ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ/ਜੋਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਲੁਧਿਆਣਾ ਜ਼ੋਨ ਡੀ. ਸਥਿਤ ਕਾਂਗਰਸੀ ਕੌਂਸਲਰਾਂ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੰਜੇ ਤਲਵਾੜ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ | ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕੌਂਸਲਰਾਂ ਦੇ ਵਿਕਾਸ ਕਾਰਜਾਂ ਨੂੰ ਰੋਕਿਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁੰਦਰ ਸ਼ਾਮ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ, ਕੌਂਸਲਰ ਮਮਤਾ ਆਸ਼ੂ, ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਬਲਜਿੰਦਰ ਬੰਟੀ, ਕੌਂਸਲਰ ਪੂਨਮ ਮਲਹੋਤਰਾ, ਕੌਂਸਲਰ ਰੁਪਿੰਦਰ ਕੌਰ ਸੰਧੂ, ਕੌਂਸਲਰ ਬਲਜਿੰਦਰ ਕੌਰ, ਕੌਂਸਲਰ ਮਨੀ ਗਰੇਵਾਲ, ਕੌਂਸਲਰ ਰੋਕੀ ਭਾਟੀਆ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਹਰਜਿੰਦਰਪਾਲ ਲਾਲੀ, ਕੌਂਸਲਰ ਗੁਰਪ੍ਰੀਤ ਗੋਪੀ, ਕੌਂਸਲਰ ਸੁਖਦੇਵ ਸ਼ੀਰਾ, ਕੌਂਸਲਰ ਸਤਪਾਲ ਲੋਹਾਰਾ, ਹਲਕਾ ਦੱਖਣੀ ਇੰਚਾਰਜ ਇਸ਼ਵਰਜੋਤ ਚੀਮਾ, ਜਗਮੀਤ ਸਿੰਘ ਸੋਨੀ, ਨਰੇਸ਼ ਸ਼ਰਮਾ, ਰੁਪਿੰਦਰਪਾਲ ਸ਼ੀਲਾ ਦੁੱਗਰੀ, ਜਰਨੈਲ ਸਿੰਘ ਸ਼ਿਮਲਾਪੁਰੀ, ਨਿਰਮਲ ਕੈੜਾ, ਇਕਬਾਲ ਸਿੰਘ ਸੋਨੂੰ ਡੀਕੋ, ਜਤਿੰਦਰ ਸਿੰਘ ਧੁੰਨਾ ਆਦਿ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਸੰਜੇ ਤਲਵਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਵਿਕਾਸ ਕਾਰਜਾਂ 'ਚ ਰੋੜੇ ਡਾਹ ਰਹੀ ਹੈ, ਜਦੋਂ ਕਿ ਕੌਂਸਲਰ ਕੋਟੇ ਦੇ ਕੰਮ ਪਿਛਲੀ ਸਰਕਾਰ ਸਮੇਂ ਦੇ ਪਾਸ ਹੋਏ ਹਨ, ਜੋ ਕਿ ਚੋਣਾਂ ਕਾਰਨ ਬੰਦ ਕੀਤੇ ਗਏ ਸਨ, ਪਰ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਚਾਲੂ ਨਹੀਂ ਹੋਏ | ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ 'ਤੇ ਨਿਗਮ ਵਲੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਕੰਮ ਰੋਕਿਆ ਜਾ ਰਿਹਾ ਹੈ, ਜਿਸ ਨੂੰ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਜੇਕਰ ਨਿਗਮ ਕਮਿਸ਼ਨਰ ਨੇ ਅਗਲੇ ਦੋ ਦਿਨਾਂ ਤੱਕ ਵਰਕ ਆਰਡਰ ਨਾ ਪਾਸ ਕੀਤੇ ਤਾਂ ਪਾਰਟੀ ਸੀਨੀਅਰ ਲੀਡਰਸ਼ਿਪ ਅਤੇ ਕੌਂਸਲਰਾਂ ਨਾਲ ਮਿਲ ਕੇ ਅਗਲੀ ਰਣਨੀਤੀ ਦਾ ਐਲਾਨ ਕਰੇਗੀ | ਕੌਂਸਲਰਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਲ ਨਵੰਬਰ-ਦਸੰਬਰ 2021 ਦੇ ਪਾਸ ਹੋਏ ਕੰਮਾਂ ਨੂੰ ਸਵਾ-ਢੇਡ ਸਾਲ ਹੋਣ ਦੇ ਬਾਵਜੂਦ ਸਰਕਾਰ ਨੇ ਕੋਈ ਵੀ ਕੰਮ ਸ਼ੁਰੂ ਨਹੀਂ ਕਰਵਾਇਆ, ਜਿਸ ਤੋਂ ਸਪਸ਼ਟ ਹੈ ਕਿ ਮੌਜੂਦਾ ਪੰਜਾਬ ਸਰਕਾਰ ਦੀ ਨੀਅਤ ਅਤੇ ਨੀਤੀ 'ਚ ਖੋਟ ਹੈ |
ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਵਿਸ਼ਵ ਜੰਗਲਾਤ ਦਿਵਸ 2023 ਮੌਕੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਕਰਵਾਏ ਗਏ ਸਮਾਗਮ ਦੌਰਾਨ 'ਲੁਧਿਆਣਾ ਦੇ ਆਲੇ-ਦੁਆਲੇ ਜੰਗਲ' ਸਿਰਲੇਖ ਹੇਠ ਡਾਕੂਮੈਂਟਰੀ ਫ਼ਿਲਮ 'ਤੇ ਪਿਕਟੋਰੀਅਲ ਕਿਤਾਬਚਾ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ...
ਲੁਧਿਆਣਾ 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ਹੈ | ਕਰੀਬ 2 ਹਫ਼ਤੇ ਪਹਿਲਾਂ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਨੇ ...
ਲੁਧਿਆਣਾ, 21 ਮਾਰਚ (ਭੁਪਿੰਦਰ ਸਿੰਘ ਬੈਂਸ)-ਹਲਕਾ ਵਾਰਡ ਨੰਬਰ 44 ਦੇ ਫੇਜ-1 ਦੁਗਰੀ ਐਲ ਆਈ ਜੀ ਫਲੈਟ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਸੇਵਕ ਵਲੋਂ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ ਗਿਆ | ਉਕਤ ਇਲਾਕੇ 'ਚ ਪਿਛਲੇ ਲੰਬੇ ਸਮੇਂ ਤੋਂ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਸਿੱਖ ਕੌਮ ਦੇ ਮਹਾਨ ਵਿਦਵਾਨ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵਲੋਂ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬਾਬਾ ਨੰਦ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ 33ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਵਿਚ ਸਿੱਖ ਕੌਮ ਦੇ ਮਹਾਨ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਮਾਲਵਾ ਸੱਭਿਆਚਾਰ ਮੰਚ ਵਲੋਂ ਵਿਸ਼ਵ ਕਵਿਤਾ ਦਿਵਸ ਮੌਕੇ ਵਿਚਾਰ-ਵਟਾਂਦਰਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੱਜ ਜਦ ਵਿਸ਼ਵ ਕਵਿਤਾ ਦਿਵਸ ਨੂੰ ...
ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਪਾਰਟੀ ਵਲੋਂ ਕੇਂਦਰ ਤੇ ਪੰਜਾਬ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਰਮਜ਼ਾਨ ਦਾ ਪਵਿੱਤਰ ਮਹੀਨਾ 23 ਮਾਰਚ ਤੋਂ ਸ਼ੁਰੂ ਹੋਣ 'ਤੇ ਮੁਸਲਿਮ ਭਾਈਚਾਰੇ 'ਚ ਭਾਰੀ ਉਤਸ਼ਾਹ ਹੈ ਅਤੇ ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਕਿਉਂਕਿ ਰਮਜ਼ਾਨ ਦਾ ਮਹੀਨਾ ਮੁਸਲਮਾਨਾਂ ਲਈ ਬੜੀਆਂ ਰਹਿਮਤਾਂ ...
ਲੁਧਿਆਣਾ, 21 ਮਾਰਚ (ਪਰਮਿੰਦਰ ਸਿੰਘ ਆਹੂਜਾ)-9 ਸਾਲ ਦੀ ਮਾਸੂਮ ਬਾਲੜੀ ਨਾਲ ਜਬਰ ਜਨਾਹ ਕਰਨ ਵਾਲੇ ਮਤਰੇਏ ਪਿਓ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਇਸ ਮਾਮਲੇ 'ਚ ਥਾਣਾ ਫੇਸ-8 ਮੋਹਾਲੀ ਦੀ ਪੁਲਿਸ ਨੇ ਬੱਚੀ ਦੀ ਨਾਨੀ ਦੀ ਸ਼ਿਕਾਇਤ 'ਤੇ ਬਚਿੱਤਰ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਜੈ ਮਾਂ ਵੈਸ਼ਨੰੂ ਦੇਵੀ ਕਲੱਬ ਸਲੇਮ ਟਾਬਰੀ ਵਲੋਂ ਪ੍ਰਧਾਨ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ 142ਵੀਂ ਬੱਸ ਰਵਾਨਾ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਿਲ ਸਨ | ਇਸ ਮੌਕੇ ਜਗਜੀਤ ...
ਲੁਧਿਆਣਾ, 21 ਮਾਰਚ (ਭੁਪਿੰਦਰ ਸਿੰਘ ਬੈਂਸ/ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਵਿਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਨਗਰ ਨਿਗਮ ਵਲੋਂ ਜ਼ਮੀਨੀ ਪੱਧਰ 'ਤੇ ਕੰਮ ਮੁਕੰਮਲ ਕਰਨ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਠੇਕੇਦਾਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ...
ਲੁਧਿਆਣਾ, 21 ਮਾਰਚ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸੂਬੇ ਦੇ ਉਦਯੋਗਿਕ ਹੱਬ ਵਿਚ ਫਾਇਰ ਸੇਫਟੀ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਵਸਨੀਕਾਂ ਨੂੰ ਫਾਇਰ ਬਿ੍ਗੇਡ ਤੋਂ ਫਾਇਰ ਸੇਫਟੀ ਐਨ.ਓ.ਸੀ. ...
ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਚ ਸਥਿਤ ਆਈ.ਸੀ.ਏ.ਆਰ. ਸੀਫੇਟ ਵਿਖੇ 'ਸਟੋਰੇਜ-ਪੈਸਟ ਮੈਨੇਜਮੈਂਟ ਪ੍ਰਯੋਗਸ਼ਾਲਾ' ਦਾ ਉਦਘਾਟਨ ਕੀਤਾ ਗਿਆ | ਸਟੋਰ ਕੀਤੇ ਅਨਾਜ ਅਤੇ ਪ੍ਰੋਸੈਸਡ ਉਤਪਾਦਾਂ ਵਿਚ ਕੀੜੇ-ਮਕੌੜਿਆਂ ਦਾ ਹਮਲਾ ...
ਸਮਰਾਲਾ, 21 ਮਾਰਚ (ਗੋਪਾਲ ਸੋਫਤ)-ਕਬੱਡੀ ਦੇ ਚਮਕਦੇ ਸਿਤਾਰੇ ਰਹੇ ਜਸਦੇਵ ਸਿੰਘ ਗੋਲਾ (ਯੂ.ਐੱਸ. ਏ.), ਜੋ 10 ਮਾਰਚ ਨੂੰ ਇੱਕ ਦੁਰਘਟਨਾ ਵਿਚ ਅਕਾਲ ਚਲਾਣਾ ਕਰ ਗਏ ਸਨ, ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਝਾੜ ਸਾਹਿਬ ਵਿਖੇ ਰਾਜਸੀ, ਧਾਰਮਿਕ ਤੇ ਸਮਾਜਿਕ ਆਗੂਆਂ, ਪੰਜਾਬ ਅਤੇ ...
ਲਾਡੋਵਾਲ, 21 ਮਾਰਚ (ਬਲਬੀਰ ਸਿੰਘ ਰਾਣਾ)-ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 132ਵਾਂ ਜਨਮ ਦਿਵਸ ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਧੰਨ ਮਾਤਾ ਕਲਸਾਂ ਸਤਨਾਮ ਕੇਂਦਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਨ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ 'ਚ ਲੁਧਿਆਣਾ ਦੇ ਕੌਂਸਲਰਾਂ ਦਾ ਵਫ਼ਦ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਕੈਂਪ ਦਫ਼ਤਰ ਵਿਖੇ ਮਿਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੀਆਂ ਪ੍ਰਮੁੱਖ ...
ਲੁਧਿਆਣਾ, 21 ਮਾਰਚ (ਸਲੇਮਪੁਰੀ)-ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਜ਼ਿਲੇ੍ਹ ਭਰ ਵਿਚ ਵਿਸ਼ੇਸ਼ ਟੀਕਾਕਰਨ ਹਫ਼ਤਾ 20 ਤੋਂ 25 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਵਿਭਾਗ ਅਨੁਸਾਰ ਇਸ ਹਫ਼ਤੇ ਦਾ ਮੁੱਖ ਉਦੇਸ਼ 5 ਸਾਲ ਤੱਕ ਉਮਰ ਦੇ ਬੱਚਿਆਂ ਅਤੇ ਗਰਭਵਤੀ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸਰਕੂਲਰ ਰੋਡ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ | ਇਸ ਪ੍ਰੋਜੈਕਟ 'ਤੇ 99 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਕ ਵਿਖੇ ਚੇਤ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਗੁਰਦੀਪ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਜਦੋਂ ਦੀ ਪੰਜਾਬ ਵਿਚ ਸੱਤਾ ਵਿਚ ਆਈ ਹੈ, ਸੂਬੇ ਵਿਚ ਭਿ੍ਸ਼ਟਾਚਾਰ ਖਤਮ ਹੋਣ ਦੀ ਬਜਾਏ ਹੋਰ ਜਿਆਦਾ ਵਧ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਵਾਰਡ ਨੰ. 52 ਅਧੀਨ ਪੈਂਦੇ ਮੁਹੱਲਾ ਮੁਸ਼ਤਾਕ ਗੰਜ ਗੋਲਾ ਫ਼ੈਕਟਰੀ ਦੇ ਸਾਹਮਣੇ ਇਲਾਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਵਲੋਂ ਵਾਰਡ ਅਧੀਨ ਆਉਂਦੀਆਂ 6 ਪਾਰਕਾਂ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ਵਿਚ ਦਿੱਲੀ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ | ਅਰੋੜਾ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਰੇਲ ਮੰਤਰੀ ਨਾਲ ਮੀਟਿੰਗ ਦੌਰਾਨ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਭਾਈ ਦਇਆ ਸਿੰਘ ਜੀ ਸੰਤ ਸੇਵਕ ਜੱਥੇ ਵਲੋਂ ਹਰ ਸਾਲ ਦੀ ਤਰ੍ਹਾਂ ਪੰਜ ਮਹਾਂਪੁਰਖਾਂ ਜੱਥੇਦਾਰ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ, ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਲੰਗਰ ਵਾਲੇ, ਬਾਬਾ ਤੇਜਾ ਸਿੰਘ ਭੋਰਾ ਸਾਹਿਬ, ਬਾਬਾ ਹਰਜਿੰਦਰ ...
ਲੁਧਿਆਣਾ, 21 ਮਾਰਚ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੋੜਵੰਦਾਂ ਨੂੰ ਮੁਫਤ ਕਣਕ ਵੰਡਣ ਦਾ ਕੰਮ ਆਰੰਭ ਹੋ ਗਿਆ ਹੈ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿਚ ਇਹ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ...
ਆਲਮਗੀਰ, 21 ਮਾਰਚ (ਜਰਨੈਲ ਸਿੰਘ ਪੱਟੀ)-ਤਖਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੇ ਆਦੇਸ਼ਾਂ ਅਨੁਸਾਰ ਸੰਪ੍ਰਦਾਇ ਕਾਰ ਸੇਵਾ ਪਟਿਆਲਾ ਵਲੋਂ ਤਖਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਵਿਖੇ ਨਵੀਂ ਬਣਨ ਵਾਲੀ ਰਿਹਾਇਸ਼ੀ ਸਰਾਂ ਦੀ ...
ਲੁਧਿਆਣਾ, 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਅਜੇ ਕੁਮਾਰ ਅਤੇ ਡੇਵਿਡ ਵਾਸੀ ਮੁਹੱਲਾ ਪੀਰੂ ਬੰਦਾ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ...
ਲੁਧਿਆਣਾ, 21 ਮਾਰਚ (ਸਲੇਮਪੁਰੀ)-ਪੈਨਸ਼ਨਰ ਭਵਨ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਪੈਨਸ਼ਨਰਜ਼ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਚੇਅਰਮੈਨ ਦਲੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਵਿਭਾਗਾਂ ਦੀਆਂ ਪੈਨਸ਼ਨਰ ਜਥੇਬੰਦੀਆਂ ਦੇ ਅਹੁਦੇਦਾਰ ਸ਼ਾਮਿਲ ...
ਇਯਾਲੀ/ਥਰੀਕੇ, 21 ਮਾਰਚ (ਮਨਜੀਤ ਸਿੰਘ ਦੁੱਗਰੀ)-ਪਿੰਡ ਇਯਾਲੀ ਕਲਾਂ ਸਥਿਤ ਗੁਰਦੁਆਰਾ ਟਾਹਲੀਆਣਾ ਸਾਹਿਬ (ਬਾਬਾ ਸੱਜਣ ਜੀ ਦਾ ਖੂਹ) ਦੇ ਸਾਲਾਨਾ ਜੋੜ ਮੇਲੇ ਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ | ਸੰਤ ਬਾਬਾ ਨਰਿੰਦਰ ਸਿੰਘ ਅਤੇ ਬਾਬਾ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਸੀਵਰਮੈਨ ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦਾ ਇਕ ਵਫ਼ਦ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਸ਼ੈਨਾ ਅਗਰਵਾਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਇਕ ਮੰਗ ਪੱਤਰ ਵੀ ਨਿਗਮ ਕਮਿਸ਼ਨਰ ...
ਮਲੇਰਕੋਟਲਾ, 21 ਮਾਰਚ (ਮੁਹੰਮਦ ਹਨੀਫ਼ ਥਿੰਦ)-ਪ੍ਰਬੰਧਕੀ ਕਮੇਟੀ ਬੜੀ ਈਦਗਾਹ ਮਲੇਰਕੋਟਲਾ ਵਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਸਮਾਂ ਸਾਰਨੀ 23 ਮਾਰਚ ਦਿਨ ਵੀਰਵਾਰ ਨੂੰ ਪਹਿਲਾ ਰੋਜ਼ਾ ਸਵੇਰੇ 5:08 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:42 ...
ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁਜਰਖਾਨ ਕੈਂਪਸ ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਪੀ.ਜੀ. ਵਿਭਾਗ ਅੰਗਰੇਜ਼ੀ ਨੇ ਹਿੰਦੀ ਅਤੇ ਪੰਜਾਬੀ ਵਿਭਾਗਾਂ ਦੇ ਸਹਿਯੋਗ ਨਾਲ ਅੱਜ ਵਿਸ਼ਵ ਕਵਿਤਾ ...
ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਮਨੋਵਿਗਿਆਨ ਅਤੇ ਕਾਊਾਸਲਿੰਗ ਸੈੱਲ ਨੇ ਗਲੋਬਲ ਚਾਈਲਡ ਵੈਲਨੈੱਸ ਸੈਂਟਰ ਦੇ ਸਹਿਯੋਗ ਨਾਲ ਗਲੋਬਲ ਚਾਈਲਡ ਵੈਲਨੈੱਸ ਦਿਵਸ ਮਨਾਇਆ, ਜਿਸ ਦਾ ਵਿਸ਼ਾ ਖ਼ੁਸ਼ੀ ਦੇ ਨਾਲ ਇਕ ਤਰੀਕ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਥਾਨਕ ਸ਼ਾਖਾ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 132ਵੇਂ ਜਨਮ ਦਿਵਸ ਮਨਾਉਣ ਸੰਬੰਧੀ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਮਨੁੱਖਤਾ ਦੇ ਭਲੇ ਲਈ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਵਿਖੇ ਐਨ.ਐਸ.ਐਸ.ਵਿੰਗ ਦੇ ਪ੍ਰਾਜੈਕਟ ਪ੍ਰੋਗਰਾਮ ਅਫਸਰ ਪ੍ਰੋ. ਜਸਵੀਰ ਦੇ ਸਹਿਯੋਗ ਨਾਲ ਸੁਸਾਇਟੀ ਦੇ ਮੁੱਖ ਸੇਵਾਦਾਰ ...
ਭਾਮੀਆਂ ਕਲਾਂ, 21 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ 33 ਫੁੱਟਾ ਰੋਡ 'ਤੇ ਸਥਿਤ ਦਸਮੇਸ਼ ਕਲਾਂ ਦੀ ਸੜਕ ਦਾ ਉਦਘਾਟਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇੰਟਰਲਾਕ ਟਾਈਲਾਂ ਨਾਲ ਬਣਨ ਵਾਲੀ ਇਹ ਸੜਕ ...
ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਫਾਈਨ ਆਰਟਸ ਵਿਭਾਗ ਵਲੋਂ ਸ੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ਕੈਲੀਗ੍ਰਾਫ਼ੀ ਰਾਈਟਿੰਗ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ, ਸਵੈ-ਸਿੱਖਿਅਤ ਕਲਾਕਾਰ, ਕੈਲੀਗ੍ਰਾਫਰ ਤੇ ਫੋਟੋਗ੍ਰਾਫਰ ਦਵਿੰਦਰ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਇਨਸਾਨੀ ਕਦਰਾਂ ਕੀਮਤਾਂ 'ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ | ਇਹ ਪ੍ਰਗਟਾਵਾ ਰੋਟੇਰੀਅਨ ਡਾ. ਦੁਸ਼ਯਤ ਚੌਧਰੀ (ਡਿਸਟਿ੍ਕ ਗਵਰਨਰ 3070) ਨੇ ਬੀਤੀ ਸ਼ਾਮ ...
ਫੁੱਲਾਂਵਾਲ, 21 ਮਾਰਚ (ਮਨਜੀਤ ਸਿੰਘ ਦੁੱਗਰੀ)-ਦੀ ਲਲਤੋਂ ਕਲਾਂ ਜਨਤਾ ਕੋਆਪਰੇਟਿਵ ਖੇਤੀਬਾੜੀ ਬਹੁਮੰਤਵੀ ਸਭਾ ਲਿਮ ਵਲੋਂ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਗੁਰਜੋਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਸੁਖਚਰਨ ਸਿੰਘ ਸੋਢੀ ਆਡਿਟ ...
ਲੁਧਿਆਣਾ, 21 ਮਾਰਚ (ਕਵਿਤਾ ਖੁੱਲਰ)-ਕੇਂਦਰ ਸਰਕਾਰ ਦੀ ਸਕੀਮ ਮਾਡਲ ਕਰੀਅਰ ਸੈਂਟਰ (ਐਮ.ਸੀ.ਸੀ.) ਅਤੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੁਜ਼ਗਾਰ, ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਰਹਿਨੁਮਾਈ ਹੇਠ ਸਥਾਨਕ ਦਫ਼ਤਰ ਜ਼ਿਲ੍ਹਾ ...
ਲੁਧਿਆਣਾ, 21 ਮਾਰਚ (ਸਲੇਮਪੁਰੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਸੁਖਦੇਵ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ ਨਿਊ ਕੀਰਤੀ ਨਗਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਅੰਗਹੀਣਾਂ ਲਈ ਬਣਾਉਟੀ ਅੰਗ ਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 36 ਦੇ ਕਰੀਬ ਅੰਗਹੀਣਾਂ ਨੂੰ ਬਣਾਉਟੀ ...
ਲਾਡੋਵਾਲ, 21 ਮਾਰਚ (ਬਲਬੀਰ ਸਿੰਘ ਰਾਣਾ)-ਬੇਮੌਸਮੀ ਮੀਂਹ ਹਨੇਰੀ ਨੇ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਜਿਨ੍ਹਾਂ ਨੂੰ ਉਨ੍ਹਾਂ ਬੜੀ ਮਿਹਨਤ ਨਾਲ ਪਾਲਿਆ ਸੀ, ਨੂੰ ਮਿੰਟਾਂ 'ਚ ਧਰਤੀ 'ਤੇ ਵਿਸ਼ਾ ਦਿੱਤਾ, ਜਿਸ ਨੂੰ ਦੇਖ ਕਿਸਾਨਾਂ ਦੇ ਹੌਸਲੇ ਟੁੱਟਣ ਲੱਗ ਪਏ ਕਿਉਂਕਿ ...
ਲੁਧਿਆਣਾ, 21 ਮਾਰਚ(ਪੁਨੀਤ ਬਾਵਾ)-ਭੋਜਨ ਵਿਗਿਆਨ ਤੇ ਤਕਨਾਲੌਜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 'ਫ਼ੂਡ ਸੇਫਟੀ ਸੁਪਰਵਾਈਜ਼ਰ' ਬਾਰੇ ਆਨਲਾਈਨ ਮੁੱਢਲੀ ਸਿਖ਼ਲਾਈ ਦੇਣ ਲਈ ਸਮਾਗਮ ਕਰਵਾਇਆ ਗਿਆ | ਆਨਲਾਈਨ ਸਿਖ਼ਲਾਈ ਵਿਚ ਪੀ.ਏ.ਯੂ. ਤੋਂ ਇਲਾਵਾ ਵੱਖ-ਵੱਖ ...
ਲੁਧਿਆਣਾ, 21 ਮਾਰਚ(ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਵਲੋਂ ਐਮ. ਕਾਮ. ਤੇ ਬੀ.ਕਾਮ ਦੇ ਐਲਾਨੇ ਗਏ ਨਤੀਜੇ ਵਿਚ ਖ਼ਾਲਸਾ ਕਾਲਜ ਸਿਵਲ ਲਾਇਨਜ਼ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਕਾਲਜ ਦੀਆਂ ਚਾਰ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ 10 ...
ਭਾਮੀਆਂ ਕਲਾਂ, 21 ਮਾਰਚ (ਜਤਿੰਦਰ ਭੰਬੀ)-ਪੰਜਾਬ ਸਰਕਾਰ ਦਾ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜੋਰਾਵਰ ਸਿੰਘ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX