ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣ ਅਤੇ ਲੋਕਾਂ ਵਿਚ ਕਾਨੂੰਨ ਤੇ ਵਿਵਸਥਾ ਦਾ ਭਰੋਸਾ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਐਸ. ਐਸ. ਪੀ. ਜੇ. ਇਲਨਚੇਲੀਅਨ ਦੀ ਅਗਵਾਈ 'ਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਮਨ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ 'ਚ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਜ ਦੇ ਸਮੂਹ ਵਰਗਾਂ ਦੇ ਨੁਮਾਇੰਦਿਆਂ 'ਤੇ ਆਧਾਰਿਤ ਅਮਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਿਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਕੀਤਾ | ਉਨ੍ਹਾਂ ਸੋਸ਼ਲ ਮੀਡੀਆ ਨੂੰ ਅੱਜ-ਕੱਲ੍ਹ ਜਾਅਲੀ ਤੇ ਗੁਮਰਾਹਕੁਨ ਸੂਚਨਾਵਾਂ ਦੇ ਹੜ੍ਹ ਨਾਲ ਭਰਪੂਰ ਹੋਣ ਕਾਰਨ ਸਮਾਜ ਲਈ ਹੋਰ ਵੀ ਬੇਅਸਰ ਕਰਾਰ ਦਿੰਦਿਆਂ ਸਮਾਜ ਦੇ ਮੁਹਤਬਰ ਮੈਂਬਰਾਂ ਨੂੰ ਜ਼ਿਲ੍ਹੇ 'ਚ ਆਮ ਵਾਂਗ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਸ਼ਰਾਰਤੀ ਅਨਸਰਾਂ 'ਚ ਕਾਨੂੰਨ ਦਾ ਭੈਅ, ਆਮ ਲੋਕਾਂ ਵਿਚ ਸੁਰੱਖਿਆ ਤੇ ਅਮਨ-ਕਾਨੂੰਨ ਦੇ ਮਾਹੌਲ ਨੂੰ ਬਣਾਈ ਰੱਖਣ ਦੀ ਭਾਵਨਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਐਸ. ਐਸ. ਪੀ. ਜੇ. ਇਲਨਚੇਲੀਅਨ ਦੀ ਅਗਵਾਈ ਵਿਚ ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਚ ਕਾਨੂੰਨ ਦਾ ਡਰ ਕਾਇਮ ਰੱਖਣ ਲਈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਵਿਚ ਅਮਨ-ਕਾਨੂੰਨ ਵਾਲਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਸਾਨੂੰ ਝੂਠੀਆਂ ਖ਼ਬਰਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਪੁਲਿਸ ਫੋਰਸ 'ਤੇ ਭਰੋਸਾ ਕਰ ਕੇ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ | ਐਸ. ਐਸ. ਪੀ. ਜੇ. ਇਲਨਚੇਲੀਅਨ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪੁਲਿਸ ਹਰ ਕੀਮਤ 'ਤੇ ਜ਼ਿਲ੍ਹੇ 'ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹੁਣ ਤੱਕ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਜੇਲ੍ਹ ਭੇਜਿਆ ਹੈ | ਐਸ. ਐਸ. ਪੀ. ਜੇ. ਇਲਨਚੇਲੀਅਨ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੀਟਿੰਗ 'ਚ ਹਾਜ਼ਰ ਸਮਾਜ ਦੇ ਸਮੂਹ ਵਰਗਾਂ ਦੇ ਮੈਂਬਰਾਂ ਨੂੰ ਸੁਚੇਤ ਕਰਦੇ ਹੋਏ ਉਨ੍ਹਾਂ ਨੇ ਆਲੇ-ਦੁਆਲੇ ਵਿਚ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਸੂਚਨਾ ਦੇਣ ਲਈ ਪੰਜਾਬ ਪੁਲਿਸ ਦੇ ਸੰਪਰਕ ਨੰਬਰ 112 ਸਾਂਝਾ ਕੀਤਾ | ਮੀਟਿੰਗ 'ਚ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅਪੀਲ ਕੀਤੀ ਕਿ ਇਸ ਘੜੀ ਵਿਚ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਅਤੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ | ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ 'ਚ ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ, ਏ. ਡੀ. ਸੀ. ਸੁਭਾਸ਼ ਚੰਦਰ, ਐਸ. ਡੀ. ਐਮ. ਰਾਮ ਸਿੰਘ ਤੇ ਚਾਰੂਮਿਤਾ ਹਾਜ਼ਰ ਸਨ |
ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਮੋਗਾ ਜ਼ਿਲ੍ਹਾ 'ਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਤੇ ਸੁਰੱਖਿਆ ਦੇ ਮੱਦੇ ਨਜ਼ਰ ਐਸ. ਪੀ. ਹੈੱਡਕੁਆਟਰ ਮਨਮੀਤ ਸਿੰਘ, ਡੀ. ਐਸ. ਪੀ. ਧਰਮਕੋਟ ਰਵਿੰਦਰ ਸਿੰਘ, ਡੀ. ਐਸ. ਪੀ. ਹੈੱਡਕੁਆਟਰ ਜ਼ੋਰਾ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ...
ਮੋਗਾ, 20 ਮਾਰਚ (ਅਸ਼ੋਕ ਬਾਂਸਲ)-ਆੜ੍ਹਤੀਆ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਆੜ੍ਹਤੀਆ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ 'ਚ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਕਿ ਹਰ ਦੋ ਸਾਲ ...
ਬਾਘਾ ਪੁਰਾਣਾ, 20 ਮਾਰਚ (ਕਿ੍ਸ਼ਨ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਸ਼ਹੀਦ ਬਾਬਾ ਤੇਗ਼ਾ ਸਿੰਘ ਦੀ ਸ਼ਹੀਦੀ ਤੇ ਸੰਤ ਬਾਬਾ ਨਛੱਤਰ ਸਿੰਘ ਦੀ ਬਰਸੀ ਨੂੰ ਸਮਰਪਿਤ ਕਰਕੇ ਸੰਤ ...
ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਪੁਲਿਸ ਚੌਕੀ ਗੋਲੇਵਾਲਾ ਪੁਲਿਸ ਵਲੋਂ ਗੋਲੇਵਾਲਾ ਵਿਖੇ ਫ਼ਿਰੋਜ਼ਪੁਰ ਰੋਡ 'ਤੇ ਸੇਮ ਨਾਲੇ ਨਜ਼ਦੀਕ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 350 ...
ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਪਿੰਡ ਗੋਲੇਵਾਲਾ ਵਿਖੇ ਧਾਰਮਿਕ ਸਥਾਨ 'ਤੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਮੋਟਰਸਾਈਕਲ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਇਨ੍ਹਾਂ 'ਚੋਂ ...
ਮੋਗਾ, 20 ਮਾਰਚ (ਅਸ਼ੋਕ ਬਾਂਸਲ)-ਪਿਛਲੇ ਕਈ ਸਾਲਾਂ ਤੋਂ ਰੇਲਵੇ ਅੰਡਰ ਬਿ੍ਜ ਤੇ ਅਸਮਾਨ ਦੇ ਥੱਲੇ ਬੈਠ ਕੇ ਕੰਮ ਦੀ ਭਾਲ ਵਿਚ ਆਉਣ ਵਾਲੇ ਮਜ਼ਦੂਰ ਤੇ ਮਿਸਤਰੀ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਕਰਦੇ ਹਨ ਉਨ੍ਹਾਂ ਲਈ ਧਰਮ ਰਕਸ਼ਾ ਸੇਵਾ ਮੰਚ ਨੇ ਨਗਰ ...
ਫ਼ਤਿਹਗੜ੍ਹ ਪੰਜਤੂਰ, 20 ਮਾਰਚ (ਜਸਵਿੰਦਰ ਸਿੰਘ ਪੋਪਲੀ)-ਕਿਸਾਨ ਆਗੂਆਂ ਵਲੋਂ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਅੰਦਰ ਤਿੰਨ ਦਿਨਾਂ ਤੋਂ ਧਰਨਾ ਲਗਾਇਆ ਜਾ ਰਿਹਾ ਹੈ | ਇਹ ਧਰਨਾ ਚੌਥੇ ਦਿਨ 'ਚ ਸ਼ਾਮਿਲ ਹੋ ਗਿਆ ਹੈ, ਜਿਸ ਦੌਰਾਨ ਕਿਸਾਨਾਂ ਵਲੋਂ ਵੱਡੇ ਪੱਧਰ ਤੇ ਔਰਤਾਂ ...
ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ 'ਚ ਅਗਨੀਵੀਰ ਵਾਯੂ ਦੀਆਂ ...
ਸਮਾਲਸਰ, 20 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਵਲੋਂ ਸਥਾਨਕ ਕਸਬਾ ਸਮਾਲਸਰ ਵਿਖੇ ਸਥਾਪਿਤ ਗਊਸ਼ਾਲਾ ਵਿਖੇ ਹਰੇ ਪੱਠਿਆਂ ਦੀ ਟਾਲ ਦਾ ਪ੍ਰਬੰਧ ਕਰਨ, ਆਰਥਿਕ ਸਹਾਇਤਾ ਦੇਣ ਤੇ ਹੋਰ ਯੋਗਦਾਨ ਪਾਉਣ ਵਾਲੇ ਪਿ੍ੰਸੀਪਲ ਸੁਰੇਸ਼ ਕੁਮਾਰ ਦਾ ...
ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਕੈਂਬਰਿਜ ਕਾਨਵੈਂਟ ਸਕੂਲ ਜੋ ਕਿ ਕੋਟ ਈਸੇ ਖਾਂ ਦੇ ਇਲਾਕੇ ਦੀ ਨਾਮਵਰ ਤੇ ਪ੍ਰਸਿੱਧ ਸੰਸਥਾ ਹੈ ਅਤੇ ਸੀ. ਬੀ. ਐਸ. ਈ. ਬੋਰਡ ਤੋ ਮਾਨਤਾ ਪ੍ਰਾਪਤ ਹੈ, 'ਚ 2022-23 ਸੈਸ਼ਨ ਦਾ ਸਾਲਾਨਾ ਨਤੀਜਾ ਕੱਢਿਆ ਗਿਆ | ਇਸ ਮੌਕੇ ਮਾਪਿਆਂ ਵਿਚ ...
ਧਰਮਕੋਟ, 20 ਮਾਰਚ (ਪਰਮਜੀਤ ਸਿੰਘ)-ਗੋਲਡਨ ਐਜੂਕੇਸ਼ਨ ਸੰਸਥਾ ਧਰਮਕੋਟ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਇਸੇ ਤਹਿਤ ਹੀ ਸੰਸਥਾ ਵਲੋਂ ਪ੍ਰਦੀਪ ਸਿੰਘ ਵਾਸੀ ਲੋਹਗੜ੍ਹ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ ...
ਬੱਧਨੀ ਕਲਾਂ, 20 ਮਾਰਚ (ਸੰਜੀਵ ਕੋਛੜ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਸਭਾ ਦੇ ਸੂਬਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ 'ਚ ਭੱਲਿਆਂ ਦੇ ਮੰਦਰ ਬੱਧਨੀ ਕਲਾਂ ਵਿਖੇ ਹੋਈ | ਇਕੱਤਰ ਹੋਏ ਆਗੂਆਂ, ਮੈਂਬਰਾਂ ਤੇ ਵਰਕਰਾਂ ...
ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਰਾਈਟਵੇ ਏਅਰਲਿੰਕਸ ਜੋ ਕਈ ਸਾਲਾਂ ਤੋਂ ਆਈਲਟਸ ਤੇ ਇਮੀਗੇ੍ਰਸ਼ਨ ਦੇ ਖੇਤਰ ਵਿਚ ਚੰਗੀ ਭੂਮਿਕਾ ਨਿਭਾ ਰਹੀ ਹੈ | ਇਸੇ ਲੜੀ ਤਹਿਤ ਰਾਈਟਵੇ ਏਅਰਲਿੰਕਸ ਦੇ ਵਿਦਿਆਰਥੀ ਸਤਨਾਮ ਸਿੰਘ ਪੁੱਤਰ ਹਰਚੰਦ ਸਿੰਘ ਪਿੰਡ ਖੋਸਾ ਕੋਟਲਾ ਮੋਗਾ ...
ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੇ ਦਿਨੀਂ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੇ ਨੀਂਹ ਪੱਥਰ ਸਮਾਗਮ 'ਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮੋਗਾ ਆਉਣ 'ਤੇ ਰੱਖੇ ਗਏ ਸਮਾਗਮ ਨੂੰ ਸਫਲ ਬਣਾਉਣ ਲਈ ਭਾਜਪਾ ਦੇ ਅਹੁਦੇਦਾਰਾਂ ਵਲੋਂ ਦਿਨ-ਰਾਤ ਕੀਤੀ ...
ਬਰਗਾੜੀ, 20 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਤਾਪਮਾਨ 'ਚ ਹੋਏ ਵਾਧੇ ਕਾਰਨ ਖੇਤੀ ਮਾਹਰ ਤੇ ਕਿਸਾਨ ਕਾਫ਼ੀ ਚਿੰਤਤ ਸਨ | ਉਨ੍ਹਾਂ ਦਾ ਮੰਨਣਾ ਹੈ ਕਿ ਹਾੜ੍ਹੀ ਦੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਲਗਪਗ ਮਾਰਚ ਦੇ ਅਖੀਰ ਤੱਕ ਮੌਸਮ ਠੰਢਾ ਰਹਿਣਾ ਜ਼ਰੂਰੀ ਹੈ | ...
ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਤੇ ਡੀ. ਡੀ. ਐਚ. ਓ. ਡਾ. ਗੌਤਮਬੀਰ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਦੀ ...
ਕਿਸ਼ਨਪੁਰਾ ਕਲਾਂ, 20 ਮਾਰਚ (ਪਰਮਿੰਦਰ ਸਿੰਘ ਗਿੱਲ)-ਨਜ਼ਦੀਕੀ ਪਿੰਡ ਦਾਤਾ ਵਿਖੇ ਧੰਨ-ਧੰਨ ਬਾਬਾ ਕਾਲਾ ਮਹਿਰ ਦੀ ਯਾਦ ਨੂੰ ਸਮਰਪਿਤ 25ਵਾਂ ਸੱਭਿਆਚਾਰਕ ਮੇਲਾ ਐਨ. ਆਰ. ਆਈ. ਵੀਰਾਂ, ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਮੇਲਾ ਕਮੇਟੀ ਵਲੋਂ 21 ਮਾਰਚ ਨੂੰ ...
ਨਿਹਾਲ ਸਿੰਘ ਵਾਲਾ, 20 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਜਗਰਾਜ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ ਤੇ ਸੁਖਪਾਲ ਸਿੰਘ ਧਾਲੀਵਾਲ ਏ. ਐਸ. ਆਈ. ਦੇ ਪਿਤਾ ਕਰਤਾਰ ਸਿੰਘ ਧਾਲੀਵਾਲ ਜੋ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਪ੍ਰਕਾਸ਼ ਕਰਵਾਏ ...
ਮੋਗਾ, 20 ਮਾਰਚ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਬੁੱਕਣ ਵਾਲਾ 'ਚ ਬਾਬਾ ਕਾਲਾ ਮਹਿਰ ਦੀ ਯਾਦ 'ਚ ਮੇਲਾ ਭਾਵੇਂ 20 ਮਾਰਚ ਨੂੰ ਚੇਤ ਚੌਦੇ ਮੁਤਾਬਿਕ ਉਲੀਕਿਆ ਗਿਆ ਸੀ ਤੇ ਇਸ ਮੇਲੇ 'ਚ ਹਜ਼ਾਰਾਂ ਦੀ ਤਾਦਾਦ ਵਿਚ ਭਾਵੇਂ ਸੰਗਤਾਂ ਬਾਬਾ ਕਾਲਾ ਮਹਿਰ ਦੇ ਅਸਥਾਨ 'ਤੇ ਨਤਮਸਤਕ ...
ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਦੇ ਕਾਰਜਕਾਰੀ ਪ੍ਰਧਾਨ ਸੁਖਮੰਦਰ ਸਿੰਘ ਕਿਸ਼ਨਪੁਰਾ ਤੇ ਚਾਰੇ ਜ਼ੋਨਾਂ ਦੇ ਪ੍ਰਧਾਨ ਹਰਬੰਸ ਸਿੰਘ ਸ਼ਾਹ ਵਾਲਾ, ਗੁਰਮੇਲ ਸਿੰਘ ਤਲਵੰਡੀ ਮੱਲ੍ਹੀਆਂ, ਜਗਤਾਰ ਸਿੰਘ ...
ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਖੋਸਾ ਕੋਟਲਾ ਵਿਖੇ ਸੱਚਖੰਡ ਵਾਸੀ ਸੰਤ ਫ਼ਤਹਿ ਸਿੰਘ ਦੀ ਮਿੱਠੀ ਯਾਦ 'ਚ ਸੰਤ ਬਾਬਾ ਫ਼ਤਿਹ ਸਿੰਘ ਸਟੇਡੀਅਮ 'ਚ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ 'ਚ ਅਥਲੈਟਿਕ ਮੀਟ ...
ਬਾਘਾ ਪੁਰਾਣਾ, 20 ਮਾਰਚ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਤੇ ਸਮਾਜ ਸੇਵੀ ਸ਼ਖ਼ਸੀਅਤ ਰਿਟਾਇਰ ਕਾਨੂੰਗੋ ਭੂਸ਼ਨ ਗੋਇਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਬਾਘਾ ਪੁਰਾਣਾ, ਦਰਸ਼ਨ ਕੁਮਾਰ ਗੋਇਲ ਰਿਟਾ: ਏ. ਐਫ. ਐਸ. ਓ., ਸੁਰਿੰਦਰਪਾਲ ਗੋਇਲ ਦੇ ਪਿਤਾ ਪਟਵਾਰੀ ...
ਮੋਗਾ, 20 ਮਾਰਚ (ਜਸਪਾਲ ਸਿੰਘ ਬੱਬੀ)-ਡਾ. ਐਸ. ਪੀ. ਸਿੰਘ ਉਬਰਾਏ ਵਲੋਂ ਚਲਾਈ ਜਾ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਫ਼ਤਰ ਮੋਗਾ ਵਿਖੇ 160 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਚੈੱਕ ਵੰਡਣ ਦੀ ਰਸਮ ਵਿਧਾਇਕਾ ਡਾ. ਅਮਨਦੀਪ ਅਰੋੜਾ ਨੇ ਕੀਤੀ | ਇਸ ਮੌਕੇ ਟਰੱਸਟ ਦੀ ...
ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਡਾ. ਨੀਨਾ ਗਰਗ ਚੇਅਰਪਰਸਨ ਸਮਾਈਲ ਮੋਗਾ ਵੁਮੈਨ ਫਾਊਾਡੇਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਫਾਊਾਡੇਸ਼ਨ ਨੇ ਡੀ. ਆਰ. ਫੈਮਲੀ ਚੈਰੀਟੇਬਲ ਟਰੱਸਟ ਮੋਗਾ ਦੇ ਸਹਿਯੋਗ ਨਾਲ ਖਾਟੂ ਧਾਮ ਅਨੰਦ ਨਗਰ ਮੋਗਾ ਵਿਖੇ ਅੱਖਾਂ ਦੀ ਜਾਂਚ ਤੇ ...
ਮਲੋਟ, 20 ਮਾਰਚ (ਅਜਮੇਰ ਸਿੰਘ ਬਰਾੜ)-ਸਬ ਡਵੀਜ਼ਨ ਮਲੋਟ ਵਿਖੇ ਐੱਸ. ਡੀ. ਐੱਮ. ਦਾ ਪੱਕੇ ਤੌਰ 'ਤੇ ਨਾ ਲੱਗੇ ਹੋਣ ਕਰਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਮਲੋਟ ਬਲਾਕ ਦੇ ਪ੍ਰਧਾਨ ਕੁਲਦੀਪ ਸਿੰਘ ...
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਵੀ ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਵੱਖ-ਵੱਖ ਸੜਕਾਂ 'ਤੇ ਨਾਕੇ ਲਾਏ ਹੋਏ ਸਨ | ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗੇਟਾਂ 'ਤੇ ਵੀ ...
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ ਹੋਈ, ਜਿਸ 'ਚ ਭਾਜਪਾ ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ, ਸਾਬਕਾ ਆਲ ਇੰਡੀਆ ਵਾਈਸ ਪ੍ਰਧਾਨ ਤੇ ਸਾਬਕਾ ਐੱਮ. ...
ਡੱਬਵਾਲੀ, 20 ਮਾਰਚ (ਇਕਬਾਲ ਸ਼ਾਂਤ)-ਬਿਸ਼ਨੋਈ ਸਮਾਜ ਤੇ ਡੱਬਵਾਲੀ ਦੀ ਹੋਰ ਸੰਸਥਾਵਾਂ ਨੇ ਸਿਰਸਾ ਜ਼ਿਲ੍ਹੇ 'ਚ ਏਅਰ ਗੰਨ ਫ਼ੈਕਟਰੀ ਨਾ ਲਗਾਉਣ ਦੇਣ ਦੀ ਮੰਗ ਕੀਤੀ ਹੈ | ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ (ਹਰਿਆਣਾ ਪ੍ਰਦੇਸ਼) ਦੇ ਪ੍ਰਧਾਨ ਇੰਦਰਜੀਤ ਬਿਸ਼ਨੋਈ ...
ਮਲੋਟ, 20 ਮਾਰਚ (ਪਾਟਿਲ)-ਸਥਾਨਕ ਝਾਬ ਗੈਸਟ ਹਾਊਸ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਮੀਟਿੰਗ ਹੋਈ | ਜਿਸ 'ਚ ਗੁਰਚਰਨ ਸਿੰਘ ਸੰਧੂ ਬੁਲਾਰਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ, ਪ੍ਰਵੀਨ ਕੁਮਾਰ ਮਦਾਨ ਕੌਮੀ ਪ੍ਰਧਾਨ ਬਜਰੰਗ ਦਲ ਹਿੰਦੂਸਤਾਨ ਤੇ ਸੀਨੀਅਰ ...
ਮੰਡੀ ਲੱਖੇਵਾਲੀ, 20 ਮਾਰਚ (ਮਿਲਖ ਰਾਜ)-ਇਲਾਕੇ 'ਚ ਅੱਜ ਦੁਪਹਿਰ ਬਾਅਦ ਕਰੀਬ ਅੱਧਾ ਘੰਟਾ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਨੁਕਸਾਨ ਕਰਕੇ ਰੱਖ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਹਨ | ਜ਼ਿਕਰਯੋਗ ਹੈ ਕਿ ਕਣਕ ...
ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਵਿਸ਼ੇਸ਼ ਤੌਰ 'ਤੇ ਬੈਠਕ ਕੀਤੀ ਤੇ ਸਕੂਲ ਮੁਖੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ...
ਜਗਰਾਉਂ, 20 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਤੋਂ ਖੰਡ ਮਿੱਲ ਨਾਨਕਸਰ ਦੇ ਸਾਹਮਣਿਉਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾਣ ਵਾਲੀ ਡਿਫੈਂਸ ਸੜਕ ਦਾ ਬੁਰਾ ਹਾਲ ਹੈ | ਪਿਛਲੇ ਪੰਜ ਸਾਲਾਂ ਤੋਂ ਇਸ ਦਾ ਕੋਈ ਵਾਰਿਸ ਨਹੀਂ, ਤਿੰਨਾਂ ਗਾਲਿਬਾਂ ਤੇ ਕਲੇਰਾਂ ਨਗਰ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX