ਕੋਟਕਪੂਰਾ, 19 ਮਾਰਚ (ਮੋਹਰ ਸਿੰਘ ਗਿੱਲ)-ਸਥਾਨਕ ਮੋਗਾ ਸੜਕ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦ ਇਲਾਜ ਦੌਰਾਨ ਇਕ ਨੌਜਵਾਨ ਵਿਆਹੁਤਾ ਦੀ ਮੌਤ ਹੋ ਗਈ | ਮਿ੍ਤਕਾ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਸ਼ੀਸ਼ੇ ਤੇ ਹੋਰ ਸਾਮਾਨ ਦੀ ਭੰਨਤੋੜ ਕੀਤੀ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਵਲੋਂ ਪੁੱਜੀ ਟੀਮ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਕੇ ਕਾਨੂੰਨ ਨੂੰ ਹੱਥ ਵਿਚ ਨਾ ਲੈਣ ਸੰਬੰਧੀ ਪ੍ਰੇਰਿਤ ਕੀਤਾ | ਐਸੋਸੀਏਸ਼ਨ ਦੇ ਸਥਾਨਕ ਪ੍ਰਧਾਨ ਡਾ. ਰਵੀ ਬਾਂਸਲ ਸਮੇਤ ਡਾ. ਪੀ. ਐਸ. ਬਰਾੜ ਤੇ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਜੇਕਰ ਵਾਰਸ ਮਿ੍ਤਕਾ ਦਾ ਪੋਸਟਮਾਰਟਮ ਕਰਵਾਉਣ ਤਾਂ ਅਸਲੀਅਤ ਸਾਹਮਣੇ ਆ ਸਕਦੀ ਹੈ, ਕਿਉਂਕਿ ਪਰਿਵਾਰਕ ਮੈਂਬਰ ਦੀ ਮੌਤ ਦਾ ਸਦਮਾ ਬਰਦਾਸ਼ਤ ਕਰਨਾ ਤਾਂ ਮੁਸ਼ਕਿਲ ਹੈ ਪਰ ਹਿੰਸਕ ਤੌਰ 'ਤੇ ਤੋੜਭੰਨ ਕਰਨ ਦੀ ਪ੍ਰਵਿਰਤੀ ਵੀ ਵਾਜਬ ਨਹੀਂ | ਮਿ੍ਤਕਾ ਦੇ ਵਾਰਸਾਂ ਨੇ ਦੋਸ਼ ਲਗਾਇਆ ਕਿ ਮਾਮੂਲੀ ਬਿਮਾਰੀ ਕਾਰਨ ਉਥੇ ਇਲਾਜ ਲਈ ਲਿਆਂਦੀ ਉਕਤ ਔਰਤ ਨੂੰ ਡਾਕਟਰ ਵਲੋਂ ਦਿੱਤੀ ਦਵਾਈ ਤੋਂ ਬਾਅਦ ਹਾਲਤ ਵਿਗੜ ਜਾਣੀ ਅਤੇ ਪੁੱਛਣ 'ਤੇ ਡਾਕਟਰ ਦੀ ਟੀਮ ਵਲੋਂ ਉਥੋਂ ਭੱਜ ਜਾਣ ਦੀ ਘਟਨਾ ਵੀ ਬਰਦਾਸ਼ਤ ਤੋਂ ਬਾਹਰ ਹੈ | ਮੌਕੇ 'ਤੇ ਪੁੱਜੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ. ਐਸ. ਪੀ. ਕੋਟਕਪੂਰਾ ਨੇ ਦੱਸਿਆ ਕਿ ਦੋਨਾਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ | ਉਂਝ ਉਨ੍ਹਾਂ ਦੱਸਿਆ ਕਿ ਅਜੇ ਮਿ੍ਤਕਾ ਦੀ ਲਾਸ਼ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖੀ ਗਈ ਹੈ |
ਸ੍ਰੀ ਮੁਕਤਸਰ ਸਾਹਿਬ, 19 ਮਾਰਚ (ਰਣਜੀਤ ਸਿੰਘ ਢਿੱਲੋਂ)-ਹਰਮਨਬੀਰ ਸਿੰਘ ਗਿੱਲ ਐਸ. ਐਸ. ਪੀ. ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਹੈ, ਜਿਥੇ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਾਕਾਬੰਦੀ ...
ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ)-'ਆਪ' ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ | ਜਿਸ ਕਰਕੇ ਲੋਕ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ...
ਕੋਟਕਪੂਰਾ, 19 ਮਾਰਚ (ਮੇਘਰਾਜ)-ਨਵੀਂ ਦਾਣਾ ਮੰਡੀ ਕੋਟਕਪੂਰਾ ਦੇ ਮੋਗਾ ਰੋਡ ਗੇਟ ਨੰਬਰ 1 ਦੇ ਗੋਲ ਚੌਕ ਦੇ ਨਜ਼ਦੀਕ ਮੁੱਖ ਸੜਕ ਨੀਵੀਂ ਹੋਣ ਕਾਰਨ ਗੰਦਾ ਪਾਣੀ ਕਾਫ਼ੀ ਦੇਰ ਤੋਂ ਖੜ੍ਹਾ ਹੈ ਜੋ ਕਿ ਬਦਬੂ ਮਾਰ ਰਿਹਾ ਹੈ, ਜਿਸ ਕਰਕੇ ਇਥੋਂ ਦੀ ਲੰਘਣਾ ਵੀ ਔਖਾ ਹੈ | ਪਾਣੀ ...
ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਰੇਲਵੇ ਸਟੇਸ਼ਨ ਤੇ ਬੱਸ ਅੱਡੇ ਆਦਿ ਥਾਂਵਾਂ 'ਤੇ ਫ਼ਲੈਗ ਮਾਰਚ ਕੀਤਾ | ਫ਼ਲੈਗ ਮਾਰਚ ਡੀ. ਐਸ. ਪੀ. ਜੈਤੋ ਗੁਰਮੀਤ ਸਿੰਘ ਤੇ ਥਾਣਾ ...
ਮਲੋਟ, 19 ਮਾਰਚ (ਪਾਟਿਲ)-ਬੀਤੇ ਵਰ੍ਹੇ ਅਚਾਨਕ ਇਕ ਅਵਾਰਾ ਪਸ਼ੂ ਵਲੋਂ ਬਜ਼ੁਰਗ ਵਿਅਕਤੀ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਉਪਰੰਤ ਸਾਲ ਭਰ ਤੋਂ ਬਿਮਾਰੀ ਦਾ ਸੰਤਾਪ ਭੋਗ ਰਹੇ ਤਰਸੇਮ ਕਥੂਰੀਆਂ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ | ਡਿਪੂ ਹੋਲਡਰ ਯੂਨੀਅਨ ਮਲੋਟ ਦੇ ...
ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਸੂਬੇ 'ਚ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਬੀਤੇ ਦਿਨੀਂ ਇਕ ਪੰਚਾਇਤ ਸਕੱਤਰ ਤੇ ਇਕ ਪ੍ਰਾਈਵੇਟ ਵਿਅਕਤੀ ਜੋ ਕਿ ਸਰਪੰਚ ਦਾ ਪਤੀ ਹੈ, ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ...
ਪੰਜਗਰਾੲੀਂ ਕਲਾਂ, 19 ਮਾਰਚ (ਸੁਖਮੰਦਰ ਸਿੰਘ ਬਰਾੜ)-ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਦਾ ਸਾਲਾਨਾ ਸਮਾਗਮ 23 ਮਾਰਚ ਨੂੰ ਸਵੇਰੇ 10:30 ਵਜੇ ਸਕੂਲ ਕੈਂਪਸ 'ਚ ਕਰਵਾਇਆ ਜਾ ਰਿਹਾ | ਸਮਾਗਮ 'ਚ ਰਿਸ਼ੀ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਵਿਜੇ ਕੁਮਾਰ ਭਾਰਦਵਾਜ ਮੁੱਖ ...
ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ ...
ਫ਼ਰੀਦਕੋਟ, 19 ਮਾਰਚ (ਸਤੀਸ਼ ਬਾਗ਼ੀ)-ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੇ ਜ਼ਿਲ੍ਹਾ 3090 ਦੀ ਕਾਨਫ਼ਰੰਸ ਦੌਰਾਨ ਰੋਟਰੀ ਕਲੱਬ ਫ਼ਰੀਦਕੋਟ ਨੂੰ ਰੋਟਰੀ ਇੰਟਰਨੈਸ਼ਨਲ ਦੇ ਪ੍ਰੈਂਜੀਡੈਂਟ ਵਲੋਂ ਬੈਸਟ ਕਲੱਬ ਦਾ ਪੁਰਸਕਾਰ ...
ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਕੋਟਕਪੂਰਾ ਰੋਡ 'ਤੇ ਸ੍ਰੀ ਹੇਮਕੁੰਟ ਸਾਹਿਬ ਟੈਕਸੀ ਸਟੈਂਡ ਵਿਖੇ ਸਿਹਤ ਵਿਭਾਗ ਵਲੋਂ ਡਰਾਈਵਰਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ | ਨੋਡਲ ਅਫ਼ਸਰ ਤੰਬਾਕੂ ਕੰਟਰੋਲ ਬੀ. ...
ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਸੂਬੇ ਭਰ 'ਚ ਨਾਕੇਬੰਦੀ ਕਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ | ਸੂਬੇ 'ਚ ਮਾਹੌਲ ਤਣਾਅ ਪੂਰਨ ਨਾ ਹੋਵੇ ਇਸ ਨੂੰ ਲੈ ਕੇ ਅੱਜ ਐਸ. ਐਸ. ਪੀ ਹਰਜੀਤ ਸਿੰਘ ਦੀ ਅਗਵਾਈ 'ਚ ਫ਼ਰੀਦਕੋਟ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ | ...
ਕੋਟਕਪੂਰਾ, 19 ਮਾਰਚ (ਮੇਘਰਾਜ)-ਬਠਿੰਡਾ ਰੋਡ ਤੋਂ ਦਾਣਾ ਮੰਡੀ ਦੀ ਚਾਰਦੀਵਾਰੀ ਦੇ ਨਾਲ ਬਾਬਾ ਜੋਧ ਸ਼ਹੀਦ ਸਮਾਧ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੈ | ਇਹ ਸੜਕ ਕਾਫ਼ੀ ਦੇਰ ਤੋਂ ਟੁੱਟੀ ਹੋਈ ਹੈ ਤੇ ਡੂੰਘੇ ਖੱਡੇ ਪਏ ਹੋਏ ਹਨ | ਇਸ ਸੰਬੰਧੀ ਆੜ੍ਹਤੀਆ ਐਸੋਸੀਏਸ਼ਨ ...
ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਸਿੱਖ ਹਿਊਮਨ ਡਿਵੈਲਪਮੈਂਟ ਫ਼ਾਊਾਡੇਸ਼ਨ ਅਮਰੀਕਾ ਤੇ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਲ ਨਵੀਂ ਦਿੱਲੀ ਵਲੋਂ ਹਰ ਸਾਲ ਕਿੱਤਾਮੁੱਖੀ ਕੋਰਸ ਕਰ ਰਹੇ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ 35,000 ਰੁਪਏ ਤੱਕ ਦਾ ਪ੍ਰਤੀ ...
ਮੰਡੀ ਲੱਖੇਵਾਲੀ, 19 ਮਾਰਚ (ਮਿਲਖ ਰਾਜ)-ਸੰਤ ਬਾਬਾ ਤੇਜਾ ਸਿੰਘ ਐਜੂਕੇਸ਼ਨਲ ਸੁਸਾਇਟੀ ਪਿੰਡ ਸੰਮੇਵਾਲੀ ਵਲੋਂ ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਸੰਧੂ ਦੇ ਫ਼ਾਰਮ ਹਾਊਸ 'ਤੇ ਰੱਖਿਆ ਅੱਖਾਂ ਦਾ ਵਿਸ਼ਾਲ ਕੈਂਪ ਪੰਜਾਬ ਅੰਦਰ ਵਾਪਰੇ ਤਾਜ਼ਾ ਘਟਨਾਕ੍ਰਮ ਦੇ ...
ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਗੁਰਪ੍ਰੀਤ ਸਿੰਘ ਬਰਾੜ ਪੰਜਾਬ ਐਗਰੋ ਦੇ ਪਿਤਾ ਸ: ਅਮਰਜੀਤ ਸਿੰਘ ਬਰਾੜ (86) ਵਾਸੀ ਮੁਹੱਲਾ ਅਗਵਾੜ ਖੋਖਰਾਂ (ਫ਼ਰੀਦਕੋਟ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਦਸਮੇਸ਼ ਪਿਤਾ ...
ਮੰਡੀ ਕਿੱਲਿਆਂਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)-ਸੰਘਰਸ਼ੀ ਪਿੰਡ ਸਿੰਘੇਵਾਲਾ ਦੇ ਨੌਜਵਾਨਾਂ ਵਲੋਂ ਮਹਿਬੂਬ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਸ਼ਹੀਦੀ ਸਮਾਗਮ ਕਰਵਾਇਆ ਗਿਆ | ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਤੇ ਔਰਤਾਂ ਵਲੋਂ ਖੜ੍ਹੇ ...
ਕੋਟਕਪੂਰਾ, 19 ਮਾਰਚ (ਮੋਹਰ ਸਿੰਘ ਗਿੱਲ)-ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ. ਐਸ. ਪੀ. ਕੋਟਕਪੂਰਾ, ...
ਪੰਜਗਰਾਈਾ ਕਲਾਂ, 19 ਮਾਰਚ (ਸੁਖਮੰਦਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗਗਨ ਸੁਖੀਜਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਪਿੰਡ ਔਲਖ ਵਿਖੇ ਹੋਈ | ਇਸ ਮੌਕੇ ਭਾਜਪਾ ਮੰਡਲ ਪੰਜਗਰਾੲੀਂ ਦੀ ਚੋਣ ਕੀਤੀ ਗਈ, ਜਿਸ 'ਚ ਨਸੀਬ ਸਿੰਘ ਔਲਖ ...
ਸ੍ਰੀ ਮੁਕਤਸਰ ਸਾਹਿਬ, 19 ਮਾਰਚ (ਹਰਮਹਿੰਦਰ ਪਾਲ)-ਸਮਾਜ ਸੇਵੀ ਸੰਸਥਾ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵਲੋਂ ਵਧ-ਚੜ੍ਹ ਕੇ ਜਿਥੇ ਖ਼ੁਦ ਖੂਨਦਾਨ ਕਰਕੇ ਲੋਕਾਂ ਦੀ ਕੀਮਤੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਲੋਕਾਂ ਨੂੰ ਵੀ ਖ਼ੂਨਦਾਨ ਲਈ ...
ਸ੍ਰੀ ਮੁਕਤਸਰ ਸਾਹਿਬ, 19 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੀ ਟਿੱਬੀ ਸਾਹਿਬ ਗਊਸ਼ਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਪਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਾਠ ਕੀਤਾ ਗਿਆ | ਇਸ ...
ਮੰਡੀ ਲੱਖੇਵਾਲੀ, 19 ਮਾਰਚ (ਮਿਲਖ ਰਾਜ)-'ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ ਅਤੇ ਪੰਜਾਬ 'ਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ | ਇਹ ...
ਮਲੋਟ, 19 ਮਾਰਚ (ਪਾਟਿਲ)-ਸਰਕਾਰੀ ਹਸਪਤਾਲ ਮਲੋਟ ਵਿਖੇ ਟੀ. ਬੀ. ਰੋਗ ਦੇ ਇਲਾਜ ਅਧੀਨ ਔਰਤਾਂ ਲਈ ਸੰਤੁਲਿਤ ਖੁਰਾਕ ਦੀਆਂ ਕਿੱਟਾਂ ਦਿੱਤੀਆਂ ਗਈਆਂ | ਸਹਿਯੋਗ ਜਨਸੇਵਾ ਸੰਸਥਾ ਦੇ ਪ੍ਰਧਾਨ ਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ...
ਮੰਡੀ ਕਿੱਲਿਆਂਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)-ਚਰਚਾ ਕੌਮਾਂਤਰੀ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੇ ਮੱਦੇਨਜ਼ਰ ਹਰਤਨਵੀਰ ਢਿੱਲੋਂ ਮੁਰਾਦਵਾਲਾ ਤੇ ਸਵ. ਅਨੀਤਾ ਭੁਪਾਲ (ਯੂ. ਕੇ.) ਦੀ ਯਾਦ ਨਮਿਤ ਦਸਮੇਸ਼ ਗਰਲਜ ਕਾਲਜ ਬਾਦਲ ਵਿਖੇ ਸਨਮਾਨ ਸਮਾਰੋਹ ...
ਸ੍ਰੀ ਮੁਕਤਸਰ ਸਾਹਿਬ, 19 ਮਾਰਚ (ਹਰਮਹਿੰਦਰਪਾਲ)-ਜਲਾਲਾਬਾਦਰ ਰੋਡ 'ਤੇ ਪੁਲ ਦੀ ਉਸਾਰੀ ਕਾਰਨ ਰੇਲਵੇ ਫ਼ਾਟਕ ਨੰਬਰ: ਬੀ-30 ਪੱਕੇ ਤੌਰ 'ਤੇ ਮਿਤੀ 13/02/2019 ਤੋਂ ਬੰਦ ਹੋ ਗਿਆ ਤੇ ਉਸ ਦਾ ਜ਼ਿਆਦਾ ਟ੍ਰੈਫ਼ਿਕ ਬੁੱੜਾ ਗੁਜਰ ਰੋਡ 'ਤੇ ਡਾਇਵਰਟ ਹੋ ਗਿਆ | ਸਾਲ 2018 'ਚ ਇਸ ਫ਼ਾਟਕ ਦਾ ਟੀ. ...
ਮੰਡੀ ਕਿੱਲਿਆਂਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)-ਅੰਮਿ੍ਤਪਾਲ ਸਿੰਘ ਨੂੰ ਲੈ ਕੇ ਗਰਮਾਏ ਮਾਹੌਲ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਸਖ਼ਤ ਰੌਂਅ 'ਚ ਹੈ | ਸੂਤਰਾਂ ਮੁਤਾਬਿਕ ਖਾਕੀ ਤੰਤਰ ਦੀ ਕੱਟੜਪੰਥੀ ਵਿਅਕਤੀਆਂ ਦੀਆਂ ਸਰਗਰਮੀਆਂ 'ਤੇ ਉਚੇਚੀ ...
ਫ਼ਰੀਦਕੋਟ, 19 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸੇਵ ਹਿਊਮੈਨਿਟੀ ਫ਼ਾਊਾਡੇਸ਼ਨ ਵਲੋਂ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਫ਼ਾਊਾਡੇਸ਼ਨ ਵਲੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜ੍ਹਤ ...
ਮੋਗਾ, 19 ਮਾਰਚ (ਗੁਰਤੇਜ ਸਿੰਘ ਬੱਬੀ)-ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ ਤੋਂ ਬਾਅਦ ਜਿਥੇ ਪੰਜਾਬ ਭਰ 'ਚ ਹੀ ਮੋਬਾਈਲ ਨੈੱਟਵਰਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਉਥੇ ਪੰਜਾਬ ਭਰ 'ਚ ਪੁਲਿਸ ਵਲੋਂ ...
ਜਲਾਲਾਬਾਦ, 19 ਮਾਰਚ (ਕਰਨ ਚੁਚਰਾ)- ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਮੋਟਰਸਾਈਕਲ ਟਰਾਲੀ ਚੋਰੀ ਕਰਨ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਢਾਣੀ ਮਾਨ ...
ਕੋਟਕਪੂਰਾ, 19 ਮਾਰਚ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿਤ ਜ਼ੋਨਲ ਦਫ਼ਤਰ 'ਚ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਡੇਅਰੀ ਤੇ ਦੋਧੀ ਯੂਨੀਅਨ ਕੋਟਕਪੂਰਾ ਦੇ ...
ਫ਼ਤਿਹਗੜ੍ਹ ਪੰਜਤੂਰ, 19 ਮਾਰਚ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਭੁੱਲਰ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਪਿ੍ੰਸੀਪਲ ਵਿਪਨ ਕੁਮਾਰ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਸ੍ਰੀ ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਤੇ ਪਿ੍ੰਸੀਪਲ ਸਤਵਿੰਦਰ ਕੌਰ ਦੀ ਅਗਵਾਈ 'ਚ ਸਰਬੱਤ ਦੇ ਭਲੇ ਲਈ 13 ...
ਕੋਟ ਈਸੇ ਖਾਂ, 19 ਮਾਰਚ (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਰ ਆਈ. ਸੀ. ਐਸ. ਈ. ਦਿੱਲੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਹੈ ਤੇ ਆਪਣੇ ਬੱਚਿਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਚੇਅਰਮੈਨ ਸੁਰਜੀਤ ...
ਕੋਟ ਈਸੇ ਖਾਂ, 19 ਮਾਰਚ (ਨਿਰਮਲ ਸਿੰਘ ਕਾਲੜਾ)-ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਖੋਸਾ ਕੋਟਲਾ, ਐਨ. ਆਰ. ਆਈ. ਭਰਾਵਾਂ, ਨਗਰ ਵਾਸੀਆਂ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ 18ਵਾਂ ਕਬੱਡੀ ਕੱਪ 20 ਮਾਰਚ ਤੱਕ ਸੰਤ ਬਾਬਾ ਫ਼ਤਿਹ ਸਿੰਘ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਲਕਾ ਧਰਮਕੋਟ 'ਚ ਅਕਾਲੀ ਦਲ ਦੇ ਸੀਨੀਅਰ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਹੀ ਲੜੀ ਤਹਿਤ ਹਲਕਾ ਧਰਮਕੋਟ ਦੇ ...
ਮੋਗਾ, 19 ਮਾਰਚ (ਅਸ਼ੋਕ ਬਾਂਸਲ)-ਵਾਰਡ ਨੰਬਰ 37 ਦੀ ਕੌਂਸਲਰ ਡਾ. ਰੀਮਾ ਸੂਦ ਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਡਾ. ਨਵੀਨ ਸੂਦ ਵਲੋਂ ਨਿਊ ਟਾਊਨ ਦੇ ਕੇ. ਐਲ. ਕਪੂਰ ਪਾਰਕ ਵਿਖੇ ਲਾਲ ਪੈਥ ਲੈਬ ਦੇ ਸਹਿਯੋਗ ਨਾਲ ਵਾਰਡ ਵਾਸੀਆਂ ਦੇ ਲਈ ਇਕ ਰੋਜ਼ਾ ਮੁਫ਼ਤ ਮੈਡੀਕਲ ਚੈੱਕਅਪ ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਸੈਕਟਰੀਏਟ ਮੋਗਾ ਵਿਖੇ ਹੋਈ, ਜਿਸ 'ਚ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ...
ਕੋਟ ਈਸੇ ਖਾਂ, 19 ਮਾਰਚ (ਨਿਰਮਲ ਸਿੰਘ ਕਾਲੜਾ)-ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਅਤੇ ਅੱਖਾਂ ਦੇ ਰੋਗਾਂ ਤੇ ਆਪੇ੍ਰਸ਼ਨਾਂ ਦੇ ਮਾਹਿਰ ਡਾ. ਮਨਿੰਦਰ ਕੌਰ ਬਾਵਾ ਦੀ ਅਗਵਾਈ ਵਿਚ ਅੱਜ ...
ਝੋਕ ਹਰੀ ਹਰ, 19 ਮਾਰਚ (ਜਸਵਿੰਦਰ ਸਿੰਘ ਸੰਧੂ)-ਪਿੰਡ ਧੀਰਾ ਪੱਤਰਾ ਵਿਖੇ ਭੁੱਲਰ ਗੋਤ ਦੇ ਵਾਸੀਆਂ ਵਲੋਂ ਬਾਬਾ ਜ਼ਾਹਿਰ ਪੀਰ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਉਣ ਸਮੇਂ 20 ਮਾਰਚ ਨੂੰ ਪਿੰਡ ਧੀਰਾ ਪੱਤਰਾ ਅਤੇ ਬੁੱਕਣ ਖਾਂ ਵਾਲਾ ਆਦਿ ਇਲਾਕਾ ਵਾਸੀਆਂ ਦੇ ਸਹਿਯੋਗ ...
ਧਰਮਕੋਟ, 19 ਮਾਰਚ (ਪਰਮਜੀਤ ਸਿੰਘ)-ਪੰਜਾਬ ਸਰਕਾਰ ਤੁਹਾਡੇ ਦੁਆਰ' ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰੇਕ ਸਬ ਡਵੀਜ਼ਨ ਪੱਧਰ 'ਤੇ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਪਿੰਡ ਜਲਾਲਾਬਾਦ ਵਿਖੇ ਡਿਪਟੀ ਕਮਿਸ਼ਨਰ ਕੁਲਵੰਤ ...
ਸ੍ਰੀ ਮੁਕਤਸਰ ਸਾਹਿਬ 19 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵੱਖ-ਵੱਖ ਪਿੰਡਾਂ ਤੋਂ ਭਾਈ ਅੰਮਿ੍ਤਪਾਲ ਸਿੰਘ ਦੇ 11 ਸਮਰਥਕ ਡੀਟੇਨ ਕੀਤੇ ਗਏ ਹਨ¢ ਜਾਣਕਾਰੀ ਅਨੁਸਾਰ ਇਹ ਸਮਰਥਕ ਪਿੰਡ ਥਾਂਦੇਵਾਲਾ, ਭਲਾਈਆਣਾ, ਹੁਸਨਰ, ਸਾਹਬ ਚੰਦ, ਸਮਾਘ, ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵਲੋਂ ਅਯੂਸ਼ਮਾਨ ਦੇ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾਉਣ ਲਈ 1100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭੇਜੀ ਗਈ ਸੀ, ਜੋ ਪੰਜਾਬ ਸਰਕਾਰ ਨੇ ਅਯੂਸ਼ਮਾਨ ਕਾਰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX