ਤਾਜਾ ਖ਼ਬਰਾਂ


ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  30 minutes ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  49 minutes ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  about 1 hour ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  about 1 hour ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  about 1 hour ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  about 1 hour ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 1 hour ago
ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ-ਪ੍ਰਧਾਨ ਮੰਤਰੀ
. . .  about 1 hour ago
ਨਵੇਂ ਟੀਚੇ ਤੈਅ ਕਰ ਰਿਹਾ ਹੈ ਨਵਾਂ ਭਾਰਤ-ਪ੍ਰਧਾਨ ਮੰਤਰੀ
. . .  about 1 hour ago
ਲੋਕਤੰਤਰ ਦਾ ਮੰਦਰ ਹੈ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 1 hour ago
ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ-ਪ੍ਰਧਾਨ ਮੰਤਰੀ
. . .  about 1 hour ago
ਦੇਸ਼ ਦੀ ਵਿਕਾਸ ਯਾਤਰਾ 'ਚ ਅਮਰ ਹੋ ਜਾਂਦੇ ਹਨ ਕੁਝ ਪਲ-ਪ੍ਰਧਾਨ ਮੰਤਰੀ
. . .  about 1 hour ago
ਨਵਾਂ ਸੰਸਦ ਭਵਨ ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ-ਪ੍ਰਧਾਨ ਮੰਤਰੀ
. . .  about 1 hour ago
28 ਮਈ ਦਾ ਦਿਨ ਦੇਸ਼ ਲਈ ਬਹੁਤ ਅਹਿਮ ਦਿਨ-ਪ੍ਰਧਾਨ ਮੰਤਰੀ
. . .  about 1 hour ago
ਪ੍ਰਧਾਨ ਮੰਤਰੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ
. . .  57 minutes ago
ਨਵੀਂ ਦਿੱਲੀ, 28 ਮਈ-ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਆਪਣੀ ਆਜ਼ਾਦੀ ਦਾ 75ਵਾਂ...
ਦੇਸ਼ ਲਈ ਇਤਿਹਾਸਿਕ ਪਲ, ਦੇਸ਼ ਇਤਿਹਾਸਿਕ ਪਲ ਦਾ ਬਣਿਆ ਗਵਾਹ -ਲੋਕ ਸਭਾ ਸਪੀਕਰ
. . .  47 minutes ago
ਨਵੀਂ ਦਿੱਲੀ, 28 ਮਈ-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਨਵੀਂ ਸੰਸਦ ਢਾਈ ਸਾਲ ਤੋਂ ਵੀ ਘੱਟ ਸਮੇਂ 'ਚ ਬਣੀ ਹੈ। ਲੋਕਤੰਤਰ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ ਹੈ ਤੇ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਇਹ ਦੇਸ਼ ਲਈ ਇਤਿਹਾਸਿਕ...
ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 2 hours ago
ਨਵੀਂ ਦਿੱਲੀ, 28 ਮਈ-ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕਿਆ ਅਤੇ ਹਿਰਾਸਤ ਵਿਚ ਲੈ...
ਇਕ ਮਹੱਤਵਪੂਰਨ ਮੀਲ ਪੱਥਰ ਹੈ, ਨਵੀਂ ਸੰਸਦ ਦਾ ਨਿਰਮਾਣ-ਹਰੀਵੰਸ਼ (ਉਪ ਚੇਅਰਮੈਨ ਰਾਜ ਸਭਾ)
. . .  about 2 hours ago
ਨਵੀਂ ਦਿੱਲੀ, 28 ਮਈ- ਨਵੀਂ ਸੰਸਦ ਵਿਚ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ 2.5 ਸਾਲ ਤੋਂ ਵੀ ਘੱਟ...
ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ
. . .  about 2 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਦੂਜੇ ਪੜਾਅ ਦੀ ਸ਼ੁਰੂਆਤ ਰਾਸ਼ਟਰਗੀਤ ਨਾਲ...
ਨਵੇਂ ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ
. . .  about 2 hours ago
ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਯੋਗਦਾਨ ਨੂੰ ਸਮਰਪਿਤ ਸਥਾਪਤ ਕੀਤੇ ਜਾ ਰਹੇ ਨੇ 10 ਨਵੇਂ ਅਜਾਇਬ ਘਰ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਵੀ ਅਸੀਂ ਭਾਰਤ ਵਿਚ ਨਵੀਂ ਕਿਸਮ ਦੇ ਅਜਾਇਬ ਘਰ ਅਤੇ ਯਾਦਗਾਰਾਂ ਬਣਦੇ ਵੇਖੇ ਹਨ। ਸੁਤੰਤਰਤਾ ਸੰਗਰਾਮ ਵਿਚ ਕਬਾਇਲੀ...
ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ। ਸਾਡੇ ਅੰਮ੍ਰਿਤ ਸਰੋਵਰ ਵਿਸ਼ੇਸ਼ ਹਨ ਕਿਉਂਕਿ ਉਹ ਆਜ਼ਾਦੀ ਕਾ ਅੰਮ੍ਰਿਤ ਕਾਲ...
ਮੈਂ ਖੁਸ਼ ਹਾਂ ਕਿ ਨਵੀਂ ਸੰਸਦ ਦੇ ਉਦਘਾਟਨ 'ਤੇ ਨਹੀਂ ਗਿਆ-ਸ਼ਰਦ ਪਵਾਰ
. . .  about 2 hours ago
ਮੁੰਬਈ, 28 ਮਈ-ਹਵਨ, ਬਹੁ-ਧਰਮੀ ਪ੍ਰਾਰਥਨਾਵਾਂ ਅਤੇ 'ਸੇਂਗੋਲ' ਨਾਲ ਨਵੀਂ ਸੰਸਦ ਦੇ ਉਦਘਾਟਨ 'ਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਵੇਰ ਦਾ ਆਯੋਜਨ ਦੇਖਿਆ। ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਗਿਆ। ਉਥੇ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਮੈਂ ਚਿੰਤਤ ਹਾਂ। ਕੀ ਅਸੀਂ ਦੇਸ਼...
ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ ਦੇਵਾਂਗੇ-ਦਿੱਲੀ ਪੁਲਿਸ
. . .  about 3 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਦੇ ਵਿਰੋਧ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ...
ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  about 3 hours ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਚੇਤ ਸੰਮਤ 555

ਖੰਨਾ / ਸਮਰਾਲਾ

ਖੰਨਾ ਦੇ ਐਸ. ਐਸ. ਪੀ. ਅਮਨੀਤ ਕੌਂਡਲ ਨੇ ਕੀਤੀ ਵੱਡੇ ਫਲੈਗ ਮਾਰਚ ਦੀ ਅਗਵਾਈ

ਖੰਨਾ, 19 ਮਾਰਚ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪੰਜਾਬ ਅੰਦਰ ਵਾਰਿਸ ਪੰਜਾਬ ਦੇ, ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਮਾਮਲੇ ਵਿਚ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸ. ਐੱਸ. ਪੀ. ਅਮਨੀਤ ਕੌਂਡਲ ਦੀ ਅਗਵਾਈ ਹੇਠ ਖੰਨਾ ਪੁਲਿਸ ਜ਼ਿਲੇ੍ਹ ਦੇ ਐੱਸ. ਐੱਸ. ਪੀ. ਦਫ਼ਤਰ ਤੋਂ ਇਕ ਬਹੁਤ ਵੱਡਾ ਫਲੈਗ ਮਾਰਚ ਕੱਢਿਆ ਗਿਆ¢ ਇਸ ਦਰਮਿਆਨ ਖੰਨਾ ਪੁਲਿਸ ਨੇ ਅੰਮਿ੍ਤਪਾਲ ਸਿੰਘ ਦੇ ਸਾਥੀ ਸਮਝੇ ਜਾਂਦੇ ਪਿੰਡ ਉਟਾਲਾਂ ਦੇ ਗੁਰਪ੍ਰੀਤ ਸਿੰਘ ਅਤੇ ਮਾਨੂੰਪੁਰ ਦੇ ਈਸ਼ਵਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਐੱਸ. ਐੱਸ. ਪੀ. ਅਨੁਸਾਰ ਇਹ ਗਿ੍ਫ਼ਤਾਰੀਆਂ ਸਿਰਫ਼ ਅਹਿਤਿਆਤੀ ਤੌਰ 'ਤੇ ਕੀਤੀਆਂ ਗਈਆਂ ਹਨ | ਇਸ ਦਰਮਿਆਨ ਪਤਾ ਲੱਗਾ ਹੈ ਕਿ ਪੁਲਿਸ ਨੇ ਕਰੀਬ ਅੱਧੀ ਦਰਜਨ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਕੀਤੀ ਅਤੇ ਚਿਤਾਵਨੀ ਦੇ ਕੇ ਘਰਾਂ ਨੂੰ ਭੇਜ ਦਿੱਤਾ | ਅੱਜ ਦਾ ਫਲੈਗ ਮਾਰਚ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਗੁਜ਼ਰਿਆ ¢ ਇਸ ਮੌਕੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਕਿਹਾ ਕਿ ਜ਼ਿਲੇ੍ਹ ਵਿਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਰੀ ਤਰ੍ਹਾਂ ਤਿਆਰ ਹੈ ਅਤੇ ਜ਼ਿਲੇ੍ਹ ਦਾ ਅਮਨ ਤੇ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਕਿਹਾ ਕਿ ਆਮ ਲੋਕਾਂ ਦੇ ਮਨਾਂ ਵਿਚ ਸੁਰੱਖਿਆ ਦਾ ਮਾਹੌਲ ਬਣਿਆ ਰੱਖਣ ਲਈ ਅਤੇ ਪੁਲਸ ਤੇ ਹੋਰ ਸੁਰੱਖਿਆ ਬਲਾਂ ਨਾਲ ਸੁਖਾਵੇਂ ਸਬੰਧ ਬਣਾਉਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ¢ ਇਸ ਮੌਕੇ ਐੱਸ. ਪੀ. (ਐੱਚ) ਗੁਰਪ੍ਰੀਤ ਕੌਰ ਪੁਰੇਵਾਲ, ਐੱਸ. ਪੀ. (ਆਈ) ਡਾ. ਪ੍ਰਗਿਆ ਜੈਨ, ਡੀ. ਐੱਸ. ਪੀ. (ਖੰਨਾ) ਕਰਨੈਲ ਸਿੰਘ, ਡੀ. ਐੱਸ. ਪੀ. (ਡੀ) ਜਸ਼ਨਪ੍ਰੀਤ ਸਿੰਘ, ਥਾਣਾ ਸਦਰ ਦੇ ਮੁਖੀ ਹਰਦੀਪ ਸਿੰਘ, ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਸਨਦੀਪ ਕੁਮਾਰ, ਥਾਣਾ ਸਿਟੀ-2 ਦੇ ਮੁਖੀ ਇੰਸਪੈਕਟਰ ਨਛੱਤਰ ਸਿੰਘ, ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ, ਏ. ਐੱਸ. ਆਈ. ਸਿਕੰਦਰ ਸਿੰਘ ਮਾਹਲ, ਏ. ਐੱਸ. ਆਈ. ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ¢

ਦਾਖਾ ਪੁਲਿਸ ਵਲੋਂ ਤਣਾਅਪੂਰਨ ਸਥਿਤੀ ਦੇੇ ਚਲਦਿਆਂ ਫਲੈਗ ਮਾਰਚ

ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 19 ਮਾਰਚ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)-'ਵਾਰਿਸ ਪੰਜਾਬ ਦੇ' ਜਥੇਬੰਦੀ ਮੁਖੀ ਅੰਮਿ੍ਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ ਦੇ ਚੱਲਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ ਨਵਨੀਤ ਸਿੰਘ ...

ਪੂਰੀ ਖ਼ਬਰ »

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਹੱਕ 'ਚ ਅੱਜ ਕੱਢੀ ਜਾਵੇਗੀ ਮੋਟਰਸਾਈਕਲ ਰੈਲੀ

ਚੌਂਕੀਮਾਨ, 19 ਮਾਰਚ (ਤੇਜਿੰਦਰ ਸਿੰਘ ਚੱਢਾ)-'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਕਾਰਵਾਈ ਕਰਦਿਆਂ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਕਾਰਕੁੰਨਾਂ ਨੂੰ ਰਾਜ ਦੇ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਨਾਲ ਹੀ ਜਥੇਬੰਦੀ ਦੇ ਮੁਖੀ ...

ਪੂਰੀ ਖ਼ਬਰ »

ਜਗਰਾਉਂ ਸ਼ਹਿਰ 'ਚ ਪੰਜਾਬ ਪੁਲਿਸ ਤੇ ਪੈਰਾ-ਮਿਲਟਰੀ ਫੋਰਸ ਵਲੋਂ ਫਲੈਗ ਮਾਰਚ

ਜਗਰਾਉਂ, 19 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਗਿ੍ਫ਼ਤਾਰੀ ਨੂੰ ਲੈ ਕੇ ਪਏ ਭੰਬਲਭੂਸੇ ਅਤੇ ਜਥੇਬੰਦੀ ਦੇ ਗਿ੍ਫ਼ਤਾਰ ਕੀਤੇ ਦਰਜਨਾਂ ਅਹੁਦੇਦਾਰਾਂ ਸਬੰਧੀ ਪੰਜਾਬ ਭਰ ਅਮਨ ਸ਼ਾਂਤੀ ਬਹਾਲ ਰੱਖਣ ਲਈ ਸ਼ਹਿਰਾਂ, ਕਸਬਿਆਂ ...

ਪੂਰੀ ਖ਼ਬਰ »

ਏ. ਐੱਸ. ਟਰੱਸਟ ਦੇ ਅਸਤੀਫ਼ਾ ਦੇਣ ਵਾਲੇ ਮੈਂਬਰਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ- ਵਿਜੇ ਸ਼ਰਮਾ/ਅਨਿਲ ਸ਼ੁਕਲਾ

ਖੰਨਾ, 19 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਏ. ਐੱਸ. ਹਾਈ ਸਕੂਲ ਮੈਨੇਜਮੈਂਟ ਅਤੇ ਟਰੱਸਟ ਖੰਨਾ ਦੇ ਸਾਬਕਾ ਜਨਰਲ ਸਕੱਤਰ ਵਿਜੇ ਸ਼ਰਮਾ ਅਤੇ ਅਨਿਲ ਸ਼ੁਕਲਾ ਨੇ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਏ. ਐੱਸ. ਮੈਨੇਜਮੈਂਟ ਦੇ ਜੋ ਮੈਂਬਰ ਅਤੇ ਅਹੁਦੇਦਾਰ ਪ੍ਰਬੰਧਕੀ ਕਮੇਟੀ ...

ਪੂਰੀ ਖ਼ਬਰ »

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ 'ਚ ਨਵੇਂ ਸੈਸ਼ਨ ਦੇ ਦਾਖ਼ਲੇ ਸ਼ੁਰੂੂ

ਹਠੂਰ, 19 ਮਾਰਚ (ਜਸਵਿੰਦਰ ਸਿੰਘ ਛਿੰਦਾ)-ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਨਵੇਂ ਸ਼ੈਸ਼ਨ 2023-24 ਦੀ ਪੜ੍ਹਾਈ ਸ਼ੁਰੂ ਹੋ ਗਈ ਹੈ | ਇਸ ਸਬੰਧੀ ਸਕੂਲ ਕਮੇਟੀ ਦੇ ਅਹੁਦੇਦਾਰਾਂ ਦੀ ਨਵੇਂ ਸ਼ੈਸ਼ਨ ਨੂੰ ਲੈ ਕੇ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਚੇਅਰਮੈਨ ...

ਪੂਰੀ ਖ਼ਬਰ »

ਪਿੰਡ ਬਸੈਮੀ 'ਚ ਗਰੀਬ ਪਰਿਵਾਰਾਂ ਦੇ ਘਰ ਬਣਾਏ ਜਾਣ 'ਤੇ 16 ਲੱਖ ਰੁਪਏ ਖ਼ਰਚੇੇ-ਸਰਪੰਚ ਬਸੈਮੀ

ਹੰਬੜਾਂ, 19 ਮਾਰਚ (ਮੇਜਰ ਹੰਬੜਾਂ)-ਪਿੰਡ ਬਸੈਮੀ 'ਚ ਸੀਵਰੇਜ ਪਾਏ ਜਾਣ ਦੇ ਨਾਲ ਪਿੰਡ 'ਚ ਨਵੀਆਂ ਇੰਟਰਲਾਕ ਗਲੀਆਂ ਬਣਾਈਆਂ ਜਾ ਚੁੱਕੀਆਂ ਹਨ, ਉੱਥੇ ਮਨਰੇਗਾ ਰਾਹੀਂ ਆਈ ਗ੍ਰਾਂਟ ਨਾਲ ਝੁੱਗੀ-ਚੌਂਪੜੀ ਵਾਲੇ ਲੋਕਾਂ ਦੇ 14 ਘਰ ਬਣਾਏ ਗਏ ਹਨ ਜਿਨ੍ਹਾਂ 'ਤੇ 16 ਲੱਖ ਰੁਪਏ ਖ਼ਰਚ ...

ਪੂਰੀ ਖ਼ਬਰ »

ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਕਾਰਜ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ

ਜਗਰਾਉਂ, 19 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਲੋਕ ਸੇਵਾ ਸੁਸਾਇਟੀ ਵਲੋਂ 24ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਜਗਰਾਉਂ ਵਿਖੇ ਕਰਵਾਇਆ ਗਿਆ | ਇਹ ...

ਪੂਰੀ ਖ਼ਬਰ »

ਸਰਪੰਚ ਕਲੇਰ ਨੇ ਭਗਤ ਨਾਮਦੇਵ ਕਾਲੋਨੀ ਸੜਕ ਦਾ ਕੰਮ ਸ਼ੁਰੂ ਕਰਵਾਇਆ

ਗੁਰੂਸਰ ਸੁਧਾਰ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਨਵੀਂ ਆਬਾਦੀ ਅਕਾਲਗੜ੍ਹ 'ਚ ਅੱਬੂਵਾਲ ਲਿੰਕ ਸੜਕ 'ਤੇ ਸਥਿਤ ਭਗਤ ਨਾਮਦੇਵ ਕਾਲੋਨੀ ਜਿੱਥੇ ਕਿ ਭਗਤ ਨਾਮਦੇਵ ਜੀ ਦੇ ਨਾਂਅ 'ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸਮਾਗਮ ਕਰਨ ਲਈ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਡਕੌਂਦਾ) ਬਲਾਕ ਸੁਧਾਰ ਦੇ ਗੁਰਪ੍ਰੀਤ ਸਿੰਘ ਰਾਜੋਆਣਾ ਪ੍ਰਧਾਨ ਚੁਣੇ

ਗੁਰੂਸਰ ਸੁਧਾਰ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਭਾਕਿਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਾ: ਮਹਿੰਦਰ ਸਿੰਘ ਕਮਾਲਪੁਰਾ ਦੀ ਹਾਜ਼ਰੀ ਤੇ ਗੁਰਪ੍ਰੀਤ ਸਿੰਘ ਰਾਜੋਆਣਾ ਦੀ ਅਗਵਾਈ ਹੇਠ ਪਿੰਡ ਰਾਜੋਆਣਾ ਵਿਖੇ ਇਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਇਕੱਤਰਤਾ ...

ਪੂਰੀ ਖ਼ਬਰ »

ਕਿਸਾਨਾਂ ਦੀ ਸੁਵਿਧਾ ਲਈ ਬੜੂੰਦੀ ਐਗਰੋ ਮਹਿਲਾ ਕਿਸਾਨ ਉਤਪਾਦਨ ਕੰਪਨੀ ਸਥਾਪਿਤ

ਲੋਹਟਬੱਦੀ, 19 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਭਾਰਤ ਸਰਕਾਰ ਦੇ ਸਹਿਕਾਰਤਾ ਮਾਮਲੇ ਅਧੀਨ ਗ੍ਰਾਂਟ ਥੋਰਨਟੋਨ ਦੇ ਪ੍ਰੋਜੈਕਟ ਸਥਾਨਕ ਆਰਥਿਕ ਵਿਕਾਸ ਦੇ ਮੱਦੇਨਜ਼ਰ ਕਿਸਾਨਾਂ ਦੀ ਕਮਜ਼ੋਰ ਆਰਥਿਕ ਦਸ਼ਾ ਨੂੰ ਦੇਖਦਿਆਂ ਸਮੇਂ-ਸਮੇਂ 'ਤੇ ਖੇਤੀ ਸੰਦ, ਕੀਟਨਾਸ਼ਕ, ਬੀਜ ...

ਪੂਰੀ ਖ਼ਬਰ »

ਦਾਖਾ ਪੁਲਿਸ ਸਬ-ਡਵੀਜ਼ਨ 'ਚ 100 ਦੇ ਕਰੀਬ ਪੈਰਾ ਮਿਲਟਰੀ ਜਵਾਨ ਤਾਇਨਾਤ

ਮੁੱਲਾਂਪੁਰ-ਦਾਖਾ, 19 ਮਾਰਚ (ਨਿਰਮਲ ਸਿੰਘ ਧਾਲੀਵਾਲ)-'ਵਾਰਿਸ ਪੰਜਾਬ ਦੇ' ਜਥੇਬੰਦੀ ਮੁਖੀ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਨੂੰ ਲੈ ਕਿ ਸਰਕਾਰ ਨੇ ਰੈੱਡ ਅਲਰਟ ਕੀਤਾ ਹੋਇਆ, ਕਈ ਜ਼ਿਲਿ੍ਹਆਂ 'ਚ ਧਾਰਾ 144 ਲੱਗੀ ਹੋਈ ਹੈ, ਅਜਿਹੇ ਮਾਹੌਲ ਵਿਚ ਦਾਖਾ ਪੁਲਿਸ ਸਬ-ਡਵੀਜ਼ਨ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼, ਤੇਜ ਹਵਾਵਾਂ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ -ਸ਼ਾਹਪੁਰ

ਪਾਇਲ, 19 ਮਾਰਚ (ਨਿਜ਼ਾਮਪੁਰ/ਰਜਿੰਦਰ ਸਿੰਘ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇਸਪੈਕਟਰਜ਼ ਐਸੋਸੀਏਸਨ ਦੇ ਸੂਬਾ ਪ੍ਰੈਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਬੇਮੌਸਮੀ ਬਾਰਸ਼ ਤੇਜ ...

ਪੂਰੀ ਖ਼ਬਰ »

ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ ਧਾਰਮਿਕ ਦੀਵਾਨ ਸਮਾਪਤ

ਰਾਏਕੋਟ, 19 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡ ਕਮਾਲਪੁਰਾ ਵਿਖੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ 3 ਰੋਜ਼ਾ ਰੂਹਾਨੀ ਧਾਰਮਿਕ ਦੀਵਾਨ ਸਜਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦੀਪ ਸਿੰਘ ਮੂੰਮ ਅਤੇ ਬਲਜਿੰਦਰ ਸਿੰਘ ਸੱਗੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅੱਖਾਂ ਦੇ ਕੈਂਪ 'ਚ 560 ਰੋਗੀਆਂ ਦੀ ਜਾਂਚ

ਅਹਿਮਦਗੜ੍ਹ, 19 ਮਾਰਚ (ਪੁਰੀ)-ਮਹਾਂਵੀਰ ਦਲ ਸ਼੍ਰੀ ਸਨਾਤਨ ਧਰਮ ਪ੍ਰਚਾਰਕ ਸਭਾ ਅਹਿਮਦਗੜ੍ਹ ਵਲੋਂ 44ਵਾਂ ਸਲਾਨਾ ਅੱਖਾਂ ਦੇ ਮੁਫ਼ਤ ਇਲਾਜ ਸਬੰਧੀ ਕੈਂਪ ਲਗਾਇਆ ਗਿਆ | ਸਵ. ਡੀ.ਕੇ. ਓਸਵਾਲ ਯਾਦਗਾਰੀ ਹਸਪਤਾਲ ਬਜਰੰਗ ਅਖਾੜਾ ਅਹਿਮਦਗੜ੍ਹ ਵਿਖੇ ਲਗਾਏ ਗਏ ਕੈਂਪ ਵਿਚ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਕੈਂਪ 22 ਨੂੰ

ਪੱਖੋਵਾਲ-ਸਰਾਭਾ, 19 ਮਾਰਚ (ਕਿਰਨਜੀਤ ਕੌਰ ਗਰੇਵਾਲ)-ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਅਹਿਮ ਯੋਗਦਾਨ ਪਾ ਰਹੀ ਧਾਰਮਿਕ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਡਾਂਗੋਂ ਵਲੋਂ ਸ੍ਰੀ ਨਾਨਕਸਰ ਦਰਬਾਰ ਡਾਂਗੋਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਤੇ ਸੰਤ ਬਾਬਾ ਮੀਹਾਂ ਸਿੰਘ ...

ਪੂਰੀ ਖ਼ਬਰ »

ਬੀ. ਕੇ. ਯੂ. ਡਕੌਂਦਾ ਵਲੋਂ ਪਿੰਡ ਡੱਲਾ 'ਚ ਇਕਾਈ ਦਾ ਗਠਨ

ਜਗਰਾਉਂ, 19 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਪਿੰਡ ਡੱਲਾ ਵਿਖੇ ਹੋਈ, ਜਿਸ 'ਚ ਪਿੰਡ ਡੱਲਾ ਦੀ ਇਕਾਈ ਦਾ ਹਰਪ੍ਰੀਤ ਸਿੰਘ ਨੂੰ ਪ੍ਰਧਾਨ, ਬੂਟਾ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਕੈਂਬਾਂ ਸਾਹਿਬ ਪਾਤਿਸ਼ਾਹੀ 6ਵੀਂ ਧਾਲੀਆਂ ਦਾ ਸਾਲਾਨਾ ਜੋੜ ਮੇਲਾ ਨਗਰ ਕੀਰਤਨ ਨਾਲ ਸ਼ੁਰੂ

ਰਾਏਕੋਟ, 19 ਮਾਰਚ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਕੈਂਬਾਂ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਧਾਲੀਆਂ ਦਾ ਸਾਲਾਨਾ ਜੋੜ ਮੇਲਾ ਵਿਸ਼ਾਲ ਨਗਰ ਕੀਰਤਨ ਨਾਲ ਸ਼ੁਰੂ ਹੋਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਫੁੱਲਾਂ ਵਾਲੀ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀ

ਜਗਰਾਉਂ, 19 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਸ਼ਿਆਂ ਦੇ ਵਿਰੁੱਧ ਜਗਰਾਉਂ 'ਚ ਸਿਵਲ ਪ੍ਰਸ਼ਾਸਨ ਵਲੋਂ ਏ.ਡੀ.ਸੀ. ਮੇਜਰ ਅਮਿਤ ਸਰੀਨ ਦੀ ਅਗਵਾਈ ਹੇਠ ਸਾਈਕਲ ਰੈਲੀ ਕੱਢੀ ਗਈ | ਇਸ ਸਾਈਕਲ ਰੈਲੀ ਨੂੰ ਹਲਕਾ ...

ਪੂਰੀ ਖ਼ਬਰ »

ਸਮਾਜ ਸੇਵੀ ਪ੍ਰਵਾਸੀ ਭਾਰਤੀ ਵਲੋਂ ਰਤਨ ਸਕੂਲ ਦੇ ਵਿਕਾਸ ਲਈ 50 ਹਜ਼ਾਰ ਦੀ ਰਾਸ਼ੀ ਭੇਟ

ਜੋਧਾਂ, 19 ਮਾਰਚ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਵਿਖੇ ਪਿ੍ੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਸਮਾਜ ਸੇਵੀ ਐੱਨ.ਆਰ.ਆਈ ਸੂਬੇਦਾਰ ਗੁਰਦੇਵ ...

ਪੂਰੀ ਖ਼ਬਰ »

22 ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗੀ ਕਾਂਗਰਸ-ਗਿੱਲ ਬੇਰਕਲਾਂ

ਮਲੌਦ, 19 ਮਾਰਚ (ਦਿਲਬਾਗ ਸਿੰਘ ਚਾਪੜਾ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਤੱਕ ਦੀਆਂ ਬਣੀਆਂ ਸਰਕਾਰਾ ਵਿਚੋਂ ਸਭ ਤੋ ਨਾਲਾਇਕ ਸਰਕਾਰ ਅਤੇ ਮਾੜੀ ਪਾਰਟੀ ਸਾਬਿਤ ਹੋਈ ਹੈ, ...

ਪੂਰੀ ਖ਼ਬਰ »

ਬੀ. ਜੇ. ਪੀ. ਸਰਕਲ ਮਲੌਦ ਦੀ ਸਾਰੀ ਜਨਰਲ ਬਾਡੀ ਭੰਗ

ਮਲੌਦ, 19 ਮਾਰਚ (ਸਹਾਰਨ ਮਾਜਰਾ)-ਬੀ.ਜੇ.ਪੀ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਵਲੋਂ ਭਾਜਪਾ ਦੇ ਲੰਮੇ ਸਮੇਂ ਤੋਂ ਸੇਵਾਵਾਂ ਕਰ ਰਹੇ ਸੀਨੀਅਰ ਆਗੂ ਸੁਖਵੀਰ ਸਿੰਘ ਚੋਮੋਂ ਨੂੰ ਬੀ.ਜੇ.ਪੀ ਸਰਕਲ ਮਲੌਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਇਕ ਪਾਤਰੀ ਨਾਟਕ 'ਰਾਹਾਂ ਵਿਚ ਅੰਗਿਆਰ ਬੜੇ ਸੀ' ਦਾ ਮੰਚਨ

ਸਮਰਾਲਾ, 19 ਮਾਰਚ (ਗੋਪਾਲ ਸੋਫਤ)-ਨਾਮਵਰ ਰੰਗ ਕਰਮੀ ਅਤੇ ਨਿਰਦੇਸ਼ਕ ਰਾਜਵਿੰਦਰ ਦੀ ਨਿਰਦੇਸ਼ਨਾ ਹੇਠ ਇੱਕ ਪਾਤਰੀ ਨਾਟਕ 'ਰਾਹਾਂ ਵਿਚ ਅੰਗਿਆਰ ਬੜੇ ਸੀ' ਅਕਸ ਰੰਗਮੰਚ ਦੀ ਅਦਾਕਾਰ ਨੂਰ ਕੰਵਲ ਨੇ ਬੀਤੀ ਰਾਤ ਸਮਰਾਲਾ ਵਿਚ ਖੇਡਿਆ¢ ਇਸ ਮੌਕੇ ਗੁਰਭਜਨ ਗਿੱਲ ਅਤੇ ...

ਪੂਰੀ ਖ਼ਬਰ »

ਸਿਹਤ ਬਲਾਕ ਪਾਇਲ ਵਿਖੇ ਏਡਜ਼ ਜਨ ਜਾਗਰੂਕਤਾ ਮੁਹਿੰਮ ਜਾਰੀ

ਪਾਇਲ, 19 ਮਾਰਚ (ਨਿਜ਼ਾਮਪੁਰ/ ਰਜਿੰਦਰ ਸਿੰਘ)-ਡਾਕਟਰ ਜੈਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐੱਚ.ਸੀ ਪਾਇਲ ਦੇ ਵੱਖ-ਵੱਖ ਪਿੰਡਾਂ ਵਿਚ ਐੱਚ.ਆਈ.ਵੀ. ਏਡਜ਼ ਜਨ ਜਾਗਰੂਕਤਾ ਮੁਹਿੰਮ ਜਾਰੀ ਹੈ¢ ਇਸ ਮੌਕੇ ਡਾ. ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ...

ਪੂਰੀ ਖ਼ਬਰ »

ਐੱਨ. ਆਰ. ਆਈ. ਵਲੋਂ ਦੋ ਸਕੂਲਾਂ ਦੇ ਬੱਚਿਆਂ ਨੂੰ ਬੂਟ ਭੇਟ

ਗੁਰੂਸਰ ਸੁਧਾਰ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਮਾਰਟ ਸਕੂਲ ਘੁਮਾਣ ਵਿਖੇ ਸਮੂਹ ਵਿਦਿਆਰਥੀਆਂ, ਵਿਦਿਆਰਥਣਾਂ ਨੂੰ ਐੱਨ.ਆਰ.ਆਈ. ਭਗਵੰਤ ਸਿੰਘ ਵਲੋਂ ਐੱਚ.ਡੀ.ਐੱਫ਼.ਸੀ. ਬੈਂਕ ਬ੍ਰਾਂਚ ਸੁਧਾਰ ਮੈਨੇਜਰ ਕਮਲਦੀਪ ...

ਪੂਰੀ ਖ਼ਬਰ »

ਫੱਲੇਵਾਲ 'ਚ ਨਗਰ ਕੀਰਤਨ ਦਾ ਭਰਵਾਂ ਸਵਾਗਤ

ਜੋਧਾਂ/ਲੋਹਟਬੱਦੀ, 19 ਮਾਰਚ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਗੁੱਜਰਵਾਲ ਤੋਂ ਸਾਲਾਨਾ ਜੋੜ ਮੇਲ ਮੌਕੇ ਜਾਰੀ ਸਮਾਗਮਾਂ ਦੌਰਾਨ ਅੱਜ ਵਿਸ਼ਾਲ ...

ਪੂਰੀ ਖ਼ਬਰ »

ਸਵ: ਅਵਤਾਰ ਸਿੰਘ ਧਾਲੀਵਾਲ ਲੀਲ੍ਹ ਨਮਿਤ ਸ਼ਰਧਾਂਜਲੀ ਸਮਾਰੋਹ

ਪੱਖੋਵਾਲ/ਸਰਾਭਾ, 19 ਮਾਰਚ (ਕਿਰਨਜੀਤ ਕੌਰ ਗਰੇਵਾਲ)-ਸਵ: ਅਵਤਾਰ ਸਿੰਘ ਧਾਲੀਵਾਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੀਲ੍ਹ ਦੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਹੋਇਆ | ਅੱਜ ਪਹਿਲਾਂ ਸ੍ਰੀ ਅਖੰਡ ...

ਪੂਰੀ ਖ਼ਬਰ »

ਫ਼ਸਲਾਂ ਦੇ ਹੋਏ ਨੁਕਸਾਨ ਲਈ ਗਿਰਦਾਵਰੀ ਦੀ ਮੰਗ

ਜਗਰਾਉਂ, 19 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਬੇਮੌਸਮੀ ...

ਪੂਰੀ ਖ਼ਬਰ »

ਜਥਾ ਦਿੱਲੀ ਮਹਾਂਪੰਚਾਇਤ ਲਈ ਰਵਾਨਾ

ਜਗਰਾਉਂ, 19 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸੰਯੁਕਤ ਕਿਸਾਨ ਮੋਰਚੇ ਦੀ ਅੱਜ 20 ਮਾਰਚ ਨੂੰ ਰਾਮਲੀਲ੍ਹਾ ਮੈਦਾਨ ਦਿੱਲੀ 'ਚ ਹੋਣ ਵਾਲੀ ਰੈਲੀ ਲਈ ਵੱਡੀ ਤਾਦਾਦ 'ਚ ਕਿਸਾਨ-ਮਜ਼ਦੂਰ ਰੇਲ ਗੱਡੀਆਂ ਅਤੇ ਹੋਰ ਸਾਧਨਾਂ ਰਾਹੀਂ ਰਵਾਨਾ ਹੋਏ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਨਗਰ ਕੌਂਸਲ ਦੀ ਸਵੱਛ ਭਾਰਤ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ

ਜਗਰਾਉਂ, 19 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੀ ਸਵੱਛ ਭਾਰਤ ਦੀ ਟੀਮ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਪਲਾਸਟਿਕ ਮੁਕਤ ਸ਼ਹਿਰ ਕਰਨ ਵਿਸ਼ੇ ਹੇਠ ਬੈਨਰ ਲਗਾ ਕੇ ਜਗਰਾਉਂ 'ਚ ਕੱਢੀ ਸਾਈਕਲ ...

ਪੂਰੀ ਖ਼ਬਰ »

ਲੱਜਿਆਵਤੀ ਜੈਨ ਮੈਮੋਰੀਅਲ ਹਸਪਤਾਲ ਰਾਏਕੋਟ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ

ਰਾਏਕੋਟ, 19 ਮਾਰਚ (ਬਲਵਿੰਦਰ ਸਿੰਘ ਲਿੱਤਰ)-ਲੱਜਿਆਵਤੀ ਜੈਨ ਮੈਮੋਰੀਅਲ ਹਸਪਤਾਲ ਬਰਨਾਲਾ ਚੌਂਕ, ਰਾਏਕੋਟ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ | ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਡਾ: ਰਮੇਸ਼ ਜੈਨ ਨੇ ਦੱਸਿਆ ਕੈਂਪ ਦੌਰਾਨ ਦਿਲ, ਦਿਮਾਗ, ਫੇਫੜੇ ...

ਪੂਰੀ ਖ਼ਬਰ »

ਸਵ: ਮਨਜੀਤ ਕੌਰ ਮੋਹੀ ਨਮਿਤ ਅੰਤਿਮ ਅਰਦਾਸ 23 ਨੂੰ

ਮੁੱਲਾਂਪੁਰ ਦਾਖਾ, 19 ਮਾਰਚ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਰਾਏਕੋਟ ਰੋਡ ਮੰਡੀ ਮੁੱਲਾਂਪੁਰ, ਕਈ ਹੋਰ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕੀ ਪ੍ਰਧਾਨ ਅਤੇ ਸ਼ੈੱਲਰ ਉਦਯੋਗ ਮਾਲਕ ਅਨੰਦ ਸਰੂਪ ਸਿੰਘ ਮੋਹੀ ਦੀ ਧਰਮ ਪਤਨੀ ਅਤੇ ਦਮਨਜੀਤ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ ਵਿਚ ਇਨਕਲਾਬੀ ਨਾਟਕ ਕਰਵਾਏ

ਮਲੌਦ, 19 ਮਾਰਚ (ਸਹਾਰਨ ਮਾਜਰਾ)-ਨੌਜਵਾਨ ਭਾਰਤ ਸਭਾ ਮਲੌਦ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਪਿੰਡ ਸੇਖਾ, ਸਹਾਰਨ ਮਾਜਰਾ, ਰਾਮਗੜ੍ਹ ਸਰਦਾਰਾਂ, ਸੋਮਲਖੇੜੀ ਅਤੇ ਪਿੰਡ ਗੋਸਲ ਵਿਖੇ ਸੂਬਾ ਪ੍ਰਧਾਨ ਰੁਪਿੰਦਰ ...

ਪੂਰੀ ਖ਼ਬਰ »

33ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ 'ਚ ਦੂਜੇ ਦਿਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ

ਲੁਧਿਆਣਾ, 19 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਹੋਏ 33ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ...

ਪੂਰੀ ਖ਼ਬਰ »

ਵਾਤਾਵਰਨ ਪ੍ਰੇਮੀਆਂ ਵਲੋਂ ਲੁਧਿਆਣਾ ਵਿਚ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਵਿਰੁੱਧ ਐਨ. ਜੀ. ਟੀ. ਵਿਚ ਪਟੀਸ਼ਨ ਦਾਇਰ

ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਲੁਧਿਆਣਾ ਵਿਚ ਦਰੱਖਤਾਂ ਦੀ ਨਾਜਾਇਜ਼ ਕਟਾਈ ਦੀਆਂ ਵੱਡੀ ਗਿਣਤੀ ਵਿਚ ਵਾਪਰ ਰਹੀਆਂ ਘਟਨਾਵਾਂ ਕਾਰਨ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਕੁਲਦੀਪ ਸਿੰਘ ਖਹਿਰਾ, ਇੰਜੀ. ਕਪਿਲ ਦੇਵ, ਡਾ: ਅਮਨਦੀਪ ...

ਪੂਰੀ ਖ਼ਬਰ »

ਪ੍ਰੈੱਸ ਦੀ ਆਜ਼ਾਦੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ 'ਆਪ' ਸਰਕਾਰ-ਮਾਨ ਸਿੰਘ ਗਰਚਾ

ਭਾਮੀਆਂ ਕਲਾਂ, 19 ਮਾਰਚ (ਜਤਿੰਦਰ ਭੰਬੀ)- ਸਯੁੰਕਤ ਅਕਾਲੀ ਦਲ ਦੇ ਸੀਨੀਅਰ ਆਗੂ ਮਾਨ ਸਿੰਘ ਗਰਚਾ ਨੇ ਆਪ ਸਰਕਾਰ ਵੱਲੋਂ 'ਅਜੀਤ' ਅਖਬਾਰ ਪ੍ਰਤੀ ਵਰਤੇ ਜਾ ਰਹੇ ਅੜੀਅਲ ਰਵੱਈਏ ਦੀ ਘੋਰ ਨਿੰਦਾ ਕਰਦਿਆਂ ਇਸ ਨੂੰ ਪ੍ਰੈਸ ਦੀ ਅਜਾਦੀ 'ਤੇ ਸਿੱਧਾ ਹਮਲਾ ਕਰਾਰ ਦਿੱਤਾ | ...

ਪੂਰੀ ਖ਼ਬਰ »

ਸੜਕ ਦੇ ਵਿਚਕਾਰ ਲੱਗੇ ਖੰਭੇ ਨਾਲ ਵਾਪਰ ਸਕਦੈ ਭਿਆਨਕ ਹਾਦਸਾ

ਫੁੱਲਾਂਵਾਲ, 19 ਮਾਰਚ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪੈਦੇਂ ਪਿੰਡ ਫੁੱਲਾਂਵਾਲ ਚੌਕ ਤੋਂ ਪਿੰਡ ਥਰੀਕੇ ਨੂੰ ਜਾਂਦੀ ਸੜਕ ਦੀ ਸਰਵਿਸ ਲਾਇਨ ਦੇ ਵਿਚਕਾਰ ਬਿਜਲੀ ਸਪਲਾਈ ਵਾਲੇ ਖੰਭੇ ਕਾਰਨ ਕਿਸੇ ਸਮੇਂ ਵੀ ਭਿਆਨਕ ਹਾਦਸਾ ਵਾਪਰ ਸਕਦਾ ...

ਪੂਰੀ ਖ਼ਬਰ »

ਸ਼ਹਿਰ 'ਚੋਂ ਲੰਘਦੇ ਛੋਟੇ ਨਾਲਿਆਂ ਵਿਚ ਕੂੜੇ ਦੀ ਭਰਮਾਰ

ਲੁਧਿਆਣਾ, 19 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਬੱੁਢਾ ਨਾਲਾ ਕਾਇਆਕਲਪ ਪਰਿਯੋਜਨ ਤਹਿਤ ਨਾਲੇ ਵਿਚੋਂ ਗੰਦਗੀ ਨੰੂ ਦੂਰ ਕਰਨ ਦੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ | ਪਰ ਉਥੇ ਹੀ ਸ਼ਹਿਰ ਵਿਚੋਂ ਲੰਘਦੇ ਛੋਟੇ ਨਾਲੇ ਗੰਦਗੀ ਨਾਲ ਭਰੇ ਹੋਏ ...

ਪੂਰੀ ਖ਼ਬਰ »

ਧੋਖਾਧੜੀ ਕਰਨ ਦੇ ਦੋਸ਼ ਤਹਿਤ ਕੇਸ ਦਰਜ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਹਲਵਾਈ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਖੁਸ਼ੀ ਰਾਮ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਕੇਸ਼ ਕੁਮਾਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਤਵਾਰ ਨੂੰ ਲੁਧਿਆਣਾ ਵਿਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ | ...

ਪੂਰੀ ਖ਼ਬਰ »

500 ਮਰੀਜ਼ਾਂ ਦੀ ਸਿਹਤ ਦਾ ਨਿਰੀਖਣ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਡਾਇਬਟੀਜ਼ ਫ੍ਰੀ ਵਰਲਡ ਵਲੋਂ ਸਮਾਜ ਵਿਚ ਲੋੜਵੰਦ ਮਰੀਜ਼ਾਂ ਲਈ ਸ਼ੂਗਰ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਤੇ ਇਲਾਜ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਇਸੇ ਲੜੀ ਤਹਿਤ ਸੰਸਥਾ ਦੇ ਮੁਖੀ ਡਾ. ਸੁਰਿੰਦਰ ਗੁਪਤਾ ਦੀ ਅਗਵਾਈ ...

ਪੂਰੀ ਖ਼ਬਰ »

ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਵਿੱਦਿਅਕ ਦੌਰਾ

ਲੁਧਿਆਣਾ, 19 ਮਾਰਚ(ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਤੇ ਸਮਾਜ ਸ਼ਾਸਤਰ ਵਿਭਾਗ ਵਲੋਂ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਵਿਧਾਨ ਸਭਾ ਦੀ ਇੱਕ ਰੋਜ਼ਾ ਵਿਦਿਅਕ ਦੌਰਾ ਕੀਤਾ ਗਿਆ | ਇਹ ਦੌਰਾ ਪਿ੍ੰਸੀਪਲ ਸੁਮਨ ਲਤਾ ਦੀ ਯੋਗ ...

ਪੂਰੀ ਖ਼ਬਰ »

22 ਸਾਲਾਂ ਤੋਂ ਲਾਪਤਾ ਔਰਤ ਪਰਿਵਾਰ ਨੂੰ ਮਿਲੀ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਰਮਿਲਾ ਨਾਂਅ ਦੀ ਮੰਦਬੁੱਧੀ ਔਰਤ ਅੱਜ ਤੋਂ 22 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਰੂਖਾਬਾਦ 'ਚ ਪੈਂਦੇ ਆਪਣੇ ਸਹੁਰਾ ਪਿੰਡ ਬਿਲਹਾ ਤੋਂ ਗੁੰਮ ਹੋ ਗਈ ਸੀ | ਉਸ ਤੋਂ ਕਈ ਸਾਲ ਬਾਅਦ ਪਤਾ ਨਹੀਂ ਕਿੱਥੇ ਭਟਕਦੀ ਰਹੀ | ਫਿਰ 12 ਦਸੰਬਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX