ਕੁੱਪ ਕਲਾਂ, 20 ਮਾਰਚ (ਮਨਜਿੰਦਰ ਸਿੰਘ ਸਰÏਦ) - ਬੀਤੇ ਲਗਭਗ 20 ਕੁ ਦਿਨ ਪਹਿਲਾਂ ਮÏਸਮ ਦੇ ਬਦਲੇ ਮਿਜ਼ਾਜ ਨੇ ਕਿਸਾਨ ਵਰਗ ਨੂੰ ਚਿੰਤਾ ਦੇ ਡੂੰਘੇ ਸਮੁੰਦਰ ਵਿਚ ਗੋਤੇ ਖਾਣ ਲਈ ਮਜਬੂਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦਿਨਾਂ ਵਿਚ ਚਲੀਆਂ ਤੇਜ਼ ਹਵਾਵਾਂ ਅਤੇ ਹਲਕੀ ਬੰੂਦਾ-ਬਾਂਦੀ ਨੇ ਕਿਸਾਨ ਵਰਗ ਦੇ ਅੰਨ੍ਹੇਵਾਹ ਖ਼ਰਚ ਤੋਂ ਬਾਅਦ ਪਾਲੀ ਕਣਕ ਦੀ ਫ਼ਸਲ ਨੂੰ ਤਹਿਸ ਨਹਿਸ ਕਰਨ ਵਿਚ ਦੇਰ ਨਾ ਲਾਈ ਅਤੇ ਵੇਖਦੇ ਹੀ ਵੇਖਦੇ ਹਰੀ-ਭਰੀ ਕਣਕ ਦੇ ਖੇਤ ਧਰਤੀ ਉੱਤੇ ਲਿਟ ਗਏ | ਹੁਣ ਇਕ ਵਾਰ ਫਿਰ ਕਰੀਬ 2 ਕੁ ਦਿਨ ਪਹਿਲਾਂ ਕੁਦਰਤ ਦੇ ਬਦਲੇ ਤੇਵਰਾਂ ਦਾ ਸ਼ਿਕਾਰ ਪੰਜਾਬ ਦੇ ਕਿਸਾਨ ਵਰਗ ਨੂੰ ਬੜੀ ਬੇਰਹਿਮੀ ਨਾਲ ਹੋਣਾ ਪਿਆ | ਇਕ ਵਾਰ ਫਿਰ ਪੰਜਾਬ ਦੇ ਖੇਤ ਭਾਰੀ ਮੀਂਹ ਅਤੇ ਚਲੀਆਂ ਤੇਜ਼ ਹਵਾਵਾਂ ਤੋਂ ਬਾਅਦ ਖੇਤਾਂ ਦਾ ਗੇੜਾ ਮਾਰਨ ਵਾਲੇ ਕਿਸੇ ਵੀ ਇਨਸਾਨ ਨੂੰ ਬੁਰੀ ਤਰ੍ਹਾਂ ਭਾਵੁਕ ਕਰ ਦਿੰਦੇ ਹਨ ਕਿ ਕਿੰਝ ਕੁਦਰਤ ਦੇ ਕਹਿਰ ਨੇ ਬੇ-ਅਥਾਹ ਖਰਚਾ ਕਰਨ ਤੋਂ ਬਾਅਦ ਪਾਲ ਕੇ ਇੱਥੇ ਤੱਕ ਲਿਆਂਦੀ ਕਣਕ ਦੀ ਫ਼ਸਲ ਨੂੰ ਚੰਦ ਮਿੰਟਾਂ ਅੰਦਰ ਬਰਬਾਦ ਕਰ ਦਿੱਤਾ | ਕਿਸੇ ਵੀ ਕਿਸਾਨ ਵਲੋਂ ਲਗਪਗ ਪ੍ਰਤੀ ਏਕੜ ਡੀ.ਏ.ਪੀ. ਗੁਲੀ ਡੰਡੇ ਦੀ ਦਵਾਈ, ਡੀਜ਼ਲ ਅਤੇ ਲੇਵਰ ਆਦਿ ਦੇ 6000 ਤੋਂ 8000 ਹਜ਼ਾਰ ਰੁਪਏ ਤੱਕ ਦਾ ਖ਼ਰਚ ਕਰਨ ਬਾਅਦ ਕਣਕ ਦੀ ਫ਼ਸਲ ਇੱਥੇ ਤਕ ਪਹੁੰਚੀ ਸੀ ਜੋ ਹੁਣ ਕਿਸੇ ਵੀ ਹਾਲ ਵਿਚ ਪੂਰੀ ਤਰ੍ਹਾਂ ਕਿਸਾਨਾਂ ਦੇ ਘਰ ਨਹੀਂ ਪਹੁੰਚ ਸਕੇਗੀ ਫਿਰ ਘਰ ਦੇ ਖਰਚੇ ਉੱਤੇ ਕਰਜ਼ੇ ਦੀ ਕਿਸ਼ਤ ਦਾ ਕੀ ਬਣੇਗਾ ਕੁਝ ਵੀ ਪਤਾ ਨਹੀਂ | ਉਸ ਤੋਂ ਬਾਅਦ ਹੱਥੀਂ ਵਢਾਈ ਕਰਨ ਵਾਲੇ ਕਿਸਾਨ ਭਾਈਚਾਰੇ ਦੇ ਦਰਦ ਕਹਾਣੀ ਵੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹੈ | ਜ਼ਿਮੀਂਦਾਰ ਵਰਗ ਦਾ ਇਕ ਹਿੱਸਾ ਅੱਜ ਵੀ ਆਪਣੇ ਘਰਾਂ ਅੰਦਰ ਪਰਿਵਾਰਾਂ ਨੂੰ ਪਾਲਨ ਦੇ ਲਈ ਕੁਝ ਪਸ਼ੂ ਰੱਖ ਕੇ ਦੁੱਧ ਦੇ ਕਾਰੋਬਾਰ ਰਾਹੀਂ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਦਾ ਹੈ ਜੋ ਆਪਣੇ ਖੇਤਾਂ ਵਿਚੋਂ ਹੱਥੀਂ ਵਢਾਈ ਕਰਨ ਤੋਂ ਬਾਅਦ ਨਿਕਲੀ ਤੂੜੀ ਨਾਲ ਪਸ਼ੂ ਪਾਲਕ ਧੰਦੇ ਨੂੰ ਚਲਾ ਕੇ ਗੁਜਰ-ਬਸਰ ਰਾਹੀਂ ਜ਼ਿੰਦਗੀ ਬਤੀਤ ਕਰ ਨੂੰ ਪਹਿਲ ਦਿੰਦਾ ਹੈ ਪਰ ਹੁਣ ਲੇਬਰ ਦੇ ਵਧੇ ਭਾਅ ਉਨ੍ਹਾਂ ਕਿਸਾਨਾਂ ਦੇ ਸੁਪਨੇ ਵੀ ਤੋੜ ਦੇਣਗੇ | ਮਜ਼ਦੂਰ ਵਰਗ ਦੀ ਕਹਾਣੀ ਵੀ ਇਸ ਵਰਤਾਰੇ ਤੋਂ ਕੁਝ ਵੱਖਰੀ ਨਹੀਂ ਹੈ ਉਨ੍ਹਾਂ ਵੱਲੋਂ ਆਪਣੇ ਸਾਲ ਭਰ ਦੇ ਦਾਣੇ ਅਤੇ ਤੂੜੀ ਦਾ ਪ੍ਰਬੰਧ ਕਿਸਾਨ ਭਾਈਚਾਰੇ ਦੇ ਖੇਤਾਂ ਜਾਂ ਦਾਣਾ ਮੰਡੀਆਂ ਅੰਦਰੋਂ ਹੀ ਕਰਨਾ ਹੁੰਦਾ ਹੈ ਪਰ ਹੁਣ ਜੇਕਰ ਕਣਕ ਦਾ ਝਾੜ ਘੱਟ ਗਿਆ ਅਤੇ ਤੁੜੀ ਘੱਟ ਬਣੀ ਤਾਂ ਇਸ ਦੇ ਭਾਅ ਅਸਮਾਨੀ ਚੜ੍ਹਨੇ ਲਾਜ਼ਮੀ ਹਨ ¢ ਸਰਕਾਰਾਂ ਵਲੋਂ ਕਦੇ ਵੀ ਕਿਸੇ ਵੀ ਫ਼ਸਲ ਦੀ ਗਿਰਦਾਵਰੀ ਆਦਿ ਕਰਵਾਉਣ ਤੋਂ ਬਾਅਦ ਫ਼ਸਲਾਂ ਉੱਤੇ ਪਈ ਮਾਰ ਦਾ ਮੁਆਵਜ਼ਾ ਸ਼ਾਇਦ ਹੀ ਕਿਸਾਨਾਂ ਦੇ ਘਰਾਂ ਤੱਕ ਪਹੁੰਚਿਆ ਹੋਵੇ | ਬੀਤੇ ਸਮੇਂ ਝੋਨੇ ਦੀ ਫ਼ਸਲ ਦÏਰਾਨ ਪਿਆ ਸੋਕਾ ਅਤੇ ਉਸ ਤੋਂ ਬਾਅਦ ਪਾਣੀ ਦੀ ਮਾਰ ਹੇਠ ਆਈ ਫ਼ਸਲ ਦਾ ਮੁਆਵਜ਼ਾ ਵੀ ਅਜੇ ਤਕ ਰਾਹ ਵਿਚ ਹੀ ਲਟਕ ਰਿਹਾ ਹੈ | ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵਿਚ ਵੀ ਮÏਸਮ ਦੀ ਚਤੁਰਾਈ ਨੂੰ ਲੈ ਕੇ ਸਹਿਮ ਦਾ ਮਾਹÏਲ ਬਣ ਚੁੱਕਿਆ ਹੈ | ਕੁਦਰਤੀ ਦੀ ਇਸ ਮਾਰ ਤੋਂ ਬਾਅਦ ਕਿਸਾਨਾਂ ਵਲੋਂ ਆਪਣੇ ਖੇਤਾਂ ਦਾ ਹਾਲ ਵੇਖ ਕੇ ਉਨ੍ਹਾਂ ਦਾ ਦਰਦ ਝੱਲਿਆ ਨਹੀਂ ਜਾ ਰਿਹਾ, ਕਿਸਾਨਾਂ ਦੇ 'ਬੁੱਕੀਂ ਡੁੱਲ੍ਹ ਰਹੇ ਹੰਝੂ' ਕਿਸੇ ਵੀ ਦਿਲ ਨੂੰ ਪਸੀਜ ਦਿੰਦੇ ਹਨ |
ਮਲੇਰਕੋਟਲਾ, 20 ਮਾਰਚ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਜ਼ਿਲ੍ਹੇ ਅੰਦਰ ਪੁਲਿਸ ਵਲੋਂ ਜਿੱਥੇ ਗਸ਼ਤ ਕੀਤਾ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਆਏ ਐਸ.ਐਸ.ਪੀ ਦੀਪਕ ਹਿਲੋਰੀ (ਆਈ.ਪੀ.ਐਸ) ਵਲੋਂ ਮਲੇਰਕੋਟਲਾ ਦੇ ਬਾਜ਼ਾਰਾਂ ਅੰਦਰ ਫਲੈਗ ਮਾਰਚ ...
ਸੁਨਾਮ ਊਧਮ ਸਿੰਘ ਵਾਲਾ, 20 ਮਾਰਚ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਵਲੋਂ ਪਾਰਟੀ ਦੇ ਟਕਸਾਲੀ ਅਤੇ ਸਰਗਰਮ ਵਰਕਰਾਂ ਨਾਲ ਮਿਲਣੀ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ 'ਚ ਵਰਕਰਾਂ ਨੇ ਭਾਗ ਲਿਆ | ਇਸ ਸਮੇਂ 2024 ਦੀਆਂ ਲੋਕ ਸਭਾ ਚੋਣਾਂ ...
ਮਸਤੂਆਣਾ ਸਾਹਿਬ, 20 ਮਾਰਚ (ਦਮਦਮੀ) - ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਸੰਕਟ ਬਾਰੇ ਆਲ ਇੰਡੀਆ ਖੇਤੀਬਾੜੀ ਕਾਨਫਰੰਸ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਹਾਲ ਵਿਚ ਸ਼ੁਰੂ ਹੋ ਗਈ | ਕਾਨਫਰੰਸ ਵਿਚ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ...
ਧੂਰੀ, 20 ਮਾਰਚ (ਲਖਵੀਰ ਸਿੰਘ ਧਾਂਦਰਾ) - ਲੋਕ ਚੇਤਨਾ ਮੰਚ ਧੂਰੀ ਵਲੋਂ ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਅਤੇ ਸਮਾਜਿਕ ਸਰੋਕਾਰਾਂ ਦੇ ਝੰਡਾ ...
ਸੰਗਰੂਰ, 20 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਅੱਜ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਾਂਤੀ ਕਮੇਟੀ ਦੀ ਮੀਟਿੰਗ ਕਰਦਿਆਂ ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ...
ਸੰਗਰੂਰ, 20 ਮਾਰਚ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪੀ.ਟੀ.ਈ. ਅਤੇ ਆਇਲਟਸ ਦੇ ਚੱਲ ਰਹੇ ਬੈਚਾਂ ਲਈ ਤਜਰੇਬਕਾਰ ਸਟਾਫ ਵਲੋਂ ਆਧੁਨਿਕ ਢੰਗ ਨਾਲ ਤਿਆਰ ਸਿਲੇਬਸ ਰਾਹੀਂ ਤਿਆਰੀ ਕਰਵਾਈ ਜਾ ਰਹੀ ਹੈ | ਉਨ੍ਹਾਂ ...
ਸੰਗਰੂਰ, 20 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨੇ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਸ. ਮਿੱਠੂ ਸਿੰਘ ਕਾਹਨਕੇ ਦੇ ਬੇਟੇ ਅਤੇ ਨਾਮਵਰ ਫਿਲਮੀ ਸਟਾਰ ਅਮਨ ਧਾਲੀਵਾਲ ਉੱਪਰ ਅਮਰੀਕਾ ਵਿਖੇ ਹੋਏ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ...
ਅਮਰਗੜ੍ਹ, 20 ਮਾਰਚ (ਸੁਖਜਿੰਦਰ ਸਿੰਘ ਝੱਲ) - ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਡਵੀਜ਼ਨ ਨਾਭਾ ਦੀ ਕੁਲਵੰਤ ਸਿੰਘ ਅਟਵਾਲ ਸੂਬਾ ਡਿਪਟੀ ਸਕੱਤਰ ਦੀ ਅਗਵਾਈ ਹੇਠ ਹੋਈ ਇਕੱਤਰਤਾ ਦÏਰਾਨ ਜਗਦੀਪ ਸਿੰਘ ਮਡਾਹੜ੍ਹ ਅਮਰਗੜ੍ਹ ਨੂੰ ਡਵੀਜ਼ਨ ਪ੍ਰਧਾਨ ਨਿਯੁਕਤ ਕੀਤਾ ਗਿਆ ¢ ...
ਲੌਂਗੋਵਾਲ, 20 ਮਾਰਚ (ਸ.ਸ.ਖੰਨਾ, ਵਿਨੋਦ) - ਸ਼ੋ੍ਰਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਗੁਰਮੀਤ ਸਿੰਘ ਲੱਲੀ ਪੁੱਤਰ ਬਲਦੇਵ ਸਿੰਘ ਰੱਤੋਕੇ ਵਲੋਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ, ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਦੋ ਦਿਨ ਭਾਈ ...
ਅਹਿਮਦਗੜ੍ਹ, 20 ਮਾਰਚ (ਰਣਧੀਰ ਸਿੰਘ ਮਹੋਲੀ) - ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਵਲੋਂ ਸਾਲਾਨਾ 17 ਵਾਂ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ...
ਸੁਨਾਮ ਊਧਮ ਸਿੰਘ ਵਾਲਾ, 20 ਮਾਰਚ (ਸੱਗੂ, ਭੁੱਲਰ, ਧਾਲੀਵਾਲ) - ਸਾਹਿਤ ਸਭਾ ਰਜਿ. ਸੁਨਾਮ ਵਲੋਂ ਕੀਤੇ ਗਏ ਵਿਸ਼ੇਸ਼ ਸਮਾਗਮ ਵਿਚ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਦੀ ਕਾਵਿ-ਪੁਸਤਕ ਬਾਜ ਅੱਖ ਲੋਕ ਅਰਪਣ ਕੀਤੀ ਗਈ | ਇਸ ਮੌਕੇ 'ਤੇ ਲੋਕ ਅਰਪਣ ਕਰਨ ਦੀ ਰਸਮ ਮੁੱਖ ਮਹਿਮਾਨ ...
ਮੂਨਕ, 20 ਮਾਰਚ (ਪ੍ਰਵੀਨ ਮਦਾਨ)-ਪਿੰਡ ਸ਼ੇਰਗੜ੍ਹ ਦੇ ਦਰਜਨਾਂ ਪਰਿਵਾਰ ਸੁਰੇਸ਼ ਰਾਠੀ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਮੋਰਚਾ ਅਤੇ ਵਾਇਸ ਪ੍ਰਧਾਨ ਰਾਜ ਕੁਮਾਰ ਦੀ ਹਾਜ਼ਰੀ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਜਿਵੇਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ...
ਧੂਰੀ, 20 ਮਾਰਚ (ਸੰਜੇ ਲਹਿਰੀ) -ਪੰਜਾਬ ਵਿਚ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾਵਾਂ ਠੱਪ ਹੋਣ ਕਾਰਨ ਜਿੱਥੇ ਲੱਖਾਂ ਲੋਕਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਉੱਥੇ ਹੀ ਸਰਕਾਰੀ ਦਫ਼ਤਰਾਂ ਦੇ ਬਹੁਤੇ ਆਨ ਲਾਈਨ ਹੋਣ ਵਾਲੇ ਕੰਮ ਕਾਰ ਵੀ ਠੱਪ ਹੋ ਕੇ ਰਹਿ ਗਏ ਹਨ, ...
ਮਾਲੇਰਕੋਟਲਾ, 20 ਮਾਰਚ (ਮੁਹੰਮਦ ਹਨੀਫ਼ ਥਿੰਦ) -ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਮਾਲੇਰਕੋਟਲਾ ਵਿਖੇ ਪਿ੍ੰਸੀਪਲ ਡਾ. ਸਤੀਸ਼ ਕੁਮਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ (ਸਿੱਖਿਆ ਸੈੱਲ) ਵਲੋਂ ਜਾਰੀ ਹਦਾਇਤਾਂ ਅਨੁਸਾਰ ਗਲੋਬਲ ਮਨੀ ...
ਲਹਿਰਾਗਾਗਾ, 20 ਮਾਰਚ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਅਤੇ ਮੂਨਕ ਵਲੋਂ 21 ਮਾਰਚ ਨੂੰ ਸੀਨੀਅਰ ਮੈਡੀਕਲ ਅਫ਼ਸਰ ਮੂਨਕ ਖਿਲਾਫ਼ ਸਰਕਾਰੀ ਹਸਪਤਾਲ ਦੇ ਗੇਟ ਅੱਗੇ ਪੇਂਡੂ ਡਾਕਟਰਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ...
ਸੰਗਰੂਰ, 20 ਮਾਰਚ (ਦਮਨਜੀਤ ਸਿੰਘ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਕਿਹਾ ਹੈ ਕਿ ਬੀਤੇ ਦਿਨਾਂ ਤੋਂ ਸੂਬੇ ਅੰਦਰ ਪੁਲਿਸ ਵਲੋਂ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਦਿਆਂ ਝੂਠੇ ਤੇ ਬੇਬੁਨਿਆਦ ਆਰੋਪ ਲਗਾ ...
ਸੰਦੌੜ, 20 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਨੇ ਚਾਰ ਦਿਨਾਂ ਸ਼ਬਦ ਗੁਰੂ ਚੇਤਨਾ ਸਮਾਗਮ ਵਿਚ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ | ਸੰਗਤਾਂ ਦੇ ...
ਚੀਮਾਂ ਮੰਡੀ, 20 ਮਾਰਚ (ਮਾਨ, ਮੱਕੜ) - ਸਿੱਖ ਕÏਮ ਦੇ ਮਹਾਨ ਪ੍ਰਚਾਰਕ ਸੰਤ ਬਾਬਾ ਸੁਰਜੀਤ ਸਿੰਘ ਘਨੁੱੜਕੀ ਸਾਹਿਬ ਵਾਲਿਆਂ ਦਾ ਆਪਣੇ ਨਗਰ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੱਜ ਬਾਬਾ ਜੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ 157ਵੇਂ ...
ਮੂਣਕ, 20 ਮਾਰਚ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ) - ਜ਼ਿਲੇ੍ਹ ਭਰ ਵਿਚ ਅਮਨ ਕਾਨੂੰਨ ਦੀ ਸਥਿਤੀ ਪੁਰੀ ਤਰ੍ਹਾਂ ਬਹਾਲ ਹੈ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਕਿਸੇ ਕਿਸਮ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ | ਇਨ੍ਹਾਂ ਸ਼ਬਦਾਂ ...
ਖਨੌਰੀ, 20 ਮਾਰਚ (ਰਾਜੇਸ਼ ਕੁਮਾਰ) - ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਿੰਡ ਅਨਦਾਨਾ ਨੂੰ ਐਸਜੀਪੀਸੀ ਵਲੋਂ ਦੋ ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਨੇ ਸੇਵਾਦਾਰ ਗੁਰਦੁਆਰਾ ਨਾਨਕ ਨਿਵਾਸ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦਾ ਫੜਿਆ ਨਾ ਜਾਣਾ ਪੰਜਾਬ ਸਰਕਾਰ ਦੀ ਨਾਲਾਇਕੀ ਹੈ | ਅੰਮਿ੍ਤਪਾਲ 'ਤੇ ...
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਅੱਜ ਛੇ ਸਾਲਾਂ ਦੀ ਲੰਬੀ ਸੁਣਵਾਈ ਬਾਅਦ ਬਠਿੰਡਾ ਅਦਾਲਤ ਨੇ ਬਹੁਚਰਚਿਤ 'ਕੋਟਫ਼ੱਤਾ ਬਲੀ ਕਾਂਡ' ਨੂੰ ਅੰਜਾਮ ਦੇਣ ਵਾਲੇ ਸਾਰੇ 7 ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ, ਜਿੰਨਾਂ ਨੂੰ ਭਲਕੇ 23 ਮਾਰਚ ਨੂੰ ਸਜਾ ਸੁਣਾਈ ...
ਬਰੇਟਾ, 20 ਮਾਰਚ (ਪਾਲ ਸਿੰਘ ਮੰਡੇਰ)- ਮੋਦੀ ਸਰਕਾਰ ਦੀ ਸ਼ਹਿ 'ਤੇ ਬਦਲਾਖੋਰੀ ਦੀ ਭਾਵਨਾ ਨਾਲ ਕਿਸਾਨ ਆਗੂਆਂ 'ਤੇ ਹੋਈ ਸੀ.ਬੀ.ਆਈ. ਦੀ ਛਾਪੇਮਾਰੀ ਜਮਹੂਰੀਅਤ ਦਾ ਘਾਣ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਤੋੜਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੇ ਫੁੱਟ ਪਾਉ ...
ਕੌਹਰੀਆਂ, 20 ਮਾਰਚ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਮਾਹੌਲ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਜਾਣਬੁੱਝ ਕੇ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਇਹ ਵਿਚਾਰ ਜਥੇਦਾਰ ਹਰਦੇਵ ਸਿੰਘ ਰੋਗਲਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ 'ਅਜੀਤ' ਨਾਲ ਸਾਂਝੇ ਕੀਤੇ | ਉਨ੍ਹਾਂ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ 'ਹਾਲ ਆਫ਼ ਫੇਮ' ਅਚੀਵਰਜ਼ ਸਨਮਾਨ ਸਮਾਰੋਹ ਦੌਰਾਨ ਵਿਦਿਆਰਥੀਆਂ, ਬੈੱਸਟ ਟੀਚਿੰਗ ਅਸਿਸਟੈਂਟ ਅਤੇ ਕਮੇਟੀਆਂ ਆਦਿ ਸ਼੍ਰੇਣੀਆਂ ਤਹਿਤ ਕੀਤੀਆਂ ਪ੍ਰਾਪਤੀਆਂ ਅਤੇ ...
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ 'ਵਤਾਵਰਣ ਪ੍ਰਦੂਸ਼ਣ' ਸੰਬੰਧੀ 26 ਮਾਰਚ ਨੂੰ ਟੀਚਰਜ਼ ਹੋਮ ਬਠਿੰਡਾ ਵਿਖ਼ੇ ਇਕ ਵਿਸ਼ਾਲ ਕਨਵੈਨਸ਼ਨ' ਸੱਦੀ ਗਈ ਹੈ, ਜਿਸ ਦੇ ਮੁੱਖ ਬੁਲਾਰੇ ਵਾਤਾਵਰਨ ਚਿੰਤਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX