ਬਰਨਾਲਾ, 21 ਮਾਰਚ (ਅਸ਼ੋਕ ਭਾਰਤੀ)-ਪੰਜਾਬ ਵਿਧਾਨ ਸਭਾ ਵਿਚ 'ਆਪ' ਸਰਕਾਰ ਵਲੋਂ ਪੇਸ਼ ਕੀਤੇ ਪਹਿਲੇ ਪੂਰਨ ਬਜਟ ਅਤੇ 20 ਮਾਰਚ ਤੱਕ ਬਜਟ ਸੈਸ਼ਨ ਦੇ ਪਹਿਲੇ ਹਿੱਸੇ ਵਿਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਮਤਾ ਨਾ ਲਿਆਉਣਾ, ਪੰਜਾਬ ਪੈਨਸ਼ਨ ਨਿਯਾਮਾਵਾਲੀ ਵਿਚ ਪੁਰਾਣੀ ਪੈਨਸ਼ਨ ਬਾਬਤ ਕੋਈ ਸੋਧ ਨਾ ਕਰਨਾ 'ਆਪ' ਸਰਕਾਰ ਦੀ ਵੱਡੀ ਨਾਕਾਮੀ ਸਾਬਤ ਹੋਈ ਹੈ | ਜਿਸ ਦੇ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਵਲੋਂ 'ਆਪ' ਦੇ ਜ਼ਿਲ੍ਹਾ ਪ੍ਰਧਾਨ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਦੇ ਕੇ ਬਜਟ ਸੈਸ਼ਨ ਦੇ ਬਾਕੀ ਬਚਦੇ ਹਿੱਸੇ ਵਿਚ 1972 ਦੇ ਪੈਨਸ਼ਨ ਐਕਟ ਆਧਾਰਤ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਤਾ ਪਾਸ ਕਰਨ ਅਤੇ ਸ਼ੁਰੂ ਹੋ ਰਹੇ ਨਵੇਂ ਵਿੱਤੀ ਵਰ੍ਹੇ ਵਿਚ 1 ਅਪ੍ਰੈਲ ਤੋਂ ਐੱਨ.ਪੀ.ਐੱਸ ਕਟੌਤੀ ਬੰਦ ਕਰ ਕੇ ਮੁਲਾਜ਼ਮਾਂ ਦੇ ਜੀ.ਪੀ.ਐੱਫ ਖਾਤੇ ਖੋਲ੍ਹਣ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਪੀ.ਪੀ.ਪੀ.ਐੱਫ ਦੇ ਜ਼ਿਲ੍ਹਾ ਕਨਵੀਨਰ ਰਮਨਦੀਪ ਬਰਨਾਲਾ, ਜਨਰਲ ਸਕੱਤਰ ਅੰਮਿ੍ਤ ਹਰੀਗੜ੍ਹ ਅਤੇ ਜ਼ਿਲ੍ਹਾ ਕੋ-ਕਨਵੀਨਰ ਨਿਰਮਲ ਪੱਖੋਂ ਕਲਾਂ ਨੇ ਕਿਹਾ ਕਿ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕੀਤੇ ਜਾਣ ਲਈ ਵਿਧਾਨ ਸਭਾ ਦਾ ਬਜਟ ਸੈਸ਼ਨ ਸਭ ਤੋਂ ਢੁਕਵਾਂ ਮੰਚ ਅਤੇ ਸੰਵਿਧਾਨਕ ਤਰੀਕਾ ਸੀ ਜਿਸ ਨੂੰ ਪ੍ਰਮੁੱਖਤਾ ਦੇਣ ਦੀ ਬਜਾਏ 'ਆਪ' ਸਰਕਾਰ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਪੈਨਸ਼ਨ ਦੇ ਮੁੱਦੇ 'ਤੇ ਮਿੱਟੀ ਪਾ ਰਹੀ ਹੈ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਐੱਨ.ਪੀ.ਐੱਸ ਜਮਾਂ ਰਾਸ਼ੀ ਨੂੰ ਮੋੜਨ ਅਤੇ ਇਸ ਰਾਸ਼ੀ ਉੱਤੇ ਰਾਜਾਂ ਦੇ ਦਾਅਵੇ ਨੂੰ ਰੱਦ ਕਰਨ ਦੀ ਲਈ ਪੁਜ਼ੀਸ਼ਨ ਖ਼ਿਲਾਫ਼ ਡਟਵਾਂ ਸਟੈਂਡ ਲੈਣ ਦੀ ਬਜਾਏ ਚੁੱਪ ਰਹਿ ਕੇ ਅਸਿੱਧੇ ਰੂਪ ਵਿਚ ਕੇਂਦਰ ਦੇ ਪੱਖ ਨੂੰ ਹੀ ਸਹਿਮਤੀ ਦਿੱਤੀ ਜਾ ਰਹੀ ਹੈ | ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਪੰਜਾਬ ਦੇ ਪੌਣੇ ਦੋ ਲੱਖ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਮੰਗ ਦੇ ਹੱਕ ਵਿਚ 'ਆਪ' ਦੇ 92 ਵਿਧਾਇਕਾਂ ਵਿਚੋਂ ਕਿਸੇ ਨੇ ਵੀ ਕੋਈ ਸ਼ਬਦ ਨਹੀਂ ਬੋਲਿਆ | ਆਗੂਆਂ ਨੇ ਕਿਹਾ ਕਿ ਮੰਗ ਕੀਤੀ ਗਈ ਕਿ ਵਿਧਾਨ ਸਭਾ ਦੇ ਚੱਲ ਰਹੇ ਮੌਜੂਦਾ ਸੈਸ਼ਨ ਵਿਚ ਹੀ ਪੁਰਾਣੀ ਪੈਨਸ਼ਨ ਲਾਗੂ ਕਰ ਕੇ ਕੰਟਰੈਕਟ ਸੇਵਾ ਨੂੰ ਵੀ ਪੁਰਾਣੀ ਪੈਨਸ਼ਨ ਦੇ ਲਾਭ ਦੇਣ ਲਈ ਸ਼ਾਮਿਲ ਕਰਨ ਸਮੇਤ ਕੇਂਦਰੀ ਏਜੰਸੀ ਪੀ.ਐੱਫ.ਆਰ.ਡੀ.ਏ ਕੋਲ ਜ਼ਮ੍ਹਾ ਅਨੁਮਾਨਿਤ 17000 ਕਰੋੜ ਦੀ ਰਾਸ਼ੀ ਉੱਤੇ ਪੰਜਾਬ ਦਾ ਪੁਰਜ਼ੋਰ ਦਾਅਵਾ ਪੇਸ਼ ਕਰਦਾ ਮਤਾ ਵਿਧਾਨ ਸਭਾ ਸੈਸ਼ਨ ਵਿਚ ਪਾਸ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਇਨ੍ਹਾਂ ਹਕੀਕੀ ਮੁੱਦਿਆਂ ਨਾਲ ਖੜਨ ਦੀ ਬਜਾਏ ਕੇਂਦਰ ਸਰਕਾਰ ਵਾਲੀ ਪਹੁੰਚ ਅਪਣਾਏਗੀ ਤਾਂ ਵਿਧਾਨ ਸਭਾ ਸੈਸ਼ਨ ਉਪਰੰਤ ਪੰਜਾਬ ਸਰਕਾਰ ਵਿਰੁੱਧ ਸੰਘਰਸ਼ੀ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਮੌਕੇ ਡੈਮੋਕੇ੍ਰਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਬਰਨਾਲਾ, ਮਨਮੋਹਨ ਭੱਠਲ, ਹੈਡ ਮਾਸਟਰ ਪ੍ਰਦੀਪ ਕੁਮਾਰ, 646 ਪੀ.ਟੀ.ਆਈ ਯੂਨੀਅਨ ਤੋਂ ਸੁਖਦੀਪ ਸਿੰਘ, ਜਗਰਾਜ ਅਕਲੀਆ, ਚੇਤਵੰਤ ਧਨੌਲਾ, ਬਲਜੀਤ ਅਕਲੀਆ, ਵਿਕਰਮ ਖੁੱਡੀ, ਗੁਰਵਿੰਦਰ ਤਪਾ, ਦੀਪਕ ਕੁਮਾਰ, ਜਸਵਿੰਦਰ ਜੋਗਾ, ਜਸਵੰਤ ਰਾਏ, ਜਸਵਿੰਦਰ ਸਿੰਘ ਅਤੇ ਗੁਰਤੇਜ ਸਿੰਘ ਪੱਖੋਂ ਕਲਾਂ ਆਦਿ ਮੁਲਾਜ਼ਮ ਹਾਜ਼ਰ ਸਨ |
ਤਪਾ ਮੰਡੀ, 21 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਮੁਖੀ ਨਿਰਮਲਜੀਤ ਸਿੰਘ ਸੰਧੂ ਤਪਾ ਦੀ ਅਗਵਾਈ ਹੇਠ ਪੁਲਿਸ ਵਲੋਂ ਸਮੂਹ ਵਪਾਰਕ ਅਦਾਰਿਆਂ, ਨÏਜਵਾਨਾਂ ਅਤੇ ਪੈਰਾ ਮਿਲਟਰੀ ...
ਬਰਨਾਲਾ, 21 ਮਾਰਚ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਰਜਿ: ਬਰਨਾਲਾ, ਲੇਖਕ ਪਾਠਕ ਸਾਹਿਤ ਸਭਾ ਰਜਿ: ਕੌਮਾਂਤਰੀ ਕਲਾਕਾਰ ਸੰਗਮ ਅਤੇ ਮਾਲਵਾ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਨੂੰ ਭਾਸ਼ਾ ਵਿਭਾਗ ਨੂੰ ਉਰਦੂ ਦੀਆਂ ਕਲਾਸਾਂ ਲਗਾਉਣ ...
ਬਰਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਜ਼ਿਲ੍ਹਾ ਬਰਨਾਲਾ ਵਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀਆਂ ਹਦਾਇਤਾਂ 'ਤੇ ਪੰਜਾਬ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਸ਼ਾਂਤ ਮਾਹÏਲ ਨੂੰ ...
ਬਰਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਧੂ ਪੱਤੀ ਭਾਈਚਾਰੇ ਦੇ ਸਹਿਯੋਗ ਨਾਲ ਬਾਬਾ ਕਾਲਾ ਮਹਿਰ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹੈੱਡ ...
ਸ਼ਹਿਣਾ, 21 ਮਾਰਚ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਗਰੈਵਿਟੀ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਵਲੋਂ ਪਹਿਲਾ ਬੈਚ ਸ਼ੁਰੂ ਕੀਤਾ ਗਿਆ | ਸੰਸਥਾ ਦੇ ਐਮ.ਡੀ. ਗਗਨਦੀਪ ਸਿੰਗਲਾ ਨੇ ਦੱਸਿਆ ਕਿ ਘੱਟ ਖ਼ਰਚੇ ਵਿਚ ਮਿਆਰੀ ਸਿੱਖਿਆ ਦੇਣਾ ਅਤੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਜਾਣ ...
ਬਰਨਾਲਾ, 21 ਮਾਰਚ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਦੀਆਂ ਵਿਦਿਆਰਥਣਾਂ ਵਲੋਂ ਪਿ੍ੰਸੀਪਲ ਡਾ: ਡਾ: ਨੀਲਮ ਸ਼ਰਮਾ ਦੀ ਅਗਵਾਈ ਵਿਚ ਦੋ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ | ਟੂਰ ਦੌਰਾਨ ਵਿਦਿਆਰਥੀਆਂ ਨੂੰ ਛੱਤਬੀੜ ਚੰਡੀਗੜ੍ਹ, ...
ਟੱਲੇਵਾਲ, 21 ਮਾਰਚ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਖ਼ੂਨੀ ਕੱਟ ਮਾਮਲੇ ਦੌਰਾਨ ਲਗਾਏ ਪੱਕੇ ਮੋਰਚੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਕਿਯੂ ਡਕੌਂਦਾ, ਭਾਕਿਯੂ ਡਕੌਂਦਾ (ਧਨੇਰ), ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ...
ਰੂੜੇਕੇ ਕਲਾਂ, 21 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਕੇਂਦਰ ਦੀ ਭਾਜਪਾ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ 'ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਗਿ੍ਫ਼ਤਾਰ ਕੀਤੇ ਗਏ ਪੰਜਾਬ ਦੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਬਿਨਾਂ ਦੇਰੀ ਤੁਰੰਤ ...
ਬਰਨਾਲਾ, 21 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ ਸਟਾਫ਼ ਵਲੋਂ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਧਨੌਲਾ ਵਲੋਂ ਅਗਸਤ 2018 ਵਿਚ ਇਕ ਮਾਮਲਾ ਕੁਲਵਿੰਦਰ ...
ਹੰਡਿਆਇਆ, 21 ਮਾਰਚ (ਗੁਰਜੀਤ ਸਿੰਘ ਖੁੱਡੀ)-ਪਵਿੱਤਰ ਰਮਜ਼ਾਨ ਮਹੀਨੇ ਦਾ ਪਹਿਲਾ ਰੋਜ਼ਾ 23 ਮਾਰਚ ਤੋਂ ਸ਼ੁਰੂ ਹੋਵੇਗਾ | ਇਹ ਜਾਣਕਾਰੀ ਨੂਰਾਨੀ ਮਸਜਿਦ ਇੰਤਜ਼ਾਮੀਆਂ ਕਮੇਟੀ ਹੰਡਿਆਇਆ ਦੇ ਪ੍ਰਧਾਨ ਸੁਰਜੀਤ ਖ਼ਾਨ, ਹਾਜੀ ਸੀਨਾ ਮਲਿਕ ਅਤੇ ਡਾ: ਮੁਹੰਮਦ ਮੁਨੀਰ ਸੋਨੀ ਨੇ ...
ਮਹਿਲ ਕਲਾਂ, 21 ਮਾਰਚ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪਿੰਡ ਗੁਰਮ ਵਿਖੇ ਗੁਰਦੁਆਰਾ ਕਮੇਟੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਅੰਮਿ੍ਤ ਸੰਚਾਰ ਕਰਵਾਇਆ ਗਿਆ ¢ ਇਸ ਮÏਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਵਿਸ਼ੇਸ਼ ਤÏਰ ...
ਧਨੌਲ, 21 ਮਾਰਚ (ਚੰਗਾਲ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਯੋਗੀ ਗਿਆਨ ਦੇਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਅੱਜ ਬੱਚਿਆਂ ਨੂੰ ਸਰੀਰਕ ਕਿਰਿਆਵਾਂ ਬਾਰੇ ਜਾਣੂ ਕਰਵਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਮੈਡਮ ...
ਤਪਾ ਮੰਡੀ, 21 ਮਾਰਚ (ਪ੍ਰਵੀਨ ਗਰਗ)-ਬਠਿੰਡਾ ਰਨਰਜ ਵਲੋਂ ਕਰਵਾਈ ਗਈ 21 ਕਿੱਲੋਮੀਟਰ ਦÏੜ 'ਚ ਤਪਾ ਦੇ 80 ਸਾਲਾ ਸੇਵਾ ਮੁਕਤ ਅਧਿਆਪਕ ਸੁਰਿੰਦਰ ਕੁਮਾਰ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਦÏੜ ਪੂਰੀ ਕਰਕੇ ਸੋਨੇ ਦਾ ਤਗਮਾ ਜਿੱਤਿਆ¢ ਜਾਣਕਾਰੀ ਦਿੰਦੇ ਹੋਏ ਸੇਵਾ ਮੁਕਤ ...
ਬਰਨਾਲਾ, 21 ਮਾਰਚ (ਨਰਿੰਦਰ ਅਰੋੜਾ)-ਸ੍ਰੀ ਦੁਰਗਾ ਮਾਤਾ ਮੰਦਰ ਅਤੇ ਲੰਗਰ ਕਮੇਟੀ ਪਿਆਰਾ ਕਾਲੋਨੀ ਗਲੀ ਨੰਬਰ 3 ਪੱਤੀ ਰੋਡ ਬਰਨਾਲਾ ਵਲੋਂ 8ਵਾਂ ਵਿਸ਼ਾਲ ਭੰਡਾਰਾ ਕੌਲਾਂ ਵਾਲਾ ਟੋਭਾ (ਮੰਦਰ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼) ਲਈ ਬਰਨਾਲਾ ਅਤੇ ਸੇਖਾ ਵਾਲਿਆਂ ਦੀ ...
ਬਰਨਾਲਾ, 21 ਮਾਰਚ (ਨਰਿੰਦਰ ਅਰੋੜਾ)-ਸ੍ਰੀ ਦੁਰਗਾ ਮਾਤਾ ਮੰਦਰ ਅਤੇ ਲੰਗਰ ਕਮੇਟੀ ਪਿਆਰਾ ਕਾਲੋਨੀ ਗਲੀ ਨੰਬਰ 3 ਪੱਤੀ ਰੋਡ ਬਰਨਾਲਾ ਵਲੋਂ 8ਵਾਂ ਵਿਸ਼ਾਲ ਭੰਡਾਰਾ ਕੌਲਾਂ ਵਾਲਾ ਟੋਭਾ (ਮੰਦਰ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼) ਲਈ ਬਰਨਾਲਾ ਅਤੇ ਸੇਖਾ ਵਾਲਿਆਂ ਦੀ ...
ਟੱਲੇਵਾਲ, 21 ਮਾਰਚ (ਸੋਨੀ ਚੀਮਾ)-ਸਿਵਲ ਸਰਜਨ ਬਰਨਾਲਾ ਜਸਵੀਰ ਸਿੰਘ ਔਲਖ ਅਤੇ ਐਸ.ਐਮ.ਓ. ਨਵਜੋਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ 6 ਦਿਨਾਂ ਪੀ.ਆਰ. ਐਜੂਕੇਟਰ ਟਰੇਨਿੰਗ ਕਾਰਵਾਈ ਗਈ ...
ਟੱਲੇਵਾਲ, 21 ਮਾਰਚ (ਸੋਨੀ ਚੀਮਾ)-ਪਿੰਡ ਰਾਮਗੜ੍ਹ ਵਿਖੇ ਐਨ.ਆਰ.ਆਈਜ, ਲਾਇਬਰੇਰੀ ਕਮੇਟੀ ਸਮੂਹ ਗ੍ਰਾਮ ਪੰਚਾਇਤ ਵਲੋਂ ਸਾਂਝੇ ੳੱੁਦਮ ਸਦਕਾ ਤਿਆਰ ਕੀਤੀ ਗਈ ਆਰਟ ਗੈਲਰੀ ਲੋਕ ਅਰਪਣ ਕਰਨ ਹਿਤ ਸਮਾਗਮ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਅਤੇ ...
ਮਹਿਲ ਕਲਾਂ, 21 ਮਾਰਚ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਇਕਾਈ ਦੀ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਬਲਾਕ ਸਕੱਤਰ ਪਰਮਜੀਤ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਹੋਈ¢ ਇਸ ਮÏਕੇ ਬਲਾਕ ਅਹੁਦੇਦਾਰਾਂ ਦੀਆਂ ਕੀਤੀਆਂ ...
ਟੱਲੇਵਾਲ-ਕਿਸਾਨੀ ਘੋਲਾਂ ਦੇ ਨਾਇਕ ਹਰਜੀਤ ਸਿੰਘ ਸੀਤੂ ਦੀਵਾਨਾ ਦਾ ਜਨਮ 55 ਸਾਲ ਪਹਿਲਾਂ ਪਿਤਾ ਤੇਜਾ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ | ਆਪ 8 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ | ਮਿਡਲ ਕਲਾਸ ਦੀ ਪੜਾਈ ਕਰਨ ਉਪਰੰਤ ਆਪ ਨੇ ਪਿਤਾ ਪੁਰਖੀ ਕਿੱਤੇ ਨੂੰ ...
ਬਰਨਾਲਾ, 21 ਮਾਰਚ (ਅਸ਼ੋਕ ਭਾਰਤੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਵਲੋਂ ਮੁੱਖ ਸਰਪ੍ਰਸਤ ਪਿਆਰਾ ਲਾਲ ਰਾਏਸਰ ਵਾਲੇ ਅਤੇ ਚੇਅਰਪਰਸਨ ਨੀਰਜ ਨੀਰਜ ਬਾਲਾ ਦਾਨੀਆ ਦੀ ਅਗਵਾਈ 'ਚ ਕੌਮਾਂਤਰੀ ਚਿੜੀ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ...
ਤਪਾ ਮੰਡੀ, 21 ਮਾਰਚ (ਪ੍ਰਵੀਨ ਗਰਗ)-ਭਾਵੇਂ ਸੂਬਾ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਅਜੇ ਕੋਈ ਤਾਰੀਖ ਮੁਕਰਰ ਨਹੀਂ ਕੀਤੀ ਗਈ ਪ੍ਰੰਤੂ ਮਾਰਕੀਟ ਕਮੇਟੀ ਪ੍ਰਬੰਧਕਾਂ ਵਲੋਂ ਕਣਕ ਦੀ ਆਮਦ ਸਬੰਧੀ ਮਾਰਕੀਟ ਕਮੇਟੀ ਤਪਾ ਹਦੂਦ ਅੰਦਰ ਆਉਂਦੀਆਂ ਮੰਡੀਆਂ ਦਾ ਦÏਰਾ ਕਰਨਾ ...
ਧਨੌਲਾ, 21 ਮਾਰਚ (ਚੰਗਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਧਨੌਲਾ ਵਿਖੇ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ, ਜਰਨਲ ਸਕੱਤਰ ਨਿਰਮਲ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ...
ਸ਼ਹਿਣਾ, 21 ਮਾਰਚ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਦੇ ਵੱਖ-ਵੱਖ ਪਿੰਡਾਂ ਵਿਚ ਲੋਕ ਭਲਾਈ ਕਲੱਬ ਮੌੜਾਂ ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਕਲੱਬ ਪ੍ਰਧਾਨ ਸੀਰਾ ਮੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਮਹੀਨੇ ਕਲੱਬ ਵਲੋਂ 10 ਜ਼ਰੂਰਤਮੰਦ ...
ਟੱਲੇਵਾਲ, 21 ਮਾਰਚ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਚ ਭਾਈ ਅੰਮਿ੍ਤਪਾਲ ਸਿੰਘ ਦੇ ਸਾਥੀ ਤੇ ਸਮਰਥਕਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਪਿੰਡ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ | ਜਿਸ ਤਹਿਤ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਚੀਮਾ ਦੇ ...
ਰੂੜੇਕੇ ਕਲਾਂ, 21 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ਖੀਪਲ ਦੀ ਅਗਵਾਈ ਵਿਚ ਸੰਸਥਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX