ਗੜ੍ਹਸ਼ੰਕਰ, 22 ਮਾਰਚ (ਧਾਲੀਵਾਲ)-ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਮੋਰਾਂਵਾਲੀ ਹਲਕਾ ਗੜ੍ਹਸ਼ੰਕਰ 'ਚ ਸਥਿਤ ਹੈ | ਇਹ ਪਿੰਡ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਕੁੱਝ ਦੂਰੀ 'ਤੇ ਹੀ ਸਥਿਤ ਹੈ ਜਿੱਥੇ 'ਆਪ' ਸਰਕਾਰ ਦੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ | ਗੜ੍ਹਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਦੀ ਸੜਕ 'ਤੇ ਲਹਿੰਦੇ ਪਾਸੇ ਸਥਿਤ ਪਿੰਡ ਮੋਰਾਂਵਾਲੀ ਦੇਸ਼-ਦੁਨੀਆਂ ਵਿਚ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਵਜੋਂ ਜਾਣਿਆ ਜਾਂਦਾ ਹੈ | ਸੂਬੇ ਦੀ ਮੌਜੂਦਾ ਸਰਕਾਰ ਨੇ ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤਾ 'ਮਾਤਾ ਵਿਦਿਆਵਤੀ' ਦੀ ਯਾਦ ਵਿਚ ਬਣੇ ਸਰਕਾਰੀ ਹਸਪਤਾਲ 'ਤੇ ਸ਼ਹੀਦ ਦੀ ਮਾਤਾ ਦੇ ਨਾਂਅ 'ਤੇ ਪੋਚਾ ਮਾਰ ਕੇ 'ਆਮ ਆਦਮੀ ਕਲੀਨਿਕ' ਲਿਖ ਦਿੱਤਾ ਹੈ, ਉੱਥੇ ਹੀ ਪਿੰਡ ਵਿਚ ਕਰੋੜਾਂ ਰੁਪਏ ਖ਼ਰਚ ਕਰਕੇ ਕਈ ਸਾਲ ਪਹਿਲਾਂ ਮਾਤਾ ਵਿਦਿਆਵਤੀ ਦੀ ਯਾਦ 'ਚ ਉਸਾਰੇ ਗਏ ਸਮਾਰਕ ਦੀ ਇਕ ਸਾਲ ਬੀਤ ਜਾਣ 'ਤੇ ਵੀ ਸਾਰ ਨਹੀਂ ਲਈ ਗਈ | ਦੇਸ਼ ਦੇ ਸੈਰ ਸਪਾਟਾ ਤੇ ਕਲਚਰਲ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ ਦੀ ਮਾਤਾ 'ਮਾਤਾ ਵਿਦਿਆਵਤੀ' ਦੀ ਯਾਦ ਵਿਚ ਕਰੀਬ 5 ਕਰੋੜ ਦੀ ਲਾਗਤ ਨਾਲ ਉਸਾਰਿਆ 'ਮਾਤਾ ਵਿਦਿਆਵਤੀ ਸਮਾਰਕ' ਸੂਬਾ ਸਰਕਾਰ ਵਲੋਂ ਸਾਰ ਨਾ ਲਏ ਜਾਣ ਕਾਰਨ ਦਿਨੋਂ ਦਿਨ ਖੰਡਰ ਬਣਦਾ ਜਾ ਰਿਹਾ ਹੈ | ਸਾਲ 2016 ਵਿਚ ਲਗਭਗ ਮੁਕੰਮਲ ਹੋਣ ਨੇੜੇ ਪਹੁੰਚੇ ਸਮਾਰਕ ਦਾ ਕਾਰਜ ਵਿਚਾਲੇ ਛੱਡ ਜਾਣ ਵਾਲੀ ਕੰਪਨੀ ਤੋਂ ਇਹ ਸਮਾਰਕ ਇਕ ਤਰ੍ਹਾਂ ਨਾਲ ਲਾਵਾਰਸ ਬਣਿਆ ਪਿਆ ਹੈ | ਇਹ ਵੀ ਹੈਰਾਨੀ ਤੋਂ ਘੱਟ ਨਹੀਂ ਕਿ ਹਾਲੇ ਤਾਈਾ ਇਸ ਸਮਾਰਕ ਦਾ ਰਸਮੀ ਉਦਘਾਟਨ ਵੀ ਨਹੀਂ ਹੋਇਆ | ਮਾਤਾ ਵਿਦਿਆਵਤੀ ਸਮਾਰਕ ਅੰਦਰ ਵੱਖ-ਵੱਖ ਕਮਰਿਆਂ 'ਤੇ ਲੱਗੀਆਂ ਤਖ਼ਤੀਆਂ ਇਸ ਸਮਾਰਕ ਦੀ ਖਾਲੀ ਖੀਸੇ ਵਾਲੀ ਹਾਲਤ ਨੂੰ ਮੰੂਹੋਂ ਬਿਆਨ ਰਹੇ ਹਨ | ਮਾਤਾ ਵਿੱਦਿਆਵਤੀ ਵੈੱਲਫੇਅਰ ਟਰੱਸਟ ਮੋਰਾਂਵਾਲੀ ਦੇ ਪ੍ਰਧਾਨ ਸਰਵਣ ਰਾਮ ਸਿੱਧੂ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਹਰਨੇਕ ਸਿੰਘ, ਗੁਰਦਿਆਲ ਸਿੰਘ, ਅਵਤਾਰ ਸਿੰਘ, ਗੁਰਮੁੱਖ ਸਿੰਘ, ਹਰਜਾਪ ਸਿੰਘ, ਹਰਬੰਸ ਸਿੰਘ, ਨਿਰਵੈਰ ਸਿੰਘ ਤੇ ਹੋਰਾਂ ਦੀ ਹਾਜ਼ਰੀ 'ਚ ਸਮਾਰਕ ਨੂੰ ਸਰਕਾਰਾਂ ਵਲੋਂ ਅਣਗੌਲਿਆਂ ਕੀਤੇ ਜਾਣ 'ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ 'ਆਪ' ਸਰਕਾਰ ਨੇ ਵੀ ਇਸ ਯਾਦਗਾਰ ਦੀ ਹੁਣ ਤੱਕ ਸਾਰ ਨਹੀਂ ਲਈ | ਉਨ੍ਹਾਂ 'ਆਪ' ਵਲੋਂ 'ਜੰਗ-ਏ-ਆਜ਼ਾਦੀ' ਯਾਦਗਾਰ 'ਚ ਵਿਜੀਲੈਂਸ ਦੀ ਛਾਪੇਮਾਰੀ ਕਰਵਾਏ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਪਹਿਲਾ ਤੋਂ ਬਣੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰੇ | ਸਰਵਣ ਸਿੰਘ ਸਿੱਧੂ ਨੇ ਕਿਹਾ ਕਿ ਬਿਜਲੀ ਦਾ ਬਿੱਲ ਤੇ ਸਫ਼ਾਈ ਸੇਵਕ ਦੀ ਤਨਖ਼ਾਹ ਮੈਂ ਪੱਲਿਓਾ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਦਾ ਟਰਾਂਸਫ਼ਾਰਮਰ ਤੇ ਪੌਦੇ ਲਗਾਉਣ ਵਾਸਤੇ ਐਨ.ਆਰ.ਆਈ. ਵੀਰਾਂ ਵਲੋਂ ਵੀ ਯੋਗਦਾਨ ਪਾਇਆ ਗਿਆ ਸੀ ਪਰ ਹੁਣ ਕੋਈ ਸਾਥ ਨਹੀਂ ਦੇ ਰਿਹਾ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਯਾਦਗਾਰ ਲਈ ਲੋੜੀਂਦਾ ਸਟਾਫ਼ ਤੇ ਫ਼ੰਡ ਜਾਰੀ ਕਰਕੇ ਇਸ ਯਾਦਗਾਰ ਨੂੰ ਖੰਡਰ ਹੋਣ ਤੋਂ ਬਚਾਇਆ ਜਾਵੇ |
ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ 'ਆਪ' ਸਰਕਾਰ-ਰਾਠਾਂ
ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਹੋਕਾ ਦੇਣ ਵਾਲੀ 'ਆਪ' ਸਰਕਾਰ ਸ਼ਹੀਦਾਂ ਦਾ ਹੀ ਅਪਮਾਨ ਕਰ ਰਹੀ ਹੈ ਜਿਸ ਦੀ ਜਿਉਂਦੀ ਜਾਗਦੀ ਮਿਸਾਲ 'ਜੰਗ-ਏ-ਆਜ਼ਾਦੀ' ਯਾਦਗਾਰ 'ਤੇ ਵਿਜੀਲੈਂਸ ਭੇਜ ਕੇ ਯਾਦਗਾਰ ਨੂੰ ਅਪਮਾਨਿਤ ਕਰਨਾ ਹੈ | ਰਾਠਾਂ ਨੇ ਕਿਹਾ 'ਆਪ' ਸਰਕਾਰ ਮੋਰਾਂਵਾਲੀ 'ਚ ਸ਼ਹੀਦ ਭਗਤ ਸਿੰਘ ਦੀ ਮਾਤਾ ਦਾ ਨਾਮ ਮਿਟਾਉਣ 'ਤੇ ਤੁਰੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮਾਰਕ ਨੂੰ ਸੰਭਾਲਣਾ ਤਾਂ ਦੂਰ ਮਾਤਾ ਵਿਦਿਆਵਤੀ ਦੇ ਨਾਮ 'ਤੇ ਬਣੇ ਸਿਹਤ ਕੇਂਦਰ 'ਤੇ ਮਾਤਾ ਵਿਦਿਆਵਤੀ ਦਾ ਨਾਮ ਮਿਟਾ ਕੇ 'ਮੁੱਖ ਮੰਤਰੀ ਦੀ ਫ਼ੋਟੋ ਵਾਲਾ ਆਮ ਆਦਮੀ ਕਲੀਨਿਕ ਦਾ ਬੋਰਡ' ਜੜ੍ਹ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸ਼ਹੀਦਾਂ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ |
ਸ਼ਹੀਦਾਂ ਦੀ ਝੂਠੀ ਸਹੁੰ ਖਾਣ ਵਾਲਿਆਂ ਤੋਂ ਕੋਈ ਆਸ ਨਹੀਂ-ਅਮਰਪ੍ਰੀਤ ਲਾਲੀ
ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਦੇ ਇੰਚਾਰਜ ਅਮਰਜੀਤ ਸਿੰਘ ਲਾਲੀ ਨੇ 'ਮਾਤਾ ਵਿਦਿਆਵਤੀ ਸਮਾਰਕ' ਨੂੰ ਅਣਗੌਲ਼ੇ ਜਾਣ 'ਤੇ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲਿਆ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਪੀਲੀਆਂ ਪੱਗਾਂ ਬੰਨ੍ਹ ਕੇ ਝੂਠੀਆਂ ਸੌਹਾਂ ਖਾਣ ਵਾਲਿਆਂ ਤੋਂ ਕੋਈ ਆਸ ਨਹੀਂ | ਲਾਲੀ ਨੇ ਕਿਹਾ ਕਿ ਭਗਵੰਤ ਮਾਨ ਨੇ ਪੀ.ਪੀ.ਪੀ. 'ਚ ਹੰੁਦਿਆਂ ਕਦੇ ਵੀ ਪਾਰਟੀ ਨਾ ਬਦਲਣ ਦੀ ਝੂਠੀ ਸਹੁੰ ਖਟਕੜ ਕਲਾਂ ਵਿਖੇ ਹੀ ਖਾਦੀ ਸੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਮੌਕਾਪ੍ਰਸਤਾਂ ਦੀ ਸਰਕਾਰ ਹੈ ਜੋ 'ਜੰਗ-ਏ-ਆਜ਼ਾਦੀ' ਯਾਦਗਾਰ 'ਤੇ ਆਪਣੇ ਸੌੜੇ ਹਿੱਤਾਂ ਲਈ ਵਿਜੀਲੈਂਸ ਤਾਂ ਭੇਜ ਸਕਦੀ ਹੈ, ਪਰ ਸ਼ਹੀਦਾਂ ਨੂੰ ਸਮਰਪਿਤ ਇਨ੍ਹਾਂ ਯਾਦਗਾਰਾਂ ਦੇ ਹਿੱਤ ਲਈ ਕੁੱਝ ਨਹੀਂ ਕਰ ਸਕਦੀ |
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ 'ਚ 'ਅਗਨੀਪੱਥ' ਸਕੀਮ ਤਹਿਤ 'ਅਗਨੀਵੀਰਵਾਯੂ' ਦੀਆਂ ਆਸਾਮੀਆਂ (ਅਣ-ਵਿਵਾਹਿਤ ਮਰਦਾਂ ਅਤੇ ਔਰਤਾਂ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਤੇ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਨੇ ਸੱਤ ਸਾਲ ਪੁਰਾਣੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਤੇ ਦੋਸ਼ੀ ਨੂੰ 17 ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਵਿਸ਼ਵ ਜਲ ਦਿਵਸ ਮਨਾਉਣ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਡਿਜੀਟਲ ਲਾਇਬ੍ਰੇਰੀ ਵਿਖੇ ਆਜ਼ਾਦੀ ਕਾ ਅੰਮਿ੍ਤ ਮਹੋਤਸਵ ਤਹਿਤ ਲਗਾਈ ਗਈ ਫ਼ੋਟੋ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਵਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ ¢ ਇਸ ਦੌਰਾਨ ...
ਗੜ੍ਹਸ਼ੰਕਰ, 22 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਪਾਸ ਇਥੋਂ ਦੇ ਇਕ ਨਜ਼ਦੀਕੀ ਪਿੰਡ ਦੀ ਔਰਤ ਨੇ ਬਿਆਨ ਦਿੱਤੇ ਕਿ ਉਸਦੀ 14 ਸਾਲਾਂ ਲੜਕੀ ਸ਼ਹਿਰ ਦੇ ਇਕ ਸਕੂਲ ਵਿਚ ਨੌਵੀਂ ਜਮਾਤ ਵਿਚ ਪੜ੍ਹਦੀ ਹੈ | ਉਨ੍ਹਾਂ ਕਿਹਾ ਕਿ ਲੜਕੀ ਕਿਸੇ ਨਾਲ ਫੋਨ 'ਤੇ ਗੱਲ ਕਰਸੀ ਸੀ ਜੋ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਧੋਖਾਧੜੀ ਕਰਨ ਦੇ ਦੋਸ਼ 'ਚ ਪਤੀ-ਪਤਨੀ ਸਮੇਤ 5 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਕਮਾਲਪੁਰ ਦੇ ਵਾਸੀ ਸਤਬੀਰ ਸਿੰਘ ਦੀ ਸ਼ਿਕਾਇਤ ਦੀ ਜਾਂਚ ਤੋਂ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਸਿੱਖਿਆ ਦੇ ਖੇਤਰ 'ਚ ਹੁਣ ਸਿਰਫ਼ ਇਕ ਸਕੂਲ ਹੀ ਨਹੀਂ, ਬਲਕਿ ਇਕ ਭਰੋਸੇਮੰਦ ਬ੍ਰਾਂਡ ਬਣ ਗਿਆ ਹੈ ਤੇ ਇਸ ਸਕੂਲ ਨੇ ਬਿਨਾਂ ਕਿਸੇ ਬ੍ਰਾਂਚ ਦੇ ਸਿੱਖਿਆ, ਖੇਡਾਂ, ਕਲਾ ਤੇ ਹੋਰਨਾਂ ...
ਦਸੂਹਾ, 22 ਮਾਰਚ (ਭੁੱਲਰ)- ਗੁਰਦੁਆਰਾ ਬਾਰਠ ਸਾਹਿਬ ਦੀਨਾਨਗਰ ਵਿਖੇ ਦਸਮੇਸ਼ ਸੇਵਾ ਦਲ ਦਸੂਹਾ-ਮੁਕੇਰੀਆਂ ਦੇ ਅਹੁਦੇਦਾਰ ਬੀਬੀ ਸਤਨਾਮ ਕੌਰ ਵਿਰਦੀ, ਕਮਲਦੀਪ ਸਿੰਘ ਵਿਰਦੀ, ਮਹਿੰਦਰ ਸਿੰਘ ਵਿਰਦੀ ਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਨੇਜਰ ...
ਮੁਕੇਰੀਆਂ, 22 ਮਾਰਚ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਵਿਖੇ ਅਧਿਆਪਕਾਂ ਨੂੰ ਨਵੀਆਂ ਵਿਦਿਅਕ ਤਕਨੀਕਾਂ ਤੋਂ ਜਾਣੰੂ ਕਰਵਾਉਣ ਲਈ ਵਰਕਸ਼ਾਪ ਲਗਾਈ, ਜਿਸ ਵਿਚ ਸੀ.ਬੀ.ਐਸ.ਈ. ਮੈਡਮ ਕੁਲਵੰਤ ਕੌਰ ਰਿਹਾਲ, ਜੋ ਕਿ ਸਿੱਖਿਆ ਦੇ ਖੇਤਰ ਵਿੱਚ ਤਜ਼ਰਬੇਕਾਰ ਰਿਸੋਰਸਪਰਸਨ ...
ਦਸੂਹਾ, 22 ਮਾਰਚ (ਭੁੱਲਰ)- ਅੱਜ ਮਦਰ ਟੈਰੇਸਾ ਆਈ. ਟੀ. ਆਈ. ਦਸੂਹਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਤੇ ਸ਼ਰਧਾਂਜਲੀ ਦਿੱਤੀ | ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਕੁਲਵੀਰ ਸਿੰਘ ਨੇ ...
ਅੱਡਾ ਸਰਾਂ, 22 ਮਾਰਚ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬਸੀ ਜਲਾਲ ਵਿਖੇ ਹੋਏ ਇਕ ਸਮਾਗਮ ਦੌਰਾਨ ਹਲਕਾ ਜਸਵੀਰ ਸਿੰਘ ਰਾਜਾ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਚੈੱਕ ਭੇਟ ਕੀਤਾ 9ਇਸ ਮੌਕੇ ਵਿਧਾਇਕ ਰਾਜਾ ਨੇ ਕਿਹਾ ਕਿ ਸੂਬੇ ਵਿਚ ਹੁਣ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਨੇ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ 'ਚ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਵਲੋਂ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੀਤੀ ਦਾ ਮਾਮਲਾ ਉਠਾਉਂਦੇ ਹੋਏ ਇਸ ਸਬੰਧ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ 'ਚ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਵਲੋਂ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੀਤੀ ਦਾ ਮਾਮਲਾ ਉਠਾਉਂਦੇ ਹੋਏ ਇਸ ਸਬੰਧ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)- ਬੀਤੇ ਦਿਨ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ 'ਚ ਗੋਲੀ ਚੱਲਣ ਵਾਲੇ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ ਪੀੜਤ ਧਿਰ ਵੱਲੋਂ ਧੀਰਜ ਕੁਮਾਰ ਵਾਸੀ ਵਿਜੈ ਨਗਰ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਦੀਪਕ ਕੁਮਾਰ ਉਰਫ਼ ਦੀਪਕ ਵਾਸੀ ...
ਬੀਣੇਵਾਲ, 22 ਮਾਰਚ (ਬੈਜ ਚੌਧਰੀ)- ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 23 ਮਾਰਚ ਨੂੰ ਸਵੇਰੇ 10 ਵਜੇ ਸਰਕਾਰੀ ...
ਦਸੂਹਾ, 22 ਮਾਰਚ (ਕੌਸ਼ਲ)- ਹਲਕਾ ਦਸੂਹਾ ਦੇ ਜਿੱਥੇ ਵੱਡੇ ਪੱਧਰ 'ਤੇ ਵਿਕਾਸ ਹੋ ਰਿਹਾ ਹੈ ਉੱਥੇ ਹੀ ਇਲਾਕਾ ਦਸੂਹਾ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਨੇਪਰੇ ਚਾੜ੍ਹਦੇ ਹੋਏ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਸਿਵਲ ਹਸਪਤਾਲ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐੱਮ.ਐੱਫ) ਦੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ...
ਚੱਬੇਵਾਲ, 22 ਮਾਰਚ (ਪਰਮਜੀਤ ਨੌਰੰਗਾਬਾਦੀ)- 31 ਮਾਰਚ ਨੂੰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ (ਜਲੰਧਰ) ਤੋਂ ਆਰੰਭ ਹੋਣ ਵਾਲੀ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦਾ ਪੋਸਟਰ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਸੰਤ ਸਰਵਣ ਦਾਸ ਚੇਅਰਮੈਨ ਤੇ ਸੰਤ ਨਿਰਮਲ ਦਾਸ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਨਰੇਗਾ (ਮਹਾਤਮਾ ਗਾਂਧੀ ਨੈਸ਼ਨਲ ਰੁਜ਼ਗਾਰ ਐਕਟ) ਐਕਟ 2005, ਸੂਚਨਾ ਅਧਿਕਾਰ ਐਕਟ 2005 ਸਮੁੱਚੇ ਦੇਸ਼ ਦੇ ਲੋਕਾਂ ਲਈ ਬਹੁਤ ਹੀ ਲਾਹੇਵੰਦ ਹਨ, ਪਰ ਅਫ਼ਸੋਸ ਕਿ ਇਹ ਸਰਕਾਰਾਂ ਖ਼ੁਦ ਸਰਕਾਰੀ ਦਫ਼ਤਰਾਂ 'ਚ ...
ਚੱਬੇਵਾਲ, 22 ਮਾਰਚ (ਪਰਮਜੀਤ ਨੌਰੰਗਾਬਾਦੀ)- ਸੰਤ ਸੀਤਲ ਦਾਸ ਦੇ 77ਵੇਂ ਬਰਸੀ ਸਮਾਗਮ 'ਤੇ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਡੇਰਾ ਮੁਖੀ ਸੰਤ ਸਰਵਣ ਦਾਸ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਅਸ਼ੀਰਵਾਦ ਸਦਕਾ ਸਤਨਾਮ ਹਸਪਤਾਲ ...
ਭੰਗਾਲਾ, 22 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)- ਪਿਛਲੇ ਦਿਨੀਂ ਚੱਲੀ ਤੇਜ਼ ਹਨੇਰੀ ਤੇ ਮੀਂਹ ਕਾਰਨ ਪੱਕਣ ਲਈ ਖੇਤਾਂ ਵਿਚ ਤਿਆਰ ਖੜ੍ਹੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ | ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਗੁਰਦਾਸਪੁਰ ਦੇ ਕਿਸਾਨ ਆਗੂਆਂ ਜਸਵਿੰਦਰ ਸਿੰਘ, ਮੇਜਰ ...
ਭੰਗਾਲਾ, 22 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)- ਪਿਛਲੇ ਦਿਨੀਂ ਚੱਲੀ ਤੇਜ਼ ਹਨੇਰੀ ਤੇ ਮੀਂਹ ਕਾਰਨ ਪੱਕਣ ਲਈ ਖੇਤਾਂ ਵਿਚ ਤਿਆਰ ਖੜ੍ਹੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ | ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਗੁਰਦਾਸਪੁਰ ਦੇ ਕਿਸਾਨ ਆਗੂਆਂ ਜਸਵਿੰਦਰ ਸਿੰਘ, ਮੇਜਰ ...
ਗੜ੍ਹਸ਼ੰਕਰ, 22 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਖੇਤਰ 'ਚ ਘਰਾਂ, ਸਕੂਲਾਂ ਤੇ ਹੋਰ ਥਾਵਾਂ 'ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਜਿਥੇ ਚੋਰਾਂ ਦੇ ਬੁਲੰਦ ਹੌਂਸਲਿਆਂ ਦਾ ਤਸਵੀਰ ਪੇਸ਼ ਕੀਤੀ ਹੈ, ਉਥੇ ਹੀ ਚੋਰੀ ਦੀਆਂ ਘਟਨਾਵਾਂ ਨੇ ਪੁਲਿਸ ਦਾ ...
ਦਸੂਹਾ, 22 ਮਾਰਚ (ਭੁੱਲਰ)- ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਸਵਰਨ ਸਿੰਘ ਤੇ ਸ਼ਿੰਦਰ ਕੌਰ ਚਾਹਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਕਪਲਮੀਤ ਸਿੰਘ, ਡਾਕਟਰ ਨਵਨੀਤ ਗਰਗ, ਡਾਕਟਰ ਹਰਪ੍ਰੀਤ ਕੌਰ ਸੰਘਾ ਦੀ ਟੀਮ ਵਲੋਂ ਲਗਭਗ 582 ਤੋਂ ...
ਦਸੂਹਾ, 22 ਮਾਰਚ (ਭੁੱਲਰ)- ਦੇਸ਼ ਦੀ ਤਰੱਕੀ ਅਤੇ ਖੁਸਹਾਲੀ ਦਾਨੀ ਸੱਜਣਾਂ ਦੇ ਨਾਲ ਹੀ ਸੰਭਵ ਹੈ | ਇਸ ਗੱਲ ਦਾ ਪ੍ਰਗਟਾਵਾ ਹੈੱਡ-ਟੀਚਰ ਸੁਖਵਿੰਦਰ ਕੌਰ ਨੇ ਸਰਕਾਰੀ ਐਲੀਮੈਡਟਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਐਨ. ਆਰ. ਆਈ. ਬੀਬੀ ਜਗਦੀਪ ਕੌਰ ਧਾਮੀ ਪਤਨੀ ...
ਅੱਡਾ ਸਰਾਂ, 22 ਮਾਰਚ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਕੈਨੇਡਾ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਵੇਵਜ਼ ਹਸਪਤਾਲ ਟਾਂਡਾ ਤੋਂ ਡਾ: ਲਵਪ੍ਰੀਤ ...
ਟਾਂਡਾ ਉੜਮੁੜ, 22 ਮਾਰਚ (ਭਗਵਾਨ ਸਿੰਘ ਸੈਣੀ)- ਸੈਂਟਰਲ ਰਿਜ਼ਰਵ ਪੁਲਿਸ ਫੋਰਸ ਵਿਚ ਸੇਵਾਵਾਂ ਨਿਭਾਅ ਚੁੱਕੇ ਸੇਵਾ ਮੁਕਤ ਸਤਨਾਮ ਸਿੰਘ ਵਾਸੀ ਗੰਭੋਵਾਲ ਨੇ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ 5ਵੀਂ ਪੰਜਾਬ ਸਟੇਟ ਮਾਸਟਰਜ਼ ਅਥਲੈਟਿਕਸ ਖੇਡਾਂ 2023 ਵਿਚ ਭਾਗ ਲੈਂਦਿਆਂ 60 ...
ਮੁਕੇਰੀਆਂ, 22 ਮਾਰਚ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਾਇਗੀ ਪਾਰਟੀ ਦਿੱਤੀ ਗਈ | ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਕਰਵਾਈ ਇਸ ਪਾਰਟੀ ਵਿਚ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਬੱਚਿਆਂ ਨੇ ਜੂਨੀਅਰ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਫ਼ੌਜ ਵਿਚ ਕਮਿਸ਼ਨਡ ਅਫ਼ਸਰ ਵਜੋਂ ਕੈਰੀਅਰ ਸ਼ੁਰੂ ਕਰਨ ਦੀਆਂ ਚਾਹਵਾਨ ਲੜਕੀਆਂ ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼, ਮੁਹਾਲੀ ਵਿਖੇ ...
ਤਲਵਾੜਾ, 22 ਮਾਰਚ (ਮਹਿਤਾ)- ਜ਼ਿਲ੍ਹਾ ਰੋਜ਼ਗਾਰ, ਕਾਰੋਬਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਸਵ. ਰਮੇਸ਼ ਚੰਦਰ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਰੋਜ਼ਗਾਰ ਮੇਲਾ ਪਿ੍ੰ. ਇੰਜ. ਲਲਿਤ ਮੋਹਨ ਦੀ ਕੁਸ਼ਲ ...
ਤਲਵਾੜਾ, 22 ਮਾਰਚ (ਮਹਿਤਾ)- ਜ਼ਿਲ੍ਹਾ ਰੋਜ਼ਗਾਰ, ਕਾਰੋਬਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਸਵ. ਰਮੇਸ਼ ਚੰਦਰ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਰੋਜ਼ਗਾਰ ਮੇਲਾ ਪਿ੍ੰ. ਇੰਜ. ਲਲਿਤ ਮੋਹਨ ਦੀ ਕੁਸ਼ਲ ...
ਕੋਟਫ਼ਤੂਹੀ, 22 ਮਾਰਚ (ਅਟਵਾਲ)-ਪਿੰਡ ਪੰਜੋੜਾ ਦੀ ਕੁਟੀਆ ਮੰਡਿਆਲੀ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ ਤਪ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ...
ਗੜ੍ਹਦੀਵਾਲਾ, 22 ਮਾਰਚ (ਚੱਗਰ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ...
ਹਾਜੀਪੁਰ, 22 ਮਾਰਚ (ਜੋਗਿੰਦਰ ਸਿੰਘ)- ਮੁਕੇਰੀਆਂ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਪਨਖੂਹ ਵਿਖੇ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਚ ਅੱਜ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ ਹੇਠ 'ਵਰਲਡ ਵਾਟਰ ਡੇ' ਮਨਾਇਆ | ਇਸ ਮੌਕੇ ਅਧਿਆਪਕਾ ਸ਼ਿਵਾਲੀ ਨੇ ਵਿਦਿਆਰਥੀਆਂ ...
ਟਾਂਡਾ ਉੜਮੁੜ, 22 ਮਾਰਚ (ਕੁਲਬੀਰ ਸਿੰਘ ਗੁਰਾਇਆ)- ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਮਿਲ ਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦੇ ਹੋਏ ਉਨ੍ਹਾਂ ਆਦਰਸ਼ਾਂ ਤੇ ਚੱਲਣ ਦਾ ...
ਹਰਿਆਣਾ, 22 ਮਾਰਚ (ਹਰਮੇਲ ਸਿੰਘ ਖੱਖ)- ਪਿੰਡ ਬੈਰਪੁਰ ਵਿਖੇ ਇੰਡੋ-ਇਸਰਾਇਲ ਦੇ ਪ੍ਰਾਜੈਕਟ 'ਵਿਲੇਜ ਆਫ ਐਕਸੀਲੈਂਸ' ਅਧੀਨ ਬਲਾਕ ਪੱਧਰੀ ਕੈਂਪ ਲਗਾਇਆ, ਜਿਸ 'ਚ ਇਸਰਾਇਲ ਮਸ਼ਾਵ ਤੋਂ ਆਏ ਖੇਤੀ ਮਾਹਿਰ ਯੇਲ ਇਹਸ਼ਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਯੇਲ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)- ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਅਗਵਾਈ ਹੇਠ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਖਪਤਕਾਰਾਂ ਨੂੰ ਵਧੀਆ ਬਿਜਲੀ ਸਹੂਲਤਾਂ ਮੁਹੱਈਆ ਕਰਾਉਣ ਦੀ ਦਿਸ਼ਾ ਵੱਲ ਇੰਜ: ...
ਟਾਂਡਾ ਉੜਮੁੜ, 22 ਮਾਰਚ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ ਵਿਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ...
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)- ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਅਗਵਾਈ ਹੇਠ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਖਪਤਕਾਰਾਂ ਨੂੰ ਵਧੀਆ ਬਿਜਲੀ ਸਹੂਲਤਾਂ ਮੁਹੱਈਆ ਕਰਾਉਣ ਦੀ ਦਿਸ਼ਾ ਵੱਲ ਇੰਜ: ...
ਦਸੂਹਾ, 22 ਮਾਰਚ (ਭੁੱਲਰ)- ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2022 ਦਾ ਨਤੀਜਾ ਆਈ.ਕੇ.ਜੀ. ਪੀ.ਟੀ.ਯੂ. ਵਲੋਂ ਐਲਾਨ ਕੀਤਾ ਗਿਆ, ਜਿਸ ਵਿਚ ਆਈ.ਟੀ. ਵਿਭਾਗ ਦੇ ਬੀ.ਐਸ.ਸੀ. ਆਈ.ਟੀ. ਪਹਿਲੇ ਸਮੈਸਟਰ ਦਾ ਨਤੀਜਾ ...
ਦਸੂਹਾ, 22 ਮਾਰਚ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ. ਏ. ਸਮੈਸਟਰ ਤੀਜਾ ਦੇ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ ਕਾਲਜ ਦਸੂਹਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਪ੍ਰੋ. ਕਮਲ ਕਿਸ਼ੋਰ ਨੇ ਦੱਸਿਆ ਕਿ ਪ੍ਰਭਦੀਪ ਕੌਰ ...
ਮਿਆਣੀ, 22 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਬੇਟ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਮੈਰੀ ਲੈਂਡ ਇੰਟਰਨੈਸ਼ਨਲ ਸਕੂਲ ਆਲਮਪੁਰ ਵਿਖੇ ਸਕੂਲ ਦਾ ਨਤੀਜਾ 100 ਫੀਸਦੀ ਆਉਣ 'ਤੇ ਨਵੇਂ ਸੈਸ਼ਨ ਦੀ ਆਰੰਭਤਾ ਕੀਤੀ | ਸਕੂਲ ਪ੍ਰਬੰਧਕ ਕਮਲ ਘੋਤੜਾ ਦੀ ਅਗਵਾਈ ਤੇ ਪਿ੍ੰਸੀਪਲ ...
ਨੰਗਲ ਬਿਹਾਲਾਂ, 22 ਮਾਰਚ (ਵਿਨੋਦ ਮਹਾਜਨ)- ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਦੇ ਵਿਦਿਆਰਥੀਆਂ ਨੇ ਸਕੂਲ ਦੀ ਪਿ੍ੰਸੀਪਲ ਮਨਦੀਪ ਕੌਰ ਦੀ ਅਗਵਾਈ ਹੇਠ ਸ਼ਹੀਦੀ ਦਿਹਾੜਾ ਮਨਾਇਆ | ਸਕੂਲ ਦੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX