ਨੰਗਲ, 21 ਮਾਰਚ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਕਾਫ਼ੀ ਸਮੇਂ ਤੋਂ ਨੰਗਲ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿਚ ਤੇਦੂੰਆਂ ਘੁੰਮਣ ਕਾਰਨ ਲੋਕਾਂ ਵਿਚ ਜਿੱਥੇ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਬੀਤੀ ਰਾਤ ਸਰਕਾਰੀ ਆਈ. ਟੀ. ਆਈ. ਨੰਗਲ 'ਚ ਤੇਂਦੂਏ ਵਲੋਂ ਇੱਕ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੀ ਸੀ.ਸੀ.ਟੀ.ਵੀ. ਤਸਵੀਰ ਸਾਹਮਣੇ ਆਉਣ ਮਗਰੋਂ ਸਿੱਖਿਆਰਥੀ ਅਤੇ ਸਟਾਫ਼ ਸਹਿਮ ਦੇ ਸਾਏ 'ਚ ਹਨ | ਕਈ ਮਹੀਨਿਆਂ ਤੋਂ ਇਲਾਕੇ 'ਚ ਅਨੇਕਾਂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਇਸ ਤੇਂਦੂਏ ਨੂੰ ਜੰਗਲੀ ਜੀਵ ਵਿਭਾਗ ਫੜਨ ਵਿਚ ਅੱਜ ਤੱਕ ਨਾਕਾਮ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਬੀ. ਬੀ. ਐਮ. ਬੀ. ਦੇ ਇੱਕ ਡਾਕਟਰ ਦੀ ਸਰਕਾਰੀ ਕੋਠੀ ਵਿਚ ਵੀ ਇਸ ਵਲੋਂ ਇੱਕ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਜਿਸ ਮਗਰੋਂ ਜੰਗਲੀ ਜੀਵ ਵਿਭਾਗ ਵੱਲੋਂ ਉੱਥੇ ਦੌਰਾ ਕਰਕੇ ਇਸਨੂੰ ਫੜ ਣ ਲਈ ਪਿੰਜਰਾ ਲਗਾ ਦਿੱਤਾ ਸੀ | ਬੀਤੀ ਰਾਤ ਹੁਣ ਆਈ ਟੀ ਆਈ ਵਾਲੀ ਘਟਨਾ ਮਗਰੋਂ ਸਮੁੱਚੇ ਸਟਾਫ਼ ਅਤੇ ਸਿੱਖਿਆਰਥੀਆਂ ਵਿਚ ਵੀ ਸਹਿਮ ਦਾ ਮਾਹੌਲ ਹੈ | ਦੱਸਣਯੋਗ ਹੈ ਕਿ ਸਤਲੁਜ ਦਰਿਆ ਦੇ ਨਾਲ ਨਾਲ ਕੋਰਟ ਕੰਪਲੈਕਸ ਮੂਹਰੇ ਗੁਜ਼ਰਦੀ ਮੁੱਖ ਸੜਕ ਇਲਾਕੇ ਦੇ ਵੱਡੀ ਗਿਣਤੀ 'ਚ ਲੋਕ ਸਵੇਰੇ ਸ਼ਾਮ ਨੂੰ ਸੈਰ ਕਰਦੇ ਹਨ |
ਕੀ ਕਹਿੰਦੇ ਹਨ ਆਈ. ਟੀ. ਆਈ. ਦੇ ਪਿ੍ੰਸੀਪਲ
ਦੂਜੇ ਪਾਸੇ ਇਸ ਘਟਨਾ ਸੰਬੰਧੀ ਆਈ. ਟੀ. ਆਈ. ਨੰਗਲ ਦੇ ਪਿ੍ੰਸੀਪਲ ਗੁਰਨਾਮ ਸਿੰਘ ਨੇ ਕਿਹਾ ਕਿ ਤੇਂਦੂੰਏ ਵਲੋਂ ਬੀਤੀ ਰਾਤ ਆਈ. ਟੀ. ਆਈ. ਕੰਪਲੈਕਸ ਵਿਚ ਇੱਕ ਕੁੱਤੇ ਨੂੰ ਸ਼ਿਕਾਰ ਬਣਾਏ ਜਾਣ ਦੀ ਘਟਨਾ ਸੰਬੰਧੀ ਮੇਰੇ ਵਲੋਂ ਜ਼ਿਲ੍ਹਾ ਵਣ ਰੇਂਜ ਅਫ਼ਸਰ ਮੋਹਨ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਸੀ | ਜਿਸ ਮਗਰੋਂ ਅੱਜ ਸਵੇਰੇ ਹੀ ਵਿਭਾਗ ਦੇ ਬਲਾਕ ਅਫ਼ਸਰ ਰਾਜੀਵ ਉੱਪਲ ਅਤੇ ਅੰਮਿ੍ਤ ਲਾਲ ਅਤੇ ਹੋਰ ਸਾਥੀਆਂ ਸਮੇਤ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ | ਉਪਰੰਤ ਤੇਂਦੂਆ ਫੜਨ ਲਈ ਪਿੰਜਰਾ ਲਗਾਉਣ ਦਾ ਭਰੋਸਾ ਦਿੰਦਿਆਂ ਲੋਕਾਂ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਹਨੇਰੇ ਸਮੇਂ ਹੱਥ ਵਿਚ ਬੈਟਰੀ ਅਤੇ ਸੋਟੀ ਲੈ ਕੇ ਹੀ ਨਿਕਲਿਆ ਜਾਵੇ | ਉਨ੍ਹਾਂ ਕਿਹਾ ਕਿ ਉੱਝ ਇਹ ਜਾਨਵਰਾਂ ਤੇ ਹੀ ਹਮਲਾ ਕਰਦਾ ਹੈ ਪਰ ਫਿਰ ਵੀ ਹਿਫ਼ਾਜ਼ਤ ਰੱਖੀ ਜਾਵੇ | ਪਿ੍ੰਸੀਪਲ ਆਈ. ਟੀ. ਆਈ. ਨੇ ਸੰਬੰਧਿਤ ਵਿਭਾਗ ਕੋਲੋਂ ਮੰਗ ਕੀਤੀ ਕਿ ਜਲਦ ਸਟਾਫ਼ ਅਤੇ ਸਿੱਖਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ |
ਨੂਰਪੁਰ ਬੇਦੀ, 21 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਰਜਿਸਟਰੀਆਂ ਸਮੇਂ ਹੁੰਦੇ ਭਿ੍ਸ਼ਟਾਚਾਰ ਨੂੰ ਰੋਕਣ ਲਈ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ | ਇਨ੍ਹਾਂ ਆਦੇਸ਼ਾਂ 'ਤੇ ਤੁਰੰਤ ...
ਮੋਰਿੰਡਾ, 21 ਮਾਰਚ (ਕੰਗ)-ਅੱਜ ਮੋਰਿੰਡਾ-ਚੰਡੀਗੜ੍ਹ ਰੋਡ 'ਤੇ ਪੈਂਦੇ ਧੀਮਾਨ ਪੈਲੇਸ ਲਾਗੇ ਚਾਰ ਅਣਪਛਾਤੇ ਨੌਜਵਾਨਾਂ ਨੇ ਪਿੰਡ ਮੜੌਲੀ ਤੋਂ ਆ ਰਹੇ ਗੌਤਮ ਨਾਂਅ ਦੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸਨੂੰ ਜ਼ਖਮੀ ਕਰਕੇ ਉਸ ਕੋਲੋਂ ਪੈਸਿਆਂ ...
ਢੇਰ, 21 ਮਾਰਚ (ਸ਼ਿਵ ਕੁਮਾਰ ਕਾਲੀਆ)-ਸਵ. ਅਜਮੇਰ ਸਿੰਘ ਢੇਰ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਗੁ: ਸਾਹਿਬ ਢੇਰ ਵਿਖੇ ਪਾਏ ਗਏ, ਉਪਰੰਤ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ 'ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ...
ਕੀਰਤਪੁਰ ਸਾਹਿਬ, 21 ਮਾਰਚ (ਬੀਰ ਅੰਮਿ੍ਤਪਾਲ ਸਿੰਘ ਸਨੀ)-ਪੰਜਾਬ ਅੰਦਰ ਮੌਜੂਦਾ ਹਾਲਾਤਾਂ ਨੂੰ ਦੇਖਿਆਂ ਹਾਈ ਅਲਰਟ ਕੀਤਾ ਗਿਆ ਹੈ | ਇਸੇ ਕੜੀ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੋਂ ਬਾਅਦ ਸਥਾਨਕ ਪੁਲੀਸ ਵਲੋਂ ਪੰਜਾਬ - ਹਿਮਾਚਲ ਪ੍ਰਦੇਸ਼ ਉੱਤੇ ਚੌਕਸੀ ...
ਰੂਪਨਗਰ, 21 ਮਾਰਚ (ਸਤਨਾਮ ਸਿੰਘ ਸੱਤੀ)-ਸ਼੍ਰੋ: ਅ: ਦਲ (ਅ) ਵਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਡੀ. ਸੀ. ਰੂਪਨਗਰ ਰਾਹੀਂ ਭੇਜੇ ਮੰਗ ਪੱਤਰ 'ਚ ਗੁਹਾਰ ਲਾਈ ਗਈ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ 'ਚ 1984 ਵਾਲੇ ਵਿਸਫੋਟਕ ਹਲਾਤ ...
ਘਨੌਲੀ, 21 ਮਾਰਚ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਨੇ ਘਨੌਲੀ ਵਿਖੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ ਦੋ ਦਿਨਾਂ 'ਚ ...
ਕਾਹਨਪੁਰ ਖੂਹੀ, 21 ਮਾਰਚ (ਗੁਰਬੀਰ ਸਿੰਘ ਵਾਲੀਆ)-ਪਿਛਲੇ ਦੋ ਤਿੰਨ ਦਿਨਾਂ ਤੋਂ ਸੂਬੇ ਭਰ ਵਿਚ ਪੈ ਰਹੀ ਬੇਮੌਸਮੀ ਵਰਖਾ, ਭਾਰੀ ਗੜੇਮਾਰੀ ਅਤੇ ਤੇਜ਼ ਝੱਖੜ ਕਾਰਨ, ਸਮੁੱਚੇ ਇਲਾਕੇ ਦੇ ਖੇਤਾਂ ਵਿਚ ਪੱਕਣ ਲਈ ਖੜ੍ਹੀ ਕਣਕ ਜ਼ਮੀਨ ਉੱਤੇ ਵਿਛ ਗਈ | ਜਿਸ ਨਾਲ ਕਿਸਾਨਾਂ ਦਾ ...
ਨੰਗਲ, 21 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-''ਝਾੜੂ ਸਰਕਾਰ'' ਤੋਂ ਵੱਡੀ ''ਸਿਹਤ ਤੇ ਸਿੱਖਿਆ ਕ੍ਰਾਂਤੀ'' ਦੀ ਉਮੀਦ ਸੀ ਪਰ ਸਰਕਾਰ ਨੇ ਵਿਜੀਲੈਂਸ ਸ਼ੋਅ ਹੀ ਸ਼ੁਰੂ ਕਰ ਦਿੱਤਾ ਹੈ, ਜੰਗ-ਏ-ਆਜ਼ਾਦੀ ਯਾਦਗਾਰ ਦੀ ਜਾਂਚ ਸ਼ਹੀਦਾਂ ਦਾ ਅਪਮਾਨ ਹੈ ਜਿਸ ਕਾਰਨ ਸਮੁੱਚਾ ਪਰਵਾਸੀ ...
ਪੁਰਖਾਲੀ, 21 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਮੀਂਹ ਹਨੇਰੀ ਕਾਰਨ ਕਿਸਾਨਾਂ ਦੀ ਪੱਕਣ ਕਿਨਾਰੇ ਆਈ ਕਣਕ ਦੀ ਫ਼ਸਲ ਦੇ ਹੋਏ ਖਰਾਬੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਆਗੂਆਂ ਵਲੋਂ ਖੇਤਾਂ 'ਚ ਜਾ ਕੇ ਮੌਕਾ ਦੇਖਿਆ ਗਿਆ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ...
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਇੱਥੋਂ ਦੇ ਮੁਹੱਲਾ ਅਟਾਰੀਵਾਲਾ ਦੇ ਰਹਿਣ ਵਾਲੇ ਸਾਗਰ ਕਪਲਿਸ਼ ਨੇ ਕਨੇਡਾ ਦੇ ਨੋਵਾ-ਸਕੋਸ਼ੀਆ ਰਾਜ ਵਿਖੇ ਹੋਏ ਮਿਕਸ ਮਾਰਸ਼ਲ ਆਰਟਸ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਗੁਰੂ ਨਗਰੀ ਦਾ ਮਾਣ ...
ਰੂਪਨਗਰ, 21 ਮਾਰਚ (ਸਤਨਾਮ ਸਿੰਘ ਸੱਤੀ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਅਤੇ ਸੂਬਾ ਜਰਨਲ ਸਕੱਤਰ ਬੀ. ਕੇ. ਯੂ ਪੰਜਾਬ (ਖੋਸਾ) ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਕਈ ਫ਼ਸਲਾਂ ਉੱਪਰ ਪਈਆਂ ਕੁਦਰਤੀ ਮਾਰਾ ਅਤੇ ...
ਰੂਪਨਗਰ, 21 ਮਾਰਚ (ਸਤਨਾਮ ਸਿੰਘ ਸੱਤੀ)-ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵਿਵੇਕ ਸ਼ੀਲ ਸੋਨੀ, ਆਈ. ਪੀ. ਐਸ. ਦੇ ਹੁਕਮਾਂ ਅਨੁਸਾਰ ਅੱਜ ਤਰਲੋਚਨ ਸਿੰਘ ਡੀ. ਐਸ. ਪੀ. ਸਬ ਡਵੀਜ਼ਨ ਰੂਪਨਗਰ ਅਤੇ ਇੰਸ. ਪਵਨ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਰੂਪਨਗਰ ਨੇ ਰੂਪਨਗਰ ਸ਼ਹਿਰ ਦੀ ...
ਰੂਪਨਗਰ, 21 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਬਣਾਉਣ ਲਈ ਨਗਰ ਕੌਂਸਲ ਰੋਪੜ ਵਲੋਂ ਸ਼ਹਿਰ ਦੀਆਂ ਪਾਣੀ ਦੀਆਂ ਪਾਈਪਾਂ ਨੂੰ ਮੇਨ ਵਾਟਰ ਵਰਕਸ ਵਿਚ ਸਥਿਤ ਨਵੀਂ ਪਾਣੀ ਵਾਲੀ ਟੈਂਕੀ ਨਾਲ ਜੋੜਨ ਦਾ ਕੰਮ ...
ਨੂਰਪੁਰ ਬੇਦੀ, 21 ਮਾਰਚ (ਹਰਦੀਪ ਸਿੰਘ ਢੀਂਡਸਾ)-ਹਲਕਾ ਵਿਧਾਇਕ ਐਡ. ਦਿਨੇਸ਼ ਚੱਢਾ ਦੇ ਪਿੰਡ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਬੜਵਾ ਵਲੋਂ 1 ਅਪ੍ਰੈਲ ਨੂੰ ਵਾਲੀਬਾਲ ਅਤੇ ਕਬੱਡੀ ਦਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਕਲੱਬ ...
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਨਿੱਕੂਵਾਲ)-ਨੌਜਵਾਨਾਂ ਅਤੇ ਆਮ ਲੋਕਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਸਿੰਘਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ 26 ਮਾਰਚ, 2023 ਦਿਨ ਐਤਵਾਰ ਨੂੰ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ...
ਰੂਪਨਗਰ, 21 ਮਾਰਚ (ਸਟਾਫ਼ ਰਿਪੋਰਟਰ)-ਗੁਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਭਗਵੰਤਪੁਰ ਨੇ ਬਿਜਲੀ ਵਿਭਾਗ ਨੂੰ ਗੁਹਾਰ ਲਾਈ ਸੀ ਕਿ ਉਸਦੇ ਮਕਾਨ ਉੱਪਰੋਂ 11 ਕੇ. ਵੀ. ਬਿਜਲੀ ਲਾਈਨ ਲੰਘਦੀ ਹੈ ਅਤੇ ਹੁਣ ਇੱਕ ਪੋਲਟਰੀ ਫਾਰਮ ਨੂੰ ਕੁਨੈਕਸ਼ਨ ਦੇਣ ਲਈ ਸਾਡੇ ...
ਰੂਪਨਗਰ, 21 ਮਾਰਚ (ਸਤਨਾਮ ਸਿੰਘ ਸੱਤੀ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਸੂਬਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਡਾ. ਐਨ.ਕੇ. ਕਲਸੀ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਲੁਧਿਆਣਾ ਵਿਖੇ ਹੋਈ | ਬੀ.ਐਸ.ਸੈਣੀ ਵਰਕਿੰਗ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਦੀ ...
ਘਨੌਲੀ, 21 ਮਾਰਚ (ਜਸਵੀਰ ਸਿੰਘ ਸੈਣੀ)-ਇੱਥੇ ਅੰਬੂਜਾ ਸੀਮਿੰਟ ਫ਼ੈਕਟਰੀ ਦਬੁਰਜੀ ਦੇ ਕਮਿਊਨਿਟੀ ਹਾਲ ਵਿਚ ਫ਼ੈਕਟਰੀ ਨੇੜਲੇ ਪਿੰਡਾਂ ਦੀਆਂ ਔਰਤਾਂ ਵਲੋਂ ਬਣਾਈ ਹੋਈ ਸੰਸਥਾ ਸਤਲੁਜ ਨਾਰੀ ਸ਼ਕਤੀ ਗਰੁੱਪ ਵਲੋਂ ਅੰਬੂਜਾ ਲੇਡੀਜ਼ ਕਲੱਬ ਦਬੁਰਜੀ ਅਤੇ ਅੰਬੂਜਾ ...
ਮੋਰਿੰਡਾ, 21 ਮਾਰਚ (ਪਿ੍ਤਪਾਲ ਸਿੰਘ)-ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਬੁਰੀ ਤਰ੍ਹਾਂ ਡਿੱਗਣ ਅਤੇ ਪਾਣੀ ਖੜਨ ਕਰਕੇ ਨੁਕਸਾਨੀ ਗਈ ਹੈ, ਇਸ ਲਈ ਸਰਕਾਰ ਨੂੰ ਕਿਸਾਨਾਂ ਨਾਲ ਇਸ ਦੁੱਖ ਦੀ ਘੜੀ ਵਿਚ ਨਾਲ ਖੜਕੇ ਘੱਟੋ ਘੱਟ ਪ੍ਰਤੀ ...
ਨੂਰਪੁਰ ਬੇਦੀ, 21 ਮਾਰਚ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ-ਪਿੰਡ ਸਾਊਪੁਰ (ਬੜੀਵਾਲ) ਦੀ ਪੰਚਾਇਤ ਅਤੇ ਪਤਵੰਤਿਆਂ ਵਲੋਂ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਪਿੰਡ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਇੱਕ ਮੰਗ-ਪੱਤਰ ਦਿੱਤਾ | ਪਿੰਡ ...
ਬੇਲਾ, 21 ਮਾਰਚ (ਮਨਜੀਤ ਸਿੰਘ ਸੈਣੀ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਨੇੜਲੇ ਪਿੰਡ ਗੋਬਿੰਦਗੜ ਕੁਲਚੀਆਂ (ਸਤਲੁਜ ਦਰਿਆ ਤੋਂ ਪਾਰ) ਵਿਖੇ ਸ਼ਹੀਦ ਬਾਬਾ ਬਿਸ਼ਨ ਸਿੰਘ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ...
ਨੂਰਪੁਰ ਬੇਦੀ, 21 ਮਾਰਚ (ਹਰਦੀਪ ਸਿੰਘ ਢੀਂਡਸਾ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਬਿਆਣਾ ਵਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਰੋਚਕ ਮੁਕਾਬਲੇ ਦੇਖਣ ਨੂੰ ਮਿਲੇ | ਇਸ ਟੂਰਨਾਮੈਂਟ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਨਾਮੀ ...
ਰੂਪਨਗਰ, 21 ਮਾਰਚ (ਸਤਨਾਮ ਸਿੰਘ ਸੱਤੀ)-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਹਰਜੋਤ ਕੌਰ ਵਲੋਂ ਰੂਪਨਗਰ ਜ਼ਿਲ੍ਹੇ ਵਿਚ ਸੀਨੀਅਰ ਸਿਟੀਜ਼ਨਜ਼ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਨਾਲ ਮੀਟਿੰਗ ਕੀਤੀ ਗਈ | ਇਸ ...
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ ਐਸ ਨਿੱਕੂਵਾਲ/ ਕਰਨੈਲ ਸਿੰਘ ਸੈਣੀ)-ਇੱਥੋਂ ਦੇ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਅਤੇ ਕਾਰਸੇਵਾ ਮੁਖੀ ਬਾਬਾ ਸੁੱਚਾ ਸਿੰਘ ਅਤੇ ਦੀ ਅਗਵਾਈ ਹੇਠ 5 ਅਪ੍ਰੈਲ ਨੂੰ ...
ਮਲੇਰਕੋਟਲਾ, 21 ਮਾਰਚ (ਮੁਹੰਮਦ ਹਨੀਫ਼ ਥਿੰਦ)-ਪ੍ਰਬੰਧਕੀ ਕਮੇਟੀ ਬੜੀ ਈਦਗਾਹ ਮਲੇਰਕੋਟਲਾ ਵਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਸਮਾਂ ਸਾਰਨੀ 23 ਮਾਰਚ ਦਿਨ ਵੀਰਵਾਰ ਨੂੰ ਪਹਿਲਾ ਰੋਜ਼ਾ ਸਵੇਰੇ 5:08 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:42 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX