ਲੁਧਿਆਣਾ, 22 ਮਾਰਚ(ਪੁਨੀਤ ਬਾਵਾ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਚਲਾਈ ਸਾਂਝੀ ਮੁਹਿੰਮ ਦੇ ਸਿੱਟੇ ਵਜੋਂ ਗੁਰਦੁਆਰਾ ਹਰਕੀਰਤਗੜ੍ਹ ਸਾਹਿਬ ਲਲਤੋਂ ਕਲਾਂ ਵਿਖੇ ਦੋ ਨਗਰਾਂ ਲਲਤੋਂ ਖੁਰਦ ਅਤੇ ਲਲਤੋਂ ਕਲਾਂ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਮੇਤ ਆਮ ਬਿਜਲੀ ਖਪਤਕਾਰ ਜਨਤਾ ਦਾ ਵੱਡਾ ਇਕੱਠ ਕੀਤਾ ਗਿਆ | ਕਿਸਾਨਾਂ ਤੇ ਹੋਰਨਾਂ ਨੇ ਲਲਤੋਂ ਕਲਾਂ ਤੇ ਲਲਤੋਂ ਖੁਰਦ ਦੇ ਜਲ ਘਰਾਂ ਦੇ ਮੀਟਰ ਲਾਹ ਕੇ ਬਿਜਲੀ ਵਿਭਾਗ ਨੂੰ ਸੌਂਪ ਦਿੱਤੇ | ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਜਸਦੇਵ ਸਿੰਘ ਲਲਤੋਂ (ਜ਼ਿਲ੍ਹਾ ਸਕੱਤਰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ), ਅਮਨਦੀਪ ਸਿੰਘ ਲਲਤੋਂ ਕਲਾਂ (ਬੀ. ਕੇ. ਯੂ. ਡਕੌਂਦਾ), ਸਾਬਕਾ ਇੰਸਪੈਕਟਰ ਅਮਰ ਸਿੰਘ ਲਲਤੋਂ ਖੁਰਦ (ਦਸਮੇਸ਼ ਯੂਨੀਅਨ), ਜਗਰੂਪ ਸਿੰਘ ਹਸਨਪੁਰ (ਡਕੌਂਦਾ ਯੂਨੀਅਨ), ਡਾ. ਜਸਮੇਲ ਸਿੰਘ (ਜਮਹੂਰੀ ਕਿਸਾਨ ਸਭਾ), ਉਜਾਗਰ ਸਿੰਘ ਬੱਦੋਵਾਲ (ਕਾਮਾਗਾਟਾਮਾਰੂ ਯਾਦਗਾਰ ਕਮੇਟੀ) ਨੇ ਕਿਹਾ ਕਿ 16 ਮਾਰਚ ਨੂੰ ਦੋਵਾਂ ਜੱਥੇਬੰਦੀਆਂ ਦੇ ਭਰਵੇਂ ਵਫ਼ਦ ਨੇ ਪਾਵਰਕਾਮ ਡਵੀਜ਼ਨ ਲਲਤੋਂ ਕਲਾਂ ਦੇ ਐਸ.ਡੀ.ਓ. ਅਮਨਦੀਪ ਸਿੰਘ ਨੂੰ ਦੋਵਾਂ ਜਲ ਸਪਲਾਈ ਘਰਾਂ 'ਚ ਪਿਛਲੇ ਸਮੇਂ 'ਚ ਲਗਾਏ ਦੋਨੋਂ ਚਿਪ ਵਾਲੇ ਲੋਕ ਮਾਰੂ ਬਿਜਲੀ ਮੀਟਰ 2 ਦਿਨਾਂ ਦੇ ਅੰਦਰ ਲਾਹੇ ਜਾਣ ਦੀ ਲਿਖਤੀ ਅਰਜ਼ੀ ਰਾਹੀਂ ਬਕਾਇਦਾ ਨੋਟਿਸ ਤੇ ਚਿਤਾਵਨੀ ਦਿੱਤੀ ਗਈ ਸੀ ਪਰ 6 ਦਿਨ ਬੀਤ ਜਾਣ ਦੇ ਬਾਵਜੂਦ ਮੀਟਰ ਨਾ ਲਾਹੇ ਜਾਣ ਦੀ ਸੂਰਤ ਵਿਚ ਜਥੇਬੰਦੀਆਂ ਤੇ ਆਮ ਲੋਕਾਂ 'ਚ ਲਗਾਤਾਰ ਰੋਸ 'ਤੇ ਗੁੱਸੇ ਦਾ ਸੰਚਾਰ ਫੈਲਦਾ ਗਿਆ, ਜਿਸ ਨੇ ਅੱਜ ਦੇ ਜਨਤਕ ਇਕੱਠ ਦਾ ਰੂਪ ਧਾਰਨ ਕਰ ਲਿਆ | ਜਮਹੂਰੀ ਕਿਸਾਨ ਸਭਾ ਨੇ ਵੀ ਇਸ ਕਾਰਵਾਈ ਦੀ ਹਮਾਇਤ ਕੀਤੀ | ਉਨ੍ਹਾਂ ਕਿਹਾ ਕਿ ਦੋਵਾਂ ਨਗਰਾਂ ਦੇ ਸਮੂਹ ਇਕੱਠ ਨੇ ਬਕਾਇਦਾ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਲਲਤੋਂ ਖੁਰਦ ਤੇ ਲਲਤੋਂ ਘਰਾਂ ਦੇ ਜਲ ਸਪਲਾਈ ਘਰਾਂ ਦੇ ਮੀਟਰ ਉਤਾਰ ਕੇ ਸੰਬੰਧਿਤ ਉਚ-ਬਿਜਲੀ ਅਧਿਕਾਰੀ ਦੇ ਹਵਾਲੇ ਕੀਤੇ ਜਾਣ | ਕਿਸਾਨਾਂ ਤੇ ਹੋਰਨਾਂ ਦਾ ਵੱਡਾ ਕਾਫ਼ਲਾ ਪਹਿਲਾ ਲਲਤੋਂ ਖੁਰਦ ਤੇ ਪਿੱਛੋਂ ਲਲਤੋਂ ਕਲਾਂ ਜਲ ਸਪਲਾਈ ਘਰਾਂ ਵਿਖੇ ਪੁੱਜਿਆ | ਵੱਡੇ ਇਕੱਠ ਨੇ ਦੋਨੋਂ ਅਦਾਰਿਆਂ ਤੋਂ ਪੂਰੇ ਸੁਰੱਖਿਅਤ ਢੰਗ ਨਾਲ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਘਰ ਲਲਤੋਂ ਕਲਾਂ ਵੱਲ ਨੂੰ ਮਾਰਚ ਆਰੰਭ ਦਿੱਤਾ | ਅੰਤ 'ਚ ਦੋਨੋਂ ਮੀਟਰ ਐਸ.ਡੀ.ਓ. ਅਮਨਦੀਪ ਸਿੰਘ ਨੂੰ ਦੇ ਦਫ਼ਤਰ ਦੇ ਸਪੁਰਦ ਕਰ ਦਿੱਤੇ ਗਏ | ਸਾਰੇ ਐਕਸ਼ਨਾਂ ਦੌਰਾਨ ਸੰਘਰਸ਼ਸੀਲ ਕਿਸਾਨਾਂ, ਮਜ਼ਦੂਰਾਂ ਤੇ ਹੋਰ ਲੋਕਾਂ ਨੇ ਏਕੇ ਤੇ ਸੰਘਰਸ਼ ਦੇ ਪੱਖ 'ਚ ਅਤੇ ਪੰਜਾਬ ਤੇ ਕੇਂਦਰ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਅਰੇ ਬੁਲੰਦ ਕਰਦਿਆਂ ਚਿੱਪ ਵਾਲੇ ਲੋਕ ਮਾਰੂ ਮੀਟਰ ਲਾਉਣ ਦੀ ਸਕੀਮ ਫੌਰੀ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ | ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਜੱਗਾ, ਮਨਪ੍ਰੀਤ ਸਿੰਘ, ਜੋਰਾ ਸਿੰਘ ਪ੍ਰਧਾਨ, ਮਲਕੀਤ ਸਿੰਘ ਬੱਦੋਵਾਲ, ਸੈਕਟਰੀ ਕਰਮਜੀਤ ਸਿੰਘ, ਜਗਜੀਤ ਸਿੰਘ ਜੀਤਾ, ਹਰਿੰਦਰ ਸਿੰਘ, ਜਰਨੈਲ ਸਿੰਘ ਰਿੰਕੂ, ਗੁਰਜੰਟ ਸਿੰਘ, ਜੁਗਰਾਜ ਸਿੰਘ ਰਾਜਾ, ਹਰਜੀਤ ਸਿੰਘ, ਰੂਪ ਸਿੰਘ, ਰਣਜੀਤ ਸਿੰਘ ਜੀਤੂ, ਜਸਵਿੰਦਰ ਸਿੰਘ, ਰਾਜਿੰਦਰ ਸਿੰਘ ਰੋਡਵੇਜ਼ ਆਗੂ, ਰਣਜੀਤ ਸਿੰਘ ਸੂਬੇਦਾਰ, ਜਗਪਾਲ ਸਿੰਘ ਪਾਲ, ਗੁਰਮੇਲ ਸਿੰਘ ਗੇਲੀ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ ਪਿੰਦੀ ਤੇ ਬੀਬੀਆਂ ਦਾ ਵੱਡਾ ਜੱਥਾ ਹਾਜ਼ਰ ਸੀ |
ਢੰਡਾਰੀ ਕਲਾਂ, 22 ਮਾਰਚ (ਪਰਮਜੀਤ ਸਿੰਘ ਮਠਾੜੂ)-ਮਹਿਜ਼ 15 ਸਾਲ ਪੁਰਾਣੇ ਬਣੇ ਢੰਡਾਰੀ ਕਲਾਂ-ਫੋਕਲ ਪੁਆਇੰਟ ਪੁਲ ਨੂੰ ਜ਼ਰੂਰੀ ਮੁਰੰਮਤ ਲਈ 45 ਦਿਨ ਤੱਕ ਦੋਨੋਂ ਤਰਫ਼ ਤੋਂ ਬੰਦ ਕਰ ਦਿੱਤਾ ਗਿਆ ਹੈ। ਬਿਨਾਂ ਕਿਸੇ ਸੂਚਨਾ ਤੋਂ ਪੁਲ ਨੂੰ ਦੋਨੋਂ ਤਰਫ਼ ਤੋਂ ਬੰਦ ਕਰਨ ਨਾਲ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ 'ਚ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਅਤੇ ਅਫ਼ੀਮ ਬਰਾਮਦ ਕੀਤੀ ਹੈ | ਪੁਲਿਸ ਨੇ ਇਸ ਸੰਬੰਧੀ 2 ਵੱਖ ਵੱਖ ਮਾਮਲੇ ਦਰਜ ਕੀਤੇ ਹਨ | ...
ਲੁਧਿਆਣਾ, 22 ਮਾਰਚ (ਭੁਪਿੰਦਰ ਸਿੰਘ ਬੈਂਸ/ਜੋਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਨੇ ਡਿਫਾਲਟਰਾਂ ਵਿਰੁੱਧ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਨਿਗਮ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਟਿੱਬਾ ਰੋਡ ਅਤੇ ਤਾਜਪੁਰ ਰੋਡ 'ਤੇ ਸਥਿਤ 5 ਅਹਾਤਿਆਂ ਦੇ ਸੀਵਰ ਕੁਨੈਕਸ਼ਨ ਕੱਟ ਦਿੱਤੇ | ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਡਾ. ਪੂਨਮ ਪ੍ਰੀਤ ਕੌਰ ਵਲੋਂ ਅੱਜ ਆਟੋ ਮੈਟਿਡ ਡਰਾਈਵਿੰਗ ਟੈਸਟ ਟਰੈਕ ਐਸ.ਸੀ.ਡੀ. ਸਰਕਾਰੀ ਕਾਲਜ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਟਰੈਕ ਦੇ ਕੰਮਕਾਜ ਦੀ ਸਮੀਖਿਆ ਕੀਤੀ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਕੇ. ਕੇ. ਗੋਇਲ ਦੀ ਅਦਾਲਤ ਨੇ 18 ਸਾਲ ਦੇ ਲੜਕੇ ਅਵਤਾਰ ਸਿੰਘ ਨੂੰ ਕਤਲ ਕਰਨ ਦੇ ਮਾਮਲੇ 'ਚ ਗੁਰਪਾਲ ਸਿੰਘ (29 ਸਾਲ) ਵਾਸੀ ਪਿੰਡ ਅਰਾਈਚਾ (ਦੋਰਾਹਾ), ਇੰਦਰਪਾਲ ਸਿੰਘ (22 ਸਾਲ) ਵਾਸੀ ਪਿੰਡ ਜਟਾਣਾ (ਖੰਨਾ) ਅਤੇ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ 4 ਮੋਬਾਈਲ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੀ ਪੁਲਿਸ ਨੇ ਬਰਲਿਨ ਬਿਸਤਰੋ ਰੈਸਟੋਰੈਂਟ ਦੇ ਪ੍ਰਬੰਧਕ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਇੰਦਰਜੀਤ ਸਿੰਘ ਵਾਸੀ ਮਾਡਲ ...
ਲੁਧਿਆਣਾ, 22 ਮਾਰਚ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਮਾਰਚ ਮਹੀਨਾ ਪੂਰਾ ਹੋਣ ਵਾਲਾ ਹੈ ਪਰ ਅਜੇ ਤਕ ਪੀ. ਆਰ. ਟੀ. ਸੀ. ਦੇ ਠੇਕਾ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਬੀਤੇ ਦਿਨੀਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਲੁਧਿਆਣਾ 'ਚ ਪੰਜਾਬ ਦੇ ਮੁਸਲਮਾਨਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ | ਇਸ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਚੇਤ ਮਹੀਨੇ ਦੇ ਪਹਿਲੇ ਨਰਾਤੇ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸ਼ਰਧਾਲੂਆਂ ਦੀਆਂ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ | ਬੁੱਧਵਾਰ ਨੰੂ ਸਵੇਰ ਤੋਂ ਹੀ ਸ਼ਰਧਾਲੂਆਂ ਵਲੋਂ ਮਾਤਾ ਦੇ ਪਹਿਲੇ ਨਰਾਤੇ 'ਤੇ ਸ਼ਹਿਰ ਦੇ ਮੰਦਰਾਂ 'ਚ ...
ਲੁਧਿਆਣਾ, 22 ਮਾਰਚ (ਜੋਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਫਾਇਰ ਸੇਫ਼ਟੀ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਦੇ ਹੋਏ, ਨਿਗਮ ਦੀ ਫਾਇਰ ਬਿ੍ਗੇਡ ਸ਼ਾਖਾ ਨੇ ਸ਼ਹਿਰ ਵਿਚ ਇਮਾਰਤਾਂ ਦੇ ਵਿਰੁੱਧ ਨਿਰੀਖਣ ਨੋਟਿਸ ਦੇਣਾ ਸ਼ੁਰੂ ਕਰ ਦਿੱਤਾ ਹੈ | ...
ਲੁਧਿਆਣਾ, 22 ਮਾਰਚ (ਜੁਗਿੰਦਰ ਸਿੰਘ ਅਰੋੜਾ)-ਜਿਸ ਘਰੇਲੂ ਰਸੋਈ ਗੈਸ ਸਿਲੰਡਰ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ, ਉਸ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ | ਗੱਲਬਾਤ ਦੌਰਾਨ ਇਕ ਗੈਸ ਕੰਪਨੀ ਦੇ ...
ਢੰਡਾਰੀ ਕਲਾਂ, 22 ਮਾਰਚ (ਪਰਮਜੀਤ ਸਿੰਘ ਮਠਾੜੂ)-ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਇੱਥੇ ਪ੍ਰਧਾਨ ਰਮੇਸ਼ ਕੱਕੜ ਦੀ ਅਗਵਾਈ ਹੇਠ ਹੋਈ | ਮੀਟਿੰਗ ਦੀ ਕਾਰਵਾਈ ਦਾ ਆਰੰਭ ਕਰਦੇ ਹੋਏ ਪ੍ਰਧਾਨ ਕੱਕੜ ਨੇ ਜਨਰਲ ਹਾਊਸ ਦੀ ਮੀਟਿੰਗ ਵਿਚ ਵਕਤ ਸਿਰ ...
ਲੁਧਿਆਣਾ, 22 ਮਾਰਚ(ਪੁਨੀਤ ਬਾਵਾ)-ਮਹਾਂਨਗਰ ਦੇ ਕਾਰੋਬਾਰੀਆਂ ਤੇ ਵਪਾਰੀਆਂ ਨੇ ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿਚਾਲੇ ਪੁਰਾਣੇ ਬਜ਼ਾਰਾਂ ਵਿਚ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਨੇ ਬਿਜਲੀ ਦੀਆਂ ਤਾਰਾਂ ਨਾਲ ਸਬੰਧਤ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਇਸਟੇਟ ਨੇੜੇ ਸੀ.ਆਰ.ਪੀ.ਐਫ. ਕਾਲੋਨੀ ਲੁਧਿਆਣਾ ਵਿਖੇ ਹਫ਼ਤਾਵਾਰੀ ਕਥਾ ਅਤੇ ਕੀਰਤਨ ਸਮਾਗਮ ਕਰਵਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ...
ਪੁਰਾਣੇ ਬਾਜ਼ਾਰਾਂ ਵਿਚ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਦੇ ਹੱਲ ਲਈ ਸਾਂਝੀ ਟਾਸਕ ਫੋਰਸ ਬਣਾਉਣ ਦੀ ਅਪੀਲ ਲੁਧਿਆਣਾ, 22 ਮਾਰਚ(ਪੁਨੀਤ ਬਾਵਾ)-ਮਹਾਂਨਗਰ ਦੇ ਕਾਰੋਬਾਰੀਆਂ ਤੇ ਵਪਾਰੀਆਂ ਨੇ ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿਚਾਲੇ ਪੁਰਾਣੇ ਬਜ਼ਾਰਾਂ ਵਿਚ ਬਿਜਲੀ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬਾਬਾ ਨੰਦ ਸਿੰਘ ਅਤੇ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 33ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਮੌਕੇ ਮਨੁੱਖਤਾ ਦੇ ਭਲੇ ਲਈ ਭਾਈ ...
ਭਾਮੀਆਂ ਕਲਾਂ, 22 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਨਿਗਮ ਅਧਿਕਾਰੀਆਂ ਦੀ ਟੀਮ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਸੇਵਾ ਕਾਰਜਾਂ 'ਚ ਲਗਾਉਣ ਵਾਲੀਆਂ ਸ਼ਖ਼ਸੀਅਤਾਂ ਕੌਮ ਤੇ ਸਮਾਜ ਲਈ ਇਕ ਚਾਨਣ ਮੁਨਾਰਾ ...
ਡਾਬਾ/ਲੁਹਾਰਾ, 22 ਮਾਰਚ (ਕੁਲਵੰਤ ਸਿੰਘ ਸੱਪਲ)-ਸੀਨੀਅਰ ਕਾਂਗਰਸੀ ਆਗੂਆਂ/ਵਰਕਰਾਂ ਦੀ ਮੀਟਿੰਗ ਪਾਰਟੀ ਦੀ ਮੋਹਰਲੀ ਕਤਾਰ ਦੇ ਆਗੂ ਮਨਜੀਤ ਸਿੰਘ ਕਟਾਰੀਆ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸੂਬੇ ਅੰਦਰ ਦਿਨੋਂ ਦਿਨ ਵਿਗੜ ਰਹੇ ਸੂਬੇ ਦੇ ਹਾਲਾਤਾਂ 'ਤੇ ਗਹਿਰੀ ਚਿੰਤਾ ਦਾ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਰੇਡੀਓ ਆਪਣਾ ਤੇ ਟੀ.ਵੀ. ਆਪਣਾ ਦੇ ਡਾਇਰੈਕਟਰ ਸਵ: ਜਗਤਾਰ ਸਿੰਘ ਵਿਨੀਪੈਗ ਕੈਨੇਡਾ, ਜੋ ਕਿ ਪਿਛਲੇ ਦਿਨੀਂ ਆਪਣੀ ਧਰਮ ਪਤਨੀ ਬੀਬੀ ਮਨਧੀਰ ਕੌਰ ਮੰਨੂ, ਬੇਟੇ ਜਿੰਮੀ ਸਿੰਘ, ਰੌਬੀ ਸਿੰਘ, ਰੌਨੀ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕੇ ਦੇ ਵਸਨੀਕਾਂ ਨੂੰ ਮਾਲ ਵਿਭਾਗ ਨਾਲ ਸੰਬੰਧਿਤ ਕਾਰਜਾਂ ਲਈ ਹੋਣ ਵਾਲੀ ਖੱਜਲ ਖ਼ੁਆਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿਧਾਨ ਸਭਾ ਦੇ ਚੌਥੇ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਦਾਜ ਲਈ ਵਿਆਹੁਤਾ ਨੂੰ ਤਸ਼ੱਦਦ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਲੜਕੀ ਦੀ ਮਾਂ ਨੇ ਥਾਣਾ ਡਵੀਜ਼ਨ ਨੰਬਰ 3 ਦੇ ਬਾਹਰ ਧਰਨਾ ਦਿੱਤਾ | ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਨ ਦੇ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ''ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮU ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਸਹਾਇਕ ਪ੍ਰੋਫੈਸਰ ਪ੍ਰਦੀਪ ਸਿੰਘ ਨੇ ਜਸਬੀਰ ਸਿੰਘ (ਇੰਚਾਰਜ, ਟਰੈਫਿਕ ...
ਫੁੱਲਾਂਵਾਲ, 22 ਮਾਰਚ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਲਲਤੋਂ ਕਲਾਂ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਪੱਛਮੀ ਲੁਧਿਆਣਾ ਵਲੋਂ ਲੋਕਾਂ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕ ਤੇ ਵਾਤਾਵਰਨ ਵਿਭਾਗ ਦੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਦਫ਼ਤਰ ਮੁੱਖ ਵਾਤਾਵਰਨ ਇੰਜੀਨੀਅਰ ਪਟਿਆਲਾ ਵਿਚ ਤਾਇਨਾਤ ਸੰਦੀਪ ਬਹਿਲ ਮੁੱਖ ਵਾਤਾਵਰਨ ਇੰਜੀਨੀਅਰ ਲੁਧਿਆਣਾ ਤਾਇਨਾਤ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਕਰ ਕੇ 23 ਮਾਰਚ ਦਿਨ ਵੀਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸੇਵਾ ਕੇਂਦਰਾਂ 'ਚ ਛੁੱਟੀ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਇਕ ਐਕਟਿਵਾ ਸਵਾਰ ਲੁਟੇਰਾ ਦਿਨ-ਦਿਹਾੜੇ ਇਕ ਔਰਤ ਦੇ ਗਲੇ 'ਚ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ | ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਿਊ ਅੰਗਦ ਕਾਲੋਨੀ ਦੀ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕ ਤੇ ਵਾਤਾਵਰਨ ਵਿਭਾਗ ਵਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਿਚ ਵੱਖ-ਵੱਖ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਚੇਅਰਮੈਨ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਮੈਂਬਰ ਸਕੱਤਰ ਪੰਜਾਬ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਟਰੋਲਰ, ਜਨਰਲ ਆਫ਼ ਡਿਫੈਂਸ ਅਕਾਊਾਟਸ, ਉਲਨ ਬਤਰਾ ਰੋਡ, ਦਿੱਲੀ ਕੈਂਟ ਵਲੋਂ 27 ਮਾਰਚ ਤੋਂ 29 ਮਾਰਚ ...
ਭਾਮੀਆਂ ਕਲਾਂ/ਲਾਡੋਵਾਲ, 22 ਮਾਰਚ (ਜਤਿੰਦਰ ਭੰਬੀ/ਬਲਬੀਰ ਸਿੰਘ ਰਾਣਾ)-ਦੇਸ਼ ਅੰਦਰ ਹਰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਹੋ ਰਿਹਾ ਹੈ | ਸਿਆਸੀ ਵਿਰੋਧੀਆਂ, ਧਾਰਮਿਕ ਘੱਟ ਗਿਣਤੀਆਂ, ਵੱਖੋ ਵੱਖਰੀਆਂ ਕੌਮਾਂ, ਤੇ ਦਲਿਤਾਂ ਨੂੰ ਯੋਜਨਾਬੰਦ ਢੰਗ ਨਾਲ ਨਿਸ਼ਾਨਾ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿਚ ਉਨ੍ਹਾਂ ਦੇ ਦੁੱਗਰੀ ਦਫ਼ਤਰ 'ਚ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਪੂਰੇ ਹੀ ਪਾਰਦਰਸ਼ੀ ਤਰੀਕੇ ਨਾਲ ਕਣਕ ਵੰਡੀ ਜਾ ਰਹੀ ਹੈ ਤਾਂ ਜੋ ਸੰਬੰਧਿਤ ...
ਲੁਧਿਆਣਾ, 22 ਮਾਰਚ (ਸਲੇਮਪੁਰੀ)-ਸੰਸਥਾ ਪਹਿਲ ਵਲੋਂ ਲੁਧਿਆਣਾ 'ਚ ਚੱਲ ਰਹੇ ਅਪੋਲੋ ਟਾਇਰਜ਼ ਹੈਲਥ ਕੇਅਰ ਸੈਂਟਰ ਦੁਆਰਾ ਤਪਦਿਕ ਮੁਕਤ ਭਾਰਤ ਅਭਿਆਨ ਸੰਬੰਧੀ ਸਮਾਗਮ ਕਰਵਾਇਆ ਗਿਆ | ਇਹ ਮੌਕੇ ਡਾ. ਆਸ਼ੀਸ਼ ਚਾਵਲਾ ਜ਼ਿਲ੍ਹਾ ਟੀ. ਬੀ. ਅਫ਼ਸਰ ਵਿਸ਼ੇਸ਼ ਤੌਰ 'ਤੇ ਹਾਜ਼ਰ ...
ਇਯਾਲੀ/ਥਰੀਕੇ, 22 ਮਾਰਚ (ਮਨਜੀਤ ਸਿੰਘ ਦੁੱਗਰੀ)-ਅਜੋਕੇ ਸਮੇਂ ਵਿਚ ਨਿੱਤ ਦਿਨ ਵੱਧ ਰਹੇ ਕੂੜੇ ਦੇ ਨਿਪਟਾਰੇ ਪ੍ਰਤੀ ਸਰਕਾਰਾਂ ਦੀ ਵੱਡੀ ਲਾਪਰਵਾਹੀ ਵਜੋਂ ਉਭਰ ਕੇ ਸਾਹਮਣੇ ਆ ਰਹੀ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਵਿਚ ਘਾਤਕ ਰੂਪ ਧਾਰਨ ਕਰ ਸਕਦੀ ਹੈ, ਜਿਸ ਨੇ ਹੁਣ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਟੀ.ਬੀ. ਅਲਰਟ ਇੰਡੀਆ ਵਲੋਂ ਵਿਸ਼ਵ ਟੀ.ਬੀ. ਦਿਵਸ 2023 ਦੀ ਪੂਰਵ ਸੰਧਿਆ 'ਤੇ ਟੀ.ਬੀ. ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਦੁਰਗੇਸ਼ਵਰ ਵਿੱਦਿਆ ਮੰਦਰ (ਸਕੂਲ) 'ਚ ਸੰਵੇਦਨਸ਼ੀਲਤਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਰੈਲੀ ਵੀ ...
ਲੁਧਿਆਣਾ, 22 ਮਾਰਚ (ਸਲੇਮਪੁਰੀ)-ਸੀ.ਐਮ.ਸੀ. ਅਤੇ ਹਸਪਤਾਲ ਵਿਚ ਉੱਤਰੀ ਭਾਰਤ ਦੇ ਮੈਡੀਕਲ ਕਾਲਜਾਂ ਦੀ ਫੈਕਲਟੀ ਲਈ ਸਿਖਲਾਈ ਕਾਰਜਸ਼ਾਲਾ ਕਰਵਾਈ ਗਈ | ਕਾਰਜਸ਼ਾਲਾ ਦਾ ਉਦਘਾਟਨ ਹਸਪਤਾਲ ਨਿਰਦੇਸ਼ਕ ਡਾ: ਵਿਲੀਅਮ ਭੱਟੀ ਨੇ ਕੀਤਾ | ਇਸ ਮੌਕੇ ਕਾਰਜਸ਼ਾਲਾ ਦੀ ਪ੍ਰਧਾਨਗੀ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਸਥਾਨਕ ਐੱਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਐਨ. ਐੱਸ. ਐੱਸ. ਯੂਨਿਟ ਦੀ ਕਨਵੀਨਰ ਪ੍ਰੋ. ਗੀਤਾਂਜਲੀ ਪਬਰੇਜਾ ਦੀ ਯੋਗ ਅਗਵਾਈ ਹੇਠ ਜਲ ਸੰਭਾਲ ਦਿਵਸ ਮਨਾਇਆ ਗਿਆ | ਕਾਲਜ ਪਿ੍ੰਸੀਪਲ ਡਾ: ਤਨਵੀਰ ਲਿਖਾਰੀ ਨੇ ਪਾਣੀ ਦੀ ਬੱਚਤ ਕਰਨ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਮਨੁੱਖੀ ਵਿਕਾਸ ਤੇ ਪਰਿਵਾਰ ਅਧਿਐਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੀ.ਐਚ.ਡੀ. ਖੋਜਕਰਤਾ ਕੁਮਾਰੀ ਵਿਤਸਤਾ ਧਵਨ ਨੇ ਆਈ.ਸੀ.ਐੱਸ.ਐੱਸ.ਆਰ. ਦਾ ਪੁਰਸਕਾਰ ਪ੍ਰਾਪਤ ਕਰ ਕੇ ਸੰਸਥਾ ਦੇ ਮਾਣ ਵਿਚ ਵਾਧਾ ਕੀਤਾ ਹੈ | ਕੁਮਾਰੀ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਪਿ੍ੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ 'ਤੇ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁਜਰਖਾਨ ਕੈਂਪਸ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ, ਐਨ.ਐਸ.ਐਸ ਯੂਨਿਟ ਅਤੇ ਐਨ.ਸੀ.ਸੀ ਵਿੰਗ ਵਲੋਂ 20 ਮਾਰਚ ਤੋਂ 22 ਮਾਰਚ 2023 ਤੱਕ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ 2022 ਵਿਚ ਹੋਈਆਂ ਬੀ.ਕਾਮ-ਤੀਜਾ ਸਮੈਸਟਰ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਦਾ ਨਾਂਅ ...
ਲੁਧਿਆਣਾ, 22 ਮਾਰਚ (ਪੁਨੀਤ ਬਾਵਾ)-ਕਾਲਜ ਆਫ਼ ਬੇਸਿਕ ਸਾਇੰਸਿਜ਼ ਐਂਡ ਹਿਊਮੈਨਟੀਜ਼ ਦੇ ਜ਼ੂਆਲੋਜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੀ.ਐਚ.ਡੀ. ਦੀ ਵਿਦਿਆਰਥਣ ਕੁਮਾਰੀ ਡਿੰਪਲ ਮੰਡਲਾ ਨੂੰ ਅਕਤੂਬਰ 2022 ਤੱਕ ਨੈਨੋ-ਪਾਰਟਿਕਲਜ਼ ਬਾਰੇ ਹੋਈ 5-ਰੋਜ਼ਾ ...
ਲੁਧਿਆਣਾ, 22 ਮਾਰਚ (ਸਲੇਮਪੁਰੀ)-ਐਚ-3 ਐਨ-2 ਅਤੇ ਇਨਫਲੂਐਂਜਾ-ਬੀ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਲੋਕਾਂ ਨੂੰ ਮਾਰਗ ਦਰਸ਼ਨ ਦਿੰਦਿਆਂ ਇਨਫਲੂਐਂਜ਼ਾ ਏ, ਇਨਫਲੂਐਂਜ਼ਾ ਬੀ, ਐਚ-1 ਐਨ-1, ਐਚ-3 ਐਨ-2 ਅਤੇ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਿਦਿਆਰਥੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਹਰਿਆਣਾ ਦੇ ਟਰੈਵਲ ਏਜੰਟ ਖ਼ਿਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ 2 ਵੱਖ ਵੱਖ ਮਾਮਲੇ ਦਰਜ ਕੀਤੇ ਹਨ | ਪੁਲਿਸ ਵਲੋਂ ਇਹ ਕਾਰਵਾਈ ਗੁਰਿੰਦਰ ਸਿੰਘ ਵਾਸੀ ...
ਫੁੱਲਾਂਵਾਲ, 22 ਮਾਰਚ (ਮਨਜੀਤ ਸਿੰਘ ਦੁੱਗਰੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਦੇ ਨਾਮ 'ਤੇ ਇਕ ਚਿੱਠੀ ਲਿਖੀ ਹੈ, ਜਿਸ ਵਿਚ ਜ਼ਿਕਰ ਕੀਤਾ ਹੈ ਕਿ ਆਪਣੇ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿਣ ਸਮੇਂ ਪੰਜਾਬ ਅਤੇ ਪੰਥ ਨਾਲ ਕੋਈ ...
ਲੁਧਿਆਣਾ, 22 ਮਾਰਚ (ਕਵਿਤਾ ਖੁੱਲਰ)-ਵਿਧਾਨ ਸਭਾ ਦੇ ਦੂਜੇ ਸੈਸ਼ਨ ਦੌਰਾਨ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਸ਼ਹਿਰ ਦੀ ਸਬ ਤੋਂ ਵੱਡੀ ਸਮੱਸਿਆ ਟ੍ਰੈਫਿਕ, ਜਿਸ ਦਾ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਤੇ ...
ਲੁਧਿਆਣਾ, 22 ਮਾਰਚ (ਸਲੇਮਪੁਰੀ)-ਲੁਧਿਆਣਾ ਦੀਆਂ ਜਨਤਕ ਜਮਹੂਰੀ, ਇਨਕਲਾਬੀ, ਤਰਕਸ਼ੀਲ, ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ 23 ਮਾਰਚ ਦੇ ਕੌਮੀ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 26 ਮਾਰਚ ਨੂੰ ਕੀਤਾ ਜਾ ਰਿਹਾ ਹੈ | ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX