ਤਾਜਾ ਖ਼ਬਰਾਂ


ਗੁਜਰਾਤ:ਅੱਤਵਾਦੀ ਸੰਗਠਨਾਂ ਸੰਬੰਧ ਨਾਲ ਰੱਖਣ ਵਾਲੇ ਇਕ ਵਿਦੇਸ਼ੀ ਨਾਗਰਿਕ ਸਮੇਤ 4 ਗ੍ਰਿਫ਼ਤਾਰ
. . .  21 minutes ago
ਪੋਰਬੰਦਰ, 10 ਜੂਨ-ਗੁਜਰਾਤ ਏ.ਟੀ.ਐਸ. ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਦੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ...
ਕੁਲੈਕਸ਼ਨ ਏਜੰਸੀ ਦੇ ਦਫ਼ਤਰ ਤੋਂ ਕਰੋੜਾਂ ਦੀ ਲੁੱਟ
. . .  32 minutes ago
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਰਾਜਗੁਰੂ ਨਗਰ ਵਿਚ ਵਿਚ ਅੱਜ ਸਵੇਰੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ...
ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ ਜੇ.ਐਸ.ਐਸ.ਯੂ.ਵਲੋਂ 48 ਘੰਟੇ ਦੀ ਹੜਤਾਲ
. . .  about 1 hour ago
ਰਾਂਚੀ: ਝਾਰਖੰਡ ਸਟੇਟ ਸਟੂਡੈਂਟ ਯੂਨੀਅਨ (ਜੇ.ਐਸ.ਐਸ.ਯੂ.) ਨੇ 60-40 ਫਾਰਮੂਲੇ 'ਤੇ ਆਧਾਰਿਤ ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ 48 ਘੰਟੇ ਦੀ ਹੜਤਾਲ (ਬੰਦ) ਸ਼ੁਰੂ ਕਰ ਦਿੱਤੀ...
'ਬਹੁਤ ਗੰਭੀਰ' ਚੱਕਰਵਾਤ ਬਿਪਰਜੋਏ ਅਗਲੇ 24 ਘੰਟਿਆਂ ਵਿਚ ਹੋਵੇਗਾ ਤੇਜ਼ -ਮੌਸਮ ਵਿਭਾਗ
. . .  about 1 hour ago
ਸੂਰਤ, 10 ਜੂਨ -ਭਾਰਤੀ ਮੌਸਮ ਵਿਭਾਗ ਅਨੁਸਾਰ 'ਬਹੁਤ ਗੰਭੀਰ' ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਅਗਲੇ 24 ਘੰਟਿਆਂ ਵਿਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਇਹ ਉੱਤਰ-ਉੱਤਰ-ਪੂਰਬ ਵੱਲ...
ਡੈਨੀਅਲ ਸਮਿੱਥ ਨੇ ਨਵੇਂ ਮੰਤਰੀ ਮੰਡਲ ਨੂੰ ਚੁਕਾਈ ਸਹੁੰ, ਵੰਡੇ ਮਹਿਕਮੇ
. . .  about 1 hour ago
ਕੈਲਗਰੀ, 10 ਜੂਨ (ਜਸਜੀਤ ਸਿੰਘ ਧਾਮੀ)-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅੱਜ ਆਪਣੇ ਮੰਡਲ ਵਿਚ 24 ਮੰਤਰੀਆਂ ਨੂੰ ਸਹੁੰ ਚੁਕਾ ਕੇ ਨਵੀਂ ਸਰਕਾਰ ਦੀ ਸੁਰੂਆਤ ਕਰ ਦਿੱਤੀ ਹੈ। ਨਵੇਂ ਮੰਤਰੀ ਮੰਡਲ ਵਿਚ ਜ਼ਿਆਦਾਤਰ ਸਥਾਪਤ ਸਿਆਸਤਦਾਨ ਅਤੇ ਪੁਰਾਣੇ ਮੰਤਰੀ ਸ਼ਾਮਿਲ ਕੀਤੇ ਗਏ...
ਲੁੱਟ ਦੀ ਵਾਰਦਾਤ 'ਚ ਆਰ.ਐਮ.ਪੀ. ਡਾਕਟਰ ਦਾ ਕਤਲ
. . .  about 1 hour ago
ਮਲੋਟ, 10 ਜੂਨ (ਪਾਟਿਲ/ਅਜਮੇਰ ਸਿੰਘ ਬਰਾੜ)-ਮਲੋਟ ਲਾਗਲੇ ਪਿੰਡ ਬੁਰਜਾ ਸਿਧਵਾਂ ਵਿਚ ਬੀਤੀ ਸ਼ੁਕਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਲੁਟੇਰਿਆ ਵਲੋਂ ਲੁੱਟ ਦੀ ਵਾਰਦਾਤ ਦੌਰਾਨ ਇਕ ਆਰ.ਐਮ.ਪੀ. ਡਾਕਟਰ ਦਾ ਤੇਜ਼ਧਾਰ...
ਬੀ.ਐੱਸ.ਐੱਫ ਤੇ ਲੋਪੋਕੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਚ ਕਰੋੜਾਂ ਦੀ ਹੈਰੋਇਨ ਬਰਾਮਦ
. . .  about 2 hours ago
ਚੋਗਾਵਾਂ, 10 ਜੂਨ (ਗੁਰਵਿੰਦਰ ਸਿੰਘ ਕਲਸੀ)-ਅੱਜ ਤੜਕਸਾਰ ਗੁਆਂਢੀ ਮੁਲਕ ਪਾਕਿਸਤਾਨ ਤੋਂ ਰਾਣੀਆ ਬੀ.ਓ.ਪੀ. ਆਏ ਡਰੋਨ ਦੀ ਹਲਚਲ ਸੁਣਾਈ ਦਿੱਤੀ।ਬੀ.ਐੱਸ.ਐੱਫ. ਅਤੇ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸੋਹੀ ਨੇ ਟੀਮਾਂ ਬਣਾਕੇ ਤਲਾਸ਼ੀ ਅਭਿਆਨ...
"ਸਟੀਕ ਨਹੀਂ": ਕਿਊਬਾ ਵਿਚ ਚੀਨ ਦੇ ਜਾਸੂਸੀ ਸਟੇਸ਼ਨ ਬਾਰੇ ਰਿਪੋਰਟਾਂ 'ਤੇ ਪੈਂਟਾਗਨ
. . .  about 2 hours ago
ਵਾਸ਼ਿੰਗਟਨ, 10 ਜੂਨ -ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੈਂਟਾਗਨ ਨੇ ਚੀਨ ਅਤੇ ਕਿਊਬਾ ਦਰਮਿਆਨ ਇੱਕ ਗੁਪਤ ਸਮਝੌਤਾ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜੋ ਬੀਜਿੰਗ ਨੂੰ ਸੰਯੁਕਤ ਰਾਜ ਤੋਂ 160 ਕਿਲੋਮੀਟਰ...
ਪੱਛਮੀ ਬੰਗਾਲ:ਕਾਂਗਰਸ ਵਲੋਂ ਪੰਚਾਇਤੀ ਚੋਣਾਂ ਦੌਰਾਨ ਸੂਬੇ 'ਚ ਕੇਂਦਰੀ ਬਲਾਂ ਦਾ ਪ੍ਰਬੰਧ ਕਰਨ ਦੀ ਰਾਜਪਾਲ ਨੂੰ ਅਪੀਲ
. . .  about 2 hours ago
ਕੋਲਕਾਤਾ, 10 ਜੂਨ-ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਦੌਰਾਨ ਕੇਂਦਰੀ ਬਲਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਤਾਂ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 555

ਅੰਮ੍ਰਿਤਸਰ / ਦਿਹਾਤੀ

ਜਥੇਦਾਰ ਬਾਬਾ ਗੱਜਣ ਸਿੰਘ ਦੀ ਅੰਤਿਮ ਯਾਤਰਾ ਤਰਨਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੀ

ਬਾਬਾ ਬਕਾਲਾ ਸਾਹਿਬ/ਚੱਬਾ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ, ਜੱਸਾ ਅਨਜਾਣ)- ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਵਲੋਂ ਮਿਲੀ ਸੁਆਸਾਂ ਦੀ ਪੂੰਜੀ ਭੋਗਦਿਆਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਗੀਠਾ ਸੰਭਾਲਣ ਪਿੱਛੋਂ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਦੇ ਵਿਸ਼ਾਲ ਇਕੱਠ ਸਮੇਤ ਅੰਤਿਮ ਯਾਤਰਾ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪੁੱਜੀ, ਅੰਤਿਮ ਯਾਤਰਾ ਵਾਲੀ ਬੱਸ ਨੂੰ ਬਾਬਾ ਜੀ ਦੀਆਂ ਤਸਵੀਰਾਂ ਅਤੇ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਸੀ, ਜਿਸ ਵਿਚ ਤਰਨਾ ਦਲ ਦੇ ਨਵੇਂ ਥਾਪੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ, ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ, ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਦਲ ਬਿਧੀ ਚੰਦ ਸੁਰ ਸਿੰਘ ਵਾਲੇ ਬਿਰਾਜਮਾਨ ਸਨ | ਸੰਗਤਾਂ ਨੇ ਅੰਤਿਮ ਯਾਤਰਾ ਵਾਲੀ ਬੱਸ 'ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਗੁ: ਨੌਵੀਂ ਪਾਤਸ਼ਾਹੀ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਨੇ ਨਵੇਂ ਥਾਪੇ ਗਏ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ | ਉਪਰੰਤ ਅੰਤਿਮ ਯਾਤਰਾ ਗੁਰਦੁਆਰਾ ਅਮਾਨਤਸਰ ਬਿਆਸ ਲਈ ਰਵਾਨਾ ਹੋਈ, ਜਿਥੇ ਕਿ ਦਰਿਆ ਬਿਆਸ ਵਿਖੇ ਬਾਬਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ | ਇਸ ਉਪਰੰਤ ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਬਲਬੀਰ ਸਿੰਘ ਬਾਊ, ਜਰਨੈਲ ਸਿੰਘ ਚੀਮਾਬਾਠ, ਬਾਬਾ ਨਰਿੰਦਰ ਸਿੰਘ ਸੈਕਟਰੀ, ਸਵਰਨ ਸਿੰਘ ਨਿੱਜਰ, ਗੁਰਮੁੱਖ ਸਿੰਘ ਐਮ. ਏ. ਕਵੀਸ਼ਰ, ਤਰਮੇਜ ਸਿੰਘ ਸੋਨੂੰ ਵਡਾਲਾ, ਸੁੱਖਾ ਮੀਆਂਵਿੰਡ, ਸਰਬਜੀਤ ਸਿੰਘ ਸੰਧੂ, ਮਾ: ਦਿਲਬਾਗ ਸਿੰਘ ਭੁੱਲਰ, ਡਾ: ਜਸਵੰਤ ਸਿੰਘ ਜੱਸ, ਤੇਜਿੰਦਰ ਸਿੰਘ ਅਠੌਲਾ, ਜਸਵੰਤ ਸਿੰਘ ਦਿੱਲੀ ਵਾਲਾ, ਮਾ: ਅਮਰਜੀਤ ਸਿੰਘ ਘੁੱਕ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਨੀਡਜ਼ ਹੋਲਸੇਲ, ਬਾਬਾ ਬੱਬੂ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਹੈੱਡ ਗ੍ਰੰਥੀ ਗਿਆਨੀ ਕੇਵਲ ਸਿੰਘ, ਸਾ: ਹੈੱਡ ਗ੍ਰੰਥੀ ਗਿ: ਭੁੁਪਿੰਦਰ ਸਿੰਘ, ਬਾਬਾ ਜੈਮਲ ਸਿੰਘ ਗੋਇੰਦਵਾਲ, ਬਾਬਾ ਅਮਰ ਸਿੰਘ ਜੱਬੋਵਾਲ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਬਚਿੱਤਰ ਸਿੰਘ ਨਰਿੰਜਣਪੁਰ, ਬਾਬਾ ਭਗਵਾਨ ਸਿੰਘ, ਬਾਬਾ ਬਿੰਦੇ ਸ਼ਾਹ ਬੁਟਾਰੀ, ਬਾਬਾ ਤੋਤਾ ਸਿੰਘ, ਬਾਬਾ ਦਇਆ ਸਿੰਘ ਭੂਤ, ਸਰਬਜੀਤ ਸਿੰਘ ਸੰਧੂ, ਡਾ: ਜਸਵੰਤ ਸਿੰਘ ਜੱਸ, ਪਰਮਿੰਦਰਜੀਤ ਸਿੰਘ, ਭਾਈ ਮਨਜੀਤ ਸਿੰਘ ਕਥਾ ਵਾਚਕ, ਭਾਈ ਹਰਪ੍ਰੀਤ ਸਿੰਘ ਖਾਲਸਾ ਮੱੁਖੀ ਸਿੱਖ ਜੀਵਨ ਜਾਚ ਸੰਸਥਾ, ਭਾਈ ਜਸਪ੍ਰੀਤ ਸਿੰਘ ਗੋਰਾ ਮੁੱਖੀ ਹਿੰਦ ਦੀ ਚਾਦਰ ਬਿਰਧ ਆਸ਼ਰਮ, ਜ: ਅਜੀਤ ਸਿੰਘ ਧਿਆਨਪੁਰ, ਮਾ: ਇਕਬਾਲ ਸਿੰਘ, ਮਨਜੀਤ ਸਿੰਘ ਠੁਕਰਾਲ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਕਾਂਗਰਸ ਸ਼ਹਿਰੀ, ਸਰਪੰਚ ਦਲਜੀਤ ਸਿੰਘ ਭੱਪੀ, ਪਿ੍ੰ: ਕੁਲਬੀਰ ਸਿੰਘ ਮਾਨ, ਪਿ੍ੰ: ਦਿਲਬਾਗ ਸਿੰਘ ਭੁੱਲਰ, ਪ੍ਰ੍ਰੀਤਮ ਸਿੰਘ ਕਿਸਾਨ ਪੰਪ ਦਨਿਆਲ, ਗੁਰਮੁੱਖ ਸਿੰਘ ਦਨਿਆਲਾ, ਲੱਖਾ ਸਿੰਘ ਪੱਡੇ, ਆਪ ਆਗੂ ਸੂਬੇਦਾਰ ਹਰਜੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ ਔਜਲਾ, ਜੈਮਲ ਸਿੰਘ ਭੁੱਲਰ, ਦਵਿੰਦਰ ਸਿੰਘ ਸੋਨੂੰ ਭੁੱਲਰ, ਜਗਜੀਤ ਸਿੰਘ ਬਮਰਾਹ, ਸੁਖਚੈਨ ਸਿੰਘ ਗਿੱਲ, ਬਾਬਾ ਸਵਰਨ ਸਿੰਘ ਗਊਆਂ ਵਾਲੇ, ਬਾਬਾ ਮਾਨ ਸਿੰਘ ਮੜ੍ਹੀਆਂ ਵਾਲੇ, ਨਰਿੰਜਣਪੁਰ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਬਾਬਾ ਸੁੱਖਾ ਸਿੰਘ, ਬਾਬਾ ਜੰਗੀਰ ਸਿੰਘ ਭੰਬੋਈ, ਚੇਅਰਮੈਨ ਜੈਮਲ ਸਿੰਘ ਵਰਪਾਲ, ਭੁਪਿੰਦਰ ਸਿੰਘ ਚੱਬਾ, ਪ੍ਰਤਾਪ ਸਿੰਘ, ਸੁਖਦੇਵ ਸਿੰਘ ਫੌਜੀ, ਸਰਦੂਲ ਸਿੰਘ ਫੌਜੀ, ਜਗਰੂਪ ਸਿੰਘ ਖਾਲਸਾ, ਗੁਰਪ੍ਰਤਾਪ ਸਿੰਘ ਕਵੀਸ਼ਰ, ਹਰਨੇਕ ਸਿੰਘ, ਬਿੱਟੂ ਸਿੰਘ, ਸੇਵਕ ਸਿੰਘ, ਸੇਵਾਦਾਰ ਜੈਮਲ ਸਿੰਘ ਗੋਇੰਦਵਾਲ, ਬਾਬਾ ਚਤਰ ਸਿੰਘ, ਬਾਬਾ ਸ਼ੇਰ ਸਿੰਘ, ਗੁਰਭੇਜ਼ ਸਿੰਘ, ਦਿਲਬਾਗ ਸਿੰਘ ਭੋਲਾ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਲੰਮੇ ਅਰਸੇ ਤੋਂ ਸਮੱਸਿਆਵਾਂ ਨਾਲ ਜੂਝ ਰਹੇ ਕਸਬਾ ਜੰਡਿਆਲਾ ਗੁਰੂ ਦੀ ਸਾਰ ਲੈਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ

ਜੰਡਿਆਲਾ ਗੁਰੂ, 20 ਮਾਰਚ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਸ਼ਹਿਰ ਪਿਛਲੇ ਲੰਮੇਂ ਅਰਸੇ ਤੋਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਦੀ ਸਾਰ ਲੈਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ | ਪਤਾ ਨਹੀਂ ਸ਼ਹਿਰ ਵਾਸੀਆਂ ਦੀਆਂ ਆਸਾਂ ਨੂੰ ਆਖਰ ਬੂਰ ਕਦੋਂ ਪਵੇਗਾ | ਆਓ ਅੱਜ ...

ਪੂਰੀ ਖ਼ਬਰ »

ਪ੍ਰਵੇਸ਼ ਸੈਣੀ ਨੇ ਅਨੰਦ ਕਾਲਜ ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

ਜੇਠੂਵਾਲ, 20 ਮਾਰਚ (ਮਿੱਤਰਪਾਲ ਸਿੰਘ ਰੰਧਾਵਾ) - ਅੰਮਿ੍ਤਸਰ ਬਟਾਲਾ ਰੋਡ 'ਤੇ ਸਥਿਤ ਅਨੰਦ ਕਾਲਜ ਆਫ ਗਰੁੱਪ ਜੇਠੂਵਾਲ ਵਿਖੇ ਨਵ ਨਿਯੁਕਤ ਪਿ੍ੰਸੀਪਲ ਡਾ. ਪ੍ਰਵੇਸ਼ ਸੈਣੀ ਵਲੋਂ ਨਰਸਿੰਗ ਵਿਭਾਗ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਵਲੋਂ ਸ਼ਹੀਦ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਨੂੰ ਮਨਾਇਆ ਜਾਵੇਗਾ

ਗੱਗੋਮਾਹਲ/ਰਮਦਾਸ, 20 ਮਾਰਚ (ਬਲਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਪ੍ਰਧਾਨਗੀ ਹੇਠ ਪਿੰਡ ਥੋਬਾ ਦੇ ਧਾਰਮਿਕ ਅਸਥਾਨ ਜੋਗੀ ਆਸਣ ਵਿਖੇ ਹੋਈ | ਜਿਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ...

ਪੂਰੀ ਖ਼ਬਰ »

ਮਾਨ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਨ ਦੀ ਬਜਾਏ ਅਪਮਾਨ ਕਰ ਰਹੀ- ਬਹਾਦਰ ਲੁੱਧੜ

ਜੇਠੂਵਾਲ, 20 ਮਾਰਚ (ਮਿੱਤਰਪਾਲ ਸਿੰਘ ਰੰਧਾਵਾ) - ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਲੁੱਧੜ ਨੇ ਆਪ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦ 'ਚ ਬਣੇ 'ਜੰਗ-ਏ-ਆਜ਼ਾਦੀ' ਯਾਦਗਾਰ ਨੂੰ ਵਿਜੀਲੈਂਸ ਦਾ ...

ਪੂਰੀ ਖ਼ਬਰ »

ਅਰੁਣ ਨੰਦਾ ਨੂੰ ਸਰਬਸੰਮਤੀ ਨਾਲ ਭਾਜਪਾ ਦੀ ਮਜੀਠਾ ਸ਼ਹਿਰੀ ਇਕਾਈ ਦਾ ਬਣਾਇਆ ਪ੍ਰਧਾਨ

ਮਜੀਠਾ, 20 ਮਾਰਚ (ਮਨਿੰਦਰ ਸਿੰਘ ਸੋਖੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸ ਤੋਂ ਦੇਸ਼ ਦੇ ਨਾਗਰਿਕ ਬੇਹੱਦ ਖੁਸ਼ ਹਨ | ਇਸ ਦੀ ਮਿਸਾਲ ਬੀਤੇ ਸਮੇਂ 'ਚ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟ ਸਿੱਖਿਆ ਤੇ ਤਕਨੀਕੀ ਖੇਤਰ 'ਚ ਮਾਰ ਰਿਹਾ ਹੈ ਮੱਲਾਂ- ਚੇਅਰਮੈਨ ਚੰਦੀ

ਜੇਠੂਵਾਲ, 20 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ (ਅੰਮਿ੍ਤਸਰ) ਜੋ ਕਿ ਆਪਣੇ 15 ਸਾਲਾਂ 'ਚ ਸਿੱਖਿਆ ਤੇ ਤਕਨੀਕੀ ਖੇਤਰ 'ਚ ਪੰਜਾਬ ਭਰ 'ਚ ਅਜਿਹੀਆਂ ਮੱਲਾਂ ਮਾਰ ਰਿਹਾ ਹੈ ਜੋ ਕਿ ਇਲਾਕੇ 'ਚ ...

ਪੂਰੀ ਖ਼ਬਰ »

ਮਾਤਾ ਘੱਗਆਣੀ ਸਠਿਆਲਾ ਵਿਖੇ ਜੋੜ ਮੇਲੇ 'ਤੇ ਸਮਾਗਮ

ਸਠਿਆਲਾ, 20 ਮਾਰਚ (ਸਫਰੀ)- ਕਸਬਾ ਸਠਿਆਲਾ ਵਿਖੇ ਮਾਤਾ ਘੱਗਆਣੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਬਾਰੇ ਮੇਲਾ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੰਦਰ ਨੇ ਦੱਸਿਆ ਹੈ ਕਿ ਮਾਤਾ ਘੱਗਆਣੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 'ਤੇ ਸਮਾਗਮ ਕਰਵਾਇਆ ਗਿਆ ਹੈ ...

ਪੂਰੀ ਖ਼ਬਰ »

ਜਰਨੈਲ ਸਿੰਘ ਟੌਂਗ ਨੂੰ ਵੱਖ-ਵੱਖ ਆਗੂਆਂ ਵਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆ

ਰਈਆ, 20 ਮਾਰਚ (ਸ਼ਰਨਬੀਰ ਸਿੰਘ ਕੰਗ) - ਸਥਾਨਕ ਇਲਾਕੇ ਦੇ ਉਘੇ ਕਾਰੋਬਾਰੀ ਮਾ: ਮਹਿੰਦਰ ਸਿੰਘ ਟੌਂਗ ਦੇ ਭਰਾ ਅਤੇ ਸਾ: ਸਰਪੰਚ ਸੁਖਪ੍ਰੀਤ ਸਿੰਘ ਟੌਂਗ ਦੇ ਚਾਚਾ ਜਰਨੈਲ ਸਿੰਘ ਟੌਂਗ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿਤ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਐਸ.ਡੀ.ਐਮ ਮਜੀਠਾ ਨੇ ਤਹਿਸੀਲ ਕੰਪਲੈਕਸ ਦੇ ਸੁੰਦਰੀਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ

ਮਜੀਠਾ, 20 ਮਾਰਚ (ਮਨਿੰਦਰ ਸਿੰਘ ਸੋਖੀ)- ਤਹਿਸੀਲ ਕੰਪਲੈਕਸ ਮਜੀਠਾ ਦੀ ਇਮਾਰਤ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਸੀ ਪਰ ਸਰਕਾਰ ਬਦਲਣ ਕਰਕੇ ਇਸ ਇਮਾਰਤ ...

ਪੂਰੀ ਖ਼ਬਰ »

ਜੋਸਨ ਹੋਲਿਸਟਿਕ ਤੇ ਲਾਇਨਜ਼ ਹਸਪਤਾਲਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਨਵਾਂ ਪਿੰਡ, 20 ਮਾਰਚ (ਜਸਪਾਲ ਸਿੰਘ) - ਲਾਇਨਜ਼ ਕਲੱਬ, ਅੰਮਿ੍ਤਸਰ ਗੋਲਡਨ ਟੈਂਪਲ ਅਤੇ ਸਾਊਥਹਾਲ ਲਾਇਨਜ਼ ਕਲੱਬ ਯੂ. ਕੇ. ਦੇ ਉਪਰਾਲੇ ਨਾਲ ਜੋਸਨ ਹੋਲਿਸਟਿਕ ਹਸਪਤਾਲ ਫ਼ਤਿਹਪੁਰ ਰਾਜਪੂਤਾਂ ਤੇ ਲਾਇਨਜ਼ ਅੱਖਾਂ ਦਾ ਹਸਤਾਲ, ਅੰਮਿ੍ਤਸਰ ਵਲੋਂ ਇੰਜ. ਬਲਜੀਤ ਸਿੰਘ ...

ਪੂਰੀ ਖ਼ਬਰ »

ਗੁਰੂ ਰਾਮਦਾਸ ਸੇਵਾ ਸੁਸਾਇਟੀ ਬਾਬਾ ਬਖ਼ਸ਼ੀਸ਼ ਪਰਿਵਾਰ ਦਾ 'ਭਾਈ ਲਾਲੋ ਜੀ ਕਿਰਤੀ ਪੁਰਸਕਾਰ' ਨਾਲ ਸਨਮਾਨ

ਨਵਾਂ ਪਿੰਡ, 20 ਮਾਰਚ (ਜਸਪਾਲ ਸਿੰਘ) - ਸ੍ਰੀਮਾਨ 108 ਸੰਤ ਬਾਬਾ ਬਖ਼ਸੀਸ਼ ਸਿੰਘ ਜੀ ਜਿਨ੍ਹਾਂ ਵਲੋਂ ਕਿ ਮਨੁੱਖਾ ਜੀਵਨ 'ਚ ਵਿਚਰਦਿਆਂ ਹੋਇਆਂ ਸਿੱਖੀ ਦੇ ਪ੍ਰਚਾਰ-ਪਸਾਰ ਅਤੇ ਇਸ ਦੇ ਮੁੱਢਲੇ ਸਿਧਾਂਤ ਹੱਥੀਂ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਦਿਆਂ ਹੋਇਆਂ ਆਪਣਾ ਸਾਰਾ ...

ਪੂਰੀ ਖ਼ਬਰ »

ਡਾਕਟਰਾਂ ਨੂੰ ਬਿਨਾਂ ਕਿਸੇ ਡਰ ਤੋਂ ਪ੍ਰੈਕਟਿਸ ਕਰਨ ਦਿੱਤੀ ਜਾਵੇ- ਮਹਿੰਦਰ ਸਿੰਘ ਸੋਹਲ

ਅਜਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਸੋਹਲ ਦੀ ਅਗਵਾਈ 'ਚ ਹੋਈ ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਆਰ. ਐਮ. ਪੀ. ਡਾਕਟਰਾਂ ਨੇ ਹਿੱਸਾ ਲਿਆ | ਇਸ ਮੀਟਿੰਗ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX