ਅੰਮਿ੍ਤਸਰ, 19 ਮਾਰਚ (ਗਗਨਦੀਪ ਸ਼ਰਮਾ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ 78 ਕਾਰਕੁਨਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਅੰਮਿ੍ਤਸਰ 'ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ | ਜ਼ਿਲ੍ਹਾ ਪੁਲਿਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਪਰ 100 ਪੁਆਇੰਟਾਂ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ | ਕਾਲੀਆਂ ਫ਼ਿਲਮਾਂ/ਜਾਲੀਆਂ ਲੱਗੀਆਂ, ਪੈਟਰਨ ਤੋਂ ਬਿਨਾ ਨੰਬਰ ਪਲੇਟਾਂ, ਗੱਡੀ ਵਿਚ ਮਾਰੂ ਹਥਿਆਰ, ਹੂਟਰ ਲੱਗੀਆਂ ਗੱਡੀਆਂ ਦੇ ਨਾਲ-ਨਾਲ ਦੋ ਪਹੀਆ ਵਾਹਨਾਂ 'ਤੇ ਟਿ੍ਪਲ ਰਾਈਡਿੰਗ ਅਤੇ ਬਿਨਾ ਹੈਲਮਟ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਸੰਵੇਦਨਸ਼ੀਲ, ਭੀੜ ਵਾਲੇ ਬਾਜ਼ਾਰਾਂ ਤੇ ਵਾਲਸਿਟੀ ਅੰਦਰ ਫਲੈਗ ਮਾਰਚ ਕੱਢੇ ਜਾ ਰਹੇ ਹਨ | ਅੱਜ ਕਮਿਸ਼ਨਰੇਟ ਪੁਲਿਸ, ਅੰਮਿ੍ਤਸਰ ਦੀ ਟੀਮ ਵਲੋਂ ਡੀ. ਸੀ. ਪੀ. ਲਾਅ-ਐਡ-ਆਰਡਰ ਪਰਮਿੰਦਰ ਸਿੰਘ ਭੰਡਾਲ ਦੀ ਨਿਗਰਾਨੀ ਹੇਠ ਤਿੰਨਾਂ ਜ਼ੋਨਾਂ ਵਿਚ ਏ. ਡੀ. ਸੀ. ਪੀਜ਼ ਦੀ ਅਗਵਾਈ ਹੇਠ ਸਬ-ਡਵੀਜ਼ਨ ਏ. ਸੀ. ਪੀਜ਼, ਮੁੱਖ ਅਫ਼ਸਰਾਨ ਥਾਣਾ ਸਮੇਤ ਫੋਰਸ ਅਤੇ ਆਰ. ਪੀ. ਐਫ਼. ਦੇ ਜਵਾਨਾਂ ਵਲੋਂ ਸਾਂਝੇ ਤੌਰ 'ਤੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ, ਭੀੜ-ਭਾੜ ਵਾਲੇ ਬਾਜ਼ਾਰਾਂ ਅਤੇ ਵਾਲਡ ਸਿਟੀ ਦੇ ਅੰਦਰ ਫਲੈਗ ਮਾਰਚ ਕੱਢੇ ਗਏ | ਇਸ ਦੇ ਨਾਲ ਹੀ ਤਿੰਨ ਜ਼ੋਨਾਂ ਵਿਚ ਕਰੀਬ 10 ਵਿਅਕਤੀਆਂ ਦੇ ਵਿਰੁੱਧ ਪਰੇਵੇਂਟਿਵ ਐਕਸ਼ਨ ਲਿਆ ਗਿਆ | ਦੂਜੇ ਪਾਸੇ ਟਰੈਫ਼ਿਕ ਸਟਾਫ਼ ਵਲੋਂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਵਾਹਨਾਂ 'ਤੇ ਕਾਲੀਆਂ ਫ਼ਿਲਮਾਂ ਲਗਾਉਣ ਦੇ 150, ਬਿਨਾ ਨੰਬਰ ਪਲੇਟ ਦੇ 135, ਟਿ੍ਪਲ ਰਾਈਡਿੰਗ ਦੇ 110, ਬੁਲਟ ਮੋਟਰਸਾਈਕਲ 'ਤੇ ਪਟਾਕੇ ਮਾਰਨ ਦੇ 32 ਚਲਾਨ ਕੀਤੇ ਗਏ ਹਨ | ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ, ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਸਪਸ਼ਟ ਕੀਤਾ ਕਿ ਅੰਮਿ੍ਤਸਰ ਵਿਚ ਅਮਨ-ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੁਰੰਤ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਅਜਨਾਲਾ, 19 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਥੋੜੀ ਦੂਰ ਸਥਿਤ ਪਿੰਡ ਸਾਹੋਵਾਲ ਨੇੜਿਓਾ ਕਣਕ ਦੇ ਖੇਤਾਂ ਵਿਚੋਂ ਬੀ. ਐਸ. ਐਫ. 183 ਬਟਾਲੀਅਨ ਤੇ ਐਨ. ਸੀ. ਬੀ. ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ 3 ਕਿੱਲੋ ਤੋਂ ਵਧੇਰੇ ਹੈਰੋਇਨ ...
ਮਾਨਾਂਵਾਲਾ, 19 ਮਾਰਚ (ਗੁਰਦੀਪ ਸਿੰਘ ਨਾਗੀ)-ਬੀਤੇ ਦਿਨੀਂ ਪੰਚਕੂਲਾ ਹਰਿਆਣਾ ਵਿਖੇ ਹੋਈ 26ਵੀਂ ਆਲ ਇੰਡੀਆ ਫਾਰੈਸਟ ਸਪੋਰਟਸ ਮੀਟ ਵਿਚ ਪੰਜਾਬ ਦੇ ਜੰਗਲਾਤ ਵਿਭਾਗ 'ਚ ਬਤੌਰ ਇਲਾਕਾ ਇੰਚਾਰਜ (ਫਾਰੈਸਟ ਗਾਰਡ) ਸੇਵਾਵਾਂ ਨਿਭਾਅ ਰਹੇ ਅਤੇ ਪੰਜਾਬ ਨਾਨ ਗਜਟਿਡ ਫਾਰੈਸਟ ...
ਅੰਮਿ੍ਤਸਰ, 19 ਮਾਰਚ (ਗਗਨਦੀਪ ਸ਼ਰਮਾ)-ਅੰਮਿ੍ਤਸਰ ਸ਼ਹਿਰ ਵਿਚ ਅਮਨ-ਕਾਨੂੰਨ ਅਤੇ ਸ਼ਾਂਤੀ ਨੂੰ ਪ੍ਰਭਾਵਸ਼ਾਲੀ ਢੰਗ ਬਣਾਏ ਰੱਖਣ ਲਈ ਅੱਜ ਏ. ਡੀ. ਸੀ. ਪੀ. ਸਿਟੀ-1 ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਏ. ਸੀ. ਪੀ. ਕੇਂਦਰੀ ਸੁਰਿੰਦਰ ਸਿੰਘ, ਈ-ਡਵੀਜ਼ਨ, ਸੀ-ਡਵੀਜ਼ਨ, ...
ਅੰਮਿ੍ਤਸਰ, 19 ਮਾਰਚ (ਵਿ: ਪ੍ਰ:)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਨੂੰ ਅਜਿਹਾ ਮਾਹੌਲ ਨਹੀਂ ਸਿਰਜਨਾ ਚਾਹੀਦਾ ਜੋ ਡਰ ਅਤੇ ਸਹਿਮ ਵਾਲਾ ਹੋਵੇੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਿਸ ਤਰ੍ਹਾਂ ਸੂਬੇ ਵਿਚ ਧਾਰਾ 144 ...
ਅੰਮਿ੍ਤਸਰ, 19 ਮਾਰਚ (ਗਗਨਦੀਪ ਸ਼ਰਮਾ)-ਰਣਜੀਤ ਐਵੀਨਿਊ ਦੀ ਮਾਰਕੀਟ ਤੋਂ ਐਕਟਿਵਾ ਚੋਰੀ ਹੋਣ ਦੀ ਖ਼ਬਰ ਹੈ | ਨੇਹਾ ਲੂਥਰਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੀ ਐਕਟਿਵਾ ਨੰਬਰ ਪੀ ਬੀ 02-ਸੀ.ਐਮ-3144 'ਤੇ ਸਵਾਰ ਹੋ ਕੇ ਰਣਜੀਤ ਐਵੀਨਿਊ ਦੀ ...
ਅੰਮਿ੍ਤਸਰ, 19 ਮਾਰਚ (ਗਗਨਦੀਪ ਸ਼ਰਮਾ)-ਸੁਲਤਾਨਵਿੰਡ ਪੁਲਿਸ ਵਲੋਂ ਔਰਤ ਪਾਸੋਂ ਮੋਬਾਈਲ ਖੋਹੇ ਜਾਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ | ਕਿਰਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਪੁਲ ਨਹਿਰ ਕੋਟ ਮਿੱਤ ਸਿੰਘ 'ਤੇ 3 ਨੌਜਵਾਨ ਉਸ ਦਾ ਮੋਬਾਈਲ ਖੋਹ ਕੇ ਭੱਜ ਗਏ | ...
ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਧਰਮ ਯਾਤਰਾ ਮਹਾਂਸੰਘ ਦੇ ਕੋਆਰਡੀਨੇਟਰ ਕਪਿਲ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਵਿਜੀਲੈਂਸ ਵਿਭਾਗ ਪਾਸੋਂ ਛਾਪੇਮਾਰੀ ਕਰਵਾ ਕੇ ...
ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਸੂਬਾਈ ਪ੍ਰਧਾਨ ਲਖਵਿੰਦਰ ਬਚਨ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ 'ਆਪ' ਸਰਕਾਰ ਦੇ ਮੁੱਖ ਮੰਤਰੀ ਦਾ ਤਾਨਾਸ਼ਾਹੀ ਰਵੱਈਆ ਬਹੁਤ ਜਲਦੀ ਸੂਬਾ ਸਰਕਾਰ ਦੇ ਵਿਨਾਸ਼ ਦਾ ਕਾਰਨ ਬਣੇਗਾ | ਉਨ੍ਹਾਂ ...
ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਕਰਤਾਰਪੁਰ ਸਥਿਤ ਜੰਗ-ਏ-ਅਜ਼ਾਦੀ ਯਾਦਗਾਰ 'ਤੇ 'ਆਪ' ਸਰਕਾਰ ਨੇ ਵਿਜੀਲੈਂਸ ਵਿਭਾਗ ਪਾਸੋਂ ਛਾਪੇਮਾਰੀ ਕਰਵਾ ਕੇ ਆਪਣੀ ਛੋਟੀ ਅਤੇ ਖੁੰਧਕੀ ਸੋਚ ਦਾ ਜਨਤਕ ਤੌਰ 'ਤੇ ਪ੍ਰਦਰਸ਼ਨ ਕੀਤਾ ਹੈ | ਪੰਜਾਬੀ ਹੈਰੀਟੇਜ ਫਾਊਾਡੇਸ਼ਨ ਦੀ ...
ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਸੂਬੇ ਦੀ 'ਆਪ' ਸਰਕਾਰ ਵਲੋਂ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲੀ ਅਖ਼ਬਾਰ 'ਅਜੀਤ' ਨਾਲ ਕੀਤੇ ਜਾ ਰਹੇ ਵਿਤਕਰੇ ਦੇ ਨਾਲ-ਨਾਲ ਹੁਣ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ 'ਚ ਵਿਜੀਲੈਂਸ ਵਿਭਾਗ ਵਲੋਂ ਕਰਵਾਈ ਗਈ ਛਾਪੇਮਾਰੀ ਦੀ ...
ਅੰਮਿ੍ਤਸਰ, 19 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਜਲ ਸਪਲਾਈ ਸੈਨੀਟੇਸ਼ਨ (ਮ) ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆ ਨੇ ਕਿਹਾ ਕਿ ਪੰਜਾਬੀਆਂ ਨੇ ਸ਼ਹਾਦਤਾਂ ਤੇ ਤਸੀਹੇ ਝੱਲ ਕੇ ਸਾਨੂੰ ਆਜ਼ਾਦੀ ਦਾ ਨਿੱਘ ਦਿਵਾਇਆ ਸੀ ਪਰ ਪੰਜਾਬ ...
ਵੇਰਕਾ, 19 ਮਾਰਚ (ਪਰਮਜੀਤ ਸਿੰਘ ਬੱਗਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਪਿ੍ੰਸੀਪਲ ਪੁਨੀਤ ਕੌਰ ਰੰਧਾਵਾ ਦੀ ਅਗਵਾਈ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਡਿਪਾਰਟਮੈਂਟ ਆਫ ਯੂਥ ਅਫੇਅਰਜ, ਮਨਿਸਟਰੀ ਆਫ ਯੂਥ ਅਫੇਅਰ ਐਡ ਸਪੋਰਟਸ, ਗੌਰਮਿੰਟ ਆਫ ...
ਚੱਬਾ, 19 ਮਾਰਚ (ਜੱਸਾ ਅਨਜਾਣ)-ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੱੁਖੀ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਡੂੰਘਾ ਅਫ਼ਸੋੋਸ ਕਰਦਿਆਂ ਸਮਾਜ-ਸੇਵੀ ਤੇ ਗਰੀਬ ਲੋਕਾਂ ਦੇ ਮਸੀਹਾ ਭੁਪਿੰਦਰ ਸਿੰਘ ਚੱਬਾ ਨੇ ਪ੍ਰੈੱਸ ਨਾਲ ਗੱਲਬਾਤ ...
ਵੇਰਕਾ, 19 ਮਾਰਚ (ਪਰਮਜੀਤ ਸਿੰਘ ਬੱਗਾ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਵੇਰਕਾ ਵਿਖੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨ ਤਾਰਨ ਦੇ ...
ਅੰਮਿ੍ਤਸਰ, 19 ਮਾਰਚ (ਗਗਨਦੀਪ ਸ਼ਰਮਾ)-ਡਿਪਟੀ ਕਮਿਸ਼ਨਰ-ਕਮ-ਏ. ਜੀ. ਏ. ਕੇ ਪ੍ਰਧਾਨ ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਅਨੁਸਾਰ ਐਸ. ਡੀ. ਐਮ. ਸਿਮਰਨਦੀਪ ਸਿੰਘ ਦੀ ਦੇਖ-ਰੇਖ ਹੇਠ ਅੱਜ ਕੌਮਾਂਤਰੀ ਗਾਂਧੀ ਗਰਾਉਂਡ ਵਿਖੇ ਅੰਡਰ-16 ਦੇ ਟਰਾਇਲ ਲਏ ਗਏ ਜਿਸ ਵਿਚ 100 ਬੱਚਿਆਂ ...
ਅੰਮਿ੍ਤਸਰ, 19 ਮਾਰਚ (ਹਰਮਿੰਦਰ ਸਿੰਘ)-ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਵਾਤਾਵਰਨ ਦਿਹਾੜੇ ਵਜੋਂ ਮਨਾਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰੂ ਕੇ ਬਾਗ ਵਿਖੇ ਬੂਟੇ ਲਗਾਏ ਗਏ | ਇਸ ...
ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਜੀ-20 ਸਿਖਰ ਸੰਮੇਲਨ ਨਾਲ ਅੰਮਿ੍ਤਸਰ 'ਚ ਆਈਆਂ ਤਬਦੀਲੀਆਂ ਬਾਰੇ ਗੱਲਬਾਤ ਕਰਦਿਆਂ ਸੀ. ਆਈ. ਆਈ. (ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ) ਅੰਮਿ੍ਤਸਰ ਦੇ ਸੰਸਥਾਪਕ ਚੇਅਰਮੈਨ ਗੁਨਬੀਰ ਸਿੰਘ ਨੇ ਲੋਕ ਸਭਾ ਮੈਂਬਰ ਵਿਕਰਮਜੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX