ਪਟਿਆਲਾ, 21 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਅੰਮਿ੍ਤਪਾਲ ਸਿੰਘ ਮਾਮਲੇ ਅਤੇ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਤੇ ਦੀਪ ਸਿੱਧੂ ਦੇ ਕਤਲ ਮਾਮਲੇ ਦੀ ਦੁਬਾਰਾ ਜਾਂਚ ਕਰਵਾਉਣ ਲਈ ਵੱਡਾ ਰੋਸ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਂਅ ਮੰਗ ਪੱਤਰ ਸੌਂਪਿਆ | ਇਸ ਮੌਕੇ ਮਾਨ ਦਲ ਦੇ ਆਗੂ ਜਥੇ. ਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ, ਹਰਮੀਤ ਸਿੰਘ ਸੋਢੀ, ਬਲਵਿੰਦਰ ਸਿੰਘ, ਸੁਖਾ ਸਿੰਘ ਨੇ ਆਖਿਆ ਕਿ ਜੋ ਸਰਕਾਰਾਂ ਵਲੋਂ ਸਿੱਖਾਂ ਪ੍ਰਤੀ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਫੇਰ ਸਿੱਖ ਕੌਮ ਖ਼ੁਦ ਨੂੰ ਗ਼ੁਲਾਮ ਕਿਉਂ ਨਾ ਸਮਝੇ, ਪੰਜਾਬ 'ਚ 1976 ਵਾਂਗ ਅਣਐਲਾਨੀ ਐਮਰਜੈਂਸੀ ਵਰਗਾ ਮਾਹੌਲ ਬਣਾ ਕੇ ਸਰਕਾਰ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਫੇਰ ਕੇਂਦਰ ਦੇ ਇਸ਼ਾਰੇ 'ਤੇ ਸਿੱਖ ਕੌਮ ਉੱਤੇ ਜ਼ੁਲਮ ਕੀਤੇ ਜਾ ਰਹੇ ਹਨ | ਚੋਣਾਂ ਵਿਚ ਲਾਭ ਲੈਣ ਲਈ ਪੰਜਾਬ ਨੂੰ ਇਕ ਗੜਬੜੀ ਵਾਲੇ ਸੂਬੇ ਵਾਂਗ ਪ੍ਰਚਾਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਵਜ੍ਹਾ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ | ਬੇਕਸੂਰ ਸਿੱਖ ਨੌਜਵਾਨਾਂ ਨਾਲ ਤਸ਼ੱਦਦ ਹੋ ਰਿਹਾ ਹੈ, ਇਸ ਕਰਕੇ ਰਾਜਪਾਲ ਇਸ ਮਾਮਲੇ ਵਿਚ ਦਖ਼ਲ ਦੇਣ ਤਾਂ ਜੋ ਸੁਖਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਵੇ | ਇਸ ਤਰ੍ਹਾਂ ਘੱਟ ਗਿਣਤੀਆਂ ਨੂੰ ਦਬਾ ਕੇ ਮਾਹੌਲ ਖ਼ਰਾਬ ਕਰਨਾ ਸਹੀ ਨਹੀਂ, ਨਾਲ ਹੀ ਮੂਸੇਵਾਲਾ ਤੇ ਦੀਪ ਸਿੱਧੂ ਦੀ ਮੌਤ ਦੀ ਉਚੇਚੀ ਜਾਂਚ ਕਰਵਾਈ ਜਾਵੇ | ਇਸ ਧਰਨੇ ਮੌਕੇ ਮਾਨ ਦਲ ਦੇ ਆਗੂ ਤੇ ਹੋਰ ਅਹੁਦੇਦਾਰ ਸ਼ਾਮਿਲ ਸਨ |
ਸ਼ੁਤਰਾਣਾ, 21 ਮਾਰਚ (ਬਲਦੇਵ ਸਿੰਘ ਮਹਿਰੋਕ)-ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਹੋਣ ਕਰਕੇ ਪੈ ਰਹੀ ਬੇਮੌਸਮੀ ਬਰਸਾਤ ਤੇ ਹਨੇਰੀ ਸਮੇਤ ਕੁੱਝ ਥਾਵਾਂ 'ਤੇ ਹੋਈ ਗੜੇਮਾਰੀ ਨਾਲ ਸਬਜ਼ੀਆਂ ਤੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਸਬਜ਼ੀਆਂ ਦੇ ...
ਨਾਭਾ, 21 ਮਾਰਚ (ਕਰਮਜੀਤ ਸਿੰਘ)-ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਖ਼ਰਾਬ ਮੌਸਮ ਨੂੰ ਦੇਖਦਿਆਂ ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਤੇ ਯੂਥ ਕਲਚਰ ਐਂਡ ਵੈੱਲਫੇਅਰ ਕਲੱਬ ਨਾਭਾ ਵਲੋਂ ਦੇਸ਼ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ...
ਪਟਿਆਲਾ, 21 ਮਾਰਚ (ਭਗਵਾਨ ਦਾਸ)-ਇੱਥੇ ਆਈ. ਸੀ. ਏ. ਆਰ. ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟਕੋਲੈਬੋਰੇਟਿਵ ਆਊਟਸਟੇਸ਼ਨ ਰਿਸਰਚ ਸੈਂਟਰ ਵਿਖੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਲਗਾਏ ਗਏ ਸੀਡ ਡਿਸਟ੍ਰੀਬਿਊਸ਼ਨ ਕਮ-ਕਿਸਾਨ ਸਿਖ਼ਲਾਈ ਕੈਂਪ 'ਚ ਕਿਸਾਨਾਂ ...
ਸਮਾਣਾ, 21 ਮਾਰਚ (ਹਰਵਿੰਦਰ ਸਿੰਘ ਟੋਨੀ)-ਪੰਜਾਬ ਵਿਧਾਨ ਸਭਾ ਵਿਚ 'ਆਪ' ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਮਤਾ ਨਾ ਲਿਆਉਣਾ 'ਆਪ' ਸਰਕਾਰ ਦੀ ਵੱਡੀ ਨਾਕਾਮੀ ਸਾਬਤ ਹੋਈ ਹੈ, ਜਿਸਦੇ ਖ਼ਿਲਾਫ਼ ਰੋਸ ਦਰਜ ਕਰਨ ਲਈ ਪੁਰਾਣੀ ਪੈਨਸ਼ਨ ...
ਪਟਿਆਲਾ, 21 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਬਜਟ 'ਚ ਗ੍ਰਾਂਟ ਘਟਾਉਣ ਦੇ ਮੁੱਦੇ 'ਤੇ ਚੱਲ ਰਿਹਾ ਸੰਘਰਸ਼ ਅੱਜ 9ਵੇਂ ਦਿਨ ਵੀ ਜਾਰੀ ਰਿਹਾ | ਅੱਜ ਕਲਾਸਾਂ ਤੇ ...
ਨਾਭਾ, 21 ਮਾਰਚ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਹਲਕੇ ਦੇ ਪਿੰਡਾਂ ਵਿਚ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ | ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਹਲਕਾ ਨਾਭਾ ਦੇ ਪਿੰਡ ਘਣੀਵਾਲ, ਭੋੜੇ, ਉਪਲਾਂ, ਵਜੀਦਪੁਰ, ਭੋੜੇ ਤੇ ...
ਦੇਵੀਗੜ੍ਹ, 21 ਮਾਰਚ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨ ਹੋਈ ਭਾਰੀ ਬਾਰਸ਼, ਗੜੇਮਾਰੀ ਤੇ ਤੇਜ ਹਵਾਵਾਂ ਚੱਲਣ ਕਰਕੇ ਕਣਕ ਦੀ ਫ਼ਸਲ ਹੇਠਾਂ ਡਿਗ ਗਈ ਹੈ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਕਿਸਾਨਾਂ ਵਲੋਂ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ | ਪਿੰਡ ...
ਪਟਿਆਲਾ, 21 ਮਾਰਚ (ਅ. ਸ. ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬੇਮੌਸਮੀ ਬਾਰਸ਼ ਤੇ ਗੜਿ੍ਹਆਂ ਨਾਲ ...
ਨਾਭਾ, 21 ਮਾਰਚ (ਜਗਨਾਰ ਸਿੰਘ ਦੁਲੱਦੀ)-ਜਦੋਂ ਤੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ...
ਪਟਿਆਲਾ, 21 ਮਾਰਚ (ਅ. ਸ. ਆਹਲੂਵਾਲੀਆ)-ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਈ ਬਰਸਾਤ ਨੇ ਪੱਕਣ ਨੇੜੇ ਆਈ ਕਣਕ ਦੀ ਫ਼ਸਲ ਤੇ ਹੋਰ ਫ਼ਸਲਾਂ ਸਮੇਤ ਸਬਜ਼ੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਤੇ ...
ਰਾਜਪੁਰਾ, 21 ਮਾਰਚ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ 'ਚ ਸ਼ਰੇਆਮ ਜੂਆ ਸੱਟਾ ਚੱਲਣ ਲੱਗ ਗਿਆ ਹੈ | ਸ਼ਹਿਰ ਵਾਸੀਆਂ ਦੇ ਜਿਹੜੇ ਕੰਮ ਦਸ ਰੁਪਏ 'ਚ ਹੁੰਦੇ ਸੀ ਹੁਣ ਰਿਸ਼ਵਤ ਦਾ ਭਾਅ ਵੱਧ ਕੇ ਪੰਜਾਹ ਰੁਪਏ 'ਚ ਹੋਣ ਲੱਗ ਗਿਆ ਹੈ ਅਤੇ ਮੁਹੱਲਾ ਕਲੀਨਿਕਾਂ ਲਈ ਮੰਗੇ ਹੋਏ ਪੱਚੀ ...
ਪਟਿਆਲਾ, 21 ਮਾਰਚ (ਧਰਮਿੰਦਰ ਸਿੰਘ ਸਿੱਧੂ)-ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇ੍ਰਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ, ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ., ਪੰਜਾਬ ਵਲੋਂ ਜਾਅਲੀ ਐੱਸ. ਸੀ. ਸਰਟੀਫਿਕੇਟ ਦੀ ਜਾਂਚ ਕਰਵਾਉਣ ਵਾਲੇ ਪ੍ਰੋ. ਹਰਨੇਕ ਸਿੰਘ ਤੇ ...
ਪਟਿਆਲਾ, 21 ਮਾਰਚ (ਗੁਰਵਿੰਦਰ ਸਿੰਘ ਔਲਖ)-ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ ਵਲੋਂ ਸਮੇਂ-ਸਮੇਂ 'ਤੇ ਵਿਦਿਆਰਥੀ ਦੀ ਸਿਹਤ ਸੰਬੰਧੀ ਸੈਮੀਨਾਰ ਵੀ ਕਰਵਾਏ ਜਾਂਦੇ ਹਨ | ਇੰਸਟੀਚਿਊਟ ਦੇ ਡਾਇਰੈਕਟਰ ਡਾ. ਸੁਭਾਸ਼ ਡਾਵਰ ਨੇ ਆਖਿਆ ਕਿ ਯੋਗਾ ਕਰਵਾਉਣ ਦਾ ...
ਦੇਵੀਗੜ੍ਹ, 21 ਮਾਰਚ (ਰਜਿੰਦਰ ਸਿੰਘ ਮੌਜੀ)-ਡਾ. ਦਲਬੀਰ ਕੌਰ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਡਾ. ਪ੍ਰਸ਼ਾਂਤ ਗੌਤਮ ਸੀਨੀਅਰ ਮੈਡੀਕਲ ਅਫ਼ਸਰ ਦੁੱਧਨ ਸਾਧਾਂ ਦੀ ਯੋਗ ਅਗਵਾਈ 'ਚ ਸਰਕਾਰੀ ਹਸਪਤਾਲ ਦੁੱਧਨ ਸਾਧਾਂ ਵਿਖੇ ਮਰੀਜ਼ਾਂ ਨੂੰ ਮੂੰਹ ਦੀ ...
ਨਾਭਾ, 21 ਮਾਰਚ (ਜਗਨਾਰ ਸਿੰਘ ਦੁਲੱਦੀ)-ਹਾਈਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੋਈ ਅਗਾਊਾ ਜ਼ਮਾਨਤ ਦੀ ਖ਼ੁਸ਼ੀ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਪਾਰਟੀ ਦੇ ਕੌਮੀ ਜਰਨਲ ਸਕੱਤਰ ...
ਘਨੌਰ, 21 ਮਾਰਚ (ਸਰਦਾਰਾ ਸਿੰਘ ਲਾਛੜੂ)-ਪੰਜਾਬ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਵਿਰਕ ਨੇ ਬਰਸਾਤ ਅਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ਦੇ ਹੋਏ ਨੁਕਸਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਕਰਵਾ ...
ਪਟਿਆਲਾ, 21 ਮਾਰਚ (ਮਨਦੀਪ ਸਿੰਘ ਖਰੌੜ)-ਥਾਣਾ ਲਹੌਰੀ ਦੀ ਪੁਲਿਸ ਨੇ ਚੋਰੀ ਦੇ ਕੇਸ 'ਚ ਗਿ੍ਫ਼ਤਾਰ ਦੋ ਮੁਲਜ਼ਮ ਹੁਸੈਨ ਤੇ ਅੰਮਿ੍ਤਪਾਲ ਸਿੰਘ ਵਾਸੀਆਨ ਜ਼ਿਲ੍ਹਾ ਪਟਿਆਲਾ ਤੋਂ ਪੁੱਛਗਿੱਛ ਦੌਰਾਨ ਚੋਰੀ ਦੇ 22 ਮੋਬਾਈਲ ਬਰਾਮਦ ਕੀਤੇ ਹਨ | ਥਾਣਾ ਲਹੌਰੀ ਦੇ ਮੁਖੀ ...
ਪਟਿਆਲਾ, 21 ਮਾਰਚ (ਗੁਰਵਿੰਦਰ ਸਿੰਘ ਔਲਖ)-ਪੀ. ਆਰ. ਟੀ. ਸੀ. ਵਿਚ ਕੰਮ ਕਰਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ | ਇਸ ਮੀਟਿੰਗ ਵਿਚ ਐਕਸ਼ਨ ਕਮੇਟੀ ਦੇ ਮੈਂਬਰਾਂ ਬਲਦੇਵ ਰਾਜ ਬੱਤਾ, ਬਿਕਰਮਜੀਤ ...
ਨਾਭਾ, 21 ਮਾਰਚ (ਕਰਮਜੀਤ ਸਿੰਘ)-ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਹਵਾਲਾਤੀ ਦੀ ਪੇਸ਼ੀ ਤੋਂ ਬਾਅਦ ਜੇਲ੍ਹ 'ਚ ਦਾਖ਼ਲ ਹੋਣ ਲੱਗਾ ਤਾਂ ਚੈਕਿੰਗ ਦੌਰਾਨ ਮੋਮੀ ਕਾਗ਼ਜ਼ ਵਿਚ ਲਪੇਟਿਆ 6 ਗਰਾਮ ਜ਼ਰਦਾ ਬਰਾਮਦ ਹੋਇਆ | ਇਸ ਦੀ ਲਿਖਤੀ ਸ਼ਿਕਾਇਤ ਜ਼ਿਲ੍ਹਾ ਜੇਲ੍ਹ ਦੇ ...
ਭਾਦਸੋ, 21 ਮਾਰਚ (ਦੰਦਰਾਲਾ)-ਲੰਘੇ ਦਿਨੀਂ ਹੋਈ ਬੇਮੌਸਮੀ ਬਰਸਾਤ ਕਾਰਨ ਟਿਵਾਣਾ ਸਪੋਰਟਸ ਤੇ ਯੂਥ ਵੈੱਲਫੇਅਰ ਕਲੱਬ ਦਿੱਤੂਪੁਰ ਜੱਟਾਂ ਵਲੋਂ 56ਵਾਂ ਕਬੱਡੀ ਟੂਰਨਾਮੈਂਟ ਮੀਂਹ ਕਾਰਨ 18 ਮਾਰਚ ਨੂੰ ਬੰਦ ਕਰਵਾ ਦਿੱਤਾ ਸੀ, ਜਿਹੜਾ ਕਿ ਹੁਣ ਆਉਣ ਵਾਲੀ 26 ਮਾਰਚ ਨੂੰ ...
ਭਾਦਸੋਂ, 21 ਮਾਰਚ (ਪ੍ਰਦੀਪ ਦੰਦਰਾਲਾ)-ਬੀਤੇ ਦਿਨੀਂ ਹੋਈ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ, ਜਿਸ ਕਰਕੇ ਕਣਕ, ਮੱਕੀ ਤੇ ਆਲੂਆਂ ਦੀ ਫ਼ਸਲ ਬੇਹੱਦ ਖ਼ਰਾਬ ਹੋ ਗਈ ਹੈ, ਜਿਸ ਦੀ ਜ਼ੋਰਦਾਰ ਮੰਗ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਜਲ ...
ਪਟਿਆਲਾ 21 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਰਾਸ਼ਟਰੀ ਜਯੋਤੀ ਕਲਾ ਮੰਚ ਵਲੋਂ ਰੋਟਰੀ ਕਲੱਬ ਪਟਿਆਲਾ ਰੋਇਲ ਤੇ ਨੈਨਸੀ ਗਰੁੱਪ ਆਫ਼ ਕਾਲਜ ਦੇ ਸਹਿਯੋਗ ਨਾਲ 'ਵੂਮੈਨ ਏਰਾ' ਐਵਾਰਡ ਅਤੇ 'ਸ਼ਾਨ-ਏ-ਪੰਜਾਬ' ਐਵਾਰਡ ਨਾਲ 64 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੇ ...
ਪਟਿਆਲਾ, 21 ਮਾਰਚ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਿਖੇ ਬਾਇਓ ਟੈਕਨਾਲੋਜੀ ਵਿਭਾਗ ਤੇ ਆਈ. ਕਿਉ. ਏ. ਸੀ. ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਸਾਫ਼ਟ ਸਕਿੱਲ 'ਪਾਵਰ ਆਵਰ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਸ਼ਿਆਂ ...
ਪਟਿਆਲਾ, 21 ਮਾਰਚ (ਅ. ਸ. ਆਹਲੂਵਾਲੀਆ)-ਨਵਰਾਤਰਿਆਂ ਦੀ ਆਮਦ ਨੂੰ ਦੇਖਦਿਆਂ ਜਿੱਥੇ ਪਟਿਆਲਾ ਦੇ ਮੰਦਰਾਂ ਵਿਚ ਸਜਾਵਟ ਲਈ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਵਟ ਕੀਤੀ ਗਈ ਹੈ, ਉੱਥੇ ਹੀ ਸ਼ਰਧਾਲੂਆਂ ਵਲੋਂ ਸ਼ਰਧਾ ਮੁਤਾਬਿਕ ਵਰਤ ਰੱਖਣ ਦੀ ਤਿਆਰੀ ਕਰ ਲਈ ਗਈ ਹੈ | ...
ਪਟਿਆਲਾ, 21 ਮਾਰਚ (ਅ. ਸ. ਆਹਲੂਵਾਲੀਆ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪ੍ਰਾਣ ਸਭਰਵਾਲ-ਸੁਨੀਤਾ ਸਭਰਵਾਲ ਵਲੋਂ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਕਰਵਾਏ ਜਾਗਰੂਕਤਾ ਨਾਟਕ ਮੇਲੇ 'ਚ ਐਸੋਸੀਏਸ਼ਨਜ਼ ਦੀ ...
ਪਟਿਆਲਾ, 21 ਮਾਰਚ (ਗੁਰਵਿੰਦਰ ਸਿੰਘ ਔਲਖ)-ਪਿੰਡ ਬਲਬੇੜਾ ਦੇ ਚੜ੍ਹਦੇ ਪਾਸੇ ਵਾਲੇ ਚੌਂਕ ਦੇ ਵਾਸੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹਨ | ਇਕੱਤਰ ਪਿੰਡ ਵਾਸੀ ਸੁਰਿੰਦਰ ਕੁਮਾਰ, ਨਿੱਕਾ ਸਿੰਘ, ਟੋਨੀ ਸਿੰਘ, ਗੁਰਵਿੰਦਰ ਸਿੰਘ, ਦੱਲ ਸਿੰਘ ...
ਦੇਵੀਗੜ੍ਹ, 21 ਮਾਰਚ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨ ਹੋਈ ਭਾਰੀ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੱਖ-ਵੱਖ ਪਿੰਡਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਪਿੰਡ ਅਦਾਲਤੀਵਾਲਾ, ...
ਨਾਭਾ, 21 ਮਾਰਚ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਪਿਛਲੇ ਦਿਨੀਂ ਪਏ ਬੇ-ਮੌਸਮੀ ਮੀਂਹ ਨੇ ਦੇਸ਼ ਦੇ ਅੰਨਦਾਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਕਿਉਂਜੋ ਮੀਂਹ ਦੇ ਨਾਲ-ਨਾਲ ਚੱਲੇ ਤੇਜ਼ ਝੱਖੜ ਕਾਰਨ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ...
ਪਟਿਆਲਾ, 21 ਮਾਰਚ (ਅ. ਸ. ਆਹਲੂਵਾਲੀਆ)-ਭਾਜਪਾ ਦੇ ਸਿੱਖ ਆਗੂ ਤੇ ਮੈਂਬਰ ਇੰਚਾਰਜ ਕਲਚਰਲ ਸੈੱਲ ਗੁਰਜੀਤ ਸਿੰਘ ਕੋਹਲੀ ਨੇ ਇੰਗਲੈਂਡ 'ਚ ਭਾਰਤੀ ਅੰਬੈਸੀ ਦੇ ਬਾਹਰ ਤਿਰੰਗੇ ਨੂੰ ਲਾਹੁਣ ਦੀ ਜੋ ਕੋਸ਼ਿਸ਼ ਕੀਤੀ ਗਈ, ਉਸ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਦੁਨੀਆ ਭਰ ਦੇ ...
ਮਲੇਰਕੋਟਲਾ, 21 ਮਾਰਚ (ਮੁਹੰਮਦ ਹਨੀਫ਼ ਥਿੰਦ)-ਪ੍ਰਬੰਧਕੀ ਕਮੇਟੀ ਬੜੀ ਈਦਗਾਹ ਮਲੇਰਕੋਟਲਾ ਵਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਸਮਾਂ ਸਾਰਨੀ 23 ਮਾਰਚ ਦਿਨ ਵੀਰਵਾਰ ਨੂੰ ਪਹਿਲਾ ਰੋਜ਼ਾ ਸਵੇਰੇ 5:08 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:42 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX