ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਕਾਨੂੰਨ ਤੇ ਵਿਵਸਥਾ ਦਾ ਭਰੋਸਾ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਤੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਚ ਹਥਿਆਰਬੰਦ ਜਿਲ੍ਹਾ ਪੁਲਿਸ ਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਸਮੇਤ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ | ਪੁਰਾਣੇ ਐੱਸ. ਐੱਸ. ਪੀ. ਦਫ਼ਤਰ ਤੋਂ ਸ਼ੁਰੂ ਹੋ ਕੇ ਇਹ ਮਾਰਚ ਪੁਰਾਣੇ ਸ਼ਹਿਰ ਰੇਲਵੇ ਰੋਡ ਤੋਂ ਆਰੀਆ ਸਮਾਜ ਰੋਡ, ਗੁਰਦੁਆਰਾ ਮੰਜੀ ਸਾਹਿਬ, ਗੜ੍ਹਸ਼ੰਕਰ ਰੋਡ, ਮਹਿੰਦੀਪੁਰ, ਕੁਲਾਮ ਰੋਡ ਤੋਂ ਚੰਡੀਗੜ੍ਹ ਚੌਂਕ, ਨਵਾਂਸ਼ਹਿਰ ਹੁੰਦਾ ਹੋਇਆ ਸਮਾਪਤ ਹੋਇਆ | ਡਿਪਟੀ ਕਮਿਸ਼ਨਰ ਰੰਧਾਵਾ ਨੇ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਮੰਤਵ ਸ਼ਰਾਰਤੀ ਅਨਸਰਾਂ 'ਚ ਕਾਨੂੰਨ ਦਾ ਭੈਅ, ਆਮ ਲੋਕਾਂ ਵਿਚ ਸੁਰੱਖਿਆ ਤੇ ਅਮਨ-ਕਾਨੂੰਨ ਦੇ ਮਾਹੌਲ ਨੂੰ ਬਣਾਈ ਰੱਖਣ ਦੀ ਭਾਵਨਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਦੀ ਅਗਵਾਈ ਵਿਚ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਚ ਕਾਨੂੰਨ ਦਾ ਡਰ ਕਾਇਮ ਰੱਖਣ ਲਈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਵਿਚ ਅਮਨ-ਕਾਨੂੰਨ ਵਾਲਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ | ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪੁਲਿਸ ਹਰ ਕੀਮਤ 'ਤੇ ਜ਼ਿਲ੍ਹੇ ਵਿਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ | ਐੱਸ. ਐੱਸ. ਪੀ. ਨੇ ਜੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਨੇ ਜ਼ਿਲ੍ਹੇ ਵਿਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹੁਣ ਤੱਕ 10 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਜੇਲ੍ਹ ਭੇਜਿਆ ਹੈ |
ਜਾਡਲਾ, 20 ਮਾਰਚ (ਬਲਦੇਵ ਸਿੰਘ ਬੱਲੀ) - ਪਾਣੀ ਨਾਲ ਭਰੇ ਦਰਿਆਵਾਂ 'ਤੇ ਬਣੇ ਬੇੜੀਆਂ ਦੇ ਪੁਲਾਂ ਬਾਰੇ ਤਾਂ ਆਮ ਹੀ ਸੁਣਿਆ ਹੋਵੇਗਾ, ਪਰ ਪੱਕੀ ਬਣੀ ਗਲੀ 'ਤੇ ਲੋਕਾਂ ਵੱਲੋਂ ਬਣਾਏ ਆਰਜ਼ੀ ਪੁਲ ਦੀ ਗੱਲ ਕੁੱਝ ਹੈਰਾਨ ਕਰਨ ਵਾਲੀ ਜਾਪਦੀ ਹੈ | ਇਹ ਗੱਲ ਨੇੜਲੇ ਪਿੰਡ ਠਠਿਆਲਾ ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਨਵਜੋਤ ਪਾਲ ਰੰਧਾਵਾ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਮਾਜ ਦੇ ਸਮੂਹ ਵਰਗਾਂ ਦੇ ਨੁਮਾਇੰਦਿਆਂ 'ਤੇ ਆਧਾਰਿਤ ਅਮਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ...
ਬੰਗਾ, 20 ਮਾਰਚ (ਕੁਲਦੀਪ ਸਿੰਘ ਪਾਬਲਾ) - ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੀਆਂ ਬੁਨਿਆਦੀ ਸਹੂਲਤਾਂ ਜਰੂਰਤਾਂ ਅਤੇ ਸਮੱਸਿਆਵਾਂ ਸਬੰਧੀ ਪਿੰਡ ਦੀ ਸੁਸਾਇਟੀ ਦਾ ਵਫ਼ਦ ਪੰਚਾਇਤ ਮੰਤਰੀ ਨੂੰ ਮਿਲਿਆ ਤੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ | ਸੀਨੀਅਰ ਆਗੂ ...
ਮੁਕੰਦਪੁਰ, 20 ਮਾਰਚ (ਅਮਰੀਕ ਸਿੰਘ ਢੀਂਡਸਾ) - ਐੱਸ.ਐਮ.ਓ. ਮੁਕੰਦਪੁਰ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਅਤੇ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਪੰਜਾਬ ਅੰਦਰ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਜਿਹੀ ਬਿਮਾਰੀ ਤੋਂ ਬਚਣ ਲਈ ਇਕ ਜਾਗਰੂਕਤਾ ਵੈਨ ਚਲਾਈ | ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਛੁੱਟੀ ਰਹੇਗੀ | ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਖੁਰਦਾਂ ਗੇਟ ਲਾਗੇ ਲਗਾਏ ਨਾਕੇ ਦੌਰਾਨ ਪੁਲਿਸ ਮੁਲਾਜ਼ਮ ਜਦੋਂ ਵਾਹਨਾਂ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ 'ਤੇ ਗੁਰਿੰਦਰ ਸਿੰਘ ਪਿੰਡ ਮਾਲੋਮਜਾਰਾ ਨੇ ਆਪਣੀ ਕਾਰ ਨੂੰ ...
ਨਵਾਂਸ਼ਹਿਰ, 20 ਮਾਰਚ (ਹਰਮਿੰਦਰ ਸਿੰਘ ਪਿੰਟੂ) - ਭਾਸ਼ਾ ਵਿਭਾਗ ਪੰਜਾਬ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਸ. ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਲੋਂ ਕੁਲਵਿੰਦਰ ਦੇ ਗਜ਼ਲ ਸੰਗ੍ਰਹਿ ਸ਼ਾਮ ਦੀ ਸ਼ਾਖ 'ਤੇ ਵਿਚਾਰ ਚਰਚਾ ਦਾ ਜੋ ਪ੍ਰੋਗਰਾਮ ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਇਕ ਔਰਤ ਨਾਲ ਨੌਸਰਬਾਜਾਂ ਵਲੋਂ ਮੋਬਾਇਲ ਸਿੰਮ ਰੀਚਾਰਜ ਕਰਨ ਦੇ ਨਾਂ 'ਤੇ 6 ਲੱਖ ਦੇ ਕਰੀਬ ਰਕਮ ਦੀ ਠੱਗੀ ਮਾਰੀ ਗਈ | ਪੁਲਿਸ ਵਲੋਂ ਇਸ ਮਾਮਲੇ 'ਚ ਦੋ ਜਣਿਆਂ 'ਤੇ ਮਾਮਲਾ ਦਰਜ ਕੀਤਾ | ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਏ. ਐਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਥਾਣਾ ਔੜ ਦੀ ਪੁਲਿਸ ਨੇ ਝਾੜੀਆਂ ਵਿਚ ਹੈਰੋਇਨ ਦਾ ਨਸ਼ਾ ਕਰ ਰਹੇ 4 ਨੌਜਵਾਨਾਂ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ...
ਉੁੜਾਪੜ/ਲਸਾੜਾ, 20 ਮਾਰਚ (ਲਖਵੀਰ ਸਿੰਘ ਖੁਰਦ) - ਬੀਤੇ ਕਲ੍ਹ ਖੁੁਰਦਾਂ ਗੇਟ 'ਤੇ ਇਕ ਕਾਰ ਵਲੋਂ ਟੱਕਰ ਮਾਰ ਕੇ ਜ਼ਖ਼ਮੀ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਵਿਚੋਂ ਇਕ ਦੀ ਮੌਤ ਹੋ ਗਈ | ਮਿ੍ਤਕ ਪੁਲਿਸ ਮੁਲਾਜ਼ਮ ਦਾ ਨਾਂਅ ਹੌਲਦਾਰ ਰਾਜੇਸ਼ ਕੁਮਾਰ (34) ਪੁੱਤਰ ਬਲਵੰਤ ਰਾਮ ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਐਲਾਨੇ ਗਏ ਨਤੀਜਿਆਂ ਵਿਚ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰ. ਡਾ. ਸੰਜੀਵ ਡਾਵਰ ਨੇ ਦੱਸਿਆ ਕਿ ਬੀ. ਕਾਮ ਸਮੈਸਟਰ-ਪਹਿਲਾ ਦੀ ...
ਮੁਕੰਦਪੁਰ, 20 ਮਾਰਚ (ਅਮਰੀਕ ਸਿੰਘ ਢੀਂਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਬੀ. ਏ. ਸਮੈਸਟਰ ਪਹਿਲਾ ਜਮਾਤ ਦੇ ਨਤੀਜਿਆਂ ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ...
ਸੰਧਵਾਂ, 20 ਮਾਰਚ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਵਿਖੇ ਅਟਵਾਲ ਭਾਈਚਾਰੇ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ 'ਚ ਮੁੱਖ ਸੇਵਾਦਾਰ ਸਰਪੰਚ ਕੈਪਟਨ ਮਹਿੰਦਰ ਸਿੰਘ ਅਟਵਾਲ ਦੀ ਅਗਵਾਈ ਹੇਠ ਸਲਾਨਾ ਜੋੜ ਮੇਲਾ ਕਰਵਾਇਆ ਗਿਆ | ਝੰਡੇ ਦੀ ਰਸਮ ਤੋਂ ਬਾਅਦ ਸਰਪੰਚ ਕੈਪਟਨ ...
ਬੰਗਾ, 20 ਮਾਰਚ (ਕਰਮ ਲਧਾਣਾ) - ਜਠੇਰੇ ਭੂੰਡਪਾਲ ਵੈੱਲਫੇਅਰ ਸੁਸਾਇਟੀ (ਰਜਿ.) ਪਿੰਡ ਹੀਉਂ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ 26 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗੀ | ਇਸ ਸਬੰਧ ਵਿਚ ਚੋਣ ਅਧਿਕਾਰੀ ਮਾ. ਹਰਬੰਸ ਲਾਲ ਨੇ ਦੱਸਿਆ ਕਿ ਜਠੇਰੇ ...
ਸੰਧਵਾਂ, 20 ਮਾਰਚ (ਪ੍ਰੇਮੀ ਸੰਧਵਾਂ)- ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਕਾਰਜਕਾਰੀ ਪਿ੍ੰ. ਜਸਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ ਗਏ ਸਨਮਾਨ ਸਮਾਗਮ 'ਚ ਉੱਘੇ ਸਮਾਜ ਸੇਵੀ ਬਲਵੀਰ ਸਿੰਘ ਅਟਵਾਲ ਕੈਨੇਡਾ ਵਲੋਂ 6ਵੀਂ ਤੋਂ 12ਵੀਂ ਤੱਕ ...
ਸੰਧਵਾਂ, 20 ਮਾਰਚ (ਪ੍ਰੇਮੀ ਸੰਧਵਾਂ)- ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਵਲੋਂ ਸਤਪਾਲ ਅਰੋੜਾ ਵਾਸੀ ਮਕਸੂਦਪੁਰ ਨੂੰ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਉਨ੍ਹਾਂ ਦਾ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਤੇ ਪਤਵੰਤੇ ਸੱਜਣਾਂ ...
ਸੜੋਆ, 20 ਮਾਰਚ (ਨਾਨੋਵਾਲੀਆ) - ਆਲ ਇੰਡੀਆ ਆਦਿਧਰਮ ਮਿਸ਼ਨ ਰਜਿ. ਭਾਰਤ ਵਲੋਂ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਰਹਿ ਚੁੱਕੇ ਚੇਅਰਮੈਨ ਸੰਤ ਜਗਬਿੰਦਰ ਲਾਂਬਾ ਦੀ ਦੂਸਰੀ ਬਰਸੀ 'ਤੇ ਸਮਗਾਮ ਕਰਵਾਇਆ ਗਿਆ | ...
ਬੰਗਾ, 20 ਮਾਰਚ (ਕੁਲਦੀਪ ਸਿੰਘ ਪਾਬਲਾ) - ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਉਨ੍ਹਾਂ ਦੇ ਪਰਿਵਾਰ ਤੇ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ 22 ਮਾਰਚ ਨੂੰ ਮਨਾਇਆ ਜਾਵੇਗਾ | ਸਮਾਗਮ ਦੀ ...
ਨਵਾਂਸ਼ਹਿਰ, 20 ਮਾਰਚ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮੀਟਿੰਗ ਲਾਇਨਜ਼ ਕਲੱਬ ਦੇ ਜ਼ੋਨ ਚੇਅਰਮੈਨ ਪਾਲ ਸਿੰਘ ਬੰਗਾ ਅਤੇ ਪ੍ਰਧਾਨ ਬਲਬੀਰ ਸਿੰਘ ਪੂਨੀ ਦੀ ਅਗਵਾਈ ਵਿਚ ਹੋਈ | ਮੀਟਿੰਗ ਮੌਕੇ ਅਹਿਮ ਵਿਚਾਰਾਂ ਕੀਤੀਆਂ ...
ਬੰਗਾ, 20 ਮਾਰਚ (ਕੁਲਦੀਪ ਸਿੰਘ ਪਾਬਲਾ) - ਮਸੰਦਾ ਪੱਟੀ ਨਵੀਂ ਸਬਜ਼ੀ ਮੰਡੀ ਨਜ਼ਦੀਕ ਹੱਪੋਵਾਲ ਰੋਡ ਬੰਗਾ ਵਿਖੇ ਸਮੂਹ ਦੱੁਗ ਪਰਿਵਾਰਾਂ ਵਲੋਂ ਜਠੇਰਿਆਂ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਅਸਥਾਨ 'ਤੇ ਝੰਡੇ ਦੀ ਰਸਮ ਅਦਾ ਕੀਤੀ ...
ਬੰਗਾ, 20 ਮਾਰਚ (ਕਰਮ ਲਧਾਣਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਸੀ. ਏ. ਸਮੈਸਟਰ ਪਹਿਲਾ ਦੇ ਨਤੀਜੇ ਦੌਰਾਨ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਉੱਘੇ ਸਮਾਜ ਸੇਵੀ ਤੇ ਸੇਵਾ ਟਰੱਸਟ ਯੂ. ਕੇ (ਭਾਰਤ) ਦੀ ਬ੍ਰਾਂਚ ਨਵਾਂਸ਼ਹਿਰ ਦੇ ਸਰਪ੍ਰਸਤ ਤੇ ਜਿਲ੍ਹਾ ਕੋਆਰਡੀਨੇਟਰ ਸ਼ਮਿੰਦਰ ਸਿੰਘ ਗਰਚਾ ਅਤੇ ਬਖਸ਼ੀਸ਼ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ...
ਮੁਕੰਦਪੁਰ, 20 ਮਾਰਚ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਦਾ 9ਵੀਂ ਅਤੇ 11ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਇਸ ਸੰਬੰਧੀ ਪਿ੍ੰ. ਪਰਮਜੀਤ ਕੌਰ ਨੇ ਦੱਸਿਆ ਕਿ ਨੌਵੀਂ ਜਮਾਤ ਵਿਚੋਂ ਕਰਿਤਿਕਾ ਨੇ 650 ਵਿਚੋਂ 645 ਅੰਕ ਪ੍ਰਾਪਤ ਕਰਕੇ ਪਹਿਲਾ, ...
ਪੋਜੇਵਾਲ ਸਰਾਂ, 20 ਮਾਰਚ (ਨਵਾਂਗਰਾਈਾ) - ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਸਰੇ ਮੁਖੀ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਮਹਾਰਾਜ ਗਊਆਂ ਵਾਲਿਆਂ (ਭੂਰੀਵਾਲਿਆਂ) ਦੇ ਸਾਲਾਨਾ ਆਗਮਨ ਦਿਵਸ ਸਮਾਗਮ ਦੇ ਦੂਜੇ ਦਿਨ ਖ਼ੂਨਦਾਨ ਕੈਂਪ ...
ਬਲਾਚੌਰ, 20 ਮਾਰਚ (ਦੀਦਾਰ ਸਿੰਘ ਬਲਾਚੌਰੀਆ) - ਵਿਸ਼ਵ ਬੋਧ ਸੰਘ ਪੰਜਾਬ ਅਦਾਰਾ 'ਅਜੀਤ' ਤੇ ਮੱੁਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਖੜ੍ਹਾ ਹੈ | ਇਹ ਵਿਚਾਰ ਬੋਧ ਵਿਸ਼ਵ ਸੰਘ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਬਲਾਚੌਰ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ...
ਰਾਹੋਂ, 20 ਮਾਰਚ (ਬਲਬੀਰ ਸਿੰਘ ਰੂਬੀ) - ਸਥਾਨਕ ਨਵਾਂਸ਼ਹਿਰ ਰੋਡ 'ਤੇ ਸਥਿਤ ਪੁਰਾਤਨ ਸੂਰਜ ਕੁੰਡ ਮੰਦਰ ਵਿਖੇ ਚੇਤਰ ਚੌਦਾਂ ਦਾ ਮੇਲਾ ਸ਼ਰਧਾ ਨਾਲ ਸ਼ੁਰੂ ਹੋਇਆ | 19 ਮਾਰਚ ਨੂੰ ਰਮਾਇਣ ਜੀ ਦੇ ਪਾਠ ਅਰੰਭ ਕਰਵਾਏ ਗਏ | 20 ਮਾਰਚ ਨੂੰ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ | ਹਵਨ ...
ਮਜਾਰੀ/ਸਾਹਿਬਾ, 20 ਮਾਰਚ (ਨਿਰਮਲਜੀਤ ਸਿੰਘ ਚਾਹਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ 'ਚ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਹਿੱਸਾ ਲੈਣ ਲਈ ਕਸਬਾ ਮਜਾਰੀ ਤੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ...
ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ) - ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਤਰਜ਼ 'ਤੇ ਸੀਨੀਅਰਤਾ ਦੇ ਆਧਾਰ 'ਤੇ ਸਹਾਇਕ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX