ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੀ ਲਗਭਗ ਸਾਢੇ ਪੰਜ ਮਹੀਨਿਆਂ ਬਾਅਦ ਅੱਜ ਜਨਰਲ ਹਾਊਸ ਦੀ ਹੋਈ ਮੀਟਿੰਗ ਦੌਰਾਨ 40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ, ਜਦਕਿ ਮੇਅਰ ਲਈ ਖਰੀਦੀ ਜਾਣ ਵਾਲੀ ਨਵੀਂ ਇਨੋਵਾ ਗੱਡੀ ਦਾ ਮਤਾ ਕੌਂਸਲਰਾਂ ਦੇ ਵਿਰੋਧ ਕਾਰਨ ਲਟਕਿਆ ਗਿਆ | ਇਸ ਤੋਂ ਇਲਾਵਾ ਪੈਟ੍ਰੋਲ ਪੰਪ ਲਗਾਉਣ ਲਈ ਨਗਰ ਨਿਗਮ ਦੀਆਂ ਲੀਜ਼ ਉੱਪਰ ਦਿੱਤੀਆਂ ਜਾਣ ਵਾਲੀਆਂ ਦੋ ਥਾਵਾਂ ਲਈ ਵਿਰੋਧ ਦੇ ਚੱਲਦਿਆਂ ਮਸਲਾ ਵਿਚਾਰਨ ਲਈ ਸਬ-ਕਮੇਟੀ ਦਾ ਗਠਨ ਕੀਤਾ ਗਿਆ | ਜਦਕਿ ਭੇਦਭਰੀ ਹਾਲਤ 'ਚ ਗੁੰਮ ਹੋਏ ਨਿਗਮ ਦੇ ਮੈਸੀ ਟਰੈਕਟਰ ਦਾ ਮੁੱਦਾ ਅੱਜ ਮੁੜ ਉੱਛਲਿਆ | ਹਾਊਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ 'ਚ ਨਿਗਮ ਦੇ ਮੌਜੂਦਾ ਦਫ਼ਤਰ ਨੂੰ ਵੇਚ ਕੇ ਉਸ ਦੀ ਥਾਂ 'ਤੇ ਨਵਾਂ ਦਫ਼ਤਰ ਬਣਾਉਣਾ, ਪਾਰਕਿੰਗ ਦੇ ਹੱਲ ਲਈ ਬਲੂਪਿ੍ੰਟ ਤਿਆਰ ਕਰਨਾ, 14 ਸੜਕਾਂ ਨੂੰ ਟਰੈਫ਼ਿਕ ਸਮੱਸਿਆ ਮੁਕਤ ਕਰਨਾ, ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਥ੍ਰੀ ਸਟਾਰ ਰੈਂਕਿੰਗ ਲਈ ਨੋਟਿਸ ਜਾਰੀ ਕਰਨਾ, ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਠੱਲ੍ਹਣ ਲਈ ਰੇਬੀਜ਼ ਦੀ ਨਸਬੰਦੀ ਅਤੇ ਟੀਕੇ ਲਗਾਉਣ ਦੀ ਮੁਹਿੰਮ ਮੁੜ ਸ਼ੁਰੂ ਕਰਨਾ, ਤਿੰਨ ਛੋਟੀਆਂ ਅਤੇ ਇਕ ਵੱਡੀ ਸਵੀਪਿੰਗ ਮਸ਼ੀਨਾਂ ਖ਼ਰੀਦਣਾ, ਨਹਿਰ ਕਿਨਾਰੇ ਬਣਾਏ ਜਾ ਰਹੇ ਸਾਈਕਿਲੰਗ ਟਰੈਕ ਵਿਚ ਰੌਸ਼ਨੀ ਦਾ ਪ੍ਰਬੰਧ ਕਰਨਾ, ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਖ਼ਾਤਰ ਸੋਧੇ ਹੋਏ ਕਾਰਪੋਰੇਸ਼ਨ ਐਕਟ ਨੂੰ ਲਾਗੂ ਕਰਨਾ, ਆਨਲਾਈਨ ਸੇਵਾ ਅਤੇ ਵੈੱਬਸਾਈਟ ਦੇ ਰੱਖ-ਰਖਾਅ ਲਈ ਦਿੱਤੇ ਗਏ ਇਕਰਾਰਨਾਮੇ ਦੀ ਮਿਆਦ ਵਧਾਉਣਾ, ਰੋਜ਼ ਗਾਰਡਨ ਨਜ਼ਦੀਕ ਪਾਣੀ ਦੀਆਂ ਪਾਈਪਾਂ ਦੀਆਂ ਲੀਕੇਜ ਕਾਰਨ ਹਾਈਵੇਅ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ, ਟਿੱਪਰਾਂ ਲਈ ਫ਼ੰਡ, ਹਰੇ ਕੂੜੇ-ਕਰਕਟ ਦੀ ਖਾਦ ਬਣਾਉਣ ਵਾਲੀਆਂ ਦੋ ਮਸ਼ੀਨਾਂ ਖ਼ਰੀਦਣਾ, ਕੂੜਾ ਫ਼ੀਸ ਦਾ ਭੁਗਤਾਨ ਨਾ ਕਰਨ ਵਾਲਿਆਂ ਤੋਂ ਜੁਰਮਾਨੇ ਸਮੇਤ ਵਸੂਲੀ, ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਈ ਪੰਜ ਸੌ ਰੁਪਏ ਪ੍ਰਤੀ ਕੁੱਤਾ ਫ਼ੀਸ ਸ਼ਾਮਿਲ ਹੈ | ਇਸ ਦੌਰਾਨ ਸਬ-ਕਮੇਟੀਆਂ ਨੂੰ ਲੈ ਕੇ ਵੀ ਖੂਬ ਹੰਗਾਮਾ ਹੋਇਆ ਤੇ ਮੇਅਰ ਤੋਂ ਸਬ-ਕਮੇਟੀਆਂ ਬਣਾਉਣ ਦਾ ਅਧਿਕਾਰ ਵਾਪਸ ਲੈਣ ਦੀ ਮੰਗ ਉੱਠੀ | ਜਦਕਿ ਇਕ ਕੌਂਸਲਰ ਨੇ ਕਿਹਾ ਕਿ ਪਹਿਲਾਂ ਤੋਂ ਬਣਾਈਆਂ ਸਾਰੀਆਂ ਕਮੇਟੀਆਂ ਨੂੰ ਭੰਗ ਨਹੀਂ ਕੀਤਾ ਜਾ ਸਕਦਾ | ਇਸ ਦੌਰਾਨ ਮੇਅਰ ਅਤੇ ਕੌਂਸਲਰਾਂ ਵਿਚਕਾਰ ਤਲਖਬਾਜ਼ੀ ਵੀ ਹੋਈ | ਇਸ ਦੌਰਾਨ ਐਫਐਂਡਸੀਸੀ ਮੈਂਬਰ ਕੌਂਸਲਰ ਪ੍ਰਵੀਨ ਗਰਗ ਨੇ ਸ਼ਾਮਲਾਟ ਅਤੇ ਨਿਗਮ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦਾ ਮਸਲਾ ਉਭਾਰਦੇ ਹੋਏ ਕਿ ਪਿਛਲੇ ਇਕ ਸਾਲ ਤੋਂ ਬਠਿੰਡਾ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਕਈ ਦੁਕਾਨਦਾਰਾਂ ਨੂੰ ਅਜੇ ਤੱਕ ਮਾਲਕੀ ਹੱਕ ਨਹੀਂ ਮਿਲ ਸਕੇ |
ਭਗਤਾ ਭਾਰੀਕਾ, 20 ਮਾਰਚ (ਸੁਖਪਾਲ ਸਿੰਘ ਸੋਨੀ)-ਕਿਰਤੀ ਮਜ਼ਦੂਰ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਥਾਣਾ ਭਗਤਾ ਭਾਈਕਾ ਅੱਗੇ ਨਾਅਰੇਬਾਜ਼ੀ ਕੀਤੀ ਗਈ ¢ ਪ੍ਰੈਸ ਨੋਟ ਜਾਰੀ ਕਰਤਾ ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ...
ਰਾਮਾਂ ਮੰਡੀ, 20 ਮਾਰਚ (ਅਮਰਜੀਤ ਲਹਿਰੀ)-ਤੇਜ਼ ਝੱਖੜ ਤੇ ਮੀਂਹ ਨੇ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਧਰਤੀ 'ਤੇ ਵਿਛਾ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ...
ਸੀਂਗੋ ਮੰਡੀ, 20 ਮਾਰਚ (ਪਿ੍ੰਸ ਗਰਗ, ਲੱਕਵਿੰਦਰ ਸ਼ਰਮਾ)-ਸਥਾਨਕ ਇਲਾਕੇ ਤੇ ਆਸ ਪਾਸ ਦੇ ਪਿੰਡਾਂ ਅੰਦਰ ਮੀਂਹ ਪੈਣ ਕਾਰਨ ਜਿੱਥੇ ਆਵਾਜਾਈ ਤੇ ਲੰਬਾ ਸਮਾਂ ਇਸ ਦਾ ਪ੍ਰਭਾਵ ਰਿਹਾ ਅਤੇ ਪਿੰਡਾਂ ਦੀਆਂ ਗਲੀਆਂ ਮੁਹੱਲਿਆਂ 'ਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਪਿੰਡ ਵਾਸੀਆਂ ...
ਕੋਟਫੱਤਾ, 20 ਮਾਰਚ (ਰਣਜੀਤ ਸਿੰਘ ਬੁੱਟਰ)-ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਦੇ ਮਕਸਦ ਨਾਲ ਪੰਜਾਬ ਪੁਲਿਸ ਵਲੋਂ ਭਾਈ ਅੰਮਿ੍ਤਪਾਲ ਸਿੰਘ ਤੇ ਸਾਥੀਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਅਸੀਂ ਸ਼ਲਾਘਾ ਕਰਦੇ ਹਾਂ ਜੋ ਵੀ ਹੋਇਆ ਪੰਜਾਬ ਦੇ ਹਿਤਾਂ ਨੂੰ ਧਿਆਨ ਵਿਚ ...
ਰਾਮਪੁਰਾ ਫੂਲ, 20 ਮਾਰਚ (ਹੇਮੰਤ ਕੁਮਾਰ ਸ਼ਰਮਾ)-ਵਹਿਮਾਂ, ਭਰਮਾਂ, ਅੰਧਵਿਸ਼ਵਾਸਾਂ ਅਤੇ ਅਖÏਤੀ ਸਾਧਾਂ ਸੰਤਾਂ ਖ਼ਿਲਾਫ਼ ਆਪਣੀ ਜੰਗ ਜਾਰੀ ਰੱਖਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਨੇ ਆਪਣੀ 2 ਸਾਲਾਂ ਚੋਣ ਕੀਤੀ, ਜਿਸ ਵਿਚ ਸਰਬਸੰਮਤੀ ਨਾਲ ਜੰਟਾ ਸਿੰਘ ...
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਵਲੋਂ 'ਵਤਾਵਰਨ ਪ੍ਰਦੂਸ਼ਣ' ਸੰਬੰਧੀ 26 ਮਾਰਚ ਨੂੰ ਟੀਚਰਜ਼ ਹੋਮ ਬਠਿੰਡਾ ਵਿਖ਼ੇ ਇਕ ਵਿਸ਼ਾਲ ਕਨਵੈਨਸ਼ਨ' ਸੱਦੀ ਗਈ ਹੈ, ਜਿਸ ਦੇ ਮੁੱਖ ਬੁਲਾਰੇ ਉੱਘੇ ਵਾਤਾਵਰਨ ਚਿੰਤਕ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਅਦਾਲਤ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਨੇ ਪੀੜਤ ਧਿਰ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ 'ਚ ...
ਭਗਤਾ ਭਾਈਕਾ, 20 ਮਾਰਚ (ਸੁਖਪਾਲ ਸਿੰਘ ਸੋਨੀ)-ਮੈਕਰੋ ਗਲੋਬਲ ਮੋਗਾ ਆਈਲੈਟਸ ਅਤੇ ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਗਵਾਉਣ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ¢ ਮੈਕਰੋ ਗਲੋਬਲ ਦੇ ਸਟੂਡੈਂਟ ਆਈਲੈਟਸ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣਾ ਵਿਦੇਸ਼ ...
ਲਹਿਰਾ ਮੁਹੱਬਤ, 20 ਮਾਰਚ (ਭੀਮ ਸੈਨ ਹਦਵਾਰੀਆ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਪਿੰਡ ਲਹਿਰਾ ਮੁਹੱਬਤ ਇਕਾਈ ਦੀ ਮੀਟਿੰਗ ਹੋਈ | ਜਿਸ ਵਿਚ ਪਿੰਡ ਇਕਾਈ ਪ੍ਰਧਾਨ ਗੁਰਮੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ, ਖਜ਼ਾਨਚੀ ਚਮਕੌਰ ਸਿੰਘ, ਅਵਤਾਰ ...
ਗੋਨਿਆਣਾ, 20 ਮਾਰਚ (ਲਛਮਣ ਦਾਸ ਗਰਗ)-ਸਥਾਨਕ ਵਾਰਡ ਨੰਬਰ-3 ਵਿਚ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਨੇੜਿਉ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ¢ ਨਾਅਰੇਬਾਜ਼ੀ ਕਰਨ ਵਾਲਿਆਂ ਦਾ ਕਹਿਣਾ ...
ਗੋਨਿਆਣਾ, 20 ਮਾਰਚ (ਲਛਮਣ ਦਾਸ ਗਰਗ)- ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਰਹਿਨੁਮਾਈ ਹੇਠ ਕੱਚਾ ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਮੰਡੀ ਦੇ ਮੌਜੂਦਾ ਪ੍ਰਧਾਨ ਸੱਤਪਾਲ ਸੱਤੀ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਦੀ ਮੀਟਿੰਗ ਅੱਜ ਸ੍ਰੀ ਦੁਰਗਾ ਮੰਦਰ ਵਿਖੇ ਹੋਈ ¢ ...
ਗੋਨਿਆਣਾ, 20 ਮਾਰਚ (ਲਛਮਣ ਦਾਸ ਗਰਗ)- ਕਾਲਜ ਪ੍ਰਧਾਨ ਇੰਜ. ਭੂਸ਼ਨ ਕੁਮਾਰ ਜਿੰਦਲ ਅਤੇ ਸਕੱਤਰ ਇੰਜ. ਪ੍ਰਦੀਪ ਮੰਗਲਾ ਨੇ ਝੰਡਾ ਲਹਿਰਾ ਕੇ ਅਥਲੈਟਿਕ ਮੀਟ ਦੀ ਅਰੰਭਤਾ ਕੀਤੀ | ਇਸ ਦਿਨ ਲੜਕੇ ਅਤੇ ਲੜਕੀਆਂ ਦੇ 100, 200, 400 ਮੀਟਰ ਅਤੇ 400 ਮੀਟਰ (ਰਿਲੇਅ) ਦੌੜ ਆਦਿ ਟ੍ਰੈਕ ਅਤੇ ...
ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ)- ਸਥਾਨਕ ਅਕਾਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਅਜੋਕੇ ਸਾਇੰਸ ਦੇ ਯੁੱਗ ਦੇ ਹਾਣੀ ਬਣਾਉਣ ਹਿੱਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਹੁੰਦਾ ਰਹਿੰਦਾ ਹੈ ¢ ਇਸ ਲੜੀ ਤਹਿਤ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ...
ਭਗਤਾ ਭਾਈਕਾ, 20 ਮਾਰਚ (ਸੁਖਪਾਲ ਸਿੰਘ ਸੋਨੀ)-ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਮਾਨਵਤਾਵਾਦੀ ਕੇਂਦਰ ਭਗਤਾ ਭਾਈਕਾ-ਨਿਹਾਲ ਸਿੰਘ ਵਾਲਾ ਵਲੋਂ ਉਘੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਸਰਬਪਾਲ ਸ਼ਰਮਾ ਦੀ ਅਗਵਾਈ ਵਿਚ ਵਾਤਾਵਰਨ ਚੇਤਨਾ ਦਿਵਸ ਮਨਾਇਆ ਗਿਆ, ਜਿਸ ...
ਭਗਤਾ ਭਾਈਕਾ, 20 ਮਾਰਚ (ਸੁਖਪਾਲ ਸਿੰਘ ਸੋਨੀ)-ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੀਮਾ ਗੁਪਤਾ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਭਗਤਾ ਭਾਈਕਾ ਦੇ ਪਿੰਡਾਂ ਅੰਦਰ ਅੱਜ ਦੂਜੇ ਦਿਨ ਪ੍ਰਚਾਰ ਵੈਨ ਵਲੋਂ ਵੱਡੀ ...
ਰਾਮਾਂ ਮੰਡੀ, 20 ਮਾਰਚ (ਤਰਸੇਮ ਸਿੰਗਲਾ)- ਅੱਜ ਧੀਮੀ ਗਤੀ ਨਾਲ ਕਰੀਬ ਤਿੰਨ ਘੰਟੇ ਪਏ ਬੇਮÏਸਮੇ ਮੀਂਹ ਨੇ ਅੰਨਦਾਤਾ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ ¢ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਸਰਾ, ਨੈਬ ਸਿੰਘ ਬੰਗੀ ਦੀਪਾ, ਗੁਰਚੇਤ ...
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪੰਥਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ...
ਰਾਮਪੁਰਾ ਫੂਲ, 20 ਮਾਰਚ (ਹੇਮੰਤ ਕੁਮਾਰ ਸ਼ਰਮਾ)-ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਵਲੋਂ ਵਾਰਿਸ ਪੰਜਾਬ ਦੇ ਸੰਗਠਨ ਦੇ ਮੁੱਖੀ ਅੰਮਿ੍ਤਪਾਲ ਸਿੰਘ ਦੀ ਗਿ੍ਫਤਾਰੀ ਨੂੰ ਲੈ ਕੇ ਪੰਜਾਬ ਵਿਚ ਬਣੇ ਤਣਾਅ ਪੂਰਨ ਮਾਹੌਲ ਕਾਰਨ ਪੰਜਾਬ ਭਰ ਵਿਚ ਬੰਦ ਕੀਤੀਆਂ ਗਈਆਂ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਅਗਨੀਪਤ ਸਕੀਮ ਅਧੀਨ ਭਾਰਤੀ ਹਵਾਈ ਸੈਨਾ 'ਚ ਭਰਤੀ ਲਈ ਅਣ-ਵਿਆਹੇ ਭਾਰਤੀ ਪੁਰਸ਼ਾਂ ਤੇ ਮਹਿਲਾ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ...
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ 'ਵਤਾਵਰਣ ਪ੍ਰਦੂਸ਼ਣ' ਸੰਬੰਧੀ 26 ਮਾਰਚ ਨੂੰ ਟੀਚਰਜ਼ ਹੋਮ ਬਠਿੰਡਾ ਵਿਖ਼ੇ ਇਕ ਵਿਸ਼ਾਲ ਕਨਵੈਨਸ਼ਨ' ਸੱਦੀ ਗਈ ਹੈ, ਜਿਸ ਦੇ ਮੁੱਖ ਬੁਲਾਰੇ ਵਾਤਾਵਰਨ ਚਿੰਤਕ ...
ਭਾਈਰੂਪਾ, 20 ਮਾਰਚ (ਵਰਿੰਦਰ ਲੱਕੀ)- ਦਿੱਲੀ, ਪੰਜਾਬ, ਗੋਆ, ਗੁਜਰਾਤ ਸੂਬਿਆਂ ਅਤੇ ਦੇਸ਼ ਦੀ ਲੋਕ ਸਭਾ ਅਤੇ ਰਾਜ ਸਭਾ 'ਚ ਆਪਣੀ ਦਮਦਾਰ ਹਾਜ਼ਰੀ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਭਵਿੱਖ 'ਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਬਦਲ ਵਜੋਂ ਸਾਹਮਣੇ ਆਵੇਗੀ, ਇਨ੍ਹਾਂ ...
ਰਾਮਾਂ ਮੰਡੀ, 20 ਮਾਰਚ (ਤਰਸੇਮ ਸਿੰਗਲਾ)-ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵਲੋਂ ਦਿੱਤੇ ਬਿਆਨ ਕਿ ਲੋਕਤੰਤਰ ਵਿਚ ਉਨ੍ਹਾਂ ਲਈ ਕੋਈ ਥਾਂ ਨਹੀਂ, ਜੋ ਇਸ ਵਿਚ ਭਰੋਸਾ ਨਹੀਂ ਰੱਖਦੇ ਦੀ ਨਿੰਦਾ ਕਰਦੇ ਹੋਏ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਸਿੰਗਲਾ ਨੇ ...
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਅੱਜ ਛੇ ਸਾਲਾਂ ਦੀ ਲੰਬੀ ਸੁਣਵਾਈ ਬਾਅਦ ਬਠਿੰਡਾ ਅਦਾਲਤ ਨੇ ਬਹੁਚਰਚਿਤ 'ਕੋਟਫ਼ੱਤਾ ਬਲੀ ਕਾਂਡ' ਨੂੰ ਅੰਜਾਮ ਦੇਣ ਵਾਲੇ ਸਾਰੇ 7 ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ, ਜਿੰਨਾਂ ਨੂੰ ਭਲਕੇ 23 ਮਾਰਚ ਨੂੰ ਸਜਾ ਸੁਣਾਈ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦਾ ਫੜਿਆ ਨਾ ਜਾਣਾ ਪੰਜਾਬ ਸਰਕਾਰ ਦੀ ਨਾਲਾਇਕੀ ਹੈ | ਅੰਮਿ੍ਤਪਾਲ 'ਤੇ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ 'ਹਾਲ ਆਫ਼ ਫੇਮ' ਅਚੀਵਰਜ਼ ਸਨਮਾਨ ਸਮਾਰੋਹ ਦੌਰਾਨ ਵਿਦਿਆਰਥੀਆਂ, ਬੈੱਸਟ ਟੀਚਿੰਗ ਅਸਿਸਟੈਂਟ ਅਤੇ ਕਮੇਟੀਆਂ ਆਦਿ ਸ਼੍ਰੇਣੀਆਂ ਤਹਿਤ ਕੀਤੀਆਂ ਪ੍ਰਾਪਤੀਆਂ ਅਤੇ ...
ਬਰੇਟਾ, 20 ਮਾਰਚ (ਪਾਲ ਸਿੰਘ ਮੰਡੇਰ)- ਮੋਦੀ ਸਰਕਾਰ ਦੀ ਸ਼ਹਿ 'ਤੇ ਬਦਲਾਖੋਰੀ ਦੀ ਭਾਵਨਾ ਨਾਲ ਕਿਸਾਨ ਆਗੂਆਂ 'ਤੇ ਹੋਈ ਸੀ.ਬੀ.ਆਈ. ਦੀ ਛਾਪੇਮਾਰੀ ਜਮਹੂਰੀਅਤ ਦਾ ਘਾਣ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਤੋੜਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੇ ਫੁੱਟ ਪਾਉ ...
ਮਾਨਸਾ, 20 ਮਾਰਚ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ 'ਚ ਬਾਬਾ ਭਾਈ ਗੁਰਦਾਸ ਦਾ ਸਾਲਾਨਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਸਮਾਧ ਬਾਬਾ ਭਾਈ ਗੁਰਦਾਸ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲੈ ਰਹੇ ਸਨ | ਲੋਕ ਮੱਥਾ ਟੇਕਣ ਲਈ ...
ਮਾਨਸਾ, 20 ਮਾਰਚ (ਰਵੀ)- ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਖਿਡਾਰਨ ਵੀਰਪਾਲ ਕੌਰ ਨੇ ਲਖਨਊ ਵਿਖੇ ਹੋਏ ਨੇਤਰਹੀਣ ਜੂਡੋ ਕਰਾਟੇ ਮੁਕਾਬਲਿਆਂ 'ਚੋਂ ਸੋਨ ਤਗਮਾ ਜਿੱਤਿਆ ਸੀ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX