ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਕਰੋੜਾਂ ਰੁਪਏ ਵੰਡੇ ਜਾ ਰਹੇ ਹਨ ਜਿਹੜੀਆਂ ਲਾਭਪਾਤਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਸਹਾਈ ਹੋ ਰਹੇ ਹਨ | ਉਨ੍ਹਾਂ ਵਿਚੋਂ ਕੁੱਝ-ਉੱਜਵਲਾ, ਮੁਦਰਾ, ਸਟਰੀਟ ਵੈਂਡਰ, ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਆਦਿ ਦੇ ਲਾਭਪਾਤਰੀਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ | ਇਹ ਪ੍ਰਗਟਾਵਾ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਅਤੇ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ 'ਤੇ 4 ਰੋਜ਼ਾ ਫ਼ੋਟੋ ਪ੍ਰਦਰਸ਼ਨੀ ਦੇ ਉਦਘਾਟਨ ਉਪਰੰਤ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ ਅਤੇ ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਵੀ ਹਾਜ਼ਰ ਸਨ | ਇਹ ਪ੍ਰਦਰਸ਼ਨੀ, ਏਕੀਕਿ੍ਤ ਸੰਚਾਰ ਤੇ ਆਊਟਰੀਚ ਪ੍ਰੋਗਰਾਮ ਦੇ ਤਹਿਤ, ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਵਲੋਂ ਲਗਾਈ ਗਈ ਹੈ | ਇਹ 23 ਮਾਰਚ ਤੱਕ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ | ਉਨ੍ਹਾਂ ਨੇ ਰਾਜੇਸ਼ ਬਾਲੀ, ਖੇਤਰੀ ਪਬਲੀਸਿਟੀ ਅਫ਼ਸਰ (ਸੀ.ਬੀ.ਸੀ.)-ਕਮ-ਨੋਡਲ ਅਫ਼ਸਰ ਪ੍ਰਦਰਸ਼ਨੀ ਨੂੰ ਅਜਿਹੀਆਂ ਜਾਣਕਾਰੀ ਭਰਪੂਰ ਪ੍ਰਦਰਸ਼ਨੀਆਂ ਲਗਾਉਣ ਲਈ ਵਧਾਈ ਦਿੱਤੀ | ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਲੋਂ ਭਾਰਤੀ ਆਜ਼ਾਦੀ ਦੀ ਲੜਾਈ ਵਿਚ ਇਨ੍ਹਾਂ ਤਿੰਨ ਮਹਾਨ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਰਾਸ਼ਟਰ ਵਲੋਂ ਸ਼ਰਧਾਂਜਲੀ ਭੇਟ ਕੀਤੀ | ਵਰਨਣਯੋਗ ਹੈ ਕਿ ਤਿੰਨੋਂ ਦਾ ਸ਼ਹੀਦੀ ਦਿਵਸ 23 ਮਾਰਚ ਨੂੰ ਹੈ | ਸੋਮ ਪ੍ਰਕਾਸ਼ ਨੇ ਦੱਸਿਆ ਕਿ ਹੁਸ਼ਿਆਰਪੁਰ ਕੰਢੀ ਖੇਤਰ ਵਿਚ ਸਰਵੇਖਣ ਕਰਨ ਤੋਂ ਬਾਅਦ ਸਬੰਧਿਤ ਮੰਤਰਾਲੇ ਨੇ 31 ਮੋਬਾਈਲ ਟਾਵਰ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਖੇਤਰ ਦੇ 87 ਪਿੰਡਾਂ ਵਿਚ ਵਧੀਆ ਨੈੱਟਵਰਕ ਕਵਰੇਜ ਪ੍ਰਦਾਨ ਕਰਕੇ ਕਨੈਕਟੀਵਿਟੀ 'ਚ ਸੁਧਾਰ ਕਰਨਗੇ | ਹੁਸ਼ਿਆਰਪੁਰ ਦੇ ਖ਼ੂਨਦਾਨੀ ਜੋੜੇ ਬਹਾਦਰ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਸਿੱਧੂ ਨੂੰ ਸੀ.ਬੀ.ਸੀ. ਵਲੋਂ ਵਿਸ਼ੇਸ਼ ਤੌਰ 'ਤੇ ਮੰਤਰੀ ਦੇ ਮਾਧਿਅਮ ਨਾਲ ਹੁਸ਼ਿਆਰਪੁਰ ਦੇ ਆਈਕਾਨ ਵਜੋਂ ਸਨਮਾਨਿਤ ਕੀਤਾ ਗਿਆ ਹੈ | ਇਸ ਦੌਰਾਨ ਸੀ.ਡੀ.ਪੀ.ਓ. ਦਫ਼ਤਰ ਵਲੋਂ ਕਰਵਾਏ ਗਏ ਰੰਗੋਲੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ | ਡਿਪਟੀ ਕਮਿਸ਼ਨਰ ਮਿੱਤਲ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਜਾਗਰੂਕਤਾ ਪ੍ਰਦਰਸ਼ਨੀਆਂ ਤੇ ਮੁਹਿੰਮਾਂ ਦੀ ਲੋੜ ਹੈ | ਫੀਲਡ ਪਬਲਿਸਿਟੀ ਅਫ਼ਸਰ ਰਾਜੇਸ਼ ਬਾਲੀ ਨੇ ਪ੍ਰਦਰਸ਼ਨੀ ਦੌਰਾਨ ਅਗਲੇ ਤਿੰਨ ਦਿਨਾਂ ਵਿਚ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦਾ ਵੇਰਵਾ ਦਿੱਤਾ | ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਜਿਲ੍ਹਾ ਪ੍ਰਸ਼ਾਸਨ, ਜੀ.ਐਨ.ਏ. ਯੂਨੀਵਰਸਿਟੀ ਤੇ ਫਿਟ ਬਾਈਕਰਜ਼ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਲਈ ਸਵੇਰੇ ਨਸ਼ਾ ਵਿਰੋਧੀ ਸਾਈਕਲ ਰੈਲੀ ਕੱਢੀ ਜਾਵੇਗੀ | ਇਸ ਮੌਕੇ ਐਲ.ਡੀ.ਐਮ ਤਰਸੇਮ ਸਿੰਘ, ਸੀ.ਡੀ.ਪੀ.ਓ ਮੰਜੂ ਅਤੇ ਮੁੱਖ ਖੇਤੀਬਾੜੀ ਅਫ਼ਸਰ ਵੀ ਹਾਜ਼ਰ ਸਨ |
ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)- ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਿਸ਼ਵਤਖ਼ੋਰੀ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਚੱਬੇਵਾਲ ਦੀਆਂ ਦੁਕਾਨਾਂ ਤੇ ਖੋਖਿਆਂ ਦੇ ਕਿਰਾਏ ਤੋਂ 8 ਲੱਖ 4 ਹਜ਼ਾਰ ਰੁਪਏ ਦੀ ਵਸੂਲੀ ਕਥਿਤ ਤੌਰ 'ਤੇ ਫ਼ਰਜ਼ੀ ਰਸੀਦਾਂ ਨਾਲ ਕਰਨ ...
ਝੂਠੀਆਂ ਅਫ਼ਵਾਹਾਂ ਤੋਂ ਲੋਕ ਰਹਿਣ ਸੁਚੇਤ - ਡੀ.ਐੱਸ.ਪੀ. ਵਿਰਕ
ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਡੀ.ਐਸ.ਪੀ. ਮੁਕੇਰੀਆਂ ਕੁਲਵਿੰਦਰ ਵਿਰਕ ਤੇ ਐਸ.ਐਚ.ਓ. ਮੁਕੇਰੀਆਂ ਬਲਜੀਤ ਸਿੰਘ ...
ਹਾਜੀਪੁਰ, 20 ਮਾਰਚ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)- ਹਾਜੀਪੁਰ ਬਲਾਕ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਸਿੰਬਲੀ ਵਿਚ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜਲ ਸਪਲਾਈ ਦਾ ਉਦਘਾਟਨ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁਕੇਰੀਆਂ ਦੇ ...
ਹੁਸ਼ਿਆਰਪੁਰ, 20 ਮਾਰਚ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਵਲੋਂ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਮੌਜੂਦ ਸਨ | ਇਸ ਮੌਕੇ ...
ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਡੀ.ਐਸ.ਪੀ. ਮੁਕੇਰੀਆਂ ਕੁਲਵਿੰਦਰ ਵਿਰਕ ਤੇ ਐਸ.ਐਚ.ਓ. ਮੁਕੇਰੀਆਂ ਬਲਜੀਤ ਸਿੰਘ ਕਾਹਲੋਂ ਵਲੋਂ ਪੁਲਿਸ ਪਾਰਟੀ ਸਮੇਤ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ | ਇਸ ...
ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)- ਸਥਾਨਕ ਮੁਹੱਲਾ ਕਮਾਲਪੁਰ ਦੀ ਆਂਡਿਆਂ ਵਾਲੀ ਗਲੀ 'ਚੋਂ ਮੋਬਾਈਲਾਂ ਦੀ ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਹੋ ਗਈ | ਇਸ ਸਬੰਧੀ ਮਨੀਸ਼ ਕੁਮਾਰ ਨੇ ਦੱਸਿਆ ਕਿ 19 ਮਾਰਚ ਨੂੰ ਉਸ ਦੀ ਐਕਟਿਵਾ ਮੋਬਾਈਲਾਂ ਦੀ ਦੁਕਾਨ ਦੇ ...
ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਡਾਨੀ ਮਾਮਲੇ 'ਚ ਹਿਡਨਬਰਗ ਰਿਪੋਰਟ ਦੇ ਆਧਾਰ 'ਤੇ ਦੇਸ਼ ਨੂੰ ਹੋਏ ਵਿੱਤੀ ਨੁਕਸਾਨ ਦੀ ...
ਦਸੂਹਾ, 20 ਮਾਰਚ (ਭੁੱਲਰ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2022 ਦਾ ਨਤੀਜਾ ...
ਮਾਹਿਲਪੁਰ, 20 ਮਾਰਚ (ਰਜਿੰਦਰ ਸਿੰਘ)- ਮਿਲਨ ਸਪੋਰਟਸ ਕਲੱਬ ਮੁੱਖੋ ਮਜਾਰਾ ਸੂਰਾਪੁਰ ਵਲੋਂ ਸਮੂਹ ਪੰਚਾਇਤ ਤੇ ਇਲਾਕਾ ਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤੇਜਵਿੰਦਰ ਸਿੰਘ ਦੀ ਅਗਵਾਈ 'ਚ ਕਰਵਾਏ ਜਾ ਰਹੇ 16ਵੇਂ ਓਪਨ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ...
ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ | ਕਾਲਜ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ 17 ਮਾਰਚ 2023 ਨੂੰ ਆਰ.ਆਰ.ਐਮ.ਕੇ. ਆਰੀਆ ...
ਦਸੂਹਾ, 20 ਮਾਰਚ (ਭੁੱਲਰ)- ਦਸ਼ਮੇਸ਼ ਸੇਵਾ ਦਲ ਦਸੂਹਾ-ਮੁਕੇਰੀਆਂ ਵਲੋਂ ਬਾਰਠ ਸਾਹਿਬ ਦੀਨਾਨਗਰ ਵਿਖੇ ਲਗਾਇਆ ਜਾ ਰਿਹਾ 25ਵਾਂ ਲੰਗਰ ਲੈ ਕੇ ਸੰਗਤਾਂ ਦਾ ਜਥਾ ਕਮਲਦੀਪ ਸਿੰਘ ਵਿਰਦੀ ਤੇ ਮਹਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ ਰਵਾਨਾ ਹੋਇਆ | ਇਸ ਮੌਕੇ ਕਮਲਦੀਪ ਸਿੰਘ ...
ਅੱਡਾ ਸਰਾਂ, 20 ਮਾਰਚ (ਮਸੀਤੀ)- ਪਿੰਡ ਮਸੀਤਪਲ ਕੋਟ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ | ਇਸ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਪਾਠ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ...
ਦਸੂਹਾ, 20 ਮਾਰਚ (ਭੁੱਲਰ)- ਪਿੰਡ ਬੇਰਛਾ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਬਾਬਾ ਘੜਾ ਦਾਸ ਕਮੇਟੀ ਦੇ ਪ੍ਰਧਾਨ ਗਿਰਧਾਰੀ ਲਾਲ, ਸੰਤੋਖ ਸਿੰਘ, ਡਾ. ਸਤਪਾਲ ਸਿੰਘ ਬੇਰਛਾ, ਡੀ.ਐਸ.ਪੀ. ਰਾਮ ਸਿੰਘ, ਸਰਪੰਚ ਦਲਵਿੰਦਰ ਸਿੰਘ ਬੋਦਲ ਵਲੋ ਡਾਕਟਰ ...
ਦਸੂਹਾ, 20 ਮਾਰਚ (ਭੁੱਲਰ)- ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਐਮ.ਏ. ਨੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਹੁੱਲੜਬਾਜ਼ੀ ਦੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਧਾਰਮਿਕ ਸਥਾਨਾਂ 'ਤੇ ...
ਹੁਸ਼ਿਆਰਪੁਰ, 20 ਮਾਰਚ (ਨਰਿੰਦਰ ਸਿੰਘ ਬੱਡਲਾ)-ਹਾਕ ਰਾਈਡਰਜ ਕਲੱਬ ਜਲੰਧਰ ਵਲੋਂ 400 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ | ਇਸ ਸਬੰਧੀ ਹੁਸ਼ਿਆਰਪੁਰ ਮਿਊਾਸੀਪਲ ਕਾਰਪੋਰੇਸ਼ਨ ਦੇ ਬਰਾਂਡ ਅੰਬੈਸਡਰ ਤੇ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੱਸਿਆ ਕਿ ...
ਤਲਵਾੜਾ, 20 ਮਾਰਚ (ਮਹਿਤਾ)-ਪੰਜਾਬ ਸਰਕਾਰ ਦੀਆਂ ਆਈਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਹੁਸ਼ਿਆਰਪੁਰ ਵਲੋਂ ਆਰ.ਸੀ.ਡੀ. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਤਲਵਾੜਾ ਵਿਚ 21 ਮਾਰਚ ਦਿਨ ਮੰਗਲਵਾਰ ਨੂੰ ਜ਼ਿਲੇ੍ਹ ਦੀਆਂ ਵੱਖ-ਵੱਖ ਕੰਪਨੀਆਂ ਇਸ ...
ਟਾਂਡਾ ਉੜਮੁੜ, 20 ਮਾਰਚ (ਦੀਪਕ ਬਹਿਲ)- ਆਪਣੇ ਤਜ਼ੁਰਬੇ ਵੰਡਣ ਨਾਲ ਇਨਸਾਨ ਨੂੰ ਹੋਣ ਵਾਲੇ ਫਾਇਦਿਆਂ ਸਬੰਧੀ ਆਮ ਜਨਤਾ ਤੱਕ ਜਾਣਕਾਰੀ ਪਹੁੰਚਾਉਣ ਲਈ ਜਰਮਨ ਗਏ ਸੁਖਰਾਜ ਸਿੰਘ ਵਲੋਂ ਲਿਖੀ ਗਈ 120 ਪੰਨਿਆਂ ਵਾਲੀ 'ਆਓ ਸ਼ਾਹ ਅਸਵਾਰ ਬਣੀਏ' ਕਿਤਾਬ ਦੀ ਘੁੰਡ ਚੁਕਾਈ ਰਸਮ ...
ਗੜ੍ਹਸ਼ੰਕਰ, 20 ਮਾਰਚ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਾਇਆ, ਜਿਸ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ ਗਏ | ਪ੍ਰੋ. ਅਰਵਿੰਦਰ ਸਿੰਘ, ...
ਗੜ੍ਹਸ਼ੰਕਰ, 20 ਮਾਰਚ (ਧਾਲੀਵਾਲ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਜਾਰੀ ਪ੍ਰੋਗਰਾਮ ਮੁਤਾਬਕ ਡਾ. ਪੰਪੋਸ਼ ਦੀ ਹੱਤਿਆ ਦੇ ਸਬੰਧ ਵਿਚ ਬਹੁਜਨ ਸਮਾਜ ਪਾਰਟੀ ਹਲਕਾ ਗੜ੍ਹਸ਼ੰਕਰ ਵਲੋਂ ਸ਼ਹਿਰ ਵਿਚ ਮੋਮਬੱਤੀਆਂ ਲੈ ਕੇ ਰੋਸ ਮਾਰਚ ...
ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਤੇ ਚੋਣਾਂ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਸੀ.ਐਮ. ਦੀ ਯੋਗਸ਼ਾਲਾ ਲਈ ਟ੍ਰੇਨਰਾਂ ...
ਦਸੂਹਾ, 20 ਮਾਰਚ (ਕੌਸ਼ਲ)- ਦਸੂਹਾ ਦੇ ਹੁਸ਼ਿਆਰਪੁਰ ਰੋਡ ਵਿਖੇ ਇਕ ਟਰੱਕ ਨੰਬਰ ਪੀ. ਬੀ. 08 ਸੀ. ਐੱਚ. 9396 ਵਲੋਂ ਜ਼ਬਰਦਸਤ ਟਕਰਾਇਆ ਜਿਸ ਦੌਰਾਨ ਬਿਜਲੀ ਦੇ ਦੋ ਟਰਾਸਫਾਰਮਰ ਢਾਹ ਢੇਰੀ ਹੋ ਗਏ ਤੇ ਟਰੱਕ ਦਾ ਵੀ ਕਾਫ਼ੀ ਨੁਕਸਾਨ ਹੋਇਆ | ਘਟਨਾ 'ਚ ਟਰੱਕ ਡਰਾਈਵਰ ਦੇ ਸੱਟਾਂ ...
ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)- ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਮੁਕੇਰੀਆਂ ਵਿਖੇ 1 ਕਰੋੜ 28 ਲੱਖ ਰੁਪਏ ਦੀ ਲਾਗਤ ਵਾਲੇ ਤਿੰਨ ਅਹਿਮ ਜਲ ਸਪਲਾਈ ਪ੍ਰਾਜੈਕਟ ਕੀਤੇ ਲੋਕ ਅਰਪਿਤ ਕੀਤੇ | ਇਨ੍ਹਾਂ ਵਿਚ ਪਿੰਡ ਕਾਲਾ ਮੰਝ ਵਿਖੇ 33.80 ਲੱਖ ਰੁਪਏ, ਪਿੰਡ ...
ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)- ਪੰਚਾਇਤ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀ.ਡੀ.ਓ. ਦਫ਼ਤਰ ਮੂਹਰੇ ਧਰਨਾ ਲਗਾਇਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਸਮੇਂ ਪੈਨਸ਼ਨਰਜ ਵਲੋਂ ਬੀ.ਡੀ.ਪੀ.ਓ. ਨੂੰ ਮੰਗ ਪੱਤਰ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX