ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਕੀਤੀ ਚਰਚਾ
. . .  1 day ago
ਨਵੀਂ ਦਿੱਲੀ, 10 ਜੂਨ - ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਗੱਲਬਾਤ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਚਰਚਾ ਕੀਤੀ।
ਮਹਾਰਾਸ਼ਟਰ: ਹੈਲਥਕੇਅਰ ਕੰਪਨੀ ਵਿੱਚ ਧਮਾਕਾ, ਇਕ ਦੀ ਮੌਤ
. . .  1 day ago
ਮੁੰਬਈ, 10 ਜੂਨ - ਮਹਾਰਾਸ਼ਟਰ ਦੇ ਅੰਬਰਨਾਥ 'ਚ ਬਲੂ ਜੈੱਟ ਹੈਲਥਕੇਅਰ ਕੰਪਨੀ ਦੇ ਪਲਾਂਟ 'ਚ ਹੋਏ ਧਮਾਕੇ 'ਚ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ...
ਤੇਜ਼ ਮੀਂਹ ਹਨੇਰੀ ਤੇ ਗੜੇਮਾਰੀ ਨੇ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਧਾਰੀਵਾਲ,10 ਜੂਨ (ਜੇਮਸ ਨਾਹਰ)- ਗੁਰਦਾਸਪੁਰ ਅਧੀਨ ਪੈਂਦੇ ਅੱਜ ਧਾਰੀਵਾਲ ਵਿਚ ਜਿੱਥੇ ਤੇਜ਼ ਮੀਂਹ ਹਨੇਰੀ ਤੇ ਗੜ੍ਹੇਮਾਰੀ ਨੇ ਮੌਸਮ ਦਾ ਮਿਜ਼ਾਜ ਬਦਲਿਆ ਹੈ , ਉਥੇ ਹੀ ਅੱਜ ਅਤ ਦੀ ਗਰਮੀ ਨਾਲ ਪ੍ਰਭਾਵਿਤ ਹਰ ਇਕ ...
ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ - ਅਮਿਤ ਸ਼ਾਹ
. . .  1 day ago
ਮਹਾਰਾਸ਼ਟਰ ,ਨਾਂਦੇੜ , 10 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਨਣਾ ਹੈ ਕਿ ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ। ਧਰਮ ਆਧਾਰਿਤ ਰਾਖਵਾਂਕਰਨ ਨਹੀਂ ...
ਮੋਟਰ ਗੈਰੇਜ ’ਤੇ ਅਚਾਨਕ ਲਗੀ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
. . .  1 day ago
ਧਾਰੀਵਾਲ , 10 ਜੂਨ - (ਜੇਮਸ ਨਾਹਰ)- ਬਟਾਲਾ-ਗੁਰਦਾਸਪੁਰ ਜੀਟੀ ਰੋਡ ’ਤੇ ਧਾਰੀਵਾਲ ਵਿਖੇ ਸਥਿਤ ਐਨ. ਆਰ. ਮੋਟਰ ਗੈਰੇਜ ’ਤੇ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ...
ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ- ਪਹਿਲਵਾਨ ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ , 10 ਜੂਨ - ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ । ਉਸ (ਨਾਬਾਲਗ ਲੜਕੀ) ਦੇ ਪਿਤਾ ਨੇ ਕਿਹਾ ...
ਅਮਿਤ ਸ਼ਾਹ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਮਹਾਰਾਸ਼ਟਰ, 10 ਜੂਨ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ....
ਛੱਤੀਸਗੜ੍ਹ: ਸੀ.ਆਰ.ਪੀ.ਐਫ਼ ਜਵਾਨਾਂ ਨੇ ਵੱਡੀ ਮਾਤਰਾ ਵਿਚ ਆਈ.ਈ.ਡੀ. ਕੀਤਾ ਬਰਾਮਦ
. . .  1 day ago
ਰਾਏਪੁਰ, 10 ਜੂਨ- ਸੀ.ਆਰ.ਪੀ.ਐਫ਼ ਦੇ ਜਵਾਨਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਅਵਾਪੱਲੀ-ਬਾਸਾਗੁਡਾ ਰੋਡ ’ਤੇ ਮਾਓਵਾਦੀਆਂ ਵਲੋਂ ਲਾਇਆ ਗਿਆ 3 ਕਿਲੋ ਆਈ.ਈ.ਡੀ. ਬਰਾਮਦ ਕੀਤਾ....
ਪੁਲਿਸ ਸਿਰਫ਼ ਵਿਰੋਧੀ ਨੇਤਾਵਾਂ ਲਈ ਹੀ ਹੈ- ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 10 ਜੂਨ- ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕਰ ਭਗਵੰਤ ਮਾਨ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਵਲੋਂ ਅਕਸਰ ਸਿਆਸਤਦਾਨਾਂ ਦੁਆਰਾ ਆਮਦਨ....
ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਦੇ ਹੱਕ ਵਿਚ ਆਈ ਨਿਮਰਤ ਖਹਿਰਾ
. . .  1 day ago
ਚੰਡੀਗੜ੍ਹ, 10 ਜੂਨ- ਇਸੇ ਸਾਲ ਮਾਰਚ ਮਹੀਨੇ ਦੇ ਅੱਧ ’ਚ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਵਿੱਦਿਅਕ ਅਦਾਰਿਆਂ....
ਜਦੋਂ ਧਾਰਾ 370 ਹਟਾਈ ਗਈ ਤਾਂ ਅਰਵਿੰਦ ਕੇਜਰੀਵਾਲ ਕਿੱਥੇ ਸਨ- ਉਮਰ ਅਬਦੁੱਲਾ
. . .  1 day ago
ਸ੍ਰੀਨਗਰ, 10 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਧਾਰਾ 370 ਹਟਾਈ ਗਈ ਸੀ ਤਾਂ ਅਰਵਿੰਦ ਕੇਜਰੀਵਾਲ.....
ਮਹਾਪੰਚਾਇਤ ’ਚ ਬੋਲੇ ਬਜਰੰਗ ਪੂਨੀਆ, ਅਸੀਂ ਅੰਦੋਲਨ ਵਾਪਸ ਨਹੀਂ ਲੈ ਰਹੇ
. . .  1 day ago
ਸੋਨੀਪਤ, 10 ਜੂਨ- ਮਹਾਪੰਚਾਇਤ ’ਚ ਪਹਿਲਵਾਨ ਬਜਰੰਗ ਪੂਨੀਆ ਨੇ ਸਰਕਾਰ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 15 ਜੂਨ ਤੱਕ ਕੋਈ ਫ਼ੈਸਲਾ ਨਾ ਲਿਆ ਤਾਂ ਅਸੀਂ 16 ਅਤੇ 17....
ਮਨੀਪੁਰ: ਰਾਜਪਾਲ ਦੀ ਪ੍ਰਧਾਨਗੀ ਹੇਠ ਸ਼ਾਂਤੀ ਕਮੇਟੀ ਦਾ ਗਠਨ
. . .  1 day ago
ਨਵੀਂ ਦਿੱਲੀ, 10 ਜੂਨ- ਗ੍ਰਹਿ ਮਾਮਲਿਆਂ ਦੇ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਮਨੀਪੁਰ ਦੇ ਰਾਜਪਾਲ ਦੀ ਪ੍ਰਧਾਨਗੀ ਹੇਠ ਮਨੀਪੁਰ ਵਿਚ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ....
ਏਸ਼ੀਅਨ ਖ਼ੇਡਾਂ ਵਿਚ ਹਿੱਸਾ ਸਾਰੇ ਮੁੱਦੇ ਹੱਲ ਹੋਣ ਤੋਂ ਬਾਅਦ- ਸਾਕਸ਼ੀ ਮਲਿਕ
. . .  1 day ago
ਸੋਨੀਪਤ, 10 ਜੂਨ- ਅੱਜ ਇੱਥੇ ਬੋਲਦਿਆਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਖ਼ੇਡਾਂ ਵਿਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਇਹ....
ਸੈਂਕੜੇ ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 10 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਲਾਕ ਸੁਨਾਮ ਅਤੇ ਸੰਗਰੂਰ ਦੇ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ....
ਸਿਕੰਦਰ ਸਿੰਘ ਮਲੂਕਾ ਹੋਣਗੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ
. . .  1 day ago
ਚੰਡੀਗੜ੍ਹ, 10 ਜੂਨ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਹੋਣਗੇ।
ਘਰ ਦੇ ਹੀ ਭਾਂਡੇ ਵੇਚ ਕੇ ਘਰ (ਸੂਬਾ) ਚਲਾ ਰਿਹੈ ਭਗਵੰਤ ਮਾਨ- ਨਵਜੋਤ ਸਿੰਘ ਸਿੱਧੂ
. . .  1 day ago
ਸੰਗਰੂਰ, 10 ਜੂਨ (ਦਮਨਜੀਤ ਸਿੰਘ )- ਸਰਪੰਚਾਂ ਦੀ ਸੂਬਾ ਪੱਧਰੀ ਰੋਸ ਰੈਲੀ ’ਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਸ਼ਹਿਰ ਵਿਚ ਆ ਕੇ ਤੈਨੂੰ....
ਮਰਨ ਵਰਤ ਦੇ ਬੈਠੇ ਕਿਸਾਨਾਂ ਦੀ ਹਾਲਤ ਵਿਗੜੀ
. . .  1 day ago
ਪਟਿਆਲਾ, 10 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਲੰਘੇ ਦਿਨੀਂ ਮਰਨ ਵਰਤ ਵਿਚ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਮਰਨ ਵਰਤ 'ਤੇ ਬੈਠੇ...
ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ
. . .  1 day ago
ਮਾਨਸਾ, 10 ਜੂਨ (ਬਲਵਿੰਦਰ ਧਾਲੀਵਾਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਸਥਾਨ ਬੱਚਤ ਭਵਨ ਦੇ ਕੋਲ ਅਚਨਚੇਤ....
ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਵਿਖੇ ਵਿਰੋਧ
. . .  1 day ago
ਮਾਨਸਾ, 10 ਜੂਨ- ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਪੁੱਜਣ ’ਤੇ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਖ਼ਿਲਾਫ਼ ਵੇਰਕਾ ਸਮੇਤ ਸਾਰੇ ਵਿਭਾਗਾਂ ਵਿਚ ਕੰਮ ਕਰਕਦੇ ਕੱਚੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ.....
ਗੁਜਰਾਤ: ਏ.ਟੀ.ਐਸ. ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀ ਏ.ਟੀ.ਐਸ. ਨੇ ਕੀਤੇ ਗਿ੍ਫ਼ਤਾਰ
. . .  1 day ago
ਗਾਂਧੀਨਗਰ, 10 ਜੂਨ- ਏ.ਟੀ.ਐਸ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੋਰਬੰਦਰ ਤੋਂ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀਆਂ....
ਕੋਲੰਬੀਆ ਜਹਾਜ਼ ਹਾਦਸਾ: 40 ਦਿਨ ਬਾਅਦ ਜ਼ਿੰਦਾ ਮਿਲੇ ਲਾਪਤਾ ਬੱਚੇ
. . .  1 day ago
ਨਿਊਯਾਰਕ, 10 ਜੂਨ- ਬੀਤੀ ਮਈ ਕੋਲੰਬੀਆ ਦੇ ਅਮੇਜ਼ਨ ਜੰਗਲ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿਚ ਲਾਪਤਾ ਹੋਏ ਚਾਰ ਬੱਚੇ ਹੁਣ ਜ਼ਿੰਦਾ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ......
ਗੁਜਰਾਤ:ਅੱਤਵਾਦੀ ਸੰਗਠਨਾਂ ਸੰਬੰਧ ਨਾਲ ਰੱਖਣ ਵਾਲੇ ਇਕ ਵਿਦੇਸ਼ੀ ਨਾਗਰਿਕ ਸਮੇਤ 4 ਗ੍ਰਿਫ਼ਤਾਰ
. . .  1 day ago
ਪੋਰਬੰਦਰ, 10 ਜੂਨ-ਗੁਜਰਾਤ ਏ.ਟੀ.ਐਸ. ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਦੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ...
ਕੁਲੈਕਸ਼ਨ ਏਜੰਸੀ ਦੇ ਦਫ਼ਤਰ ਤੋਂ ਕਰੋੜਾਂ ਦੀ ਲੁੱਟ
. . .  1 day ago
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਰਾਜਗੁਰੂ ਨਗਰ ਵਿਚ ਵਿਚ ਅੱਜ ਸਵੇਰੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ...
ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ ਜੇ.ਐਸ.ਐਸ.ਯੂ.ਵਲੋਂ 48 ਘੰਟੇ ਦੀ ਹੜਤਾਲ
. . .  1 day ago
ਰਾਂਚੀ: ਝਾਰਖੰਡ ਸਟੇਟ ਸਟੂਡੈਂਟ ਯੂਨੀਅਨ (ਜੇ.ਐਸ.ਐਸ.ਯੂ.) ਨੇ 60-40 ਫਾਰਮੂਲੇ 'ਤੇ ਆਧਾਰਿਤ ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ 48 ਘੰਟੇ ਦੀ ਹੜਤਾਲ (ਬੰਦ) ਸ਼ੁਰੂ ਕਰ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 555

ਤਰਨਤਾਰਨ

'ਆਪ' ਸਰਕਾਰ ਪੰਜਾਬ 'ਚ ਦਮਨਕਾਰੀ ਦਹਿਸ਼ਤ ਫੈਲਾਉਣ ਵਾਸਤੇ ਸਾਜਿਸ਼ਾਂ ਰਚ ਰਹੀ-ਪੱਖੋਕੇ, ਭਰੋਵਾਲ

ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)¸ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਤੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ 'ਆਪ' ਸਰਕਾਰ ਵਲੋਂ ਅਣਐਲਾਨੀ ਐਮਰਜੈਂਸੀ ਲਾਉਣ ਤੇ ਦਮਨਕਾਰੀ ਨੀਤੀਆਂ ਵਾਲੇ ਕਦਮ ਚੁੱਕ ਕੇ ਦਹਿਸ਼ਤ ਫੈਲਾਉਣ ਦੀ ਜ਼ੋਰਦਾਰ ਨਿਖੇਧੀ ਕਰਦੇ ਹਨ | ਪੱਖੋਕੇ ਤੇ ਭਰੋਵਾਲ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਵਲੋਂ ਪਾਰਟੀ ਦੇ ਕਨਵੀਨਰ ਦੇ ਇਸ਼ਾਰੇ 'ਤੇ ਸਿਰਫ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਤੇ ਚੋਣ ਲਾਹੇ ਵਾਸਤੇ ਸਭ ਤੋਂ ਦੇਸ਼ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਖਤਰਨਾਕ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬੀਤੇ ਸਮੇਂ 'ਚ ਇਹੀ ਸਾਜਿਸ਼ਾਂ ਕਾਂਗਰਸ ਰਚਦੀ ਤੇ ਲਾਗੂ ਕਰਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਉਸ ਦੇ ਨਕਸ਼ੇ ਕਦਮ 'ਤੇ ਤੁਰਦਿਆਂ ਪੰਜਾਬ ਨੂੰ ਅੱਗ ਦੀ ਭੱਠੀ 'ਚ ਝੋਕ ਰਹੀ ਹੈ ਜੋ ਅਤਿ ਨਿੰਦਣਯੋਗ ਹੈ | ਭਰੋਵਾਲ ਤੇ ਪੱਖੋਕੇ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਵੱਧ ਦੇਸ਼ ਭਗਤ ਕੌਮ ਹੈ, ਜਿਸ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਤੇ ਜੇਕਰ ਦੇਸ਼ ਨੂੰ ਲੋੜ ਪਈ ਤਾਂ ਫਿਰ ਵੀ ਯੋਗਦਾਨ ਪਾਉਣ ਵਾਸਤੇ ਤਿਆਰ ਹੈ | 'ਆਪ' ਸਰਕਾਰ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਹੋਰਨਾਂ ਸੰਵੇਦਨਸ਼ੀਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਬੇਕਸੂਰ ਸਿੱਖ ਨੌਜਵਾਨਾਂ, ਖਾਸ ਤੌਰ 'ਤੇ ਅੰਮਿ੍ਤਧਾਰੀ ਨੌਜਵਾਨਾਂ ਖਿਲਾਫ਼ ਸਿਰਫ ਸ਼ੱਕ ਦੇ ਆਧਾਰ 'ਤੇ ਗੈਰ ਸੰਵਿਧਾਨਕ ਤਰੀਕੇ ਵਰਤਣ ਤੇ ਉਨ੍ਹਾਂ ਦੀ ਅੰਨ੍ਹੇਵਾਹ ਗਿ੍ਫ਼ਤਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਚੱਲ ਰਹੇ ਦੌਰ ਵਿਚ ਗਿ੍ਫ਼ਤਾਰ ਕੀਤੇ ਸਾਰੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤੇ ਜਾਵੇ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਿਆਨ ਸਿੰਘ ਸਬਾਜਪੁਰ, ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਰਣਜੀਤ ਸਿੰਘ ਡਿਆਲ, ਸਾ. ਸਰਪੰਚ ਸੁਖਵਿੰਦਰ ਸਿੰਘ ਛਿੰਦਾ, ਰਣਜੀਤ ਸਿੰਘ ਮੰਮਣਕੇ ਆਦਿ ਹਾਜ਼ਰ ਸਨ |

ਸੂਬੇਦਾਰ ਭੱਟੀ ਵਲੋਂ ਨਿਊਜ਼ੀਲੈਂਡ ਮਾਸਟਰ ਵਰਲਡ ਕੱਪ ਵੇਟਲਿਫਟਿੰਗ 'ਚ ਗੋਲਡ ਮੈਡਲ ਜਿੱਤਣ 'ਤੇ ਕੀਤਾ ਸਨਮਾਨਿਤ

ਪੱਟੀ, 20 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਭਾਰਤੀ ਫੌਜ ਵਿਚ ਬਤੌਰ ਸੂਬੇਦਾਰ ਸੇਵਾ ਨਿਭਾਅ ਪੱਟੀ ਦੇ ਇਕਬਾਲ ਸਿੰਘ ਭੱਟੀ ਵਲੋਂ ਆਕਲੈਂਡ ਨਿਊਜ਼ੀਲੈਂਡ ਮਾਸਟਰ ਵਰਲਡ ਕੱਪ ਵੇਟਲਿਫਟਿੰਗ 2023 'ਚ ਗੋਲਡ ਤੇ ਸਿਲਵਰ ਮੈਡਲ ਜਿੱਤਣ ਉਪਰੰਤ ਅੱਜ ...

ਪੂਰੀ ਖ਼ਬਰ »

ਬੇਮੌਸਮੇ ਮੀਂਹ ਤੇ ਹਨੇਰੀ ਕਾਰਨ ਨੁਕਸਾਨੀ ਫ਼ਸਲ ਦੀ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ-ਦਲਜੀਤ ਸਿੰਘ ਐਮਾ

ਝਬਾਲ, 20 ਮਾਰਚ (ਸੁਖਦੇਵ ਸਿੰਘ)¸ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਖੜੀ ਫ਼ਸਲ ਦੇ ਹੋਏ ਨੁਕਸਾਨ ਦੀ ਕਿਸਾਨ ਆਗੂ ਦਲਜੀਤ ਸਿੰਘ ਐਮਾ ਨੇ ਵਿਸ਼ੇਸ਼ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਦੇ ਹਲਾਤਾਂ ਨੂੰ ਸਿਰਫ਼ ਭਾਜਪਾ ਹੀ ਕਾਬੂ 'ਚ ਰੱਖ ਸਕਦੀ-ਤਰੁਣ ਜੋਸ਼ੀ

ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ, ਉਥੇ ਦੇਸ਼ ਦੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ...

ਪੂਰੀ ਖ਼ਬਰ »

ਝਬਾਲ ਦੇ ਖੇਡ ਸਟੇਡੀਅਮ 'ਚ ਨਸ਼ੇੜੀ ਖੇਡਦੇ ਨੇ ਨਸ਼ੀਲੇ ਟੀਕਿਆਂ ਦੀਆਂ ਖੇਡਾਂ ਲਾਈਨਾਂ ਵਿਚ ਲੱਗ ਕੇ ਨਸ਼ੇੜੀ 50 ਰੁਪਏ ਵਿਚ ਲਗਵਾਉਂਦੇ ਨੇ ਨਸ਼ੀਲਾ ਟੀਕਾ

ਝਬਾਲ, 20 ਮਾਰਚ (ਸੁਖਦੇਵ ਸਿੰਘ)-ਝਬਾਲ ਵਿਖੇ ਬਿਜਲੀ ਘਰ ਦੇ ਨਜ਼ਦੀਕ ਲੱਖਾਂ ਰੁਪਏ ਖਰਚ ਕੇ ਬਣਾਏ ਗਏ ਖੇਡ ਸਟੇਡੀਅਮ 'ਚ ਸਰੀਰਕ ਤੰਦਰੁਸਤੀ ਲਈ ਖੇਡਾਂ ਖੇਡਣ ਦੀ ਬਜਾਏ ਨਸ਼ੇੜੀ ਨਸ਼ੀਲੇ ਟੀਕਿਆਂ ਦੀਆਂ ਖੇਡਾਂ ਖੇਡ ਰਹੇ ਹਨ | ਦਿਨ ਚੜਦਿਆਂ ਹੀ ਨਸ਼ੇੜੀ ਇੱਥੇ ਆ ਜਾਂਦੇ ਹਨ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜਾ ਮਨਾਉਣ ਲਈ ਤਿਆਰੀਆਂ ਮੁਕੰਮਲ-ਪੰਨੂੰ

ਤਰਨ ਤਾਰਨ, 20 ਦਸੰਬਰ (ਪਰਮਜੀਤ ਜੋਸ਼ੀ)-ਸੀ.ਪੀ.ਆਈ.ਐੱਮ.ਐੱਲ ਲਿਬਰੇਸ਼ਨ ਦੇ ਕਾਰਜਕਾਰੀ ਸ਼ਹਿਰੀ ਸਕੱਤਰ ਦਲਵਿੰਦਰ ਸਿੰਘ ਪੰਨੂੰ ਨੇ ਗੱਲਬਾਤ ਦੌਰਾਨ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਗਾਂਧੀ ਪਾਰਕ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਪੱਟੀ ਇਨਕਲਾਬ ਜ਼ਿੰਦਾਬਾਦ ਗਰੁੱਪ ਵਲੋਂ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

ਪੱਟੀ, 20 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਪੱਟੀ “ਇਨਕਲਾਬ ਜਿੰਦਾਬਾਦ ਗਰੁੱਪ ਵਲੋਂ ਸ਼ਾਮ-ਏ-ਸ਼ਹਾਦਤ ਸਮਾਗਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦਾ ਸ਼ਰਧਾਂਜਲੀ ਸਮਾਗਮ 23 ਮਾਰਚ ਨੂੰ ਸ਼ਹੀਦ ...

ਪੂਰੀ ਖ਼ਬਰ »

ਬੀ.ਕਾਮ ਸਮੈਸਟਰ ਪਹਿਲਾ ਦੇ ਨਤੀਜਿਆਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪੱਟੀ, 20 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ.ਕਾਮ ਸਮੈਸਟਰ ਪਹਿਲਾ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ | ਇਨ੍ਹਾਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਗੋਇੰਦਵਾਲ ਸਾਹਿਬ ਵਿਖੇ ਬਾਬਾ ਗੋਇੰਦਾ ਸ਼ਾਹ ਮਰਵਾਹਾ ਦੀ ਯਾਦ 'ਚ ਜੋੜ ਮੇਲਾ

ਗੋਇੰਦਵਾਲ ਸਾਹਿਬ, 20 ਮਾਰਚ (ਸਕੱਤਰ ਸਿੰਘ ਅਟਵਾਲ)¸ਗੋਇੰਦਵਾਲ ਸਾਹਿਬ ਤੋਂ ਥੋੜ੍ਹੀ ਦੂਰ ਪੱਛਮ ਵੱਲ ਬਾਬਾ ਗੋਇੰਦਾ ਸ਼ਾਹ ਮਰਵਾਹਾ ਦੀ ਯਾਦ 'ਚ ਜੋੜ ਮੇਲਾ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਗੋਇੰਦਵਾਲ ਸਾਹਿਬ ਦਾ ਹਾਰਦਿਕ ਸਵਾਗਤ ...

ਪੂਰੀ ਖ਼ਬਰ »

ਮੁਹੱਲਾ ਨਾਨਕਸਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਖਸਤਾ

ਤਰਨ ਤਾਰਨ, 20 ਮਾਰਚ (ਇਕਬਾਲ ਸਿੰਘ ਸੋਢੀ)-ਕਈ ਮਹੀਨਿਆਂ ਤੋਂ ਟੁੱਟੀ ਮੁਹੱਲਾ ਨਾਨਕਸਰ ਨੂੰ ਜਾਣ ਵਾਲੀ ਰੋਹੀ ਕੰਢੇ ਵਾਲੀ ਸੜਕ ਦੀ ਹਾਲਤ ਕਾਫ਼ੀ ਖਸਤਾ ਤੇ ਤਰਸਯੋਗ ਬਣੀ ਪਈ ਹੈ ਕਿਉਂਕਿ ਇਹ ਸੜਕ ਥੱਲੇ ਬੈਠ ਚੁੱਕੀ ਹੈ ਤੇ ਸੜਕ 'ਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ 'ਚ 23 ਮਾਰਚ ਨੂੰ ਰਹੇਗੀ ਛੁੱਟੀ

ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)¸ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਸੇਵਾ ...

ਪੂਰੀ ਖ਼ਬਰ »

ਪੰਜਾਬ ਲੰਬੜਦਾਰ ਯੂਨੀਅਨ ਤੇ ਡੀਪੂ ਹੋਲਡਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ 'ਅਜੀਤ' ਅਖ਼ਬਾਰ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਬੰਦ ਕਰਨ ਦੀ ਕੀਤੀ ਮੰਗ

ਖਡੂਰ ਸਾਹਿਬ, 20 ਮਾਰਚ (ਰਸ਼ਪਾਲ ਸਿੰਘ ਕੁਲਾਰ)- ਪਿਛਲੇ ਕੁਝ ਦਿਨਾਂ ਤੋਂ ਵਿਜੀਲੈਂਸ ਵਲੋਂ ਸਰਕਾਰ ਦੇ ਇਸ਼ਾਰੇ 'ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਬਣਾਈ ਗਈ ਯਾਦਗਾਰ ਜੰਗ-ਏ-ਆਜ਼ਾਦੀ ਕਰਤਾਰਪੁਰ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਐਕਟਿਵਾ ਸਵਾਰ ਔਰਤ ਪਾਸੋਂ ਲੁਟੇਰੇ ਸੋਨਾ ਖੋਹ ਕੇ ਫ਼ਰਾਰ

ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਐਕਟਿਵਾ ਸਵਾਰ ਔਰਤ ਪਾਸੋਂ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਦੀ ਨੋਕ 'ਤੇ ਸੋਨੇ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਜਥੇਦਾਰ ਦਲਬੀਰ ਸਿੰਘ ਜਹਾਂਗੀਰ ਸਾਬਕਾ ਚੇਅਰਮੈਨ ਖਹਿਰਾ ਨਾਲ ਦੁੱਖ ਪ੍ਰਗਟ ਕਰਨ ਪੁੱਜੇ

ਖਡੂਰ ਸਾਹਿਬ, 20 ਮਾਰਚ (ਰਸ਼ਪਾਲ ਸਿੰਘ ਕੁਲਾਰ)- ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਅਰੂੜ ਸਿੰਘ ਖਡੂਰ ਸਾਹਿਬ ਦੀ ਮੌਤ ਦਾ ਉਨ੍ਹਾਂ ਦੇ ਸਪੁੱਤਰ ਸਾਬਕਾ ਚੇਅਰਮੈਨ ਗੁਰਵਿੰਦਰ ਪਾਲ ਸਿੰਘ ਖਹਿਰਾ ਤੇ ਸੁਖਰਾਜ ਸਿੰਘ ਖਹਿਰਾ ਨਾਲ ਦੁੱਖ ਸਾਂਝਾ ਕਰਨ ਲਈ ਜਥੇ. ...

ਪੂਰੀ ਖ਼ਬਰ »

ਖਸਰਾ ਤੇ ਰੁਬੇਲਾ ਦੇ ਖਾਤਮੇ ਲਈ 20 ਮਾਰਚ ਤੋਂ ਮਨਾਇਆ ਜਾਵੇਗਾ ਟੀਕਾਕਰਨ ਹਫ਼ਤਾ

ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)-ਖਸਰਾ ਤੇ ਰੁਬੇਲਾ ਨੂੰ ਇਸ ਸਾਲ ਦੇ ਅੰਤ ਤੱਕ ਖਤਮ ਕਰਨ ਦੇ ਟੀਚੇ ਦੀ ਪ੍ਰਾਪਤ ਲਈ ਵਿਉਂਤਬੰਦੀ ਹਿੱਤ ਡਿਪਟੀ ਕਮਿਸ਼ਨਰ ਡਾ. ਰਿਸ਼ੀਪਾਲ ਦੀ ਪ੍ਰਧਾਨਗੀ ਹੇਠ ਸਿਹਤ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ

ਤਰਨ ਤਾਰਨ, 20 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਦਰ ਪੱਟੀ ਵਿਖੇ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੇ ...

ਪੂਰੀ ਖ਼ਬਰ »

ਕੈਨੇਡਾ ਸਰਕਾਰ ਵਲੋਂ ਡਿਪੋਟ ਕੀਤੇ ਜਾ ਰਹੇ ਸੈਂਕੜੇ ਭਾਰਤੀ ਵਿਦਿਆਰਥੀਆਂ ਦੇ ਮਾਮਲੇ 'ਚ ਭਾਰਤ ਸਰਕਾਰ ਸਟੈਂਡ ਲਵੇ-ਬਲਵੰਤ ਸਿੰਘ ਯੂ.ਐੱਸ.ਏ.

ਖੇਮਕਰਨ, 20 ਮਾਰਚ (ਰਾਕੇਸ਼ ਕੁਮਾਰ ਬਿੱਲਾ)¸ਕੈਨੇਡਾ ਸਰਕਾਰ ਵਲੋਂ ਪਿਛਲੇ ਦਿਨੀਂ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਡਿਪੋਟ ਕਰਨ ਦੀਆਂ ਖਬਰਾਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਕੈਨੇਡਾ ਪੜ੍ਹਾਈ ਲਈ ਲਗਾਤਾਰ ਜਾ ...

ਪੂਰੀ ਖ਼ਬਰ »

ਜਥੇਦਾਰ ਭਾਟੀਆ ਵਲੋਂ ਗੁਰਦੁਆਰਾ ਕਮੇਟੀ ਨੂੰ ਭਾਂਡੇ ਭੇਟ

ਪੱਟੀ/ਭਿੱਖੀਵਿੰਡ, 20 ਮਾਰਚ (ਖਹਿਰਾ, ਬੌਬੀ, ਕਾਲੇਕੇ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੇਂ-ਸਮੇਂ 'ਤੇ ਦੇਸ਼-ਵਿਦੇਸ਼ਾਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਸੁਧਾਰ ਲਈ ਕੰਮ ਕੀਤੇ ਜਾ ਰਹੇ ਹਨ ਤੇ ਇਸੇ ਕੜੀ ਤਹਿਤ ਪਿੰਡ ਕਲਸੀਆਂ ਕਲਾਂ ਵਿਖੇ ...

ਪੂਰੀ ਖ਼ਬਰ »

ਏਡਜ਼ ਜਨ ਜਾਗਰੂਕਤਾ ਵੈਨ ਸੀ.ਐੱਚ.ਸੀ. ਕਸੇਲ ਪੁੱਜੀ

ਝਬਾਲ, 20 ਮਾਰਚ (ਸੁਖਦੇਵ ਸਿੰਘ)-ਸਿਵਲ ਸਰਜਨ ਡਾ. ਦਿਲਬਾਗ ਸਿੰਘ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਡਜ਼ ਜਨ ਜਾਗਰੂਕਤਾ ਵੈਨ ਕਮਿਊਨਿਟੀ ਹੈਲਥ ਸੈਂਟਰ ਕਸੇਲ ਵਿਖੇ ਪੁੱਜੀ | ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ...

ਪੂਰੀ ਖ਼ਬਰ »

'ਆਪ' ਸਰਕਾਰ ਤੋਂ ਪੰਜਾਬ ਦੇ ਹਰੇਕ ਵਰਗ ਦੁਖੀ-ਵਿਜੇਪਾਲ ਚੌਧਰੀ

ਤਰਨ ਤਾਰਨ, 20 ਮਾਰਚ (ਪਰਮਜੀਤ ਜੋਸ਼ੀ)-ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਪੰਜਾਬ ਦਾ ਹਰੇਕ ਵਰਗ ਦੁਖੀ ਹੈ ਤੇ ਪੰਜਾਬ 'ਚ ਇਸ ਸਮੇਂ ਹਾਲਤ ਬਹੁਤ ਖਰਾਬ ਹਨ ਕਿਉਂਕਿ ਸਰਕਾਰ ਦਾ ਸਰਕਾਰੀ ਤੰਤਰ ਉਪਰ ਕੋਈ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ...

ਪੂਰੀ ਖ਼ਬਰ »

'ਆਪ' ਸਰਕਾਰ ਤੋਂ ਪੰਜਾਬ ਦੇ ਹਰੇਕ ਵਰਗ ਦੁਖੀ-ਵਿਜੇਪਾਲ ਚੌਧਰੀ

ਤਰਨ ਤਾਰਨ, 20 ਮਾਰਚ (ਪਰਮਜੀਤ ਜੋਸ਼ੀ)-ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਪੰਜਾਬ ਦਾ ਹਰੇਕ ਵਰਗ ਦੁਖੀ ਹੈ ਤੇ ਪੰਜਾਬ 'ਚ ਇਸ ਸਮੇਂ ਹਾਲਤ ਬਹੁਤ ਖਰਾਬ ਹਨ ਕਿਉਂਕਿ ਸਰਕਾਰ ਦਾ ਸਰਕਾਰੀ ਤੰਤਰ ਉਪਰ ਕੋਈ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ...

ਪੂਰੀ ਖ਼ਬਰ »

ਪ੍ਰਦੂਸ਼ਣ ਅਤੇ ਆਵਾਜਾਈ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਨਗਰ ਨਿਗਮ ਵਲੋਂ ਕੀਤੇ ਜਾਣਗੇ ਉਪਰਾਲੇ

ਅੰਮਿ੍ਤਸਰ, 20 ਮਾਰਚ (ਹਰਮਿੰਦਰ ਸਿੰਘ) - ਸ਼ਹਿਰ ਵਿਚ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਨੂੰ ਰੋਕਣ ਲਈ ਅਤੇ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਪ੍ਰਾਪਤ ਕਰਨ ਲਈ ਨਗਰ ਨਿਗਮ ਵਲੋਂ ਸਮਾਰਟ ਸਿਟੀ ਦੇ 'ਰਾਹੀ' ਪੋ੍ਰਜੈਕਟ ਤਾਂ ਸਹਾਰਾ ਲਿਆ ਜਾ ਰਿਹਾ ਜਿਸ ਦੇ ਤਹਿਤ 1 ਅਪ੍ਰੈਲ ਤੋਂ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ ਘਟਨਾ ਦਾ ਜੀ-20 'ਤੇ ਵੀ ਪਿਆ ਅਸਰ

ਅੰਮਿ੍ਤਸਰ, 20 ਮਾਰਚ (ਰੇਸ਼ਮ ਸਿੰਘ)-ਅੰਮਿ੍ਤਪਾਲ ਸਿੰਘ ਖਿਲਾਫ਼ ਪੁਲਿਸ ਵਲੋਂ ਸ਼ੁਰੂ ਕੀਤੀ ਫੜੋ-ਫੜੀ ਦੀ ਮੁਹਿੰਮ ਨਾਲ ਪੈਦਾ ਹੋਈ ਅਮਨ ਕਾਨੂੰਨ ਦੀ ਸਥਿਤੀ ਦਾ ਅਸਰ ਅੰਮਿ੍ਤਸਰ ਵਿਖੇ ਹੋ ਰਹੇ ਜੀ-20 ਸੰਮੇਲਨ 'ਤੇ ਵੀ ਪਿਆ ਹੈ ਜਿਸ ਦੇ ਦੂਜੇ ਪੜਾਅ ਐੱਲ-20 'ਚ ਸ਼ਾਮਿਲ 20 ...

ਪੂਰੀ ਖ਼ਬਰ »

ਜੀ-20 ਸੰਮੇਲਨ ਸਮਾਪਤ ਹੋਣ ਉਪਰੰਤ ਲੋਕਾਂ ਦੀਆਂ ਨਜ਼ਰਾਂ ਹੁਣ ਨਗਰ ਨਿਗਮ ਚੋਣਾਂ 'ਤੇ

ਅੰਮਿ੍ਤਸਰ, 20 ਮਾਰਚ (ਹਰਮਿੰਦਰ ਸਿੰਘ)-ਗੁਰੂ ਨਗਰੀ ਅੰਮਿ੍ਤਸਰ 'ਚ 15 ਮਾਰਚ ਤੋਂ ਸ਼ੁਰੂ ਹੋਇਆ ਜੀ-20 ਸੰਮੇਲਨ ਅੱਜ ਦੋ ਪੜਾਵਾਂ ਤੋਂ ਬਾਅਦ ਸਮਾਪਤ ਹੋ ਗਿਆ ਹੈ | ਹੁਣ ਇਹ ਸੰਮੇਲਨ ਸਮਾਪਤ ਹੋਣ ਤੋਂ ਬਾਅਦ ਸਰਕਾਰੀ ਅਧਿਕਾਰੀ ਵੀ ਫ਼ਾਰਗ ਹੋ ਗਏ ਹਨ | ਅੰਮਿ੍ਤਸਰ ਨਗਰ ਨਿਗਮ ...

ਪੂਰੀ ਖ਼ਬਰ »

ਲੁਟੇਰਿਆਂ ਨੂੰ ੂ ਫੜਨ ਦੌਰਾਨ ਜ਼ਖ਼ਮੀ ਹੋਈ ਪਲਵੀ ਦੀ ਪ੍ਰਸ਼ਾਸਨ ਨੇ ਫੜੀ ਬਾਂਹ

ਅੰਮਿ੍ਤਸਰ, 20 ਮਾਰਚ (ਰੇਸ਼ਮ ਸਿੰਘ) - ਲੁਟੇਰਿਆਂ ਨੂੰ ਫੜਦੇ ਸਮੇਂ ਜ਼ਖ਼ਮੀ ਹੋਈ ਔਰਤ ਪਲਵੀ ਸ਼ਰਮਾ ਦੀ ਇਮਦਾਦ ਲਈ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਆਇਆ ਹੈ ਜਿਸ ਨੇ ਉਸ ਦੀ ਬਹਾਦਰੀ ਬਦਲੇ ਉਸ ਨੂੰ 2 ਲੱਖ ਦੀ ਮਾਲੀ ਸਹਾਇਤਾ ਦਾ ਚੈੱਕ ਭੇਟ ਕੀਤਾ ਗਿਆ | ਇਹ ਮਾਮਲਾ ਬੀਤੇ ਸਾਲ ...

ਪੂਰੀ ਖ਼ਬਰ »

ਸਰਕਾਰੀ ਬੱਸਾਂ ਬੰਦ ਹੋਣ ਦੀ ਚਰਚਾ ਨਿਕਲੀ ਅਫ਼ਵਾਹ, ਸਰਕਾਰ ਨੂੰ ਲੱਖਾਂ ਦਾ ਨੁਕਸਾਨ

ਅੰਮਿ੍ਤਸਰ, 20 ਮਾਰਚ (ਗਗਨਦੀਪ ਸ਼ਰਮਾ) - ਸਰਕਾਰੀ ਬੱਸਾਂ ਬੰਦ ਹੋਣ ਦੀ ਚਰਚਾ ਅਫ਼ਵਾਹ ਨਿਕਲੀ ਜਦ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੀਆਂ ਸਰਕਾਰੀ ਬੱਸਾਂ ਸਾਰਿਆਂ ਰੂਟਾਂ 'ਤੇ ਦੌੜਦੀਆਂ ਰਹੀਆਂ | ਲੇਕਿਨ ਇਸ ਅਫ਼ਵਾਹ ਦੇ ਚੱਲਦਿਆਂ ਸਰਕਾਰ ਨੂੰ ਲੱਖਾਂ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਪਾਕਿਸਤਾਨ ਵਲੋਂ ਅਪ੍ਰੈਲ 'ਚ ਵਿਆਜ ਦਰ 21 ਫ਼ੀਸਦੀ ਕੀਤੇ ਜਾਣ ਦੀ ਸੰਭਾਵਨਾ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ) - ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦਾ ਕੇਂਦਰੀ ਬੈਂਕ ਸਟੇਟ ਬੈਂਕ ਆਫ਼ ਪਾਕਿਸਤਾਨ ਅਪ੍ਰੈਲ 'ਚ ਆਪਣੀ ਆਉਣ ਵਾਲੀ ਨੀਤੀ ਸਮੀਖਿਆ ਬੈਠਕ 'ਚ ਵਿਆਜ ਦਰਾਂ ਵਧਾ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿਆਜ ਦਰਾਂ ਨੂੰ ...

ਪੂਰੀ ਖ਼ਬਰ »

ਇਮਰਾਨ ਖ਼ਾਨ ਦੀ ਪਾਰਟੀ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨੇ ਜਾਣ ਦੀ ਤਿਆਰੀ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ...

ਪੂਰੀ ਖ਼ਬਰ »

ਕਬਜ਼ੇ 'ਚ ਯਾਦਗਾਰਾਂ, ਕਿਵੇਂ ਮਿਲੇਗਾ ਵਿਰਾਸਤੀ ਸ਼ਹਿਰ ਦਾ ਦਰਜਾ- ਸੁਰਿੰਦਰ ਕੰਵਲ

ਅੰਮਿ੍ਤਸਰ, 20 ਮਾਰਚ (ਹਰਮਿੰਦਰ ਸਿੰਘ) - ਅੰਮਿ੍ਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿਵਾਉਣ ਵਿਚ ਸਹਾਇਕ ਸਾਬਤ ਹੋਣ ਵਾਲੇ ਮਹਾਰਾਜਾ ਰਣਜੀਤ ਸਿੰਘ ਵਲੋਂ ਉਸਾਰੀਆਂ ਗਈਆਂ ਯਾਦਗਾਰਾਂ ਦੇ ਪ੍ਰਤੀ ਲੰਬੇ ਸਮੇਂ ਤੋਂ ਭੇਦਭਾਵ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਦੇ ...

ਪੂਰੀ ਖ਼ਬਰ »

10 ਸਾਲ ਪਹਿਲਾਂ ਭੇਦਭਰੇ ਹਾਲਤ 'ਚ ਲਾਪਤਾ ਹੋਏ ਸਿਪਾਹੀ ਦਾ ਨਹੀਂ ਲੱਗਾ ਕੋਈ ਥਹੁ ਪਤਾ

ਅੰਮਿ੍ਤਸਰ, 20 ਮਾਰਚ (ਰੇਸ਼ਮ ਸਿੰਘ) -10 ਸਾਲ ਪਹਿਲਾਂ ਲਾਪਤਾ ਹੋਏ ਪੁਲਿਸ ਦੇ ਇਕ ਸਿਪਾਹੀ ਦਾ ਥਹੁ ਪਤਾ ਲਾਉਣ ਤੋਂ ਪੁਲਿਸ ਅਸਫਲ ਰਹੀ ਹੈ | ਪੁਲਿਸ ਮੁਲਾਜ਼ਮ ਦੀ ਸ਼ਨਾਖਤ ਸਿਪਾਹੀ ਅਵਤਾਰ ਸਿੰਘ ਨੰਬਰ 1132 ਵਜੋਂ ਹੋਈ ਹੈ ਜੋ ਕਿ ਪੁਲਿਸ ਲਾਇਨ ਵਿਖੇ ਡਿਊਟੀ 'ਤੇ ਤਾਇਨਾਤ ਸੀ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX