ਤਾਜਾ ਖ਼ਬਰਾਂ


ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਕ ਪਾਕਿਸਤਾਨੀ ਡਰੋਨ ਨੂੰ ਕੀਤਾ ਬਰਾਮਦ
. . .  21 minutes ago
ਅੰਮ੍ਰਿਤਸਰ, 8 ਜੂਨ- ਅੰਮ੍ਰਿਤਸਰ 'ਚ 7 ਜੂਨ ਨੂੰ ਇਕ ਸੰਯੁਕਤ ਤਲਾਸ਼ੀ ਮੁਹਿੰਮ 'ਚ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ...
⭐ਮਾਣਕ-ਮੋਤੀ⭐
. . .  31 minutes ago
⭐ਮਾਣਕ-ਮੋਤੀ⭐
ਮਨੀਪੁਰ 'ਚ ਹੁਣ ਤੱਕ 868 ਹਥਿਆਰ, 11,518 ਗੋਲਾ ਬਾਰੂਦ ਬਰਾਮਦ, 24 ਘੰਟਿਆਂ 'ਚ 57 ਹਥਿਆਰ ਬਰਾਮਦ- ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ
. . .  1 day ago
ਵੱਖ-ਵੱਖ ਪਾਰਟੀਆਂ ਦੇ ਇਕੱਠੇ ਹੋਏ ਲੋਕਾਂ ਨੇ ਮੋਦੀ ਹਕੂਮਤ ਅਤੇ ਬ੍ਰਿਜ ਭੂਸ਼ਣ ਦਾ ਫੂਕਿਆ ਪੁਤਲਾ
. . .  1 day ago
ਕਾਹਨੂੰਵਾਨ ,7 ਜੂਨ (ਕੁਲਦੀਪ ਸਿੰਘ ਜਾਫਲਪੁਰ)- ਪਿਛਲੇ ਲੰਮੇ ਸਮੇਂ ਤੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਮਹਿਲਾ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ...
ਪਟਨਾ ਸਾਹਿਬ ਵਿਖੇ ਮਾਲ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣਾ ਸਿੱਖ ਸਿਧਾਂਤਾਂ ਦੇ ਵਿਰੁੱਧ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 7 ਜੂਨ (ਜਸਵੰਤ ਸਿੰਘ ਜੱਸ )- ਪਟਨਾ ਸਾਹਿਬ ਵਿਖੇ ਅੰਬੂਜਾ ਮਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਦੀ ਕਾਰਵਾਈ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ । ਸਿੱਖੀ ਅੰਦਰ ਬੁੱਤ ਪ੍ਰਸਤੀ ..
1.25 ਕਰੋੜ ਰੁਪਏ ਦੀ ਭੰਗ ਬਰਾਮਦ
. . .  1 day ago
ਛੱਤੀਸਗੜ੍ਹ ,7 ਜੂਨ - ਮਹਾਸਮੁੰਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਥਿਤ ਤੌਰ 'ਤੇ ਭੰਗ ਦੀ ਸਮੱਗਲਿੰਗ ਵਿਚ ਸ਼ਾਮਿਲ ਸਨ , ਲਗਭਗ 500 ਕਿਲੋਗ੍ਰਾਮ ਵਜ਼ਨ ਦਾ ਨਸ਼ੀਲਾ ਪਦਾਰਥ ਬਰਾਮਦ ...
ਰਾਜਸਥਾਨ ਰਾਜ ਮਹਿਲਾ ਕਮਿਸ਼ਨ ਨੇ ਇਕ ਲੜਕੀ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਲਿਆ ਨੋਟਿਸ
. . .  1 day ago
ਜੈਪੁਰ ,7 ਜੂਨ ਰਾਜਸਥਾਨ ਰਾਜ ਮਹਿਲਾ ਕਮਿਸ਼ਨ ਨੇ ਜੈਸਲਮੇਰ ਜ਼ਿਲ੍ਹੇ ਵਿਚ ਇਕ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਵਿਆਹ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ ...
ਤੋਸ਼ਾਖਾਨਾ ਮਾਮਲਾ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ 'ਤੇ ਇਕ ਹੋਰ ਧੋਖਾਧੜੀ ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,7 ਜੂਨ - ਤੋਸ਼ਾਖਾਨਾ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ 'ਤੇ ਇਕ ਹੋਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਰਾਸ਼ਟਰਪਤੀ ਮੁਰਮੂ 4 ਦਿਨਾਂ ਦੇ ਦੌਰੇ 'ਤੇ ਸਰਬੀਆ ਪਹੁੰਚੇ
. . .  1 day ago
ਨਵੀਂ ਦਿੱਲੀ ,7 ਜੂਨ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ 4 ਦਿਨਾਂ ਦੇ ਦੌਰੇ 'ਤੇ ਸਰਬੀਆ ਪਹੁੰਚੇ ਹਨ ।
30 ਜੂਨ ਤੱਕ ਹੋਵੇਗੀ ਡਬਲਯੂ.ਐਫ਼.ਆਈ. ਦੀ ਚੋਣ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਵਾਨਾਂ ਨਾਲ 6 ਘੰਟੇ ਲੰਬੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ...
ਜੇਕਰ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇਂ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 15 ਜੂਨ ਤੋਂ ਪਹਿਲਾਂ ਪੁਲਿਸ ਜਾਂਚ ਪੂਰੀ...
ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਨੇ ਸ਼ੂਟਿੰਗ ਵਿਸ਼ਵ ਕੱਪ ਵਿਚ ਸੋਨ ਤਗਮਾ ਕੀਤਾ ਪ੍ਰਾਪਤ
. . .  1 day ago
ਮਲੋਟ, 7 ਜੂਨ (ਅਜਮੇਰ ਸਿੰਘ ਬਰਾੜ)- ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਲੜਕੀ ਨੇ ਜਰਮਨੀ ਵਿਚ ਚੱਲ ਰਹੇ ਵਿਸ਼ਵ ਕੱਪ ਮੁਕਾਬਲਿਆਂ ਵਿਚੋਂ 25 ਮੀਟਰ ਰੈਪਿਡ ਪਿਸਟਲ ਸ਼ੂਟਿੰਗ ਵਿਚੋਂ ਸੋਨੇ ਦਾ ਤਗਮਾ ਪ੍ਰਾਪਤ ਕਰਦਿਆਂ....
ਉੱਤਰ ਪ੍ਰਦੇਸ਼: ਗੈਂਗਸਟਰ ਸੰਜੀਵ ਜੀਵਾ ’ਤੇ ਹਮਲਾ
. . .  1 day ago
ਲਖਨਊ, 7 ਜੂਨ- ਗੈਂਗਸਟਰ ਸੰਜੀਵ ਜੀਵਾ ਨੂੰ ਅੱਜ ਇਥੋਂ ਦੀ ਸਿਵਲ ਅਦਾਲਤ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਵਕੀਲ ਦੇ ਭੇਸ ਵਿਚ ਅਦਾਲਤ ਵਿਚ ਦਾਖ਼ਲ....
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
. . .  1 day ago
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ ਭਾਰਤੀ ਕ੍ਰਿਕਟ ਟੀਮ
. . .  1 day ago
ਲੰਡਨ, 7 ਜੂਨ-ਓਡੀਸ਼ਾ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਸੋਗ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤੀ ਕ੍ਰਿਕਟ ਟੀਮ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ...
ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਰਵਾਇਆ ਜਾ ਰਿਹੈ ਕਬਜ਼ਾ- ਪਰਮਬੰਸ ਸਿੰਘ ਬੰਟੀ ਰੋਮਾਣਾ
. . .  1 day ago
ਚੰਡੀਗੜ੍ਹ, 7 ਜੂਨ (ਦਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਖ਼ਿਲਾਫ਼ ਇਕੱਠੇ ਹੋ ਕੇ ਇਹ ਲੜਾਈ ਲੜਨ ਦੀ ਲੋੜ....
ਸਾਬਕਾ ਮੰਤਰੀ ਸਿੰਗਲਾ ਦੀ ਕੋਠੀ ’ਤੇ ਵੀ ਪਹੁੰਚੀ ਵਿਜੀਲੈਂਸ
. . .  1 day ago
ਸੰਗਰੂਰ, 7 ਜੂਨ (ਦਮਨਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਕੋਠੀ ’ਤੇ ਵੀ ਅੱਜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 2 ਘੰਟਿਆਂ ਤੱਕ ਸਿੰਗਲਾ ਦੀ....
ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਕਰਨਾਲ
. . .  1 day ago
ਕਰਨਾਲ, 7 ਜੂਨ (ਗੁਰਮੀਤ ਸਿੰਘ ਸੱਗੂ)- ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਕਰਨਾਲ ਪਹੁੰਚੇ। ਉਨ੍ਹਾਂ....
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲੰਡਨ, 7 ਜੂਨ- ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਸਮਰਥਨ ਮੁੱਲ ਨੂੰ ਦਿੱਤੀ ਮਨਜ਼ੂਰੀ- ਪੀਯੂਸ਼ ਗੋਇਲ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2023-24 ਲਈ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਘੱਟੋ-ਘੱਟ ਸਮਰਥਨ.....
ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਦੋਸ਼ੀ ਹਥਕੜੀ ਸਮੇਤ ਫ਼ਰਾਰ
. . .  1 day ago
ਕਪੂਰਥਲਾ, 7 ਜੂਨ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਅੱਜ ਮੈਡੀਕਲ ਕਰਵਾਉਣ ਆਇਆ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਦੋਸ਼ੀ ਦੇ ਹਥਕੜੀ ਸਮੇਤ ਫ਼ਰਾਰ ਹੋਣ ਦੀ ਖ਼ਬਰ ਹੈ.....
ਹੁਸ਼ਿਆਰਪੁਰ: ਖ਼ੇਤ ’ਚੋਂ ਬੰਬ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ
. . .  1 day ago
ਮੁਕੇਰੀਆਂ, 7 ਜੂਨ- ਇੱਥੋਂ ਦੇ ਇਕ ਪਿੰਡ ਧਰਮਪੁਰ ’ਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਫ਼ਿਲਹਾਲ ਪੁਲਿਸ ਵਲੋਂ ਜਾਂਚ....
ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਲਾਢੂਵਾਲ ਟੋਲ ਪਲਾਜ਼ਾ ਕਰਵਾਇਆ ਮੁਫ਼ਤ
. . .  1 day ago
ਲੁਧਿਆਣਾ, 7 ਜੂਨ (ਰੂਪੇਸ਼ ਕੁਮਾਰ)- ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਲੁਧਿਆਣੇ ਦਾ ਲਾਢੂਵਾਲ ਟੋਲ ਪਲਾਜ਼ਾ ਮੁਫ਼ਤ ਕਰਵਾਇਆ ਗਿਆ.......
ਹਰਿਆਣਾ: ਕਿਸਾਨਾਂ ਦਾ ਪ੍ਰਦਰਸ਼ਰਨ ਜਾਰੀ
. . .  1 day ago
ਕੁਰੂਕਸ਼ੇਤਰ, 7 ਜੂਨ- ਸੂਰਜਮੁਖੀ ਦੇ ਬੀਜਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਡੀ.ਐਸ.ਪੀ. ਰਣਧੀਰ ਸਿੰਘ ਅਤੇ ਐਸ.ਡੀ.ਐਮ.....
ਭਗਵੰਤ ਮਾਨ ਨੇ ਕੇਜਰੀਵਾਲ ਨੂੰ ਦਿੱਤੀਆਂ ਢਾਈ ਕਰੋੜ ਦੀਆਂ ਦੋ ਗੱਡੀਆਂ- ਪ੍ਰਤਾਪ ਸਿੰਘ ਬਾਜਵਾ
. . .  1 day ago
ਮੁਹਾਲੀ, 7 ਜੂਨ (ਦਵਿੰਦਰ ਸਿੰਘ)- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਚੇਤ ਸੰਮਤ 555

ਜਲੰਧਰ

ਅੰਮਿ੍ਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦਾ ਮਾਮਲਾ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ 'ਚ ਨਾਕਾਬੰਦੀ, ਲੋਕਾਂ 'ਚ ਰਿਹਾ ਸਹਿਮ

ਐੱਮ.ਐੱਸ. ਲੋਹੀਆ
ਜਲੰਧਰ, 19 ਮਾਰਚ - ਸੂਬਾ ਸਰਕਾਰ ਵਲੋਂ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਖ਼ਿਲਾਫ਼ ਵਿੱਢੀ ਕਾਰਵਾਈ ਨਾਲ ਸਾਰੇ ਪੰਜਾਬ 'ਚ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਹੈ, ਜਿਸ ਦੇ ਸਿੱਟੇ ਵਜੋਂ ਸ਼ਹਿਰਵਾਸੀਆਂ 'ਚ ਵੀ ਸਹਿਮ ਤੇ ਵਿਗੜਦੇ ਹਾਲਾਤ ਦਾ ਡਰ ਸਹਿਜੇ ਹੀ ਦੇਖਣ ਨੂੰ ਮਿਲ ਰਿਹਾ ਹੈ | ਅੱਜ ਐਤਵਾਰ ਦੀ ਛੁੱਟੀ ਹੋਣ ਕਰਕੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ 'ਚ ਵਿਸ਼ੇਸ਼ ਮਾਰਕੀਟ ਲੱਗਦੀ ਹੈ ਜਿਸ ਦੌਰਾਨ ਵੱਡੀ ਗਿਣਤੀ 'ਚ ਲੋਕ ਖਰੀਦਦਾਰੀ ਕਰਦੇ ਹਨ | ਇਸ ਸੰਡੇ ਮਾਰਕੀਟ 'ਚ ਬਹੁਤ ਸਾਰੇ ਛੋਟੇ ਕਾਰੋਬਾਰੀ ਆਪਣੇ ਹਫ਼ਤੇ ਭਰ ਦੀ ਕਮਾਈ ਕਰਕੇ, ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ | ਅੱਜ ਸ਼ਹਿਰ 'ਚ ਪਹਿਲਾਂ ਵਾਂਗ ਮਾਰਕੀਟ ਤਾਂ ਲੱਗੀ, ਇਸ ਦੇ ਬਾਵਜੂਦ ਖਰੀਦਦਾਰ ਦੇਖਣ ਨੂੰ ਨਹੀਂ ਮਿਲੇ | ਬਾਜ਼ਾਰਾਂ 'ਚੋਂ ਛੁੱਟੀ ਵਾਲੇ ਦਿਨ ਦੀ ਗਹਿਮਾ-ਗਹਿਮੀ ਗਾਇਬ ਸੀ | ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਪੈਦਾ ਕੀਤੇ ਇਸ ਮਾਹੌਲ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਇਸ ਤੋਂ ਇਲਾਵਾ ਅੱਜ ਮੋਬਾਈਲ ਇੰਟਨੈੱਟ ਬੰਦ ਹੋਣ ਕਰਕੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਵੀ ਪ੍ਰਭਾਵਿਤ ਹੋਏ ਹਨ, ਕਿਉਂਕਿ ਛੁੱਟੀ ਵਾਲੇ ਦਿਨ ਅਕਸਰ ਲੋਕ ਆਨ-ਲਾਈਨ ਆਡਰ ਕਰਕੇ, ਨਾਸ਼ਤੇ ਲਈ ਖਾਣ-ਪੀਣ ਦਾ ਸਾਮਾਨ ਘਰ ਮੰਗਵਾ ਲੈਂਦੇ ਹਨ ਪਰ ਮੋਬਾਈਲ ਇੰਟਰਨੈੱਟ ਨਾ ਚੱਲਦਾ ਹੋਣ ਕਰਕੇ, ਹੋਮ ਡਲਿਵਰੀ ਦੀਆਂ ਐਪਸ 'ਤੇ ਫੂਡ ਆਊਟਲੈੱਟ ਬੰਦ ਨਜ਼ਰ ਆ ਰਹੇ ਸਨ | ਇਸ ਦੇ ਚੱਲਦੇ ਲੋਕਾਂ ਨੇ ਘਰਾਂ 'ਚ ਖਾਣ-ਪੀਣ ਦਾ ਸਾਮਾਨ ਨਹੀਂ ਮੰਗਵਾਇਆ, ਇਸ ਨਾਲ ਕਾਰੋਬਾਰੀਆਂ ਦੀ ਆਮ ਐਤਵਾਰ ਨੂੰ ਹੋਣ ਵਾਲੀ ਵਿਕਰੀ ਤੋਂ ਬਹੁਤ ਘੱਟ ਸਾਮਾਨ ਦੀ ਸੇਲ ਹੋਈ ਹੈ | ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਕਾਰੋਬਾਰੀਆਂ ਨੂੰ ਸੂਬਾ ਸਰਕਾਰ ਦੀ ਇਸ ਕਾਰਵਾਈ ਨਾਲ ਨਜਾਇਜ਼ ਹੀ ਨੁਕਸਾਨ ਝੱਲਣਾ ਪਿਆ ਹੈ |
ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਖੇਤਰਾਂ 'ਚ ਕੱਢਿਆ ਫਲੈਗ ਮਾਰਚ
ਸੂਬੇ 'ਚ ਸੁਰੱਖਿਅਤ ਮਾਹੌਲ ਦਾ ਅਹਿਸਾਸ ਕਰਵਾਉਣ ਲਈ ਪੁਲਿਸ ਵਲੋਂ ਹਰ ਛੋਟੇ-ਵੱਡੇ ਸ਼ਹਿਰ, ਕਸਬੇ ਤੇ ਪਿੰਡਾਂ 'ਚ ਫਲੈਗ ਮਾਰਚ ਕੱਢੇ ਜਾ ਰਹੇ ਹਨ | ਇਨ੍ਹਾਂ ਫਲੈਗ ਮਾਰਚਾਂ 'ਚ ਸ਼ਸਤਰ ਸੁਰੱਖਿਆ ਬੱਲ, ਅਰਧ ਸੈਨਿਕ ਬੱਲ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ | ਕੁਝ ਜਗ੍ਹਾਂ 'ਤੇ ਬੀ.ਐਸ.ਐਫ਼. ਵੀ ਤਾਇਨਾਤ

ਕੀਤਾ ਗਈ ਹੈ | ਜਲੰਧਰ 'ਚ ਸ਼ਹਿਰਵਾਸੀਆਂ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਉਣ ਲਈ ਜਿੱਥੇ ਜਗ੍ਹਾ-ਜਗ੍ਹਾ 'ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਡੀ.ਸੀ.ਪੀ. ਸਥਾਨਕ ਵਤਸਲਾ ਗੁਪਤਾ, ਏ.ਡੀ.ਸੀ.ਪੀ. (ਸਿਟੀ-2) ਅਦਿਤਿਆ ਤੇ ਹੋਰ ਅਧਿਕਾਰੀਆਂ ਨੇ ਵਿਸ਼ੇਸ਼ ਪੁਲਿਸ ਟੁੱਕੜੀ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਫਲੈਗ ਮਾਰਚ ਕੱਢਿਆ | ਇਸ ਮੌਕੇ ਪੁਲਿਸ ਕਮਿਸ਼ਨਰ ਚਾਹਲ ਨੇ ਕਿਹਾ ਕਿ ਇਹ ਫਲੈਗ ਮਾਰਚ ਸ਼ਹਿਰ ਅਤੇ ਪੰਜਾਬ ਵਾਸੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਪੁਲਿਸ ਉਨ੍ਹਾਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ, ਉਨ੍ਹਾਂ ਕਿਹਾ ਕਿ ਮਾਹੌਲ ਬਿਲਕੁਲ ਸ਼ਾਂਤ ਹੈ, ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ | ਪੁਲਿਸ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ 'ਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ ਤੇ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ¢ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਭਰ 'ਚ ਭਾਰੀ ਤਾਦਾਦ 'ਚ ਨਾਕੇ ਲਗਾਏ ਗਏ ਹਨ, ਬਾਹਰੋਂ ਆਉਣ-ਜਾਣ ਵਾਲੀਆਂ ਕਾਰਾਂ, ਗੱਡੀਆਂ, ਬੱਸਾਂ ਅਤੇ ਹੋਰ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
ਮਕਸੂਦਾਂ, (ਸੋਰਵ ਮਹਿਤਾ)- ਡੀ.ਐੱਸ.ਪੀ. ਦਮਨਬੀਰ ਸਿੰਘ ਵਲੋਂ ਸੀਨੀਅਰ ਅਧਿਕਾਰੀਆਂ ਦੀ ਹਦਾਇਤਾਂ ਤੋਂ ਬਾਅਦ ਸ਼ਹਿਰ 'ਚ ਵੱਖ-ਵੱਖ ਥਾਣਿਆਂ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਜਿਸ ਵਿਚ ਥਾਣਾ ਡਵੀਜ਼ਨ ਨੰਬਰ-8 ਤੇ ਥਾਣਾ ਡਵੀਜ਼ਨ ਨੰਬਰ-1 ਦੇ ਐੱਸ. ਐੱਚ. ਓ. ਸਮੇਤ ਪੁਲਿਸ ਕਰਮਚਾਰੀ ਤੇ ਪੈਰਾ-ਮਿਲਟਰੀ ਫੋਰਸ ਸ਼ਾਮਿਲ ਸੀ |

ਕਰੋੜਾਂ ਦੀਆਂ ਬਣਦੀਆਂ ਸੜਕਾਂ, ਗਲੀਆਂ ਦੀ ਜਾਂਚ ਲਈ ਨਿਗਮ ਕੋਲ ਨਹੀਂ ਹੈ ਕੋਈ ਨਿਗਰਾਨ ਏਜੰਸੀ

ਸ਼ਿਵ ਸ਼ਰਮਾ ਜਲੰਧਰ, 19 ਮਾਰਚ- ਸ਼ਹਿਰ ਵਿਚ ਕਰੋੜਾਂ ਦੀਆਂ ਬਣਦੀਆਂ ਗਲੀਆਂ ਅਤੇ ਸੜਕਾਂ ਦੀ ਜਾਂਚ ਕਰਨ ਲਈ ਨਿਗਮ ਕੋਲ ਕੋਈ ਏਜੰਸੀ ਮੌਜੂਦ ਨਹੀਂ ਹੈ ਜਦਕਿ ਇਹ ਕੰਮ ਕਰਨ ਵੇਲੇ ਤਾਂ ਨਿਗਮ ਦਾ ਅਪਣਾ ਚੈਕਿੰਗ ਸਟਾਫ਼ ਵੀ ਮੌਕੇ 'ਤੇ ਨਹੀਂ ਹੁੰਦਾ ਹੈ ਜਿਸ ਕਰਕੇ ਸ਼ਹਿਰ ਵਿਚ ...

ਪੂਰੀ ਖ਼ਬਰ »

ਸੀਵਰ ਸਾਫ਼ ਕਰਨ ਲਈ ਨਿਗਮ ਦੇ ਓ. ਐਂਡ. ਵਿਭਾਗ ਨੇ 90 ਲੱਖ ਦੀ ਖ਼ਰੀਦੀ ਸੁਪਰ ਸੱਕਸ਼ਨ ਮਸ਼ੀਨ ਦੀ 6 ਮਹੀਨੇ ਤੋਂ ਨਹੀਂ ਕੀਤੀ ਵਰਤੋਂ

ਜਲੰਧਰ, 19 ਮਾਰਚ (ਸ਼ਿਵ)- ਇਕ ਪਾਸੇ ਤਾਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੀਵਰੇਜ ਜਾਮ ਹੋਣ ਕਰਕੇ ਗਲੀਆਂ ਤੇ ਲੋਕਾਂ ਦੇ ਘਰਾਂ ਦੇ ਅੱਗੇ ਗੰਦਾ ਪਾਣੀ ਖੜ੍ਹਾ ਹੈ ਤੇ ਕਈ ਜਗ੍ਹਾ ਟੂਟੀਆਂ ਵਿਚ ਗੰਦਾ ਪਾਣੀ ਆਉਣ ਲੱਗ ਪਿਆ ਹੈ ਪਰ ਨਗਰ ਨਿਗਮ ਦੇ ਸੀਵਰੇਜ ਅਤੇ ਵਾਟਰ ਸਪਲਾਈ ਦੀ ...

ਪੂਰੀ ਖ਼ਬਰ »

'ਫੁਲਕਾਰੀ' ਬਾਜ਼ਾਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)- ਜਲੰਧਰ ਦੀਆਂ ਕੰਮਕਾਜੀ ਔਰਤਾਂ ਦੇ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਸਮਾਜ ਸੇਵੀ ਸੰਸਥਾ 'ਫੁਲਕਾਰੀ' (ਵੋਮੈਨ ਆਫ਼ ਜਲੰਧਰ) ਵਲ਼ੋਂ ਮੇਅਰ ਵਰਲਡ ਸਕੂਲ ਦੇ ਖੁੱਲੇ੍ਹ ਮੈਦਾਨ ਵਿਚ 18 ...

ਪੂਰੀ ਖ਼ਬਰ »

ਜ਼ਿਮਨੀ ਚੋਣ ਦੇ ਨਾਲ-ਨਾਲ ਨਿਗਮ ਚੋਣਾਂ ਲਈ ਵੀ ਤਿਆਰੀ ਖਿੱਚ ਰਹੀ ਹੈ ਕਾਂਗਰਸ

ਜਲੰਧਰ, 19 ਮਾਰਚ (ਸ਼ਿਵ)- ਜਲੰਧਰ ਵਿਚ ਲੋਕ-ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਲਦੀ ਹੀ ਸਿਆਸੀ ਮੈਦਾਨ ਭਖਣ ਵਾਲਾ ਹੈ ਪਰ ਦੂਜੇ ਪਾਸੇ ਕਾਂਗਰਸ ਨੇ ਜ਼ਿਮਨੀ ਚੋਣ ਦੀ ਤਿਆਰੀ ਦੇ ਨਾਲ-ਨਾਲ ਨਿਗਮ ਚੋਣਾਂ ਦੀ ਤਿਆਰੀ ਵੀ ਖਿੱਚਣੀ ਸ਼ੁਰੂ ਕਰ ਦਿੱਤੀ ਹੈ | ਜਲੰਧਰ ਸ਼ਹਿਰ ਦੀ ...

ਪੂਰੀ ਖ਼ਬਰ »

ਐਸ. ਬੀ. ਆਈ. ਨੇ ਫ਼ੌਜ ਦੇ ਹਸਪਤਾਲ ਨੂੰ ਗੱਡੀਆਂ ਸਮੇਤ ਸਾਮਾਨ ਕੀਤਾ ਭੇਟ

ਜਲੰਧਰ, 19 ਮਾਰਚ (ਅ. ਪ੍ਰਤੀ.)- ਦੇਸ਼ ਦੇ ਸਭ ਤੋਂ ਵੱਡੇ ਕੌਮੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੀ ਜਲੰਧਰ ਕੈਂਟ ਸ਼ਾਖਾ ਨੇ ਆਪਣੀ ਸਮਾਜਿਕ ਜ਼ਿੰਮੇਵਾਰੀਆਂ ਦੀ ਪਹਿਲ ਕਰਦੇ ਹੋਏ ਸੀ. ਐਸ. ਆਰ. ਐਕਟੀਵਿਟੀ ਤਹਿਤ ਫ਼ੌਜ ਦੇ ਹਸਪਤਾਲ ਨੂੰ ਜ਼ਰੂਰੀ ਸਾਮਾਨ ਭੇਟ ਕੀਤਾ | ਬੈਂਕ ਦੇ ...

ਪੂਰੀ ਖ਼ਬਰ »

ਠੇਕੇ ਨੂੰ ਸੰਨ੍ਹ ਲਗਾ ਕੇ ਸ਼ਰਾਬ ਚੋਰੀ ਕਰਨ ਵਾਲੇ 3 ਵਿਅਕਤੀ ਗਿ੍ਫ਼ਤਾਰ

ਜਲੰਧਰ, 19 ਮਾਰਚ (ਐੱਮ. ਐੱਸ. ਲੋਹੀਆ) - ਸਥਾਨਕ ਨਿਊ ਗੌਤਮ ਨਗਰ 'ਚ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਸੰਨ੍ਹ ਮਾਰ ਕੇ ਉਸ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ...

ਪੂਰੀ ਖ਼ਬਰ »

ਸਿੰਧ ਬੈਂਕ ਦੀ ਹਾਕੀ ਟੀਮ ਫਾਈਨਲ 'ਚ ਦਾਖ਼ਲ

ਜਲੰਧਰ, 19 ਮਾਰਚ (ਡਾ.ਜਤਿੰਦਰ ਸਾਬੀ)- ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਨੇ ਆਲ ਇੰਡੀਆ 40ਵੇਂ ਕੇ.ਡੀ. ਸਿੰਘ ਬਾਬੂ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਥਾਂ ਪੱਕੀ ਕਰ ਲਈ ਹੈ | ਇਹ ਜਾਣਕਾਰੀ ਦਿੰਦੇ ਹੋਏ ਟੀਮ ਦੇ ਕੋਚ ਉਲੰਪੀਅਨ ਗੁਣਦੀਪ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਧੁਨਿਕ ਤਕਨੀਕਾਂ ਤੇ ਇਲਾਜ ਬਾਰੇ ਵਿਚਾਰ ਕਰਨ ਲਈ 'ਫੋਗਸੀ' ਦੀ ਜ਼ਿਲ੍ਹਾ ਇਕਾਈ ਨੇ ਕਰਵਾਈ ਦੋ ਰੋਜ਼ਾ ਕਾਨਫਰੰਸ

ਜਲੰਧਰ, 19 ਮਾਰਚ (ਐੱਮ. ਐੱਸ. ਲੋਹੀਆ) - ਦੀ ਫੈਡਰੇਸ਼ਨ ਆਫ਼ ਆਬਸਟੇਟਿ੍ਕ ਐਂਡ ਗਾਇਨਾਕੋਲੋਜੀਕਲ ਸੋਸਾਇਟੀਜ਼ ਆਫ਼ ਇੰਡੀਆ (ਫੋਗਸੀ) ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਅਤੇ ਆਰਗੇਨਾਈਜ਼ਿੰਗ ਸਕੱਤਰ ਡਾ. ਸੁਰਜੀਤ ਕੌਰ, ਸਾਬਕਾ ਪ੍ਰਧਾਨ ਤੇ ਆਰਗੇਨਾਇਜ਼ੰਗ ਸਕੱਤਰ ਡਾ. ...

ਪੂਰੀ ਖ਼ਬਰ »

ਸ਼ਾਹਕੋਟ ਵਿਖੇ ਅਕਾਲੀ ਦਲ ਵਲੋਂ ਕੱਲ੍ਹ ਦਾ ਧਰਨਾ ਮੁਲਤਵੀ

ਸ਼ਾਹਕੋਟ, 19 ਮਾਰਚ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਵਿਖੇ ਅਕਾਲੀ ਦਲ ਵਲੋਂ ਮਿਤੀ 21 ਮਾਰਚ ਨੂੰ 'ਆਪ' ਸਰਕਾਰ ਖ਼ਿਲਾਫ਼ ਦਿੱਤਾ ਜਾ ਰਿਹਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਅਕਾਲੀ ਦਲ ਹਲਕਾ ਸ਼ਾਹਕੋਟ ਦੇ ਇੰਚਾਰਜ ਐਡ: ਬਚਿੱਤਰ ਸਿੰਘ ਕੋਹਾੜ ਨੇ ਦੱਸਿਆ ਕਿ ਸ਼ਾਹਕੋਟ ...

ਪੂਰੀ ਖ਼ਬਰ »

ਮਰਵਾਹਾ ਗੋਤਰ ਦੇ ਜਠੇਰਿਆਂ ਦਾ ਮੇਲਾ ਅੱਜ

ਜਲੰਧਰ, 19 ਮਾਰਚ (ਅ. ਬ.)-ਮਰਵਾਹਾ ਗੋਤਰ ਦੇ ਜਠੇਰਿਆਂ ਦਾ ਮੇਲਾ 20 ਮਾਰਚ, ਦਿਨ ਸੋਮਵਾਰ ਨੂੰ ਪਿੰਡ ਆਧੀ (ਆਧੀ ਕੁਲਾਰ) ਨੇੜੇ ਕਾਲਾ ਸੰਘਿਆਂ ਵਿਖੇ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਕ੍ਰਿਪਾਲ ਸਿੰਘ ਮਰਵਾਹਾ ਤੇ ਗੁਰਜੀਤ ਸਿੰਘ ਮਰਵਾਹਾ ਨੇ ਦਿੱਤੀ | ...

ਪੂਰੀ ਖ਼ਬਰ »

ਕੇ.ਐੱਮ.ਵੀ. ਦੀਆਂ ਵਿਦਿਆਰਥਣਾਂ ਵਲੋਂ ਸੈਂਟਰਲ ਪੋਟੈਟੋ ਰਿਸਰਚ ਕੇਂਦਰ ਦਾ ਦÏਰਾ

ਜਲੰਧਰ, 19 ਮਾਰਚ (ਜਸਪਾਲ ਸਿੰਘ)- ਕੰਨਿਆ ਮਹਾਂ ਵਿਦਿਆਲਾ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਬੌਟਨੀ ਦੀਆਂ ਵਿਦਿਆਰਥਣਾਂ ਵਲੋਂ ਕੇਂਦਰੀ ਆਲੂ ਖੋਜ ਕੇਂਦਰ, ਜਲੰਧਰ ਦਾ ਦੌਰਾ ਕੀਤਾ ਗਿਆ | ਇਸ ਫੇਰੀ ਦÏਰਾਨ ਸ੍ਰੀ ਯੋਗੇਸ਼ ਗੁਪਤਾ, ਸਹਾਇਕ ਮੁੱਖ ਤਕਨੀਕੀ ...

ਪੂਰੀ ਖ਼ਬਰ »

ਸ਼ਾਹਕੋਟ ਵਿਖੇ ਪੁਲਿਸ ਤੇ ਬੀ.ਐੱਸ.ਐੱਫ਼. ਜਵਾਨਾਂ ਨੇ ਕੱਢਿਆ ਫਲੈਗ ਮਾਰਚ

ਸ਼ਾਹਕੋਟ, 19 ਮਾਰਚ (ਸੁਖਦੀਪ ਸਿੰਘ)- ਡੀ.ਐੱਸ.ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਅਤੇ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਪੁਲਿਸ ਤੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਲੋਕਾਂ ਦੀ ਸੁਰੱਖਿਆ ...

ਪੂਰੀ ਖ਼ਬਰ »

ਭੀਖ ਮੰਗਣ ਵਾਲਿਆਂ ਦਾ ਗੜ੍ਹ ਬਣ ਚੁੱਕੈ ਸ਼ਹਿਰ ਜਲੰਧਰ

ਮਕਸੂਦਾਂ, 19 ਮਾਰਚ (ਸੋਰਵ ਮਹਿਤਾ)- ਅਕਸਰ ਤੁਸੀਂ ਸ਼ਹਿਰ ਦੇ ਜ਼ਿਆਦਾਤਰ ਚੌਕਾਂ 'ਚ ਭਿਖਾਰੀਆਂ ਨੂੰ ਭੀਖ ਮੰਗਦੇ ਦੇਖਿਆ ਹੋਵੇਗਾ, ਭੀਖ ਮੰਗਣ ਲਈ ਭਿਖਾਰੀ ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਨੂੰ ਸਹਾਰਾ ਬਣਾ ਭੀਖ ਮੰਗਦੇ ਹਨ | ਹਾਲਾਂਕਿ ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ...

ਪੂਰੀ ਖ਼ਬਰ »

ਇੰਟਰਨੈੱਟ ਤੇ ਬਿਜਲੀ ਸੇਵਾਵਾਂ ਬੰਦ ਰਹਿਣ ਕਾਰਨ ਲੋਕ ਹੋਏ ਪ੍ਰੇਸ਼ਾਨ

ਕਰਤਾਰਪੁਰ, 19 ਮਾਰਚ (ਭਜਨ ਸਿੰਘ)- ਆਪ ਸਰਕਾਰ ਵੱਲੋਂ ਸੂਬੇ ਭਰ ਵਿਚ ਕੱਲ੍ਹ ਦੁਪਹਿਰ ਤੋਂ ਬਾਅਦ ਬੰਦ ਕੀਤੀਆਂ ਇੰਟਰਨੈੱਟ ਤੇ ਐਸ. ਐਮ. ਐਸ. ਸੇਵਾਵਾਂ ਕਾਰਨ ਆਮ ਲੋਕ, ਵਿਦਿਆਰਥੀ ਤੇ ਬੱਚੇ ਪਹਿਲਾਂ ਹੀ ਪ੍ਰੇਸ਼ਾਨ ਸਨ ਪਰ ਅੱਜ ਪਾਵਰਕਾਮ ਮਹਿਕਮੇ ਵੱਲੋਂ 200 ਕੇ. ਵੀ. ਗਰਿੱਡ ...

ਪੂਰੀ ਖ਼ਬਰ »

ਸਤਲੁਜ ਅਕੈਡਮੀ ਆਫ਼ ਪੀਡੀਐਟਰਿਕਸ ਪੰਜਾਬ ਬੱਚਿਆਂ ਦੇ ਮਾਹਿਰ ਡਾਕਟਰਾਂ ਤੇ ਅਧਿਆਪਕਾਂ ਨੂੰ ਦੇਵੇਗੀ ਸਿਖਲਾਈ

ਜਲੰਧਰ, 19 ਮਾਰਚ (ਐੱਮ. ਐੱਸ. ਲੋਹੀਆ) - ਸਤਲੁਜ ਅਕੈਡਮੀ ਆਫ਼ ਪੀਡੀਐਟਰਿਕਸ ਪੰਜਾਬ ਵਲੋਂ ਸਕੂਲੀ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੱਚਿਆਂ ਦੇ ਮਾਹਿਰ ਡਾਕਟਰ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ | ਸੰਸਥਾ ਦੇ ਸੂਬਾ ਪ੍ਰਧਾਨ ਡਾ. ...

ਪੂਰੀ ਖ਼ਬਰ »

ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਨੇ ਅੰਮਿ੍ਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੇ ਢੰਗ ਦੀ ਕੀਤੀ ਨਿੰਦਾ

ਜਲੰਧਰ, 19 ਮਾਰਚ (ਐੱਮ. ਐੱਸ. ਲੋਹੀਆ) - ਸ਼ਹਿਰ ਦੀਆਂ ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਨੁਮਾਇੰਦਿਆਂ ਦੀ ਗੁਰਦੁਆਰਾ ਕ੍ਰਿਸ਼ਨਾ ਨਗਰ ਜਲੰਧਰ ਵਿਖੇ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੌਰਾਨ ਸਾਰੇ ਨੁਮਾਇੰਦਿਆਂ ਨੇ ਇਕਮੱਤ ਹੋ ਕੇ ਪ੍ਰਸ਼ਾਸਨ ...

ਪੂਰੀ ਖ਼ਬਰ »

ਪੰਜਾਬ ਸਬ ਜੂਨੀਅਰ ਤਾਇਕਵਾਂਡੋ ਚੈਂਪੀਅਨਸ਼ਿਪ

ਜਲੰਧਰ, 19 ਮਾਰਚ (ਡਾ.ਜਤਿੰਦਰ ਸਾਬੀ)- ਤਾਈਕਵਾਂਡੋ ਫੈੱਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਉੜੀਸਾ ਦੇ ਕਟਕ ਸ਼ਹਿਰ ਵਿੱਚ 24 ਤੋਂ 26 ਮਾਰਚ ਤੱਕ ਹੋਣ ਵਾਲੀ 36ਵੀਂ ਨੈਸ਼ਨਲ ਸਬ-ਜੂਨੀਅਰ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਨ ਵਾਲੀ ...

ਪੂਰੀ ਖ਼ਬਰ »

ਚੈਂਪੀਅਨਸ਼ਿਪ ਦੇ ਨਤੀਜੇ ਇਸ ਪ੍ਰਕਾਰ ਰਹੇ

ਲੜਕੀਆਂ - 29 ਕਿਲੋ ਭਾਰ ਵਰਗ 'ਚ ਪਹਿਲਾ ਸਥਾਨ ਸਾਂਝਪ੍ਰੀਤ (ਪਟਿਆਲਾ), ਦੂਜਾ ਸਥਾਨ ਚਹਕ (ਹੁਸ਼ਿਆਰਪੁਰ), ਤੀਜਾ ਸਥਾਨ ਜਹਿਨਾਜ਼ (ਬਠਿੰਡਾ), ਤੀਸਰਾ ਸਥਾਨ ਅਨੁਭਵੀ (ਪਠਾਨਕੋਟ), ਲੜਕੀਆਂ +47 ਕਿਲੋ ਭਾਰ ਵਰਗ, ਪਹਿਲਾ ਸਥਾਨ ਤਰੁਣੀ (ਮੋਗਾ), ਦੂਸਰਾ ਸਥਾਨ ਰਮਨੀਤ ਕੌਰ (ਮੋਗਾ), ...

ਪੂਰੀ ਖ਼ਬਰ »

'ਗ਼ਦਰੀ ਵੀਰਾਂਗਣਾ ਬੀਬੀ ਗੁਲਾਬ ਕੌਰ' ਪੁਸਤਕ ਸੰਬੰਧੀ ਵਿਚਾਰ ਚਰਚਾ 25 ਨੂੰ

ਜਲੰਧਰ, 19 ਮਾਰਚ (ਜਸਪਾਲ ਸਿੰਘ)- ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਵਿਚਾਰ ਚਰਚਾ ਤੇ ਡਾ.ਸਾਹਿਬ ਸਿੰਘ ਦਾ ਨਾਟਕ ਲੱਛੂ ਕਬਾੜੀਆ 25 ਮਾਰਚ ਦਿਨ ਸਨਿਚਰਵਾਰ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਕਾਬੂ

ਮਲਸੀਆਂ, 19 ਮਾਰਚ (ਦਲਜੀਤ ਸਿੰਘ ਸਚਦੇਵਾ)- ਮਲਸੀਆਂ ਚੌਕੀ ਦੀ ਪੁਲਿਸ ਵਲੋਂ ਡੀ.ਐੱਸ.ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਔਰਤ ਨੂੰ 11250 ਐੱਮ.ਐੱਲ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਸਰਕਾਰੀ ਕਾਲਜ ਬੂਟਾ ਮੰਡੀ ਵਿਖੇ ਨਵੀਂ ਸਿੱਖਿਆ ਨੀਤੀ 'ਤੇ ਸੈਮੀਨਾਰ

ਜਲੰਧਰ, 19 ਮਾਰਚ (ਜਸਪਾਲ ਸਿੰਘ)- ਸਰਕਾਰੀ ਕਾਲਜ ਬੂਟਾ ਮੰਡੀ ਜਲੰਧਰ ਵਿਖੇ 'ਨਵੀਂ ਸਿੱਖਿਆ ਨੀਤੀ-2020 ਤੇ ਵਿੱਦਿਅਕ ਸੰਸਥਾਵਾਂ ਦੀ ਤਿਆਰੀ' ਦੇ ਵਿਸ਼ੇ ਇੱਕ ਰੋਜ਼ਾ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਅੰਬੈਸਡਰ ਰਮੇਸ਼ ਚੰਦਰ, ਆਈ.ਐਫ.ਐਸ. (ਰਿਟਾਇਰਡ) ...

ਪੂਰੀ ਖ਼ਬਰ »

ਬਲਬੀਰ ਸਿੰਘ ਧੰਜੂ ਜੂਨੀਅਰ ਸਹਾਇਕ ਦੇ ਪਿਤਾ ਨੂੰ ਸ਼ਰਧਾਂਜਲੀਆਂ ਭੇਟ

ਸ਼ਾਹਕੋਟ, 19 ਮਾਰਚ (ਦਲਜੀਤ ਸਿੰਘ ਸਚਦੇਵਾ)- ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ਾਹਕੋਟ-1 ਦੇ ਜੂਨੀਅਰ ਸਹਾਇਕ ਬਲਬੀਰ ਸਿੰਘ ਧੰਜੂ, ਜਸਬੀਰ ਸਿੰਘ ਧੰਜੂ, ਲਖਵਿੰਦਰ ਸਿੰਘ ਧੰਜੂ ਸਪੇਨ ਤੇ ਹਰਜਿੰਦਰ ਸਿੰਘ ਧੰਜੂ ਕੈਨੇਡਾ ਦੇ ਪਿਤਾ ਗੁਰਦੇਵ ਸਿੰਘ ਧੰਜੂ ਵਾਸੀ ਪਿੰਡ ...

ਪੂਰੀ ਖ਼ਬਰ »

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ

ਡਰੋਲੀ ਕਲਾਂ, 19 ਮਾਰਚ (ਸੰਤੋਖ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਬਾਬਾ ਸਰਵਣ ਸਿੰਘ ਚਾਂਸਲਰ ਦੀ ਸਰਪ੍ਰਸਤੀ ਹੇਠ ਤੇ ਪ੍ਰੋ. ਡਾ. ਧਰਮਜੀਤ ਸਿੰਘ ਪਰਮਾਰ ਵਾਈਸ ਚਾਂਸਲਰ ਦੀ ਅਗਵਾਈ 'ਚ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਡੀ.ਟੀ.ਐਫ. ਵਲੋਂ ਨਵੀਂ ਸਿੱਖਿਆ ਨੀਤੀ 2020 ਖ਼ਿਲਾਫ਼ ਸੂਬਾਈ ਚੇਤਨਾ ਸੈਮੀਨਾਰ 23 ਨੂੰ

ਜਲੰਧਰ, ਲੋਹੀਆਂ ਖਾਸ 19 ਮਾਰਚ (ਹਰਵਿੰਦਰ ਸਿੰਘ ਫੁੱਲ, ਗੁਰਪਾਲ ਸਿੰਘ ਸ਼ਤਾਬਗੜ੍ਹ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਨਵੀਂ ਸਿੱਖਿਆ ਨੀਤੀ-2020 ਖ਼ਿਲਾਫ਼ 23 ਮਾਰਚ ਨੂੰ ਦੇਸ਼ ਭਗਤ ਯਾਦਗਾਰ (ਵਿਸ਼ਨੂੰ ਗਣੇਸ਼ ਪਿੰਗਲੇ ਹਾਲ) ਜਲੰਧਰ ਵਿਖੇ ...

ਪੂਰੀ ਖ਼ਬਰ »

ਵਾਤਾਵਰਨ ਮਿੱਤਰਤਾ ਸੁਸਾਇਟੀ ਨੇ 'ਤੀਜੇ ਜੰਗਲ' ਨੇ ਕਾਕੜ ਕਲਾਂ 'ਚ ਲਗਾਏ ਹੋਰ ਬੂਟੇ

ਲੋਹੀਆਂ ਖਾਸ, 19 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਬੀੜਾ ਚੁੱਕੀ ਪਿਛਲੇ ਕਈ ਸਾਲਾਂ ਤੋਂ ਆਪਣੇ ਮਕਸਦ 'ਚ ਤੁਰੀ ਹੋਈ 'ਵਾਤਾਵਰਨ ਮਿੱਤਰਤਾ ਸੁਸਾਇਟੀ ਇਲਾਕਾ ਲੋਹੀਆਂ ਖਾਸ' ਵੱਲੋਂ ਪਿੰਡ ਕਾਕੜ ਕਲਾਂ 'ਚ 2 ਕਨਾਲ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਵਾਲਮੀਕਿ ਸਮਾਜ ਦੇ ਆਗੂਆਂ ਨੂੰ ਹਮੇਸ਼ਾ ਅਣਗੌਲਿਆ- ਦਰਸ਼ਨ ਸਿੰਘ ਟਾਹਲੀ

ਸ਼ਾਹਕੋਟ, 19 ਮਾਰਚ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਡਾ: ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਅਗਵਾਈ 'ਚ ਕਰਤਾਰ ਪੈਲਸ ਸ਼ਾਹਕੋਟ ਵਿਖੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਦਲਿਤ ਸਮਾਜ ਦਾ ਵੱਡਾ ਇਕੱਠ ਹੋਇਆ | ...

ਪੂਰੀ ਖ਼ਬਰ »

ਹਿਮਾਚਲ ਪੁਲਿਸ ਵਲੋਂ ਕਰਤਾਰਪੁਰ ਤੋਂ ਕੀਤਾ ਇੱਕ ਵਿਅਕਤੀ ਚੂਰਾ ਪੋਸਤ, ਨਕਦੀ ਤੇ ਹਥਿਆਰ ਸਮੇਤ ਕਾਬੂ

ਕਰਤਾਰਪੁਰ 19 ਮਾਰਚ (ਜਨਕ ਰਾਜ ਗਿੱਲ) - ਕਰਤਾਰਪੁਰ ਦੇ ਮੁਹੱਲਾ ਚੰਦਨ ਨਗਰ ਦਾ ਵਿਅਕਤੀ ਜੋ ਕਿ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਉੱਥੇ ਦੇ ਥਾਣਿਆਂ 'ਚ ਦਰਜ ਮਾਮਲਿਆਂ ਵਿੱਚ ਲੋੜੀਂਦਾ ਸੀ, ਦੇ ਕਰਤਾਰਪੁਰ ਵਿਖੇ ਹੋਣ ਦੀ ਮਿਲੀ ਸੂਹ 'ਤੇ ਪੁਲਿਸ ਦੀ ਦਬਿਸ਼ ਦਿੱਤੀ ਗਈ | ...

ਪੂਰੀ ਖ਼ਬਰ »

ਵਾਰਡ ਨੰਬਰ 43 'ਚ ਪਰਮਜੀਤ ਗੋਲਡੀ ਤੇ ਜਸਦੀਪ ਸਿੰਘ ਦਰਜਨਾਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ

ਜਲੰਧਰ , 19 ਮਾਰਚ (ਸ਼ਿਵ)- ਗੁਰੂ ਨਾਨਕ ਨਗਰ ਇਲਾਕੇ ਦੇ ਪੱਛਮੀ ਹਲਕਾ ਦੇ ਵਾਰਡ 43 ਵਿਚ ਭਾਰਤੀ ਜਨਤਾ ਪਾਰਟੀ ਮੰਡਲ 11 ਦੇ ਪ੍ਰਧਾਨ ਗÏਰਵ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਵਿਚ ਕਾਂਗਰਸੀ ਆਗੂ ਪਰਮਜੀਤ ਸਿੰਘ ਗੋਲਡੀ ਤੇ ਖਿਡਾਰੀ ਜਸਦੀਪ ਸਿੰਘ 3 ਦਰਜਨ ਤੋਂ ਵੱਧ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਤਹਿਸੀਲ ਫਿਲੌਰ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀ ਰੈਲੀ 'ਚ ਭਾਗ ਲਵੇਗੀ

ਫਿਲੌਰ, 19 ਮਾਰਚ (ਸਤਿੰਦਰ ਸ਼ਰਮਾ)- ਜਮਹੂਰੀ ਕਿਸਾਨ ਸਭਾ ਦੀ ਤਹਿਸੀਲ ਕਮੇਟੀ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਵਿਖੇ ਹੋ ਰਹੀ ਰੈਲੀ 'ਚ ਵੱਡੇ ਪੱਧਰ 'ਚ ਭਾਗ ਲਵੇਗੀ | ਇਹ ਫੈਸਲਾ ਇਥੇ ਇਕ ਮੀਟਿੰਗ ਦੌਰਾਨ ਕੀਤਾ ਗਿਆ | ਤਹਿਸੀਲ ਪ੍ਰਧਾਨ ਕੁਲਦੀਪ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ ਦੇ ਹੱਕ 'ਚ ਕੀਤੇ ਗਏ ਪ੍ਰਦਰਸ਼ਨ ਸੰਬੰਧੀ ਕੌਮੀ ਇਨਸਾਫ਼ ਮੋਰਚਾ ਆਪਣੀ ਸਥਿਤੀ ਸਪੱਸ਼ਟ ਕਰੇ : ਨਿਊ ਡੈਮੋਕਰੇਸੀ, ਇੰਟਰਨੈੱਟ ਸੇਵਾਵਾਂ ਠੱਪ ਕਰਨ ਦੀ ਨਿਖੇਧੀ

ਜਲੰਧਰ, 19 ਮਾਰਚ (ਜਸਪਾਲ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX