ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖ਼ਿਲਾਫ਼ ਪੁਲਿਸ ਵਲੋਂ ਕੀਤੀ ਕਾਰਵਾਈ ਤੋਂ ਬਾਅਦ ਫ਼ਾਜ਼ਿਲਕਾ ਅੰਤਰਰਾਜੀ ਸਰਹੱਦੀ ਜ਼ਿਲ੍ਹੇ ਅੰਦਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦਿੱਤੀ | ਅੰਤਰਰਾਜੀ ਸਰਹੱਦਾਂ 'ਤੇ ਵਿਸ਼ੇਸ਼ ਨਾਕੇ ਲਾ ਕੇ ਪੁਲਿਸ ਵਲੋਂ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਗਈ | ਫ਼ਾਜ਼ਿਲਕਾ ਦੇ ਨੈਸ਼ਨਲ ਹਾਈਵੇ ਨੰਬਰ-7 'ਤੇ ਗੁਜਰਾਤ, ਰਾਜਸਥਾਨ, ਹਰਿਆਣਾ ਤੋਂ ਜੰਮੂ ਆਉਣ-ਜਾਣ ਵਾਲੇ ਵਾਹਨਾਂ 'ਤੇ ਪੁਲਿਸ ਨੇ ਤਿੱਖੀ ਨਜ਼ਰ ਰੱਖੀ ਅਤੇ ਵਾਹਨ ਚਾਲਕਾਂ ਤੋਂ ਪੁੱਛਗਿੱਛ ਕੀਤੀ | ਇਸ ਦੇ ਨਾਲ ਹੀ ਫ਼ਾਜ਼ਿਲਕਾ ਪੁਲਿਸ ਵਲੋਂ ਅਮਨ ਕਾਨੰੂਨ ਦੀ ਸਥਿਤ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਵਲੋਂ ਕੀਤੀ ਗਈ | ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਵਨੀਤ ਕੌਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਹੈ ਅਤੇ ਅਮਨ-ਕਾਨੂੰਨ ਦੀ ਸਥਿਤ ਕਾਬੂ ਵਿਚ ਹੈ | ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹਾ, ਜੋ ਅੰਤਰਰਾਜੀ ਜ਼ਿਲ੍ਹਾ ਹੈ, ਜਿਸ ਨਾਲ ਹਰਿਆਣਾ ਤੇ ਰਾਜਸਥਾਨ ਦੀਆਂ ਹੱਦਾਂ ਲੱਗਦੀਆਂ ਹਨ, ਜਿੱਥੇ ਪੁਲਿਸ ਵਲੋਂ 10 ਵਿਸ਼ੇਸ਼ ਨਾਕੇ ਲਗਾਏ ਗਏ ਹਨ | ਇਸ ਦੇ ਨਾਲ ਹੀ ਕੌਮਾਂਤਰੀ ਸਰਹੱਦੀ 'ਤੇ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਨਾਲ ਮਿਲ ਕੇ ਨਾਕਾਬੰਦੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਲੈਣ ਦਿੱਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਬਾਈਲਾਂ ਰਾਹੀਂ ਝੂਠੀਆਂ ਖ਼ਬਰਾਂ 'ਤੇ ਲੋਕ ਧਿਆਨ ਨਾ ਦੇਣ ਅਤੇ ਨਾ ਹੀ ਉਸ ਨੂੰ ਅੱਗੇ ਭੇਜਣ ਕਿਉਂਕਿ ਕਾਨੂੰਨ ਵਿਵਸਥਾ ਜ਼ਿਲ੍ਹੇ ਤਰ੍ਹਾਂ ਬਰਕਰਾਰ ਹੈ | ਕਿਸੇ ਵੀ ਥਾਂ 'ਤੇ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ | ਉੱਧਰ ਹੀ ਫਲੈਗ ਮਾਰਚ ਵਿਚ ਦੰਗਾ ਰੋਕਣ ਦੌਰਾਨ ਇਸਤੇਮਾਲ ਕੀਤੇ ਜਾਣ ਵਾਲੀ ਗੱਡੀ ਨੂੰ ਵੀ ਸ਼ਾਮਿਲ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਜਵਾਨ ਸੁਰੱਖਿਆ ਯੰਤਰਾਂ ਤੇ ਜੈਕਟਾਂ ਪਾਏ ਨਜ਼ਰ ਆਏ | ਫਲੈਗ ਮਾਰਚ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਤੋਂ ਸ਼ੁਰੂ ਕੀਤਾ ਗਿਆ, ਜੋ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸਰਹੱਦੀ ਇਲਾਕਿਆਂ ਵੱਲ ਰਵਾਨਾ ਹੋਇਆ | ਇਸ ਮੌਕੇ ਐੱਸ.ਪੀ. ਮੋਹਨ ਲਾਲ ਤੋਂ ਇਲਾਵਾ ਵੱਖ-ਵੱਖ ਸਬਡਵੀਜ਼ਨਾਂ ਦੇ ਡੀ.ਐੱਸ.ਪੀ. ਤੇ ਐੱਸ.ਐੱਚ.ਓ. ਮੌਜੂਦ ਸਨ |
ਫ਼ਾਜ਼ਿਲਕਾ, 19 ਮਾਰਚ (ਅਮਰਜੀਤ ਸ਼ਰਮਾ)- ਪਿੰਡ ਅਭੁੱਨ ਦੇ ਵਸਨੀਕ ਬਿੱਟੂ ਸਿੰਘ ਪੁੱਤਰ ਮਿੱਠੂ ਸਿੰਘ ਨੇ ਪਿੰਡ ਦੀ ਐੱਸ.ਬੀ.ਆਈ. ਬਰਾਂਚ ਦੇ ਅਧਿਕਾਰੀਆਂ 'ਤੇ ਉਸ ਦੇ ਖਾਤੇ ਵਿਚ ਰਾਸ਼ੀ ਨਾ ਕੱਢਣ ਦੇ ਦੋਸ਼ ਲਗਾਏ ਹਨ | ਉਸ ਨੇ ਦੱਸਿਆ ਕਿ ਉਸ ਦੇ ਘਰ ਕੋਈ ਸਮਾਗਮ ਰੱਖਿਆ ਹੋਇਆ ...
ਅਬੋਹਰ, 19 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਸਿੱਖਿਆ ਖੇਤਰ ਵਿਚ ਸਰਕਾਰ ਵਲੋਂ ਹਰ ਤਰ੍ਹਾਂ ਦੀ ਸਖ਼ਤੀ ਕੀਤੇ ਜਾਣ ਦਾਅਵੇ ਧਰੇ-ਧਰਾਏ ਰਹਿ ਜਾਂਦੇ ਹਨ, ਜਦਕਿ ਹਰ ਸਾਲ ਨਿੱਜੀ ਸਕੂਲ ਸੰਚਾਲਕ ਫ਼ੀਸਾਂ ਵਿਚ ਵਾਧਾ ਨਾ ਕਰ ਸਕਣ ਤੋਂ ਬਾਅਦ ਹੁਣ ਕਿਤਾਬਾਂ ਵਿਚ ਤਬਦੀਲੀ ਕਰਕੇ ...
ਫ਼ਿਰੋਜ਼ਪੁਰ, 19 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪੰਜਾਬ ਵਿਚ ਬਣੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਜਿੱਥੇ ਸੂਬੇ ਭਰ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਥਾਂ-ਥਾਂ ਨਾਕੇ ਲਗਾ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਸਰਹੱਦੀ ਜ਼ਿਲੇ੍ਹ ...
ਤਲਵੰਡੀ ਭਾਈ, 19 ਮਾਰਚ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਸਨਅਤੀ ਵਿਕਾਸ ਅਤੇ ਵਪਾਰ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਇੱਕੋ-ਇਕ ਢੁੱਕਵਾਂ ਸ਼ਹਿਰ ਹੈ, ਪ੍ਰੰਤੂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨਿਯਮਾਂ ਦੀ ਉਲੰਘਣਾਂ ਕਰਕੇ ਲਗਾਏ ਗਏ ਟੋਲ ਪਲਾਜ਼ਿਆਂ ਦੀ ਮਾਰ ...
ਜਲਾਲਾਬਾਦ, 19 ਮਾਰਚ (ਕਰਨ ਚੁਚਰਾ)- ਜਲਾਲਾਬਾਦ ਥਾਣਾ ਸਿਟੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਉਹ ਪੁਲਿਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਦੇ ਸਬੰਧ 'ਚ ...
ਜਲਾਲਾਬਾਦ, 19 ਮਾਰਚ (ਕਰਨ ਚੁਚਰਾ)- ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਮੋਟਰਸਾਈਕਲ ਟਰਾਲੀ ਚੋਰੀ ਕਰਨ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਢਾਣੀ ਮਾਨ ਸਿੰਘ ...
ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)- ਸਰਕਾਰਾਂ ਬਦਲ ਗਈਆਂ, ਛੋਟੇ ਕਿਸਾਨ ਰੱਬ ਨੂੰ ਪਿਆਰੇ ਹੋ ਗਏ, ਪਰ ਸਰਕਾਰ ਵਲੋਂ ਐਲਾਨੇ ਕਰਜ਼ਾ ਮੁਆਫ਼ੀ ਦੀ ਰਾਸ਼ੀ ਸਰਕਾਰਾਂ ਅਤੇ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਮਿ੍ਤਕਾਂ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਹੋ ਰਹੀ | ...
ਮਮਦੋਟ, 19 ਮਾਰਚ (ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਅਤੇ ਸਾਥੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਭਾਵੇਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੱੁਖ ਮਾਰਗ 'ਤੇ ਵੀ ਧਾਰਾ 144 ਲਾਗੂ ਕੀਤੀ ਗਈ ਸੀ, ਪ੍ਰੰਤੂ ਧਾਰਾ ...
ਜਲਾਲਾਬਾਦ, 19 ਮਾਰਚ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਤੇ ਚਿੱਟੇ ਨਸ਼ੇ ਲਈ ਬਦਨਾਮ ਪਿੰਡ ਟਿਵਾਣਾ ਕਲਾ ਵਿਖੇ ਦੁਪਹਿਰ ਲਗਭਗ 12 ਵਜੇ ਨੌਜਵਾਨ ਦੀ ਭੇਦ-ਭਰੀ ਹਾਲਤ 'ਚ ਲਾਸ਼ ਮਿਲਣ ਕਰ ਕੇ ਪਿੰਡ ਵਿਚ ਸਨਸਨੀ ਫੈਲ ਗਈ | ਲਾਸ਼ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ...
ਅਬੋਹਰ, 19 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਤੋ ਰੋਡ ਸਥਿਤ ਤਹਿਸੀਲ ਕੰਪਲੈਕਸ ਦੇ ਨਾਲ ਧਰਮ ਨਗਰੀ ਅਤੇ ਪੰਜਪੀਰ ਨਗਰ ਨੂੰ ਜਾਣ ਵਾਲੀ ਰੋਡ 'ਤੇ ਅਕਸਰ ਸੀਵਰੇਜ ਓਵਰਫਲੋਅ ਹੋਣ ਕਾਰਨ ਸਮੱਸਿਆ ਬਣੀ ਰਹਿੰਦੀ ਹੈ, ਜਿਸ ਦਾ ਸਥਾਈ ਹੱਲ ਨਗਰ ਨਿਗਮ ਵਲੋਂ ਨਹੀਂ ਕੀਤਾ ...
ਫ਼ਿਰੋਜ਼ਪੁਰ, 19 ਮਾਰਚ (ਤਪਿੰਦਰ ਸਿੰਘ)- ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਉਦਾਰੀਕਰਨ, ਵਪਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਅਧੀਨ ਅਧਿਆਪਕਾਂ ਦੀ ਅਖੌਤੀ ਰੈਸ਼ਨੇਲਾਈਜੇਸ਼ਨ ਤਹਿਤ ਅਧਿਆਪਕਾਂ ਦਾ ਉਜਾੜਾ ਅਤੇ ਮਹਿਕਮੇ ਦੀ ਆਕਾਰ ਘਟਾਈ ਤਾਂ ਬੜੇ ਲੰਮੇ ਸਮੇਂ ...
ਫ਼ਿਰੋਜ਼ਪੁਰ, 19 ਮਾਰਚ (ਤਪਿੰਦਰ ਸਿੰਘ)- ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਰਾਜਸਥਾਨ ਦੇ ਦਿਮਾਗੀ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਬਿਹਤਰੀ ਲਈ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਸ੍ਰੀ ਰਾਮ ਸ਼ਰਨਮ ਆਸ਼ਰਮ ਵਲੋਂ 39ਵੇਂ ਹੋਮਿਓਪੈਥੀ ਮੈਡੀਕਲ ਕੈਂਪ ਲਗਾਇਆ, ਜਿਸ ਵਿਚ ...
ਫ਼ਿਰੋਜ਼ਪੁਰ, 19 ਮਾਰਚ (ਤਪਿੰਦਰ ਸਿੰਘ)-ਸਥਾਨਕ ਮੋਗਾ ਰੋਡ 'ਤੇ ਸਥਿਤ ਜੈਨੇਸਿਸ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਵਿਖੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਚੇਅਰਮੈਨ ਫੈਮਲੀ ਵੈੱਲਫੇਅਰ ਸੁਸਾਇਟੀ ਹਰਪ੍ਰੀਤ ਕੌਰ ...
ਫ਼ਿਰੋਜ਼ਪੁਰ, 19 ਮਾਰਚ (ਰਾਕੇਸ਼ ਚਾਵਲਾ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਫ਼ਿਰੋਜ਼ਪੁਰ ਵੀਰਇੰਦਰ ਅਗਰਵਾਲ ਵਲੋਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅੱਜ ਮਿਤੀ 20 ਮਾਰਚ 2023 ਨੂੰ ਗੁਰੂਹਰਸਹਾਏ ਅਧੀਨ ਪ੍ਰਾਇਮਰੀ ਸਰਕਾਰੀ ਸਕੂਲ ਗੁੱਦੜ ਢੰਡੀ ਵਿਖੇ ਲੱਗ ...
ਝੋਕ ਹਰੀ ਹਰ, 19 ਮਾਰਚ (ਜਸਵਿੰਦਰ ਸਿੰਘ ਸੰਧੂ)-ਪਿੰਡ ਧੀਰਾ ਪੱਤਰਾ ਵਿਖੇ ਭੁੱਲਰ ਗੋਤ ਦੇ ਵਾਸੀਆਂ ਵਲੋਂ ਬਾਬਾ ਜ਼ਾਹਿਰ ਪੀਰ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਉਣ ਸਮੇਂ 20 ਮਾਰਚ ਨੂੰ ਪਿੰਡ ਧੀਰਾ ਪੱਤਰਾ ਅਤੇ ਬੁੱਕਣ ਖਾਂ ਵਾਲਾ ਆਦਿ ਇਲਾਕਾ ਵਾਸੀਆਂ ਦੇ ਸਹਿਯੋਗ ...
ਜਲਾਲਾਬਾਦ, 19 ਮਾਰਚ (ਜਤਿੰਦਰ ਪਾਲ ਸਿੰਘ)- ਬੇਰੁਜ਼ਗਾਰ ਓਵਰਏਜ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਆਗੂ ਸੁਖਦੇਵ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਹੋਈ | ਮੀਟਿੰਗ ਵਿਚ ਸਿਹਤ ਅਤੇ ਸਿੱਖਿਆ ਵਿਭਾਗ ਵਿਚ ਖ਼ਾਲੀ ਸਾਰੀਆਂ ...
ਜਲਾਲਾਬਾਦ, 19 ਮਾਰਚ (ਕਰਨ ਚੁਚਰਾ)-ਬਾਵਰੀਆਂ ਸਮਾਜ ਵਲੋਂ ਜਲਾਲਾਬਾਦ ਦੀ ਅਨਾਜ ਮੰਡੀ ਵਿਚ ਕਰਵਾਏ ਜਾ ਰਹੇ ਬਾਵਰੀਆਂ ਸਮਾਜ ਸੰਮੇਲਨ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ | ਜਿਸ ਵਿਚ 4 ਤੋਂ 5 ਹਜ਼ਾਰ ਲੋਕ ਸ਼ਮੂਲੀਅਤ ਕਰਨਗੇ | ਬਾਵਰੀਆਂ ਸਮਾਜ ਦੇ ਮੈਂਬਰ ...
ਮੰਡੀ ਅਰਨੀਵਾਲਾ, 19 ਮਾਰਚ (ਨਿਸ਼ਾਨ ਸਿੰਘ ਮੋਹਲਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਅਰਨੀਵਾਲਾ ਦੇ ਪ੍ਰਧਾਨ ਕਾਕਾ ਚਹਿਲ, ਜਨਰਲ ਸਕੱਤਰ ਸੰਦੀਪ ਸਿੰਘ ਅਤੇ ਸੀਨੀਅਰ ਆਗੂ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਨਾਮ ਤੇ ਗ਼ਲਤ ਗਤੀਵਿਧੀਆਂ ਕਰਨ ਵਾਲੇ ...
ਮੋਗਾ, 19 ਮਾਰਚ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ.) ਪੰਜਾਬ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲ ਕਲਾਂ, ਜ਼ਿਲ੍ਹਾ ਵਿੱਤ ਸਕੱਤਰ ਗੁਰਬਚਨ ਸਿੰਘ ਚੰਨੂਵਾਲਾ, ਜ਼ਿਲ੍ਹਾ ਪੈੱ੍ਰਸ ...
ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)- ਪਿੰਡ ਸ਼ਤੀਰਵਾਲਾ ਵਿਖੇ ਸੋਲਜਰ ਵੈੱਲਫੇਅਰ ਕਲੱਬ ਤੇ ਪਿੰਡ ਸ਼ਤੀਰਵਾਲਾ, ਟਿੱਲਾਂਵਾਲੀ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਖ਼ੂਨਦਾਨ ...
ਜਲਾਲਾਬਾਦ, 19 ਮਾਰਚ (ਕਰਨ ਚੁਚਰਾ, ਜਤਿੰਦਰ ਪਾਲ ਸਿੰਘ)- ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਧਰਪਕੜ ਨੂੰ ਲੈ ਕੇ ਪੰਜਾਬ ਭਰ 'ਚ ਕੀਤੇ ਹਾਈ ਅਲਰਟ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਵਲੋਂ ਜ਼ਿਲ੍ਹੇ ਭਰ ਵਿਚ ਲੋਕਾਂ ਅੰਦਰ ਅਮਨ-ਕਾਨੂੰਨ ...
ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)- ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ ਆਪਣੇ ਫ਼ਾਜ਼ਿਲਕਾ ਦੌਰੇ ਦੌਰਾਨ ਫ਼ਾਜ਼ਿਲਕਾ ਵਾਸੀ ਅਸਿਸਟੈਂਟ ਐਡਵੋਕੇਟ ਜਨਰਲ ਹਰਕੰਵਲ ਜੀਤ ਸਿੰਘ ਸ਼ੈਰੀ ਕਾਠਪਾਲ ਦੇ ਗ੍ਰਹਿ ਵਿਖੇ ਪੁੱਜੇ, ਜਿੱਥੇ ਸ਼ਹਿਰ ਦੀਆਂ ...
ਅਬੋਹਰ, 19 ਮਾਰਚ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)- ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਵਾਲੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਪੂਰੇ ਜ਼ਿਲੇ੍ਹ ਵਿਚ ਧਾਰਾ 144 ਲਗਾ ਕੇ 5 ਜਾਂ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ...
ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)- ਸੀ.ਪੀ.ਆਈ.ਐਮ. ਵਲੋਂ 23 ਮਾਰਚ ਨੂੰ ਹੁਸ਼ਿਆਰਪੁਰ ਦੀਆਂ ਪੁਰਾਣੀ ਕਚਹਿਰੀਆਂ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅਤੇ ਕਾ. ਹਰਕਿ੍ਸ਼ਨ ਸਿੰਘ ਸੁਰਜੀਤ ਦੇ ਜਨਮ ਦਿਨ 'ਤੇ ਦੇਸ਼ ਦੀ 75ਵੀਂ ...
ਅਬੋਹਰ, 19 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਨੇੜਲੇ ਪਿੰਡ ਧਰਮਪੁਰਾ ਵਾਸੀ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਮੰਜੂ ਰਾਣੀ ਨੇ ਉਨ੍ਹਾਂ ਦੀ ਪੁੱਤਰੀ ਪੂਨਮ ਨਾਲ ਕਰੀਬ ਇਕ ਹਫ਼ਤਾ ਪਹਿਲਾਂ ਹੋਈ ਕੁੱਟਮਾਰ ਦੇ ਮਾਮਲੇ ਵਿਚ ਇਨਸਾਫ਼ ਦਿਵਾਉਣ ਲਈ ਗੁਹਾਰ ਲਗਾਈ ਹੈ | ਇਸ ...
ਮੋਗਾ, 19 ਮਾਰਚ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਸਿਟੀ ਮੋਗਾ ਦੀ ਮੀਟਿੰਗ ਪ੍ਰਧਾਨ ਪ੍ਰਮੋਦ ਬੱਬਰ, ਚੇਅਰਮੈਨ ਵਿਜੇ ਮਦਾਨ, ਸਕੱਤਰ ਨਰਿੰਦਰ ਕੁਮਾਰ, ਅਸਿਸਟੈਂਟ ਗਵਰਨਰ ਰੋਟਰੀ ਗੁਰਜੀਤ ਸਿੰਘ ਦੀ ਅਗਵਾਈ ਹੇਠ ਨੀਲਮ ਨੌਵਾ ਮੋਗਾ ਵਿਖੇ ਹੋਈ, ਜਿਸ 'ਚ ਉਨ੍ਹਾਂ ਕਲੱਬ ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਸਪੋਰਟਸ ਡੇ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਵਲੋਂ ਕਿ੍ਕਟ ਮੈਚ ਤੇ ਫਨ ਗੇਮਸ 'ਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਵਿਦਿਆਰਥੀਆਂ ਵਲੋਂ ਇਸ ਮੌਕੇ ...
ਕੋਟ ਈਸੇ ਖਾਂ, 19 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ, ਨਵੀਂ ਦਿੱਲੀ ਦੇ ਸੈਕਟਰੀ ਅਰਵਿੰਦ ਘਈ, ਡਾ. ਬੀ. ਸੀ. ਜੋਸਨ ਮੈਨੇਜਰ ਡੀ.ਏ.ਵੀ. ਅਤੇ ਮੈਡਮ ਰੀਤੂ ਭਟਨਾਗਰ ਵਲੋਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਏ.ਵੀ., ਕੇ.ਆਰ.ਬੀ. ਪਬਲਿਕ ...
ਅਜੀਤਵਾਲ, 19 ਮਾਰਚ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜ (ਮੋਗਾ) ਦੇ 4 ਉੱਤਮ ਐਨ. ਸੀ. ਸੀ. ਕੈਡਿਟਸ ਨੂੰ ਲੁਧਿਆਣਾ ਦੀ 19 ਪੰਜਾਬ ਬਟਾਲੀਅਨ ਵਿਸ਼ੇਸ਼ ਸੈਨਿਕ ਸਿਖਲਾਈ ਲਈ ਚੁਣਿਆ ਗਿਆ | 12 ਦਿਨਾ ਦਾ ਆਰਮੀ ਕੈਂਪ ਲਗਾਉਣ ਲਈ ਰਵਾਨਾ ਕਰਦਿਆਂ ਸੰਸਥਾ ਦੇ ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਧੱਲੇਕੇ ਵਿਖੇ ਯੁਵਕ ਸੇਵਾਵਾਂ ਕਲੱਬ ਧੱਲੇਕੇ, ਐਨ. ਆਰ. ਆਈ. ਤੇ ਪਿੰਡ ਵਾਸੀਆਂ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਮੇਲਾ ਪੰਜ ਪੀਰ ਦਾ ਦੀ ਸ਼ੁਰੂਆਤ ਮੌਕੇ ਅੱਖਾਂ ਦੀਆਂ ਬਿਮਾਰੀਆਂ, ਹੱਡੀਆਂ, ਬੱਚਿਆਂ ਦੀਆਂ ...
ਮੋਗਾ, 19 ਮਾਰਚ (ਗੁਰਤੇਜ ਸਿੰਘ) -ਇੰਡੀਅਨ ਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਹਿਊਮਨ ਰਾਈਟਸ ਪ੍ਰੋਟੈਕਸ਼ਨ ਦੇ ਕਾਰਜਕਰਤਾ ਹਰ ਸਾਲ ਲੋੜਵੰਦਾਂ ਲਈ ਲੰਗਰ ਦਾ ਆਯੋਜਨ ਕਰਦੇ ਹਨ ਤੇ ਇਸ ਵਾਰ ਵੀ ਸੰਸਥਾ ਵਲੋਂ 31ਵੇਂ ਲੰਗਰ ਦਾ ਆਯੋਜਨ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸਥਿਤ ...
ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵਲੋਂ ਅਯੂਸ਼ਮਾਨ ਦੇ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾਉਣ ਲਈ 1100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭੇਜੀ ਗਈ ਸੀ, ਜੋ ਪੰਜਾਬ ਸਰਕਾਰ ਨੇ ਅਯੂਸ਼ਮਾਨ ਕਾਰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX