ਲੁਧਿਆਣਾ, 20 ਮਾਰਚ (ਜੁਗਿੰਦਰ ਸਿੰਘ ਅਰੋੜਾ, ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸਿੱਧਵਾਂ ਨਹਿਰ ਦੀ ਸਫ਼ਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਹੈ ਅਤੇ ਨਹਿਰ ਵਿਚ ਕੂੜੇ-ਕਰਕਟ ਦੀ ਮਾਤਰਾ ਪਿਛਲੇ ਸਮੇਂ ਵਿਚ ਕਾਫ਼ੀ ਘਟ ਗਈ ਹੈ | ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਵੱਦੀ ਨਹਿਰ ਦੇ ਪੁਲ ਨੇੜੇ ਲਗਾਏ ਗਏ ਮਿੰਨੀ ਹਾਈਡਲ ਪਲਾਂਟ ਵਿਚ ਕੂੜੇ-ਕਰਕਟ ਦੀ ਆਮਦ 85-90 ਫੀਸਦੀ ਤੱਕ ਘਟ ਗਈ ਹੈ | ਨਹਿਰ ਵਿਚ ਸੁੱਟੇ ਜਾਂਦੇ ਕੂੜੇ ਨੂੰ ਪਲਾਂਟ ਵਿਚ ਜਾਣ ਤੋਂ ਰੋਕਣ ਲਈ ਪਲਾਂਟ 'ਤੇ ਇਕ ਕੂੜਾ ਰੈਕ ਲਗਾਇਆ ਗਿਆ ਹੈ | ਪਲਾਂਟ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਕੂੜਾ ਸੁੱਟਣ ਨਾਲ ਪਲਾਂਟ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਲਗਾਤਾਰ ਕੂੜਾ ਕੱਢਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਨਹਿਰ ਵਿਚ ਕੂੜਾ ਸੁੱਟਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਪਲਾਂਟ ਵਿਚ ਕੂੜੇ-ਕਰਕਟ ਦੀ ਆਮਦ ਲਗਭਗ 85-90 ਫੀਸਦੀ ਤੱਕ ਘਟ ਗਈ ਹੈ | ਪਲਾਂਟ ਦੇ ਸੰਚਾਲਕ ਜਗਰੂਪ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਸੁੱਟੇ ਜਾਂਦੇ ਕੂੜੇ ਨੂੰ ਪਲਾਂਟ ਵਿਚ ਜਾਣ ਤੋਂ ਰੋਕਣ ਲਈ ਹਾਈਡਲ ਪਲਾਂਟ ਦੇ ਅੰਦਰ ਇਕ ਕੂੜਾ ਰੈਕ ਲਗਾਇਆ ਗਿਆ ਹੈ | ਜਦੋਂ ਰੈਕ 'ਤੇ ਕੂੜਾ ਇਕੱਠਾ ਹੁੰਦਾ ਹੈ, ਤਾਂ ਇਹ ਪਾਣੀ ਦੇ ਵਹਾਅ ਨੂੰ ਘਟਾਉਂਦਾ ਹੈ ਅਤੇ ਅੰਤ ਵਿਚ ਪਲਾਂਟ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਕੂੜੇ ਦੇ ਰੈਕ 'ਤੇ ਇਕੱਠੇ ਹੋਏ ਕੂੜੇ-ਕਰਕਟ ਨੂੰ ਹਟਾਉਣ ਲਈ ਸਾਈਟ 'ਤੇ ਮਸ਼ੀਨਰੀ ਲਗਾਈ ਗਈ ਹੈ, ਤਾਂ ਜੋ ਪਲਾਂਟ ਨੂੰ ਚਲਾਉਣ ਲਈ ਲੋੜ ਅਨੁਸਾਰ ਪਾਣੀ ਦੇ ਵਹਾਅ ਨੂੰ ਬਰਕਰਾਰ ਰੱਖਿਆ ਜਾ ਸਕੇ | ਹੁਣ ਕੂੜੇ ਦੇ ਰੈਕ ਤੋਂ ਹਟਾਏ ਜਾਣ ਵਾਲੇ ਕੂੜੇ ਦੀ ਮਾਤਰਾ ਪਹਿਲਾਂ ਨਾਲੋਂ ਕਿਤੇ ਘੱਟ ਹੈ | ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਨੇ ਹਾਲ ਹੀ ਵਿਚ ਨਹਿਰ ਦੇ ਇਕ ਵੱਡੇ ਹਿੱਸੇ ਦੀ ਸਫ਼ਾਈ ਕੀਤੀ ਹੈ | ਨਹਿਰ ਨੂੰ ਸਾਫ਼ ਰੱਖਣ ਦਾ ਟੀਚਾ ਸ਼ਿਹਰ ਵਾਸੀਆਂ ਦੇ ਸਹਿਯੋਗ ਤੋਂ ਬਿਨ੍ਹਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ | ਉਲੰਘਣਾ ਕਰਨ ਵਿਾਲਆਂ ਤੇ ਸਖਤੀ ਕਰਨ ਤੋਂ ਇਲਾਵਾ, ਨਿਵਾਸੀਆਂ ਨੂੰ ਨਹਿਰ ਵਿਚ ਕੂੜਾ ਸੁੱਟਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ | ਪਲਾਸਟਿਕ ਪ੍ਰਦੂਸ਼ਣ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ 'ਤੇ ਵੱਡੇ ਪੱਧਰ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਹਿਰ ਨੂੰ ਸਾਫ਼ ਰੱਖਣ ਲਈ ਅਧਿਕਾਰੀਆਂ ਦਾ ਸਾਥ ਦੇਣ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 1232 ਤੋਂ ਵੱਧ ਵਸਨੀਕਾਂ ਨੂੰ ਨਗਰ ਨਿਗਮ ਸਟਾਫ਼ ਅਤੇ ਮਾਰਸ਼ਲ ਏਡ ਵਾਲੰਟੀਅਰਾਂ ਦੀ ਟੀਮ ਵੱਲੋਂ ਨਹਿਰ ਵਿੱਚ ਕੂੜਾ ਸੁੱਟਦੇ ਹੋਏ ਫੜਿਆ ਗਿਆ ਹੈ | 337 ਤੋਂ ਵੱਧ ਉਲੰਘਣਾ ਕਰਨ ਵਾਲਿਆਂ ਵਿਰੁੱਧ 5000 ਰੁਪਏ ਤੱਕ ਦੇ ਚਲਾਨ ਕੀਤੇ ਗਏ ਹਨ | ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉੱਚ ਪੱਧਰੀ ਸੁਸਾਇਟੀਆਂ ਦੇ ਪੜ੍ਹੇ ਲਿਖੇ ਵਿਅਕਤੀ ਵੀ ਨਹਿਰ ਵਿਚ ਕੂੜਾ ਸੁੱਟਦੇ ਫੜੇ ਗਏ ਹਨ |
ਲੁਧਿਆਣਾ, 20 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਅਲੌਕਿਕ 33ਵਾਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਬੀਤੀ ਰਾਤ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੇ ਸੰਕਲਪ ਨਾਲ ਜੁੜਨ ...
ਲਾਡੋਵਾਲ, 20 ਮਾਰਚ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਪੈੱ੍ਰਸ ਦੀ ਆਜ਼ਾਦੀ 'ਤੇ ਹਮਲੇ ਕੀਤੇ ਜਾ ਰਹੇ ਹਨ, ਜੋ ਅਤਿ ਨਿੰਦਣਯੋਗ ਹੈ ਅਤੇ ਚੌਥਾ ਥੰਮ੍ਹ ਪੈੱ੍ਰਸ ਦੀ ਆਜ਼ਾਦੀ 'ਤੇ ਇਹ ਹਮਲਾ ਬੜਾ ਹੀ ...
ਲੁਧਿਆਣਾ, 20 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਧੀਕ ਸੈਸ਼ਨ ਜੱਜ ਸਿਵ ਮੋਹਨ ਗਰਗ ਦੀ ਅਦਾਲਤ ਨੇ 20 ਮਾਰਚ ਨੂੰ ਸਰਪੰਚ ਕਾਲੋਨੀ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਪ੍ਰਸ਼ਾਂਤ ਉਰਫ਼ ਪਿੰਟੂ ਨੂੰ ਜਬਰ ਜਨਾਹ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੰਦਿਆਂ 20 ...
ਲੁਧਿਆਣਾ, 20 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ਵਿਚੋਂ ਚਾਰ ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਪੁਲਿਸ ਕੇਸ ਦਰਜ ਕਰਵਾਇਆ ਗਿਆ ਹੈ | ਜੇਲ੍ਹ ...
ਲੁਧਿਆਣਾ, 20 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਵਪਾਰੀ ਆਗੂਆਂ ਅਤੇ ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ਐਸੋਸੀਏਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਹੈਪੀ ਅਤੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੌਬੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ...
ਮੁੱਲਾਂਪੁਰ ਦਾਖਾ, 20 ਮਾਰਚ (ਨਿਰਮਲ ਸਿੰਘ ਧਾਲੀਵਾਲ)-ਅਨੰਦ ਦਾ ਉਪਭੋਗ ਕਿ੍ਆਵਾਂ ਵਿਚ ਨਹੀ ਬੀਤੇਗਾ, ਨਿੱਜੀ ਪ੍ਰੇਮ ਤੋਂ ਬਿਨਾਂ ਦੱਬੇ-ਕੁਚਲੇ ਲੋਕਾਂ ਲਈ ਵੀ ਕੁਝ ਕਰਨਾ ਹੋਵੇਗਾ, ਇਹ ਵਿਚਾਰ ਨੇ ਲਾਗਲੇ ਪਿੰਡ ਸ਼ੇਖੂਪੁਰਾ ਤੋਂ ਪ੍ਰਵਾਸ ਕਰ ਕੇ ਕੈਨੇਡਾ ਜਾ ਵਸੇ ...
ਲੁਧਿਆਣਾ, 20 ਮਾਰਚ (ਪੁਨੀਤ ਬਾਵਾ)-ਪੰਜਾਬ ਲਘੂ ਉਦਯੋਗ ਵਿਕਾਸ ਨਿਗਮ ਲਿਮਟਿਡ (ਪੀ. ਐਸ. ਆਈ. ਈ. ਸੀ.) ਦੇ ਸਾਬਕਾ ਮੁੱਖ ਜਨਰਲ ਮੈਨੇਜਰ, ਲੇਖਕ, ਨਾਵਲਿਸਟ ਤੇ ਸਮਾਜ ਵਿਗਿਆਨੀ ਇੰਜੀਨੀਅਰ ਡੀ.ਐਮ. ਸਿੰਘ ਦਾ ਨਾਮਵਰ ਰੋਟਰੀ ਕਲੱਬ ਲੁਧਿਆਣਾ, ਰੋਟਰੀ ਡਿਸਟਰਿਕਟ 3079 ਵਲੋਂ ਰੋਟਰੀ ...
ਲੁਧਿਆਣਾ, 20 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿਚੋਂ ਅਫ਼ੀਮ ਨਸ਼ੀਲਾ ਪਦਾਰਥ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ...
ਲੁਧਿਆਣਾ, 20 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 2 ਦੇ ਘੇਰੇ ਅੰਦਰ ਪੈਂਦੇ ਇਲਾਕੇ ਇਸਲਾਮਗੰਜ ਵਿੱਚ ਦੇਰ ਰਾਤ ਲੜਾਈ ਦੌਰਾਨ ਨੌਜਵਾਨਾਂ ਵਲੋਂ ਕੀਤੇ ਪਥਰਾਅ ਕਾਰਨ ਉਥੇ ਸਥਿਤੀ ਤਣਾਅਪੂਰਨ ਹੋ ਗਈ | ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਜ਼ਖਮੀ ਹੋਏ ...
ਲੁਧਿਆਣਾ, 20 ਮਾਰਚ(ਪੁਨੀਤ ਬਾਵਾ)-ਪ੍ਰਾਹੁਣਚਾਰੀ ਉਦਯੋਗ ਦੇ ਕਾਰੋਬਾਰੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦ ਕਰਨ ਦੀ ਅਪੀਲ ਕੀਤੀ | ਇਸ ਮੀਟਿੰਗ ਵਿਚ ਵਪਾਰੀਆਂ ਨੂੰ ਵੈਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX