਰਾਂ 'ਤੇ ਪੁਲਿਸ ਛਾਪਿਆਂ ਦੀ ਘੋਰ ਨਿਖੇਧੀ

ਕਾਠਗੜ੍ਹ, 19 ਮਾਰਚ (ਬਲਦੇਵ ਸਿੰਘ ਪਨੇਸਰ) - ਪੰਜਾਬ ਸਰਕਾਰ ਵਲੋਂ ਭਾਈ ਅੰਮਿ੍ਤਪਾਲ ਸਿੰਘ ਦੇ ਗਿ੍ਫਤਾਰੀ ਵਾਲੇ ਡਰਾਮੇ ਦੀ ਆੜ ਹੇਠ ਪੰਥ ਸੇਵਕ ਜਥੇ ਦੇ ਆਗੂ ਭਾਈ ਮਨਧੀਰ ਸਿੰਘ, ਕੁਲਵਿੰਦਰ ਸਿੰਘ ਬੱਬਰ ਮਜਾਰਾ ਦੇ ਘਰ ਪੁਲਿਸ ਦੀ ਧਾੜ ਵਲੋਂ ਹੋਰ ਸਿੱਖ ਨੌਜਵਾਨ ...

ਪੂਰੀ ਖ਼ਬਰ »

ਵਿਧਾਇਕ ਘੁੰਮਣ ਵਲੋਂ ਪਿੰਡ ਬਾਜਾ ਚੱਕ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਚੈੱਕ ਦਿੱਤਾ

ਐਮਾਂ ਮਾਂਗਟ, 19 ਮਾਰਚ (ਗੁਰਾਇਆ)- ਪਿੰਡ ਬਾਜਾ ਚੱਕ ਦੀ ਪੰਚਾਇਤ ਨੂੰ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਲੋਂ ਪਿੰਡ ਬਾਜਾਂ ਚੱਕ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ...

ਪੂਰੀ ਖ਼ਬਰ »

ਗੁਰੂ ਰਾਮਦਾਸ ਸਪੋਰਟਸ ਕਲੱਬ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ

ਟਾਂਡਾ ਉੜਮੁੜ, 19 ਮਾਰਚ (ਭਗਵਾਨ ਸਿੰਘ ਸੈਣੀ)- ਗੁਰੂ ਰਾਮਦਾਸ ਸਪੋਰਟਸ ਕਲੱਬ ਟਾਂਡਾ ਉੜਮੁੜ ਵਲੋਂ ਸੈਣੀ ਯੂਥ ਫੈਡਰੇਸ਼ਨ ਦੇ ਸਹਿਯੋਗ ਨਾਲ ਅੱਜ ਜਾਜਾ ਰੋਡ ਟਾਂਡਾ ਵਿਖੇ ਤੀਸਰਾ ਮੁਫ਼ਤ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਕੈਂਪ ਪ੍ਰਧਾਨ ਜਸਪ੍ਰੀਤ ਸਿੰਘ ਜੱਗੀ ਦੀ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਵਲੋਂ ਬੈਂਸਾਂ 'ਚ ਕਿਸਾਨ ਜਾਗਰੂਕਤਾ ਕੈਂਪ

ਬੰਗਾ/ਮੱਲਪੁਰ ਅੜਕਾਂ, 19 ਮਾਰਚ (ਕਰਮ ਲਧਾਣਾ, ਜੱਬੋਵਾਲ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੈਂਸਾਂ ਵਿਖੇ ਬਾਗਵਾਨੀ ਵਿਭਾਗ ਪੰਜਾਬ ਦੀ ਇਕਾਈ ਬੰਗਾ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਵਾਂਸ਼ਹਿਰ ਵਲੋਂ ਕਿਸਾਨ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ | ...

ਪੂਰੀ ਖ਼ਬਰ »

ਗੁ. ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸਰੋਵਰ ਦੀ ਉਸਾਰੀ ਦਾ ਆਰੰਭ 26 ਨੂੰ

ਦਸੂਹਾ, 19 ਮਾਰਚ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸਰੋਵਰ ਦੀ ਨਵੀਂ ਉਸਾਰੀ ਦਾ ਟੱਪ ਤੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਰੱਖਣ ਵਾਸਤੇ ਤਿਆਰ ਕੀਤੇ ਜਾ ਰਹੇ ਹਨ ਨਵੇਂ ਕਮਰਿਆਂ ਦੇ ਕੰਮ ਦੀ ਸ਼ੁਰੂਆਤ 26 ਮਾਰਚ ਨੂੰ ਕੀਤੀ ਜਾਵੇਗੀ | ਇਸ ਸਬੰਧੀ ਰਤਨ ਸਿੰਘ ...

ਪੂਰੀ ਖ਼ਬਰ »

ਰੰਜਿਸ਼ ਦੇ ਚਲਦਿਆਂ ਕੀਤਾ ਹਮਲਾ, 4 ਨਾਮਜ਼ਦ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਰੰਜਿਸ਼ ਦੇ ਚੱਲਦਿਆਂ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ, ਗ਼ਲਤ ਵਿਵਹਾਰ ਕਰਨ ਤੇ ਭੰਨਤੋੜ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਨਾਮਜਦ ਕਰਕੇ ਕਰੀਬ 20 ਦੇ ਖ਼ਿਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਆਗੂਆਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਟਾਂਡਾ ਉੜਮੁੜ, 19 ਮਾਰਚ (ਭਗਵਾਨ ਸਿੰਘ ਸੈਣੀ)- ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਇੱਕ ਮੰਗ ਪੱਤਰ ਸੌਂਪਿਆ | ਫ਼ਰੰਟ ਦੇ ਆਗੂਆਂ ਨੇ ਮੰਗ ਪੱਤਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਬੀ.ਏ. ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਗੜ੍ਹਸ਼ੰਕਰ, 19 ਮਾਰਚ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਬੀ.ਏ. ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਨਤੀਜੇ ਵਿਚ ਵਿਦਿਆਰਥਣ ਸੰਗੀਤਾ ਪੁੱਤਰੀ ਕਿਸ਼ੋਰੀ ਲਾਲ ਨੇ 78.5 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਸੁਨੇਹਾ ਪੁੱਤਰੀ ...

ਪੂਰੀ ਖ਼ਬਰ »

ਦੋਆਬਾ ਸਾਹਿਤ ਸਭਾ ਨੇ ਸਾਲਾਨਾ ਸਨਮਾਨ ਸਮਾਗਮ 'ਤੇ ਕਵੀ ਦਰਬਾਰ ਕਰਵਾਇਆ

ਗੜ੍ਹਸ਼ੰਕਰ, 19 ਮਾਰਚ (ਧਾਲੀਵਾਲ)- ਇਥੇ ਹੋਟਲ ਪਿੰਕ ਰੋਜ਼ ਵਿਖੇ ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਸਾਲਾਨਾ ਸਨਮਾਨ ਸਮਾਗਮ ਤੇ ਕਵੀ ਦਰਬਾਰ ਕਰਵਾਇਆ | ਸਮਾਗਮ ਦੀ ਆਰੰਭਤਾ ਗਦਰੀ ਬਾਬਾ ਪਿਆਰਾ ਸਿੰਘ ਲੰਗੇਰੀ ਦੇ ਪਰਿਵਾਰ ਵਲੋਂ ਸ਼ਮ੍ਹਾਂ ਰੌਸ਼ਨ ਨਾਲ ਕੀਤੀ ਗਈ | ...

ਪੂਰੀ ਖ਼ਬਰ »

ਦਾਖ਼ਲਾ ਮੁਹਿੰਮ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਬਣਿਆ ਪੰਜਾਬ ਵਿਚੋਂ ਮੋਹਰੀ - ਜ਼ਿਲ੍ਹਾ ਸਿੱਖਿਆ ਅਫ਼ਸਰ

ਦਸੂਹਾ, 19 ਮਾਰਚ (ਭੁੱਲਰ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਪੱਧਰੀ ਦਾਖਲਾ ਮੁਹਿੰਮ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ...

ਪੂਰੀ ਖ਼ਬਰ »

ਵਾਲੀਬਾਲ ਟੂਰਨਾਮੈਂਟ 'ਚ ਭੀਖੋਵਾਲ ਟੀਮ ਦੀ ਰਹੀ ਝੰਡੀ

ਹਰਿਆਣਾ, 19 ਮਾਰਚ (ਹਰਮੇਲ ਸਿੰਘ ਖੱਖ)-ਹਰਿਆਣਾ ਕਾਲਜ ਵਿਖੇ ਪਿ੍ੰਸੀਪਲ ਡਾ. ਰਾਜੀਵ ਕੁਮਾਰ ਦੀ ਅਗਵਾਈ ਹੇਠ ਤੇ ਡਾ. ਹਰਵਿੰਦਰ ਕੌਰ ਮੁਖੀ ਸਰੀਰਕ ਸਿੱਖਿਆ ਵਿਭਾਗ ਦੀ ਨਿਗਰਾਨੀ ਹੇਠ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਇਲਾਕਾ ਭਰ ਤੋਂ ਚਾਰ ਟੀਮਾਂ ਨੇ ਹਿੱਸਾ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰ ਜੋਗੀਆਣਾ 'ਚ ਟੀ. ਬੀ. ਜਾਗਰੂਕਤਾ ਕੈਂਪ ਲਗਾਇਆ

ਪੱਸੀ ਕੰਢੀ, 19 ਮਾਰਚ (ਜਗਤਾਰ ਸਿੰਘ ਰਜਪਾਲਮਾ)- ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਡਾ. ਐੱਸ.ਪੀ. ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਤਪਦਿਕ ਅਫ਼ਸਰ ਡਾ. ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ 'ਚ ਬੱਚਿਆਂ ਨੇ ਚੱਖਿਆ ਮੋਟੇ ਅਨਾਜ ਦਾ ਸਵਾਦ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- 'ਅੰਤਰਰਾਸ਼ਟਰੀ ਮੋਟਾ ਅਨਾਜ ਸਾਲ 2023' ਦੇ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ 'ਚ ਪਿ੍ੰਸੀਪਲ ਲਲਿਤਾ ਰਾਣੀ ਦੀ ਅਗਵਾਈ 'ਚ ਬੱਚਿਆਂ ਨੂੰ ਮੋਟੇ ਅਨਾਜ ਦੀ ਜਾਣਕਾਰੀ ਤੇ ਉਸ ਦੇ ਹੋਣ ...

ਪੂਰੀ ਖ਼ਬਰ »

ਆਖ਼ਰ ਪੰਜਾਬ ਸਰਕਾਰ ਸਿਵਲ ਹਸਪਤਾਲ ਮੁਕੇਰੀਆਂ ਦਾ ਰੁਕਿਆ ਹੋਇਆ ਕੰਮ ਕਦੋਂ ਸ਼ੁਰੂ ਕਰੇਗੀ - ਸ਼ਿਵ ਸੈਨਾ

ਮੁਕੇਰੀਆਂ, 19 ਮਾਰਚ (ਰਾਮਗੜ੍ਹੀਆ)- ਅੱਜ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੀ ਇੱਕ ਵਿਸ਼ੇਸ਼ ਮੀਟਿੰਗ ਪੰਡਿਤ ਕਿਸ਼ਨ ਚੰਦ ਦੋਆਬਾ ਪ੍ਰਧਾਨ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸੰਗਠਨ ਮੰਤਰੀ ਰਾਮਪਾਲ ਸ਼ਰਮਾ, ਯੂਥ ਇਕਾਈ ਇੰਚਾਰਜ ...

ਪੂਰੀ ਖ਼ਬਰ »

ਵਿਧਾਇਕ ਘੁੰਮਣ ਵਲੋਂ ਪਿੰਡ ਕੱਲੋਵਾਲ ਨੂੰ 2.42 ਲੱਖ ਰੁਪਏ ਦਾ ਚੈੱਕ ਭੇਟ

ਦਸੂਹਾ, 19 ਮਾਰਚ (ਭੁੱਲਰ)- ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਪਿੰਡ ਕੱਲੋਵਾਲ ਨੂੰ 2.42 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਉਨ੍ਹਾਂ ਦੱਸਿਆ ਕਿ ਇਹ ਚੈੱਕ ਸੰਤ ਬਲਬੀਰ ਸਿੰਘ ਸੀਚੇਵਾਲ ਸੰਸਦ ਮੈਂਬਰ ਦੇ ਖਾਤੇ ਵਿਚੋਂ ਪਾਣੀ ਵਾਲਾ ਟੈਂਕਰ ਲਗਾਉਣ ਲਈ ਦਿੱਤਾ ਗਿਆ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੀ ਰੋਕਥਾਮ ਲਈ ਸਰਕਾਰ ਸਲਾਟਰ ਹਾਊਸ ਖੋਲੇ੍ਹ-ਚੌਹਾਨ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)-ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਚੌਹਾਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX