ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ)- ਪ੍ਰਾਚੀਨ ਕਲਾ ਕੇਂਦਰ ਵਲੋਂ ਕਰਵਾੲ ਗਏੇ 3 ਰੋਜ਼ਾ ਭਾਸਕਰ ਰਾਓ ਨਿ੍ਤ ਤੇ ਸੰਗੀਤ ਸੰਮੇਲਨ ਦੇ ਅੱਜ ਆਖ਼ਰੀ ਦਿਨ ਸੰਤੂਰ, ਬੰਸਰੀ ਅਤੇ ਤਬਲਾ ਅਤੇ ਕੱਥਕ ਨਾਚ ਦੀ ਤਿਕੜੀ ਨੇ ਖ਼ੂਬਸੂਰਤ ਪੇਸ਼ਕਾਰੀ ਦਿੱਤੀ | ਟੈਗੋਰ ਥੀਏਟਰ ਵਿਖੇ ਇਸ ਪ੍ਰੋਗਰਾਮ ਵਿਚ ਸ੍ਰੀ ਅਵਿਆ ਕੁਮਾਰ ਨਾਇਕ, ਰਜਿਸਟਰਾਰ, ਉਤਕਲ ਯੂਨੀਵਰਸਿਟੀ, ਭੁਵਨੇਸ਼ਵਰ ਅਤੇ ਸੁਭਾਸ਼ ਚੰਦਰ ਦਾਸ, ਸਾਬਕਾ ਐਚ.ਓ.ਡੀ, ਪੀ.ਜੀ. ਵਿਭਾਗ, ਸੰਸਕਿ੍ਤ, ਉਤਕਲ ਯੂਨੀਵਰਸਿਟੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਨਾਲ ਪ੍ਰਾਚੀਨ ਕਲਾ ਕੇਂਦਰ ਦੀ ਰਜਿਸਟਰਾਰ ਡਾ. ਸ਼ੋਭਾ ਕੌਸਰ ਅਤੇ ਸਕੱਤਰ ਸਜਲ ਕੌਸਰ ਵੀ ਹਾਜ਼ਰ ਰਹੇ | ਅੱਜ ਦੀ ਪਹਿਲੀ ਪੇਸ਼ਕਾਰੀ ਵਿੱਚ ਸੰਤੋਦ ਦੇ ਉਸਤਾਦ ਸਤੀਸ਼ ਵਿਆਸ, ਚੇਤਨ ਜੋਸ਼ੀ, ਸ਼੍ਰੀਮਤੀ ਅਨੁਰਾਧਾ ਪਾਲ ਦੀ ਤਿਕੜੀ ਨੇ ਖੂਬ ਰੰਗ ਬੰਨਿ੍ਹਆ | ਉਪਰੰਤ ਨੌਜਵਾਨ, ਪ੍ਰਤਿਭਾਸ਼ਾਲੀ ਅਤੇ ਪ੍ਰਸਿੱਧ ਕੱਥਕ ਨਾਚ ਕਲਾ ਦੇ ਮਾਹਿਰ ਕੁਮਾਰ ਸ਼ਰਮਾ ਵਲੋਂ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ | ਪੇਸ਼ਕਾਰੀ ਵਿਚ ਮੁੰਬਈ ਤੋਂ ਪੰਡਿਤ ਸਤੀਸ਼ ਵਿਆਸ, ਦਿੱਲੀ ਤੋਂ ਪੰਡਤ ਚੇਤਨ ਜੋਸ਼ੀ ਅਤੇ ਮੁੰਬਈ ਤੋਂ ਪੰਡਿਤ ਅਨੁਰਾਧਾ ਪਾਲ ਦੀ ਤਿਕੜੀ ਨੇ ਦਰਸ਼ਕ ਮੋਹੇ | ਮੁੰਬਈ ਦੇ ਨੌਜਵਾਨ ਕਲਾਕਾਰ ਕੁਮਾਰ ਸ਼ਰਮਾ ਨੇ ਆਪਣੇ ਸਾਥੀਆਂ ਨਾਲ ਕੱਥਕ ਦੀ ਚੰਗੀ ਪੇਸ਼ਕਾਰੀ ਦੇ ਕੇ ਵਾਹਵਾ ਖੱਟੀ | ਪ੍ਰੋਗਰਾਮ ਦੀ ਸ਼ੁਰੂਆਤ ਸੰਤੂਰ, ਬੰਸਰੀ ਅਤੇ ਤਬਲੇ ਦੀ ਧੁਨ ਨਾਲ ਹੋਈ | ਪੰਡਿਤ ਸਤੀਸ਼ ਵਿਆਸ, ਪੰਡਿਤ ਚੇਤਨ ਜੋਸ਼ੀ ਅਤੇ ਪੰਡਿਤ ਅਨੁਰਾਧਾ ਪਾਲ ਦੀ ਤਿਕੜੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਰਾਗ ਰਾਗੇਸ਼੍ਰੀ ਦੀ ਚੋਣ ਕੀਤੀ, ਜਿਸ ਵਿੱਚ ਅਲਾਪ ਤੋਂ ਬਾਅਦ ਦੇਰੀ ਵਾਲੇ ਝਪ ਤਾਲ ਵਿਚ ਨਿਬਿਦਤ ਜੋੜ ਝਾਲਾ ਪੇਸ਼ ਕੀਤਾ ਗਿਆ, ਇਸ ਤੋਂ ਬਾਅਦ ਤਿੰਨ ਤਾਲ ਸਜੇ ਮੱਧ ਤਾਲ ਅਤੇ ਤੇਜ਼ ਬੰਦਿਸ਼ਾਂ, ਹਾਜ਼ਰ ਤਾੜੀਆਂ ਖੱਟੀਆਂ | ਮੁੰਬਈ ਤੋਂ ਆਏ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਕੁਮਾਰ ਸ਼ਰਮਾ ਨੇ ਮੰਚ ਸੰਚਾਲਨ ਕੀਤਾ | ਇਸ ਦੇ ਪਹਿਲੇ ਪ੍ਰਦਰਸ਼ਨ ਵਿਚ, ਉਨ੍ਹਾਂ ਨੇ ਸੰਗੀਤ, ਤਾਲ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਦੁਆਰਾ ਜੀਵਨ ਦੇ ਸਾਡੇ ਅਮੀਰ ਅਤੇ ਗੁੰਝਲਦਾਰ ਅਨੁਭਵ ਨੂੰ ਮਨਾਉਣ ਲਈ ਇੱਕ ਕਲਾਸੀਕਲ ਡਾਂਸ ਡਰਾਮਾ, ਸੰਗੀਤ, ਤਾਲ ਅਤੇ ਨਿ੍ਤ ਪੇਸ਼ ਕੀਤਾ | ਸ਼ੋਅ ਦੇ ਦੂਜੇ ਹਿੱਸੇ ਵਿਚ ਕੁਮਾਰ ਸ਼ਰਮਾ ਦੀ ਵਾਇਰਲ ਵੀਡੀਓ 'ਹਮ ਕਥਾ ਸੁਣਤੇ' ਦੀ ਲਾਈਵ ਪੇਸ਼ਕਾਰੀ ਦਿੱਤੀ ਗਈ, ਅਤੇ ਫਿਰ ਸਮੁੱਚੇ ਸਮੂਹ ਵਲੋਂ ਸੁੰਦਰ ਕਵਿਤਾ ਵੀ ਪੇਸ਼ ਕੀਤੀ ਗਈ | ਅਮਿਤ ਸ਼ਰਮਾ ਨੇ ਮਹਾਭਾਰਤ 'ਤੇ ਅਤੇ ਮਹਾਭਾਰਤ ਟਾਈਟਲ ਟਰੈਕ 'ਤੇ ਨਿ੍ਤ ਪ੍ਰਦਰਸ਼ਨ ਨਾਲ ਸਮਾਪਤੀ ਕੀਤੀ | ਕੁਮਾਰ ਸ਼ਰਮਾ ਦੇ ਗਰੁੱਪ ਵਿਚ ਰਾਹੁਲ ਸ਼ਰਮਾ, ਅਨਮੋਲ ਸੂਦ, ਸ਼ੰਮੀ ਕੁਮਾਰ, ਇਸ਼ੀਕਾ ਚੁਮਾਰ, ਮਿ੍ਦੁਲ ਰਾਜਪਾਲ, ਰਾਸ਼ੀ ਨਰੂਲਾ ਅਤੇ ਮੇਘਨਾ ਠਾਕੁਰ ਦੀ ਪੇਸ਼ਕਾਰੀ ਖ਼ੂਬ ਨਿਭੀ | ਮੰਚ 'ਤੇ ਉਨ੍ਹਾਂ ਦੇ ਨਾਲ ਤਬਲੇ 'ਤੇ ਰਿਸ਼ਭ ਸ਼ਰਮਾ, ਪਖਾਵਾਜ਼ 'ਤੇ ਜਯੰਤ ਪਟਨਾਇਕ ਨੇ ਪ੍ਰੋਗਰਾਮ ਨੂੰ ਬਾਖੂਬੀ ਪੇਸ਼ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ |
ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ)- ਦੇਸ਼ ਭਰ ਤੋਂ ਆਏ ਰਾਮ ਲੀਲ੍ਹਾ ਕਲਾਕਾਰਾਂ ਦੇ ਸਨਮਾਨ ਸਮਾਰੋਹ ਵਿਚ ਮੇਅਰ ਅਨੂਪ ਗੁਪਤਾ ਅਤੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਮੁੱਖ ਮਹਿਮਾਨ ਸਨ | ਸ੍ਰੀ ਰਾਮਸੇਵਕ ਯੁਵਾ ਕਲਾ ਮੰਚ ਵਲੋਂ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ-30 ...
ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ) ਸਥਾਨਕ ਸੈਕਟਰ-7 ਦੇ ਆਰਿਆ ਸਮਾਜ ਮੰਦਰ ਵਿਚ ਨਵਵਰਸ਼ ਦੇ ਮੌਕੇ 'ਤੇ ਪਰਿਵਾਰਕ ਮਿਲਨ ਪ੍ਰੋਗਰਾਮ ਵਿਚ ਹਰਿਆਵਲ ਪ੍ਰਤੀ ਪੰਜਾਬ ਤੇ ਚੰਡੀਗੜ੍ਹ ਮਹਾਂਨਗਰ ਯੂਨਿਟ ਵਲੋਂ ਵਾਤਾਵਰਣ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ...
ਮਾਜਰੀ, 19 ਮਾਰਚ (ਕੁਲਵੰਤ ਸਿੰਘ ਧੀਮਾਨ) - ਵਿਧਾਨ ਸਭਾ ਹਲਕਾ ਖਰੜ ਦੀ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਅਨਮੋਨ ਗਗਨ ਮਾਨ ਨੇ ਬਲਾਕ ਮਾਜਰੀ ਦੇ ਪਿੰਡ ਸੁਹਾਲੀ, ਨਗਲੀਆ, ਰਕੌਲੀ ਅਤੇ ਸਾਹਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਤੇ ...
ਡੇਰਾਬੱਸੀ, 19 ਮਾਰਚ (ਗੁਰਮੀਤ ਸਿੰਘ) - ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਰੰਭੀ 'ਆਪ ਦੀ ਸਰਕਾਰ ਆਪ ਦੇ ਦੁਆਰ' ਮੁਹਿੰਮ ਤਹਿਤ ਅੱਜ ਪਿੰਡ ਅਮਲਾਲਾ ਵਿਖੇ ਲਗਾਏ ਕੈਂਪ ਦਾ ਲੋਕਾਂ ਨੇ ...
ਚੰਡੀਗੜ੍ਹ, 19 ਮਾਰਚ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ-45 ਦੀ ਰਹਿਣ ਵਾਲੀ ਰਾਮਵਤੀ ਨੇ ਸਥਾਨਕ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਸੌਭਾਗਿਆ ਵਰਦਾਨ ਵਾਸੀ ਬੀ.ਐਸ.ਐਨ.ਐਲ ਸੁਸਾਇਟੀ ਸੈਕਟਰ-50 ਚੰਡੀਗੜ੍ਹ ਨੇ ਕਮਿਊਨਿਟੀ ਸੈਂਟਰ ਸੈਕਟਰ-50, ...
ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ)- ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਬੇਮੌਸਮੀ ਬਾਰਸ਼ ...
ਚੰਡੀਗੜ੍ਹ, 19 ਮਾਰਚ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਦੇ ਵਧੀਕ ਜੇਲ ਸੁਪਰਡੈਂਟ ਅਮਨਦੀਪ ਸਿੰਘ ਨੇ ਸਥਾਨਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਪੈਰੋਲ ਪੂਰੀ ਕਰਨ ਤੋ ਬਾਅਦ ਮੁੜ ਨਿਆਇਕ ਹਿਰਾਸਤ ਅਧੀਨ ਬੰਦ ਮੁਲਜ਼ਮ ਵਿਕਰਮ ...
ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ)- ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਬੇਮੌਸਮੀ ਬਾਰਸ਼ ...
ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ) - ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਜ ਸੇਵੀ ਸੰਸਥਾ 'ਦਿ ਲਾਸਟ ਬੈਂਚਰ' ਅਤੇ 'ਓਾਕਾਰ ਚੈਰੀਟੇਬਲ ਫਾਊਾਡੇਸ਼ਨ' ਦੇ ਸਹਿਯੋਗ ਨਾਲ ਸੈਕਟਰ-18 ਦੇ ਕਮਿਊਨਿਟੀ ਸੈਂਟਰ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੀ ...
ਚੰਡੀਗੜ੍ਹ, 19 ਮਾਰਚ (ਨਵਿੰਦਰ ਸਿੰਘ ਬੜਿੰਗ)-ਯੂ. ਟੀ. ਚੰਡੀਗੜ੍ਹ ਦੇ ਆਬਕਾਰੀ ਅਤੇ ਕਰ ਵਿਭਾਗ ਨੇ ਉਦਯੋਗਿਕ ਖੇਤਰ ਫੇਜ਼-1 ਅਤੇ ਫੇਜ਼-2 ਚੰਡੀਗੜ੍ਹ ਵਿਚ ਸਥਿਤ ਦੋ ਫਰਮਾਂ ਦਾ ਨਿਰੀਖਣ ਕੀਤਾ | ਇਸ ਮੌਕੇ ਇਹ ਦੇਖਿਆ ਗਿਆ ਕਿ ਟੈਕਸਦਾਤਾ ਸਰਕਾਰ ਨੂੰ ਆਪਣੀਆਂ ਟੈਕਸ ...
ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੇ ਓਟੋਲਰੀਨਗੋਲੋਜੀ ਵਿਭਾਗ ਵਲੋਂ ਵਿਸ਼ਵ ਨੀਂਦ ਦਿਵਸ ਦੇ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਇਕ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਦਿਨ ਨੂੰ ਆਮ ਤੌਰ 'ਤੇ ਲੋਕਾਂ ਵਿਚ ਨੀਂਦ ਨਾਲ ਸੰਬੰਧਤ ਸਾਹ ...
ਐੱਸ. ਏ. ਐੱਸ. ਨਗਰ, 19 ਮਾਰਚ (ਕੇ. ਐੱਸ. ਰਾਣਾ) - ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਇੰਟਰਪ੍ਰਨਿਓਰਸ਼ਿਪ ਮੰਤਰਾਲੇ ਅਧੀਨ ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ ਰਾਹੀਂ ਖੇਤਰੀ ਹੁਨਰ ਵਿਕਾਸ ਅਤੇ ਇੰਟਰਪ੍ਰਨਿਓਰਸ਼ਿਪ ਪੰਜਾਬ ਦੁਆਰਾ ਵਿੰਡਹੈਮ ਹੋਟਲ ਅਤੇ ਰਿਜ਼ੋਰਟ ...
ਚੰਡੀਗੜ੍ਹ, 19 ਮਾਰਚ (ਰਾਮ ਸਿੰਘ ਬਰਾੜ) - ਮੁੱਖ ਮੰਤਰੀ ਮਨੋਹਰ ਲਾਲ ਵਲੋਂ ਬੁੱਧਵਾਰ ਨੂੰ ਪੰਚਾਇਤਾਂ ਦੇ ਹਿੱਤ 'ਚ ਕੀਤੀ ਗਏ ਐਲਾਨਾਂ ਤੋਂ ਉਤਸ਼ਾਹਿਤ ਹੋ ਕੇ ਸੂਬੇ ਦੇ ਸਰਪੰਚ ਅੱਜ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਬਬਲੀ ਨੂੰ ਧੰਨਵਾਦ ਪ੍ਰਗਟਾਉਣ ਉਨ੍ਹਾਂ ਦੇ ...
ਚੰਡੀਗੜ੍ਹ, 19 ਮਾਰਚ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ ਨੇ ਅੱਜ ਆਪਣੇ ਦਫਤਰ ਵਿਚ ਹਰਿਆਣਾ ਸੰਸਕਿ੍ਤ ਅਕਾਦਮੀ ਵਲੋਂ ਪ੍ਰਕਾਸ਼ਿਤ ਪਹਿਲਾ ਰਾਜ ਪੱਧਰੀ ਸੰਸਕਿ੍ਤ ਗੁਰੂਕੁੱਲ ...
ਐੱਸ. ਏ. ਐੱਸ. ਨਗਰ, 19 ਮਾਰਚ (ਤਰਵਿੰਦਰ ਸਿੰਘ ਬੈਨੀਪਾਲ) - ਸਾਂਝਾ ਮੁਲਾਜ਼ਮ ਮੰਚ ਪੁੱਡਾ ਦਾ ਵਫ਼ਦ ਕੈਬਿਨਟ ਮੰਤਰੀ ਹਾਊਸਿੰਗ ਅਮਨ ਅਰੋੜਾ ਅਤੇ ਪ੍ਰਮੁੱਖ ਸਕੱਤਰ ਹਾਊਸਿੰਗ ਅਜੋਏ ਕੁਮਾਰ ਸਿਨਹਾ ਨੂੰ ਪੁੱਡਾ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਮਿਲਿਆ | ਮੁਹਾਲੀ ਦੇ ...
ਚੰਡੀਗੜ੍ਹ, 19 ਮਾਰਚ (ਅਜੀਤ ਬਿਊਰੋ) - ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ.ਓ.ਆਈ) ਜੋ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ, ਵਲੋਂ 24 ਮਾਰਚ ਤੋਂ ਸੂਬੇ ਭਰ 'ਚ ਇਕ ਵਿਸ਼ੇਸ਼ ਸਮਾਜਿਕ ਤੇ ਸਿਆਸੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਦੌਰਾਨ ...
ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)- ਸੈਕਟਰ-36 ਅਤੇ ਸੈਕਟਰ-42 ਦੇ ਪਾਰਕਾਂ ਵਿਚ ਘਰੇਲੂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਸਮੇਤ ਸੈਕਟਰ-36 ਅਤੇ 42 ਦੀਆਂ ...
ਜ਼ੀਰਕਪੁਰ, 19 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਆਪਣੇ ਜਵਾਈ ਦੀ ਮਾਰਕੁੱਟ ਕਰਨ, ਜਬਰਦਸਤੀ ਉਸਦੇ ਘਰ ਵੜਨ ਅਤੇ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਸ਼ਿਕਾਇਤ ਕਰਤਾ ਦੀ ਪਤਨੀ, ਸੱਸ ਸਹੁਰੇ ਸਮੇਤ ਅੱਧੀ ਦਰਜਣ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਮਾਮਲੇ ...
ਡੇਰਾਬੱਸੀ, 19 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੀ ਦਹਾਕਿਆ ਪੁਰਾਣੀ ਲਾਪਰਵਾਹੀ ਸਾਹਮਣੇ ਆਈ ਹੈ | ਡੇਰਾਬੱਸੀ ਤਹਿਸੀਲ ਰੋਡ 'ਤੇ ਓਵਰਫਲੋ ਹੋ ਰਹੀ ਸੀਵਰੇਜ ਲਾਈਨ ਦੀ ਸਫਾਈ ਕਰਦੇ ਸਮੇਂ ਇਸ ਦੇ ਸਮਾਨਾਂਤਰ 15 ਸਾਲ ਪੁਰਾਣੀ ਲਾਈਨ ਮਿਲੀ ਹੈ | ਹੈਰਾਨੀ ...
ਖਰੜ, 19 ਮਾਰਚ (ਜੰਡਪੁਰੀ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ | ਜਿਸ ਦੀ ਪਛਾਣ ਰਵਨੀਤ ਸਿੰਘ ਉਰਫ਼ ਭਿੰਦਰ ਮੁੰਡੀ ਖਰੜ ਵਜੋਂ ਹੋਈ ਹੈ | ਇਸ ਮਾਮਲੇ ਦੇ ਤਫ਼ਤੀਸੀ ਅਫਸਰ ਸਬ. ਇੰਸਪੈਕਟਰ ਨਰਿੰਦਰ ਸਿੰਘ ਦੱਸਿਆ ਕਿ ਪੁਲਿਸ ਪਾਰਟੀ ...
ਜ਼ੀਰਕਪੁਰ, 19 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਆਪਣੇ ਜਵਾਈ ਦੀ ਮਾਰਕੁੱਟ ਕਰਨ, ਜਬਰਦਸਤੀ ਉਸਦੇ ਘਰ ਵੜਨ ਅਤੇ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਸ਼ਿਕਾਇਤ ਕਰਤਾ ਦੀ ਪਤਨੀ, ਸੱਸ ਸਹੁਰੇ ਸਮੇਤ ਅੱਧੀ ਦਰਜਣ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਮਾਮਲੇ ...
ਕੁਰਾਲੀ, 19 ਮਾਰਚ (ਬਿੱਲਾ ਅਕਾਲਗੜ੍ਹੀਆ)-ਅੱਜ ਸਥਾਨਕ ਸ਼ਹਿਰ ਦੇ ਨਗਰ ਖੇੜਾ ਧਰਮਸ਼ਾਲਾ ਵਿਖੇ ਸਿਟੀ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਦਿਨੇਸ਼ ਗੌਤਮ ਦੀ ਤਾਜਪੋਸ਼ੀ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਕਾਂਗਰਸ ...
ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੀ ਖੁਸ਼ੀ ਵਿਚ ਪਾਰਟੀ ਦੀ ਮੁਹਾਲੀ ਇਕਾਈ ਦੇ ਜ਼ਿਲ੍ਹਾ ਯੂਥ ਵਿੰਗ ਵਲੋਂ ਜ਼ਿਲ੍ਹਾ ਯੂਥ ਪ੍ਰਧਾਨ ਅਨੂੰ ਬੱਬਰ ਦੀ ਅਗਵਾਈ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ | ਇਸ ...
ਐੱਸ. ਏ. ਐੱਸ. ਨਗਰ, ਖਰੜ 19 ਮਾਰਚ (ਜਸਬੀਰ ਸਿੰਘ ਜੱਸੀ/ਜੰਡਪੁਰੀ)-ਮੁਹਾਲੀ ਵਿਚ ਸ਼ਾਂਤੀ ਬਣਾਈ ਰੱਖਣ ਦੇ ਲਈ ਪੁਲਿਸ ਵਲੋਂ ਚੱਪੇ ਚੱਪੇ ਉਤੇ ਨਜ਼ਰ ਰੱਖੀ ਜਾ ਰਹੀ ਹੈ | ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਬਚਣ | ਮੁਹਾਲੀ ...
ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਲੜਕੀ ਨੂੰ ਜਬਰਦਸਤੀ ਲੈ ਜਾਣ ਅਤੇ ਉਸ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ 'ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੱਤਿਅਮ ...
ਕੁਰਾਲੀ, 19 ਮਾਰਚ (ਹਰਪ੍ਰੀਤ ਸਿੰਘ)-ਬੀਤੇ ਦਿਨ ਬੇਮੌਸਮੀ ਮੀਂਹ ਅਤੇ ਚੱਲੀ ਤੇਜ਼ ਹਵਾ ਕਾਰਨ ਕਾਈ ਥਾਂਵਾ 'ਤੇ ਕਣਕ ਦੀ ਫਸਲ ਦੇ ਵਿਛ ਜਾਣ ਕਾਰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਵੱਖ-ਵੱਖ ਪਿੰਡ ਸਿੰਘਪੁਰਾ, ਕਾਲੇਵਾਲ, ਗੋਸਲਾਂ, ਲਖਨੌਰ, ਰਕੌਲੀ ਅਤੇ ਸ਼ਾਹਪੁਰ ...
ਖਰੜ, 19 ਮਾਰਚ (ਗੁਰਮੁੱਖ ਸਿੰਘ ਮਾਨ)-ਵਾਤਾਵਰਣ ਦੀ ਸ਼ੁੱਧਤਾ ਲਈ ਨੌਜਵਾਨਾਂ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸੇ ਮੌਕੇ ਗਗਨਦੀਪ ਸਿੰਘ ਬਰਾੜ ਅਤੇ ਸਤਵਿੰਦਰ ਸਿੰਘ ਸੱਤੀ ਨੇ ਦੱਸਿਆ ਕਿ ਅੱਜ ਪਹਿਲੇ ...
ਖਰੜ, 19 ਮਾਰਚ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਦੇ ਸਟਾਫ ਐਕਸਚੇਂਜ ਬੋਰਡ ਆਫ ਇੰਡੀਆਂ ਅਤੇ ਲਾਇਨਜ਼ ਕਲੱਬ ਖਰੜ ਵਲੋਂ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਸਹਿਯੋਗ ਨਾਲ ਅਨਾਜ਼ ਮੰਡੀ ਖਰੜ ਵਿਖੇ ਸਮਾਜ ਦੇ ਹਫਤਾਵਾਰ ਵਰਗ ਨੂੰ ਵਿੱਤ ਪ੍ਰਬੰਧਨ ਬਾਰੇ ਜਾਗਰੂਕ ...
ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦੇ ਸੰਬੰਧ 'ਚ ਕੌਮੀ ਇਨਸਾਫ ਮੋਰਚੇ ਅਤੇ ਹੋਰਨਾਂ ਲੋਕਾਂ ਵਲੋਂ ਏਅਰਪੋਰਟ ਰੋਡ 'ਤੇ ...
ਡੇਰਾਬੱਸੀ, 19 ਮਾਰਚ (ਰਣਬੀਰ ਸਿੰਘ ਪੜ੍ਹੀ)-ਭਾਜਪਾ ਮੰਡਲ ਓ. ਬੀ. ਸੀ. ਮੋਰਚਾ ਡੇਰਾਬੱਸੀ ਦੇ ਪ੍ਰਧਾਨ ਸਤਿੰਦਰ ਕੁਮਾਰ ਬੱਬੀ ਨੇ ਐਤਵਾਰ ਨੂੰ ਮੀਟਿੰਗ ਕਰਕੇ ਆਪਣੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ | ਇਸ ਦੌਰਾਨ ਭਾਜਪਾ ਪੰਜਾਬ ਦੇ ਸੂਬਾ ਸਕੱਤਰ ਸੰਜੀਵ ਖੰਨਾ, ਭਾਜਪਾ ...
ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਕੌਮੀ ਇਨਸਾਫ਼ ਮੋਰਚਾ ਅੰਮਿ੍ਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੀ ਨਿੰਦਾ ਕਰਦਾ ਹੈ ਅਤੇ ਮੋਰਚੇ ਵਿਚ ਫੁੱਟ ਦੀਆਂ ਅਫਵਾਹਾਂ ਦਾ ਖੰਡਨ ਕਰਦਾ ਹੈ, ਤਾਲਮੇਲ ਕਮੇਟੀ ਮੈਂਬਰ ਬਲਵਿੰਦਰ ਸਿੰਘ ਮੋਰਚੇ ਵਿਚ ਕੰਮ ਕਰ ਰਹੇ ਹਨ | ...
ਮੁੱਲਾਂਪੁਰ ਗਰੀਬਦਾਸ, 19 ਮਾਰਚ (ਦਿਲਬਰ ਸਿੰਘ ਖੈਰਪੁਰ)-ਪਿੰਡ ਸੋਹਾਲੀ 'ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ...
ਲਾਲੜੂ, 19 ਮਾਰਚ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਵਿਚ ਆਗਾਮੀ 20 ਮਾਰਚ ਨੂੰ ਦਿੱਲੀ ਦੇ ਵਿਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਸੰਬੰਧੀ ਚਰਚਾ ਕੀਤੀ ਗਈ | ਜਥੇਬੰਦੀ ਦੀ ਸੂਬਾਈ ਕਾਰਜਕਾਰਨੀ ਦੇ ...
ਮੁੱਲਾਂਪੁਰ ਗਰੀਬਦਾਸ, 19 ਮਾਰਚ (ਖੈਰਪੁਰ)-ਕਿਸਾਨੀ ਹੱਕਾਂ ਅਤੇ ਸਮਾਜ ਸੇਵੀ ਕੰਮਾਂ ਲਈ ਕਾਰਜ਼ਸ਼ੀਲ ਲੋਕ ਹਿੱਤ ਮਿਸ਼ਨ ਵਲੋਂ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਧਾਨ ਰਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਬੱਬੂ ਮੁਹਾਲੀ ਨੂੰ ...
ਡੇਰਾਬੱਸੀ, 19 ਮਾਰਚ (ਰਣਬੀਰ ਸਿੰਘ ਪੜ੍ਹ)-ਡੇਰਾਬੱਸੀ ਸਬ-ਡਵੀਜ਼ਨਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਿੰਦਰ ਸਿੰਘ ਦੀ ਅਗਵਾਈ ਹੇਠ ਰਜਿੰਦਰ ਸਿੰਘ ਹੈਲਥ ਇੰਸਪੈਕਟਰ ਵਲੋਂ ਮਿੰਨੀ ਪੀ. ਐਚ. ਸੀ ਪੰਡਵਾਲਾ ਦੀ ਟੀਮ ਨੇ ਪਿੰਡ ਸੁੰਡਰਾ ਵਿਖੇ ਭੱਠੇ ਤੇ ਰਹਿੰਦੇ ...
ਐਸ. ਏ. ਐਸ. ਨਗਰ, 19 ਮਾਰਚ (ਕੇ. ਐੱਸ. ਰਾਣਾ) - ਅਪ-ਸਕੇਲਿੰਗ ਆਫ਼ ਆਪਦਾ ਮਿੱਤਰਾ ਕਮਿਊਨਿਟੀ ਵਲੰਟੀਅਰਜ਼ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਆਪਦਾ ਮਿੱਤਰਾ ਕਮਿਊਨਿਟੀ ਵਲੰਟੀਅਰਜ਼ ਦੀ ਅੱਪ-ਸਕੇਲਿੰਗ ਦੀ ਟੇ੍ਰਨਿੰਗ ਡਾਇਰੈਕਟਰ ਪ੍ਰੋ. ਜੇ. ਐਸ. ਭਾਟੀਆ ਦੀ ਨਿਗਰਾਨੀ ਵਿਚ ...
ਡੇਰਾਬੱਸੀ, 19 ਮਾਰਚ (ਗੁਰਮੀਤ ਸਿੰਘ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿ੍ੰ. ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਭੂਗੋਲ ਵਿਭਾਗ ਵਲੋਂ 'ਐਸੋਸੀਏਸ਼ਨ ਆਫ਼ ਪੰਜਾਬ ਜੌਗਰੈਫਰਜ਼' ਦੇ ਵਿਸ਼ੇ ਅਧੀਨ ਜ਼ੋਨਲ ਪੱਧਰ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX