ਗੜ੍ਹਸ਼ੰਕਰ, 22 ਮਾਰਚ (ਧਾਲੀਵਾਲ)-ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਮੋਰਾਂਵਾਲੀ ਹਲਕਾ ਗੜ੍ਹਸ਼ੰਕਰ 'ਚ ਸਥਿਤ ਹੈ | ਇਹ ਪਿੰਡ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਕੁੱਝ ਦੂਰੀ 'ਤੇ ਹੀ ਸਥਿਤ ਹੈ ਜਿੱਥੇ 'ਆਪ' ਸਰਕਾਰ ਦੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ | ਗੜ੍ਹਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਦੀ ਸੜਕ 'ਤੇ ਲਹਿੰਦੇ ਪਾਸੇ ਸਥਿਤ ਪਿੰਡ ਮੋਰਾਂਵਾਲੀ ਦੇਸ਼-ਦੁਨੀਆਂ ਵਿਚ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਵਜੋਂ ਜਾਣਿਆ ਜਾਂਦਾ ਹੈ | ਸੂਬੇ ਦੀ ਮੌਜੂਦਾ ਸਰਕਾਰ ਨੇ ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤਾ 'ਮਾਤਾ ਵਿਦਿਆਵਤੀ' ਦੀ ਯਾਦ ਵਿਚ ਬਣੇ ਸਰਕਾਰੀ ਹਸਪਤਾਲ 'ਤੇ ਸ਼ਹੀਦ ਦੀ ਮਾਤਾ ਦੇ ਨਾਂਅ 'ਤੇ ਪੋਚਾ ਮਾਰ ਕੇ 'ਆਮ ਆਦਮੀ ਕਲੀਨਿਕ' ਲਿਖ ਦਿੱਤਾ ਹੈ, ਉੱਥੇ ਹੀ ਪਿੰਡ ਵਿਚ ਕਰੋੜਾਂ ਰੁਪਏ ਖ਼ਰਚ ਕਰਕੇ ਕਈ ਸਾਲ ਪਹਿਲਾਂ ਮਾਤਾ ਵਿਦਿਆਵਤੀ ਦੀ ਯਾਦ 'ਚ ਉਸਾਰੇ ਗਏ ਸਮਾਰਕ ਦੀ ਇਕ ਸਾਲ ਬੀਤ ਜਾਣ 'ਤੇ ਵੀ ਸਾਰ ਨਹੀਂ ਲਈ ਗਈ | ਦੇਸ਼ ਦੇ ਸੈਰ ਸਪਾਟਾ ਤੇ ਕਲਚਰਲ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ ਦੀ ਮਾਤਾ 'ਮਾਤਾ ਵਿਦਿਆਵਤੀ' ਦੀ ਯਾਦ ਵਿਚ ਕਰੀਬ 5 ਕਰੋੜ ਦੀ ਲਾਗਤ ਨਾਲ ਉਸਾਰਿਆ 'ਮਾਤਾ ਵਿਦਿਆਵਤੀ ਸਮਾਰਕ' ਸੂਬਾ ਸਰਕਾਰ ਵਲੋਂ ਸਾਰ ਨਾ ਲਏ ਜਾਣ ਕਾਰਨ ਦਿਨੋਂ ਦਿਨ ਖੰਡਰ ਬਣਦਾ ਜਾ ਰਿਹਾ ਹੈ | ਸਾਲ 2016 ਵਿਚ ਲਗਭਗ ਮੁਕੰਮਲ ਹੋਣ ਨੇੜੇ ਪਹੁੰਚੇ ਸਮਾਰਕ ਦਾ ਕਾਰਜ ਵਿਚਾਲੇ ਛੱਡ ਜਾਣ ਵਾਲੀ ਕੰਪਨੀ ਤੋਂ ਇਹ ਸਮਾਰਕ ਇਕ ਤਰ੍ਹਾਂ ਨਾਲ ਲਾਵਾਰਸ ਬਣਿਆ ਪਿਆ ਹੈ | ਇਹ ਵੀ ਹੈਰਾਨੀ ਤੋਂ ਘੱਟ ਨਹੀਂ ਕਿ ਹਾਲੇ ਤਾਈਾ ਇਸ ਸਮਾਰਕ ਦਾ ਰਸਮੀ ਉਦਘਾਟਨ ਵੀ ਨਹੀਂ ਹੋਇਆ | ਮਾਤਾ ਵਿਦਿਆਵਤੀ ਸਮਾਰਕ ਅੰਦਰ ਵੱਖ-ਵੱਖ ਕਮਰਿਆਂ 'ਤੇ ਲੱਗੀਆਂ ਤਖ਼ਤੀਆਂ ਇਸ ਸਮਾਰਕ ਦੀ ਖਾਲੀ ਖੀਸੇ ਵਾਲੀ ਹਾਲਤ ਨੂੰ ਮੰੂਹੋਂ ਬਿਆਨ ਰਹੇ ਹਨ | ਮਾਤਾ ਵਿੱਦਿਆਵਤੀ ਵੈੱਲਫੇਅਰ ਟਰੱਸਟ ਮੋਰਾਂਵਾਲੀ ਦੇ ਪ੍ਰਧਾਨ ਸਰਵਣ ਰਾਮ ਸਿੱਧੂ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਹਰਨੇਕ ਸਿੰਘ, ਗੁਰਦਿਆਲ ਸਿੰਘ, ਅਵਤਾਰ ਸਿੰਘ, ਗੁਰਮੁੱਖ ਸਿੰਘ, ਹਰਜਾਪ ਸਿੰਘ, ਹਰਬੰਸ ਸਿੰਘ, ਨਿਰਵੈਰ ਸਿੰਘ ਤੇ ਹੋਰਾਂ ਦੀ ਹਾਜ਼ਰੀ 'ਚ ਸਮਾਰਕ ਨੂੰ ਸਰਕਾਰਾਂ ਵਲੋਂ ਅਣਗੌਲਿਆਂ ਕੀਤੇ ਜਾਣ 'ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ 'ਆਪ' ਸਰਕਾਰ ਨੇ ਵੀ ਇਸ ਯਾਦਗਾਰ ਦੀ ਹੁਣ ਤੱਕ ਸਾਰ ਨਹੀਂ ਲਈ | ਉਨ੍ਹਾਂ 'ਆਪ' ਵਲੋਂ 'ਜੰਗ-ਏ-ਆਜ਼ਾਦੀ' ਯਾਦਗਾਰ 'ਚ ਵਿਜੀਲੈਂਸ ਦੀ ਛਾਪੇਮਾਰੀ ਕਰਵਾਏ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਪਹਿਲਾ ਤੋਂ ਬਣੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰੇ | ਸਰਵਣ ਸਿੰਘ ਸਿੱਧੂ ਨੇ ਕਿਹਾ ਕਿ ਬਿਜਲੀ ਦਾ ਬਿੱਲ ਤੇ ਸਫ਼ਾਈ ਸੇਵਕ ਦੀ ਤਨਖ਼ਾਹ ਮੈਂ ਪੱਲਿਓਾ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਦਾ ਟਰਾਂਸਫ਼ਾਰਮਰ ਤੇ ਪੌਦੇ ਲਗਾਉਣ ਵਾਸਤੇ ਐਨ.ਆਰ.ਆਈ. ਵੀਰਾਂ ਵਲੋਂ ਵੀ ਯੋਗਦਾਨ ਪਾਇਆ ਗਿਆ ਸੀ ਪਰ ਹੁਣ ਕੋਈ ਸਾਥ ਨਹੀਂ ਦੇ ਰਿਹਾ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਯਾਦਗਾਰ ਲਈ ਲੋੜੀਂਦਾ ਸਟਾਫ਼ ਤੇ ਫ਼ੰਡ ਜਾਰੀ ਕਰਕੇ ਇਸ ਯਾਦਗਾਰ ਨੂੰ ਖੰਡਰ ਹੋਣ ਤੋਂ ਬਚਾਇਆ ਜਾਵੇ |
ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ 'ਆਪ' ਸਰਕਾਰ-ਰਾਠਾਂ
ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਹੋਕਾ ਦੇਣ ਵਾਲੀ 'ਆਪ' ਸਰਕਾਰ ਸ਼ਹੀਦਾਂ ਦਾ ਹੀ ਅਪਮਾਨ ਕਰ ਰਹੀ ਹੈ ਜਿਸ ਦੀ ਜਿਉਂਦੀ ਜਾਗਦੀ ਮਿਸਾਲ 'ਜੰਗ-ਏ-ਆਜ਼ਾਦੀ' ਯਾਦਗਾਰ 'ਤੇ ਵਿਜੀਲੈਂਸ ਭੇਜ ਕੇ ਯਾਦਗਾਰ ਨੂੰ ਅਪਮਾਨਿਤ ਕਰਨਾ ਹੈ | ਰਾਠਾਂ ਨੇ ਕਿਹਾ 'ਆਪ' ਸਰਕਾਰ ਮੋਰਾਂਵਾਲੀ 'ਚ ਸ਼ਹੀਦ ਭਗਤ ਸਿੰਘ ਦੀ ਮਾਤਾ ਦਾ ਨਾਮ ਮਿਟਾਉਣ 'ਤੇ ਤੁਰੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮਾਰਕ ਨੂੰ ਸੰਭਾਲਣਾ ਤਾਂ ਦੂਰ ਮਾਤਾ ਵਿਦਿਆਵਤੀ ਦੇ ਨਾਮ 'ਤੇ ਬਣੇ ਸਿਹਤ ਕੇਂਦਰ 'ਤੇ ਮਾਤਾ ਵਿਦਿਆਵਤੀ ਦਾ ਨਾਮ ਮਿਟਾ ਕੇ 'ਮੁੱਖ ਮੰਤਰੀ ਦੀ ਫ਼ੋਟੋ ਵਾਲਾ ਆਮ ਆਦਮੀ ਕਲੀਨਿਕ ਦਾ ਬੋਰਡ' ਜੜ੍ਹ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸ਼ਹੀਦਾਂ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ |
ਸ਼ਹੀਦਾਂ ਦੀ ਝੂਠੀ ਸਹੁੰ ਖਾਣ ਵਾਲਿਆਂ ਤੋਂ ਕੋਈ ਆਸ ਨਹੀਂ-ਅਮਰਪ੍ਰੀਤ ਲਾਲੀ
ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਦੇ ਇੰਚਾਰਜ ਅਮਰਜੀਤ ਸਿੰਘ ਲਾਲੀ ਨੇ 'ਮਾਤਾ ਵਿਦਿਆਵਤੀ ਸਮਾਰਕ' ਨੂੰ ਅਣਗੌਲ਼ੇ ਜਾਣ 'ਤੇ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲਿਆ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਪੀਲੀਆਂ ਪੱਗਾਂ ਬੰਨ੍ਹ ਕੇ ਝੂਠੀਆਂ ਸੌਹਾਂ ਖਾਣ ਵਾਲਿਆਂ ਤੋਂ ਕੋਈ ਆਸ ਨਹੀਂ | ਲਾਲੀ ਨੇ ਕਿਹਾ ਕਿ ਭਗਵੰਤ ਮਾਨ ਨੇ ਪੀ.ਪੀ.ਪੀ. 'ਚ ਹੰੁਦਿਆਂ ਕਦੇ ਵੀ ਪਾਰਟੀ ਨਾ ਬਦਲਣ ਦੀ ਝੂਠੀ ਸਹੁੰ ਖਟਕੜ ਕਲਾਂ ਵਿਖੇ ਹੀ ਖਾਦੀ ਸੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਮੌਕਾਪ੍ਰਸਤਾਂ ਦੀ ਸਰਕਾਰ ਹੈ ਜੋ 'ਜੰਗ-ਏ-ਆਜ਼ਾਦੀ' ਯਾਦਗਾਰ 'ਤੇ ਆਪਣੇ ਸੌੜੇ ਹਿੱਤਾਂ ਲਈ ਵਿਜੀਲੈਂਸ ਤਾਂ ਭੇਜ ਸਕਦੀ ਹੈ, ਪਰ ਸ਼ਹੀਦਾਂ ਨੂੰ ਸਮਰਪਿਤ ਇਨ੍ਹਾਂ ਯਾਦਗਾਰਾਂ ਦੇ ਹਿੱਤ ਲਈ ਕੁੱਝ ਨਹੀਂ ਕਰ ਸਕਦੀ |
ਨਵਾਂਸ਼ਹਿਰ, 22 ਮਾਰਚ (ਹਰਮਿੰਦਰ ਸਿੰਘ ਪਿੰਟੂ) - ਐਸ. ਸੀ./ ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਮੀਤ ਪ੍ਰਧਾਨ ਦੇਸ ਰਾਜ ਨੌਰਦ ਦੀ ਅਗਵਾਈ ਹੇਠ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ...
ਬੰਗਾ, 22 ਮਾਰਚ (ਕਰਮ ਲਧਾਣਾ) - ਗਜ਼ਟਿਡ- ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਅਤੇ ਡਾ. ਅੰਬੇਡਕਰ ਮਿਸ਼ਨ ਕਲੱਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬੰਗਾ 'ਚ ਹੋਈ ਇੱਕ ਰੋਸ ਮੀਟਿੰਗ ਵਿੱਚ ਦੋਵੇਂ ਜਥੇਬੰਦੀਆਂ ਦੇ ਪ੍ਰਧਾਨ ਕ੍ਰਮਵਾਰ ਪਿੰ੍ਰ. ...
ਭੱਦੀ, 22 ਮਾਰਚ (ਨਰੇਸ਼ ਧੌਲ) - ਸਿੱਧ ਬਾਬਾ ਸਾਧੂ ਰਾਮ ਦੀ ਬਰਸੀ ਸਬੰਧੀ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ 23 ਮਾਰਚ ਨੂੰ ਪਿੰਡ ਪੰਡੋਰੀ (ਬੀਤ) ਵਿਖੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਬਰਸੀ ਸਮਾਗਮ ਉਪਰੰਤ 24, 25 ਮਾਰਚ ਨੂੰ ਕਬੱਡੀ ...
ਬਲਾਚੌਰ, 22 ਮਾਰਚ (ਦੀਦਾਰ ਸਿੰਘ ਬਲਾਚੌਰੀਆ) - ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਲਾਚੌਰ ਵਲੋਂ 23 ਮਾਰਚ ਨੂੰ ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਰ ਬਲਾਚੌਰ ਵਿਖੇ ਮੁਫ਼ਤ ਦਿਵਿਆਂਗ ਸਹਾਇਤਾ ਕੈਂਪ ਲਾਇਆ ਜਾ ਰਿਹਾ ਹੈ | ਜਿਸ ਵਿਚ ਜ਼ਰੂਰਤ ਮੰਦ ਦਿਵਿਆਂਗ ਲੋਕਾਂ ਦੇ ਵਧੀਆ ...
ਬੰਗਾ, 22 ਮਾਰਚ (ਕੁਲਦੀਪ ਸਿੰਘ ਪਾਬਲਾ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ 11 ਵਜੇ ਖਟਕੜ ਕਲਾਂ ਵਿਖੇ ਸ਼ਹੀਦੀ ਕਾਨਫ਼ਰੰਸ ਕੀਤੀ ਜਾ ਰਹੀ ਹੈ | ਇਹ ਸ਼ਹੀਦੀ ਕਾਨਫ਼ਰੰਸ ਆਰ.ਐਮ.ਪੀ.ਆਈ. ਤੇ ਸੀ.ਪੀ.ਆਈ. ਵੱਲੋਂ ਸਾਂਝੇ ...
ਨਵਾਂਸ਼ਹਿਰ, 22 ਮਾਰਚ (ਜਸਬੀਰ ਸਿੰਘ ਨੂਰਪੁਰ) - ਪੁਲਿਸ ਵਲੋਂ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸਦੇ ਟਰੈਕਟਰ ਚੋਰੀ ਹੋ ਜਾਣ ਦਾ ਮਾਮਲਾ ਥਾਣਾ ਬਹਿਰਾਮ ਵਿਖੇ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਸਰਬਜੀਤ ਕੁਮਾਰ ਪੁੱਤਰ ਬਿ੍ਜ ...
ਨਵਾਂਸ਼ਹਿਰ, 22 ਮਾਰਚ (ਜਸਬੀਰ ਸਿੰਘ ਨੂਰਪੁਰ) - ਭਾਰਤੀ ਹਵਾਈ ਫ਼ੌਜ ਵਿਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਦੀ ਭਰਤੀ ਲਈ 17 ਮਾਰਚ ਤੋਂ ਸ਼ੁਰੂ ਹੋਈ ਆਨਲਾਈਨ ਰਜਿਸਟ੍ਰੇਸ਼ਨ, 31 ਮਾਰਚ 2023 ਨੂੰ ਸਮਾਪਤ ਹੋ ਜਾਵੇਗੀ | ਇਸ ਲਈ ਜਿਹੜੇ ਯੋਗ ਉਮੀਦਵਾਰਾਂ ਨੇ ...
ਨਵਾਂਸ਼ਹਿਰ, 22 ਮਾਰਚ (ਜਸਬੀਰ ਸਿੰਘ ਨੂਰਪੁਰ) - ਅਦਾਲਤ ਵਲੋਂ ਇਕ ਔਰਤ ਨੂੰ ਭਗੌੜਾ ਦਿੱਤੇ ਜਾਣ 'ਤੇ ਉਸ ਦੇ ਖਿਲਾਫ਼ ਪੁਲਿਸ ਥਾਣਾ ਬਲਾਚੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਦਰਜ ਮਾਮਲੇ ਸਬੰਧੀ ਏ. ਐਸ. ਆਈ. ਪ੍ਰੇਮ ਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਦਵਿੰਦਰ ਕੌਰ ...
ਨਵਾਂਸ਼ਹਿਰ, 22 ਮਾਰਚ (ਜਸਬੀਰ ਸਿੰਘ ਨੂਰਪੁਰ) - ਪੁਲਿਸ ਵਲੋਂ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਦਰਜ ਮਾਮਲੇ ਸਬੰਧੀ ਐਂਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਦੇ ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ...
ਭੱਦੀ, 22 ਮਾਰਚ (ਨਰੇਸ਼ ਧੌਲ) - ਬਾਬਾ ਦਿਆ ਨਾਥ ਦੀ 23ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਭੰਡਾਰਾ ਸਮੂਹ ਸੰਗਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 23 ਮਾਰਚ ਦਿਨ ਵੀਰਵਾਰ ਨੂੰ ਕੁਟੀਆ ਸਾਹਿਬ ਬਾਬਾ ਦਿਆ ਨਾਥ ਦੇ ਸਥਾਨ ਪਿੰਡ ਆਦੋਆਣਾ ਵਿਖੇ ਸ਼ਰਧਾਪੂਰਵਕ ਕਰਵਾਇਆ ਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX