ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਬੁੱਢਾ ਦਰਿਆ ਦੀ ਕਾਇਆਕਲਪ ਪੋਝਜੈਕਟ ਦੀ ਜ਼ਮੀਨੀ ਹਕੀਕਤ ਜਾਨਣ ਲਈ ਵਾਤਾਵਰਣ ਪ੍ਰੇਮੀਆਂ ਦੀ ਪੈਦਲ ਯਾਤਰਾ ਮੁਕੰਮਲ ਹੋ ਗਈ ਹੈ, ਅੱਜ ਬੁੱਢਾ ਦਰਿਆ ਪੈਦਲ ਯਾਤਰਾ ਦੇ 19ਵੇਂ ਅਤੇ ਆਖਰੀ ਪੜਾਅ ਨੂੰ ਵਾਤਾਵਰਨ ਪ੍ਰੇਮੀਆ ਦੁਆਰਾ ਮੁਕੰਮਲ ਕੀਤਾ ਗਿਆ | ਪੈਦਲ ਯਾਤਰਾ ਜੋਸ਼ ਅਤੇ ਦਿ੍ੜ ਇਰਾਦੇ ਨਾਲ ਪੂਰੀ ਕੀਤੀ ਗਈ ਹੈ | ਟੀਮ ਦੀ ਅਗਵਾਈ ਇੱਕ ਕਿਸਾਨ, ਇਕ ਉੱਘੇ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਮਨਿੰਦਰਜੀਤ ਸਿੰਘ ਬੈਨੀਪਾਲ (ਬਾਵਾ ਮਾਛੀਆਂ) ਨੇ ਕੀਤੀ | ਪੈਦਲ ਯਾਤਰਾ ਵਲੀਪੁਰ ਕਲਾਂ ਨੇੜੇ ਬੁੱਢੇ ਦਰਿਆ ਦੇ ਪੁਲ ਤੋਂ ਸ਼ੁਰੂ ਹੋ ਕੇ ਬੁੱਢਾ ਦਰਿਆ ਤੇ ਸਤਲੁਜ ਦਰਿਆ ਦੇ 'ਸੰਗਮ' ਤੱਕ ਪਹੁੰਚੀ | ਬੁੱਢਾ ਦਰਿਆ ਦਾ ਪਾਣੀ ਸਭ ਤੋਂ ਵੱਧ ਬਦਬੂ ਫੈਲਾਉਣ ਵਾਲਾ ਕਾਲਾ ਸ਼ਾਹ ਦੇਖਿਆ ਗਿਆ | ਰਸਤੇ ਵਿਚ ਕੋਈ ਵੀ ਪ੍ਰਦੂਸ਼ਣ ਫੈਲਾਉਣ ਵਾਲਾ ਕਾਰਖ਼ਾਨਾ ਨਜ਼ਰ ਨਹੀਂ ਆਇਆ | ਖੇਤਾਂ ਵਿਚ ਐਗਰੋ ਫੋਰੈਸਟਰੀ ਦੀ ਵਧੇਰੇ ਮੌਜੂਦਗੀ ਦੇ ਨਾਲ-ਨਾਲ ਕੁਝ ਹਰੀ ਪਰਤ ਦਿਖਾਈ ਦਿੰਦੀ ਹੈ | ਪਸ਼ੂਆਂ ਦੇ ਗੋਬਰ ਅਤੇ ਠੋਸ ਰਹਿੰਦ-ਖੂੰਹਦ ਦੁਆਰਾ ਬਣਾਏ ਗਏ ਟਾਪੂ ਵਹਿ ਰਹੇ 'ਕਾਲੇ ਪਾਣੀ' ਦੇ ਵਿਚਕਾਰ ਦਿਖਾਈ ਦਿੱਤੇ | ਉੱਥੇ ਫੈਲੇ ਹੋਏ ਵੱਧ ਤੋਂ ਵੱਧ ਕੂੜੇ ਦੇ ਢੇਰਾਂ ਦੀ ਮੌਜੂਦਗੀ ਦਾ ਪਰਦਾ ਚੁੱਕਿਆ ਗਿਆ | ਬੁੱਢਾ ਦਰਿਆ ਦੇ ਦੂਸ਼ਿਤ ਪਾਣੀ ਨਾਲ ਅਤੇ ਹਾਨੀਕਾਰਕ ਰੰਗਾਂ ਕਾਰਨ ਸਤਲੁਜ ਦਾ ਰੰਗ ਬਦਲਦਾ ਦੇਖਿਆ ਜਾ ਸਕਦਾ ਹੈ | ਬੁੱਢਾ ਦਰਿਆ ਸਿਰਫ਼ ਲੁਧਿਆਣੇ ਦਾ ਹੀ ਨਹੀਂ, ਸਗੋਂ ਪੰਜਾਬ ਅਤੇ ਰਾਜਸਥਾਨ ਦੇ ਦੱਖਣ-ਪੱਛਮੀ ਮਾਲਵੇ ਦਾ ਦਰਦ ਵੀ ਬਿਆਨ ਕਰਦਾ ਹੈ | ਸਮੁੱਚੀ ਜਿੰਮੇਵਾਰੀ ਪ੍ਰਦੂਸ਼ਣ ਫੈਲਾਉਣ ਵਾਲਿਆਂ 'ਤੇ ਹੈ | ਬੁੱਢੇ ਦਰਿਆ ਦੇ ਗੰਦੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਨੇ ਅੱਗੇ ਆ ਕੇ ਵਾਤਾਵਰਣ ਪ੍ਰੇਮੀਆ ਨਾਲ ਆਪਣਾ ਦੁੱਖ ਸਾਂਝਾ ਕੀਤਾ | ਬੁੱਢਾ ਦਰਿਆ ਦੇ ਪ੍ਰਦੂਸ਼ਣ ਕਾਰਨ ਧਰਤੀ ਦਾ ਪਾਣੀ ਬਿਲਕੁਲ ਦੂਸ਼ਿਤ ਹੋ ਚੁੱਕਿਆ ਹੈ | ਖਤਰਨਾਕ ਬਿਮਾਰੀਆਂ ਫੈਲਣ ਕਾਰਨ ਇਲਾਕਾ ਵਾਸੀਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਕੱਟੜਾ ਹਾਈਵੇਅ ਦੇ ਨਿਰਮਾਣ ਦਾ ਵਿਕਾਸ ਪ੍ਰੋਜੈਕਟ ਸੰਗਮ ਬਿੰਦੂ 'ਤੇ ਪ੍ਰਮੁੱਖ ਤਰਜੀਹ 'ਤੇ ਅੱਗੇ ਵੱਧਦਾ ਦੇਖਿਆ ਗਿਆ ਹੈ | ਪਰ ਬੁੱਢਾ ਦਰਿਆ ਅਤੇ ਸਤਲੁਜ ਦਾ ਪ੍ਰਦੂਸ਼ਣ ਜੋ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਵੱਲ ਤਰਜੀਹ ਘੱਟ ਹੈ | ਇਹ ਸਭ ਤੋਂ ਸ਼ਰਮਨਾਕ ਕੰਮ ਅਤੇ ਸੋਚਣ ਵਾਲੀ ਗੱਲ ਹੈ | ਵਾਤਾਵਰਣ ਪ੍ਰੇਮੀਆਂ ਨੇ ਨਗਰ ਨਿਗਮ ਦੀਆਂ ਹੱਦਾਂ ਤੋਂ ਬਾਹਰਲੇ ਸੈਕਟਰ ਵਿਚ ਪੈਦਲ ਯਾਤਰਾ ਪੂਰੀ ਕੀਤੀ | ਹਮੇਸ਼ਾ ਦੀ ਤਰ੍ਹਾਂ ਡਾ: ਰਾਕੇਸ਼ ਸ਼ਾਰਦਾ ਦੀ ਅਗਵਾਈ ਹੇਠ ਗਠਿਤ ਟੀਮ ਵਲੋਂ ਪਾਣੀ ਦੇ ਨਮੂਨੇ ਲਏ ਗਏ | ਪ੍ਰਦੂਸ਼ਣ ਰੋਕਥਾਮ ਬੋਰਡ ਦਾ ਕੋਈ ਨੁਮਾਇੰਦਾ ਅੱਜ ਦੀ ਪੈਦਲ ਯਾਤਰਾ ਵਿਚ ਸ਼ਾਮਿਲ ਨਹੀਂ ਹੋਇਆ | ਇਸ ਮੌਕੇ ਜਪਲੀਨ ਕੌਰ, ਅਮਨਦੀਪ ਕੌਰ, ਸੁਖਵਿੰਦਰ ਸਿੰਘ, ਡਾ: ਬਲਜੀਤ ਕੌਰ, ਨਿਮਰਤ ਕੌਰ, ਖੁਸ਼ਵੰਤ ਕੌਰ, ਕਰਨਲ ਜੇ.ਐੱਸ. ਗਿੱਲ, ਮਹਿੰਦਰ ਸਿੰਘ ਸੇਖੋਂ, ਰਸ਼ਪਾਲ ਸਿੰਘ ਚੱਠਾ, ਮਨਦੀਪ ਕੌਰ ਚੱਠਾ,ਗੁਰਬਚਨ ਸਿੰਘ ਬੱਤਰਾ, ਐਸ.ਪੀ.ਸ਼ਰਮਾ, ਹਰਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਪਲਾਹਾ, ਮੋਹਿਤ ਸਗੜ, ਡਾ. ਐਡਵੋਕੇਟ ਰਵਿੰਦਰ ਸਿੰਘ ਅਰੋੜਾ, ਐਡਵੋਕੇਟ ਯੋਗੇਸ਼ ਖੰਨਾ, ਦਾਨ ਸਿੰਘ, ਮਹਿੰਦਰ ਸਿੰਘ ਗਰੇਵਾਲ, ਸੁਰੇਸ਼ ਮੱਲ੍ਹਣ, ਮਨਜਿੰਦਰ ਸਿੰਘ, ਸੁੱਖ ਸਿੰਘ, ਵਿਜੇ ਕੁਮਾਰ, ਡਾ.ਵੀ.ਪੀ ਮਿਸ਼ਰਾ, ਰਣਜੋਧ ਸਿੰਘ, ਕਰਨਲ ਸੀ.ਐੱਮ ਲਖਨਪਾਲ ਅਤੇ ਇਲਾਕਾ ਨਿਵਾਸੀ ਸ਼ਾਮਿਲ ਸਨ | ਬੁੱਢਾ ਦਰਿਆ ਅਤੇ ਹੋਰ ਮਹੱਤਵਪੂਰਨ ਮੁੱਦਿਆ ਨਾਲ ਸੰਬੰਧਿਤ ਵਾਤਾਵਰਨ ਮੇਲੇ ਦੇ ਰੂਪ ਵਿਚ ਇਕ ਸਮਾਗਮ 26 ਮਾਰਚ 2023 (ਐਤਵਾਰ) ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਇਸ਼ਮੀਤ ਸਿੰਘ ਸੰਗੀਤ ਸੰਸਥਾ ਰਾਜਗੁਰੂ ਨਗਰ ਲੁਧਿਆਣਾ ਵਿਖੇ ਹੋਵੇਗਾ |
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ...
ਲੁਧਿਆਣਾ, 19 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਿਵਪੁਰੀ ਰੋਡ ਵਿਖੇ ਭਾਊ ਭਗਵਾਨ ਸਿੰਘ ਦੀ ਅਗਵਾਈ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਹਰਦੀਪ ਸਿੰਘ ਦੇ ਰਾਗੀ ਜੱਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੰੂ ਨਿਹਾਲ ਕੀਤਾ | ਐਤਵਾਰ ਨੰੂ ਭਾਊ ਭਗਵਾਨ ...
ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਦੀ ਕਾਰਵਾਈ ਸਬੰਧੀ ਘਟਨਾਕ੍ਰਮ ਨੂੰ ਲੈ ਕੇ ਅੱਜ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੀਤਾ ਗਿਆ | ਪੁਲਿਸ ਵਲੋਂ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ...
ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 8 ਮੋਬਾਈਲ ਮੋਟਰਸਾਈਕਲ ਐਕਟੀਵਾ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਪੁਲਿਸ ਅਨੁਸਾਰ ਕਾਬੂ ਕੀਤੇ ਗਏ ਕਥਿਤ ...
ਲੁਧਿਆਣਾ, 19 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਸ਼ੇਸ਼ ਤੌਰ 'ਤੇ ਅੰਦਰੂਨੀ ਹਿੱਸਿਆਂ ਪ੍ਰਤਾਪ ਬਾਜ਼ਾਰ, ਚੌੜਾ ਬਾਜ਼ਾਰ, ਘੰਟਾਘਰ ਦੇ ਆਸ-ਪਾਸ ਦਾ ਇਲਾਕਾ ਅਤੇ ਹੋਰ ਇਲਾਕਿਆਂ ਵਿਚ ਕਾਫ਼ੀ ਹੇਠਾਂ ਤੱਕ ਲਟਕ ਰਹੀਆਂ ਅਤੇ ਗੁਛਮਗੁੱਛਾ ...
ਲੁਧਿਆਣਾ, 19 ਮਾਰਚ(ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ 1 ਸਾਲ ਦੇ ਕਾਰਜਕਾਲ ਦੀ ਪੋਲ ਖੋਲ੍ਹਣ ਲਈ ਲੁਧਿਆਣਾ ਸ਼ਹਿਰ ਦੇ ਵੱਖ-ਵੱਖ 6 ਵਿਧਾਨ ਸਭਾ ਹਲਕਿਆਂ ਵਿਚ ਧਰਨੇ ਲਗਾਏ ਜਾਣੇ ਸਨ | ਪਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ...
ਡਾਬਾ/ਲੁਹਾਰਾ, 19 ਮਾਰਚ (ਕੁਲਵੰਤ ਸਿੰਘ ਸੱਪਲ)-ਕੈਨੇਡਾ ਦੇ ਸਰੀ ਦੇ ਰਹਿਣ ਵਾਲੇ ਕਰਨਵੀਰ ਮਾਹਿਲ ਨੇ ਕੈਨੇਡਾ ਦੇ ਕੁਸ਼ਤੀ ਖੇਤਰ ਵਿਚ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਸਿਰਫ਼ 18 ਸਾਲ ਦੀ ਉਮਰ ਵਿਚ ਕਰਨਵੀਰ ਮਾਹਿਲ ਨੇ ਕੁਸ਼ਤੀ ਦੇ ਖੇਤਰ ...
ਲੁਧਿਆਣਾ, 19 ਮਾਰਚ(ਪੁਨੀਤ ਬਾਵਾ)-ਸਾਉਣੀ ਦੀਆਂ ਫ਼ਸਲਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਕਿਸਾਨ ਮੇਲਾ 24 ਤੇ 25 ਮਾਰਚ ਨੂੰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਜਾਣਕਾਰੀ ਪੀ.ਏ.ਯੂ. ਦੇ ਉਪ ਕੁਲਪਤੀ ਡਾ.ਸਤਿਬੀਰ ਸਿੰਘ ਗੋਸਲ ਨੇ ਦਿੱਤੀ | ...
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਧਰਮ ਖੇਤਰ 'ਚ ਸਮਰਪਿਤ ਅਜ਼ੀਮ ਸ਼ਖਸ਼ੀਅਤ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰ ਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਦੀ ਸੁਚੱਜੀ ਰਹਿਨੁਮਾਈ ...
ਲੁਧਿਆਣਾ, 19 ਮਾਰਚ (ਸਲੇਮਪੁਰੀ)-ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਅਤੇ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੰਸਥਾ ਵਲੋਂ ਐੱਸ. ਪੀ. ਐਸ. ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅਜੈਬ ਸਿੰਘ ਗਰੇਵਾਲ ਦੀ ਯਾਦ ਵਿਚ ਪਿੰਡ ਬੱਦੋਵਾਲ ਵਿਚ ਮੁਫਤ ਡਾਕਟਰੀ ਜਾਂਚ ...
ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਫਾਸਟਨਰ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ਼ ਇੰਡੀਆ (ਰਜਿ.) ਵਲੋਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਆਪਣੀ ਗੋਲਡਨ ਜੁਬਲੀ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਵਾਤ ਵਿਚ ਚੇਅਰਮੈਨ ਮਹਿੰਦਰ ਪਾਲ ...
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵਲੋਂ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਦੇ ਦਫਤਰ ਬਚਤ ਭਵਨ ਵਿਖੇ ਆਮ ਆਦਮੀ ਪਾਰਟੀ ਲੁਧਿਆਣਾ ਦੇ ਅਹੁਦੇਦਾਰ ਅਤੇ ਵਲੰਟੀਅਰ ਸਾਥੀਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਹਲਕਾ ਆਤਮ ...
ਲੁਧਿਆਣਾ, 19 ਮਾਰਚ(ਪੁਨੀਤ ਬਾਵਾ)-ਆਈ.ਪੀ.ਐਫ.ਸੀ. ਪੰਜਾਬ ਸਟੀਅਰਿੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਆਈ.ਪੀ.ਐਫ.ਸੀ. ਮੁਖੀ ਤੇ ਮੈਂਬਰ ਐਮ.ਐਸ.ਐਮ.ਈ. ਬੋਰਡ ਭਾਰਤ ਸਰਕਾਰ ਗੁਰਪ੍ਰੀਤ ਸਿੰਘ ਕਾਹਲੋਂ ਨੇ ਕੀਤਾ | ਮੀਟਿੰਗ ਦੌਰਾਨ ਉਨ੍ਹਾਂ ਨੇ ਕੇਂਦਰ ...
ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਅਫੀਮ ਅਤੇ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਮਨੋਜ ...
ਹੰਬੜਾਂ, 19 ਮਾਰਚ (ਮੇਜਰ ਹੰਬੜਾਂ)-ਪਿੰਡ ਬਸੈਮੀ 'ਚ ਸੀਵਰੇਜ ਪਾਏ ਜਾਣ ਦੇ ਨਾਲ ਪਿੰਡ 'ਚ ਨਵੀਆਂ ਇੰਟਰਲਾਕ ਗਲੀਆਂ ਬਣਾਈਆਂ ਜਾ ਚੁੱਕੀਆਂ ਹਨ, ਉੱਥੇ ਮਨਰੇਗਾ ਰਾਹੀਂ ਆਈ ਗ੍ਰਾਂਟ ਨਾਲ ਝੁੱਗੀ-ਚੌਂਪੜੀ ਵਾਲੇ ਲੋਕਾਂ ਦੇ 14 ਘਰ ਬਣਾਏ ਗਏ ਹਨ ਜਿਨ੍ਹਾਂ 'ਤੇ 16 ਲੱਖ ਰੁਪਏ ਖ਼ਰਚ ...
ਲੁਧਿਆਣਾ, 19 ਮਾਰਚ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਦਾ ਅਮਲਾ ਅਤੇ ਸੁਵਿਧਾ ਕੇਂਦਰ ਦੇ ਕਰਮਚਾਰੀ ਡਿਊਟੀ 'ਤੇ ਤੈਨਾਤ ਰਹੇ ਅਤੇ ਲੋਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਂਦੇ ਰਹੇ | ਨਗਰ ਨਿਗਮ ਵਲੋਂ ...
ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਰੇਲਵੇ ਸੀ. ਆਈ. ਏ. ਸਟਾਫ ਦੇ ਇੰਚਾਰਜ ...
ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਲੁਧਿਆਣਾ ਵਿਚ ਦਰੱਖਤਾਂ ਦੀ ਨਾਜਾਇਜ਼ ਕਟਾਈ ਦੀਆਂ ਵੱਡੀ ਗਿਣਤੀ ਵਿਚ ਵਾਪਰ ਰਹੀਆਂ ਘਟਨਾਵਾਂ ਕਾਰਨ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਕੁਲਦੀਪ ਸਿੰਘ ਖਹਿਰਾ, ਇੰਜੀ. ਕਪਿਲ ਦੇਵ, ਡਾ: ਅਮਨਦੀਪ ...
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਹੋਏ 33ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ...
ਲੁਧਿਆਣਾ, 19 ਮਾਰਚ(ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਤੇ ਸਮਾਜ ਸ਼ਾਸਤਰ ਵਿਭਾਗ ਵਲੋਂ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਵਿਧਾਨ ਸਭਾ ਦੀ ਇੱਕ ਰੋਜ਼ਾ ਵਿਦਿਅਕ ਦੌਰਾ ਕੀਤਾ ਗਿਆ | ਇਹ ਦੌਰਾ ਪਿ੍ੰਸੀਪਲ ਸੁਮਨ ਲਤਾ ਦੀ ਯੋਗ ...
ਫੁੱਲਾਂਵਾਲ, 19 ਮਾਰਚ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪੈਦੇਂ ਪਿੰਡ ਫੁੱਲਾਂਵਾਲ ਚੌਕ ਤੋਂ ਪਿੰਡ ਥਰੀਕੇ ਨੂੰ ਜਾਂਦੀ ਸੜਕ ਦੀ ਸਰਵਿਸ ਲਾਇਨ ਦੇ ਵਿਚਕਾਰ ਬਿਜਲੀ ਸਪਲਾਈ ਵਾਲੇ ਖੰਭੇ ਕਾਰਨ ਕਿਸੇ ਸਮੇਂ ਵੀ ਭਿਆਨਕ ਹਾਦਸਾ ਵਾਪਰ ਸਕਦਾ ...
ਲੁਧਿਆਣਾ, 19 ਮਾਰਚ (ਸਲੇਮਪੁਰੀ)-ਡਾਇਬਟੀਜ਼ ਫ੍ਰੀ ਵਰਲਡ ਵਲੋਂ ਸਮਾਜ ਵਿਚ ਲੋੜਵੰਦ ਮਰੀਜ਼ਾਂ ਲਈ ਸ਼ੂਗਰ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਤੇ ਇਲਾਜ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਇਸੇ ਲੜੀ ਤਹਿਤ ਸੰਸਥਾ ਦੇ ਮੁਖੀ ਡਾ. ਸੁਰਿੰਦਰ ਗੁਪਤਾ ਦੀ ਅਗਵਾਈ ...
ਫੁੱਲਾਂਵਾਲ, 19 ਮਾਰਚ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਭਾਈ ਹਿੰਮਤ ਸਿੰਘ ਨਗਰ ਦੀ ਨੌਜਾਵਾਨ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਣ ਵਾਲੇ ਭਾਈ ਹਿੰਮਤ ਸਿੰਘ ਨਗਰ ਕਿ੍ਕਟ ਕੱਪ ਵਿਚ ਇਸ ਬਾਰ ਨਾਮਵਰ ਟੀਮਾਂ ਭਾਗ ਲੈਣਗੀਆਂ | ਕਿ੍ਕਟ ਕੱਪ ਦੇ ...
ਲੁਧਿਆਣਾ, 19 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਬੱੁਢਾ ਨਾਲਾ ਕਾਇਆਕਲਪ ਪਰਿਯੋਜਨ ਤਹਿਤ ਨਾਲੇ ਵਿਚੋਂ ਗੰਦਗੀ ਨੰੂ ਦੂਰ ਕਰਨ ਦੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ | ਪਰ ਉਥੇ ਹੀ ਸ਼ਹਿਰ ਵਿਚੋਂ ਲੰਘਦੇ ਛੋਟੇ ਨਾਲੇ ਗੰਦਗੀ ਨਾਲ ਭਰੇ ਹੋਏ ...
ਭਾਮੀਆਂ ਕਲਾਂ, 19 ਮਾਰਚ (ਜਤਿੰਦਰ ਭੰਬੀ)- ਸਯੁੰਕਤ ਅਕਾਲੀ ਦਲ ਦੇ ਸੀਨੀਅਰ ਆਗੂ ਮਾਨ ਸਿੰਘ ਗਰਚਾ ਨੇ ਆਪ ਸਰਕਾਰ ਵੱਲੋਂ 'ਅਜੀਤ' ਅਖਬਾਰ ਪ੍ਰਤੀ ਵਰਤੇ ਜਾ ਰਹੇ ਅੜੀਅਲ ਰਵੱਈਏ ਦੀ ਘੋਰ ਨਿੰਦਾ ਕਰਦਿਆਂ ਇਸ ਨੂੰ ਪ੍ਰੈਸ ਦੀ ਅਜਾਦੀ 'ਤੇ ਸਿੱਧਾ ਹਮਲਾ ਕਰਾਰ ਦਿੱਤਾ | ...
ਲੁਧਿਆਣਾ, 19 ਮਾਰਚ (ਸਲੇਮਪੁਰੀ)-ਰਮਿਲਾ ਨਾਂਅ ਦੀ ਮੰਦਬੁੱਧੀ ਔਰਤ ਅੱਜ ਤੋਂ 22 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਰੂਖਾਬਾਦ 'ਚ ਪੈਂਦੇ ਆਪਣੇ ਸਹੁਰਾ ਪਿੰਡ ਬਿਲਹਾ ਤੋਂ ਗੁੰਮ ਹੋ ਗਈ ਸੀ | ਉਸ ਤੋਂ ਕਈ ਸਾਲ ਬਾਅਦ ਪਤਾ ਨਹੀਂ ਕਿੱਥੇ ਭਟਕਦੀ ਰਹੀ | ਫਿਰ 12 ਦਸੰਬਰ ...
ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਤਵਾਰ ਨੂੰ ਲੁਧਿਆਣਾ ਵਿਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ | ...
ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਹਲਵਾਈ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਖੁਸ਼ੀ ਰਾਮ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਕੇਸ਼ ਕੁਮਾਰ ...
ਲੁਧਿਆਣਾ, 19 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਥਿਤ ਤੌਰ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਅਤੇ ਇਹ ਨਾਜਾਇਜ਼ ਉਸਾਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਅਜਿਹਾ ਹੋਣਾ ਨਿਯਮਾਂ ਦੀ ਉਲੰਘਣਾ ...
ਇਯਾਲੀ/ਥਰੀਕੇ, 19 ਮਾਰਚ (ਮਨਜੀਤ ਸਿੰਘ ਦੁੱਗਰੀ)-ਪੰਜਾਬ ਵਿਚ ਸੱਤਾ ਪ੍ਰਾਪਤ ਕਰਨ ਲਈ ਅੱਜ ਤੱਕ ਹਰ ਰਾਜਨੀਤਕ ਪਾਰਟੀ ਅਤੇ ਨੇਤਾ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਆਮ ਲੋਕਾਂ ਨਾਲ ਕਰਦੇ ਆ ਰਹੇ ਹਨ | ਇਸੇ ਰਿਵਾਇਤ ਨੂੰ ਅੱਗੇ ਤੋਰਦਿਆ ਪੰਜਾਬ ਵਿਚ ਸੱਤਾ ...
ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਵਲੋਂ ਵੱਖ-ਵੱਖ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਐਮ.ਏ. ਦੂਜੇ ਸਾਲ ਤੀਜੇ ਸਮੈਸਟਰ ਦੇ ...
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਪ੍ਰਧਾਨ ਸਵਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਕੁਝ ਮੁਹੱਲਿਆਂ ਵਿਚ ਕੁਝ ਲੋਕਾਂ ਵਲੋਂ ਖੁੱਲੇ੍ਹ ਵਿਚ ਕੂੜਾ ਸੁੱਟਣ ਦੇ ਨਾਲ-ਨਾਲ ਗੰਦਗੀ ਫੈਲਾਈ ...
ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ਇਕ ਪਸਾਰ ਭਾਸ਼ਨ ਕਰਵਾਇਆ ਗਿਆ | ਭਾਸ਼ਨ ਦੇਣ ਲਈ ਡਾ: ਐਨ.ਆਰ.ਸ਼ਰਮਾ (ਪਿ੍ੰਸੀਪਲ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਗੁਰੂ ਹਰ ਸਹਾਏ) ਬਤੌਰ (ਡੀਨ ਫੈਕਲਟੀ ...
ਲੁਧਿਆਣਾ, 19 ਮਾਰਚ (ਸਲੇਮਪੁਰੀ)-ਪੰਜਾਬੀ ਫਿਲਮਾਂ ਦੀ ਅਭਿਨੇਤਰੀ ਨਿਰਮਲ ਰਿਸ਼ੀ ਜਿਸ ਨੇ ਪਿਛਲੇ ਦਿਨੀਂ ਆਪਣੇ ਗੋਡਿਆਂ ਦਾ ਆਪ੍ਰੇਸ਼ਨ ਕਰਵਾਇਆ ਹੈ | ਉਨ੍ਹਾਂ ਦਾ ਹਾਲ ਜਾਨਣ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖ ਨੂੰ ਜ਼ਿੰਦਗੀ ਵਾਰ ਵਾਰ ਨਹੀਂ ਸਿਰਫ ਇਕ ਵਾਰ ...
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਚੱਲ ਰਹੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਗੁਰਮਤਿ ਸਮਾਗਮਾਂ ਦੀ ਸਮਾਪਤੀ 'ਤੇ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਸ਼ਾਮਿਲ ਹੋਈ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਲੁਧਿਆਣਾ, 19 ਮਾਰਚ ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਾਹਨ ਚੋਰ ਗਰੋਹ ਦੇ ਇਕ ਸਰਗਨੇ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੇ ਹਨ | ਪੁਲਿਸ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਸ਼ਨਾਖਤ ਅਰਜਨ ਸਿੰਘ ਵਜੋਂ ...
ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਹਲਕਾ ਉਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਸਾਸ਼ਨ ਦਾ ਇਕ ਸਾਲ ਪੂਰਾ ਹੋਣ ਤੇ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ, ਪਤਨੀ ਡਾ. ਗੁਰਪ੍ਰੀਤ ...
ਜੋਧਾਂ/ਲੋਹਟਬੱਦੀ, 19 ਮਾਰਚ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਗੁੱਜਰਵਾਲ ਤੋਂ ਸਾਲਾਨਾ ਜੋੜ ਮੇਲ ਮੌਕੇ ਜਾਰੀ ਸਮਾਗਮਾਂ ਦੌਰਾਨ ਅੱਜ ਵਿਸ਼ਾਲ ...
ਸਮਰਾਲਾ, 19 ਮਾਰਚ (ਗੋਪਾਲ ਸੋਫਤ)-ਨਾਮਵਰ ਰੰਗ ਕਰਮੀ ਅਤੇ ਨਿਰਦੇਸ਼ਕ ਰਾਜਵਿੰਦਰ ਦੀ ਨਿਰਦੇਸ਼ਨਾ ਹੇਠ ਇੱਕ ਪਾਤਰੀ ਨਾਟਕ 'ਰਾਹਾਂ ਵਿਚ ਅੰਗਿਆਰ ਬੜੇ ਸੀ' ਅਕਸ ਰੰਗਮੰਚ ਦੀ ਅਦਾਕਾਰ ਨੂਰ ਕੰਵਲ ਨੇ ਬੀਤੀ ਰਾਤ ਸਮਰਾਲਾ ਵਿਚ ਖੇਡਿਆ¢ ਇਸ ਮੌਕੇ ਗੁਰਭਜਨ ਗਿੱਲ ਅਤੇ ...
ਮਲੌਦ, 19 ਮਾਰਚ (ਦਿਲਬਾਗ ਸਿੰਘ ਚਾਪੜਾ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਤੱਕ ਦੀਆਂ ਬਣੀਆਂ ਸਰਕਾਰਾ ਵਿਚੋਂ ਸਭ ਤੋ ਨਾਲਾਇਕ ਸਰਕਾਰ ਅਤੇ ਮਾੜੀ ਪਾਰਟੀ ਸਾਬਿਤ ਹੋਈ ਹੈ, ...
ਚੌਂਕੀਮਾਨ, 19 ਮਾਰਚ (ਤੇਜਿੰਦਰ ਸਿੰਘ ਚੱਢਾ)-'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਕਾਰਵਾਈ ਕਰਦਿਆਂ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਕਾਰਕੁੰਨਾਂ ਨੂੰ ਰਾਜ ਦੇ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਨਾਲ ਹੀ ਜਥੇਬੰਦੀ ਦੇ ਮੁਖੀ ...
ਜਗਰਾਉਂ, 19 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਬੇਮੌਸਮੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX