ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸੂਬੇ 'ਚ ਖੇਤੀਬਾੜੀ ਵਿਭਾਗ ਵਲੋਂ ਪਿਛਲੇ ਦਿਨੀਂ ਮੀਂਹ ਤੇ ਗੜਿਆਂ ਨਾਲ ਝੰਬੀਆਂ ਫ਼ਸਲਾਂ ਦਾ ਨਿਰੀਖਣ ਕਰਨ ਲਈ ਵਿੱਢੀ ਮੁਹਿੰਮ ਤਹਿਤ ਇੱਥੇ ਖੇਤੀ ਅਧਿਕਾਰੀਆਂ ਵਲੋਂ ਖੇਤਾਂ 'ਚ ਮੀਂਹ ਨਾਲ ਵਿਛੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ, ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ, ਡਾ. ਬਲਜਿੰਦਰ ਸਿੰਘ, ਡਾ. ਰੁਕਿੰਦਰ ਸਿੰਘ ਧਾਲੀਵਾਲ ਅਤੇ ਡਾ. ਜਗਦੀਪ ਸਿੰਘ ਨੇ ਪਿੰਡ ਸਲੀਣਾ, ਰੱਤੀਆਂ, ਘੱਲ ਕਲਾਂ, ਕੋਠੇ ਭਾਊਆ, ਧੱਲੇਕੇ, ਦੁੱਨੇਕੇ ਆਦਿ ਪਿੰਡਾਂ ਵਿਚ ਮੀਂਹ ਗੜਿਆਂ ਨਾਲ ਨੁਕਸਾਨੀਆਂ ਕਣਕ, ਸਬਜ਼ੀਆਂ, ਸਰੋਂ੍ਹ ਆਦਿ ਫ਼ਸਲਾਂ ਵਾਲੇ ਖੇਤਾਂ ਦਾ ਨਿਰੀਖਣ ਕੀਤਾ | ਖੇਤੀ ਵਿਗਿਆਨੀਆਂ ਨੇ ਪਿੰਡ ਸਲੀਣਾ ਵਿਖੇ ਅਗਾਂਹ ਵਧੂ ਕਿਸਾਨ ਤਰਸੇਮ ਸਿੰਘ ਦੇ ਖੇਤ ਵਿਚ ਮਚਲਿੰਗ ਤਕਨੀਕ ਨਾਲ ਬੀਜੀ ਕਣਕ ਦਾ ਨਿਰੀਖਣ ਕਰਦੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਬਿਨਾਂ ਪਰਾਲੀ ਸਾੜਨ ਤੋਂ ਕਣਕ ਦੀ ਫ਼ਸਲ ਜ਼ੀਰੋ ਡਰਿਲ, ਮਚਲਿੰਗ ਜਾਂ ਹੈਪੀ ਸੀਡਰ ਨਾਲ ਬਿਜਾਈ ਕੀਤੀ ਸੀ ਉਨ੍ਹਾਂ ਖੇਤਾਂ ਵਿਚ ਮੀਂਹ ਜਾਂ ਝੱਖੜ ਨਾਲ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਮੀਂਹ ਅਤੇ ਠੰਢ ਹੋਣ ਕਰਕੇ ਉਨ੍ਹਾਂ ਖੇਤਾਂ ਵਿਚ ਦੂਜੇ ਖੇਤਾਂ ਦੇ ਮੁਕਾਬਲੇ ਕਣਕ ਦੀ ਪੈਦਾਵਾਰ ਵਧਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਮੌਸਮ ਵਿਚ ਅਚਾਨਕ ਆਈ ਤਬਦੀਲੀ ਨੇ ਮਾਲਵਾ ਖੇਤਰ ਵਿਚ ਕਈ ਥਾਵਾਂ 'ਤੇ ਹਾੜੀ ਦੀ ਮੁੱਖ ਫ਼ਸਲ ਕਣਕ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ | ਕਣਕ ਦੇ ਨਾਲ ਹੀ ਜੌਂ, ਪਿਛੇਤੀ ਸਰ੍ਹੋਂ ਅਤੇ ਪਸੂਆਂ ਲਈ ਬੀਜੇ ਹਰੇ-ਚਾਰੇ ਅਤੇ ਸਬਜ਼ੀਆਂ ਦਾ ਵੀ ਨੁਕਸਾਨ ਕਰ ਦਿੱਤਾ ਹੈ | ਇਸ ਨੁਕਸਾਨ ਦੀ ਮਾਰ ਹੇਠ ਸਭ ਤੋਂ ਜ਼ਿਆਦਾ ਤਾਜ਼ਾ ਬੀਜੀਆਂ ਗਈਆਂ ਇਸ ਰੁੱਤ ਦੀਆਂ ਸਬਜ਼ੀਆਂ ਆਈਆਂ ਹਨ | ਇਸ ਮੌਕੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਇਸ ਵੇਲੇ ਮੌਸਮ ਵਿਚ ਦਿਨ ਸਮੇਂ ਚੰਗੀਆਂ ਧੁੱਪਾਂ ਲੱਗਣ ਦਾ ਵੇਲਾ ਹੈ ਅਤੇ ਰਾਤ ਸਮੇਂ ਵੀ ਮੌਸਮ ਦਾ ਸਾਫ਼ ਅਤੇ ਠੰਢਾ ਰਹਿਣਾ ਵੀ ਜ਼ਰੂਰੀ ਹੈ | ਇਸ ਮੌਕੇ ਸਰਪੰਚ ਮੇਜਰ ਸਿੰਘ, ਅਗਾਂਹ ਵਧੂ ਕਿਸਾਨ ਤਰਸੇਮ ਸਿੰਘ ਅਤੇ ਹੋਰ ਕਿਸਾਨਾਂ ਨੇ ਬਾਰਸ਼ ਅਤੇ ਝੱਖੜ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਦੀ ਮੰਗ ਕਰਦੇ ਲੋੜੀਂਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੀ ਮੰਗ ਕੀਤੀ | ਉਨ੍ਹਾਂ ਮੰਨਿਆਂ ਕਿ ਜਿਹੜੇ ਕਿਸਾਨਾਂ ਨੇ ਰਹਿੰਦ ਖੂੰਹਦ ਖੇਤ ਵਿਚ ਸਾੜ ਕੇ ਕਣਕ ਦੀ ਬਿਜਾਈ ਕੀਤੀ ਹੈ ਉਨ੍ਹਾਂ ਖੇਤਾਂ ਵਿਚ ਕਣਕ ਤੇ ਹੋਰ ਫ਼ਸਲਾਂ ਵਿਛੀਆਂ ਹਨ |
ਬਾਘਾ ਪੁਰਾਣਾ, 22 ਮਾਰਚ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਮੁਦਕੀ ਸੜਕ ਉੱਪਰ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਲੋਂ ਚੌਥੀ ਤੋਂ ਗਿਆਰ੍ਹਵੀਂ ਜਮਾਤ ਤੱਕ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਨੇੜੇ ਬੱਸ ਸਟੈਂਡ ਲੁਧਿਆਣਾ ਜੀ.ਟੀ. ਰੋਡ 'ਤੇ ਸਥਿਤ ਬੈਟਰ ਫਿਊਚਰ ਆਈਲਟਸ, ਪੀ. ਟੀ. ਈ. ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਸਭ ਤੋਂ ਵੱਧ ਚੰਗੇ ਨਤੀਜੇ ਦੇਣ ਵਾਲੀ ਸੰਸਥਾ ਹੈ, ਦੇ ਸੰਚਾਲਕ ਨੇ ਦੱਸਿਆ ਕਿ ਇਸ ਸੰਸਥਾ ਵਿਚ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਸ਼ਹਿਰ ਮੋਗਾ ਵਿਚ ਆਵਾਰਾ ਬਾਂਦਰਾਂ ਵਲੋਂ ਦਹਿਸ਼ਤ ਦੀਆਂ ਸ਼ਿਕਾਇਤਾਂ ਅਤੇ ਖ਼ਬਰਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬਾਂਦਰਾਂ ...
ਨਿਹਾਲ ਸਿੰਘ ਵਾਲਾ, 22 ਮਾਰਚ (ਪਲਵਿੰਦਰ ਸਿੰਘ ਟਿਵਾਣਾ ਸੁਖਦੇਵ ਸਿੰਘ ਖ਼ਾਲਸਾ)-ਪਿਛਲੇ ਕੁਝ ਦਿਨ ਪਹਿਲਾਂ ਮੋਗਾ-ਬਰਨਾਲਾ ਰਾਸ਼ਟਰੀ ਮਾਰਗ 'ਤੇ ਪਿੰਡ ਬਿਲਾਸਪੁਰ ਵਿਖੇ 12 ਮਾਰਚ ਦੀ ਰਾਤ ਨੂੰ 11 ਵਜੇ ਦੇ ਕਰੀਬ ਫ਼ਾਰਚੂਨਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਕੈਨੇਡਾ ਤੋਂ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਸੇਵਾ ਕੇਂਦਰਾਂ ਦੇ ਜ਼ਿਲ੍ਹਾ ਮੈਨੇਜਰ ਰੌਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਾਰਚ ਦਿਨ ਵੀਰਵਾਰ ਨੂੰ ਜ਼ਿਲ੍ਹਾ ਮੋਗਾ ਦੇ ਸੇਵਾ ਕੇਂਦਰਾਂ ਵਿਚ ਛੁੱਟੀ ਹੋਵੇਗੀ | ਉਨ੍ਹਾਂ ...
ਮੋਗਾ, 22 ਮਾਰਚ (ਗੁਰਤੇਜ ਸਿੰਘ)-ਅੱਜ ਸਵੇਰੇ ਬੱਸ ਸਟੈਂਡ ਦੇ ਸਾਹਮਣੇ ਮੋਗਾ-ਲੁਧਿਆਣਾ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪ੍ਰਾਈਵੇਟ ਸਕੂਲ ਅਧਿਆਪਕਾ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ 34 ਸਾਲਾਂ ਰੂਪਵਤੀ ਪਤਨੀ ਜਗਦੀਪ ਸਿੰਘ ਵਾਸੀ ਗਲੀ ਨੰਬਰ 9 ਹਜ਼ਾਰਾ ...
ਮੋਗਾ, 22 ਮਾਰਚ (ਗੁਰਤੇਜ ਸਿੰਘ)-ਥਾਣਾ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਜੈਮਲ ਵਾਲਾ ਦੀ ਿਲੰਕ ਸੜਕ ਤੋਂ ਇਕ 24 ਸਾਲਾਂ ਲੜਕੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਿਸ਼ਵ ਜਲ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਪਿ੍ੰਸੀਪਲ ਅੰਬਿਕਾ ਦਾਨੀ ਨੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕ 'ਚ ਪਾਣੀ ...
ਨਿਹਾਲ ਸਿੰਘ ਵਾਲਾ, 22 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦਾ ਨਾਨ- ਬੋਰਡ ਕਲਾਸਾਂ ਦਾ ਸਾਲਾਨਾ ਨਤੀਜਾ ਅੱਜ ਐਲਾਨਿਆ ਜਾਵੇਗਾ | ਇਸ ਸਬੰਧੀ ਜਾਣਕਾਰੀ ਸਕੂਲ ...
ਮੋਗਾ, 22 ਮਾਰਚ (ਅਸ਼ੋਕ ਬਾਂਸਲ)-ਮਾਣਯੋਗ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਸੀਨੀਅਰ ਕਪਤਾਨ ਪੁਲਿਸ ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮਨਮੀਤ ਸਿੰਘ ਢਿੱਲੋਂ ਮੋਗਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਮੋਗਾ ਵਲੋਂ ਥਾਪਰ ...
ਬਾਘਾਪੁਰਾਣਾ, 22 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੇ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੁੱਲ੍ਹੀ ਜਦੋਂ ਸੀਮਿੰਟ ਵਾਲੀਆਂ ਬੋਰੀਆਂ ਵਾਲਾ ਟਰੱਕ ਬਲਾਕ ਵਾਲੀਆਂ ਦੁਕਾਨਾਂ ਅੱਗੇ ਸੜਕ ਅੰਦਰ ਧੁੱਸ ਗਿਆ | ਇਸ ਸਬੰਧੀ ਸਮਾਜ ਸੇਵੀ ...
ਮੋਗਾ, 22 ਮਾਰਚ (ਅਸ਼ੋਕ ਬਾਂਸਲ)-ਉੱਘੇ ਸਮਾਜ ਸੇਵੀ ਐਨ.ਆਰ.ਆਈ. ਬਲਵੰਤ ਸਿੰਘ ਬਾਵਾ ਧੱਲੇਕੇ (ਇੰਗਲੈਂਡ) ਵਾਲਿਆਂ ਵਲੋਂ ਜੋ ਇਕ ਆਸ ਆਸ਼ਰਮ ਸੇਵਾ ਸੁਸਾਇਟੀ ਰਜਿ. ਰੌਲੀ ਰੋਡ ਮੋਗਾ ਵਿਖੇ ਬੇਸਹਾਰਾ ਤੇ ਮੰਦਬੁੱਧੀ ਵਿਅਕਤੀਆਂ ਲਈ ਬਣ ਰਹੀ ਬਿਲਡਿੰਗ ਲਈ ਆਪਣੀ ਕਿਰਤ ਕਮਾਈ ...
ਸਮਾਧ ਭਾਈ, 22 ਮਾਰਚ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ ਨੇ ਮਾਨਵਤਾ ਵਾਦੀ ਕੇਂਦਰ ਭਗਤਾ ਭਾਈ ਵਲੋਂ ਆਯੋਜਿਤ ਕੀਤੇ ਵਾਤਾਵਰਨ ਚੇਤਨਾ ਦਿਵਸ ਵਿਚ ਭਾਗ ਲੈਂਦਿਆਂ ਵਾਤਾਵਰਨ ਸੰਬੰਧੀ ਮਾਡਲ ਬਣਾ ਕੇ ਪਹਿਲਾ ਸਥਾਨ ਪ੍ਰਾਪਤ ...
ਧਰਮਕੋਟ, 22 ਮਾਰਚ (ਪਰਮਜੀਤ ਸਿੰਘ)-ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇਸ਼ ਭਗਤਾਂ ਦੇ ਸ਼ਹੀਦੀ ਦਿਵਸ ਤੇ ਦਰਸ਼ਨ ਲਾਲ ਅਹੂਜਾ ਮੋਤੀ ਦੀ ਯਾਦ ਵਿਚ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਮਲਟੀ ਚੈੱਕਅੱਪ ਅਤੇ ਖ਼ੂਨਦਾਨ ਕੈਂਪ ਲਾਲਾ ਗੋਪੀ ਮਲ ਸਰਾਂ ਧਰਮਕੋਟ ਵਿਖੇ 23 ...
ਕੋਟ ਈਸੇ ਖਾਂ, 22 ਮਾਰਚ (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਰ ਆਈ.ਸੀ.ਐਸ.ਈ. ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਅੱਜ ਸਰਦਾਰ ਭਗਤ ਸਿੰਘ ਦਾ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਆਈਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ ਉੱਥੇ ਹੀ ਆਪਣੀਆਂ ਸੇਵਾਵਾਂ ਦੇ ਨਾਲ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਈਲਟਸ ਅਤੇ ਪੀ.ਟੀ.ਈ. ਦੀ ਤਿਆਰੀ ਅਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ-ਪ੍ਰਮੰਨੀ ਸੰਸਥਾ ਹੈ | ਸੰਸਥਾ ਦੇ ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਕਿ ਵਧੀਆ ਬੈਂਡ ਹਾਸਲ ...
ਬਾਘਾਪੁਰਾਣਾ, 22 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੇ ਮੇਨ ਚੌਂਕ 'ਚ ਸਥਿਤ ਬਿਜਲੀ ਦੇ ਖੰਭੇ ਨਾਲ ਬੀਤੀ ਰਾਤ ਤੇਜ਼ ਰਫ਼ਤਾਰ ਟਰੱਕ ਦੇ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 11 ਵਜੇ ਦੇ ਕਰੀਬ ਮੋਗਾ ...
ਕੋਟ ਈਸੇ ਖਾਂ, 22 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਨੇੜਲੇ ਪਿੰਡ ਦਾਤੇਵਾਲ ਦੇ ਗੁਰਦੁਆਰਾ ਬਾਬਾ ਪੌੜਾ ਸਿੰਘ ਵਿਖੇ ਬਾਬਾ ਪੌੜਾ ਸਿੰਘ ਦੀ ਬਰਸੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਰੱਖੇ ਹੋਏ 3 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...
ਕੋਟ ਈਸੇ ਖਾਂ, 22 ਮਾਰਚ (ਨਿਰਮਲ ਸਿੰਘ ਕਾਲੜਾ)-ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਦਸਮੇਸ਼ ਇੰਟਰਨੈਸ਼ਨਲ ਸਕੂਲ ਕੋਟ ਈਸੇ ਖਾਂ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀ ਭਗਤ ਸਿੰਘ ਦੇ ਪਹਿਰਾਵੇ ਵਿਚ ਬਹੁਤ ਹੀ ਸੁੰਦਰ ...
ਮੋਗਾ, 22 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਮੋਗਾ ਨੇੜਲੇ ਪਿੰਡ ਬੁੱਘੀਪੁਰਾ ਵਿਖੇ ਸਾਰਜੰਟ ਕਬੱਡੀ ਟੂਰਨਾਮੈਂਟ ਕਲੱਬ ਬੁੱਘੀਪੁਰਾ ਵਲੋਂ ਸਮੂਹ ਐਨ.ਆਰ.ਆਈ .ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ...
ਮੋਗਾ, 22 ਮਾਰਚ (ਗੁਰਤੇਜ ਸਿੰਘ)-ਇੰਡੀਅਨ ਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਹਿਊਮਨ ਰਾਈਟਸ ਪ੍ਰੋਟੈਕਸ਼ਨ ਦੇ ਕਾਰਜਕਰਤਾ ਹਰ ਸਾਲ ਲੋੜਵੰਦਾਂ ਲਈ ਲੰਗਰ ਦਾ ਆਯੋਜਨ ਕਰਦੇ ਹਨ ਤੇ ਇਸ ਵਾਰ ਵੀ ਸੰਸਥਾ ਵਲੋਂ 31ਵੇਂ ਲੰਗਰ ਦਾ ਆਯੋਜਨ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸਥਿਤ ...
ਕੋਟ ਈਸੇ ਖਾਂ, 22 ਮਾਰਚ (ਨਿਰਮਲ ਸਿੰਘ ਕਾਲੜਾ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਹੇਮਕੁੰਟ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੈੱਡ ਕਰਾਸ ਸੁਸਾਇਟੀ ਮੋਗਾ ਨਾਲ ਮਿਲ ਕੇ ਪਿੰਡ ਜਨੇਰ ਵਿਖੇ ਨਸ਼ਾ ਪੀੜਤ ਬੱਚਿਆਂ ਲਈ ਸਟਰੀਟ ਫੂਡ ਵੈਂਡਰ ਦਾ ਸਕਿੱਲ ਸੈਂਟਰ ਖੋਲਿ੍ਹਆ ਗਿਆ ਹੈ, ਜਿਸ ਦਾ ਉਦਘਾਟਨ ਵਿਧਾਇਕ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰਿਆ ਕੋਟਕਪੂਰਾ ਗੋਲੀ ਕਾਂਡ ਇਨਸਾਫ਼ ਲੈਣ ਲਈ ਸਿਆਸੀ ਬਦਲਾਖ਼ੋਰੀ ਦੀ ਭੇਟ ਚੜ੍ਹਦਾ ਰਿਹਾ ਜਦ ਕਿ ਉਸ ਸਮੇਂ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਧੱਲੇਕੇ ਵਿਖੇ ਯੁਵਕ ਸੇਵਾਵਾਂ ਕਲੱਬ ਧੱਲੇਕੇ ਵਲੋਂ ਐਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਪੀਰਾਂ ਦੀ ਯਾਦ ਵਿਚ ਕਰਵਾਇਆ ਗਿਆ ਤਿੰਨ ਰੋਜ਼ਾ ਮੇਲਾ ਪੰਜ ਪੀਰ ਸ਼ਾਨੋ-ਸ਼ੌਕਤ ਨਾਲ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਦੀ ਨਵੀਂ ਦਾਣਾ ਮੰਡੀ ਵਿਖੇ ਮੋਗਾ ਟਰੇਡ ਮੇਲਾ ਜੋ ਕਿ 4 ਮਾਰਚ ਤੋਂ ਸ਼ੁਰੂ ਹੋਇਆ ਸੀ ਤੇ ਇਹ ਮੇਲਾ 26 ਮਾਰਚ ਤੱਕ ਚੱਲੇਗਾ | ਲੋਕ ਇਸ ਮੇਲੇ ਵਿਚ ਪਹੁੰਚ ਕੇ ਬੱਚਿਆਂ, ਔਰਤਾਂ ਸਮੇਤ ਬਜ਼ੁਰਗ ਵੀ ਡਾਇਨਾਸੋਰ ਤੇ ਕਿੰਗਕਾਗ ਨੂੰ ਦੇਖ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਡਰੋਲੀ ਭਾਈ ਦੀ ਪੰਚਾਇਤ ਅਤੇ ਵਲੰਟੀਅਰਾਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਉੱਦਮਾਂ ਸਦਕਾ ਡਰੋਲੀ ਵਿਖੇ ਟਰੀਟਮੈਂਟ ਪਲਾਂਟ ਦੇ ਕੰਮ ਦੀ ਸ਼ੁਰੂਆਤ ਹੋਈ | ਇਸ ਮੌਕੇ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਵਲੋਂ ਵਿਦਿਆਰਥੀ ਯੂਨੀਕ ਪਲਤਾ ਪੁੱਤਰ ਲਲਿਤ ਪਲਤਾ ਵਾਸੀ ਕੋਟ ਈਸੇ ਖਾਂ ...
ਬਾਘਾ ਪੁਰਾਣਾ, 22 ਮਾਰਚ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਐਡੀਸਨ ਇੰਸਟੀਚਿਊਟ ਜੋ ਕਿ ਆਈਲਟਸ ਅਤੇ ਪੀ. ਟੀ. ਈ. ਦੇ ਖੇਤਰ ਵਿਚ ਲਗਾਤਾਰ ਬਹੁਤ ਵਧੀਆ ਨਤੀਜੇ ਦੇ ਰਿਹਾ ਹੈ | ਸੰਸਥਾ ਦੇ ਡਾਇਰੈਕਟਰ ਹਰਿੰਦਰ ਸਿੰਘ ਬਰਾੜ ਰੋਡੇ ਨੇ ਦੱਸਿਆ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 23 ਮਾਰਚ ਨੂੰ ਆ ਰਹੇ ਸ਼ਹੀਦੀ ਦਿਹਾੜੇ 'ਤੇ ਸ਼ਹੀਦ-ਏ-ਆਜ਼ਮ ...
ਫ਼ਰੀਦਕੋਟ, 22 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਦੇ ਅਧਿਅਪਕਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਮਾਪਿਆਂ ਨੂੰ ਵਿਦਿਅਕ ਵਰ੍ਹੇ 2022-23 ਦੇ ਸਾਲਾਨਾ ਨਤੀਜੇ ਬਾਰੇ ਵਿਚਾਰ ਜਾਣੂ ਕਰਵਾਇਆ ਗਿਆ | ...
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ/ਹਰਮਹਿੰਦਰ ਪਾਲ)-ਪੁਲਿਸ ਵਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਜੇਸ਼ ਸਨੇਹੀ ਬੱਤਾ ਡੀ.ਐੱਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਜੀਤ ਸਿੰਘ ...
ਲੰਬੀ, 22 ਮਾਰਚ (ਮੇਵਾ ਸਿੰਘ)-ਵਿਧਾਨ ਸਭਾ ਹਲਕਾ ਲੰਬੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਿੰਡ ਬਾਦਲ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ...
ਜੈਤੋ, 22 ਮਾਰਚ (ਗੁਰਚਰਨ ਸਿੰਘ ਗਾਬੜੀਆ)-ਲੋਕ ਸੰਘਰਸ਼ ਹਜੂਮ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤਗਿੱਲ ਨੇ ਆਪਣੇ ਕਿਸਾਨ ਸਾਥੀਆਂ ਨਾਲ ਮਿਲਕੇ ਵੱਖ-ਵੱਖ ਪਿੰਡਾਂ ਵਿਚ ਮੀਂਹ ਅਤੇ ਗੜਿ੍ਹਆਂ ਨਾਲ ਖੜ੍ਹੀ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਦਾ ...
ਮੋਗਾ, 22 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਦੇ ਵਿਭਾਗ ਅਧੀਨ ਚੱਲ ਰਹੇ ਮਿਸ਼ਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮੋਗਾ ਵਿਖੇ ਮਾਡਲ ਕਲੱਸਟਰ ਲੈਵਲ ਫੈਡਰੇਸ਼ਨ ਦੀ ਵਿੱਤੀ ਪ੍ਰਬੰਧ ਸਬੰਧੀ 6 ਦਿਨਾਂ ਰਿਹਾਇਸ਼ੀ ਸਿਖਲਾਈ ...
ਪੰਜਗਰਾੲੀਂ ਕਲਾਂ, 22 ਮਾਰਚ (ਸੁਖਮੰਦਰ ਸਿੰਘ ਬਰਾੜ)-ਪੰਜਾਬ ਇਸਤਰੀ ਸਭਾ ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਕੋਟਕਪੂਰਾ ਵਲੋਂ ਕੌਮਾਂਤਰੀ ਇਸਤਰੀ ਦਿਹਾੜੇ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸਰਮਪਿਤ ਪਿੰਡ ਔਲਖ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ...
ਫ਼ਰੀਦਕੋਟ, 22 ਮਾਰਚ (ਸਤੀਸ਼ ਬਾਗ਼ੀ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਦੀ ਸਾਲ 2023-24 ਲਈ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਵਿਖੇ ਚੋਣ ਦਰਸ਼ਕ ਸਿਤੇਂਦਰ ਸਚਦੇਵਾ ਅਤੇ ਚੇਅਰਮੈਨ ਪਿ੍ੰਸੀਪਲ ਸੇਵਾ ਸਿੰਘ ...
ਫ਼ਰੀਦਕੋਟ, 22 ਮਾਰਚ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਭੋਲੂਵਾਲਾ ਰੋਡ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ...
ਫ਼ਰੀਦਕੋਟ, 22 ਮਾਰਚ (ਸਰਬਜੀਤ ਸਿੰਘ)-ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਫ਼ਰੀਦਕੋਟ ਦੀ ਐਮਰਜੈਂਸੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਪ੍ਰਧਾਨ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ...
ਕੋਟਕਪੂਰਾ, 22 ਮਾਰਚ (ਮੋਹਰ ਸਿੰਘ ਗਿੱਲ)-ਸਰਕਾਰੀ ਬਹੁ-ਤਕਨੀਕੀ ਕਾਲਜ ਕੋਟਕਪੂਰਾ ਵਿਖੇ ਬੀ.ਐਸ.ਐਫ਼ ਦੇ ਕਮਾਂਡਰ ਰਿਟਾਇਰਡ ਸ਼ਾਮ ਲਾਲ ਸ਼ਰਮਾ (ਨੈਸ਼ਨਲ ਬਾਸਕਟਬਾਲ ਖਿਡਾਰੀ) ਅਤੇ ਐਕਸ ਬੀ.ਐਸ.ਐਫ਼ ਅਧਿਕਾਰੀ ਗੁਰਦੀਪ ਸਿੰਘ ਨੇ ਦੌਰਾ ਕੀਤਾ | ਕਾਲਜ ਦੇ ਪਿ੍ੰਸੀਪਲ ਇੰਜੀ. ...
ਜੈਤੋ, 22 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਹੋਈ ਜਿਸ ਵਿਚ ਨਛੱਤਰ ਸਿੰਘ ਜੈਤੋ ਪੰਜਾਬ ਜਰਨਲ ਸਕੱਤਰ ਉਚੇਚੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX