ਤਾਜਾ ਖ਼ਬਰਾਂ


ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  55 minutes ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  about 1 hour ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  about 1 hour ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  about 1 hour ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  about 2 hours ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  about 2 hours ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 2 hours ago
ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ-ਪ੍ਰਧਾਨ ਮੰਤਰੀ
. . .  about 2 hours ago
ਨਵੇਂ ਟੀਚੇ ਤੈਅ ਕਰ ਰਿਹਾ ਹੈ ਨਵਾਂ ਭਾਰਤ-ਪ੍ਰਧਾਨ ਮੰਤਰੀ
. . .  about 2 hours ago
ਲੋਕਤੰਤਰ ਦਾ ਮੰਦਰ ਹੈ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 2 hours ago
ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ-ਪ੍ਰਧਾਨ ਮੰਤਰੀ
. . .  about 2 hours ago
ਦੇਸ਼ ਦੀ ਵਿਕਾਸ ਯਾਤਰਾ 'ਚ ਅਮਰ ਹੋ ਜਾਂਦੇ ਹਨ ਕੁਝ ਪਲ-ਪ੍ਰਧਾਨ ਮੰਤਰੀ
. . .  about 2 hours ago
ਨਵਾਂ ਸੰਸਦ ਭਵਨ ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ-ਪ੍ਰਧਾਨ ਮੰਤਰੀ
. . .  about 2 hours ago
28 ਮਈ ਦਾ ਦਿਨ ਦੇਸ਼ ਲਈ ਬਹੁਤ ਅਹਿਮ ਦਿਨ-ਪ੍ਰਧਾਨ ਮੰਤਰੀ
. . .  about 2 hours ago
ਪ੍ਰਧਾਨ ਮੰਤਰੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ
. . .  about 1 hour ago
ਨਵੀਂ ਦਿੱਲੀ, 28 ਮਈ-ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਆਪਣੀ ਆਜ਼ਾਦੀ ਦਾ 75ਵਾਂ...
ਦੇਸ਼ ਲਈ ਇਤਿਹਾਸਿਕ ਪਲ, ਦੇਸ਼ ਇਤਿਹਾਸਿਕ ਪਲ ਦਾ ਬਣਿਆ ਗਵਾਹ -ਲੋਕ ਸਭਾ ਸਪੀਕਰ
. . .  about 1 hour ago
ਨਵੀਂ ਦਿੱਲੀ, 28 ਮਈ-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਨਵੀਂ ਸੰਸਦ ਢਾਈ ਸਾਲ ਤੋਂ ਵੀ ਘੱਟ ਸਮੇਂ 'ਚ ਬਣੀ ਹੈ। ਲੋਕਤੰਤਰ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ ਹੈ ਤੇ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਇਹ ਦੇਸ਼ ਲਈ ਇਤਿਹਾਸਿਕ...
ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 2 hours ago
ਨਵੀਂ ਦਿੱਲੀ, 28 ਮਈ-ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕਿਆ ਅਤੇ ਹਿਰਾਸਤ ਵਿਚ ਲੈ...
ਇਕ ਮਹੱਤਵਪੂਰਨ ਮੀਲ ਪੱਥਰ ਹੈ, ਨਵੀਂ ਸੰਸਦ ਦਾ ਨਿਰਮਾਣ-ਹਰੀਵੰਸ਼ (ਉਪ ਚੇਅਰਮੈਨ ਰਾਜ ਸਭਾ)
. . .  about 2 hours ago
ਨਵੀਂ ਦਿੱਲੀ, 28 ਮਈ- ਨਵੀਂ ਸੰਸਦ ਵਿਚ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ 2.5 ਸਾਲ ਤੋਂ ਵੀ ਘੱਟ...
ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਦੂਜੇ ਪੜਾਅ ਦੀ ਸ਼ੁਰੂਆਤ ਰਾਸ਼ਟਰਗੀਤ ਨਾਲ...
ਨਵੇਂ ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ
. . .  about 3 hours ago
ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਯੋਗਦਾਨ ਨੂੰ ਸਮਰਪਿਤ ਸਥਾਪਤ ਕੀਤੇ ਜਾ ਰਹੇ ਨੇ 10 ਨਵੇਂ ਅਜਾਇਬ ਘਰ-ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਵੀ ਅਸੀਂ ਭਾਰਤ ਵਿਚ ਨਵੀਂ ਕਿਸਮ ਦੇ ਅਜਾਇਬ ਘਰ ਅਤੇ ਯਾਦਗਾਰਾਂ ਬਣਦੇ ਵੇਖੇ ਹਨ। ਸੁਤੰਤਰਤਾ ਸੰਗਰਾਮ ਵਿਚ ਕਬਾਇਲੀ...
ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ-ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ। ਸਾਡੇ ਅੰਮ੍ਰਿਤ ਸਰੋਵਰ ਵਿਸ਼ੇਸ਼ ਹਨ ਕਿਉਂਕਿ ਉਹ ਆਜ਼ਾਦੀ ਕਾ ਅੰਮ੍ਰਿਤ ਕਾਲ...
ਮੈਂ ਖੁਸ਼ ਹਾਂ ਕਿ ਨਵੀਂ ਸੰਸਦ ਦੇ ਉਦਘਾਟਨ 'ਤੇ ਨਹੀਂ ਗਿਆ-ਸ਼ਰਦ ਪਵਾਰ
. . .  about 3 hours ago
ਮੁੰਬਈ, 28 ਮਈ-ਹਵਨ, ਬਹੁ-ਧਰਮੀ ਪ੍ਰਾਰਥਨਾਵਾਂ ਅਤੇ 'ਸੇਂਗੋਲ' ਨਾਲ ਨਵੀਂ ਸੰਸਦ ਦੇ ਉਦਘਾਟਨ 'ਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਵੇਰ ਦਾ ਆਯੋਜਨ ਦੇਖਿਆ। ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਗਿਆ। ਉਥੇ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਮੈਂ ਚਿੰਤਤ ਹਾਂ। ਕੀ ਅਸੀਂ ਦੇਸ਼...
ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ ਦੇਵਾਂਗੇ-ਦਿੱਲੀ ਪੁਲਿਸ
. . .  about 3 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਦੇ ਵਿਰੋਧ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ...
ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  about 3 hours ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਚੇਤ ਸੰਮਤ 555

ਸੰਗਰੂਰ

ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਖ਼ੁਦ ਸੰਭਾਲੀ

 ਸੰਗਰੂਰ, 19 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਆਪ ਸੰਭਾਲਦਿਆਂ ਦਾਅਵਾ ਕੀਤਾ ਕਿ ਪੂਰੇ ਸੰਗਰੂਰ ਜ਼ਿਲ੍ਹੇ ਵਿਚ ਸਥਿਤੀ ਪੂਰੀ ਸ਼ਾਂਤ ਅਤੇ ਹਰ ਪੱਖੋਂ ਸੁਖਾਵੀਂ ਬਣੀ ਹੋਈ ਹੈ। ਸੰਗਰੂਰ ਦੇ ਫੁਆਰਾ ਚੌਂਕ ਵਿਚ ਫਲੈਗ ਮਾਰਚ ਕਰਨ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਅਤੇ ਝੂਠੀਆਂ ਖਬਰਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਸੇ ਵੀ ਅਜਿਹੀ ਅਫ਼ਵਾਹ ਜਾਂ ਖ਼ਬਰ ਜੋ ਸੁਰੱਖਿਆ ਪ੍ਰਬੰਧਾਂ ਲਈ ਖ਼ਤਰਾ ਬਣੇ ਨੂੰ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੀ ਵੀ ਅਪੀਲ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 1400 ਮੁਲਾਜਮ ਜਿਨ੍ਹਾਂ ਵਿਚ ਜ਼ਿਲ੍ਹਾ ਪੁਲਿਸ ਫੋਰਸ, ਏ.ਆਰ.ਪੀ., ਸਟੇਟ ਆਰਮਡ ਪੁਲਿਸ, ਪੈਰਾ ਮਿਲਟਰੀ ਫੋਰਸ ਦੇ ਜਵਾਨ ਹਨ, ਦਿਨ-ਰਾਤ ਡਿਊਟੀ ਉੱਤੇ ਤਾਇਨਾਤ ਹਨ। ਜ਼ਿਲ੍ਹੇ ਵਿਚ 14 ਵੱਡੇ ਨਾਕੇ ਤਿੰਨ ਐਸ.ਪੀ., ਹੋਰ ਗਜਟਿਡ ਅਫਸਰਾਂ ਵਲੋਂ ਐਸ.ਡੀ.ਐਮ. ਦੀ ਨਿਗਰਾਨੀ ਹੇਠ ਲਗਾਏ ਗਏ ਹਨ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਉੱਤੇ ਪੈਣੀ ਨਜ਼ਰ ਬਨਾਈ ਰੱਖਣ ਲਈ ਰਾਤ ਨੂੰ ਵਿਸ਼ੇਸ਼ ਤੌਰ ਉੱਤੇ ਦੋ ਗਜ਼ਟਿਡ ਅਫ਼ਸਰਾਂ ਦੇ ਨਾਲ ਚਾਰ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਵੱਖਰੀ ਤਾਇਨਾਤੀ ਕੀਤੀ ਗਈ ਹੈ। ਸ੍ਰੀ ਜਤਿੰਦਰ ਜੋਰਵਾਲ ਅਤੇ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹਰ ਸਬ ਡਵੀਜ਼ਨ ਵਿਚ ਫਲੈਗ ਮਾਰਚ ਕਰਨ ਦੇ ਨਾਲ-ਨਾਲ ਵਪਾਰ ਮੰਡਲ ਅਤੇ ਦੁਕਾਨਦਾਰਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਐਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. (ਆਰ) ਅਜੈਪਾਲ ਸਿੰਘ, ਇੰਸਪੈਕਟਰ ਜਤਿੰਦਰਪਾਲ ਸਿੰਘ ਵੀ ਮੌਜੂਦ ਸਨ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - 'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਸਥਾਨਕ ਪੁਲਿਸ ਨੇ ਅੱਜ ਸਵੇਰ ਤੋਂ ਹੀ ਐਸ. ਡੀ. ਐਮ ਡਾ. ਵਨੀਤ ਕੁਮਾਰ ਦੀ ਅਗਵਾਈ ਵਿਚ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਵਿਚ ਫਲੈਗ ਮਾਰਚ ਕਰਦਿਆਂ ਮੁੱਖ ਸੜਕ 'ਤੇ ਨਾਕਾਬੰਦੀ ਕਰਦਿਆਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਪੁਲਿਸ ਵਲੋਂ ਪਿੰਡਾਂ ਵਿਚ ਭਾਰੀ ਫੋਰਸ ਨਾਲ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਅਮਨ ਕਾਨੂੰਨ ਸ਼ਾਂਤ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਮੂਨਕ, (ਪ੍ਰਵੀਨ ਮਦਾਨ) - ਅੰਮ੍ਰਿਤਪਾਲ ਆਪ੍ਰੇਸ਼ਨ ਨੂੰ ਲੈ ਕੇ ਪੰਜਾਬ ਵਿਚ ਹਾਈ ਅਲਰਟ ਹੋਣ ਕਾਰਨ ਮੂਨਕ ਪੁਲਿਸ ਪ੍ਰਸ਼ਾਸਨ ਨੇ ਡੀ.ਐਸ.ਪੀ. ਮਨੋਜ ਗੌਰਸੀ ਅਤੇ ਐਸ.ਐਚ.ਓ. ਮੂਨਕ ਸੁਰਿੰਦਰ ਭੱਲਾ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ ਗਿਆ। ਸ਼ਹਿਰ ਤੋਂ ਇਲਾਵਾ ਹੋਰ ਪਿੰਡਾਂ ਵਿਚ ਵੀ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਰੀ ਫੋਰਸ ਮੌਜੂਦ ਸੀ। ਇਸ ਦੌਰਾਨ ਡੀ.ਐਸ.ਪੀ. ਮਨੋਜ ਗੌਰਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਈਕਮਾਂਡ ਦੇ ਹੁਕਮਾਂ 'ਤੇ ਇਲਾਕੇ 'ਚ ਸ਼ਹਿਰ 'ਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੇ ਮਨਾਂ 'ਚ ਕਿਸੇ ਵੀ ਤਰ੍ਹਾਂ ਦਾ ਡਰ ਦਾ ਮਾਹੌਲ ਨਾ ਰਹੇ, ਇਸ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ।
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸਬ-ਡਵੀਜਨ ਪੁਲਿਸ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸ.ਪੀ. ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਹਲਕੇ 'ਚ ਅਮਨ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੇ ਮੰਤਵ ਨਾਲ ਨੀਮ ਫ਼ੌਜੀ ਬਲਾਂ ਨਾਲ ਮਿਲ ਕੇ ਫਲੈਗ ਮਾਰਚ ਕੀਤਾ ਗਿਆ। ਐਸ.ਪੀ. ਮਨਪ੍ਰੀਤ ਸਿੰਘ ਨੇ ਕਿਹਾ ਕਿ ਪੂਰੇ ਸੰਗਰੂਰ ਜ਼ਿਲ੍ਹੇ ਵਿਚ ਅਮਨ ਅਮਾਨ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਮੌਕੇ ਡੀ.ਐਸ.ਪੀ. ਸੁਨਾਮ ਭਰਪੂਰ ਸਿੰਘ, ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐਸ.ਐਚ.ਓ. ਇੰਸਪੈਕਟਰ ਅਜੇ ਕੁਮਾਰ, ਐਸ.ਐਚ.ਓ. ਚੀਮਾ ਮੰਡੀ ਸਬ ਇੰਸਪੈਕਟਰ ਲਖਵੀਰ ਸਿੰਘ, ਐਸ.ਐਚ.ਓ. ਲੌਂਗੋਵਾਲ ਬਲਵੰਤ ਸਿੰਘ, ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਅਵਤਾਰ ਸਿੰਘ ਧਾਲੀਵਾਲ, ਸਬ ਇੰਸਪੈਕਟਰ ਗਗਨਦੀਪ ਸਿੰਘ, ਸਹਾਇਕ ਥਾਣੇਦਾਰ ਚਤਰ ਸਿੰਘ ਅਤੇ ਡੀ.ਐਸ.ਪੀ. ਸੁਨਾਮ ਦੇ ਰੀਡਰ ਰਾਜ ਕੁਮਾਰ ਆਦਿ ਸ਼ਾਮਿਲ ਸਨ।
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਮਾਲੇਰਕੋਟਲਾ ਜ਼ਿਲ੍ਹੇ ਅੰਦਰ ਪੁਲਿਸ ਵਲੋਂ ਜਿੱਥੇ ਗਸ਼ਤ ਕੀਤੀ ਜਾ ਰਹੀ ਹੈ ਉੱਥੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਆਏ ਐਸ.ਐਸ.ਪੀ. ਦੀਪਕ ਹਿਲੋਰੀ ਵਲ਼ੋਂ ਪਹਿਲੇ ਦਿਨ ਹੀ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲ੍ਹੇ ਅੰਦਰ ਅਮਨ ਸ਼ਾਂਤੀ ਬਣੀ ਹੋਈ ਹੈ ਅਤੇ ਫਿਰ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਫ਼ਵਾਹ 'ਤੇ ਯਕੀਨ ਨਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ। ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਦੀਪਕ ਹਿਲੋਰੀ ਦੀ ਅਗਵਾਈ ਹੇਠ ਐਸ.ਐਸ.ਪੀ ਦਫ਼ਤਰ ਤੋਂ ਫਲੈਗ ਮਾਰਚ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਫਲੈਗ ਮਾਰਚ ਵੱਖ-ਵੱਖ ਪਿੰਡਾਂ ਅੰਦਰ ਦੀ ਕੱਢਿਆ ਗਿਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ, ਜਗਦੀਸ਼ ਬਿਸ਼ਨੋਈ ਐਸ.ਪੀ., ਕੁਲਦੀਪ ਸਿੰਘ ਡੀ.ਐਸ.ਪੀ. ਮਲੇਰਕੋਟਲਾ, ਰਾਮ ਡੀ.ਐਸ.ਪੀ., ਗੁਰਇਕਬਾਲ ਸਿੰਘ ਡੀ.ਐਸ.ਪੀ. ਅਮਰਗੜ੍ਹ, ਦਵਿੰਦਰ ਸਿੰਘ ਸੰਧੂ ਡੀ.ਐਸ.ਪੀ., ਰਣਜੀਤ ਸਿੰਘ ਬੈਂਸ ਡੀ.ਐਸ.ਪੀ., ਸਾਹਿਬ ਸਿੰਘ ਐਚ.ਐਚ.ਓ. ਸਿਟੀ-1, ਜਸਵੀਰ ਸਿੰਘ ਤੂਰ ਥਾਣਾ ਮੁਖੀ ਸਿਟੀ-2 ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਅਤੇ ਮਹਿਲਾ ਪੁਲਿਸ ਕਰਮੀ ਮੌਜੂਦ ਸਨ।

ਸੰਗਰੂਰ ਵਿਧਾਇਕਾ ਦੇ ਦਫ਼ਤਰ ਅੱਗੇ ਅਧਿਆਪਕਾਂ ਵਲੋਂ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਸੰਗਰੂਰ, 19 ਮਾਰਚ (ਧੀਰਜ ਪਸ਼ੋਰੀਆ) - ਸਰਕਾਰ ਵਲੋਂ ਅਧਿਆਪਕ ਮੰਗਾਂ ਦੀ ਅਣਦੇਖੀ ਕਰਨ ਦੇ ਵਿਰੋਧ ਅਤੇ ਉੱਚ ਪੱਧਰ 'ਤੇ ਹੋਈਆਂ ਮੀਟਿੰਗਾਂ ਦੇ ਫ਼ੈਸਲਿਆਂ 'ਤੇ ਅਮਲ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਅਧਿਆਪਕਾਂ ਵਲੋਂ ਹਲਕਾ ਸੰਗਰੂਰ ਦੇ ਵਿਧਾਇਕਾ ਦੇ ਦਫ਼ਤਰ ਅੱਗੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਇਕਾਈ ਸੰਗਰੂਰ ਦੇ ਸੁਰਿੰਦਰਪਾਲ ਬਣੇ ਜਥੇਬੰਦਕ ਮੁਖੀ

ਸੰਗਰੂਰ, 19 ਮਾਰਚ (ਧੀਰਜ ਪਸ਼ੋਰੀਆ) - ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਚੋਣ ਇਜਲਾਸ ਇਕਾਈ ਦੇ ਜਥੇਬੰਦਕ ਮੁਖੀ ਸੁਰਿੰਦਰ ਪਾਲ ਦੀ ਪ੍ਰਧਾਨਗੀ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਤੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕੀਤੀ ਕਬਾੜ 'ਚੋਂ ਕਲਾਕਿ੍ਤੀਆਂ ਦੀ ਸਿਰਜਣਾ

ਸੰਗਰੂਰ, 19 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਬੈਸਟ ਆਊਟ ਆਫ਼ ਵੇਸਟ ਸੁਸਾਇਟੀ ਵਲੋਂ ਬਣਾਓ ਅਤੇ ਵੇਚੋ ਮੁਹਿੰਮ ਤਹਿਤ ਪ੍ਰਦਰਸ਼ਨੀ ਅਤੇ ਵਿੱਕਰੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡਾ. ਡੌਲੀ ਰਾਏ ਬਤੌਰ ਮੁੱਖ ਮਹਿਮਾਨ ਅਤੇ ...

ਪੂਰੀ ਖ਼ਬਰ »

ਅਕਾਲੀ ਦਲ ਦਾ 24 ਦਾ ਧਰਨਾ ਮੁਲਤਵੀ

ਸੰਗਰੂਰ, 19 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾਵਾਰ ਪੰਜਾਬ ਬਚਾਓ ਧਰਨੇ ਜੋ 17 ਮਾਰਚ ਤੋਂ ਸ਼ੁਰੂ ਕੀਤੇ ਸਨ ਉਨ੍ਹਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਅਤੇ ...

ਪੂਰੀ ਖ਼ਬਰ »

ਨਾਜਾਇਜ਼ ਅਸਲ੍ਹਾ ਲੈ ਕੇ ਘੁੰਮ ਰਿਹਾ ਸੀ ਫੌਜੀ, ਪੁਲਿਸ ਨੇ ਢਾਬੇ ਨੋੜਿਓਾ ਕੀਤਾ ਗਿ੍ਫ਼ਤਾਰ

ਸੰਗਰੂਰ, 19 ਮਾਰਚ (ਅਮਨਦੀਪ ਸਿੰਘ ਬਿੱਟਾ) - ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ ਇਕ ਫ਼ੌਜੀ ਨੰੂ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਉਪਰੰਤ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਦਰਜ਼ ਕਰਵਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੀ.ਆਈ.ਏ. ਸੰਗਰੂਰ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਚੀਮਾ ਮੰਡੀ, 19 ਮਾਰਚ (ਦਲਜੀਤ ਸਿੰਘ ਮੱਕੜ) - ਮਾਨਸਾ ਜ਼ਿਲੇ੍ਹ ਦੇ ਕਸਬਾ ਭੀਖੀ ਦੇ ਸ਼ਿਵ ਸ਼ਕਤੀ ਆਯੁਰਵੈਦਿਕ ਕਾਲਜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿੱਚ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਸੋਹੀ ਪਦਉੱਨਤ ਹੋਣ ਉਪਰੰਤ ਐਸ.ਈ.ਪੀ.ਓ ਬਣੇ

ਧੂਰੀ, 19 ਮਾਰਚ (ਲਖਵੀਰ ਸਿੰਘ ਧਾਂਦਰਾ) - ਧੂਰੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗਰਾਮ ਸੇਵਕ ਵਜੋਂ ਸੇਵਾ ਨਿਭਾ ਰਹੇ ਗੁਰਪ੍ਰੀਤ ਸਿੰਘ ਸੋਹੀ ਨੂੰ ਵਿਭਾਗ ਵਲੋਂ ਪਦਉੱਨਤ ਕਰਕੇ ਐਸ.ਈ.ਪੀ.ਓ ਨਿਯੁਕਤ ਕੀਤਾ ਗਿਆ | ਪਦਉੱਨਤ ਐਸ.ਈ.ਪੀ.ਓ ਗੁਰਪ੍ਰੀਤ ਸਿੰਘ ਸੋਹੀ ਨੇ ਕਿਹਾ ਕਿ ...

ਪੂਰੀ ਖ਼ਬਰ »

ਸਵ: ਹਰਜੀਤ ਸਿੰਘ ਤੇ ਚਤਰ ਸਿੰਘ ਦੀ ਯਾਦ 'ਚ ਦਸਮੇਸ਼ ਚੈਰੀਟੇਬਲ ਟਰੱਸਟ ਵਲੋਂ ਮੈਡੀਕਲ ਕੈਂਪ ਲਗਾਇਆ

ਮਲੇਰਕੋਟਲਾ, 19 ਮਾਰਚ (ਪਰਮਜੀਤ ਸਿੰਘ ਕੁਠਾਲਾ) - ਦੇਸ਼ ਦੇ ਪ੍ਰਸਿੱਧ ਖੇਤੀ ਸਨਅਤੀ ਅਦਾਰੇ ਦਸਮੇਸ਼ ਕੰਬਾਇਨਜ਼ ਦੇ ਰਾਏਕੋਟ ਰੋਡ ਸਥਿਤ ਸਥਾਨਕ ਕੰਪਲੈਕਸ ਵਿਖੇ ਸਵਰਗੀ ਹਰਜੀਤ ਸਿੰਘ ਅਤੇ ਸਵਰਗੀ ਚਤਰ ਸਿੰਘ ਦੀ ਯਾਦ ਵਿਚ ਦਸਮੇਸ਼ ਚੈਰੀਟੇਬਲ ਟਰੱਸਟ ਮਲੇਰਕੋਟਲਾ ...

ਪੂਰੀ ਖ਼ਬਰ »

ਲੋਕ ਅਫ਼ਵਾਹਾਂ ਤੋਂ ਬਚਣ - ਐਸ.ਡੀ.ਐਮ. ਮੂਨਕ

ਮੂਨਕ, 19 ਮਾਰਚ (ਪ੍ਰਵੀਨ ਮਦਾਨ, ਭਾਰਦਵਾਜ, ਸਿੰਗਲਾ) - ਅੰਮਿ੍ਤਪਾਲ ਆਪ੍ਰੇਸ਼ਨ ਦੇ ਚੱਲਦੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ | ਮੂਨਕ ਸਬ-ਡਵੀਜ਼ਨ ਦੇ ਐਸ.ਡੀ.ਐਮ. ਸੂਬਾ ਸਿੰਘ ਅਤੇ ਡੀ.ਐਸ.ਪੀ. ਮਨੋਜ ਗੌਰਸੀ ਵਲੋਂ ਡੀ.ਐਸ.ਪੀ. ...

ਪੂਰੀ ਖ਼ਬਰ »

ਵਿਧਾਇਕ ਬਰਿੰਦਰ ਗੋਇਲ ਨੂੰ ਆਂਗਣਵਾੜੀ ਯੂਨੀਅਨ ਦੇ ਵਰਕਰਾਂ ਨੇ ਦਿੱਤਾ ਮੰਗ ਪੱਤਰ

ਖਨੌਰੀ, 19 ਮਾਰਚ (ਰਾਜੇਸ਼ ਕੁਮਾਰ) - ਆਂਗਣਵਾੜੀ ਵਰਕਰਾਂ ਵਲੋਂ ਖਨੌਰੀ ਸ਼ਹਿਰ ਦੇ ਆਂਗਣਵਾੜੀ ਸੈਂਟਰਾਂ ਦੇ ਅਧੂਰੇ ਕੰਮ ਕਾਜ ਨੂੰ ਲੈ ਕੇ ਵਿਧਾਇਕ ਵਰਿੰਦਰ ਗੋਇਲ ਨੂੰ ਆਂਗਨਵਾੜੀ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ | ਇਸ ਸੰਬੰਧੀ ...

ਪੂਰੀ ਖ਼ਬਰ »

104 ਪ੍ਰਾਣੀਆਂ ਨੂੰ ਅੰਮਿ੍ਤ ਪਾਨ ਕਰਵਾਇਆ

ਚੀਮਾਂ ਮੰਡੀ, 19 ਮਾਰਚ (ਜਗਰਾਜ ਮਾਨ) - ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਮÏਕੇ ਗੁਰਦੁਆਰਾ ਨਾਨਕਸਰ ਸਾਹਿਬ ਚੀਮਾਂ ਸਾਹਿਬ (ਸੰਗਰੂਰ) ਵਿਖੇ ਹੋਏ ਅੰਮਿ੍ਤ ਸੰਚਾਰ ਸਮਾਗਮ ਵਿਚ 104 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ ¢ ਅੰਮਿ੍ਤਪਾਨ ਦੀ ਰਸਮ ਤਖ਼ਤ ਸ੍ਰੀ ...

ਪੂਰੀ ਖ਼ਬਰ »

'ਆਪ' ਬਲਾਕ ਪ੍ਰਧਾਨ ਨੇ ਆਈਆਂ ਗਰਾਂਟਾ ਦੇ ਮਨਜ਼ੂਰੀ ਪੱਤਰ ਵੰਡੇ

ਚੀਮਾ ਮੰਡੀ, 19 ਮਾਰਚ (ਦਲਜੀਤ ਸਿੰਘ ਮੱਕੜ) - ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਕਸਬੇ ਦੀਆਂ ਲੰਗਰ ਕਮੇਟੀਆਂ ਅਤੇ ਸਾਂਝੀਆਂ ਧਰਮਸ਼ਾਲਾਵਾਂ ਲਈ ਭੇਜੀਆਂ ਗਰਾਂਟਾ ਦੇ ਮਨਜੂਰੀ ਪੱਤਰ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਰਭੈ ...

ਪੂਰੀ ਖ਼ਬਰ »

ਕਾਲਜ ਵਿਖੇ ਵਾਤਾਵਰਨ ਬਚਾਓ ਪੰਜਾਬ ਬਚਾਓ ਸੰਬੰਧੀ ਲੈਕਚਰ ਕਰਵਾਇਆ

ਧੂਰੀ, 19 ਮਾਰਚ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਪਿ੍ੰਸੀਪਲ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਕਾਲਜ ਵਿਚ ਐਨ.ਐਸ.ਐਸ ਵਿਭਾਗ ਵਲੋਂ ਵਾਤਾਵਰਨ ਬਚਾਓ ਪੰਜਾਬ ਬਚਾਓ' ਵਿਸ਼ੇ ਉੱਪਰ ਇਕ ਵਿਸ਼ੇਸ਼ ਲੈਕਚਰ ਕਰਵਾਇਆ | ਜਿਸ ਵਿਚ ਡਾ: ਗੁਰਪ੍ਰੀਤ ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਪੰਜਾਬ ਦੇ ਕਾਲੇ ਦੌਰ ਨੰੂ ਮੁੜ ਯਾਦ ਕਰਵਾਇਆ - ਪੂਨੀਆ

ਸੰਗਰੂਰ, 19 ਮਾਰਚ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਸੂਬਾ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ ਅਤੇ ਸੀਨੀਅਰ ਆਗੂ ਪਵਨ ਕੁਮਾਰ ਗਰਗ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਨੇ ਰਾਜ ਵਿਚ ਕਾਲੇ ਦੌਰ ਦੀ ਯਾਦਾਂ ਨੰੂ ਮੁੜ ਤਾਜ਼ਾ ...

ਪੂਰੀ ਖ਼ਬਰ »

ਸਾਲਾਨਾ ਸ਼੍ਰੀ ਮਦ ਭਾਗਵਤ ਗਿਆਨ ਯੱਗ ਆਰੰਭ

ਲੌਂਗੋਵਾਲ, 19 ਮਾਰਚ (ਵਿਨੋਦ, ਖੰਨਾ) - ਬ੍ਰਹਮਲੀਨ ਮਹਾਂਪੁਰਸ਼ਾਂ ਸਵਾਮੀ ਨਰਾਇਣ ਮੁਨੀ ਡੂੰਮ ਵਾਲੇ, ਸਵਾਮੀ ਜੋਗਿੰਦਰ ਮੁਨੀ, ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ, ਸਵਾਮੀ ਦੁੱਧਾਧਾਰੀ ਨਮੋਲ ਵਾਲੇ ਅਤੇ ਸਵਾਮੀ ਮੋਨੀ ਜੀ ਦੁਗਾਲ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ...

ਪੂਰੀ ਖ਼ਬਰ »

ਜੋੜ ਮੇਲੇ 'ਤੇ ਲੋਕ ਸੇਵਾ ਸਹਾਰਾ ਕਲੱਬ ਵਲੋਂ ਖੂਨਦਾਨ ਕੈਂਪ

ਚੀਮਾਂ ਮੰਡੀ, 19 ਮਾਰਚ (ਦਲਜੀਤ ਸਿੰਘ ਮੱਕੜ) - ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ 157ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਵਲੋਂ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੁੱਜੇ ਰਜਿੰਦਰ ਦੀਪਾ ...

ਪੂਰੀ ਖ਼ਬਰ »

ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ-ਮੁਆਵਜ਼ੇ ਦੀ ਮੰਗ

ਕੌਹਰੀਆਂ, 19 ਮਾਰਚ (ਮਾਲਵਿੰਦਰ ਸਿੰਘ ਸਿੱਧੂ) - ਬੀਤੇ ਕੱਲ੍ਹ ਹਲਕੇ ਦੇ ਪਿੰਡਾਂ ਵਿਚ ਬੇਮੌਸਮੀ ਬਰਸਾਤ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਕੁੱਝ ਕੁ ਇਲਾਕਿਆਂ ਵਿਚ ਬਰਸਾਤ ਦੇ ਨਾਲ ਗੜੇ ਵੀ ਪਏ | ਜਿਸ ਨਾਲ ਕਣਕ ਦੀ ਪੱਕੀ ਫ਼ਸਲ ਦੀਆਂ ਬੱਲੀਆਂ ਅਤੇ ਦਾਣੇ ਝੜ ਕੇ ...

ਪੂਰੀ ਖ਼ਬਰ »

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ 'ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹੋਏ ਨਤਮਸਤਕ

ਮਸਤੂਆਣਾ ਸਾਹਿਬ, 19 ਮਾਰਚ (ਦਮਦਮੀ) - ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਕਾਲ ਕਾਲਜ ਕੌਂਸਲ ਅਤੇ ਸੰਤ ਸੇਵਕ ਜੱਥਾ ਮਸਤੂਆਣਾ ਸਾਹਿਬ ਦੀ ਨਿਗਰਾਨੀ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ ¢ ਇਸ ਮÏਕੇ ਇਲਾਕੇ ਅਤੇ ਦੇਸ਼ ਵਿਦੇਸ਼ ...

ਪੂਰੀ ਖ਼ਬਰ »

ਸਕੂਲ ਲਾਇਬ੍ਰੇਰੀ ਨੂੰ ਕਿਤਾਬਾਂ ਭੇਟ ਕੀਤੀਆਂ

ਸੁਨਾਮ ਊਧਮ ਸਿੰਘ ਵਾਲਾ, 19 ਮਾਰਚ (ਧਾਲੀਵਾਲ, ਭੁੱਲਰ) - ਬੱਚਿਆਂ'ਚ ਸਾਹਿਤਕ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਸਾਹਿਤ ਸਭਾ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਵਲੋਂ ਆਪਣੇ ਘਰ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਇਕੱਠਾ ਕੀਤਾ ਗਿਆ, ਹੁਣ ਤੱਕ ਦਾ ਸਾਹਿਤਕ ਖਜਾਨਾ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਸੰਗਰੂਰ, 19 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਅੱਜ ਰੀਵਰ ਔਫ ਫੇਥ ਮਨਿਸਟਰੀਜ਼ ਚਰਚ ਦੇ ਵਲੋਂ ਗੁਡ ਫਰਾਈਡੇਅ ਨੰੂ ਸਮਰਪਿਤ ਚੌਥਾ ਖ਼ੂਨਦਾਨ ਕੈਂਪ ਚਰਚ ਬੱਗੂਆਣਾ ਇਨਕਲੇਵ ਵਿਚ ਲਗਾਇਆ ਗਿਆ, ਜਿਸ ਵਿਚ 50 ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੀ ਸਿਖਿਆਣਾ ਤੋਂ ਪ੍ਰਭਾਵਿਤ ਹੋ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸ਼ੇਰਪੁਰ, 19 ਮਾਰਚ (ਦਰਸ਼ਨ ਸਿੰਘ ਖੇੜੀ) - ਕਸਬਾ ਸ਼ੇਰਪੁਰ ਦੀ ਸਨਸਿਟੀ ਵਿਖੇ ਉੱਘੇ ਸਿੱਖ ਵਿਦਵਾਨ ਭਾਈ ਜਰਨੈਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਖੇੜੀ ਚਹਿਲਾਂ ਦੇ ਨਵੇਂ ਬਣੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਖਮਨੀ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਭਵਾਨੀਗੜ੍ਹ, 19 ਮਾਰਚ (ਰਣਧੀਰ ਸਿੰਘ ਫੱਗੂਵਾਲਾ)-'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮਾਹੌਲ ਨੂੰ ਲੋਕ ਸ਼ਾਂਤ ਰੱਖਣ | ਪੁਲਿਸ ਵਲੋਂ ਚੁੱਕੇ ਸਖ਼ਤ ਕਦਮਾਂ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਵਿਖੇ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਮਨਾਇਆ

ਧੂਰੀ, 19 ਮਾਰਚ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਦੇ ਪਿ੍ੰਸੀਪਲ ਡਾ: ਬਲਬੀਰ ਸਿੰਘ ਦੀ ਅਗਵਾਈ ਹੇਠ ਕਾਮਰਸ ਵਿਭਾਗ ਵਲੋਂ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਮਨਾਇਆ ਗਿਆ | ਇਸ ਦਿਵਸ ਦਾ ਮੁੱਖ ਮੰਤਵ, ਗਾਹਕਾਂ ਦੇ ਅਧਿਕਾਰਾਂ ਲਈ ਰੱਖਿਆ ਅਤੇ ਬਾਜ਼ਾਰੀ ...

ਪੂਰੀ ਖ਼ਬਰ »

ਪੁਰਾਣੇ, ਨਵੇਂ ਸਿੱਕਿਆਂ ਦੀ ਲਗਾਈ ਪ੍ਰਦਰਸ਼ਨੀ ਨੇ ਧਿਆਨ ਖਿੱਚਿਆ

ਸੰਗਰੂਰ, 19 ਮਾਰਚ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਸਥਾਨਕ ਜੁਡੀਸ਼ੀਅਲ ਕੰਪਲੈਕਸ ਦੇ ਬਾਰ ਰੂਮ ਵਿਖੇ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਵਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਵਿੱਚ ਜਿਥੇ ਪਹਿਲੀ ਸਦੀ ਦੇ ਸਿੱਕੇ ਦੇਖਣ ਨੂੰ ਮਿਲੇ ...

ਪੂਰੀ ਖ਼ਬਰ »

ਜ਼ਿਲ੍ਹਾ ਇੰਡਸਟਰੀਅਲ ਚੈਂਬਰ ਦੇ ਬਲਾਕ ਅਹਿਮਦਗੜ੍ਹ ਦੇ ਜਸਵੰਤ ਸਿੰਘ ਗੋਗਾ ਪ੍ਰਧਾਨ ਬਣੇ

ਅਹਿਮਦਗੜ੍ਹ, 19 ਮਾਰਚ (ਰਣਧੀਰ ਸਿੰਘ ਮਹੋਲੀ) - ਸਨਅਤਕਾਰਾਂ ਨੂੰ ਕੰਮ-ਕਾਰ ਦੌਰਾਨ ਆ ਰਹੀਆਂ ਦਰਪੇਸ਼ ਮੁਸ਼ਕਲਾਂ ਲਈ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਦੇ ਬਲਾਕ ਅਹਿਮਦਗੜ੍ਹ ਦੇ ਮੈਂਬਰਾਂ ਵਲੋਂ ਵਿਸ਼ੇਸ਼ ਬੈਠਕ ਕੀਤੀ ਗਈ | ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰੇ ...

ਪੂਰੀ ਖ਼ਬਰ »

ਜਲ ਸਪਲਾਈ ਕਾਮੇ 28 ਨੂੰ ਮਹਿਕਮੇ ਦੇ ਮੁੱਖ ਦਫ਼ਤਰ ਮੁਹਾਲੀ ਦਾ ਕਰਨਗੇ ਘਿਰਾਓ

ਮਲੇਰਕੋਟਲਾ, 19 ਮਾਰਚ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਅਨਿਲ ਕੁਮਾਰ, ਸ੍ਰੀ ਦਰਸਨ ਕੁਮਾਰ ਚੀਮਾਂ ਅਤੇ ਬਲਵਿੰਦਰ ਸਿੰਘ ਧਨੇਰ ਨੇ ਜਲ ਸਪਲਾਈ ਮਹਿਕਮੇ ਦੇ ਕਰਮਚਾਰੀਆਂ ਦੀਆਂ ਵੱਖ ...

ਪੂਰੀ ਖ਼ਬਰ »

ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਏ.ਸੀ ਦੇ ਆਊਟਡੋਰ ਚੋਰੀ

ਧੂਰੀ, 19 ਮਾਰਚ (ਲਖਵੀਰ ਸਿੰਘ ਧਾਂਦਰਾ) - ਧੂਰੀ ਦੀ ਅਨਾਜ ਮੰਡੀ ਵਿਚ ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਅਨੁਸਾਰ ਨਵੀਂ ਅਨਾਜ ਮੰਡੀ ਧੂਰੀ ਵਿਚ ਬੀਤੀ ਰਾਤ ਪੰਜ ਦੁਕਾਨਾਂ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਵਿਚ ਛੱਜੂ ...

ਪੂਰੀ ਖ਼ਬਰ »

ਗਦਰੀ ਸ਼ਹੀਦ ਊਧਮ ਸਿੰਘ ਮੰਚ 23 ਨੂੰ ਸ਼ਹੀਦਾਂ ਨੂੰ ਦੇਵੇਗਾ ਸ਼ਰਧਾਂਜਲੀ

ਸੁਨਾਮ ਊਧਮ ਸਿੰਘ ਵਾਲਾ, 19 ਮਾਰਚ (ਧਾਲੀਵਾਲ, ਭੁੱਲਰ) - ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਹੋਈ, ਜਿਸ ਵਿਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲਗਾਏ ਅੱਖਾਂ ਦੇ ਕੈਂਪ ਦੌਰਾਨ 450 ਮਰੀਜ਼ਾਂ ਦਾ ਕੀਤਾ ਮੁਆਇਨਾ

ਸੰਦੌੜ, 19 ਮਾਰਚ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਦੇ ਦਿਸਾ ਨਿਰਦੇਸ਼ਾਂ ਹੇਠ ਗੁਰਦੁਆਰਾ ਸਿੰਘ ਸਭਾ ਸੰਦੌੜ ਵਿਖੇ ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਦੌੜ ...

ਪੂਰੀ ਖ਼ਬਰ »

ਸਿਹਤ ਕਰਮਚਾਰੀ 23 ਨੂੰ ਪਟਿਆਲਾ 'ਚ ਸਿਹਤ ਮੰਤਰੀ ਦੇ ਘਰ ਦਾ ਕਰਨਗੇ ਘਿਰਾਓ

ਸੁਨਾਮ ਊਧਮ ਸਿੰਘ ਵਾਲਾ, 19 ਮਾਰਚ (ਭੁੱਲਰ, ਧਾਲੀਵਾਲ) - ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਕਰਮਚਾਰੀਆਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹੁਣ ਸੂਬਾ ਸਰਕਾਰ ਖ਼ਿਲਾਫ਼ ਸੂਬੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰ ਦਿੱਤਾ ...

ਪੂਰੀ ਖ਼ਬਰ »

ਅਮਿੱਟ ਛਾਪ ਛੱਡ ਗਿਆ ਡੀ.ਏ.ਵੀ. ਸਕੂਲ ਦਾ 'ਜਸ਼ਨ-ਏ-ਬਚਪਨ ਸਬਰੰਗ-23'

ਲਹਿਰਾਗਾਗਾ, 19 ਮਾਰਚ (ਪ੍ਰਵੀਨ ਖੋਖਰ) - ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਸ਼ਹੀਦ ਭਗਤ ਸਿੰਘ ਬਸਤੀ, ਲਹਿਰਾਗਾਗਾ ਵਲੋਂ ਆਪਣਾ ਸੱਭਿਆਚਾਰਕ ਪ੍ਰੋਗਰਾਮ 'ਜਸ਼ਨ-ਏ-ਬਚਪਨ ਸਬਰੰਗ-23' ਸਕੂਲ ਕੈਂਪਸ ਵਿਚ ਕਰਵਾਇਆ ਗਿਆ ¢ ਇਸ ਪ੍ਰੋਗਰਾਮ ਵਿਚ ਸ੍ਰ. ਗੁਰਸੇਵਕ ਸਿੰਘ ਐਸ.ਡੀ.ਓ. ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਪਿੰਡ ਨੀਲੋਵਾਲ ਦੀ ਹੋਈ ਚੋਣ

ਸੁਨਾਮ ਊਧਮ ਸਿੰਘ ਵਾਲਾ, 19 ਮਾਰਚ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਸੁਨਾਮ ਦੇ ਪਿੰਡ ਨੀਲੋਵਾਲ ਦੀ ਪਿੰਡ ਇਕਾਈ ਦੀ ਚੋਣ ਕਿਸਾਨ ਆਗੂ ਜਸਵੀਰ ਸਿੰਘ ਮੈਦੇਵਾਸ ਅਤੇ ਹੈਪੀ ਨਮੋਲ ਦੀ ਅਗਵਾਈ ਵਿਚ ਹੋਈ | ਇਸ ਸਮੇਂ ਜਸਵੀਰ ਸਿੰਘ ਮੈਦੇਵਾਸ, ...

ਪੂਰੀ ਖ਼ਬਰ »

ਚੀਮਾ ਦੀਆਂ ਸੰਸਥਾਵਾਂ ਲਈ ਗਰਾਂਟਾਂ ਦੇ ਗੱਫੇ ਦਿੱਤੇ - ਨਿਰਭੈ ਸਿੰਘ ਮਾਨ

ਚੀਮਾ ਮੰਡੀ, 19 ਮਾਰਚ (ਜਗਰਾਜ ਮਾਨ) - ਆਪ ਦੇ ਬਲਾਕ ਪ੍ਰਧਾਨ ਨਿਰਭੈ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਦੇ ਯਤਨਾਂ ਸਦਕਾ ਚੀਮਾ ਮੰਡੀ ਦੀਆਂ ਵੱਖ-ਵੱਖ ਸੰਸਥਾਵਾਂ ਲਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਗਰਾਂਟਾਂ ਦੇ ਮਨਜੂਰੀ ...

ਪੂਰੀ ਖ਼ਬਰ »

ਡਾਕਟਰ ਸੁਰਜੀਤ ਰਿਸ਼ੀ ਦਾ ਸਨਮਾਨ

ਚੀਮਾ ਮੰਡੀ, 19 ਮਾਰਚ (ਜਗਰਾਜ ਮਾਨ) - ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਮÏਕੇ ਸੋਸ਼ਲ ਕੇਅਰ ਚੈਰੀਟੇਬਲ ਸੁਸਾਇਟੀ ਚੀਮਾ ਸਾਹਿਬ ਵਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜਸੇਵੀ ਆਗੂਆਂ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਕੀਤਾ ਗਿਆ ¢ ਇਸ ਮÏਕੇ ...

ਪੂਰੀ ਖ਼ਬਰ »

ਖੇਡਾਂ ਨਸ਼ਿਆਂ ਤੋਂ ਦੂਰ ਰਹਿਣ ਦਾ ਵਧੀਆ ਉਪਰਾਲਾ - ਗੋਇਲ

ਲਹਿਰਾਗਾਗਾ, 19 ਮਾਰਚ (ਅਸ਼ੋਕ ਗਰਗ) - ਸਥਾਨਕ ਭੀਮ ਰਾਓ ਅੰਬੇਦਕਰ ਸਟੇਡੀਅਮ ਵਿਖੇ ਮਰਹੂਮ ਐਡਵੋਕੇਟ ਅਨਿਲ ਗਰਗ ਦੀ ਯਾਦ ਨੂੰ ਸਮਰਪਿਤ ਪੰਜਵੀਂ ਕਰਾਸ ਕੰਟਰੀ ਦੌੜ ਕਰਵਾਈ ਗਈ, ਜਿਸ ਵਿਚ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੇ ਵਿਸ਼ੇਸ਼ 'ਤੇ ਸ਼ਿਰਕਤ ...

ਪੂਰੀ ਖ਼ਬਰ »

ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਰਾਂਗੇ ਸਖ਼ਤ ਕਰਵਾਈ - ਐਸ.ਡੀ.ਐਮ ਸੂਬਾ ਸਿੰਘ

ਲਹਿਰਾਗਾਗਾ, 19 ਮਾਰਚ (ਅਸ਼ੋਕ ਗਰਗ) - ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਅਤੇ ਉਸ ਦੇ ਸਮਰਥਕਾਂ ਵਿਰੁੱਧ ਸਰਕਾਰ ਵਲੋਂ ਕੀਤੇ ਗਏ ਸਖ਼ਤ ਐਕਸ਼ਨ ਤੋਂ ਬਾਅਦ ਜਿੱਥੇ ਪੰਜਾਬ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਉੱਥੇ ਹੀ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ...

ਪੂਰੀ ਖ਼ਬਰ »

ਸੰਤ ਅਤਰ ਸਿੰਘ ਜੀ ਦਾ ਅਵਤਾਰ ਦਿਹਾੜਾ ਰਾਜ ਪੱਧਰੀ ਮਨਾਉਣ ਦਾ ਫੈਸਲਾ ਸਾਡੇ ਲਈ ਸੁਭਾਗਾਂ ਵਾਲਾ - ਭਰਾਜ

ਚੀਮਾ ਮੰਡੀ, 19 ਮਾਰਚ (ਜਗਰਾਜ ਮਾਨ) - ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਮੌਕੇ ਨਤਮਸਤਕ ਹੋਣ ਲਈ ਪਹੁੰਚੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੰਤ ਜੀ ਦਾ ਅਵਤਾਰ ਦਿਹਾੜਾ ਹੁਣ ਰਾਜ ਪੱਤਰ 'ਤੇ ਮਨਾਇਆ ਜਾਇਆ ਕਰੇਗਾ | ਸਰਕਾਰ ਦਾ ਇਹ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਜਥੇਬੰਦੀ ਦਾ ਗਠਨ

ਅਮਰਗੜ੍ਹ, 19 ਮਾਰਚ (ਸੁਖਜਿੰਦਰ ਸਿੰਘ ਝੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਗੁ: ਗੁਰੂ ਨਾਨਕਸਰ ਸਾਹਿਬ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਪ੍ਰਧਾਨ ਮਨਜੀਤ ਸਿੰਘ ਧਲੇਰ ਦੀ ਅਗਵਾਈ ਹੇਠ ਵਿਸ਼ਾਲ ਇਕੱਤਰਤਾ ਕਰਦਿਆਂ ਜਿਥੇ ਬਲਾਕਾਂ ਦੀਆਂ ਇਕਾਈਆਂ ਦਾ ...

ਪੂਰੀ ਖ਼ਬਰ »

ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ

ਅਮਰਗੜ੍ਹ, 19 ਮਾਰਚ (ਸੁਖਜਿੰਦਰ ਸਿੰਘ ਝੱਲ) - ਦਸ਼ਮੇਸ਼ ਮਾਡਲ ਸਕੂਲ ਬਾਗੜੀਆ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਅਤੇ ਪ੍ਰਬੰਧਕਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਚੇਅਰਮੈਨ ਅਸ਼ੋਕ ਕੁਮਾਰ ਦਾਨੀ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਟੱਡੀ ਸਰਕਲ ਨੇ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

ਸੰਗਰੂਰ, 19 ਮਾਰਚ (ਦਮਨਜੀਤ ਸਿੰਘ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵਲੋਂ ਦੇਸ਼ ਭਰ ਵਿਚ ਕਰਵਾਏ ਕਾਲਜ ਵਿਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਤਹਿਤ ਸੰਗਰੂਰ-ਮਾਲੇਰਕੋਟਲਾ ਜੋਨ ਦੇ ਵੱਖ-ਵੱਖ ਕਾਲਜਾਂ ਵਿੱਚ ਵੀ ਇਹ ਇਮਤਿਹਾਨ ਲਿਆ ਗਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX