ਤਾਜਾ ਖ਼ਬਰਾਂ


⭐ਮਾਣਕ-ਮੋਤੀ⭐
. . .  4 minutes ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 555

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਇਕ ਤੋਂ ਵੱਧ ਦੁਕਾਨਾਂ 'ਤੇ ਸਕੂਲ ਦੀਆਂ ਕਿਤਾਬਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਸਕੂਲ ਮੁਖੀ-ਡੀ. ਸੀ.

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਵਿਸ਼ੇਸ਼ ਤੌਰ 'ਤੇ ਬੈਠਕ ਕੀਤੀ ਤੇ ਸਕੂਲ ਮੁਖੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਤੁਸ਼ਿਤਾ ਗੁਲਾਟੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿਲਵਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਮਨਪ੍ਰੀਤ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਦਿਉੜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਸਕੂਲ ਮੁਖੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਦੇਖਣ 'ਚ ਆਉਂਦਾ ਹੈ ਕਿ ਸਕੂਲ ਮੁਖੀ ਨਵੀਆਂ ਕਿਤਾਬਾਂ ਮੁਹੱਈਆ ਕਰਵਾਉਣ ਦੇ ਲਈ ਆਪਣੇ ਵਲੋਂ ਇਕ ਹੀ ਦੁਕਾਨ ਨੂੰ ਨਿਰਧਾਰਤ ਕਰ ਦਿੰਦੇ ਹਨ, ਜੋ ਕਿ ਗ਼ਲਤ ਹੈ | ਨਿਯਮਾਂ ਦੇ ਅਨੁਸਾਰ ਸਕੂਲ ਦੀਆਂ ਕਿਤਾਬਾਂ ਇਕ ਤੋਂ ਵੱਧ ਦੁਕਾਨਾਂ 'ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਖ਼ਰੀਦ ਸਕਣ | ਉਨ੍ਹਾਂ ਕਿਹਾ ਕਿ ਸਕੂਲ ਮੁਖੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਕੂਲ ਵਲੋਂ ਜੋ ਫ਼ੀਸ ਲਈ ਜਾਂਦੀ ਹੈ, ਉਸ ਸੰਬੰਧੀ ਜਾਣਕਾਰੀ ਸਕੂਲ ਦੇ ਨੋਟਿਸ ਬੋਰਡ 'ਤੇ ਲਗਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਫ਼ੀਸ ਸੰਬੰਧੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਜਨਤਕ ਤੌਰ 'ਤੇ ਜਾਣਕਾਰੀ ਹੋ ਸਕੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲ ਮੁਖੀ ਵਿਦਿਆਰਥੀਆਂ ਤੇ ਮਾਪਿਆਂ ਤੋਂ ਇਕੱਠੀ ਫ਼ੀਸ ਲੈਣ ਲਈ ਮਜਬੂਰ ਨਹੀਂ ਕਰਨਗੇ ਅਤੇ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਹਰ ਮਹੀਨੇ ਫ਼ੀਸ ਦੀ ਅਦਾਇਗੀ ਕਰ ਸਕਦੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀਆਂ ਤੋਂ ਕਿਸੇ ਤਰ੍ਹਾਂ ਦੀ ਲੇਟ ਫ਼ੀਸ ਨਾ ਲਈ ਜਾਵੇ | ਉਨ੍ਹਾਂ ਕਿਹਾ ਕਿ ਸਕੂਲ ਬਦਲਣ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਛੱਡਣ ਸੰਬੰਧੀ ਜੋ ਸਰਟੀਫਿਕੇਟ ਦਿੱਤਾ ਜਾਂਦਾ ਹੈ, ਉਸ ਸੰਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ | ਇਸ ਦੌਰਾਨ ਉਨ੍ਹਾਂ ਨੇ ਪ੍ਰਾਈਵੇਟ ਸਕੂਲ ਮੁਖੀਆਂ ਦੀਆਂ ਸਕੂਲ ਸੰਚਾਲਨ ਸੰਬੰਧੀ ਸਮੱਸਿਆਵਾਂ ਵੀ ਸੁਣੀਆਂ ਤੇ ਹੱਲ ਸੰਬੰਧੀ ਨਿਰਦੇਸ਼ ਵੀ ਦਿੱਤੇ | ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿਲਵਾਂ ਨੇ ਕਿਹਾ ਕਿ ਸਰਕਾਰ ਵਲੋਂ ਵੀ ਵਧੀਆ ਸਿੱਖਿਆ ਸਹੂਲਤਾਂ ਨੂੰ ਮੁਹੱਈਆ ਕਰਵਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ | ਜੇਕਰ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆ ਸਕਦੇ ਹਨ, ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਅਮਨ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਜ਼ਿਲ੍ਹੇ ਅੰਦਰ ਮਾਹੌਲ ਬਿਲਕੁਲ ਸ਼ਾਂਤ ਹੈ ਤੇ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀ ਹੈ | ਉਨ੍ਹਾਂ ਅੱਜ ਸ਼ਹਿਰ ਦੇ ਅਮਨ ਕਮੇਟੀ ਦੇ ਮੈਂਬਰਾਂ ...

ਪੂਰੀ ਖ਼ਬਰ »

ਬਲਾਕ ਜੰਡ ਸਾਹਿਬ ਅਧੀਨ 35 ਪਿੰਡਾਂ 'ਚ 969 ਵਿਅਕਤੀਆਂ ਦਾ ਕੀਤਾ ਐਚ. ਆਈ. ਵੀ. ਟੈਸਟ

ਸਾਦਿਕ, 20 ਮਾਰਚ (ਗੁਰਭੇਜ ਸਿੰਘ ਚੌਹਾਨ)-ਬਲਾਕ ਜੰਡ ਸਾਹਿਬ ਅਧੀਨ 35 ਪਿੰਡਾਂ ਵਿਚ ਐਚ. ਆਈ. ਵੀ.-ਏਡਜ਼ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਗਏ | ਕੈਂਪ ਇੰਚਾਰਜ ਬੀ. ਈ. ਈ. ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਵਿਭਾਗ ਵਲੋਂ ਆਡੀਓ-ਵਿਜ਼ੁਅਲ ਸਹੂਲਤਾਂ ਨਾਲ ਲੈਸ ...

ਪੂਰੀ ਖ਼ਬਰ »

ਔਰਤਾਂ ਦੀਆਂ ਵਾਲੀਆਂ ਖੋਹਣ ਵਾਲੇ ਦੋ ਮੁਲਜ਼ਮਾਂ ਨੇ ਰਿਮਾਂਡ 'ਚ 17 ਵਾਰਦਾਤਾਂ ਮੰਨੀਆਂ

ਡੱਬਵਾਲੀ , 20 ਮਾਰਚ (ਇਕਬਾਲ ਸਿੰਘ ਸ਼ਾਂਤ)-ਔਰਤਾਂ ਤੋਂ ਸੋਨੇ ਦੀਆਂ ਵਾਲੀਆਂ ਤੇ ਗਹਿਣਿਆਂ ਦੀ ਝਪਟ ਕਰਨ ਮਾਮਲੇ 'ਚ ਗਿ੍ਫ਼ਤਾਰ ਦੋਵੇਂ ਮੁਲਜ਼ਮਾਂ ਨੇ ਪੁਲਿਸ ਰਿਮਾਂਡ ਦੌਰਾਨ ਸੋਨੇ ਦੀਆਂ ਵਾਲੀਆਂ ਤੇ ਗਹਿਣੇ ਲੁੱਟ-ਖਸੁੱਟ ਦੀ 17 ਵਾਰਦਾਤਾਂ ਕਬੂਲੀਆਂ ਹਨ | ਡੱਬਵਾਲੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਨਦੀਨ ਨਸ਼ਟ ਮੁਹਿੰਮ ਚਲਾਉਣ ਸੰਬੰਧੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਨਰਮੇ ਦੀ ਫ਼ਸਲ ਨੂੰ ਪ੍ਰਫ਼ੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਨ੍ਹਾਂ ਉਪਰਾਲਿਆਂ ਤਹਿਤ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੇ ਮਿਲੀਬੱਗ ਤੋਂ ਬਚਾਉਣ ਲਈ ਨਦੀਨ ਨਸ਼ਟ ...

ਪੂਰੀ ਖ਼ਬਰ »

ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਧਰਤੀ 'ਤੇ ਵਿਛਾਈ

ਬਰਗਾੜੀ, 20 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਤਾਪਮਾਨ 'ਚ ਹੋਏ ਵਾਧੇ ਕਾਰਨ ਖੇਤੀ ਮਾਹਰ ਤੇ ਕਿਸਾਨ ਕਾਫ਼ੀ ਚਿੰਤਤ ਸਨ | ਉਨ੍ਹਾਂ ਦਾ ਮੰਨਣਾ ਹੈ ਕਿ ਹਾੜ੍ਹੀ ਦੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਲਗਪਗ ਮਾਰਚ ਦੇ ਅਖੀਰ ਤੱਕ ਮੌਸਮ ਠੰਢਾ ਰਹਿਣਾ ਜ਼ਰੂਰੀ ਹੈ | ...

ਪੂਰੀ ਖ਼ਬਰ »

ਅਸ਼ੋਕ ਗੋਇਲ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਕੋਟਕਪੂਰਾ, 20 ਮਾਰਚ (ਮੇਘਰਾਜ)-ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦਾ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਆਮ ਇਜਲਾਸ ਹੋਇਆ, ਜਿਸ 'ਚ ਵੱਡੀ ਗਿਣਤੀ ਵਿਚ ਆੜ੍ਹਤੀਏ ਸ਼ਾਮਿਲ ਹੋਏ | ਆੜ੍ਹਤੀਆ ਐਸੋਸੀਏਸ਼ਨ ਦੇ ਸਕੱਤਰ ਅਸ਼ੋਕ ਗੋਇਲ ਨੂੰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਪੁਲਿਸ ਚੌਕੀ ਗੋਲੇਵਾਲਾ ਪੁਲਿਸ ਵਲੋਂ ਗੋਲੇਵਾਲਾ ਵਿਖੇ ਫ਼ਿਰੋਜ਼ਪੁਰ ਰੋਡ 'ਤੇ ਸੇਮ ਨਾਲੇ ਨਜ਼ਦੀਕ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 350 ...

ਪੂਰੀ ਖ਼ਬਰ »

ਪੰਜਾਬੀ ਲੇਖਕ ਮੰਚ ਦੀ ਇਕੱਤਰਤਾ 'ਚ ਕਵੀਆਂ ਨੇ ਖੂਬ ਰੰਗ ਬੰਨਿ੍ਹਆ

ਫ਼ਰੀਦਕੋਟ, 20 ਮਾਰਚ (ਸਤੀਸ਼ ਬਾਗ਼ੀ)-ਪੰਜਾਬੀ ਲੇਖਕ ਮੰਚ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਹਰਿੰਦਰਾ ਨਗਰ ਦੇ ਗੁਰਦੁਆਰਾ ਸਹਿਬ ਦੀ ਲਾਇਬ੍ਰੇਰੀ 'ਚ ਡਾ. ਮੁਕੰਦ ਸਿੰਘ ਵੜਿੰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬੀ ਦੇ ਪ੍ਰਸਿੱਧ ਸਹਿਤਕਾਰ ਤੇ ਅਨੁਵਾਦਕ ...

ਪੂਰੀ ਖ਼ਬਰ »

12 ਲੱਖ ਦੀ ਰਾਸ਼ੀ ਨਾਲ ਦਰਬਾਰ ਗੰਜ ਦੀ ਇਮਾਰਤ ਦੀ ਕੀਤੀ ਜਾਵੇਗੀ ਮੁਰੰਮਤ-ਵਿਧਾਇਕ ਸੇਖੋਂ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਦਰਬਾਰ ਗੰਜ ਫ਼ਰੀਦਕੋਟ ਇਮਾਰਤ ਦੀ 12 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਮੁਰੰਮਤ ਕੀਤੀ ਜਾਵੇਗੀ | ਇਸ ਸੰਬੰਧੀ ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸੰਬੰਧੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ...

ਪੂਰੀ ਖ਼ਬਰ »

ਪੰਜਾਬ ਦੇ 20 ਖਿਡਾਰੀ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਪੂਨੇ ਲਈ ਰਵਾਨਾ

ਜੈਤੋ, 20 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਮਿੰਦਰ ਸਿੰਘ ਢਿੱਲੋਂ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ, ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 21ਵੀਂ ਨੈਸ਼ਨਲ ਪੈਰਾ ਐਥਲੈਟਿਕਸ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਦੇ ਦੋਸ਼ਾਂ ਤਹਿਤ ਇਕ ਕਾਬੂ

ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਪਿੰਡ ਗੋਲੇਵਾਲਾ ਵਿਖੇ ਧਾਰਮਿਕ ਸਥਾਨ 'ਤੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਮੋਟਰਸਾਈਕਲ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਇਨ੍ਹਾਂ ...

ਪੂਰੀ ਖ਼ਬਰ »

ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਅੰਮਿ੍ਤ ਸੰਚਾਰ ਕੱਲ੍ਹ

ਮਲੋਟ, 20 ਮਾਰਚ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ 22 ਮਾਰਚ ਨੂੰ ਵਿਸ਼ਾਲ ਅੰਮਿ੍ਤ ਸੰਚਾਰ ਕੀਤਾ ਜਾ ਰਿਹਾ ਹੈ, ਜਿਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੁੱਜ ਰਹੇ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦੀ ਪਾਹੁਲ ਤਿਆਰ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਤੀਜੇ ਦਿਨ ਵੀ ਪੁਲਿਸ ਨੇ ਫਲੈਗ ਮਾਰਚ ਕੱਢਿਆ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ 'ਚ ਸੁਰੱਖਿਆਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਫਲੈਗ ਮਾਰਚ ਕੱਢਿਆ ਗਿਆ | ਫਲੈਗ ਮਾਰਚ 'ਚ ਡੀ. ਐੱਸ. ਪੀ. (ਸਬ ਡਵੀਜ਼ਨ) ਅਵਤਾਰ ਸਿੰਘ, ਡੀ. ਐੱਸ. ਪੀ. (ਡੀ) ਰਜੇਸ਼ ਸਨੇਹੀ, ਥਾਣਾ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਬਾਰਿਸ਼ ਦੇ ਨਾਲ ਹਲਕੀ ਗੜੇਮਾਰੀ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਦੁਬਾਰਾ ਫ਼ਿਰ ਬਾਰਿਸ਼ ਦੇ ਨਾਲ ਹਲਕੀ ਗੜੇ੍ਹਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ, ਜਿਸ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਹਰਮਹਿੰਦਰ ਪਾਲ)-ਪੰਜਾਬ ਰੋਡਵੇਜ਼/ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਦੀ ਮੀਟਿੰਗ ਹੋਈ, ਜਿਸ 'ਚ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਲਗਪਗ 13-14 ਸਾਲਾਂ ਤੋਂ ਪੰਜਾਬ ਰੋਡਵੇਜ਼/ਪਨਬੱਸ ਵਿਚ ਪਹਿਲਾਂ ਆਊਟਸੋਰਸ ਤੇ ਫ਼ਿਰ 2014-15 'ਚ ਪੰਜਾਬ ...

ਪੂਰੀ ਖ਼ਬਰ »

ਘਰਾਂ 'ਚ ਇਕੱਲੇ ਰਹਿੰਦੇ ਬਜ਼ੁਰਗਾਂ ਤੇ ਬਿਮਾਰਾਂ ਦੀ ਦੇਖਭਾਲ ਸੰਬੰਧੀ ਕੋਰਸ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਮਾਨਵਤਾ ਫਾਊਾਡੇਸ਼ਨ ਸੰਸਥਾਂ ਵਲੋਂ ਸੇਂਟ ਸਹਾਰਾ ਇੰਸਟੀਚਿਊਟ ਆਫ਼ ਨਰਸਿੰਗ ਫ਼ਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸੋਸਵਾ ਮਦਰ ਐੱਨ. ਜੀ. ਓ. ਚੰਡੀਗੜ੍ਹ ਦੇ ਸਹਿਯੋਗ ਨਾਲ ਘਰਾਂ 'ਚ ਇਕੱਲੇ ਰਹਿੰਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਵਿਸ਼ਵ ਓਰਲ ਦਿਵਸ ਮੌਕੇ ਸਮਾਗਮ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਬਿਰਧ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਓਰਲ ਦਿਵਸ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਕੈਂਪ ਲਗਾ ਕੇ ਬਜ਼ੁਰਗਾਂ ਦੇ ਦੰਦਾਂ ਦੀ ਜਾਂਚ ਕਰਕੇ ਇਲਾਜ ਕੀਤਾ ਗਿਆ | ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ 23 ਨੂੰ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗÏਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ 23 ਮਾਰਚ ਨੂੰ ਕੀਤੀ ਜਾਵੇਗੀ | ਇਸ ਸੰਬੰਧੀ ਵਿਸ਼ੇਸ਼ ਮੀਟਿੰਗ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਏਅਰ ਗੰਨ ਫ਼ੈਕਟਰੀ ਲਈ ਮਨਜ਼ੂਰੀ ਨਾ ਦੇਣ ਦੀ ਮੰਗ

ਡੱਬਵਾਲੀ, 20 ਮਾਰਚ (ਇਕਬਾਲ ਸ਼ਾਂਤ)-ਬਿਸ਼ਨੋਈ ਸਮਾਜ ਤੇ ਡੱਬਵਾਲੀ ਦੀ ਹੋਰ ਸੰਸਥਾਵਾਂ ਨੇ ਸਿਰਸਾ ਜ਼ਿਲ੍ਹੇ 'ਚ ਏਅਰ ਗੰਨ ਫ਼ੈਕਟਰੀ ਨਾ ਲਗਾਉਣ ਦੇਣ ਦੀ ਮੰਗ ਕੀਤੀ ਹੈ | ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ (ਹਰਿਆਣਾ ਪ੍ਰਦੇਸ਼) ਦੇ ਪ੍ਰਧਾਨ ਇੰਦਰਜੀਤ ਬਿਸ਼ਨੋਈ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸੇਵਾ ਕੇਂਦਰ 23 ਨੂੰ ਬੰਦ ਰਹਿਣਗੇ-ਡੀ. ਸੀ.

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਮੈਡਮ ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ 23 ਮਾਰਚ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਜਥਾ ਹੋਵੇਗਾ ਰਵਾਨਾ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਦੇ ਕਾਰਜਕਾਰੀ ਪ੍ਰਧਾਨ ਸੁਖਮੰਦਰ ਸਿੰਘ ਕਿਸ਼ਨਪੁਰਾ ਤੇ ਚਾਰੇ ਜ਼ੋਨਾਂ ਦੇ ਪ੍ਰਧਾਨ ਹਰਬੰਸ ਸਿੰਘ ਸ਼ਾਹ ਵਾਲਾ, ਗੁਰਮੇਲ ਸਿੰਘ ਤਲਵੰਡੀ ਮੱਲ੍ਹੀਆਂ, ਜਗਤਾਰ ਸਿੰਘ ...

ਪੂਰੀ ਖ਼ਬਰ »

ਪਿ੍ੰਸੀਪਲ ਸੁਰੇਸ਼ ਕੁਮਾਰ ਦਾ ਸਮਾਲਸਰ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ

ਸਮਾਲਸਰ, 20 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਵਲੋਂ ਸਥਾਨਕ ਕਸਬਾ ਸਮਾਲਸਰ ਵਿਖੇ ਸਥਾਪਿਤ ਗਊਸ਼ਾਲਾ ਵਿਖੇ ਹਰੇ ਪੱਠਿਆਂ ਦੀ ਟਾਲ ਦਾ ਪ੍ਰਬੰਧ ਕਰਨ, ਆਰਥਿਕ ਸਹਾਇਤਾ ਦੇਣ ਤੇ ਹੋਰ ਯੋਗਦਾਨ ਪਾਉਣ ਵਾਲੇ ਪਿ੍ੰਸੀਪਲ ਸੁਰੇਸ਼ ਕੁਮਾਰ ਦਾ ...

ਪੂਰੀ ਖ਼ਬਰ »

ਕੈਂਬਰਿਜ ਕਾਨਵੈਂਟ ਸਕੂਲ ਕੋਟ ਈਸੇ ਖਾਂ ਦਾ ਨਤੀਜਾ ਰਿਹਾ ਸ਼ਾਨਦਾਰ

ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਕੈਂਬਰਿਜ ਕਾਨਵੈਂਟ ਸਕੂਲ ਜੋ ਕਿ ਕੋਟ ਈਸੇ ਖਾਂ ਦੇ ਇਲਾਕੇ ਦੀ ਨਾਮਵਰ ਤੇ ਪ੍ਰਸਿੱਧ ਸੰਸਥਾ ਹੈ ਅਤੇ ਸੀ. ਬੀ. ਐਸ. ਈ. ਬੋਰਡ ਤੋ ਮਾਨਤਾ ਪ੍ਰਾਪਤ ਹੈ, 'ਚ 2022-23 ਸੈਸ਼ਨ ਦਾ ਸਾਲਾਨਾ ਨਤੀਜਾ ਕੱਢਿਆ ਗਿਆ | ਇਸ ਮੌਕੇ ਮਾਪਿਆਂ ਵਿਚ ...

ਪੂਰੀ ਖ਼ਬਰ »

ਡਾ. ਸੀਮਾਂਤ ਗਰਗ ਵਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਅਹੁਦੇਦਾਰਾਂ ਦਾ ਧੰਨਵਾਦ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੇ ਦਿਨੀਂ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੇ ਨੀਂਹ ਪੱਥਰ ਸਮਾਗਮ 'ਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮੋਗਾ ਆਉਣ 'ਤੇ ਰੱਖੇ ਗਏ ਸਮਾਗਮ ਨੂੰ ਸਫਲ ਬਣਾਉਣ ਲਈ ਭਾਜਪਾ ਦੇ ਅਹੁਦੇਦਾਰਾਂ ਵਲੋਂ ਦਿਨ-ਰਾਤ ਕੀਤੀ ...

ਪੂਰੀ ਖ਼ਬਰ »

ਸਮਾਈਲ ਮੋਗਾ ਵੁਮੈਨ ਫਾਊਾਡੇਸ਼ਨ ਵਲੋਂ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਆਯੋਜਿਤ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਡਾ. ਨੀਨਾ ਗਰਗ ਚੇਅਰਪਰਸਨ ਸਮਾਈਲ ਮੋਗਾ ਵੁਮੈਨ ਫਾਊਾਡੇਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਫਾਊਾਡੇਸ਼ਨ ਨੇ ਡੀ. ਆਰ. ਫੈਮਲੀ ਚੈਰੀਟੇਬਲ ਟਰੱਸਟ ਮੋਗਾ ਦੇ ਸਹਿਯੋਗ ਨਾਲ ਖਾਟੂ ਧਾਮ ਅਨੰਦ ਨਗਰ ਮੋਗਾ ਵਿਖੇ ਅੱਖਾਂ ਦੀ ਜਾਂਚ ਤੇ ...

ਪੂਰੀ ਖ਼ਬਰ »

ਅਥਲੈਟਿਕ ਮੀਟ 'ਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਸਨਮਾਨਿਤ

ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਖੋਸਾ ਕੋਟਲਾ ਵਿਖੇ ਸੱਚਖੰਡ ਵਾਸੀ ਸੰਤ ਫ਼ਤਹਿ ਸਿੰਘ ਦੀ ਮਿੱਠੀ ਯਾਦ 'ਚ ਸੰਤ ਬਾਬਾ ਫ਼ਤਿਹ ਸਿੰਘ ਸਟੇਡੀਅਮ 'ਚ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ 'ਚ ਅਥਲੈਟਿਕ ਮੀਟ ...

ਪੂਰੀ ਖ਼ਬਰ »

ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾਇਆ

ਮੰਡੀ ਲੱਖੇਵਾਲੀ, 20 ਮਾਰਚ (ਮਿਲਖ ਰਾਜ)-ਇਲਾਕੇ 'ਚ ਅੱਜ ਦੁਪਹਿਰ ਬਾਅਦ ਕਰੀਬ ਅੱਧਾ ਘੰਟਾ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਨੁਕਸਾਨ ਕਰਕੇ ਰੱਖ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਹਨ | ਜ਼ਿਕਰਯੋਗ ਹੈ ਕਿ ਕਣਕ ...

ਪੂਰੀ ਖ਼ਬਰ »

ਹੁਣ ਤੋਂ ਹੀ 2024 ਚੋਣਾਂ ਦੀਆਂ ਤਿਆਰੀਆਂ 'ਚ ਵਿੱਢ ਲਈਆਂ ਜਾਣ-ਅਵਿਨਾਸ਼ ਰਾਏ ਖੰਨਾ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ ਹੋਈ, ਜਿਸ 'ਚ ਭਾਜਪਾ ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ, ਸਾਬਕਾ ਆਲ ਇੰਡੀਆ ਵਾਈਸ ਪ੍ਰਧਾਨ ਤੇ ਸਾਬਕਾ ਐੱਮ. ...

ਪੂਰੀ ਖ਼ਬਰ »

ਮਲੋਟ 'ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਮੀਟਿੰਗ

ਮਲੋਟ, 20 ਮਾਰਚ (ਪਾਟਿਲ)-ਸਥਾਨਕ ਝਾਬ ਗੈਸਟ ਹਾਊਸ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਮੀਟਿੰਗ ਹੋਈ | ਜਿਸ 'ਚ ਗੁਰਚਰਨ ਸਿੰਘ ਸੰਧੂ ਬੁਲਾਰਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ, ਪ੍ਰਵੀਨ ਕੁਮਾਰ ਮਦਾਨ ਕੌਮੀ ਪ੍ਰਧਾਨ ਬਜਰੰਗ ਦਲ ਹਿੰਦੂਸਤਾਨ ਤੇ ਸੀਨੀਅਰ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਪੁਲਿਸ ਵਲੋਂ ਚੈਕਿੰਗ ਜਾਰੀ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਵੀ ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਵੱਖ-ਵੱਖ ਸੜਕਾਂ 'ਤੇ ਨਾਕੇ ਲਾਏ ਹੋਏ ਸਨ | ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗੇਟਾਂ 'ਤੇ ਵੀ ...

ਪੂਰੀ ਖ਼ਬਰ »

ਮਲੋਟ ਵਿਖੇ ਐੱਸ. ਡੀ. ਐੱਮ. ਦੀ ਅਸਾਮੀ ਪੱਕੇ ਤੌਰ 'ਤੇ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

ਮਲੋਟ, 20 ਮਾਰਚ (ਅਜਮੇਰ ਸਿੰਘ ਬਰਾੜ)-ਸਬ ਡਵੀਜ਼ਨ ਮਲੋਟ ਵਿਖੇ ਐੱਸ. ਡੀ. ਐੱਮ. ਦਾ ਪੱਕੇ ਤੌਰ 'ਤੇ ਨਾ ਲੱਗੇ ਹੋਣ ਕਰਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਮਲੋਟ ਬਲਾਕ ਦੇ ਪ੍ਰਧਾਨ ਕੁਲਦੀਪ ਸਿੰਘ ...

ਪੂਰੀ ਖ਼ਬਰ »

ਅੰਗਰੇਜ਼ ਸਿੰਘ ਸਮਰਾ ਚੇਅਰਮੈਨ ਤੇ ਸਮੀਰ ਜੈਨ ਸਰਬਸੰਮਤੀ ਨਾਲ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਮੋਗਾ, 20 ਮਾਰਚ (ਅਸ਼ੋਕ ਬਾਂਸਲ)-ਆੜ੍ਹਤੀਆ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਆੜ੍ਹਤੀਆ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ 'ਚ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਕਿ ਹਰ ਦੋ ਸਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX