ਪਾਇਲ, 20 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ 20 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਰੈਲੀ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਤੇ ਦੋਰਾਹਾ ਵਲੋਂ ਵੱਡਾ ਕਾਫ਼ਲਾ ਦਿੱਲੀ ਨੂੰ ਰਵਾਨਾ ਹੋਇਆ¢ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮਨੋਹਰ ਸਿੰਘ ਕਲਾਹੜ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਦਿੱਲੀ ਸੰਘਰਸ਼ ਦੌਰਾਨ ਤਿੰਨ ਕਾਨੂੰਨ ਤਾਂ ਰੱਦ ਕਰ ਦਿੱਤੇ ਪਰ ਫ਼ਸਲਾਂ 'ਤੇ ਐੱਮ.ਐੱਸ.ਪੀ ਦੀ ਕਾਨੂੰਨੀ ਗਾਰੰਟੀ ਦੇਣ, ਕਰਜ਼ਿਆਂ ਨੂੰ ਖ਼ਤਮ ਕਰਨ, ਲਖੀਮਪੁਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਕਿਸਾਨਾਂ 'ਤੇ ਪਾਏ ਕੇਸ ਖ਼ਤਮ ਕਰਵਾਉਣ ਤੇ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਦੇਣ, ਬਿਜਲੀ ਤੇ ਪਰਾਲੀ ਸਾੜਨ ਵਾਲੇ ਕਾਨੂੰਨ ਖ਼ਤਮ ਕਰਵਾਉਣ ਲਈ ਰੈਲੀ ਕਰ ਕੇ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰੇਗੀ ¢ ਕਿਸਾਨ ਆਗੂਆਂ ਕਿਹਾ ਕਿ ਹੁਣ ਵਿੰਗੇ ਟੇਢੇ ਤਰੀਕਿਆਂ ਨਾਲ ਬਿੱਲ ਲਿਆਂਦੇ ਜਾ ਰਹੇ ਹਨ ਤੇ ਸਾਡੇ ਸਹੂਲਤੀ ਅਦਾਰਿਆਂ ਨੂੰ ਇੱਕ ਇੱਕ ਕਰ ਕੇ ਕਾਰਪੋਰੇਟਾਂ, ਅਡਾਨੀ ਵਰਗਿਆਂ ਨੂੰ ਸੌਂਪੇ ਜਾ ਰਹੇ ਹਨ, ਜਿਸ ਨਾਲ ਮਹਿੰਗਾਈ, ਬੇਰੁਜ਼ਗਾਰੀ ਤੇ ਅਰਾਜਕਤਾ ਫੈਲੇਗੀ, ਆਮ ਆਦਮੀ ਦਾ ਜੀਣਾ ਮੁਸ਼ਕਲ ਹੋ ਜਾਵੇਗਾ | ਇਨ੍ਹਾਂ ਵਿਚ ਬਲਵੰਤ ਸਿੰਘ ਘੁਡਾਣੀ, ਦਵਿੰਦਰ ਸਿੰਘ ਘਲੋਟੀ, ਨਾਜ਼ਰ ਸਿੰਘ ਸਿਆੜ, ਸੱਜਣ ਸਿੰਘ, ਸੁਖਵੀਰ ਸਿੰਘ, ਨਿਰਮਲ ਸਿੰਘ, ਘੋਲਾ, ਕਾਲਾ, ਮਨਜੀਤ ਸਿੰਘ ਵੀ ਸ਼ਾਮਲ ਸਨ¢
ਖੰਨਾ, 20 ਮਾਰਚ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਐੱਸ.ਪੀ. (ਡੀ) ਡਾ. ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ ਵਿਚ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਵਲੋਂ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਦੇ ਮਾਮਲੇ ਵਿਚ ...
ਖੰਨਾ, 20 ਮਾਰਚ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਅਮਨੀਤ ਕੌਂਡਲ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਧੀਨ ਐੱਸ.ਪੀ. (ਆਈ) ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਡੀ.ਐੱਸ.ਪੀ ਸਮਰਾਲਾ ਵਰਿਆਮ ਸਿੰਘ ਖਹਿਰਾ, ਥਾਣਾ ਸਮਰਾਲਾ ...
ਸਮਰਾਲਾ, 20 ਮਾਰਚ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਪੈੱ੍ਰਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀ ਦਿਨੀਂ ਹੋਈ ਬੇਮੌਸਮੀ ਤੇਜ਼ ਬਾਰਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਬਰਸੀਮ, ...
ਈਸੜੂ, 20 ਮਾਰਚ ( ਬਲਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ 100 ਸਾਲਾ ਜਨਮ ਦਿਵਸ ਨੂੰ ਸਮਰਪਿਤ ਪਿੰਡ ਦੀਵਾ ...
ਖੰਨਾ, 20 ਮਾਰਚ (ਹਰਜਿੰਦਰ ਸਿੰਘ ਲਾਲ)-ਵਿੱਦਿਅਕ ਸੰਸਥਾ ਰਾਧਾ ਵਾਟਿਕਾ ਸੀਨੀ. ਸੈਕੰ. ਸਕੂਲ ਅਮਲੋਹ ਰੋਡ, ਖੰਨਾ ਵਿਖੇ ਸਾਲਾਨਾ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਆਸ਼ੀਰਵਾਦ ਦੇਣ ਪਹੁੰਚੇ ਸਵਾਮੀ ਸੱਚਿਦਾਨੰਦ (ਗੌਂਸੂ ਦੀ ਖੂਹੀ), ਬਾਬਾ ...
ਸਮਰਾਲਾ, 20 ਮਾਰਚ (ਕੁਲਵਿੰਦਰ ਸਿੰਘ)-ਐੱਮ. ਏ. ਐੱਮ. ਪਬਲਿਕ ਸਕੂਲ ਸਮਰਾਲਾ ਵਿਚ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਜਗੀਰ ਸਿੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਵ. ਦਵਿੰਦਰ ਸਿੰਘ ਬੈਨੀਪਾਲ ਦੀ ਯਾਦ ਨੂੰ ਸਮਰਪਿਤ ਤੀਜਾ ਮੁਫ਼ਤ ਕੈਂਸਰ ਜਾਂਚ ਤੇ ਮੈਡੀਕਲ ਕੈਂਪ ...
ਮਲੌਦ, 20 ਮਾਰਚ (ਸਹਾਰਨ ਮਾਜਰਾ)-ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਾ. ਬਲਜਿੰਦਰ ਸਿੰਘ ਕਾਕਾ ਬੇਰਕਲਾਂ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਹੂ-ਬਹੂ ਲਾਗੂ ...
ਦੋਰਾਹਾ, 20 ਮਾਰਚ (ਜਸਵੀਰ ਝੱਜ)-ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੀ ਕੇਂਦਰੀ ਕਮੇਟੀ ਦੀ ਦੋ ਦਿਨਾਂ ਮੀਟਿੰਗ ਲੋਕ ਘੋਲਾਂ 'ਚ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਇੱਥੇ ਕਿ੍ਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਵਿਖੇ ...
ਖੰਨਾ, 20 ਮਾਰਚ (ਹਰਜਿੰਦਰ ਸਿੰਘ ਲਾਲ)-ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਮੇਲੇ ਲੱਗਦੇ ਹਨ | ਇਸ ਸਾਲ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 23 ਮਾਰਚ ਨੂੰ ਏ.ਐੱਸ.ਕਾਲਜ ਫ਼ਾਰ ਵੁਮੈਨ ਵਿਖੇ 'ਜਰਾ ਯਾਦ ਕਰੋ ਕੁਰਬਾਨੀ' ਦੇ ...
ਮੁੱਲਾਂਪੁਰ ਦਾਖਾ, 20 ਮਾਰਚ (ਨਿਰਮਲ ਸਿੰਘ ਧਾਲੀਵਾਲ)-ਅਨੰਦ ਦਾ ਉਪਭੋਗ ਕਿ੍ਆਵਾਂ ਵਿਚ ਨਹੀ ਬੀਤੇਗਾ, ਨਿੱਜੀ ਪ੍ਰੇਮ ਤੋਂ ਬਿਨਾਂ ਦੱਬੇ-ਕੁਚਲੇ ਲੋਕਾਂ ਲਈ ਵੀ ਕੁਝ ਕਰਨਾ ਹੋਵੇਗਾ, ਇਹ ਵਿਚਾਰ ਨੇ ਲਾਗਲੇ ਪਿੰਡ ਸ਼ੇਖੂਪੁਰਾ ਤੋਂ ਪ੍ਰਵਾਸ ਕਰ ਕੇ ਕੈਨੇਡਾ ਜਾ ਵਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX