ਝਬਾਲ, 22 ਮਾਰਚ (ਸੁਖਦੇਵ ਸਿੰਘ)-ਪਿਛਲੇ ਦਿਨੀਂ ਪਿੰਡ ਮੰਨਣ ਵਿਖੇ ਸਥਿਤ ਗੁਰਦੁਆਰਾ ਬਾਬਾ ਨਾਨਕ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪਾਠੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਝਬਾਲ ਵਿਖੇ ਨਿਸ਼ਾਨ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਮੰਨਣ ਨੇ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਦੀ ਹਾਜ਼ਰੀ 'ਚ ਮੰਨਿਆ ਕਿ ਗੁਰਦੁਆਰਾ ਸਾਹਿਬ ਵਿਖੇ ਤਾਇਨਾਤ ਗ੍ਰੰਥੀ ਸਿੰਘ ਨੂੰ ਬਦਨਾਮ ਕਰਨ ਲਈ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਹਨ | ਗੌਰਤਲਬ ਹੈ ਕਿ ਗੁਰਦੁਆਰਾ ਬਾਬਾ ਨਾਨਕ ਦੇਵ ਜੀ ਪਿੰਡ ਮੰਨਣ ਤੋਂ ਘਰ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ 14 ਮਾਰਚ ਨੂੰ ਗੁਰਭੇਜ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਘਰ ਲਿਆਂਦਾ ਸੀ | ਜਿੱਥੇ ਪਾਠ ਕਰ ਰਹੇ ਪਾਠੀ ਸਿੰਘ ਨੇ ਵੇਖਿਆ ਕਿ 527 ਅੰਗ ਤੋਂ ਅੱਗੇ ਪੱਤਰੇ ਪਾਟੇ ਹੋਏ ਸਨ | ਪਾਠੀ ਸਿੰਘ ਨੇ ਸਾਰਾ ਮਾਮਲਾ ਘਰਵਾਲਿਆਂ ਦੇ ਧਿਆਨ 'ਚ ਲਿਆਂਦਾ ਤੇ ਪਾੜੇ ਹੋਏ ਪੱਤਰਿਆਂ ਦੀਆਂ ਫੋਟੋਆਂ ਖਿੱਚ ਕੇ ਸਿੱਖ ਜਥੇਬੰਦੀਆਂ ਨੂੰ ਭੇਜ ਦਿੱਤੀਆਂ | ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਮਨਜੀਤ ਸਿੰਘ ਝਬਾਲ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ | ਪੁਲਿਸ ਨੇ ਪਾਠ ਕਰ ਰਹੇ ਪਾਠੀ ਸਿੰਘਾਂ ਨੂੰ ਹਿਰਾਸਤ 'ਚ ਲੈ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਪਾਠੀ ਨਿਸ਼ਾਨ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਮੰਨਣ ਨੇ ਮੰਨਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਖਿੱਚੋਤਾਣ ਹੋਣ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ | ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਪਰਿਵਾਰ ਦਾ ਧਾਰਮਿਕ 'ਤੇ ਸਮਾਜਿਕ ਤੌਰ ਪੂਰਨ ਬਾਈਕਾਟ ਕਰਨ ਤੇ ਇਨ੍ਹਾਂ ਦੇ ਘਰ ਗੁਰੂ ਗ੍ਰੰਥ ਦਾ ਸਰੂਪ ਨਾ ਲਿਜਾਣ ਦਾ ਮਤਾ ਪਾਸ ਕੀਤਾ ਗਿਆ | ਉਨ੍ਹਾਂ ਨੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਸ਼ਾਨ ਸਿੰਘ ਨੇ ਆਪਣੀ ਡਿਊਟੀ ਦੌਰਾਨ 14 ਮਾਰਚ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਆਪਣੇ ਘਰ ਦੇ ਸਾਹਮਣੇ ਬਣੀ ਹਵੇਲੀ 'ਚ ਕੂੜੇ ਦੇ ਢੇਰ 'ਚ ਛੁਪਾ ਦਿੱਤੇ ਸਨ | ਜਿਹੜੇ ਮੌਕੇ 'ਤੇ ਬਰਾਮਦ ਕੀਤੇ ਗਏ | ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ |
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਬਣ ਰਹੀ ਪੰਜ ਮੰਜਿਲਾਂ ਪਾਰਕਿੰਗ ਨੂੰ ਜਾਂਦੇ ਰਸਤੇ ਲਈ ਬਣ ਰਹੀ ਸੜਕ, ਜੋ ਕਸੂਰ ਨਾਲੇ ਨਾਲ ਲੰਘਦੀ ਹੈ, ਦੇ ਨਿਰਮਾਣ ਦੀ ਕਾਰ ਸੇਵਾ ਆਰੰਭ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਗ੍ਰੰਥੀ ਸ੍ਰੀ ਦਰਬਾਰ ...
ਤਰਨਤਾਰਨ, 22 ਮਾਰਚ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਕਾਬਲ ਸਿੰਘ ਨੇ ਕਿਹਾ ਕਿ ਪੰਜਾਬ ਗੁਰਾਂ ਦੇ ਨਾਮ 'ਤੇ ਵਸਦਾ ਹੈ, ਰਾਸ਼ਟਰਵਾਦ ਦੀ ਆੜ 'ਚ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ | ...
ਪੱਟੀ, 22 ਮਾਰਚ (ਕਾਲੇਕੇ, ਖਹਿਰਾ)-ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਮਨਪ੍ਰੀਤ ਸਿੰਘ ਐੱਸ.ਡੀ.ਐੱਮ. ਪੱਟੀ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ...
ਖੇਮਕਰਨ, 22 ਮਾਰਚ (ਰਾਕੇਸ਼ ਬਿੱਲਾ)-ਕਸਬਾ ਖੇਮਕਰਨ ਤੋਂ ਪਿੰਡ ਆਸਲ-ਉਤਾੜ ਨੂੰ ਸਿੱਧੀ ਬਣਾਈ ਜਰਨੈਲੀ ਸੜਕ, ਜਿਹੜੀ ਅੱਗੇ ਵਲਟੋਹਾ ਪੱਟੀ ਦੀ ਸੜਕ ਨੂੰ ਜਾ ਕੇ ਮਿਲਦੀ ਹੈ | ਇਸ ਸੜਕ ਦਾ ਖੇਮਕਰਨ ਸ਼ਹਿਰ ਨੂੰ ਜਾਂਦਾ ਕਰੀਬ ਇਕ ਕਿਲੋਮੀਟਰ ਦਾ ਹਿੱਸਾ ਤਾਂ ਅਜੇ ਪਤਾ ਨੀ ...
ਖਡੂਰ ਸਾਹਿਬ, 22 ਮਾਰਚ (ਰਸ਼ਪਾਲ ਸਿੰਘ ਕੁਲਾਰ)-ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ ਬ੍ਰਹਮਪੁਰਾ ਤੇ ਜਸਪ੍ਰੀਤ ਸਿੰਘ ਗਿੱਲ ਜੇ.ਪੀ ਦੇ ਮਾਤਾ ਜੀ ਤੇ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਉੱਘੇ ਉਦਝਯੋਗਪਤੀ ਦੇ ਸੱਸ ਚਰਨਜੀਤ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਖਾਲੜਾ ਦੇ ਐੱਸ.ਆਈ. ...
ਤਰਨ ਤਾਰਨ, 22 ਮਾਰਚ (ਪਰਮਜੀਤ ਜੋਸ਼ੀ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸ਼ਹਿਰ ਦੇ ਇਕ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ 'ਚ ਵੱਖ-ਵੱਖ ਕੋਰਸਾਂ ਰਾਹੀਂ ਸਿੱਖਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਐਲਾਨੇ ਗਏ 2022 ਦੇ ਸਮੈਸਟਰ ਕਲਾਸਾਂ ਦੇ ਨਤੀਜਿਆਂ 'ਚੋਂ ਜ਼ਿਲ੍ਹਾ ਪੱਧਰੀ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਫੌਜੀ ਕੋਟੇ 'ਚੋਂ ਗੱਡੀ ਦਿਵਾਉਣ ਦੇ ਬਹਾਨੇ ਇਕ ਵਿਅਕਤੀ ਨਾਲ-ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਝਬਾਲ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਐੱਸ.ਪੀ. ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚੋਂ ਹਵਾਲਾਤੀ ਪਾਸੋਂ ਇਕ ਸੈਮਸੰਗ ਕੰਪਨੀ ਦਾ ਕੀਪੈਡ ਵਾਲਾ ਮੋਬਾਈਲ ਫੋਨ ਬਰਾਮਦ ਹੋਇਆ ਹੈ, ਜਿਸ 'ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ...
ਤਰਨ ਤਾਰਨ, 22 ਮਾਰਚ (ਇਕਬਾਲ ਸਿੰਘ ਸੋਢੀ)-ਡਾਇਰੈਕਟਰ ਆਯੂਰਵੈਦਾ ਪੰਜਾਬ ਡਾ.ਸ਼ਸ਼ੀ ਭੂਸ਼ਣ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਆਯੂਰਵੈਦਿਕ ਯੂਨਾਨੀ ਅਫ਼ਸਰ ਤਰਨ ਤਾਰਨ ਡਾ. ਪ੍ਰਦੀਪ ਸਿੰਘ ਦੀ ਅਗਵਾਈ ਹੇਠ ਬਾਬਾ ਮਾਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪਿੰਡ ...
ਤਰਨ ਤਾਰਨ, 22 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੇ ਵਲੋਂ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਤੇ ਇਸ ਕੰਮ 'ਚ ਉਸ ਦਾ ਸਾਥ ਦੇਣ 'ਤੇ ਲੜਕੇ ਦੇ ਮਾਪਿਆਂ ਖਿਲਾਫ਼ ਵੀ ਮਾਮਲਾ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਆਪਣੇ ਦਫ਼ਤਰ 'ਚ ਵੱਖ-ਵੱਖ ਧਾਰਮਿਕ ਆਗੂਆਂ ਨਾਲ ਮੀਟਿੰਗ ਕਰਕੇ ਮੌਜੂਦਾ ਹਾਲਾਤਾਂ ਸੰਬੰਧੀ ਚਰਚਾ ਕੀਤੀ ਤੇ ਵੱਖ-ਵੱਖ ਧਾਰਮਿਕ ਆਗੂਆਂ ਨੂੰ ਆਪਸੀ ਭਾਈਚਾਰਕ ...
ਤਰਨ ਤਾਰਨ, 22 ਮਾਰਚ (ਇਕਬਾਲ ਸਿੰਘ ਸੋਢੀ)-ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਤੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਪੋਸ਼ਣ ਪੰਦਰਵਾੜੇ ਦੀ ਸ਼ੁਰੂਆਤ ਸੀ.ਡੀ.ਪੀ.ਓ. ਪਰਮਜੀਤ ਕੌਰ ਨੌਸ਼ਹਿਰਾ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਪ੍ਰਤੀ ਰੌਲਾ ਰੱਪਾ ਪਾਉਣ ਵਾਲੇ ਵਿਰੋਧੀ ਧਿਰ ਦੇ ਆਗੂਆਂ ਨੇ ਕਦੇ ਇਹ ਨਹੀਂ ਸੋਚਿਆ ਹੋਣਾ ਕਿ ਉਹ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਸਮੇਂ ਪੰਜਾਬ ਵਾਸੀਆਂ ਨਾਲ ਕਿੰਨੇ ਕੁ ਸੁਹਿਰਦ ਰਹੇ ਹਨ ਤੇ ...
ਖਡੂਰ ਸਾਹਿਬ, 22 ਮਾਰਚ (ਰਸ਼ਪਾਲ ਸਿੰਘ ਕੁਲਾਰ)-ਸਬ ਡਵੀਜ਼ਨਲ ਦਫ਼ਤਰ ਖਡੂਰ ਸਾਹਿਬ ਵਿਖੇ ਐੱਸ.ਡੀ.ਐੱਮ. ਦੀਪਕ ਭਾਟੀਆ ਦੀ ਪ੍ਰਧਾਨਗੀ ਹੇਠ ਪੀਸ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ | ਇਸ ਮੌਕੇ ਸੂਬੇ ਬਾਬਾ ਬਲਬੀਰ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਗੁਰਮੇਜ ਸਿੰਘ ...
ਝਬਾਲ, 22 ਮਾਰਚ (ਸਰਬਜੀਤ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੈਕਰਡ ਹਾਰਟ ਕਾਨਵੈਂਟ ਸਕੂਲ ਭਿੱਖੀਵਿੰਡ ਰੋਡ ਝਬਾਲ ਵਿਖੇ ਨਵੇਂ ਸੈਸ਼ਨ 2023-24 ਦੀ ਸ਼ੁਰੂਆਤ ਕਰਨ ਲਈ ਬੀਤੇ ਦਿਨੀਂ ਉਦਘਾਟਨ ਸਮਾਗਮ ਕਰਾਇਆ ਗਿਆ | ਇਸ ਉਦਘਾਟਨ ਵਿਚ ਸਕੂਲ ਦੇ ਡਾਇਰੈਕਟਰ ਫਾਦਰ ...
ਪੱਟੀ, 22 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਪੱਟੀ ਇਨਕਲਾਬ ਜਿੰਦਾਬਾਦ ਗਰੁੱਪ ਵਲੋਂ ਸ਼ਾਮ-ਏ-ਸ਼ਹਾਦਤ ਸਮਾਗਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦਾ ਸ਼ਰਧਾਂਜਲੀ ਸਮਾਗਮ ਅੱਜ ਸ਼ਹੀਦ ਸੋਹਨ ...
ਤਰਨ ਤਾਰਨ, 22 ਮਾਰਚ (ਪਰਮਜੀਤ ਜੋਸ਼ੀ)- ਅੰਮਿ੍ਤਪਾਲ ਸਿੰਘ ਦੇ ਹੱਕ 'ਚ ਧਰਨਾ ਲਗਾਉਣ ਨੂੰ ਲੈ ਕੇ ਕੀਤੀ ਜਾ ਰਹੀ ਵਿਉਂਤਬੰਦੀ ਨੂੰ ਲੈ ਕੇ ਪੁਲਿਸ ਵਲੋਂ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ...
ਅੰਮਿ੍ਤਸਰ, 22 ਮਾਰਚ (ਅ.ਬ)-ਉੱਜਵਲ ਭਵਿੱਖ ਲਈ ਯੂ.ਕੇ. ਜਾਣਾ ਆਸਾਨ ਹੋਣ ਵਾਲਾ ਹੈ ਕਿਉਂਕਿ ਜ਼ੂਮ ਅਬਰੌਡ ਕੰਪਨੀ ਅਤੇ ਐਕਸਪ੍ਰੈੱਸ ਇੰਮੀਗ੍ਰੇਸ਼ਨ ਅਪੀਲ ਸਰਵਿਸਿਜ਼ ਸਾਂਝੇ ਤੌਰ 'ਤੇ ਇਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ, ਜਿਸ ਤਹਿਤ ਕੋਈ ਵੀ ਬਿਨੈਕਾਰ ਕਿਸੇ ਵੀ ਉਮਰ ਵਿਚ ...
ਅੰਮਿ੍ਤਸਰ, 22 ਮਾਰਚ (ਅ.ਬ)-ਉੱਜਵਲ ਭਵਿੱਖ ਲਈ ਯੂ.ਕੇ. ਜਾਣਾ ਆਸਾਨ ਹੋਣ ਵਾਲਾ ਹੈ ਕਿਉਂਕਿ ਜ਼ੂਮ ਅਬਰੌਡ ਕੰਪਨੀ ਅਤੇ ਐਕਸਪ੍ਰੈੱਸ ਇੰਮੀਗ੍ਰੇਸ਼ਨ ਅਪੀਲ ਸਰਵਿਸਿਜ਼ ਸਾਂਝੇ ਤੌਰ 'ਤੇ ਇਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ, ਜਿਸ ਤਹਿਤ ਕੋਈ ਵੀ ਬਿਨੈਕਾਰ ਕਿਸੇ ਵੀ ਉਮਰ ਵਿਚ ...
ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)-ਸ਼ਹਿਰ 'ਚ ਜਿਥੇ ਇਕ ਲੜਕੀ ਪਾਸੋਂ ਮੋਬਾਈਲ ਫ਼ੋਨ ਖੋਹਿਆ ਗਿਆ ਉਥੇ ਵੱੱਖ-ਵੱਖ ਥਾਵਾਂ ਤੋਂ ਦੋ ਦੋਪਹੀਆ ਵਾਹਨ ਵੀ ਚੋਰੀ ਹੋਏ ਹਨ | ਪਹਿਲੇ ਮਾਮਲੇ 'ਚ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬਵਲੀਨ ਕੌਰ ਛੇਹਰਟਾ ਨੇ ਦੱਸਿਆ ਕਿ ਉਸਦਾ ਆਈ. ...
ਤਰਨ ਤਾਰਨ, 22 ਮਾਰਚ (ਪਰਮਜੀਤ ਜੋਸ਼ੀ)-ਸਿਵਲ ਸਰਜਨ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੈਕਟਰਬੋਰਨ ਬਿਮਾਰੀਆਂ ਸੰਬੰਧੀ ਟ੍ਰੇਨਿੰਗ ਕਮ ਸੈਂਸੇਟਾਈਜੇਸਨ ਵਰਕਸ਼ਾਪ ਸਿਵਲ ਸਰਜਨ ਦਫ਼ਤਰ ਦੇ ਐਨਕਸੀ ਹਾਲ ਵਿਖੇ ਹੋਈ, ਜਿਸ 'ਚ ਜ਼ਿਲ੍ਹੇ ਭਰ ਦੇ ਸਾਰੇ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ) ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਸਾਂਝਾ ਚਲਾਇਆ ਜਾ ਰਿਹਾ ਮਿਸ਼ਨ ਹੈ | ਇਸ ਮਿਸ਼ਨ ਤਹਿਤ ਪਿੰਡਾਂ ਦੇ ਗ਼ਰੀਬ ਪਰਿਵਾਰ ਦੀਆਂ ਔਰਤਾਂ ਦੇ ਰਹਿਣ-ਸਹਿਣ ਪੱਧਰ ਨੂੰ ਉੱਚਾ ...
ਖਡੂਰ ਸਾਹਿਬ, 22 ਮਾਰਚ (ਰਸ਼ਪਾਲ ਸਿੰਘ ਕੁਲਾਰ)-ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਸੂਬਾ ਸਰਕਾਰ ਪਹਿਲ ਦੇ ਆਧਾਰ 'ਤੇ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦੇਵੇ | ਇਨ੍ਹਾਂ ਸ਼ਬਦਾਂ ਦਾ ...
ਖਡੂਰ ਸਾਹਿਬ, 22 ਮਾਰਚ (ਰਸ਼ਪਾਲ ਸਿੰਘ ਕੁਲਾਰ)-ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਯੂ.ਕੇ.ਜੀ. ਕਲਾਸ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਗਮ ਮਨਾਇਆ ...
ਤਰਨ ਤਾਰਨ, 22 ਮਾਰਚ (ਇਕਬਾਲ ਸਿੰਘ ਸੋਢੀ )-ਪਿੰਡ ਪੰਡੋਰੀ ਰਣ ਸਿੰਘ ਵਿਖੇ 5 ਰੋਜ਼ਾ ਪੇਂਡੂ ਫੁੱਟਬਾਲ ਟੂਰਨਾਮੈਂਟ ਪਿੰਡ ਦੇ ਖੇਡ ਮੈਦਾਨ 'ਚ ਜੋਸ਼ੋ ਖਰੋਸ਼ ਨਾਲ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਗ੍ਰੰਥੀ ਸਿੰਘ ਨੇ ਸਰਬੱਤ ਦੇ ਭਲੇ ਤੇ ਖਿਡਾਰੀਆਂ ਦੀ ਚੜ੍ਹਦੀਕਲਾ ਤੇ ...
ਖੇਮਕਰਨ, 22 ਮਾਰਚ (ਰਾਕੇਸ਼ ਬਿੱਲਾ)-ਪੰਜਾਬ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਦਹਿਸ਼ਤ ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਜਨਤਾ 'ਚ ਡਰ ਵੱਧਦਾ ਜਾ ਰਿਹਾ ਹੈ ਤੇ ਉਪਰੋਂ ਸਰਕਾਰ ਵਲੋਂ ਇੰਟਰਨੈੱਟ ਬੰਦ ਕਰਨ ਕਾਰਨ ਹੋਰ ਬੇਚੈਨੀ ਹੋ ਰਹੀ ਹੈ | ਇਹ 'ਆਪ' ਸਰਕਾਰ ਦੀ ...
ਝਬਾਲ, 22 ਮਾਰਚ (ਸਰਬਜੀਤ ਸਿੰਘ)-ਜਮਰੌਂਦ ਦੇ ਕਿਲੇ 'ਚ ਸ਼ਹੀਦ ਹੋਏ ਸ਼ਹੀਦ ਬਾਬਾ ਆਸਾ ਸਿੰਘ ਕੁਮੇਗਾਨ ਤੇ ਇਸੇ ਤਰ੍ਹਾਂ ਹੋਰ ਜਗ੍ਹਾ 'ਤੇ ਸ਼ਹੀਦ ਹੋਏ ਸ਼ਹੀਦ ਸਮੀਰ ਸਿੰਘ ਦੀ ਯਾਦ 'ਚ ਪੱਧਰੀ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਸਮੇ ਸਵੇਰੇ ਸ੍ਰੀ ਅਖੰਡ ਪਾਠ ...
ਅਮਰਕੋਟ, 21 ਮਾਰਚ (ਭੱਟੀ)¸ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਸਵ. ਸੰਤੋਖ ਸਿੰਘ ਭਲਵਾਨ ਦੇ ਭਤੀਜੇ ਸਾਬਕਾ ਸਰਪੰਚ ਅਵਤਾਰ ਸਿੰਘ ਭਲਵਾਨ ਆਪਣੇ ਨਾਲ ਸਾਬਕਾ ਸਰਪੰਚ ਸਤਨਾਮ ਸਿੰਘ ਦੂਹਲ ਨੌ ਸਮੇਤ ਦੋ ਦਰਜਨ ਦੇ ਕਰੀਬ ਵਰਕਰਾਂ ...
ਅੰਮਿ੍ਤਸਰ, 22 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਅਕਾਦਮਿਕ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਅਕਾਦਮਿਕ ਵਰ੍ਹੇ 2023 ਤੋਂ ਰਾਸ਼ਟਰੀ ਸਿੱਖਿਆ ਨੀਤੀ 2020 ਗੁਰੂ ...
ਅੰਮਿ੍ਤਸਰ, 22 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸਰਕਾਰੀ ਹਾਈ ਸਮਾਰਟ ਸਕੂਲ ਪੁਤਲੀਘਰ 'ਚ ਡਿਜੀਟਲ ਸਮਾਰਟ ਕੰਪਿਊਟਰ ਲੈਬ ਅਤੇ ਬਾਬੇ ਬੁੱਲੇ ਦਾ ਸਾਂਝਾ ਪੰਜਾਬ ਪਾਰਕ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ...
ਅੰਮਿ੍ਤਸਰ, 22 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ (ਰਜਿ.) ਵਲੋਂ ਸਿੱਖ ਹਿਊਮਨ ਡਿਵੈਲਪਮੈਂਟ ਕੌਂਸਲ (ਯੂ.ਐਸ.ਏ.) ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਵਜੀਫਾ ਵੰਡ ਸਮਾਗਮ ਕਰਵਾਇਆ ਗਿਆ | ...
ਅੰਮਿ੍ਤਸਰ, 22 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਮੀਰਪੁਰ ਖ਼ਾਸ ਪ੍ਰੈੱਸ ਕਲੱਬ ਦੇ ਪੱਤਰਕਾਰ ਅਸਲਮ ਬਲੋਚ ਨੇ ਹਿੰਦੂ ਦੇਵਤਾ ਸ੍ਰੀ ਹਨੂਮਾਨ ਦੀ ਤਸਵੀਰ ਦੀ ਬੇਅਦਬੀ ਕਰਕੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ...
ਮਾਨਾਂਵਾਲਾ, 22 ਮਾਰਚ (ਗੁਰਦੀਪ ਸਿੰਘ ਨਾਗੀ)-ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਯੋਗ ਅਗਵਾਈ ਹੇਠ ਅੰਨ੍ਹੇਪਣ ਅਤੇ ਦਿ੍ਸ਼ਟੀ ਦੀ ਕਮਜ਼ੋਰੀ ਦੇ ...
ਅੰਮਿ੍ਤਸਰ, 22 ਮਾਰਚ (ਹਰਮਿੰਦਰ ਸਿੰਘ) - ਭਾਰਤੀ ਜਨਤਾ ਪਾਰਟੀ ਓ. ਬੀ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ ਚੰਦਰ ਮੋਹਨ ਨੂੰ ਓ. ਬੀ. ਸੀ. ਦਾ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ ਹੈ | ਚੰਦਰ ਮੋਹਨ ਨੂੰ ਭਾਜਪਾ ਓ. ਬੀ. ਸੀ. ...
ਫ਼ਤਹਿਗੜ੍ਹ ਸਾਹਿਬ, 22ਮਾਰਚ (ਬਲਜਿੰਦਰ ਸਿੰਘ)-ਸਕਿਉਰਿਟੀ ਸਕਿੱਲ ਕਾਊਾਸਿਲੰਗ (ਇੰਡੀਆ) ਲਿਮਟਿਡ ਵਲੋਂ ਭਾਰਤ ਸਰਕਾਰ ਦੇ ਪਸਾਰਾ ਐਕਟ 2005 ਤਹਿਤ ਜ਼ਿਲ੍ਹਾ ਅੰਮਿ੍ਤਸਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਚੁਣੇ ...
ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)-ਇਕ ਔਰਤ ਨੇ ਦੋਸ਼ ਲਾਇਆ ਕਿ ਉਸਦੀ ਨੂੰ ਹ ਨੇ ਉਸ ਨਾਲ ਅਤੇ ਉਸਦੇ ਪੱੁਤਰ ਨਾਲ ਉਲਝ ਕੇ ਉਸ ਦੀ ਕੁੱਟਮਾਰ ਕੀਤੀ ਤੇ ਥਾਪੀ ਨਾਲ ਵੀ ਉਸਨੂੰ ਮਾਰਿਆ, ਜਿਸ ਕਾਰਨ ਉਸਦੇ ਸੱਟ ਵੀ ਲਗ ਗਈ ਤੇ ਉਸਨੂੰ ਹੱਡੀਆਂ ਦੇ ਹਸਪਤਾਲ ਦਾਖਲ ਹੋਣਾ ਪਿਆ | ਇਹ ...
ਅੰਮਿ੍ਤਸਰ, 22 ਮਾਰਚ (ਜਸਵੰਤ ਸਿੰਘ ਜੱਸ)-'ਅਜੀਤ' ਅਖ਼ਬਾਰ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਾਉਣਾ ਤੇ ਉਸ ਤੋਂ ਬਾਅਦ ਜੰਗੇ-ਆਜ਼ਾਦੀ ਯਾਦਗਾਰ ਵਿਖੇ ਵਿਜੀਲੈਂਸ ਟੀਮ ਭੇਜਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਪੰਜਾਬ ਦੀ ਆਵਾਜ਼ 'ਅਜੀਤ' ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ...
ਅੰਮਿ੍ਤਸਰ, 22 ਮਾਰਚ (ਸੁਰਿੰਦਰ ਕੋਛੜ) - ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਅੰਮਿ੍ਤਸਰ ਦੇ ਪ੍ਰਧਾਨ ਦੀਪਕ ਸਹਿਗਲ ਦੀ ਅਗਵਾਈ ਹੇਠ ਦਵਾਈ ਕਾਰੋਬਾਰੀਆਂ ਦੀ ਹੋਈ ਬੈਠਕ 'ਚ ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਚੂਨ ...
ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)-ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕਰਨ ਦੇ ਮਾਮਲੇ 'ਚ ਕਥਿਤ ਮੁਲਜ਼ਿਮ ਸੰਨੀ ਯਾਮਹਾ ਸਮੇਤ 5 ਨੌਜਵਾਨਾਂ ਨੂੰ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਸ੍ਰੀ ਰਾਜੇਸ਼ ਕੁਮਾਰ ਦੀ ਅਦਾਲਤ ਵਲੋਂ ਗਵਾਹਾਂ ਤੇ ਸਬੂਤਾਂ ਦੀ ਘਾਟ ...
ਅੰਮਿ੍ਤਸਰ, 22 ਮਾਰਚ (ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2022 ਸੈਸ਼ਨ ਦੇ ਐਮ. ਏ. ਹਿਸਟਰੀ ਸਮੈਸਟਰ ਤੀਜਾ, ਐਮ. ਡਿਜ਼ਾਇਨ (ਮਲਟੀਮੀਡੀਆ) ਸਮੈਸਟਰ ਤੀਜਾ, ਐਮ. ਏ. ਇਕਨਾਮਿਕਸ ਸਮੈਸਟਰ ਤੀਜਾ ਅਤੇ ਐਮ. ਐਸ. ਸੀ. ਇੰਟਰਨੈਟ ਸਟੱਡੀਜ਼ ਸਮੈਸਟਰ ਤੀਜਾ ਦੀਆਂ ...
ਅੰਮਿ੍ਤਸਰ, 22 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂੁ ਭਾਈ ਰਾਮ ਸਿੰਘ ਨੇ ਕਿਹਾ ਹੈ ਕਿ ਬੇਕਸੂਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਸਿਰਜ ਰਹੀ ...
ਅੰਮਿ੍ਤਸਰ, 22 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂੁ ਭਾਈ ਰਾਮ ਸਿੰਘ ਨੇ ਕਿਹਾ ਹੈ ਕਿ ਬੇਕਸੂਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਸਿਰਜ ਰਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX