ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਵਿਕਾਸ ਦਫ਼ਤਰ ਲੁਧਿਆਣਾ, ਭਾਰਤ ਸਰਕਾਰ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਨਾਲ ਇਕ ਰੋਜ਼ਾ ਵਰਕਸ਼ਾਪ/ਸੈਮੀਨਾਰ ਦਾ ਆਯੋਜਨ ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਪ੍ਰੋਗਰਾਮ 'ਚ ਲਗਪਗ 150 ਉੱਦਮੀਆਂ ਨੇ ਭਾਗ ਲਿਆ | ਐਮ. ਐਸ. ਐਮ. ਈ. ਡੀ. ਐਫ. ਓ. ਲੁਧਿਆਣਾ ਨੇ ਜੈੱਡ. ਈ. ਡੀ. ਸਕੀਮ ਦੀ ਮੌਕੇ ਉੱਪਰ ਰਜਿਸਟ੍ਰੇਸ਼ਨ ਲਈ ਇਕ ਕਾਊਾਟਰ ਦੀ ਸਥਾਪਨਾ ਕੀਤੀ ਤਾਂ ਜੋ ਮੈਨੂਫੈਕਚਰਿੰਗ 'ਚ ਐਮ. ਐਸ. ਐਮ. ਈ. ਦੀ ਸਹੂਲਤ ਦਿੱਤੀ ਜਾ ਸਕੇ | ਵਰਕਸ਼ਾਪ/ਸੈਮੀਨਾਰ 'ਚ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਵੱਖ ਵੱਖ ਉੱਦਮੀਆਂ ਨੂੰ ਅੱਗੇ ਆਉਣ, ਐਮ. ਐਸ. ਐਮ. ਈ., ਡੀ. ਐਫ. ਓ. ਦਫ਼ਤਰ ਨਾਲ ਜੁੜਨ ਤੇ ਇਸ ਤਹਿਤ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ | ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਮੀਟਿੰਗ 'ਚ ਉਦਯੋਗ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀਆਂ ਸਕੀਮਾਂ ਬਾਰੇ ਉੱਦਮੀਆਂ ਨੂੰ ਜਾਣੂੰ ਕਰਵਾਇਆ | ਪ੍ਰੋਗਰਾਮ 'ਚ ਡਾਇਰੈਕਟਰ ਐਮ. ਐਸ. ਐਮ. ਈ., ਡੀ. ਐਫ. ਓ. ਵਰਿੰਦਰ ਸ਼ਰਮਾ, ਸਹਾਇਕ ਡਾਇਰੈਕਟਰ ਐਮ. ਐਸ. ਐਮ. ਈ., ਡੀ. ਐਫ. ਓ. ਕੁੰਦਨ ਲਾਲ, ਦੀਪਕ ਚੇਚੀ, ਡਾਇਰੈਕਟਰ-ਕਮ-ਪਿ੍ੰਸੀਪਲ ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਡਾ. ਜੀ. ਡੀ. ਗੁਪਤਾ, ਡਿਪਟੀ ਡਾਇਰੈਕਟਰ ਬਿਜ਼ਨਸ ਫੈਸੀਲੀਟੇਟਰ ਸੁਮਿਤ ਸ਼ਰਮਾ, ਡਾਇਰੈਕਟਰ ਆਰ. ਐਸ. ਆਈ. ਇੰਸਪੈਕਸ਼ਨ ਸਰਵਿਸ ਲਿਮਟਿਡ ਸੋਨਲ ਰਾਗੀ, ਮੈਨੇਜਰ ਐਨ. ਆਈ. ਸੀ. ਲੁਧਿਆਣਾ ਜਗਪ੍ਰੀਤ ਸਿੰਘ ਚੱਢਾ ਵਲੋਂ ਆਪਣੇ ਆਪਣੇ ਵਿਭਾਗਾਂ ਨਾਲ ਸੰਬੰਧਿਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰਧਾਨ ਮੋਗਾ ਐਗਰੋ ਇੰਡਸਟਰੀਅਲ ਐਸੋਸੀਏਸ਼ਨ ਫੋਕਲ ਜਤਿੰਦਰਪਾਲ ਸਿੰਘ ਖੰਨਾ ਨੇ ਉਦਯੋਗ 'ਚ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਸ਼ੁਕਰਾਨਾ ਕੀਤਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਲਈ ਉਹ ਬਹੁਤ ਉਤਸ਼ਾਹਿਤ ਹੋਏ ਕਿਉਂਕਿ ਅਜਿਹੇ ਸੈਮੀਨਾਰਾਂ ਤੋਂ ਮੋਗਾ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਬਹੁਤ ਲਾਭ ਹੋਵੇਗਾ | ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਕੇ ਜਲਦ ਹੀ ਐਮ. ਐਸ. ਈ. ਸੀ. ਡੀ. ਪੀ. ਸਕੀਮ ਲਾਭ ਲੈਂਦੇ ਹੋਏ ਕਲੱਸਟਰ ਬਣਾਉਣ ਦਾ ਵਾਅਦਾ ਕੀਤਾ | ਪ੍ਰਮੁੱਖ ਉਦਯੋਗਪਤੀ ਪ੍ਰੇਮ ਸਿੰਗਲ ਨੇ ਚੇਅਰਮੈਨ ਤੇ ਹਾਜ਼ਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਐਸਪੀਰੇਸ਼ਨਲ ਜ਼ਿਲ੍ਹਾ ਲਈ ਯੋਗ ਉਪਰਾਲਾ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦਾ ਸੈਮੀਨਾਰ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ | ਪ੍ਰਵੀਨ ਗਰਗ ਚੇਅਰਮੈਨ ਆਈ. ਐਸ. ਐਫ. ਕਾਲਜ ਫਾਰਮੇਸੀ ਮੋਗਾ ਨੇ ਕਿਹਾ ਕਿ ਅਸੀਂ ਪ੍ਰਣ ਲੈਂਦੇ ਹਾਂ ਕਿ ਜਲਦ ਹੀ ਐਸ. ਪੀ. ਵੀ. ਬਣਾ ਕੇ ਐਮ. ਐਸ. ਈ. ਸੀ. ਡੀ. ਪੀ. ਸਕੀਮ ਦਾ ਲਾਭ ਲੈਦੇ ਹੋਏ ਕਲੱਸਟਰ ਬਣਾਵਾਂਗੇ | ਵਿਨੋਦ ਬਾਂਸਲ ਪ੍ਰਧਾਨ ਰਾਈਸ ਮਿਲ ਐਸੋਸੀਏਸ਼ਨ ਮੋਗਾ ਨੇ ਧੰਨਵਾਦ ਕੀਤਾ |
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਚਮਕੌਰ ਸਿੰਘ ਸਰਾਂ ਦੁਆਰਾ ਸਥਾਨਕ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਵਿਚ 8ਵੀਂ ਤੇ 12ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਚੱਲ ਰਹੀ ਮਾਰਕਿੰਗ ਦੇ ਕੰਮ ਦਾ ਅਚਨਚੇਤ ਨਿਰੀਖਣ ਕੀਤਾ ...
ਧਰਮਕੋਟ, 21 ਮਾਰਚ (ਪਰਮਜੀਤ ਸਿੰਘ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਮਾਜ ਚੇਤਨਾ, ਲੋਕ ਭਲਾਈ ਸੁਸਾਇਟੀ ਪਿੰਡ ਚੀਮਾ ਕਲਾਂ ਵਲੋਂ ਇਕ ਸਾਹਿਤਕ ਮਿਲਣੀ ਦਾ ਆਯੋਜਨ ਸੰਗੀਤ ਦੇ ਸ਼ਹਿਰ ਧਰਮਕੋਟ 'ਚ ਕੀਤਾ ਗਿਆ | ਇਹ ਆਯੋਜਨ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿਤਰੀ ...
ਅਜੀਤਵਾਲ, 21 ਮਾਰਚ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜ ਅਜੀਤਵਾਲ ਵਿਖੇ ਵਿਸ਼ਵ ਜੰਗਲਾਤ ਦਿਵਸ ਮਨਾਉਂਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਜੰਗਲ ਮੁੱਢ ਤੋਂ ਹੀ ਮਨੁੱਖਤਾ ਲਈ ਸਹਾਇਕ ਤੇ ਲਾਭਕਾਰੀ ਰਹੇ ਹਨ | ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਨੀਤੀ ਆਯੋਗ ਵਲੋਂ ਚਲਾਏ ਜਾ ਰਹੇ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਦੇ 100 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 6 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਦਾ ਬੌਧਿਕ ਪ੍ਰੀਖਣ ਕੀਤਾ ਗਿਆ | ਇਹ ਪ੍ਰੀਖਣ ਜ਼ਿਲ੍ਹਾ ...
ਨਿਹਾਲ ਸਿੰਘ ਵਾਲਾ, 21 ਮਾਰਚ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ਼ਾਈਨਿੰਗ ਸਟਾਰ ਕਾਨਵੈਂਟ ਸਕੂਲ ਜਵਾਹਰ ਸਿੰਘ ਵਾਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਆਰੰਭਤਾ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ ਨਾਲ ਕੀਤੀ ਗਈ | ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੀ 'ਆਪ' ਸਰਕਾਰ ਵਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ 'ਚ ਆਈ. ਜੀ. ਐਲ. ਕੇ. ਯਾਦਵ ਦੀ ਅਗਵਾਈ 'ਚ ਨਿਯੁਕਤ ਕੀਤੀ ਸਿੱਟ ਵਲੋਂ ਜੋ ਜਾਂਚ ਅਦਾਲਤ ਵਿਚ ਸੌਂਪੀ ਗਈ ਸੀ, ਉਸ 'ਚ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗੇ੍ਰਸ਼ਨ ਸੰਸਥਾ ਜੋ ਮੋਗਾ ਦੇ ਮੇਨ ਬਾਜ਼ਾਰ 'ਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ, ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਊਸ ਕੇਸਾਂ ਲਈ ...
ਸਮਾਲਸਰ, 21 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਵਾਂਦਰ ਵਿਖੇ ਸਹਿਕਾਰੀ ਸਭਾ ਦੀ ਹੋਈ ਚੋਣ 'ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਹੈ | ਇਸ ਚੋਣ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ 11 ਮੈਂਬਰ ਚੁਣੇ ਗਏ, ਜਿਸ 'ਚ ਗੁਰਮੇਲ ਸਿੰਘ ਖਾਲਸਾ, ਜਲੌਰ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਮੋਗਾ ਡੀਪੂ ਦੇ ਜਨਰਲ ਮੈਨੇਜਰ ਮਨਪ੍ਰੀਤ ਸਿੰਘ ਵਲੋਂ ਇਥੇ ਸਥਾਨਕ ਦਫ਼ਤਰ ਵਿਖੇ ਸ਼ਹਿਰ ਦੇ ਨਿੱਜੀ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ 'ਚ ਜਨਰਲ ਮੈਨੇਜਰ ਵਲੋਂ ਸਮੂਹ ਮੈਂਬਰਾਂ ਨੂੰ ਸਪੱਸ਼ਟ ...
ਕੋਟ ਈਸੇ ਖਾਂ, 21 ਮਾਰਚ (ਨਿਰਮਲ ਸਿੰਘ ਕਾਲੜਾ)-ਗੁਰਦੁਆਰਾ ਸ਼ਹੀਦ ਗੰਜ ਸਲੀਣਾ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਬਾਬਾ ਲਾਲ ਸਿੰਘ ਖੋਸਾ ਦੀ ਨਿੱਘੀ ਯਾਦ 'ਚ 4 ਅਪ੍ਰੈਲ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਤੇ ਪਿ੍ੰਸੀਪਲ ਸ਼ਿਵਾਨੀ ਅਰੋੜਾ ਵਲੋਂ ਨਵੇ ਸੈਸ਼ਨ ਦੇ ਦੂਜੇ ਦਿਨ ਕਿੰਡਰਗਾਰਟਨ ਦੇ ਬੱਚਿਆਂ ਨੂੰ ਪ੍ਰਤਾਪ ਰੋਡ ਸ਼ਹੀਦੀ ਪਾਰਕ ਦੇ ਸਾਹਮਣੇ ਸਥਿਤ ਸਨਾਤਨ ਧਰਮ ਮੰਦਰ ਲਿਜਾਇਆ ...
ਬੱਧਨੀ ਕਲਾਂ, 21 ਮਾਰਚ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨਾਹਰ ਸਿੰਘ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਚੱਲ ਰਹੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ ਡਾ. ਮੀਨਾ ਅਰੋੜਾ ਨੇ ਕਾਰਜਕਾਰੀ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ | ਜ਼ਿਕਰਯੋਗ ਹੈ ਕਿ ਡਾ. ਮੀਨਾ ...
ਮੋਗਾ, 21 ਮਾਰਚ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਇਸ ਮੌਕੇ ਪਿ੍ੰਸੀਪਲ ਸੁਰਿੰਦਰ ਕੌਰ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਅੰਡਰ-19 ਲੜਕੀਆਂ ਦੇ ਕ੍ਰਿਕਟ ਟੂਰਨਾਮੈਂਟ ਲਈ ਜ਼ਿਲ੍ਹਾ ਮੋਗਾ ਦੀ ਟੀਮ ਦੀ ਚੋਣ ਲਈ ਟਰਾਇਲ 22 ਮਾਰਚ ਨੂੰ ਬਲੂਮਿੰਗ ਬਡਜ਼ ਸਕੂਲ ਮੋਗਾ ਦੀ ਗਰਾਊਾਡ ਵਿਖੇ ਸ਼ਾਮ 4 ਵਜੇ ...
ਕੋਟ ਈਸੇ ਖਾਂ, 21 ਮਾਰਚ (ਨਿਰਮਲ ਸਿੰਘ ਕਾਲੜਾ)-ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਆਈ. ਸੀ. ਐਸ. ਈ. ਦਿੱਲੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਹੈ ਤੇ ਆਪਣੇ ਬੱਚਿਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਅੱਜ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ | ਸਕੂਲ ...
ਠੱਠੀ ਭਾਈ, 21 ਮਾਰਚ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਆਏ ਦਿਨ ਕਾਂਗਰਸ ਕਾਰਜਕਾਲ ਸਮੇਂ ਰੱਖੇ ਗਏ ਨੀਂਹ ਪੱਥਰ ਆਏ ਦਿਨ ਇਕ ਇਕ ਕਰਕੇ ਤੋੜੇ ਜਾਣ 'ਤੇ ਜਿਥੇ ਗਰਾਮ ਪੰਚਾਇਤ ਮਾੜੀ ਮੁਸਤਫਾ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਸਾਲ ਦੇ ਬਹੁਚਰਚਿਤ ਸਟੈਂਪ ਡਿਊਟੀ ਤੇ ਟੀ. ਡੀ. ਐਸ. ਘੁਟਾਲਾ, ਜਿਸ 'ਚ ਮੋਗਾ ਦੇ ਇਕ ਮਸ਼ਹੂਰ ਪ੍ਰਾਪਰਟੀ ਡੀਲਰ, ਜਿਸ ਦਾ ਲੁਧਿਆਣਾ 'ਚ ਸਨ ਸਿਟੀ ਨਾਂਅ ਦੇ ਪ੍ਰਾਜੈਕਟ ਵਿਚ ਪੰਜਾਹ ਦੇ ਕਰੀਬ ਬੇਨਾਮੀ ਪਲਾਟ 'ਚ ਈ. ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਸ਼ਵ ਓਰਲ ਹੈਲਥ ਡੇ ਹਰ ਸਾਲ 20 ਮਾਰਚ ਨੂੰ ਵਿਸ਼ਵ ਪੱਧਰ ਉੱਪਰ ਮੂੰਹ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੁੱਖ ਉਦੇਸ਼ ਨਾਲ ਮਨਾਇਆ ਜਾਂਦਾ ਹੈ | ਇਹ ਦਿਨ ਮੂੰਹ ਦੀ ਸਫ਼ਾਈ ਦੀਆਂ ਚੰਗੀਆਂ ਆਦਤਾਂ ...
ਲੰਬੀ, 21 ਮਾਰਚ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡਾਂ ਵਿਚ ਬੀਤੇ ਕੁਝ ਦਿਨਾਂ ਤੋਂ ਟੁੱਟਵੀਂ ਬੱਦਲਵਾਈ ਤੇ ਰੁਕ-ਰੁਕ ਹੋ ਰਹੀ ਬਾਰਿਸ਼ ਕਾਰਨ ਕਣਕ ਦੇ ਝਾੜ 'ਤੇ ਅਸਰ ਪੈਣ ਦੀ ਸੰਭਾਵਨਾ ਹੈ | ਡਾ. ਸੁਖਚੈਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਲੰਬੀ ਨੇ ਦੱਸਿਆ ਕਿ ਬਰਸਾਤ ਨਾਲ ...
ਕੋਟਕਪੂਰਾ, 21 ਮਾਰਚ (ਮੇਘਰਾਜ)-ਮਾਰਕੀਟ ਕਮੇਟੀ ਕੋਟਕਪੂਰਾ ਵਿਖੇ ਯੁਗਵੀਰ ਕੁਮਾਰ ਨੇ ਸਕੱਤਰ ਵਜੋਂ ਅਹੁਦਾ ਸੰਭਾਲਿਆ | ਉਹ ਇਸ ਤੋਂ ਪਹਿਲਾਂ ਵੀ ਇਥੇ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ | ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਤੇ ਆੜ੍ਹਤੀਆ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ 'ਚ ਲੰਪੀ ਸਕਿਨ ਬਿਮਾਰੀ ਤੋਂ ਪਸ਼ੂਆਂ ਦੇ ਬਚਾਅ ਲਈ 15 ਫ਼ਰਵਰੀ ਤੋਂ ਵਿੱਢੀ ਮੁਹਿੰਮ ਅਜੇ ...
ਸ੍ਰੀ ਮੁਕਤਸਰ ਸਾਹਿਬ, 21 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਵੜਿੰਗ ਦੀ ਅਗਵਾਈ 'ਚ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਐੱਸ. ਡੀ. ਐੱਮ. ਕੰਵਰਜੀਤ ਸਿੰਘ ਮਾਨ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ...
ਬਾਘਾ ਪੁਰਾਣਾ, 21 ਮਾਰਚ (ਕਿ੍ਸ਼ਨ ਸਿੰਗਲਾ)-ਹਾਰਵਰਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਲੋਂ ਨਰਸਰੀ ਤੋਂ ਤੀਸਰੀ ਜਮਾਤ ਤੱਕ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਜੋ ਕਿ 100 ਫੀਸਦੀ ਰਿਹਾ | ਇਸ ਮੌਕੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ | ਇਸ ਦੌਰਾਨ ਸਕੂਲ ਦੇ ...
ਮੋਗਾ, 21 ਮਾਰਚ (ਜਸਪਾਲ ਸਿੰਘ ਬੱਬੀ)-ਆਈ. ਐਸ. ਐਫ. ਕਾਲਜ ਆਫ ਫਾਰਮੇਸੀ ਵਿਖੇ ਪ੍ਰੋਡਕਟ ਡਿਵਲਪਮੈਂਟ ਐਂਡ ਇਨੋਵੇਸ਼ਨ ਤੇ ਐਮ. ਐਸ. ਐਮ. ਈ. ਲੁਧਿਆਣਾ ਵਲੋਂ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਲਗਾਈ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਵਰਿੰਦਰ ਸ਼ਰਮਾ ਡਾਇਰੈਕਟਰ ਐਮ. ਐਸ. ਐਮ. ਈ., ...
ਬੱਧਨੀ ਕਲਾਂ, 21 ਮਾਰਚ (ਸੰਜੀਵ ਕੋਛੜ)-ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਨਗਰ ਨਿਵਾਸੀਆਂ, ਨਗਰ ਪੰਚਾਇਤ ਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ...
ਬਾਘਾ ਪੁਰਾਣਾ, 21 ਮਾਰਚ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਆਇਲਟਸ ਦੀ ਪ੍ਰੀਖਿਆ ਸੰਬੰਧੀ ਸ਼ਾਨਦਾਰ ਕੋਚਿੰਗ ਦੇ ਰਹੀ ਹੈ ਤੇ ...
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ)-ਇਕ ਗੁਪਤ ਸੂਚਨਾ ਦੇ ਆਧਾਰ 'ਤੇ ਮੋਗਾ ਜ਼ਿਲੇ੍ਹ ਦੇ ਪਿੰਡ ਡਾਲਾ ਦੇ ਗੁਰਸਿਮਰਨ ਨਾਮੀ ਇਕ ਵਿਅਕਤੀ ਨੂੰ ਫ਼ਰੀਦਕੋਟ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ 8 ਮੋਟਰਸਾਈਕਲ ਬਰਾਮਦ ...
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ)-ਖੇਤੀਬਾੜੀ ਗਤੀਵਿਧੀਆਂ ਤੇ ਵਿਕਾਸ ਦੇ ਕੰਮਾਂ ਸੰਬੰਧੀ ਜਾਣਕਾਰੀ ਲੈਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਦੇ ਅਧਿਕਾਰੀਆਂ ਦੀ ਮੀਟਿੰਗ ਚੇਅਰਮੈਨ ਪਨਸੀਡ ਪੰਜਾਬ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ...
ਕੋਟ ਈਸੇ ਖਾਂ, 21 ਮਾਰਚ (ਨਿਰਮਲ ਸਿੰਘ ਕਾਲੜਾ)-ਸਾਹਿਤ ਵਿਚਾਰ ਮੰਚ ਵਲੋਂ ਸਰਕਾਰੀ ਸਕੂਲ ਵਿਖੇ ਜਗਜੀਤ ਸਿੰਘ ਝਤਰਾ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ 'ਅਜੀਤ' ਦੇ ਪੱਤਰਕਾਰ ਪ੍ਰਤਾਪ ਹੀਰਾ ਸਨ | ਇਸ ਸੰਬੰਧੀ ਸੁਖਜਿੰਦਰ ਬਾਠ ਨੇ ...
ਲੰਬੀ, 21 ਮਾਰਚ (ਮੇਵਾ ਸਿੰਘ)-ਬੀਤੀ ਦੇਰ ਸ਼ਾਮ ਬਲਾਕ ਲੰਬੀ ਦੇ ਪਿੰਡ ਅਬੁੱਲਖੁਰਾਣਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਫ਼ੈਲ ਗਈ, ਜਦੋਂ ਮਾਤਾ-ਪਿਤਾ ਦਾ ਇਕਲੌਤਾ ਬੇਟਾ ਤੇ 2 ਮਾਸੂਮ ਧੀਆਂ ਦਾ ਪਿਤਾ ਸੜਕ ਹਾਦਸੇ 'ਚ ਅਕਾਲ ਚਲਾਣਾ ਕਰ ਗਿਆ | ਪੁਲਿਸ ਵਲੋਂ ਮਿਲੀ ਜਾਣਕਾਰੀ ...
ਕੋਟਕਪੂਰਾ, 21 ਮਾਰਚ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਪ੍ਰਵੀਨ ਕੁਮਾਰ ਗਰਗ ਯੂ. ਕੇ. ਪੈਸਟੀਸਾਈਡ ਕਮਿਸ਼ਨ ਏਜੰਟ ਦੁਕਾਨ ਨੰਬਰ 134, ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਮੁਨੀਮੀ (ਅਕਾਊਾਟ) ਦਾ ਕੰਮ ਕਰੀਬ 21/22 ਸਾਲ ...
ਮੋਗਾ, 21 ਮਾਰਚ (ਸੁਰਿੰਦਰਪਾਲ ਸਿੰਘ)-ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਵਿਭਾਗਾਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਜਾਗਰੂਕਤਾ ਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਅਭਿਆਨ ਨੂੰ ਸਫਲ ਬਣਾਇਆ ਜਾ ਸਕੇ | ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX