ਵਿਸ਼ਾਖਾਪਟਨਮ, 19 ਮਾਰਚ (ਏਜੰਸੀ)-ਆਸਟ੍ਰੇਲੀਆ ਦੇ ਖ਼ਿਲਾਫ਼ ਦੂਸਰੇ ਇਕ ਦਿਨਾ ਮੈਚ 'ਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਟਾਸ ਜਿੱਤ ਕੇ ਪਹਿਲੇ ਤਾਂ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ ਸਿਰਫ 117 ਦੌੜਾਂ 'ਤੇ ਸਮੇਟ ਦਿੱਤਾ ਅਤੇ ਫਿਰ 11 ਓਵਰਾਂ 'ਚ ਹੀ 234 ਗੇਂਦਾਂ ਬਾਕੀ ਰਹਿੰਦਿਆਂ ਬਿਨਾ ਕੋਈ ਵਿਕਟ ਗਵਾਏ ਟੀਚਾ ਹਾਸਲ ਕਰ ਲਿਆ | ਗੇਂਦਾਂ ਦੇ ਲਿਹਾਜ ਨਾਲ ਇਹ ਭਾਰਤ ਦੀ ਸਭ ਤੋਂ ਵੱਡੀ ਹਾਰ ਹੈ | ਇਸ ਤੋਂ ਪਹਿਲਾਂ 2019 'ਚ ਨਿਊਜ਼ੀਲੈਂਡ ਨੇ ਹੈਮਿਲਟਨ ਇਕ ਦਿਨਾ 'ਚ 212 ਗੇਂਦਾਂ ਨਾਲ ਭਾਰਤ ਨੂੰ ਹਰਾਇਆ ਸੀ, ਤਦ ਕੀਵੀਆਂ ਨੇ 14.4 ਓਵਰਾਂ 'ਚ ਹੀ 93 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ | ਆਸਟ੍ਰੇਲੀਆ ਨੇ ਇਹ ਅੰਕੜਾ ਤੂਫਾਨੀ ਅੰਦਾਜ਼ 'ਚ ਹਾਸਲ ਕੀਤਾ | ਮਿਸ਼ੇਲ ਮਾਰਸ਼ ਨੇ 36 ਗੇਂਦਾਂ 'ਚ 66 ਦੌੜਾਂ ਬਣਾਈਆਂ, ਜਿਸ 'ਚ 6 ਚੌਕੇ ਤੇ 6 ਹੀ ਛੱਕੇ ਸ਼ਾਮਿਲ ਰਹੇ | ਦੂਸਰੇ ਓਪਨਰ ਟੈਵਿ੍ਸ ਹੈੱਡ ਨੇ 170 ਦੀ ਸਟ੍ਰਾਈਕ ਰੇਟ ਨਾਲ 30 ਗੇਂਦਾਂ 'ਚ 51 ਦੌੜਾਂ ਬਣਾਈਆਂ ਤੇ 10 ਚੌਕੇ ਵੀ ਲਗਾਏ |
ਆਸਟ੍ਰੇਲੀਆ ਖ਼ਿਲਾਫ ਤੀਸਰਾ ਸਭ ਤੋਂ ਘੱਟ ਸਕੋਰ ਅੰਕੜਾ
ਆਸਟ੍ਰੇਲੀਆਈ ਬੱਲੇਬਾਜ਼ ਮਿਸ਼ੇਲ ਸਟਾਰਕ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਸਿਰਫ 26 ਓਵਰਾਂ 'ਚ 117 ਦੌੜਾਂ 'ਤੇ ਹੀ ਸਿਮਟ ਗਿਆ, ਜੋ ਉਸ ਦਾ ਤੀਸਰਾ ਸਭ ਤੋਂ ਘੱਟ ਸਕੋਰ ਅੰਕੜਾ ਹੈ | ਸੀਨ ਅਬੋਟ ਨੇ 23 ਦੌੜਾਂ ਦੇ ਕੇ ਤਿੰਨ ਅਤੇ ਨਾਥਨ ਐਲਿਸ ਨੇ ਦੋ ਵਿਕਟਾਂ ਲਈਆਂ | ਭਾਰਤ ਦਾ ਕੋਈ ਵੀ ਬੱਲੇਬਾਜ਼ ਆਸਟ੍ਰੇਲੀਆਈ ਗੇਂਦਬਾਜ਼ਾਂ ਦਾ ਸਾਹਮਣਾ ਨਾ ਕਰ ਸਕਿਆ | ਮਿਸ਼ੇਲ ਸਟਾਰਕ ਨੂੰ 'ਮੈਨ ਆਫ ਦ ਮੈਚ' ਐਲਾਨਿਆ ਗਿਆ |
ਸਾਰੇ ਭਾਰਤੀ ਬੱਲੇਬਾਜ਼ਾਂ ਦਾ ਫਲਾਪ ਸ਼ੋਅ
ਭਾਰਤੀ ਟੀਮ ਦੀ ਲਗਾਤਾਰ ਦੂਸਰੇ ਮੈਚ 'ਚ ਸ਼ੁਰੂਆਤ ਖਰਾਬ ਰਹੀ ਅਤੇ ਪਹਿਲੇ ਪੰਜ ਓਵਰਾਂ 'ਚ ਸਟਾਰਕ ਨੇ ਤਾਰੇ ਦਿਖਾ ਦਿੱਤੇ | ਵਿਰਾਟ ਕੋਹਲੀ ਨੇ 35 ਗੇਂਦਾਂ 'ਚ 31 ਦੌੜਾਂ ਬਣਾਈਆਂ, ਜਦਕਿ ਅਕਸ਼ਰ ਪਟੇਲ ਨੇ ਨਾਬਾਦ 29 ਦੌੜਾਂ ਦੀ ਪਾਰੀ ਖੇਡੀ | ਸਟਾਰਕ ਨੇ 6 ਓਵਰਾਂ 'ਚ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਉਨ੍ਹਾਂ ਸ਼ੁਭਮਨ ਗਿੱਲ (0), ਰੋਹਿਤ ਸ਼ਰਮਾ (13) ਸੂਰਿਆ ਕੁਮਾਰ ਯਾਦਵ (0) ਅਤੇ ਕੇ.ਐਲ ਰਾਹੁਲ (9) ਨੂੰ ਆਊਟ ਕੀਤਾ | ਭਾਰਤੀ ਟੀਮ 26 ਓਵਰਾਂ 'ਚ ਕੇਵਲ 117 ਦੌੜਾਂ ਹੀ ਬਣਾ ਸਕੀ |
ਨਵੀਂ ਦਿੱਲੀ, 19 ਮਾਰਚ (ਏਜੰਸੀ)- ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਐਤਵਾਰ ਨੂੰ ਇੱਥੇ ਅਲਜੀਰੀਆ ਦੀ ਬੋਆਲਮ ਰੋਮਾਇਸਾ ਨੂੰ ਹਰਾ ਕੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ | 50 ਕਿਲੋਗ੍ਰਾਮ 'ਚ ਖੇਡ ਰਹੀ ਨਿਖਤ ਨੇ ...
ਕੈਲੀਫੋਰਨੀਆ, 19 ਮਾਰਚ (ਏਜੰਸੀ)- ਰੋਹਨ ਬੋਪੰਨਾ ਅਤੇ ਮੈਥਿਊ ਅਬਡੇਨ ਨੇ ਆਪਣੇ ਇੰਡੀਅਨ ਵੇਲਸ ਓਪਨ ਖਿਤਾਬ ਨੂੰ ਉਸੇ ਤਰ੍ਹਾਂ ਨਾਲ ਸਮਾਪਤ ਕੀਤਾ, ਜਿਸ ਤਰ੍ਹਾਂ ਨਾਲ ਉਨ੍ਹਾਂ ਸ਼ੁਰੂ ਕੀਤਾ ਸੀ, ਵੇਸਲੇ ਕੂਲਹੋਫ ਅਤੇ ਨੀਲ ਸਕੂਪਸਕੀ ਨੂੰ ਹਰਾ ਕੇ ਖਿਤਾਬ ਜਿੱਤਣ ਲਈ ਮੈਚ ...
ਸੈਕਰਾਮੈਂਟੋ, 19 ਮਾਰਚ (ਹੁਸਨ ਲੜੋਆ ਬੰਗਾ)- ਇਕ ਅਮਿ੍ਤਧਾਰੀ ਸਿੱਖ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਭੇਦਭਾਵ ਕੀਤਾ ਗਿਆ ਹੈ ਤੇ ਕ੍ਰਿਪਾਨ ਪਹਿਨੀ ਹੋਣ ਕਾਰਨ ਬਾਸਕਟਬਾਲ ਮੈਚ ਵੇਖਣ ਲਈ ਉਸ ਨੂੰ ਸਟੇਡੀਅਮ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ¢ ਮਨਦੀਪ ਸਿੰਘ ਨੇ ਇਕ ਟਵੀਟ 'ਚ ...
ਰੂੜੇਕੇ ਕਲਾਂ, 19 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਜਪਾਨ ਵਿਖੇ ਕਰਵਾਈ ਜਾ ਰਹੀ ਪੈਦਲ ਚਾਲ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਦੇ ਜੰਮਪਲ ਖਿਡਾਰੀ ਅਕਸ਼ਦੀਪ ਸਿੰਘ ਨੇ ਪਹਿਲਾ ਸਥਾਨ ...
ਰੂਪਨਗਰ, 19 ਮਾਰਚ (ਸਤਨਾਮ ਸਿੰਘ ਸੱਤੀ)- ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ 31ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫ਼ੈਸਟੀਵਲ ਦੇ ਆਖ਼ਰੀ ਦਿਨ ਅੱਜ ਫਾਈਨਲ ਮੁਕਾਬਲਾ ਬੀ. ਐੱਸ. ਐੱਫ. ਅਤੇ ਪਿਛਲੇ ਹਾਕਸ ਫ਼ੈਸਟੀਵਲ ਦੀ ਜੇਤੂ ਜਰਖੜ ਅਕੈਡਮੀ ਦਰਮਿਆਨ ਖੇਡਿਆ ਗਿਆ | ...
ਸਿਡਨੀ, 19 ਮਾਰਚ (ਹਰਕੀਰਤ ਸਿੰਘ ਸੰਧਰ)-ਪਿਛਲੇ ਲੰਬੇ ਸਮੇਂ ਤੋਂ ਮਾਸਟਰ ਖੇਡਾਂ 'ਚ ਹਿੱਸਾ ਲੈ ਰਹੇ ਸਿਡਨੀ ਵਾਸੀ ਰਮਿੰਦਰ ਸਿੰਘ ਨੇ ਇਕ ਵਾਰ ਫਿਰ 5 ਤਗਮੇ ਜਿੱਤ ਕੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ | ਗੌਰਤਲਬ ਹੈ ਕਿ ਰਮਿੰਦਰ ਸਿੰਘ ਮੋਹਾਲੀ ਜ਼ਿਲ੍ਹੇ ਦੇ ਜਕੜ੍ਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX