ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਕੀਤੀ ਚਰਚਾ
. . .  1 day ago
ਨਵੀਂ ਦਿੱਲੀ, 10 ਜੂਨ - ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਗੱਲਬਾਤ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਚਰਚਾ ਕੀਤੀ।
ਮਹਾਰਾਸ਼ਟਰ: ਹੈਲਥਕੇਅਰ ਕੰਪਨੀ ਵਿੱਚ ਧਮਾਕਾ, ਇਕ ਦੀ ਮੌਤ
. . .  1 day ago
ਮੁੰਬਈ, 10 ਜੂਨ - ਮਹਾਰਾਸ਼ਟਰ ਦੇ ਅੰਬਰਨਾਥ 'ਚ ਬਲੂ ਜੈੱਟ ਹੈਲਥਕੇਅਰ ਕੰਪਨੀ ਦੇ ਪਲਾਂਟ 'ਚ ਹੋਏ ਧਮਾਕੇ 'ਚ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ...
ਤੇਜ਼ ਮੀਂਹ ਹਨੇਰੀ ਤੇ ਗੜੇਮਾਰੀ ਨੇ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਧਾਰੀਵਾਲ,10 ਜੂਨ (ਜੇਮਸ ਨਾਹਰ)- ਗੁਰਦਾਸਪੁਰ ਅਧੀਨ ਪੈਂਦੇ ਅੱਜ ਧਾਰੀਵਾਲ ਵਿਚ ਜਿੱਥੇ ਤੇਜ਼ ਮੀਂਹ ਹਨੇਰੀ ਤੇ ਗੜ੍ਹੇਮਾਰੀ ਨੇ ਮੌਸਮ ਦਾ ਮਿਜ਼ਾਜ ਬਦਲਿਆ ਹੈ , ਉਥੇ ਹੀ ਅੱਜ ਅਤ ਦੀ ਗਰਮੀ ਨਾਲ ਪ੍ਰਭਾਵਿਤ ਹਰ ਇਕ ...
ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ - ਅਮਿਤ ਸ਼ਾਹ
. . .  1 day ago
ਮਹਾਰਾਸ਼ਟਰ ,ਨਾਂਦੇੜ , 10 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਨਣਾ ਹੈ ਕਿ ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ। ਧਰਮ ਆਧਾਰਿਤ ਰਾਖਵਾਂਕਰਨ ਨਹੀਂ ...
ਮੋਟਰ ਗੈਰੇਜ ’ਤੇ ਅਚਾਨਕ ਲਗੀ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
. . .  1 day ago
ਧਾਰੀਵਾਲ , 10 ਜੂਨ - (ਜੇਮਸ ਨਾਹਰ)- ਬਟਾਲਾ-ਗੁਰਦਾਸਪੁਰ ਜੀਟੀ ਰੋਡ ’ਤੇ ਧਾਰੀਵਾਲ ਵਿਖੇ ਸਥਿਤ ਐਨ. ਆਰ. ਮੋਟਰ ਗੈਰੇਜ ’ਤੇ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ...
ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ- ਪਹਿਲਵਾਨ ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ , 10 ਜੂਨ - ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ । ਉਸ (ਨਾਬਾਲਗ ਲੜਕੀ) ਦੇ ਪਿਤਾ ਨੇ ਕਿਹਾ ...
ਅਮਿਤ ਸ਼ਾਹ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਮਹਾਰਾਸ਼ਟਰ, 10 ਜੂਨ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ....
ਛੱਤੀਸਗੜ੍ਹ: ਸੀ.ਆਰ.ਪੀ.ਐਫ਼ ਜਵਾਨਾਂ ਨੇ ਵੱਡੀ ਮਾਤਰਾ ਵਿਚ ਆਈ.ਈ.ਡੀ. ਕੀਤਾ ਬਰਾਮਦ
. . .  1 day ago
ਰਾਏਪੁਰ, 10 ਜੂਨ- ਸੀ.ਆਰ.ਪੀ.ਐਫ਼ ਦੇ ਜਵਾਨਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਅਵਾਪੱਲੀ-ਬਾਸਾਗੁਡਾ ਰੋਡ ’ਤੇ ਮਾਓਵਾਦੀਆਂ ਵਲੋਂ ਲਾਇਆ ਗਿਆ 3 ਕਿਲੋ ਆਈ.ਈ.ਡੀ. ਬਰਾਮਦ ਕੀਤਾ....
ਪੁਲਿਸ ਸਿਰਫ਼ ਵਿਰੋਧੀ ਨੇਤਾਵਾਂ ਲਈ ਹੀ ਹੈ- ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 10 ਜੂਨ- ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕਰ ਭਗਵੰਤ ਮਾਨ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਵਲੋਂ ਅਕਸਰ ਸਿਆਸਤਦਾਨਾਂ ਦੁਆਰਾ ਆਮਦਨ....
ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਦੇ ਹੱਕ ਵਿਚ ਆਈ ਨਿਮਰਤ ਖਹਿਰਾ
. . .  1 day ago
ਚੰਡੀਗੜ੍ਹ, 10 ਜੂਨ- ਇਸੇ ਸਾਲ ਮਾਰਚ ਮਹੀਨੇ ਦੇ ਅੱਧ ’ਚ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਵਿੱਦਿਅਕ ਅਦਾਰਿਆਂ....
ਜਦੋਂ ਧਾਰਾ 370 ਹਟਾਈ ਗਈ ਤਾਂ ਅਰਵਿੰਦ ਕੇਜਰੀਵਾਲ ਕਿੱਥੇ ਸਨ- ਉਮਰ ਅਬਦੁੱਲਾ
. . .  1 day ago
ਸ੍ਰੀਨਗਰ, 10 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਧਾਰਾ 370 ਹਟਾਈ ਗਈ ਸੀ ਤਾਂ ਅਰਵਿੰਦ ਕੇਜਰੀਵਾਲ.....
ਮਹਾਪੰਚਾਇਤ ’ਚ ਬੋਲੇ ਬਜਰੰਗ ਪੂਨੀਆ, ਅਸੀਂ ਅੰਦੋਲਨ ਵਾਪਸ ਨਹੀਂ ਲੈ ਰਹੇ
. . .  1 day ago
ਸੋਨੀਪਤ, 10 ਜੂਨ- ਮਹਾਪੰਚਾਇਤ ’ਚ ਪਹਿਲਵਾਨ ਬਜਰੰਗ ਪੂਨੀਆ ਨੇ ਸਰਕਾਰ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 15 ਜੂਨ ਤੱਕ ਕੋਈ ਫ਼ੈਸਲਾ ਨਾ ਲਿਆ ਤਾਂ ਅਸੀਂ 16 ਅਤੇ 17....
ਮਨੀਪੁਰ: ਰਾਜਪਾਲ ਦੀ ਪ੍ਰਧਾਨਗੀ ਹੇਠ ਸ਼ਾਂਤੀ ਕਮੇਟੀ ਦਾ ਗਠਨ
. . .  1 day ago
ਨਵੀਂ ਦਿੱਲੀ, 10 ਜੂਨ- ਗ੍ਰਹਿ ਮਾਮਲਿਆਂ ਦੇ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਮਨੀਪੁਰ ਦੇ ਰਾਜਪਾਲ ਦੀ ਪ੍ਰਧਾਨਗੀ ਹੇਠ ਮਨੀਪੁਰ ਵਿਚ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ....
ਏਸ਼ੀਅਨ ਖ਼ੇਡਾਂ ਵਿਚ ਹਿੱਸਾ ਸਾਰੇ ਮੁੱਦੇ ਹੱਲ ਹੋਣ ਤੋਂ ਬਾਅਦ- ਸਾਕਸ਼ੀ ਮਲਿਕ
. . .  1 day ago
ਸੋਨੀਪਤ, 10 ਜੂਨ- ਅੱਜ ਇੱਥੇ ਬੋਲਦਿਆਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਖ਼ੇਡਾਂ ਵਿਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਇਹ....
ਸੈਂਕੜੇ ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 10 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਲਾਕ ਸੁਨਾਮ ਅਤੇ ਸੰਗਰੂਰ ਦੇ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ....
ਸਿਕੰਦਰ ਸਿੰਘ ਮਲੂਕਾ ਹੋਣਗੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ
. . .  1 day ago
ਚੰਡੀਗੜ੍ਹ, 10 ਜੂਨ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਹੋਣਗੇ।
ਘਰ ਦੇ ਹੀ ਭਾਂਡੇ ਵੇਚ ਕੇ ਘਰ (ਸੂਬਾ) ਚਲਾ ਰਿਹੈ ਭਗਵੰਤ ਮਾਨ- ਨਵਜੋਤ ਸਿੰਘ ਸਿੱਧੂ
. . .  1 day ago
ਸੰਗਰੂਰ, 10 ਜੂਨ (ਦਮਨਜੀਤ ਸਿੰਘ )- ਸਰਪੰਚਾਂ ਦੀ ਸੂਬਾ ਪੱਧਰੀ ਰੋਸ ਰੈਲੀ ’ਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਸ਼ਹਿਰ ਵਿਚ ਆ ਕੇ ਤੈਨੂੰ....
ਮਰਨ ਵਰਤ ਦੇ ਬੈਠੇ ਕਿਸਾਨਾਂ ਦੀ ਹਾਲਤ ਵਿਗੜੀ
. . .  1 day ago
ਪਟਿਆਲਾ, 10 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਲੰਘੇ ਦਿਨੀਂ ਮਰਨ ਵਰਤ ਵਿਚ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਮਰਨ ਵਰਤ 'ਤੇ ਬੈਠੇ...
ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ
. . .  1 day ago
ਮਾਨਸਾ, 10 ਜੂਨ (ਬਲਵਿੰਦਰ ਧਾਲੀਵਾਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਸਥਾਨ ਬੱਚਤ ਭਵਨ ਦੇ ਕੋਲ ਅਚਨਚੇਤ....
ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਵਿਖੇ ਵਿਰੋਧ
. . .  1 day ago
ਮਾਨਸਾ, 10 ਜੂਨ- ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਪੁੱਜਣ ’ਤੇ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਖ਼ਿਲਾਫ਼ ਵੇਰਕਾ ਸਮੇਤ ਸਾਰੇ ਵਿਭਾਗਾਂ ਵਿਚ ਕੰਮ ਕਰਕਦੇ ਕੱਚੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ.....
ਗੁਜਰਾਤ: ਏ.ਟੀ.ਐਸ. ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀ ਏ.ਟੀ.ਐਸ. ਨੇ ਕੀਤੇ ਗਿ੍ਫ਼ਤਾਰ
. . .  1 day ago
ਗਾਂਧੀਨਗਰ, 10 ਜੂਨ- ਏ.ਟੀ.ਐਸ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੋਰਬੰਦਰ ਤੋਂ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀਆਂ....
ਕੋਲੰਬੀਆ ਜਹਾਜ਼ ਹਾਦਸਾ: 40 ਦਿਨ ਬਾਅਦ ਜ਼ਿੰਦਾ ਮਿਲੇ ਲਾਪਤਾ ਬੱਚੇ
. . .  1 day ago
ਨਿਊਯਾਰਕ, 10 ਜੂਨ- ਬੀਤੀ ਮਈ ਕੋਲੰਬੀਆ ਦੇ ਅਮੇਜ਼ਨ ਜੰਗਲ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿਚ ਲਾਪਤਾ ਹੋਏ ਚਾਰ ਬੱਚੇ ਹੁਣ ਜ਼ਿੰਦਾ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ......
ਗੁਜਰਾਤ:ਅੱਤਵਾਦੀ ਸੰਗਠਨਾਂ ਸੰਬੰਧ ਨਾਲ ਰੱਖਣ ਵਾਲੇ ਇਕ ਵਿਦੇਸ਼ੀ ਨਾਗਰਿਕ ਸਮੇਤ 4 ਗ੍ਰਿਫ਼ਤਾਰ
. . .  1 day ago
ਪੋਰਬੰਦਰ, 10 ਜੂਨ-ਗੁਜਰਾਤ ਏ.ਟੀ.ਐਸ. ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਦੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ...
ਕੁਲੈਕਸ਼ਨ ਏਜੰਸੀ ਦੇ ਦਫ਼ਤਰ ਤੋਂ ਕਰੋੜਾਂ ਦੀ ਲੁੱਟ
. . .  1 day ago
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਰਾਜਗੁਰੂ ਨਗਰ ਵਿਚ ਵਿਚ ਅੱਜ ਸਵੇਰੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ...
ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ ਜੇ.ਐਸ.ਐਸ.ਯੂ.ਵਲੋਂ 48 ਘੰਟੇ ਦੀ ਹੜਤਾਲ
. . .  1 day ago
ਰਾਂਚੀ: ਝਾਰਖੰਡ ਸਟੇਟ ਸਟੂਡੈਂਟ ਯੂਨੀਅਨ (ਜੇ.ਐਸ.ਐਸ.ਯੂ.) ਨੇ 60-40 ਫਾਰਮੂਲੇ 'ਤੇ ਆਧਾਰਿਤ ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ 48 ਘੰਟੇ ਦੀ ਹੜਤਾਲ (ਬੰਦ) ਸ਼ੁਰੂ ਕਰ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਚੇਤ ਸੰਮਤ 555

ਅੰਮ੍ਰਿਤਸਰ / ਦਿਹਾਤੀ

ਮੈਨੇਜਰ ਭੰਗਾਲੀ ਸਮੇਤ ਸ਼ੋ੍ਰਮਣੀ ਕਮੇਟੀ ਦੇ ਸੇਵਾ-ਮੁਕਤ ਅਧਿਕਾਰੀ ਤੇ ਕਰਮਚਾਰੀ ਭਲਾਈ ਫੰਡ ਸਕੀਮ ਤਹਿਤ ਸਨਮਾਨਿਤ

ਅੰਮਿ੍ਤਸਰ, 22 ਮਾਰਚ (ਜੱਸ)-ਸ਼ੋ੍ਰਮਣੀ ਕਮੇਟੀ ਤੋਂ ਪਿਛਲੇ ਦਿਨਾਂ ਵਿਚ ਸੇਵਾ ਮੁਕਤ ਹੋ ਚੁੱਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਜ ਮੁਲਾਜ਼ਮ ਭਲਾਈ ਫੰਡ ਸਕੀਮ ਤਹਿਤ ਸਨਮਾਨਿਤ ਕੀਤਾ ਗਿਆ | ਇਨ੍ਹਾਂ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਹਰਜਿੰਦਰ ਸਿੰਘ ਕੈਰੋਂਵਾਲ, ਲਖਬੀਰ ਸਿੰਘ, ਨਿਰਵੈਲ ਸਿੰਘ, ਚੀਫ ਅਕਾਊਾਟੈਂਟ ਪਰਉਪਕਾਰ ਸਿੰਘ, ਸਹਾਇਕ ਚੀਫ ਗੁਰਦੁਆਰਾ ਇੰਸਪੈਕਟਰ ਅਮਰਜੀਤ ਸਿੰਘ, ਰੀਕਾਰਡਕੀਪਰ. ਸਤਨਾਮ ਸਿੰਘ ਕਿਆਮਪੁਰ ਤੇ ਸੇਵਾਦਾਰ ਭਾਈ ਮੋਹਨ ਸਿੰਘ ਸ਼ਾਮਿਲ ਸਨ | ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੀਤੇ ਗਏ ਸਮਾਗਮ ਦੌਰਾਨ ਇਨ੍ਹਾਂ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਰੋਪਾਓ, ਸ੍ਰੀ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਮੁਲਾਜ਼ਮ ਭਲਾਈ ਸਕੀਮ ਤਹਿਤ 31-31 ਹਜ਼ਾਰ ਰੁਪਏ ਦੇ ਕੇ ਸਕੱਤਰ ਪ੍ਰਤਾਪ ਸਿੰਘ ਅਤੇ ਪ੍ਰਧਾਨ ਦੇ ਓ. ਐਸ. ਡੀ. ਸਤਬੀਰ ਸਿੰਘ ਧਾਮੀ ਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਵਿਚ ਕਰਮਚਾਰੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਨਵੇਂ ਕਰਮਚਾਰੀਆਂ ਨੂੰ ਸੇਵਾ-ਮੁਕਤ ਹੋਏ ਅਧਿਕਾਰੀਆਂ ਦੇ ਤਜ਼ਰਬੇ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਵਧੀਕ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਸਿਮਰਜੀਤ ਸਿੰਘ, ਗੁਰਚਰਨ ਸਿੰਘ ਕੁਹਾਲਾ, ਚੀਫ ਅਕਾਊਾਟੈਂਟ ਮਿਲਖਾ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਐਕਸੀਅਨ ਜਤਿੰਦਰਪਾਲ ਸਿੰਘ, ਇੰਚਾਰਜ ਬਲਵਿੰਦਰ ਸਿੰਘ ਖੈਰਾਬਾਦ, ਮੇਜਰ ਸਿੰਘ ਆਦਿ ਹਾਜ਼ਰ ਸਨ |

ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਨੂੰ ਅਦਾਲਤ ਵਲੋਂ ਭੇਜਿਆ ਜੇਲ੍ਹ

ਅਜਨਾਲਾ, 22 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਦੇਣ ਅਤੇ ਇਕ ਫਿਰਕੂ ਨੂੰ ਭੜਕਾਉਣ ਵਾਲੀ ਮਾੜੀ ਸ਼ਬਦਾਵਲੀ ਲਿਖ ਕੇ ਪੋਸਟ ਕਰਨ ਵਾਲੇ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਨੂੰ ਅੱਜ ਮਾਣਯੋਗ ਅਦਾਲਤ ਵਲੋਂ ਜੇਲ੍ਹ ਭੇਜ ਦਿੱਤਾ ਹੈ | ਇਸ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਮਹਿਤਾ ਚੌਕ ਦੀ ਵਿਦਿਆਰਥਣ ਹਰਪ੍ਰੀਤ ਕੌਰ 'ਵਿਸ਼ੇਸ਼ਤਾ ਸਹਿਤ ਡਿਗਰੀ' ਨਾਲ ਸਨਮਾਨਿਤ

ਚੌਕ ਮਹਿਤਾ, 22 ਮਾਰਚ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਮੁਖੀ ਅਤੇ ਪ੍ਰਧਾਨ ਸੰਤ ਸਮਾਜ, ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਿਹਾ 'ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਕਾਲਜ' ...

ਪੂਰੀ ਖ਼ਬਰ »

ਰੌਇਆਲ ਕੈਂਬਿ੍ਜ ਸਕੂਲ ਬਿਆਸ 'ਚ ਕਰਵਾਈ ਪਾਸਿੰਗ ਆਊਟ ਸੈਰੇਮਨੀ

ਬਿਆਸ, 22 ਮਾਰਚ (ਪਰਮਜੀਤ ਸਿੰਘ ਰੱਖੜਾ)-ਰੌਇਆਲ ਕੈਂਬਿ੍ਜ ਸਕੂਲ ਬਿਆਸ ਵਿਚ ਟਾਇਨੀ ਟੌਟਸ ਦੀ ਪਾਸਿੰਗ-ਆਊਟ ਸੈਰੇਮਨੀ ਦਾ ਆਯੋਜਨ ਕੀਤਾ ਗਿਆ | ਉਕਤ ਪ੍ਰੋਗਰਾਮ ਦੌਰਾਨ ਸਕੂਲ ਪਿ੍ੰਸੀਪਲ ਧਰਵਿੰਦਰ ਕੌਰ ਅਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸਕੂਲੀ ਜੀਵਨ ਦੇ ਇੱਕ ...

ਪੂਰੀ ਖ਼ਬਰ »

ਚੋਰ ਘਰ 'ਚ ਦਾਖ਼ਲ ਹੋ ਕੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ

ਸੁਲਤਾਨਵਿੰਡ, 22 ਮਾਰਚ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੀ ਚੌਕੀ ਕੋਟ ਮਿੱਤ ਸਿੰਘ ਦੇ ਇਲਾਕੇ ਭਾਈ ਮੰਝ ਸਾਹਿਬ ਰੋਡ 'ਤੇ ਸਥਿਤ ਮਾਤਾ ਗੰਗਾ ਜੀ ਨਗਰ ਵਿਖੇ ਚੋਰ ਘਰ ਵਿਚ ਦਾਖ਼ਲ ਹੋ ਕੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਣ ਦਾ ...

ਪੂਰੀ ਖ਼ਬਰ »

ਟਾਂਗਰਾ ਵਿਖੇ ਨਰਿੰਦਰ ਸਿੰਘ ਖੱਖ ਨੂੰ ਸੇਵਾ-ਮੁਕਤੀ 'ਤੇ ਕੀਤਾ ਸਨਮਾਨਿਤ

ਟਾਂਗਰਾ, 22 ਮਾਰਚ (ਹਰਜਿੰਦਰ ਸਿੰਘ ਕਲੇਰ)-ਉਪ ਮੰਡਲ ਟਾਂਗਰਾ ਵਿਖੇ ਏ. ਆਰ. ਨਰਿੰਦਰ ਸਿੰਘ ਖੱਖ ਦੀ ਸੇਵਾਮੁਕਤੀ ਸੰਬੰਧੀ ਬਿਜਲੀ ਮੁਲਾਜ਼ਮਾਂ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਇੰਪਲਾਈਜ਼ ਫੈਡਰੇਸ਼ਨ ਤੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵਲੋਂ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਚਿਹਰਿਆਂ 'ਤੇ ਲਿਆਂਦੀ ਮਾਯੂਸੀ- ਕੰਵਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 22 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਸ਼ ਦੀ ਵਾਗਡੋਰ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਸੰਭਾਲੀ ਗਈ ਹੈ ਉਦੋਂ ਤੋਂ ਹੀ ਦੇਸ਼ ਵਿਚ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਵ ਓਰਲ ਸਿਹਤ ਦਿਵਸ ਮਨਾਇਆ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਓਰਲ ਹੈਲਥ ਦਿਵਸ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਸੰਸਾਰ ਭਰ ਵਿਚ ਇਸ ਦਿਨ ਇਸ ਸੰਬੰਧੀ ਜਾਣਕਾਰੀ ਦੇਣ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ | ਇਸੇ ਲੜੀ ਤਹਿਤ ਅੱਜ ...

ਪੂਰੀ ਖ਼ਬਰ »

ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਪ੍ਰੀਤ ਨਗਰ 'ਚ ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਕਰਵਾਇਆ

ਚੋਗਾਵਾਂ, 22 ਮਾਰਚ (ਗੁਰਵਿੰਦਰ ਸਿੰਘ ਕਲਸੀ)- ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਦੇ ਪ੍ਰੀਤ ਭਵਨ ਵਿਖੇ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ-2023 ਸਮਾਰੋਹ ਕਰਵਾਇਆ ਗਿਆ ਜਿਸ ਵਿਚ ਪੱਤਰਕਾਰੀ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਉੱਘੇ ਪੱਤਰਕਾਰ ...

ਪੂਰੀ ਖ਼ਬਰ »

ਅਜਨਾਲਾ ਵਿਖੇ ਐਸ. ਪੀ. ਜੁਗਰਾਜ ਸਿੰਘ ਦੀ ਅਗਵਾਈ ਹੇਠ ਕੱਢਿਆ ਫਲੈਗ ਮਾਰਚ

ਅਜਨਾਲਾ, 22 ਮਾਰਚ (ਗੁਰਪ੍ਰੀਤ ਸਿੰਘ ਢਿਲੋਂ)-ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਿ੍ਮਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਅਜਨਾਲਾ ਵਿਖੇ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ 'ਚ ਪੁਲਿਸ ਵਲੋਂ ਫਲੈਗ ਮਾਰਚ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖੀ ਭਾਈ ਅੰਮਿ੍ਤਪਾਲ ਸਿੰਘ ਦੇ ਸਾਥੀਆਂ ਦੀ ਫੜੋ-ਫੜਾਈ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕਈ ਤਰ੍ਹਾਂ ਦੀਆਂ ਕਿਆਸਆਰੀੲਆਂ ਲਈਆਂ ਜਾ ...

ਪੂਰੀ ਖ਼ਬਰ »

ਹਲਕਾ ਵਿਧਾਇਕ ਟੌਂਗ ਵਲੋਂ ਵਿਧਾਨ ਸਭਾ 'ਚ ਸਰਕਾਰੀ ਸਕੂਲਾਂ 'ਚ ਖਾਲੀ ਅਸਾਮੀਆਂ ਭਰਨ ਦੀ ਮੰਗ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ, ਜੋ ਕਿ ਲਗਾਤਾਰ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕੇ ਦੀਆਂ ਮੁਸ਼ਕਲਾਂ ਦੇ ਮੁੱਦੇ ਉਠਾ ਰਹੇ ਹਨ, ਨੇ ਵਿਧਾਨ ...

ਪੂਰੀ ਖ਼ਬਰ »

ਅੰਮਿ੍ਤਪਾਲ ਆਪ੍ਰੇਸ਼ਨ ਮਾਮਲੇ 'ਚ ਪੁਲਿਸ ਵਲੋਂ ਮਜੀਠਾ ਲਾਗਲੇ ਪਿੰਡਾਂ 'ਚ ਕੀਤੀ ਛਾਪੇਮਾਰੀ

ਮਜੀਠਾ, 22 ਮਾਰਚ (ਮਨਿੰਦਰ ਸਿੰਘ ਸੋਖੀ)-ਪਿਛਲੇ ਦਿਨੀਂ ਪੰਜਾਬ ਵਿਚ ਚੱਲੇ ਅੰਮਿ੍ਤਪਾਲ ਆਪ੍ਰੇਸ਼ਨ ਦੇ ਸੰਬੰਧ ਵਿਚ ਮਜੀਠਾ ਪੁਲਿਸ ਵਲੋਂ ਅਹਿਤਿਆਦ ਵਜੋਂ ਮਜੀਠਾ ਲਾਗਲੇ ਪਿੰਡ ਸੋਹੀਆਂ ਕਲਾਂ ਅਤੇ ਪਿੰਡ ਪੰਧੇਰ ਕਲਾਂ ਵਿਖੇ ਛਾਪੇਮਾਰੀ ਕੀਤੀ | ਸੂਤਰਾਂ ਤੋਂ ਮਿਲੀ ...

ਪੂਰੀ ਖ਼ਬਰ »

ਰਾਉਂਡਗਲਾਸ ਹਾਕੀ ਅਕੈਡਮੀ ਅੰਡਰ-16 ਦੇ ਟਰਾਇਲ 25 ਤੋਂ

ਸਠਿਆਲਾ, 22 ਮਾਰਚ (ਸਫਰੀ)-ਰਾਉਂਡਗਲਾਸ ਹਾਕੀ ਅਕੈਡਮੀ ਅੰਡਰ- 16 ਦੇ ਟਰਾਰਿਲ 25 ਤੇ 26 ਮਾਰਚ ਨੂੰ ਹੋਣਗੇ | ਇਸ ਬਾਰੇ ਬਾਬਾ ਪੱਲ੍ਹਾ ਸਪੋਟਸ ਕਲੱਬ ਬੁਤਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਲ ਨੇ ਦੱਸਿਆ ਹੈ ਕਿ ਰਾਉਂਡਗਾਲਸ ਸੰਸਥਾ ਵਲੋਂ ਪੰਜਾਬ ਵਿਚ ਹਾਕੀ ਦੀ ਬਿਹਤਰੀ ਲਈ ...

ਪੂਰੀ ਖ਼ਬਰ »

ਮਜੀਠਾ ਵਿਖੇ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਨੌਜਵਾਨ ਨੂੰ ਕੁਚਲਿਆ, ਮੌਕੇ 'ਤੇ ਹੋਈ ਮੌਤ

ਮਜੀਠਾ, 22 ਮਾਰਚ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੇ ਬਾਹਰਵਾਰ ਆਬਾਦੀ ਰੋੜੀ ਵਿਖੇ ਬੀਤੀ ਦੇਰ ਸ਼ਾਮ ਇੱਕ ਮਿੰਨੀ ਬੱਸ ਵਲੋਂ ਇੱਕ ਨੌਜਵਾਨ ਨੂੰ ਕੁਚਲ ਕੇ ਮਾਰ ਦੇਣ ਦਾ ਸਮਾਚਾਰ ਹੈ | ਬਿੱਟੂ ਮਸੀਹ ਪੁੱਤਰ ਸਾਦਕ ਮਸੀਹ ਵਾਸੀ ਵਾਰਡ ਨੰਬਰ-1 ਆਬਾਦੀ ਰੋੜੀ ਕਸਬਾ ...

ਪੂਰੀ ਖ਼ਬਰ »

ਆਨੰਦ ਕਾਲਜ ਦੀ ਪਿ੍ੰਸੀਪਲ ਊਸ਼ਾ ਸਰੀਨ ਨੂੰ 'ਭਾਰਤ ਗÏਰਵ ਪੁਰਸਕਾਰ' ਮਿਲਣ 'ਤੇ ਕੀਤਾ ਸਨਮਾਨਿਤ

ਜੇਠੂਵਾਲ, 22 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਆਨੰਦ ਕਾਲਜ ਆਫ਼ ਨਰਸਿੰਗ ਦੀ ਪਿ੍ੰਸੀਪਲ ਊਸ਼ਾ ਸਰੀਨ ਨੂੰ ਪੰਜਾਬ ਸਟੇਟ 'ਚੋਂ ਨਰਸਿੰਗ ਸਿੱਖਿਆ ਖੇਤਰ ਵਿਚ ਉਚੇਰੇ ਯੋਗਦਾਨ ਵਜੋਂ ਕੇ. ਟੀ. ਕੇ. ਆਊਾਟਸਟੈਂਡਿੰਗ ਐਚੀਵਰਸ ਐਂਡ ਐਜ਼ੂਕੇਸ਼ਨ ਫਾਊਾਡੇਸ਼ਨ, ਨਵੀਂ ਦਿੱਲੀ ...

ਪੂਰੀ ਖ਼ਬਰ »

ਸਬ ਡਵੀਜ਼ਨ ਜਸਤਰਵਾਲ ਵਲੋਂ ਚਿੱਪ ਵਾਲਾ ਮੀਟਰ ਲਗਾਉਣ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ

ਓਠੀਆ, 22 ਮਾਰਚ (ਗੁਰਵਿੰਦਰ ਸਿੰਘ ਛੀਨਾ)-ਪਾਵਰਕਾਮ ਦੀ ਸਬ ਡਵੀਜ਼ਨ ਜਸਤਰਵਾਲ ਵਲੋਂ ਪਿੰਡਾਂ ਵਿਚ ਚਿੱਪ ਵਾਲੇ (ਪ੍ਰੀਪੇਡ) ਬਿਜਲੀ ਦੇ ਮੀਟਰ ਲਗਾਉਣ ਦੇ ਵਿਰੋਧ 'ਚ ਅੱਜ ਪਿੰਡਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਜਮਹੂਰੀ ਕਿਸਾਨ ਸਭਾ ਦੇ ਜਗਤਾਰ ਸਿੰਘ ਉਮਰਪੁਰਾ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਅਜਨਾਲਾ 'ਚ ਪੰਜ ਰੋਜ਼ਾ ਵਰਕਸ਼ਾਪ ਲਗਾਈ

ਅਜਨਾਲਾ, 22 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਪ੍ਰਾਪਤ ਵਿੱਤੀ ਸਹਾਇਤਾ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਅਜਨਾਲਾ ਵਿਖੇ 5 ਰੋਜ਼ਾ ਵਰਕਸ਼ਾਪ ਦਾ ਆਯੋਜਨ ਪਿ੍ੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸਦੇ ਕਨਵੀਨਰ ਡਾ. ...

ਪੂਰੀ ਖ਼ਬਰ »

ਕੰਡਿਆਲੀ ਤਾਰ ਉੱਤੋਂ ਟੱਪ ਕੇ ਪਾਕਿਸਤਾਨ ਗਏ ਘੁਸਪੈਠੀਏ ਨੂੰ ਪਾਕਿ ਰੇਂਜਰਜ਼ ਨੇ ਕੀਤਾ ਵਾਪਸ

ਅਟਾਰੀ, 22 ਮਾਰਚ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਉਤੋਂ ਟੱਪ ਕੇ ਪਾਕਿਸਤਾਨ ਗਏ ਘੁਸਪੈਠੀਏ ਨੂੰ ਪਾਕਿ ਰੇਂਜਰਜ਼ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ | ਪਾਕਿਸਤਾਨ ਸਤਲੁਜ ਰੇਂਜਰਜ਼ ਅਤੇ ਬੀ. ਐਸ. ਐਫ. ਦੇ ਉੱਚ ਅਧਿਕਾਰੀਆਂ ...

ਪੂਰੀ ਖ਼ਬਰ »

ਸੂਬੇ ਅੰਦਰ ਤਾਜਾ ਘਟਨਾਕ੍ਰਮ ਦੇ ਚਲਦਿਆਂ ਮਜੀਠਾ ਪੁਲਿਸ ਨੇ ਸ਼ਹਿਰ 'ਚ ਚੌਕਸੀ ਵਧਾਈ

ਮਜੀਠਾ, 22 ਮਾਰਚ (ਮਨਿੰਦਰ ਸਿੰਘ ਸੋਖੀ)-ਪੰਜਾਬ ਅੰਦਰ ਪਿਛਲੇ ਦਿਨਾਂ ਤੋਂ ਚੱਲ ਰਹੇ ਘਟਨਾਕ੍ਰਮ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਮਜੀਠਾ ਮਨਮੋਹਨ ਸਿੰਘ ਔਲਖ ਦੀ ਨਿਗਰਾਨੀ ਹੇਠ ਸ਼ਹਿਰ ਮਜੀਠਾ ਵਿਚ ...

ਪੂਰੀ ਖ਼ਬਰ »

ਜਗਦੇਵ ਕਲਾਂ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ

ਜਗਦੇਵ ਕਲਾਂ, 22 ਮਾਰਚ (ਸ਼ਰਨਜੀਤ ਸਿੰਘ ਗਿੱਲ)-ਬ੍ਰਹਮ ਗਿਆਨੀ ਬਾਬਾ ਬੂੜ ਸਿੰਘ ਜੀ (ਸੜਕਾਂ ਵਾਲੇ) ਦੀ ਮਿੱਠੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਜਗਦੇਵ ਕਲਾਂ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਬਣੇ ਲੰਗਰ ਹਾਲ 'ਚ ਪੱਥਰ ਲਾਉਣ ਦੀ ਕਾਰ ਸੇਵਾ ਦੀ ਸ਼ੁੱਭ ਆਰੰਭਤਾ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਬਣੇ ਲੰਗਰ ਹਾਲ ਵਿਚ ਪੱਥਰ ਲਾਉਣ ਦੀ ਕਾਰ ਸੇਵਾ ਦੀ ਸ਼ੁੱਭ ਆਰੰਭਤਾ ਕੀਤੀ ਗਈ | ਇਸ ਮੌਕੇ ਗੁ: ਸਾਹਿਬ ਦੇ ਹੈੱਡਗ੍ਰੰਥੀ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੰਡਿਆਲਾ ਗੁਰੂ ਦੀ ਹੋਈ ਮੀਟਿੰਗ

ਜੰਡਿਆਲਾ ਗੁਰੂ, 22 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਬਲਾਕ ਜੰਡਿਆਲਾ ਗੁਰੂ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਇਕ ਜਰੂਰੀ ਮੀਟਿੰਗ ਜੰਡਿਆਲਾ ਗੁਰੂ ਵਿਖੇ ਡਾ. ਦੀਪਕ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਅੰਦਰੂਨੀ ਮਾਮਲਿਆਂ ਅਤੇ ਬਲਾਕ ਦੇ ...

ਪੂਰੀ ਖ਼ਬਰ »

ਅਟਾਰੀ ਕਸਬੇ 'ਚ ਪੰਜਾਬ ਪੁਲਿਸ ਵਲੋਂ ਫਲੈਗ ਮਾਰਚ

ਅਟਾਰੀ, 22 ਮਾਰਚ (ਗੁਰਦੀਪ ਸਿੰਘ ਅਟਾਰੀ)-ਪਿਛਲੇ ਦਿਨੀਂ ਪੰਜਾਬ ਅੰਦਰ ਲਗਾਤਾਰ ਵਿਗੜ ਰਹੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵਲੋਂ ਸਰਹੱਦੀ ਖੇਤਰ ਦੇ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ ਗਿਆ | ਡੀ. ਐਸ. ਪੀ. ਅਟਾਰੀ ਪ੍ਰਵੇਸ਼ ਚੋਪੜਾ ਅਤੇ ਐਸ. ਐਚ. ਓ. ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX