ਗੂਹਲਾ-ਚੀਕਾ, 20 ਮਾਰਚ (ਓ.ਪੀ. ਸੈਣੀ)- ਕਾਂਗਰਸ ਪਾਰਟੀ ਵਲੋਂ ਸੋਮਵਾਰ ਨੂੰ ਗੂਹਲਾ-ਚੀਕਾ ਵਿਖੇ 'ਹੱਥ ਨਾਲ ਹੱਥ ਜੋੜੋ' ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਵਿਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਉਦੈਭਾਨ ਸਿੰਘ ਨੇ ਭਰਵੇਂ ਜਨ ਸਮਰਥਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਰਾਹੀਂ ਪੂਰੇ ਦੇਸ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ | ਸੂਬਾ ਪ੍ਰਧਾਨ ਉਦੈਭਾਨ ਨੇ ਆਪਣੀ ਯਾਤਰਾ 'ਚ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਸਮਾਜ ਦੀ ਵੰਡ ਵਿਰੁੱਧ ਆਵਾਜ਼ ਬੁਲੰਦ ਕੀਤੀ, ਜਿਸ ਨੂੰ ਪੂਰੇ ਦੇਸ ਦੇ ਲੋਕਾਂ ਦਾ ਬੇਮਿਸਾਲ ਸਮਰਥਨ ਮਿਲਿਆ | ਉਨ੍ਹਾਂ ਕਿਹਾ ਕਿ 'ਭਾਰਤ ਜੋੜਾ ਯਾਤਰਾ' ਨੇ ਪੂਰੇ ਦੇਸ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ ਅਤੇ ਇਸ ਦਾ ਨਤੀਜਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ, ਜਦੋਂ ਕਾਂਗਰਸ ਪਾਰਟੀ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਭਾਜਪਾ-ਜੇਜੇਪੀ ਸਰਕਾਰ ਦਾ ਜਨਤਾ ਪ੍ਰਤੀ ਹਿੰਸਕ ਰੁਝਾਨ ਵਧ ਰਿਹਾ ਹੈ | ਕੁਝ ਦਿਨਾਂ ਵਿਚ ਹੀ ਸਰਕਾਰ ਨੇ ਬੇਰਹਿਮੀ ਨਾਲ ਪਹਿਲਾਂ ਮੁਲਾਜ਼ਮਾਂ ਤੇ ਫਿਰ ਸਰਪੰਚਾਂ-ਪੰਚਾਂ 'ਤੇ ਲਾਠੀਚਾਰਜ ਕੀਤਾ, ਜਦਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਅਤੇ ਪੰਚਾਇਤੀ ਨੁਮਾਇੰਦਿਆਂ ਦੀ ਈ-ਟੈਂਡਰਿੰਗ ਨੂੰ ਲੈ ਕੇ ਸਾਂਤਮਈ ਢੰਗ ਨਾਲ ਰੋਸ ਪ੍ਰਦਰਸਨ ਕਰ ਰਹੇ ਸਨ | ਮੰਗਾਂ ਮੁਜਾਹਰੇ ਪੂਰੀ ਤਰ੍ਹਾਂ ਕਾਨੂੰਨੀ ਅਤੇ ਸੰਵਿਧਾਨਕ ਸਨ, ਪਰ ਸਰਕਾਰ ਨੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਣ ਲਈ ਤਾਨਾਸ਼ਾਹੀ ਰਵੱਈਆ ਅਪਣਾਇਆ | ਹੁਣ ਭਾਜਪਾ ਸਰਕਾਰ ਤਾਨਾਸ਼ਾਹੀ ਹੁੰਦਿਆਂ ਮੀਡੀਆ ਦੀ ਆਵਾਜ ਨੂੰ ਦਬਾਉਣ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ਦੀ ਜਨਤਾ ਭਾਜਪਾ-ਜੇਜੇਪੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣੇਗੀ | ਜਨ ਸਭਾ ਨੂੰ ਸੰਬੋਧਨ ਹੁੰਦਿਆਂ ਸਾਬਕਾ ਸੰਸਦੀ ਸਕੱਤਰ ਢਿੱਲੂ ਰਾਮ ਬਾਜੀਗਰ ਨੇ ਹੱਥ ਮਿਲਾਉਣ ਦੇ ਸੰਕਲਪ ਬਾਰੇ ਦੱਸਿਆ | ਸਾਬਕਾ ਸੰਸਦੀ ਸਕੱਤਰ ਬਾਜੀਗਰ ਨੇ ਜਨਤਕ ਮੀਟਿੰਗ ਵਿਚ ਪਹੁੰਚੇ ਸਮੂਹ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਸੁਧੀਰ ਨੈਨ, ਸੂਬਾ ਪ੍ਰੈਸ ਬੁਲਾਰੇ ਪਵਨ ਜਗਤ, ਰਾਹੁਲ ਗਾਂਧੀ ਆਰਗੇਨਾਈਜੇਸ਼ਨ ਦੇ ਸੂਬਾ ਪ੍ਰਧਾਨ ਲਾਲੀ ਸਰਮਾ ਹਠਿਆਣਾ ਦੇ ਨੌਜਵਾਨ ਆਗੂ ਜਗਤ ਸਿੰਘ ਬਾਜੀਗਰ, ਦਿਲਬਾਗ ਸਿੰਘ, ਪ੍ਰਦੀਪ ਕੁਮਾਰ, ਹਰਮਨ, ਪ੍ਰਦੀਪ, ਸਲਵਾਰਾ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਧਰਮਵੀਰ ਹਠ ਜੋੜੋ ਯਾਤਰਾ ਦੌਰਾਨ ਡਾ. ਕਾਲਾ ਪਹਿਲਵਾਨ, ਮਹਾਂਵੀਰ ਸਿੰਘ, ਬਬਲ ਸਰਪੰਚ, ਅਮਰਜੀਤ ਸਿੰਘ, ਕਾਹਰ ਸਿੰਘ, ਜੈਲ ਸਿੰਘ, ਮਨਜੀਤ ਸਮੇਤ ਹੋਰ ਵੀ ਪਾਰਟੀ ਦੇ ਅਹੁਦੇਦਾਰ ਹਾਜਰ ਸਨ |
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਪੰਚਾਇਤ ਭਵਨ 'ਚ ਭਾਰਤੀ ਏਕਤਾ ਵਿਆਰਥੀ ਸੰਗਠਨ ਤੇ ਹਰਿਆਣਾ ਕਲਾ ਪਰਿਸ਼ਦ ਵਲੋਂ ਸ਼ਹੀਦੀ ਦਿਵਸ ਦੇ ਸਬੰਧ ਵਿੱਚ 'ਇਕ ਸ਼ਾਮ ਸ਼ਹੀਦਾਂ ਦੇ ਨਾਂ' ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਧੀਕ ...
ਕਾਲਾਂਵਾਲੀ/ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਦੋ-ਤਿੰਨ ਦਿਨਾਂ ਤੋਂ ਚੱਲ ਰਹੀ ਤੇਜ਼ ਹਵਾ ਅਤੇ ਮੀਂਹ ਨਾਲ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਅੱਜ ਪਿੰਡ ਪੰਨੀਵਾਲਾ ਰੁਲਦੂ, ਔਢਾਂ, ਖਿਉਵਾਲੀ, ਆਨੰਦਗੜ੍ਹ, ...
ਮੁਫ਼ਤ ਹੋਮਿਓਪੈਥਿਕ ਮੈਡੀਕਲ ਜਾਂਚ ਕੈਂਪ 'ਚ ਸ਼ਿਰਕਤ ਕਰਨ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ | ਤਸਵੀਰ : ਨਿਮਰ
ਯਮੁਨਾਨਗਰ, 20 ਮਾਰਚ (ਗੁਰਦਿਆਲ ਸਿੰਘ ਨਿਮਰ)- ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ...
ਰਤੀਆ, 20 ਮਾਰਚ (ਬੇਅੰਤ ਕੌਰ ਮੰਡੇਰ)- ਖ਼ਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਰਤੀਆ ਵਿਖੇ ਸੜਕ ਸੁਰੱਖਿਆ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਮਕਸਦ ਬੱਚਿਆਂ ਅਤੇ ਨੌਜਵਾਨਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ | ਇਸ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਪੁਲਿਸ ਲਾਈਨ ਨੇੜਿਓਾ ਇਕ ਨਾਜਾਇਜ਼ ਪਿਸਤੌਲ ਤੇ ਚਾਰ ਕਾਰਤੂਸ਼ਾਂ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਚਾਮਲ ਵਲੋਂ ਕੀਤੀ ਗਈ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਗਸ਼ਤ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨਾਂ ਦੀ ਪਛਾਣ ਸੰਜੀਵ ਕੁਮਾਰ ਤੇ ਸੁਰੇਸ਼ ਕੁਮਾਰ ਵਾਸੀ ਪਿੰਡ ...
ਨਵੀਂ ਦਿੱਲੀ, 20 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੰਸਥਾ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵਲੋਂ 'ਇਤਿਹਾਸ ਵਿਚ ਸਿੱਖ ਬੀਬੀਆਂ' ਵਿਸ਼ੇ ਬਾਰੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ...
ਨਵੀਂ ਦਿੱਲੀ, 20 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਾਤਾ ਸੁੰਦਰੀ ਜੀ ਕੰਪਲੈਕਸ ਵਿਚ ਸਟਾਫ ਕੁਆਟਰਾਂ ਦੀ ਉਸਾਰੀ ਦਾ ਸ਼ੁਰੂਆਤ ਕੀਤੀ ਗਈ | ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕਮੇਟੀ ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਪ੍ਰਸਿੱਧ ਲੇਖਕ ਸੁਰਜੀਤ ਸਿੰਘ ਆਰਟਿਸਟ ਦੀ ਲਿਖੀ ਪੁਸਤਕ 'ਅੰਤ-ਅਨੰਤ' (ਕਾਵਿ ਰਚਨਾ) ਦਿੱਲੀ ਦੇ ਸ਼ਿਵ ਨਗਰ ਵਿਖੇ ਲੋਕ-ਅਰਪਣ ਕੀਤੀ ਗਈ, ਜਿਸ ਦੇ ਪ੍ਰਕਾਸ਼ਕ ਸੱਚੇ ਪਾਤਸ਼ਾਹ ਪ੍ਰਕਾਸ਼ਨ ਨਵੀਂ ਦਿੱਲੀ ਹਨ | ਇਸ ਪੁਸਤਕ ਨੂੰ ...
ਨਵੀਂ ਦਿੱਲੀ, 20 ਮਾਰਚ (ਜਗਤਾਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ, ਇੰਗਲੈਂਡ 'ਚ ਭਾਰਤੀ ਸਫ਼ਾਰਤਖਾਨੇ 'ਤੇ ਲੱਗੇ ਭਾਰਤੀ ਤਿਰੰਗੇ ਨੂੰ ਉਤਾਰਨ ਦੀ ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦਿੱਲੀ ਵਿਖੇ ਸਾਲਾਨਾ ਯੁਵਕ ਮੇਲਾ ਲਿਸ਼ਕਾਰਾ-23 ਕੀਤਾ ਗਿਆ, ਜਿਸ ਦੀ ਸ਼ੁਰੂਆਤ ਦਿੱਲੀ ਯੂਨੀਵਰਸਿਟੀ ਦੇ ਡੀਨ ਕਲਚਰਲ ਪ੍ਰੋ. ਰਵੀ ਰਵਿੰਦਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ | ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪ ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬੁਰਾੜੀ ਦੇ ਇਲਾਕੇ ਸੰਤ ਨਗਰ ਵਿਖੇ ਇਕ ਘਰ 'ਚ ਲੋਹੇ ਦੇ ਡਬਲ ਮਜਬੂਤ ਗੇਟ ਲੱਗਿਆ ਹੋਇਆ ਸੀ ਅਤੇ ਉਸ ਤੇ ਕਾਫ਼ੀ ਮੋਟੇ ਤੇ ਜਾਨਦਾਰ ਤਾਲੇ ਲੱਗੇ ਹੋਏ ਸਨ ਪਰ ਚੋਰ ਗੇਟ 'ਤੇ ਲੱਗੇ ਤਾਲੇ ਕੱਟ ਕੇ ਅੰਦਰ ਵੜ੍ਹ ਗਏ ਅਤੇ ...
ਸ਼ਿਵ ਸ਼ਰਮਾ ਜਲੰਧਰ, 20 ਮਾਰਚ- ਸ਼ਹਿਰ ਵਿਚ ਕਰੋੜਾਂ ਦੀਆਂ ਬਣਦੀਆਂ ਗਲੀਆਂ ਅਤੇ ਸੜਕਾਂ ਦੀ ਜਾਂਚ ਕਰਨ ਲਈ ਨਿਗਮ ਕੋਲ ਕੋਈ ਏਜੰਸੀ ਮੌਜੂਦ ਨਹੀਂ ਹੈ ਜਦਕਿ ਇਹ ਕੰਮ ਕਰਨ ਵੇਲੇ ਤਾਂ ਨਿਗਮ ਦਾ ਅਪਣਾ ਚੈਕਿੰਗ ਸਟਾਫ਼ ਵੀ ਮੌਕੇ 'ਤੇ ਨਹੀਂ ਹੁੰਦਾ ਹੈ ਜਿਸ ਕਰਕੇ ਸ਼ਹਿਰ ਵਿਚ ...
ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ) - ਸਤਲੁਜ ਅਕੈਡਮੀ ਆਫ਼ ਪੀਡੀਐਟਰਿਕਸ ਪੰਜਾਬ ਵਲੋਂ ਸਕੂਲੀ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੱਚਿਆਂ ਦੇ ਮਾਹਿਰ ਡਾਕਟਰ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ | ਸੰਸਥਾ ਦੇ ਸੂਬਾ ਪ੍ਰਧਾਨ ਡਾ. ...
ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ) - ਸਥਾਨਕ ਨਿਊ ਗੌਤਮ ਨਗਰ 'ਚ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਸੰਨ੍ਹ ਮਾਰ ਕੇ ਉਸ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ...
ਕਾਲਾਂਵਾਲੀ/ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੱਤਾਖੇੜਾ ਵਿਚ ਪਾਈਪ ਲਾਈਨ ਵਿਛਾਉਂਦੇ ਸਮੇਂ ਮਿੱਟੀ ਦਾ ਢੇਰ ਡਿੱਗਣ ਕਾਰਨ ਨੌਜਵਾਨ ਵਿਨੋਦ (30) ਦੀ ਮੌਤ ਹੋ ਗਈ | ਪਿੰਡ ਦੇ ਸਰਪੰਚ ਲੀਲਾਧਰ ਨੇ ਦੱਸਿਆ ਕਿ ਰਾਜਪੁਰਾ-ਬਣਵਾਲਾ ਰੋਡ 'ਤੇ ਵੇਦ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ 'ਚ ਪਏ ਦਰਮਿਆਨੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਮੀਂਹ ਤੇ ਤੇਜ ਹਵਾਵਾਂ ਨਾਲ ਕਈ ਥਾਈਾ ਕਣਕਾਂ ਡਿੱਗ ਪਈਆਂ ਹਨ ਅਤੇ ਸਰ੍ਹੋਂ ਦੀ ਪੱਕੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ | ਵੱਖ-ਵੱਖ ਪਿੰਡਾਂ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਪੁਲੀਸ ਪ੍ਰਸ਼ਾਸਨ ਨੇ 70 ਦੇ ਕਰੀਬ ਸ਼ਕੀ ਵਿਅਕਤੀਆਂ ਦਾ ਅਸਲਾ ਲਾਈਸੈਂਸ ਰੱਦ ਕਰਨ ਦੀ ਡਿਪਟੀ ਕਮਿਸ਼ਨਰ ਨੂੰ ਸਿਫਰਸ਼ ਕੀਤੀ ਹੈ | ਹੋਰ ਵੀ ਕਈ ਵਿਅਕਤੀਆਂ ਦੀਆਂ ਗਤੀਵਿਧੀਆਂ ਬਾਰੇ ਪੁਲੀਸ ਜਾਂਚ ਕਰ ਰਹੀ ਹੈ | ਇਹ ਜਾਣਕਾਰੀ ...
ਡੱਬਵਾਲੀ, 20 ਮਾਰਚ (ਇਕਬਾਲ ਸ਼ਾਂਤ)- ਬਿਸ਼ਨੋਈ ਸਮਾਜ ਅਤੇ ਡੱਬਵਾਲੀ ਦੀ ਹੋਰ ਸੰਸਥਾਵਾਂ ਨੇ ਸਿਰਸਾ ਜਿਲ੍ਹੇ ਵਿੱਚ ਏਅਰ ਗੰਨ ਫੈਕਟਰੀ ਨਾ ਲਗਾਉਣ ਦੇਣ ਦੀ ਮੰਗ ਕੀਤੀ ਹੈ | ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ (ਹਰਿਆਣਾ ਪ੍ਰਦੇਸ਼) ਦੇ ਪ੍ਰਧਾਨ ਇੰਦਰਜੀਤ ਬਿਸ਼ਨੋਈ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਪੋਰਟ ਦੇ ਅਧਾਰ 'ਤੇ ਪੰਜ ਅਸਲਾ ਧਾਰਕਾਂ ਦੇ ਲਾਈਸੈਂਸ ਰੱਦ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਚੋਣਾਂ ਵਿੱਚ ਆਪਣੇ ਲਾਈਸੈਂਸੀ ਹਥਿਆਰ ਜਮ੍ਹਾਂ ਨਾ ...
ਕਾਲਾਂਵਾਲੀ/ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੜਾਗੁੜ੍ਹਾ ਦੇ ਸਰਕਾਰੀ ਗਰਲਜ਼ ਪ੍ਰਾਇਮਰੀ ਸਕੂਲ ਵਿਖੇ ਵਿਦਿਆਰਥਣ ਸਨਮਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਬੜਾਗੁੜ੍ਹਾ ਦੀ ਸਰਪੰਚ ਸੁਖਵਿੰਦਰ ਕੌਰ ਤੇ ਜਗਦੀਸ਼ ਸਿੰਘ ਨੇ ਵਿਸ਼ੇਸ਼ ਤੌਰ 'ਤੇ ...
ਡੱਬਵਾਲੀ , 20 ਮਾਰਚ (ਇਕਬਾਲ ਸਿੰਘ ਸ਼ਾਂਤ)- ਔਰਤਾਂ ਤੋਂ ਸੋਨੇ ਦੀਆਂ ਬਾਲੀਆਂ ਅਤੇ ਗਹਿਣਾ ਖੋਹਿਆ ਝਪਟੀ ਮਾਮਲੇ ਵਿਚ ਗਿ੍ਫ਼ਤਾਰ ਦੋਵੇਂ ਮੁਲਜਮਾਂ ਨੇ ਪੁਲਿਸ ਰਿਮਾਂਡ ਦੌਰਾਨ ਸੋਨੇ ਦੀਆਂ ਵਾਲੀਆਂ ਤੇ ਗਹਿਣੇ ਲੁੱਟ-ਖਸੁੱਟ ਦੀ 17 ਵਾਰਦਾਤਾਂ ਕਬੂਲੀਆਂ ਹਨ | ਡੱਬਵਾਲੀ ...
ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)-ਕੈਨੇਡਾ ਸਰਕਾਰ ਵਲੋਂ ਪਿਛਲੇ ਦਿਨੀਂ 700 ਦੇ ਕਰੀਬ ਵਿਦਿਆਰਥੀਆਂ ਨੂੰ ਡਿਪੋਟ ਕਰਨ ਦੀ ਆ ਰਹੀ ਖ਼ਬਰ ਦੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡਾ ਸਰਕਾਰ ਨਾਲ ਤੁਰੰਤ ਗੱਲ ਕਰਨੀ ਚਾਹੀਦੀ ਹੈ, ...
ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)-ਬੀਤੀ ਰਾਤ ਨੂੰ ਅਮਰਕੋਟ ਸਥਿਤ ਆਰ.ਐਸ. ਮੋਟਰ ਏਜੰਸੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਏਜੰਸੀ ਦਾ ਸ਼ਟਰ ਤੋੜ ਕੇ ਅੰਦਰ ਪਈ ਅਲਮਾਰੀ 'ਚੋਂ 1 ਲੱਖ 70 ਹਜ਼ਾਰ 10 ਰੁਪਏ ਤੇ ਇਕ ਹੀਰੋ ਕੰਪਨੀ ਦੀ ਵੀ.ਆਈ.ਸੀ. ਟੂਲ ਕਿੱਟ ...
ਝਬਾਲ, 20 ਮਾਰਚ (ਸੁਖਦੇਵ ਸਿੰਘ)¸ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੰਨਣ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੇ ਗਏ ਅੰਗਾਂ ਨੂੰ ਲੈ ਕੇ ਦੂਜੇ ਦਿਨ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ, ਸ੍ਰੀ ਗੁਰੂ ...
ਅੰਮਿ੍ਤਸਰ, 20 ਮਾਰਚ (ਹਰਮਿੰਦਰ ਸਿੰਘ)-ਪੰਜਾਬ ਨਾਟਸ਼ਾਲਾ ਦੇ 10 ਰੋਜ਼ਾ ਸਿਲਵਰ ਜੁਬਲੀ ਸਮਾਗਮ ਦੇ ਤੀਸਰੇ ਦਿਨ ਨਾਟਕ 'ਚੁਲਬੁਲਾ ਚੇਖਾਬ' ਦਾ ਮੰਚਨ ਕੀਤਾ ਗਿਆ, ਜਿਸ ਨੂੰ ਸਪਰਸ਼ ਥੀਏਟਰ ਗਰੁੱਪ ਅਬੋਹਰ ਦੇ ਕਲਾਕਾਰਾਂ ਵਲੋਂ ਗੌਰਵ ਵਿੱਜ ਦੇ ਨਿਰਦੇਸ਼ਨ ਹੇਠ ਪੇਸ ਕੀਤਾ ...
ਖੇਮਕਰਨ, 20 ਮਾਰਚ (ਰਾਕੇਸ਼ ਬਿੱਲਾ)¸ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਮੰਗਤ ਰਾਮ ਗੁਲਾਟੀ ਜਿਨ੍ਹਾਂ ਦੇ ਪੈਰ ਦਾ ਬੀਤੇ ਦਿਨੀਂ ਅਪ੍ਰੇਸ਼ਨ ਹੋਇਆ ਸੀ, ਉਨ੍ਹਾਂ ਦਾ ਅੱਜ ਹੱਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਸਾਥੀਆਂ ਸਮੇਤ ਉਚੇਚੇ ਤੌਰ 'ਤੇ ਉਨ੍ਹਾਂ ਦੇ ਘਰ ...
ਖੇਮਕਰਨ, 20 ਮਾਰਚ (ਰਾਕੇਸ਼ ਬਿੱਲਾ)-ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ ਤੇ ਡੀ.ਆਈ.ਓ. ਡਾ. ਰਵਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੂਹਿਕ ਸਿਹਤ ਕੇਂਦਰ ਖੇਮਕਰਨ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਦਮ ਸੂਦ ਦੀ ਯੋਗ ਅਗਵਾਈ ਹੇਠ ਬਲਾਕ ...
ਅੰਮਿ੍ਤਸਰ, 20 ਮਾਰਚ (ਗਗਨਦੀਪ ਸ਼ਰਮਾ)-ਰਣਜੀਤ ਐਵੀਨਿਊ ਦੀ ਮਾਰਕੀਟ ਤੋਂ ਐਕਟਿਵਾ ਚੋਰੀ ਹੋਣ ਦੀ ਖ਼ਬਰ ਹੈ | ਨੇਹਾ ਲੂਥਰਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੀ ਐਕਟਿਵਾ ਨੰਬਰ ਪੀ ਬੀ 02-ਸੀ.ਐਮ-3144 'ਤੇ ਸਵਾਰ ਹੋ ਕੇ ਰਣਜੀਤ ਐਵੀਨਿਊ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX