ਦੇਸ਼ ਦੀ ਰਾਜਧਾਨੀ ਦਿੱਲੀ 'ਚ ਮਾਸੂਮ ਜਿਹੇ ਦੋ ਸਕੇ ਭਰਾਵਾਂ ਨੂੰ ਅਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਮਾਰ ਦੇਣ ਦੀ ਘਟਨਾ ਨੇ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਇਕ ਵਾਰ ਫਿਰ ਅਵਾਰਾ ਪਸ਼ੂਆਂ ਤੇ ਖ਼ਾਸ ਤੌਰ 'ਤੇ ਅਵਾਰਾ ਕੁੱਤਿਆਂ ਦੀ ਬੇਹੱਦ ਗੰਭੀਰ ਹੁੰਦੀ ਜਾਂਦੀ ਸਮੱਸਿਆ ਵੱਲ ਦਿਵਾਇਆ ਹੈ। ਇਸ ਭਿਆਨਕ ਅਤੇ ਦਿਲ ਕੰਬਾਊ ਘਟਨਾ 'ਚ ਮਾਰੇ ਗਏ ਦੋਵੇਂ ਮਾਸੂਮ ਭਰਾਵਾਂ 'ਚੋਂ ਇਕ ਦੀ ਉਮਰ ਸੱਤ ਸਾਲ ਅਤੇ ਦੂਜੇ ਦੀ ਉਮਰ ਪੰਜ ਸਾਲ ਦੱਸੀ ਜਾਂਦੀ ਹੈ। ਵੱਡੀ ਤ੍ਰਾਸਦੀ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਵੱਡੇ ਭਰਾ ਨੂੰ ਲਗਭਗ ਦਸ ਖੂੰਖਾਰ ਕੁੱਤਿਆਂ ਨੇ ਬੀਤੇ ਸ਼ੁੱਕਰਵਾਰ ਨੂੰ ਨੋਚਿਆ ਸੀ, ਜਦੋਂ ਕਿ ਦੂਜੇ ਛੋਟੇ ਭਰਾ ਨੂੰ ਦੋ ਦਿਨ ਬਾਅਦ ਵੀਰਵਾਰ ਨੂੰ ਮਾਰ ਦਿੱਤਾ ਗਿਆ। ਦੋਵੇਂ ਵਾਰੀ ਕੁੱਤਿਆਂ ਨੇ ਇੰਨੇ ਭਿਆਨਕ ਤਰੀਕੇ ਨਾਲ ਬੱਚਿਆਂ ਨੂੰ ਨੋਚਿਆ ਕਿ ਦੋਵਾਂ ਦੇ ਕਈ ਥਾਵਾਂ ਤੋਂ ਅੰਗ ਕੱਟੇ ਗਏ। ਇਹ ਘਟਨਾਵਾਂ ਦਿਨੇ-ਦੁਪਹਿਰੇ ਵਾਪਰੀਆਂ ਅਤੇ ਜਿਸ ਇਲਾਕੇ 'ਚ ਇਹ ਵਾਪਰੀਆਂ ਹਨ, ਉੱਥੋਂ ਦੇ ਲੋਕਾਂ 'ਚ ਇਨ੍ਹਾਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਇਸ ਤਰ੍ਹਾਂ ਹੈ, ਜਿਵੇਂ ਜੰਗਲ 'ਚੋਂ ਨਿਕਲ ਕੇ ਭੇੜੀਏ ਸ਼ਹਿਰ 'ਚ ਆ ਗਏ ਹੋਣ। ਇਸੇ ਤਰ੍ਹਾਂ ਜਲੰਧਰ ਵਿਚ ਦਸਵੀਂ ਦੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਜਾਂਦੇ ਸਮੇਂ ਕੁੱਤਿਆਂ ਵਲੋਂ ਨੋਚ ਲੈਣ ਦੀ ਘਟਨਾ ਨੂੰ ਹੁਣੇ ਇਕ ਹੀ ਦਿਨ ਹੋਇਆ ਹੈ।
ਅਵਾਰਾ ਕੁੱਤਿਆਂ ਵਲੋਂ ਇਸ ਤਰ੍ਹਾਂ ਬੱਚਿਆਂ ਨੂੰ ਨੋਚ-ਨੋਚ ਕੇ ਮਾਰ ਦੇਣ ਦੀ ਇਹ ਘਟਨਾ ਪਹਿਲੀ ਨਹੀਂ ਹੈ, ਅਵਾਰਾ ਪਸ਼ੂਆਂ ਅਤੇ ਖ਼ਾਸ ਤੌਰ 'ਤੇ ਕੁੱਤਿਆਂ ਕਰਕੇ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਤੇ ਮੌਤਾਂ ਨੂੰ ਲੈ ਕੇ ਉੱਤਰ ਭਾਰਤ ਅਤੇ ਖ਼ਾਸਕਰ ਪੰਜਾਬ 'ਚ ਚਿਰਾਂ ਤੋਂ ਆਵਾਜ਼ ਉਠਾਈ ਜਾਂਦੀ ਰਹੀ ਹੈ। ਅਜੇ ਪਿਛਲੇ ਮਹੀਨੇ ਹੀ ਫਗਵਾੜਾ 'ਚ ਅਵਾਰਾ ਪਸ਼ੂਆਂ ਕਾਰਨ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਕ ਰਿਪੋਰਟ ਅਨੁਸਾਰ ਪੰਜਾਬ ਦੀਆਂ ਸੜਕਾਂ 'ਤੇ ਲਗਭਗ ਡੇਢ ਲੱਖ ਅਵਾਰਾ ਪਸ਼ੂ ਘੁੰਮ ਰਹੇ ਹਨ। ਅਵਾਰਾ ਜਾਨਵਰਾਂ 'ਚ ਬੇਸਹਾਰਾ ਗਾਵਾਂ ਅਤੇ ਢੱਠਿਆਂ ਦੀ ਸਮੱਸਿਆ ਪਹਿਲਾਂ ਸਿਰਫ਼ ਪਿੰਡਾਂ ਤੱਕ ਹੀ ਦੇਖੀ-ਸੁਣੀ ਜਾਂਦੀ ਸੀ, ਪਰ ਹੁਣ ਤਾਂ ਸ਼ਹਿਰਾਂ 'ਚ ਵੀ ਅਵਾਰਾ ਗਾਵਾਂ ਤੇ ਢੱਠੇ ਵੱਡੀ ਗਿਣਤੀ ਇੱਧਰ-ਉੱਧਰ ਘੁੰਮਦੇ ਅਤੇ ਕੂੜੇ 'ਚ ਮੂੰਹ ਮਾਰਦੇ ਦੇਖੇ ਜਾ ਸਕਦੇ ਹਨ। ਪਿੰਡਾਂ 'ਚ ਘੁੰਮਦੇ ਅਵਾਰਾ ਪਸ਼ੂਆਂ ਦੇ ਨਾਲ-ਨਾਲ ਸ਼ਹਿਰੀ ਖੇਤਰਾਂ 'ਚ ਵੀ ਗਿਣਤੀ ਵਧਣ ਨਾਲ ਇਨ੍ਹਾਂ ਦੀ ਸ਼ਹਿਰਾਂ ਵਿਚ ਵੀ ਦਹਿਸ਼ਤ 'ਚ ਵਾਧਾ ਹੋਇਆ ਹੈ ਅਤੇ ਕਈ ਵਾਰ ਇਨ੍ਹਾਂ ਦੀ ਆਪਸੀ ਲੜਾਈ ਦੇ ਕਾਰਨ ਲੋਕਾਂ ਦੀ ਮੌਤ ਤੱਕ ਹੋ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਹਨ। ਢੱਠਿਆਂ ਦੀ ਆਪਸੀ ਲੜਾਈ ਦੀ ਤਾਜ਼ਾ ਘਟਨਾ ਪਿਛਲੇ ਦਿਨੀਂ ਪਿੰਜੌਰ ਵਿਚ ਵੇਖਣ ਨੂੰ ਮਿਲੀ ਜਿਥੇ ਇਕ ਮਾਸੂਮ 6 ਸਾਲਾ ਬੱਚੀ ਇਕ ਢੱਠੇ ਦੇ ਪੈਰਾਂ ਹੇਠਾਂ ਕੁਚਲ ਕੇ ਮਾਰੀ ਗਈ। ਇਨ੍ਹਾਂ ਦੀ ਲੜਾਈ ਕਾਰਨ ਲੋਕਾਂ ਦੀ ਸੰਪਤੀ ਨੂੰ ਨੁਕਸਾਨ ਹੋਣ ਦੀਆਂ ਘਟਨਾਵਾਂ ਤਾਂ ਅਣਗਿਣਤ ਹਨ। ਅਵਾਰਾ ਪਸ਼ੂਆਂ ਕਾਰਨ ਵੱਡੀਆਂ ਸੜਕਾਂ ਅਤੇ ਇੱਥੋਂ ਤੱਕ ਕਿ ਕੌਮੀ ਮੁੱਖ ਮਾਰਗਾਂ 'ਤੇ ਵੀ ਹਾਦਸੇ ਹੁੰਦੇ ਰਹਿੰਦੇ ਹਨ। ਇਨ੍ਹਾਂ 'ਚੋਂ ਕਈ ਤਾਂ ਇੰਨੇ ਗੰਭੀਰ ਹੁੰਦੇ ਹਨ, ਜਿਨ੍ਹਾਂ 'ਚ ਜਾਨ ਅਤੇ ਮਾਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਜਾਂਦਾ ਹੈ।
ਪੇਂਡੂ ਜੀਵਨ 'ਚ ਖੇਤੀ ਦਾ ਬਹੁਤ ਜ਼ਿਆਦਾ ਆਧੁਨਿਕੀਕਰਨ ਹੋ ਜਾਣ ਨਾਲ ਇਕ ਪਾਸੇ ਜਿੱਥੇ ਬੇਕਾਰ ਢੱਠਿਆਂ ਦੀ ਗਿਣਤੀ ਬਹੁਤ ਵਧੀ ਹੋਈ ਹੈ, ਉੱਥੇ ਡੇਅਰੀ ਉਦਯੋਗ ਦੇ ਪ੍ਰਸਾਰ ਨਾਲ ਦੁੱਧ ਨਾ ਦੇ ਸਕਣ ਵਾਲੀਆਂ ਗਾਵਾਂ ਨੂੰ ਵੀ ਖੁੱਲ੍ਹਾ ਛੱਡ ਦੇਣ ਦੀਆਂ ਵਧਦੀਆਂ ਘਟਨਾਵਾਂ ਕਾਰਨ ਵੀ ਅਵਾਰਾ ਘੁੰਮਣ ਵਾਲੇ ਪਸ਼ੂਆਂ ਦੀ ਗਿਣਤੀ ਵਧੀ ਹੈ। ਪਿੰਡਾਂ ਦੇ ਵਧਦੇ ਸ਼ਹਿਰੀਕਰਨ ਅਤੇ ਰਿਹਾਇਸ਼ੀ ਖੇਤਰਾਂ ਦੀ ਹੱਦ ਹਦੂਦ ਖੇਤਾਂ ਤੱਕ ਪਹੁੰਚ ਜਾਣ ਨਾਲ ਮਰੇ ਪਸ਼ੂਆਂ ਲਈ ਬਣੀਆਂ ਹੱਡਾ ਰੋੜੀਆਂ ਦੇ ਰਿਹਾਇਸ਼ੀ ਖੇਤਰਾਂ ਦੇ ਅੰਦਰ ਤੱਕ ਆ ਜਾਣ ਨਾਲ ਕੁੱਤਿਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਦਹਿਸ਼ਤ ਵੀ ਵਧੀ ਹੈ। ਅਜਿਹੇ ਕੁੱਤੇ ਸਿਰਫ਼ ਬੱਚਿਆਂ 'ਤੇ ਹੀ ਹਮਲੇ ਨਹੀਂ ਕਰਦੇ ਸਗੋਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੀ ਸ਼ਿਕਾਰ ਬਣਾਉਣ ਲੱਗੇ ਹਨ।
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸੇ ਅਤੇ ਕੁੱਤਿਆਂ ਵਲੋਂ ਲੋਕਾਂ ਨੂੰ ਕੱਟੇ ਜਾਣ ਦੀਆਂ ਘਟਨਾਵਾਂ ਇਸ ਹੱਦ ਤੱਕ ਵਧੀਆਂ ਹਨ ਕਿ ਹਾਈ ਕੋਰਟ ਤੱਕ ਨੇ ਇਸ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਹੁਣ ਤੱਕ ਉਸ ਨੇ ਇਸ ਮੁੱਦੇ 'ਤੇ ਕੀ ਕਾਰਵਾਈ ਕੀਤੀ ਹੈ। ਪੰਜਾਬ 'ਚ ਕੁੱਤਿਆਂ ਵਲੋਂ ਕੱਟੇ ਜਾਣ ਦੀਆਂ ਘਟਨਾਵਾਂ ਬੀਤੇ ਸਾਲ ਤੋਂ ਹਰ ਮਹੀਨੇ 13700 ਤੋਂ ਵੱਧ ਤੱਕ ਪਹੁੰਚ ਚੁੱਕੀਆਂ ਹਨ। ਪੰਜਾਬ ਦੇ ਪਸ਼ੂ-ਪਾਲਣ ਮੰਤਰੀ ਨੇ ਬੇਸ਼ੱਕ ਸੂਬੇ 'ਚ ਅਵਾਰਾ ਪਸ਼ੂਆਂ ਲਈ 'ਸ਼ੈਲਟਰ ਹੋਮ' ਬਣਾਉਣ ਅਤੇ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਦੀਆਂ ਯੋਜਨਾਵਾਂ ਬਣਾਏ ਜਾਣ ਦਾ ਸੰਕੇਤ ਦਿੱਤਾ ਹੈ, ਪਰ ਸੂਬੇ ਦੇ ਹਸਪਤਾਲਾਂ ਵਿਚ ਐਂਟੀ-ਰੈਬੀਜ਼ ਟੀਕਾਕਰਨ ਦੀ ਘਾਟ ਹੋਣ ਨਾਲ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਦੀ ਸਰਕਾਰ ਜਿੰਨੀ ਜਲਦੀ ਸੰਭਵ ਹੋ ਸਕੇ। ਇਸ ਗੰਭੀਰ ਸਮੱਸਿਆ ਨੂੰ ਵਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਹੀ ਸੂਬੇ ਦੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਹੋ ਸਕੇਗੀ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਨੇ ਭਾਵੇਂ ਕਿ ਵਿੱਤੀ ਘਾਟੇ ਵਿਚ ਚੱਲ ਰਹੀ ਆਪਣੀ ਸਰਕਾਰ ਦੇ ਪਹਿਲੇ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ, ਪਰ ਸੂਬੇ ਦਾ ਮਾਲੀਆ ਵਧਾਉਣ ਲਈ ਗਊ-ਕਰ ਲਾਗੂ ਕਰਕੇ ਇਕ ਤੀਰ ਨਾਲ ਦੋ ਸ਼ਿਕਾਰ ਕਰਨ ...
ਪੰਜਾਬ ਇੰਨੇ ਸਹਿਜ ਦੌਰ ਵਿਚੋਂ ਨਹੀਂ ਗੁਜ਼ਰ ਰਿਹਾ, ਜਿੰਨਾ ਅਸੀਂ ਸਮਝੀ ਬੈਠੇ ਹਾਂ। ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਦੇ ਵਾਰਿਸ ਬਣਨਾ ਹੈ, ਉਹ ਨੌਜਵਾਨ ਤਬਕਾ ਵੱਡੇ ਦਵੰਦ ਦਾ ਸ਼ਿਕਾਰ ਹੈ। ਵਾਪਰ ਰਹੀਆਂ ਘਟਨਾਵਾਂ ਵਿਚੋਂ ਸਮੇਂ ਦਾ ਸੱਚ ਮਹਿਸੂਸ ਕਰਨ ਦੀ ਲੋੜ ਹੈ ਕਿ ...
ਆਮ ਕਰਕੇ ਮੰਨਿਆ ਜਾਂਦਾ ਹੈ ਕਿ ਸਿੱਖ ਇਤਿਹਾਸ ਰਚਦੇ ਹਨ ਪਰ ਉਸ ਬਾਰੇ ਲਿਖਦੇ ਘੱਟ ਹੀ ਹਨ। ਕਦੇ ਅਸੀਂ ਸੋਚਿਆ ਨਹੀਂ ਕਿ ਸਾਰੇ ਵਿਸ਼ਵ ਵਿਚ, ਹਰ ਦੇਸ਼ ਵਿਚ ਉਥੋਂ ਦੇ ਪੁਰਾਤਨ ਇਤਿਹਾਸ ਦਾ ਵੇਰਵਾ ਅਜਾਇਬ ਘਰਾਂ (ਮਿਊਜ਼ਮਾਂ) ਵਿਚ ਸੰਭਾਲ ਕੇ ਰੱਖਿਆ ਜਾਂਦਾ ਹੈ। ਤੁਸੀਂ ...
ਹੁਣ ਇਹ ਸਾਫ਼ ਹੋ ਗਿਆ ਹੈ ਕਿ ਸੰਸਦ ਦੇ ਹਰ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਇਹ ਇੰਤਜ਼ਾਮ ਕਰ ਲਿਆ ਜਾਂਦਾ ਹੈ ਕਿ ਦੋਵਾਂ ਸਦਨਾਂ ਦੀ ਕਾਰਵਾਈ ਸੁਚਾਰੂ ਰੂਪ ਨਾਲ ਨਾ ਚੱਲੇ ਅਤੇ ਰੌਲੇ-ਰੱਪੇ 'ਚ ਪੂਰਾ ਇਜਲਾਸ ਬੀਤ ਜਾਏ। ਆਮ ਤੌਰ 'ਤੇ ਹਰ ਇਜਲਾਸ ਤੋਂ ਪਹਿਲਾਂ ਕੋਈ ਅਜਿਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX