ਤਾਜਾ ਖ਼ਬਰਾਂ


ਮਨੀਪੁਰ 'ਚ ਹੁਣ ਤੱਕ 868 ਹਥਿਆਰ, 11,518 ਗੋਲਾ ਬਾਰੂਦ ਬਰਾਮਦ, 24 ਘੰਟਿਆਂ 'ਚ 57 ਹਥਿਆਰ ਬਰਾਮਦ- ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ
. . .  1 day ago
ਵੱਖ-ਵੱਖ ਪਾਰਟੀਆਂ ਦੇ ਇਕੱਠੇ ਹੋਏ ਲੋਕਾਂ ਨੇ ਮੋਦੀ ਹਕੂਮਤ ਅਤੇ ਬ੍ਰਿਜ ਭੂਸ਼ਣ ਦਾ ਫੂਕਿਆ ਪੁਤਲਾ
. . .  1 day ago
ਕਾਹਨੂੰਵਾਨ ,7 ਜੂਨ (ਕੁਲਦੀਪ ਸਿੰਘ ਜਾਫਲਪੁਰ)- ਪਿਛਲੇ ਲੰਮੇ ਸਮੇਂ ਤੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਮਹਿਲਾ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ...
ਪਟਨਾ ਸਾਹਿਬ ਵਿਖੇ ਮਾਲ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣਾ ਸਿੱਖ ਸਿਧਾਂਤਾਂ ਦੇ ਵਿਰੁੱਧ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 7 ਜੂਨ (ਜਸਵੰਤ ਸਿੰਘ ਜੱਸ )- ਪਟਨਾ ਸਾਹਿਬ ਵਿਖੇ ਅੰਬੂਜਾ ਮਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਦੀ ਕਾਰਵਾਈ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ । ਸਿੱਖੀ ਅੰਦਰ ਬੁੱਤ ਪ੍ਰਸਤੀ ..
1.25 ਕਰੋੜ ਰੁਪਏ ਦੀ ਭੰਗ ਬਰਾਮਦ
. . .  1 day ago
ਛੱਤੀਸਗੜ੍ਹ ,7 ਜੂਨ - ਮਹਾਸਮੁੰਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਥਿਤ ਤੌਰ 'ਤੇ ਭੰਗ ਦੀ ਸਮੱਗਲਿੰਗ ਵਿਚ ਸ਼ਾਮਿਲ ਸਨ , ਲਗਭਗ 500 ਕਿਲੋਗ੍ਰਾਮ ਵਜ਼ਨ ਦਾ ਨਸ਼ੀਲਾ ਪਦਾਰਥ ਬਰਾਮਦ ...
ਰਾਜਸਥਾਨ ਰਾਜ ਮਹਿਲਾ ਕਮਿਸ਼ਨ ਨੇ ਇਕ ਲੜਕੀ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਲਿਆ ਨੋਟਿਸ
. . .  1 day ago
ਜੈਪੁਰ ,7 ਜੂਨ ਰਾਜਸਥਾਨ ਰਾਜ ਮਹਿਲਾ ਕਮਿਸ਼ਨ ਨੇ ਜੈਸਲਮੇਰ ਜ਼ਿਲ੍ਹੇ ਵਿਚ ਇਕ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਵਿਆਹ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ ...
ਤੋਸ਼ਾਖਾਨਾ ਮਾਮਲਾ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ 'ਤੇ ਇਕ ਹੋਰ ਧੋਖਾਧੜੀ ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,7 ਜੂਨ - ਤੋਸ਼ਾਖਾਨਾ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ 'ਤੇ ਇਕ ਹੋਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਰਾਸ਼ਟਰਪਤੀ ਮੁਰਮੂ 4 ਦਿਨਾਂ ਦੇ ਦੌਰੇ 'ਤੇ ਸਰਬੀਆ ਪਹੁੰਚੇ
. . .  1 day ago
ਨਵੀਂ ਦਿੱਲੀ ,7 ਜੂਨ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ 4 ਦਿਨਾਂ ਦੇ ਦੌਰੇ 'ਤੇ ਸਰਬੀਆ ਪਹੁੰਚੇ ਹਨ ।
30 ਜੂਨ ਤੱਕ ਹੋਵੇਗੀ ਡਬਲਯੂ.ਐਫ਼.ਆਈ. ਦੀ ਚੋਣ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਵਾਨਾਂ ਨਾਲ 6 ਘੰਟੇ ਲੰਬੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ...
ਜੇਕਰ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇਂ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 15 ਜੂਨ ਤੋਂ ਪਹਿਲਾਂ ਪੁਲਿਸ ਜਾਂਚ ਪੂਰੀ...
ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਨੇ ਸ਼ੂਟਿੰਗ ਵਿਸ਼ਵ ਕੱਪ ਵਿਚ ਸੋਨ ਤਗਮਾ ਕੀਤਾ ਪ੍ਰਾਪਤ
. . .  1 day ago
ਮਲੋਟ, 7 ਜੂਨ (ਅਜਮੇਰ ਸਿੰਘ ਬਰਾੜ)- ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਲੜਕੀ ਨੇ ਜਰਮਨੀ ਵਿਚ ਚੱਲ ਰਹੇ ਵਿਸ਼ਵ ਕੱਪ ਮੁਕਾਬਲਿਆਂ ਵਿਚੋਂ 25 ਮੀਟਰ ਰੈਪਿਡ ਪਿਸਟਲ ਸ਼ੂਟਿੰਗ ਵਿਚੋਂ ਸੋਨੇ ਦਾ ਤਗਮਾ ਪ੍ਰਾਪਤ ਕਰਦਿਆਂ....
ਉੱਤਰ ਪ੍ਰਦੇਸ਼: ਗੈਂਗਸਟਰ ਸੰਜੀਵ ਜੀਵਾ ’ਤੇ ਹਮਲਾ
. . .  1 day ago
ਲਖਨਊ, 7 ਜੂਨ- ਗੈਂਗਸਟਰ ਸੰਜੀਵ ਜੀਵਾ ਨੂੰ ਅੱਜ ਇਥੋਂ ਦੀ ਸਿਵਲ ਅਦਾਲਤ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਵਕੀਲ ਦੇ ਭੇਸ ਵਿਚ ਅਦਾਲਤ ਵਿਚ ਦਾਖ਼ਲ....
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
. . .  1 day ago
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ ਭਾਰਤੀ ਕ੍ਰਿਕਟ ਟੀਮ
. . .  1 day ago
ਲੰਡਨ, 7 ਜੂਨ-ਓਡੀਸ਼ਾ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਸੋਗ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤੀ ਕ੍ਰਿਕਟ ਟੀਮ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ...
ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਰਵਾਇਆ ਜਾ ਰਿਹੈ ਕਬਜ਼ਾ- ਪਰਮਬੰਸ ਸਿੰਘ ਬੰਟੀ ਰੋਮਾਣਾ
. . .  1 day ago
ਚੰਡੀਗੜ੍ਹ, 7 ਜੂਨ (ਦਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਖ਼ਿਲਾਫ਼ ਇਕੱਠੇ ਹੋ ਕੇ ਇਹ ਲੜਾਈ ਲੜਨ ਦੀ ਲੋੜ....
ਸਾਬਕਾ ਮੰਤਰੀ ਸਿੰਗਲਾ ਦੀ ਕੋਠੀ ’ਤੇ ਵੀ ਪਹੁੰਚੀ ਵਿਜੀਲੈਂਸ
. . .  1 day ago
ਸੰਗਰੂਰ, 7 ਜੂਨ (ਦਮਨਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਕੋਠੀ ’ਤੇ ਵੀ ਅੱਜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 2 ਘੰਟਿਆਂ ਤੱਕ ਸਿੰਗਲਾ ਦੀ....
ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਕਰਨਾਲ
. . .  1 day ago
ਕਰਨਾਲ, 7 ਜੂਨ (ਗੁਰਮੀਤ ਸਿੰਘ ਸੱਗੂ)- ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਕਰਨਾਲ ਪਹੁੰਚੇ। ਉਨ੍ਹਾਂ....
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲੰਡਨ, 7 ਜੂਨ- ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਸਮਰਥਨ ਮੁੱਲ ਨੂੰ ਦਿੱਤੀ ਮਨਜ਼ੂਰੀ- ਪੀਯੂਸ਼ ਗੋਇਲ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2023-24 ਲਈ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਘੱਟੋ-ਘੱਟ ਸਮਰਥਨ.....
ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਦੋਸ਼ੀ ਹਥਕੜੀ ਸਮੇਤ ਫ਼ਰਾਰ
. . .  1 day ago
ਕਪੂਰਥਲਾ, 7 ਜੂਨ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਅੱਜ ਮੈਡੀਕਲ ਕਰਵਾਉਣ ਆਇਆ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਦੋਸ਼ੀ ਦੇ ਹਥਕੜੀ ਸਮੇਤ ਫ਼ਰਾਰ ਹੋਣ ਦੀ ਖ਼ਬਰ ਹੈ.....
ਹੁਸ਼ਿਆਰਪੁਰ: ਖ਼ੇਤ ’ਚੋਂ ਬੰਬ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ
. . .  1 day ago
ਮੁਕੇਰੀਆਂ, 7 ਜੂਨ- ਇੱਥੋਂ ਦੇ ਇਕ ਪਿੰਡ ਧਰਮਪੁਰ ’ਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਫ਼ਿਲਹਾਲ ਪੁਲਿਸ ਵਲੋਂ ਜਾਂਚ....
ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਲਾਢੂਵਾਲ ਟੋਲ ਪਲਾਜ਼ਾ ਕਰਵਾਇਆ ਮੁਫ਼ਤ
. . .  1 day ago
ਲੁਧਿਆਣਾ, 7 ਜੂਨ (ਰੂਪੇਸ਼ ਕੁਮਾਰ)- ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਲੁਧਿਆਣੇ ਦਾ ਲਾਢੂਵਾਲ ਟੋਲ ਪਲਾਜ਼ਾ ਮੁਫ਼ਤ ਕਰਵਾਇਆ ਗਿਆ.......
ਹਰਿਆਣਾ: ਕਿਸਾਨਾਂ ਦਾ ਪ੍ਰਦਰਸ਼ਰਨ ਜਾਰੀ
. . .  1 day ago
ਕੁਰੂਕਸ਼ੇਤਰ, 7 ਜੂਨ- ਸੂਰਜਮੁਖੀ ਦੇ ਬੀਜਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਡੀ.ਐਸ.ਪੀ. ਰਣਧੀਰ ਸਿੰਘ ਅਤੇ ਐਸ.ਡੀ.ਐਮ.....
ਭਗਵੰਤ ਮਾਨ ਨੇ ਕੇਜਰੀਵਾਲ ਨੂੰ ਦਿੱਤੀਆਂ ਢਾਈ ਕਰੋੜ ਦੀਆਂ ਦੋ ਗੱਡੀਆਂ- ਪ੍ਰਤਾਪ ਸਿੰਘ ਬਾਜਵਾ
. . .  1 day ago
ਮੁਹਾਲੀ, 7 ਜੂਨ (ਦਵਿੰਦਰ ਸਿੰਘ)- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ....
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੁਲਾਜ਼ਮਾਂ ਨੇ ਐਸ. ਡੀ. ਓ. ਦੀਆਂ ਵਧੀਕੀਆਂ ਵਿਰੁੱਧ ਦਿੱਤਾ ਧਰਨਾ
. . .  1 day ago
ਕੋਟਫਤੂਹੀ, 7 ਜੂਨ (ਅਵਤਾਰ ਸਿੰਘ ਅਟਵਾਲ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੇ ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਪਾਲਦੀ (ਕੋਟਫ਼ਤੂਹੀ) ਦੇ....
ਅਨੁਰਾਗ ਠਾਕੁਰ ਦੀ ਰਿਹਾਇਸ਼ ’ਤੇ ਨਹੀਂ ਪੁੱਜੇ ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਕਾਰੀ ਪਹਿਲਵਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਸੱਦੇ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਹੀ ਉਨ੍ਹਾਂ ਦੀ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਚੇਤ ਸੰਮਤ 555

ਦਿੱਲੀ / ਹਰਿਆਣਾ

ਸਿਰਸਾ 'ਚ ਵੀ ਅੰਮਿ੍ਤਪਾਲ ਸਿੰਘ ਦੇ ਸਮਰਥਨ 'ਚ ਲਗਾਇਆ ਜਾਮ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਨੇੜਲੇ ਪਿੰਡ ਮੋਰੀਵਾਲਾ ਦੇ ਕੋਲ ਅੱਜ ਵਾਰਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਸਮਰਥਨ 'ਚ ਸਿੱਖ ਜਥੇਬੰਦੀਆਂ ਵਲੋਂ ਜਾਮ ਲਾਇਆ ਗਿਆ | ਇਸ ਜਾਮ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਿਸ ਫੋਰਸ ਮੌਕੇ 'ਤੇ ਪੁੱਜੀ ਅਤੇ ਜਾਮ ਲਾ ਰਹੇ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ | ਇਸ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਲਾਈਨ ਵਿਖੇ ਲੈ ਜਾਇਆ ਗਿਆ | ਇਨ੍ਹਾਂ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਰਿਹਾ ਕਰਨ ਲਈ ਕੁਝ ਲੋਕਾਂ ਨੇ ਪੁਲਿਸ ਲਾਈਨ ਦੇ ਅੱਗੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕੀਤਾ | ਖ਼ਬਰ ਲਿਖੇ ਜਾਣ ਤੱਕ ਇਹ ਪ੍ਰਦਰਸ਼ਨ ਜਾਰੀ ਸੀ | ਜਾਣਕਾਰੀ ਅਨੁਸਾਰ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਵਲੋਂ ਸਿਰਸਾ ਜ਼ਿਲ੍ਹਾ ਦੇ ਅਨੇਕ ਲੋਕਾਂ ਨੇ ਭਾਵਦੀਨ ਟੋਲ ਪਲਾਜ਼ਾ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਟੋਲ ਪਲਾਜ਼ਾ 'ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ | ਇਸ ਦੌਰਾਨ ਅੰਮਿ੍ਤਪਾਲ ਦੇ ਸਮਰਥਕਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਅਨੇਕ ਸਮਰਥਕ ਪਿੰਡ ਮੋਰੀਵਾਲਾ ਦੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਨੈਸ਼ਨਲ ਹਾਈਵੇ ਨੰਬਰ-9 'ਤੇ ਜਾਮ ਲਾ ਦਿੱਤਾ ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਈ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ | ਚੇਤੇ ਰਹੇ ਕਿ ਕਿਸਾਨ ਆਗੂ ਭੁਪਿੰਦਰ ਸਿੰਘ ਵੈਦਵਾਲਾ ਨੇ ਅ੍ਰਮਿਤਪਾਲ ਸਿੰਘ ਦੇ ਸਮਰਥਨ 'ਚ ਭਾਵਦੀਨ ਟੋਲ ਪਲਾਜ਼ਾ ਨੂੰ ਜਾਮ ਕਰਨ ਸੰਬੰਧੀ ਬੀਤੀ ਰਾਤ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ ਜਿਸ 'ਚ ਸਭ ਨੂੰ ਸਵੇਰੇ 10 ਵਜੇ ਟੋਲ ਪਲਾਜ਼ਾ 'ਤੇ ਪੁੱਜਣ ਦੀ ਅਪੀਲ ਕੀਤੀ ਗਈ ਸੀ | ਇਸ ਦਾ ਨੋਟਿਸ ਲੈਂਦਿਆਂ ਸਿਰਸਾ ਪੁਲਿਸ ਨੇ ਭੁਪਿੰਦਰ ਸਿੰਘ ਨੂੰ ਸਵੇਰੇ 6 ਵਜੇ ਵੈਦਵਾਲਾ 'ਚ ਉਸ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ | ਉੱਥੇ ਹੀ ਉਸ ਦੇ ਘਰ ਦੇ ਬਾਹਰ ਪੁਲਿਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ | ਉੱਥੇ ਹੀ ਭਾਵਦੀਨ ਟੋਲ ਪਲਾਜ਼ਾ ਸੁਰੱਖਿਆ ਨੂੰ ਵੀ ਵਧਾਇਆ ਗਿਆ ਸੀ | ਸਵੇਰੇ ਜਦੋਂ ਅੰਮਿ੍ਤਪਾਲ ਦੇ ਕਈ ਸਮਰਥਕ ਪਲਾਜ਼ਾ ਵਿਖੇ ਇਕੱਠੇ ਹੋਏ, ਪੁਲਿਸ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ | ਹੁਣ ਵੀ ਟੋਲ ਪਲਾਜ਼ਾ 'ਤੇ ਭਾਰੀ ਗਿਣਤੀ ਪੁਲਿਸ ਫੋਰਸ ਤਾਇਨਾਤ ਹੈ ਤੇ ਪ੍ਰਦਰਸ਼ਨਕਾਰੀ ਨੂੰ ਉਥੇ ਇਕੱਠਾ ਨਹੀਂ ਹੋਣ ਦਿੱਤਾ ਜਾ ਰਿਹਾ ਰਿਹਾ ਹੈ | ਉਧਰ ਪੁਲਿਸ ਵਲੋਂ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਜਦੋਂ ਪੁਲਿਸ ਲਾਈਨ 'ਚ ਲਿਆ ਕੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਨੂੰ ਰਿਹਾ ਕਰਵਾਉਣ ਲਈ ਹੋਰ ਸਮਰਥਕ ਪੁਲਿਸ ਲਾਈਨ ਦੇ ਗੇਟ ਅੱਗੇ ਇੱਕਠੇ ਹੋ ਗਏ ਤੇ ਉਨ੍ਹਾਂ ਨੇ ਹਿਰਾਸਤ 'ਚ ਲਏ ਸਮਰਥਕਾਂ ਦੀ ਰਿਹਾਈ ਦੀ ਮੰਗ ਕੀਤੀ | ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਸ਼ਾਂਤੀਪੂਰਵਕ ਰੋਸ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ 'ਤੇ ਤੁਲੀ ਹੋਈ ਹੈ | ਉਹਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਲਈ ਸਰਕਾਰ ਨੂੰ ਅਜਿਹੇ ਹੱਥਕੰਡੇ ਨਹੀਂ ਅਪਣਾਉਣੇ ਚਾਹੀਦੇ | ਇਸ ਸੰਬੰਧ 'ਚ ਸਿਰਸਾ ਦੇ ਐੱਸ.ਪੀ. ਡਾ. ਅਰਪਿਤ ਜੈਨ ਨੇ ਦੱਸਿਆ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ ਲੱਗਦੇ ਕਾਲਾਂਵਾਲੀ ਤੇ ਡੱਬਵਾਲੀ ਵਿੱਚ ਵੀ ਪੁਲਿਸ ਵਲੋਂ ਲਗਾਤਾਰ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ | ਪੁਲਿਸ ਵਲੋਂ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਸਿਰਸਾ ਜ਼ਿਲ੍ਹੇ 'ਚ ਕੋਈ ਵੀ ਮਾੜੀ ਘਟਨਾ ਨਾ ਹੋਵੇ |

ਰਵੀ ਤਾਰਾਂਵਾਲੀ ਨੇ ਸੂਬਾ ਇੰਚਾਰਜ ਬਿਪਲਵ ਕੁਮਾਰ ਦੇਵ ਨਾਲ ਕੀਤੀ ਮੁਲਾਕਾਤ

ਗੂਹਲਾ ਚੀਕਾ, 18 ਮਾਰਚ (ਓ.ਪੀ. ਸੈਣੀ)- ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਮੀਟਿੰਗ ਦਿੱਲੀ ਦੇ ਤਾਲਕਟੋਰਾ ਰੋਡ ਸਥਿਤ ਹਰਿਆਣਾ ਦੇ ਇੰਚਾਰਜ ਅਤੇ ਤਿ੍ਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਵ ਕੁਮਾਰ ਦੇਵ ਦੇ ਘਰ ਹੋਈ | ਉਪਰੋਕਤ ...

ਪੂਰੀ ਖ਼ਬਰ »

ਫਰੈਸ਼ਰ ਪਾਰਟੀ 'ਚ ਜੇ.ਸੀ.ਡੀ. ਮੈਮੋਰੀਅਲ ਇੰਜੀਨੀਅਰਿੰਗ ਕਾਲਜ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਜੇਸੀਡੀ ਵਿਦਿਆਪੀਠ ਸਥਿਤ ਜੇਸੀਡੀ ਮੈਮੋਰੀਅਲ ਇੰਜਨੀਅਰਿੰਗ ਕਾਲਜ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਜੇ.ਸੀ.ਡੀ ਵਿਦਿਆਪੀਠ ਦੇ ਡਾਇਰੈਕਟਰ ਜਨਰਲ ਅਤੇ ...

ਪੂਰੀ ਖ਼ਬਰ »

ਡਰਾਅ ਵਾਲੀ ਪ੍ਰਧਾਨਗੀ ਦੀ ਦੂਜੀ ਪਾਰੀ 'ਚ ਜਗਦੀਪ ਸੂਰੀਆ ਨੇ ਸੰਭਾਲਿਆ ਅਹੁਦਾ

ਡੱਬਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)- ਡੇਢ ਸਾਲ ਪਹਿਲਾਂ ਡਰਾਅ ਹੋਈ ਸਵਰਨਕਾਰ ਸੰਘ ਤਹਿਸੀਲ ਡੱਬਵਾਲੀ ਦੀ 'ਕਿਸਮਤੀ ਚੋਣ' ਦੇ ਦੂਜੇ ਪੜਾਅ ਦੇ ਪ੍ਰਧਾਨ ਜਗਦੀਪ ਸਿੰਘ ਸੂਰਿਆ ਨੇ ਅੱਜ ਅਹੁਦਾ ਸੰਭਾਲ ਲਿਆ | ਪਹਿਲੀ ਪਾਰੀ ਦੇ ਪ੍ਰਧਾਨ ਕਰਮ ਸਿੰਘ ਜੌੜਾ ਨੇ ਮਿਆਦ ...

ਪੂਰੀ ਖ਼ਬਰ »

ਹਿੰਦੂ ਸਿੱਖ ਏਕਤਾ ਦਾ ਪ੍ਰਤੀਕ 3 ਰੋਜ਼ਾ ਚੈਤਰ ਚੌਦਸ ਪਿਹੋਵਾ ਮੇਲਾ ਸ਼ੁਰੂ

ਸ਼ਾਹਬਾਦ ਮਾਰਕੰਡਾ, 19 ਮਾਰਚ (ਅਵਤਾਰ ਸਿੰਘ)- ਵਿਸ਼ਵ ਪ੍ਰਸਿੱਧ ਚੈਤਰ ਚੌਦਸ ਮੇਲਾ ਪਿਹੋਵਾ ਸਰਸਵਤੀ ਤੀਰਥ ਦੇ ਕੰਢੇ ਮੰਤਰਾਂ ਦੇ ਜਾਪ ਅਤੇ ਸੰਖਾਂ ਦੀ ਆਵਾਜ਼ਾਂ ਨਾਲ ਸ਼ੁਰੂ ਹੋ ਗਿਆ ਹੈ | ਇਸ ਮੇਲੇ 'ਚ ਹਰਿਆਣਾ, ਪੰਜਾਬ, ਹਿਮਾਚਲ, ਉੱਤਰ ਪ੍ਰਦੇਸ਼ ਅਤੇ ਆਸ-ਪਾਸ ਦੇ ...

ਪੂਰੀ ਖ਼ਬਰ »

ਵਿਅਕਤੀ ਨੇ ਕੀਤੀ ਖੁਦਕੁਸ਼ੀ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਬੇਗੂ ਰੋਡ ਵਿਖੇ ਰਹਿਣ ਵਾਲੇ ਇਕ ਵਿਅਕਤੀ ਨੇ ਬੀਤੀ ਰਾਤ ਆਪਣੇ ਘਰ ਵਿਚ ਪੱਖੇ ਨਾਲ ਫ਼ਾਹਾ ਲੈ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਨਿਖਿਲ ਮਿਆਲ ਉਰਫ ਨੀਲੂ ਦੇ ਤੌਰ 'ਤੇ ਹੋਈ ਹੈ | ਦੱਸਿਆ ਗਿਆ ਹੈ ਕਿ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਦੁੱਗਲਵਾਲਾ 'ਚ ਚੋਰਾਂ ਨੇ ਤੀਜੀ ਵਾਰ ਕੀਤੀ ਚੋਰੀ

ਤਰਨ ਤਾਰਨ, 19 ਮਾਰਚ (ਇਕਬਾਲ ਸਿੰਘ ਸੋਢੀ) - ਸਰਕਾਰੀ ਐਲੀਮੈਂਟਰੀ ਤੇ ਮਿਡਲ ਦੁੱਗਲਵਾਲਾ ਦੇ ਮਿਡਲ ਇੰਚਾਰਜ ਪਰਮਿੰਦਰ ਸਿੰਘ, ਐਲੀਮੈਂਟਰੀ ਹੈੱਡ ਟੀਚਰ ਗੁਰਿੰਦਰਜੀਤ ਕੌਰ, ਅਧਿਆਪਕ ਹਰਪ੍ਰੀਤ ਸਿੰਘ, ਬਰਜਿੰਦਰ ਸਿੰਘ, ਰਣਜੀਤ ਸਿੰਘ ਤੇ ਰੁਪਿੰਦਰਜੀਤ ਤੇ ਪਿੰਡ ਦੇ ...

ਪੂਰੀ ਖ਼ਬਰ »

ਡਾਕਟਰ ਪਾਸੋਂ 5 ਲੱਖ ਮੰਗਣ ਤੇ ਪੈਸੇ ਨਾ ਦੇਣ 'ਤੇ ਵੀਡੀਓ ਵਾਈਰਲ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਡਾਕਟਰ ਪਾਸੋਂ 5 ਲੱਖ ਰੁਪਏ ਮੰਗਣ ਅਤੇ ਪੈਸੇ ਨਾ ਦੇਣ 'ਤੇ ਹਸਪਤਾਲ ਦੀ ਵੀਡੀਓ ਵਾਈਰਲ ਕਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਬੰਗਾਲ 'ਚ ਕਾਨੂੰਨ ਵਿਵਸਥਾ ਦੀ ਹਾਲਤ ਉੱਤਰ ਪ੍ਰਦੇਸ਼ ਨਾਲੋਂ ਚੰਗੀ-ਅਖਿਲੇਸ਼

ਕੋਲਕਾਤਾ, 19 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਕੋਲਕਾਤਾ 'ਚ 11 ਸਾਲ ਬਾਅਦ ਸਮਾਜਵਾਦੀ ਪਾਰਟੀ ਦੀ ਰਾਸ਼ਟਰੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ...

ਪੂਰੀ ਖ਼ਬਰ »

ਭਾਜਪਾ ਸਰਕਾਰ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ-ਲਾਲੀ ਸ਼ਰਮਾ

ਗੂਹਲਾ ਚੀਕਾ, 19 ਮਾਰਚ (ਓ.ਪੀ. ਸੈਣੀ)- ਭਾਜਪਾ ਸਰਕਾਰ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਸਦਨ ਦੇ ਮੈਂਬਰਾਂ ਨੂੰ 10 ਮਿੰਟ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਸਿਰਫ਼ 2 ਮਿੰਟ ਦਿੱਤੇ ਜਾਂਦੇ ਹਨ। ਇੱਥੇ ਹੀ ਲੋਕਤੰਤਰ ਖ਼ਤਮ ਹੋ ਰਿਹਾ ਹੈ ਤੇ ਰਾਹੁਲ ਗਾਂਧੀ ਨੇ ...

ਪੂਰੀ ਖ਼ਬਰ »

ਦਿੱਲੀ ਭਾਜਪਾ ਨੇ ਸ਼ਰਾਬ ਘੁਟਾਲੇ 'ਚ ਕੇਜਰੀਵਾਲ ਤੇ ਸਿਸੋਦੀਆ ਦੀ ਭੂਮਿਕਾ ਬਾਰੇ ਦਿੱਤੀ ਜਾਣਕਾਰੀ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਬਿਧੂੜੀ ਸਮੇਤ ਨਵੀਂ ਦਿੱਲੀ ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰਸ਼ਾਂਤ ਸ਼ਰਮਾ ਅਤੇ ਵਰਕਰਾਂ ਨੇ ਬੰਗਾਲੀ ਬਾਜ਼ਾਰ ਵਿਚ ਦੁਕਾਨਦਾਰਾਂ ...

ਪੂਰੀ ਖ਼ਬਰ »

ਜੀ-20 ਡੈਲੀਗੇਟਸ ਮੂਹਰੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਚੁੱਕਣ ਲਈ ਐਡਵੋਕੇਟ ਧਾਮੀ ਦੀ ਸ਼ਲਾਘਾ-ਰਾਠੌਰ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਸ੍ਰੀ ਦਰਬਾਰ ਸਾਹਿਬ ਵਿਖੇ ਨਤਸਤਕ ਹੋਣ ਆਏ ਜੀ-20 ਦੇਸ਼ਾਂ ਦੇ ਡਿਪਲੋਮੇਟ ਸਾਹਮਣੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਚੁੱਕਣ ਲਈ ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਕਾਰਵਾਈ ਦਾ ਮਾਮਲਾ ਜਲੰਧਰ-ਮੋਗਾ ਕੌਮੀ ਮਾਰਗ 'ਤੇ ਜ਼ਬਰਦਸਤ ਨਾਕਾਬੰਦੀ

ਮਲਸੀਆਂ, 19 ਮਾਰਚ (ਸੁਖਦੀਪ ਸਿੰਘ)- ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਸਾਥੀਆਂ ਦੀ ਗਿ੍ਫ਼ਤਾਰੀ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ 'ਚ ਦੇਰ ਰਾਤ ਤੱਕ ਇਲਾਕੇ ਵਿਚ ਸਖ਼ਤ ਪਹਿਰੇ ਜਾਰੀ ਰਹੇ | ਗਿ੍ਫ਼ਤਾਰ ...

ਪੂਰੀ ਖ਼ਬਰ »

ਸੂਰਿਆ ਐਨਕਲੇਵ ਗੇਟ ਕੋਲ ਗਰੀਨ ਬੈਲਟ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਵੇਗੀ ਸੁਸਾਇਟੀ

ਜਲੰਧਰ, 19 ਮਾਰਚ (ਸ਼ਿਵ)-ਭਾਜਪਾ ਦੀ ਸਾਬਕਾ ਕੌਂਸਲਰ ਸ਼ੈਲੀ ਖੰਨਾ ਨੇ ਕਿਹਾ ਹੈ ਕਿ ਆਪ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ 'ਚ ਸੂਬੇ ਦੇ ਨਾਲ ਨਾਲ ਸ਼ਹਿਰ ਦੀ ਹਾਲਤ ਵੀ ਮਾੜੀ ਹੋ ਗਈ ਹੈ | ਇਕ ਪੈਟਰੋਲ ਪੰਪ ਦੀ ਸਾਈਟ ਦੇ ਚੱਕਰ ਵਿਚ ਹਰਿਆ ਭਰਿਆ ਪਾਰਕ ਉਜਾੜ ਕੇ ਰੱਖ ਦਿੱਤਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ

ਜੰਡਿਆਲਾ ਮੰਜਕੀ, 19 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਅੱਜ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੀ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਪ੍ਰੀਤ ਪੈਲਸ ਜੰਡਿਆਲਾ ਮੰਜਕੀ ਵਿਖੇ ਸੂਬੇ ਦੇ ਸਮੂਹ ਅਹੁਦੇਦਾਰਾਂ ...

ਪੂਰੀ ਖ਼ਬਰ »

ਕਬੀਰ ਟਾਇਗਰ ਫੋਰਸ ਦੇ ਮੁਖੀ ਅਰੁਣ ਸੰਧਲ ਭਾਜਪਾ 'ਚ ਸ਼ਾਮਿਲ

ਜਲੰਧਰ, 19 ਮਾਰਚ (ਸ਼ਿਵ)- ਭਾਰਤੀ ਜਨਤਾ ਪਾਰਟੀ ਮੰਡਲ 10 ਦੇ ਪ੍ਰਧਾਨ ਮਨੀਸ਼ ਬਲ ਦੀ ਪ੍ਰਧਾਨਗੀ ਹੇਠ ਅੱਜ ਹਲਕਾ ਪੱਛਮੀ ਵਿਚ ਭਾਜਪਾ ਨੇ 'ਆਪ' ਪਾਰਟੀ ਵਿਚ ਹਲਚਲ ਮਚਾਉਂਦੇ ਹੋਏ ਇੱਕ ਵੱਡੇ ਚਹਿਰੇ ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ | ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਮੀਂਹ ਕਰਕੇ 40 ਫੀਡਰਾਂ 'ਚ ਖ਼ਰਾਬੀ ਕਾਰਨ ਬੰਦ ਰਹੀ ਬਿਜਲੀ, ਕਈ ਜਗ੍ਹਾ ਲਾਈਨਾਂ ਨੂੰ ਪੁੱਜਾ ਨੁਕਸਾਨ

ਜਲੰਧਰ, 19 ਮਾਰਚ (ਸ਼ਿਵ)- ਸ਼ੁੱਕਰਵਾਰ ਦੇਰ ਸ਼ਾਮ ਪਏ ਭਾਰੀ ਮੀਂਹ ਨਾਲ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਤੇ ਕਰੀਬ 40 ਫੀਡਰਾਂ ਵਿਚ ਖ਼ਰਾਬੀ ਪੈਣ ਕਰਕੇ ਸਨਿੱਚਰਵਾਰ ਸਵੇਰ ਤੱਕ ਬਿਜਲੀ ਬੰਦ ਰਹੀ | ਰਾਤ ਨੂੰ ਤੇਜ਼ ਹਨੇਰੀ ਅਤੇ ...

ਪੂਰੀ ਖ਼ਬਰ »

ਕੈਨੇਡਾ ਦੀਆਂ ਤਿੰਨ ਦਰਜਨ ਸੁਸਾਇਟੀਆਂ ਦੇ ਮਤਿਆਂ ਨੂੰ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪਿਆ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਕੈਨੇਡਾ ਦੇ ਪ੍ਰਵਾਸੀ ਪੰਜਾਬੀ ਭਾਈਚਾਰੇ ਅਤੇ ਉਥੋਂ ਦੀਆਂ ਜਥੇਬੰਦੀਆਂ ਵਲੋਂ ਅੰਮਿ੍ਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ | ਕੈਨੇਡਾ ਦੇ ਸਮਾਜ ਸੇਵਕ ਪ੍ਰੋ: ...

ਪੂਰੀ ਖ਼ਬਰ »

ਰਾਸ਼ਟਰ ਪੱਧਰ ਦੇ ਖਿਡਾਰੀ ਹੀਰਾ ਲਾਲ ਨੇ ਸੋਨ ਤਗਮਾ ਜਿੱਤਿਆ

ਜਲੰਧਰ, 19 ਮਾਰਚ (ਡਾ.ਜਤਿੰਦਰ ਸਾਬੀ)- ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਹੀਰਾ ਲਾਲ ਡੀ. ਪੀ. ਈ. ਜੋ ਕਿ ਸਰਕਾਰੀ ਹਾਈ ਸਕੂਲ ਤਾਜਪੁਰ ਭਗਵਾਨਪੁਰ ਜਲੰਧਰ ਵਿਖੇ ਸੇਵਾ ਨਿਭਾਅ ਰਿਹਾ ਹੈ ਤੇ ਜੋ ਕਿ ਨੈਸ਼ਨਲ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ 'ਚ ਖੇਡਾਂ ਕਰਵਾਈਆਂ

ਜਲੰਧਰ, 19 ਮਾਰਚ (ਪਵਨ ਖਰਬੰਦਾ)- ਸਟੇਟ ਪਬਲਿਕ ਸਕੂਲ ਜਲੰਧਰ ਛਾਉਣੀ ਪਲੇਵੇਅ ਵਿਖੇ ਵਿਦਿਆਰਥੀਆਂ ਲਈ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੌਰਾਨ ਬੱਚਿਆਂ ਨੇ ਖੇਡਾਂ ਦਾ ਪੂਰਾ ਆਨੰਦ ਮਾਣਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਬਾਲ ਰੇਸ, ਬੈਲੂਨ ਰੇਸ ਅਤੇ ਟੇਡੀ ...

ਪੂਰੀ ਖ਼ਬਰ »

ਕਲਿਆਣਪੁਰ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲਾਂਬੜਾ, 19 ਮਾਰਚ (ਪਰਮੀਤ ਗੁਪਤਾ)- ਇਥੋਂ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਵਿਖੇ ਹੋਲੇ ਮੋਹਲੇ ਦੇ ਦਿਹਾੜੇ ਦੇ ਸਬੰਧ ਵਿੱਚ ਗੁਰਮਿਤ ਸਮਾਗਮ ਕਰਵਾਇਆ ਗਿਆ ਜਿਸ ਮੌਕੇ ਜਥੇਦਾਰ ਬਾਬਾ ਹਰੀ ਸਿੰਘ ਕਲਿਆਣਪੁਰ ਦਸਮੇਸ਼ ਤਰਨਾ ਦਲ ਛਾਉਣੀ ਨਿਹੰਗ ਸਿੰਘਾਂ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »

ਡਿਪਸ ਦੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰ ਨਵੀਂ ਜਮਾਤ 'ਚ ਪਹੁੰਚੇ

ਜਲੰਧਰ, 19 ਮਾਰਚ (ਪਵਨ ਖਰਬੰਦਾ)- ਡਿਪਸ ਸਕੂਲ ਵਿਖੇ ਫਾਈਨਲ ਇਮਤਿਹਾਨ 'ਚ ਵਧੀਆ ਪ੍ਰਦਰਸ਼ਨ ਕਰਕੇ ਨਵੀਂ ਜਮਾਤ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਮੋਨਿਕਾ ਸਚਦੇਵਾ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸਖ਼ਤ ...

ਪੂਰੀ ਖ਼ਬਰ »

ਚਾਣੱਕਿਆ ਇੰਟਰਨੈਸ਼ਨਲ ਸਕੂਲ 'ਚ ਕਰਵਾਏ ਗ੍ਰੈਜੂਏਸ਼ਨ ਸਮਾਗਮ ਦੌਰਾਨ ਲੱਗੀਆਂ ਰੌਣਕਾਂ

ਜਲੰਧਰ, 19 ਮਾਰਚ (ਪਵਨ ਖਰਬੰਦਾ)- ਸੀ.ਬੀ.ਐਸ.ਸੀ. ਤੋਂ 12ਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਦਕੋਹਾ-ਤੱਲ੍ਹਣ ਰੋਡ ਪੂਰਨ 'ਚ ਪਿ੍ੰਸੀਪਲ ਬਰਿੰਦਰ ਕੌਰ ਦੀ ਅਗਵਾਈ 'ਚ ਛੋਟੇ ਬੱਚਿਆਂ ਦੀ ਪ੍ਰੀ ਪ੍ਰਾਇਮਰੀ ਜਮਾਤ ਦਾ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਅਮਰਜੀਤ ਸਿੰਘ ਦੀ ਮਾਤਾ ਹਰਬੰਸ ਕੌਰ ਦਾ ਦਿਹਾਂਤ, ਸਸਕਾਰ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਜਲੰਧਰ, 19 ਮਾਰਚ (ਜਸਪਾਲ ਸਿੰਘ)- 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਨਿੱਜੀ ਸਹਾਇਕ ਅਮਰਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਹਰਬੰਸ ਕੌਰ ਦਾ ਅੱਜ ਦਿਹਾਂਤ ਹੋ ਗਿਆ | ਉਹ 80 ਵਰਿ੍ਹਆਂ ਦੇ ਸਨ ...

ਪੂਰੀ ਖ਼ਬਰ »

ਹਰਦੋ ਫਰਾਲਾ 'ਚ ਪ੍ਰਵਾਸੀ ਭਾਰਤੀ ਬਲਬੀਰ ਸਿੰਘ ਬਾਠ ਤੇ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ

ਜਲੰਧਰ ਛਾਉਣੀ, 19 ਮਾਰਚ (ਪਵਨ ਖਰਬੰਦਾ)- ਉੱਘੇ ਕਾਰੋਬਾਰੀ, ਸਮਾਜ ਸੇਵਕ ਤੇ ਪ੍ਰਵਾਸੀ ਭਾਰਤੀ ਬਲਬੀਰ ਸਿੰਘ ਬਾਠ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅੱਜ ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਹਰਦੋ ਫਰਾਲਾ ਵਿਖੇ ਸਥਿਤ ਸਕੂਲ 'ਚ ਪ੍ਰਬੰਧਕਾਂ ਤੇ ਖੇਤਰ ...

ਪੂਰੀ ਖ਼ਬਰ »

ਕੂੜਾ ਚੁੱਕਣ ਲਈ ਸਮਾਰਟ ਸਿਟੀ ਕੰਪਨੀ ਖਰੀਦੇਗੀ 25 ਕਰੋੜ ਦੀ ਮਸ਼ੀਨਰੀ

ਜਲੰਧਰ, 19 ਮਾਰਚ (ਸ਼ਿਵ)- ਆ ਰਹੀਆਂ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੀ ਜਲੰਧਰ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਫੰਡ ਜਾਰੀ ਕਰਨ ਵਿਚ ਤੇਜ਼ੀ ਦਿਖਾਉਣ ਲੱਗ ਪਈ ਹੈ | ਸਮਾਰਟ ਸਿਟੀ ਕੰਪਨੀ ਨੂੰ ਪੰਜਾਬ ਸਰਕਾਰ ਨੇ 25 ਕਰੋੜ ...

ਪੂਰੀ ਖ਼ਬਰ »

ਦਲਿਤ ਸਮਾਜ ਦੇ ਮੁੱਦਿਆਂ ਸੰਬੰਧੀ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਗੁਰੂ ਰਵਿਦਾਸ ਟਾਇਗਰ ਫੋਰਸ ਦਾ ਵਫ਼ਦ

ਜਲੰਧਰ, 19 ਮਾਰਚ (ਐੱਮ. ਐੱਸ. ਲੋਹੀਆ) - ਦਲਿਤ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਗੁਰੂ ਰਵਿਦਾਸ ਟਾਇਗਰ ਫੋਰਸ ਦਾ ਇਕ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ | ਜਥੇਬੰਦੀ ਦੇ ਪੰਜਾਬ ਪ੍ਰਧਾਨ ਜੱਸੀ ਤੱਲ੍ਹਣ, ਚੇਅਰਮੈਨ ਯਸ਼ ਬਰਨਾ ਤੇ ਜਗਮੋਹਨ ਸਿੰਘ ...

ਪੂਰੀ ਖ਼ਬਰ »

'ਆਪ' ਸਰਕਾਰ ਪੰਚਾਇਤਾਂ ਦੇ ਰੋਕੇ ਫੰਡ ਫੌਰੀ ਜਾਰੀ ਕਰੇ- ਡਾ. ਦਾਹੀਆ

ਜਲੰਧਰ, 19 ਮਾਰਚ (ਸਟਾਫ ਰਿਪੋਰਟਰ)- ਵਿਧਾਨ ਸਭਾ ਹਲਕਾ ਨਕੋਦਰ ਅਧੀਨ ਨਗਰ ਕੌਂਸਲ ਬਿਲਗਾ ਵਿਖੇ ਅੱਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ, ਟਰੱਕ ਆਪ੍ਰੇਟਰ ਯੂਨੀਅਨ ਪੰਜਾਬ ਪ੍ਰਧਾਨ ਹੈਪੀ ...

ਪੂਰੀ ਖ਼ਬਰ »

ਕਾ. ਬਲਦੇਵ ਬਖਸ਼ੀ ਦੀ ਯਾਦ 'ਚ ਕਰਵਾਇਆ ਨੌਵਾਂ ਯਾਦਗਾਰੀ ਲੈਕਚਰ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸ੍ਰੀ ਯੁਵਕ ਸਾਹਿਤ ਸਦਨ ਵਿਖੇ ਅੱਜ ਦੇਸ਼ ਭਗਤ ਲੋਕ ਯਾਦਗਰ ਕੇਂਦਰ ਸਿਰਸਾ ਅਤੇ ਆਲ ਇੰਡੀਆ ਪ੍ਰੋਗਰੈਸਿਵ ਫੋਰਮ ਸਿਰਸਾ ਵਲੋਂ ਸਾਂਝੇ ਤੌਰ 'ਤੇ 'ਭਗਤੀ-ਸੂਫ਼ੀ ਲਹਿਰ ਅਤੇ ਸਾਂਝਾ ਸੱਭਿਆਚਾਰ' ਵਿਸ਼ੇ 'ਤੇ ਕਾ. ਬਲਦੇਵ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX