ਮਸਤੂਆਣਾ ਸਾਹਿਬ, 22 ਮਾਰਚ (ਦਮਦਮੀ)-ਇੱਥੋਂ ਨੇੜਲੇ ਪਿੰਡ ਖਿੱਲਰੀਆਂ ਵਿਖੇ ਬੀਤੇ ਤਿੰਨ ਦਿਨ ਪਹਿਲਾਂ ਇਕ ਔਰਤ ਵਲੋਂ ਆਪਣੇ ਘਰ ਵਿਚ ਆਪਣੇ ਆਪ ਨੂੰ ਅੱਗ ਲਗਾ ਕੇ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ | ਜਿਸ ਦੇ ਸੰਬੰਧ ਵਿਚ ਥਾਣਾ ਸਦਰ ਪੁਲਿਸ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ | ਬੇਸ਼ੱਕ ਸਦਰ ਐਸ.ਐੱਚ.ਓ ਗੁਰਵੀਰ ਸਿੰਘ ਦੇ ਦੱਸਣ ਅਨੁਸਾਰ ਮਿ੍ਤਕ ਗੁਰਪ੍ਰੀਤ ਕੌਰ ਪਤਨੀ ਟੇਕ ਸਿੰਘ ਵਾਸੀ ਖਿੱਲਰੀਆਂ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਨੰਗਲਾ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਤਹਿਤ ਸੱਸ ਬਲਜੀਤ ਕੌਰ, ਸਹੁਰਾ ਬੰਤ ਸਿੰਘ, ਪਤੀ ਟੇਕ ਸਿੰਘ, ਦੋ ਦਿਉਰ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਖਿੱਲਰੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ | ਉਧਰ ਟੇਕ ਸਿੰਘ ਦੇ ਰਿਸ਼ਤੇਦਾਰ ਜੱਗਾ ਸਿੰਘ ਕੱਟੂ, ਰੋਹੀ ਸਿੰਘ, ਜਗਪਾਲ ਸਿੰਘ, ਗੁਰਮੇਲ ਸਿੰਘ, ਮੇਲਾ ਸਿੰਘ, ਸ਼ਮਸ਼ੇਰ ਸਿੰਘ ਸ਼ੇਰੀ ਤੋਂ ਇਲਾਵਾ ਟੇਕ ਸਿੰਘ ਦੀ ਮਾਤਾ ਬਲਜੀਤ ਕੌਰ ਹੁਰਾਂ ਨੇ ਦੱਸਿਆ ਕਿ ਪੁਲਿਸ ਵਲੋਂ ਆਪਣੀ ਇੰਨਵੈਸਟੀਗੇਸ਼ਨ ਦੌਰਾਨ ਉਨ੍ਹਾਂ (ਟੇਕ ਸਿੰਘ) ਦੇ ਆਂਢ-ਗੁਆਂਢ ਦੇ ਵਿਅਕਤੀਆਂ ਨੂੰ ਬੁਲਾ ਕੇ ਜਦੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਗੁਆਂਢੀ ਘਰ ਜੋ ਕਿ ਤਾਏ ਦੇ ਲੜਕੇ ਨਿਰਮਲ ਸਿੰਘ ਨੂੰ ਬੁਲਾਇਆ ਗਿਆ ਤਾਂ ਉਸ ਨੇ ਗੁਰਪ੍ਰੀਤ ਕੌਰ ਦਾ ਕਤਲ ਕਰਕੇ ਉਸ ਨੂੰ ਅੱਗ ਲਗਾਉਣ ਦੀ ਸਾਰੀ ਘਟਨਾ ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ (ਨਿਰਮਲ ਸਿੰਘ) ਨੇ ਗੁਰਪ੍ਰੀਤ ਕੌਰ ਨੂੰ ਘਰ ਵਿਚ ਇਕੱਲਿਆਂ ਵੇਖ ਕੇ ਉਸ ਨਾਲ ਧੱਕੇ ਨਾਲ ਬਲਾਤਕਾਰ ਕੀਤਾ ਅਤੇ ਫਿਰ ਜਦੋਂ ਉਹ ਰੌਲਾ ਪਾਉਣ ਲੱਗੀ ਤਾਂ ਉਸ ਨੇ ਗੁਰਪ੍ਰੀਤ ਕੌਰ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਤੂੜੀ ਵਾਲੇ ਕੋਠੇ ਵਿਚ ਸੁੱਟ ਕੇ ਅੱਗ ਲਗਾ ਦਿੱਤੀ | ਨਿਰਮਲ ਸਿੰਘ ਮੌਕੇ 'ਤੇ ਭੱਜ ਗਿਆ | ਸਦਰ ਐਸ.ਐੱਚ.ਓ ਗੁਰਵੀਰ ਸਿੰਘ ਦੇ ਦੱਸਣ ਅਨੁਸਾਰ ਮਿ੍ਤਕ ਗੁਰਪ੍ਰੀਤ ਕੌਰ ਪਤਨੀ ਟੇਕ ਸਿੰਘ ਦੇ ਤਾਏ ਸਹੁਰੇ ਦੇ ਲੜਕੇ ਨਿਰਮਲ ਸਿੰਘ ਖਿੱਲਰੀਆਂ ਨੂੰ ਇੰਨਵੈਸ਼ਟੀਗੇਸ਼ਨ ਦੌਰਾਨ ਕਥਿਤ ਦੌਰ 'ਤੇ ਮੁੱਖ ਦੋਸ਼ੀ ਪਾਇਆ ਗਿਆ ਹੈ |
ਪੁਲਿਸ ਵਲੋਂ ਕਥਿਤ ਦੋਸ਼ੀ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਖਿੱਲਰੀਆਂ ਖਿਲਾਫ਼ ਜੇਰੇ ਧਾਰਾ 302, 376 ਅਤੇ 511 ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਦੋਸ਼ੀ ਵਿਅਕਤੀ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ | ਸਰਪੰਚ ਮਨਜੀਤ ਕੌਰ ਖਿੱਲਰੀਆਂ, ਸਾਬਕਾ ਸਰਪੰਚ ਰਾਮ ਸਿੰਘ, ਡਾਕਟਰ ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਨਛੱਤਰ ਸਿੰਘ ਸਮੇਤ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਵੱਲੋਂ ਦੱਸਿਆ ਕਿ ਬੰਤ ਸਿੰਘ ਦਾ ਪਰਿਵਾਰ ਬਹੁਤ ਹੀ ਸ਼ਰੀਫ਼ ਪਰਿਵਾਰ ਹੈ |
ਲੌਂਗੋਵਾਲ, 22 ਮਾਰਚ (ਵਿਨੋਦ, ਖੰਨਾ) -ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ (ਸਲਾਈਟ) ਵਿਖੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਤੇ ਹੋਰਨਾਂ ਹਦਾਇਤਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ...
ਸੰਗਰੂਰ, 22 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅੰਦਰ ਖੌਫਜਦਾ ਮਾਹੌਲ ਬਣਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਹੌਲ ...
ਧੂਰੀ, 22 ਮਾਰਚ (ਸੰਜੇ ਲਹਿਰੀ) - ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਇਕ ਅਪ੍ਰੇਸ਼ਨ ਨੂੰ ਲੈ ਕੇ ਬੰਦ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ ਨਾਲ ਲੱਖਾਂ ਮੋਬਾਇਲ ਉਪਭੋਗਤਾਵਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ, ਜਿਸ ਨਾਲ ਸੂਬੇ ਦੇ ਆਨਲਾਈਨ ਕੰਮਾਂ-ਕਾਰਾਂ ਵਿੱਚ ...
ਧੂਰੀ, 22 ਮਾਰਚ (ਸੰਜੇ ਲਹਿਰੀ)-ਪੰਜਾਬ ਸਰਕਾਰ ਵਲੋਂ ਧੂਰੀ ਹਲਕੇ ਦੇ ਪਿੰਡਾਂ ਅਤੇ ਧੂਰੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਭੇਜੀ ਗਈ ਕਰੋੜਾਂ ਰੁਪਏ ਦੀ ਗਰਾਂਟ ਨਾਲ ਧੂਰੀ ਹਲਕੇ ਅਧੀਨ ਪੈਂਦੇ ਲਗਪਗ 60 ਪਿੰਡਾਂ ਅਤੇ ਧੂਰੀ ਸ਼ਹਿਰ ਵਿਚ ਲੋੜੀਦੇ ਵਿਕਾਸ ਕਾਰਜ ਕਰਵਾਏ ਜਾਣਗੇ ...
ਸੂਲਰ ਘਰਾਟ, 22 ਮਾਰਚ (ਜਸਵੀਰ ਸਿੰਘ ਅÏਜਲਾ) - ਕਸਬਾ ਸੂਲਰ ਘਰਾਟ ਦੇ ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਸੁਨਾਮ ਤੋਂ ਕੋਹਰੀਆ ਰੋੜ 'ਤੇ ਇਕ ਬਜ਼ੁਰਗ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਕਿਸਾਨ ...
ਮਲੇਰਕੋਟਲਾ, 22 ਮਾਰਚ (ਹਨੀਫ਼ ਥਿੰਦ) - ਪੰਜਾਬ ਉਰਦੂ ਅਕੈਡਮੀ, ਮਾਲੇਰਕੋਟਲਾ (ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ ਸਰਕਾਰ) ਵਲੋਂ ਉਰਦੂ ਅਕੈਡਮੀ ਦੇ ਅੱਲਾਮਾ ਇਕਬਾਲ ਆਡੀਟੋਰੀਅਮ ਵਿਖੇ ਆਲ ਇੰਡੀਆ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ | ਇਸ ਮੁਸ਼ਾਇਰੇ ਵਿਚ ਡਾ. ...
ਧੂਰੀ, 22 ਮਾਰਚ (ਲਖਵੀਰ ਸਿੰਘ ਧਾਂਦਰਾ)-ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ ਵਿਚ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ...
ਸੁਨਾਮ ਊਧਮ ਸਿੰਘ ਵਾਲਾ, 22 ਮਾਰਚ (ਭੁੱਲਰ, ਧਾਲੀਵਾਲ) - ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾਣ ਤੋਂ ਚਿੰਤਤ ਪਿੰਡ ਲਖਮੀਰਵਾਲਾ, ਭਰੂਰ, ਚੱਠੇ ਸੇਖਵਾਂ, ਤੁੰਗਾਂ ਅਤੇ ਸੁਨਾਮ ਦੇ ਕਿਸਾਨਾਂ ਵਲੋਂ ਇਕੱਠੇ ਹੋਕੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਇਕ ਮੀਟਿੰਗ ...
ਸੰਗਰੂਰ, 22 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਸੀਨੀਅਰ ਕਾਂਗਰਸ ਆਗੂ ਨੱਥੂ ਲਾਲ ਢੀਂਗਰਾ ਅਤੇ ਸੀਨੀਅਰ ਯੂਥ ਆਗੂ ਜਗਵਿੰਦਰ ਸਿੰਘ ਬਨੀ ਸੈਣੀ ਨੇ ਕਿਹਾ ਕਿ ਆਪ ਸਰਕਾਰ ਨੇ ਰਾਜ ਵਿਚ ਪੂਰੀ ਤਰ੍ਹਾਂ ਅਰਾਜਕਤਾ ...
ਮੂਨਕ, 22 ਮਾਰਚ (ਗਮਦੂਰ ਧਾਲੀਵਾਲ)-ਪਿੰਡਾਂ ਦੇ ਵਿਕਾਸ ਅਤੇ ਆਰਥਿਕ ਪੱਧਰ ਨੂੰ ਮਜ਼ਬੂਤ ਕਰਨ ਲਈ ਪ੍ਰਦੇਸ਼ਕ ਦਿਹਾਤੀ ਰਾਜ ਪੰਚਾਇਤੀ ਵਿਭਾਗ ਪੰਜਾਬ ਵਲੋਂ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ | ਬਲਾਕ ਅਨਦਾਣਾ ਐਟ ਮੂਨਕ ਦੇ ਸਰਪੰਚਾਂ, ਪੰਚਾ, ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਪਾਰਕ ਸੰਭਾਲ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਪੂਨੀਆ ਕਲੋਨੀ ਸੰਗਰੂਰ ਵਲੋਂ ਪੂਨੀਆ ਕਾਲੋਨੀ, ਮੁਬਾਰਕ ਮਹਿਲ ਅਤੇ ਖ਼ਲੀਫ਼ਾ ਬਾਗ਼ ਦੇ ਵਸਨੀਕਾਂ ਦੇ ਸਹਿਯੋਗ ਨਾਲ ਪਿਛਲੇ ਦੋ ਸਾਲਾਂ ਤੋਂ ਧੂਰੀ ਰੋਡ 'ਤੇ ਬਣੇ ਬਰਿਜ ਦੇ ਨੀਚੇ ...
ਧੂਰੀ, 22 ਮਾਰਚ (ਸੁਖਵੰਤ ਸਿੰਘ ਭੁੱਲਰ) - ਬੀਤੇ ਦਿਨ ਪਏ ਤੇਜ਼ਧਾਰ ਮੀਂਹ ਅਤੇ ਹਵਾ ਕਾਰਨ ਪੱਕਣ ਕਰੀਬ ਪਹੁੰਚੀ ਕਣਕ, ਜੌਂ, ਸਰੌਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਕਿਸਾਨ ਆਗੂ ਸ. ਕਰਮਜੀਤ ਸਿੰਘ ਭੱਟੀ, ਬੂਟਾ ਸਿੰਘ ਘਨੌਰੀ, ਕੁਲਦੀਪ ਸਿੰਘ ਰਣੀਕੇ ...
ਮੂਣਕ, 22 ਮਾਰਚ (ਵਰਿੰਦਰ ਭਾਰਦਵਾਜ) - ਜੱਟ ਸਿੱਖ ਧਰਮਸਾਲਾ ਪ੍ਰਬੰਧਕ ਕਮੇਟੀ ਮੂਣਕ ਦੇ ਪ੍ਰਧਾਨ ਨਰਿੰਦਰ ਸਿੰਘ ਸੇਖੋਂ ਤੇ ਮੈਂਬਰਾਂ ਦੀ ਪ੍ਰੇਰਨਾ ਸਦਕਾ ਸਿੱਖ ਬਰਾਦਰੀ ਵਲੋਂ ਸਵਰਗ ਆਸ਼ਰਮ ਪਾਪੜਾ ਰੋੜ ਮੂਣਕ ਦੀ ਪ੍ਰਬੰਧਕ ਕਮੇਟੀ ਨੂੰ ਦੋ ਲੱਖ ਰੁਪਏ ਦੀ ਨਗਦ ਰਾਸ਼ੀ ...
ਸੰਗਰੂਰ, 22 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਲਾਈਫ਼ ਗਾਰਡ ਸੰਸਥਾ ਦੇ ਜੀ.ਐੱਨ.ਐੱਮ. ਦੇ ਵਿਦਿਆਰਥੀਆਂ ਨੇ ਸਿਵਲ ਹਸਪਤਾਲ ਸੰਗਰੂਰ ਦੇ ਓ. ਪੀ. ਡੀ. ਕੰਪਲੈਕਸ ਵਿਚ ਲੋਕਾਂ ਨੂੰ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਸੰਤਾਪ ਤੋਂ ਸੁਚੇਤ ਕਰਨ ਲਈ ਨਸ਼ਾ ਵਿਰੋਧੀ ਮੁਹਿੰਮ ...
ਧੂਰੀ, 22 ਮਾਰਚ (ਲਖਵੀਰ ਸਿੰਘ ਧਾਂਦਰਾ) - ਰਾਮ ਬਾਗ ਧੂਰੀ ਵਿਚ ਹਲਕੇ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਮਹਾਸ਼ਾ ਪ੍ਰਤਿੱਗਿਆ ਪਾਲ ਦੇ ਨਾਂ 'ਤੇ ਲਾਇਬ੍ਰੇਰੀ ਦਾ ਉਦਘਾਟਨ ਰਾਈਸੀਲਾ ਗਰੁੱਪ ਆਫ਼ ਕੰਪਨੀਜ਼ ਦੇ ਸੀ ਐੱਮ ਡੀ ਡਾ. ਏ ਆਰ ਸ਼ਰਮਾ ਨੇ ਕੀਤਾ | ਸਮਾਗਮ ਦੀ ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਡੀ.ਟੀ.ਐੱਫ. ਸੰਗਰੂਰ ਦੀ ਜ਼ਿਲ੍ਹਾ ਪ੍ਰਤੀਨਿਧ ਕੌਂਸਲ ਦਾ ਇਜਲਾਸ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਸੰਗਰੂਰ ਵਿਖੇ ਹੋਇਆ | ਡੀ.ਟੀ.ਐੱਫ.ਸੰਗਰੂਰ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਪਿਛਲੇ ਦਿਨੀਂ ਬਲਬੀਰ ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਦੇ 28 ਪਿੰਡਾਂ ਵਿਚ ਲਾਇਬਰੇਰੀਆਂ ਦਾ ਨਿਰਮਾਣ ਕਾਰਜ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ | ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਹਰ ਲਾਇਬਰੇਰੀ 'ਤੇ 30 ਲੱਖ ਰੁਪਏ ਦੇ ਕਰੀਬ ਖ਼ਰਚ ਆ ਰਿਹਾ ...
ਮਲੇਰਕੋਟਲਾ, 22 ਮਾਰਚ (ਪਾਰਸ ਜੈਨ) - ਰੋਟਰੀ ਕਲੱਬ ਮਲੇਰਕੋਟਲਾ ਮਿਡਟਾਊਨ ਵਲੋਂ ਪ੍ਰਧਾਨ ਮਹਿੰਦਰ ਹਸੀਜ਼ਾ ਦੀ ਪ੍ਰਧਾਨਗੀ ਅਤੇ ਸੀਨੀਅਰ ਮੈਂਬਰ ਯਸ਼ਪਾਲ ਆਹੂਜਾ, ਹੰਸਰਾਜ ਡੁਡੇਜਾ ਅਤੇ ਸੁਖਪਾਲ ਗਰਗ ਦੀ ਦੇਖ ਰੇਖ ਹੇਠ ਮੀਟਿੰਗ ਕਰਵਾਈ ਗਈ | ਜਿਸ ਵਿਚ ਸਰਵਸੰਮਤੀ ਨਾਲ ...
ਸੰਗਰੂਰ, 22 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਕਰਦਿਆਂ ਪੰਜਾਬੀਆਂ ਨੂੰ ਕਾਲੇ ਦੌਰ ਦੀਆਂ ਯਾਦਾਂ ...
ਸੰਦੌੜ, 22 ਮਾਰਚ (ਜਸਵੀਰ ਸਿੰਘ ਜੱਸੀ) - ਵਿਸ਼ਵ ਪ੍ਰਸਿੱਧ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਇੰਡਸਟਰੀ ਕੇ.ਐਸ. ਗਰੁੱਪ ਮਲੇਰਕੋਟਲਾ ਦੇ ਮਾਲਕ ਬਾਪੂ ਇੰਦਰਜੀਤ ਸਿੰਘ ਮੁੰਡੇ ਦੇ ਛੋਟੇ ਭਰਾ ਬਲਵੰਤ ਸਿੰਘ ਮੁੰਡੇ ਨੂੰ ਅੱਜ ਪਿੰਡ ਭੂਦਨ ਵਿਖੇ ਗੁਰਦੁਆਰਾ ਮਾਕਨਾ ਪੱਤੀ ...
ਸੰਗਰੂਰ, 22 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਸਥਾਨਕ ਤਹਿਸੀਲ ਕੰਪਲੈਕਸ, ਜ਼ਿਲ੍ਹਾ ਪੈਨਸ਼ਨਰਜ਼ ਭਵਨ ਵਿਖੇ ਹੋਈ ਜਿਸ ਵਿਚ ਐਸੋਸੀਏਸ਼ਨ ...
ਕੁੱਪ ਕਲਾਂ, 22 ਮਾਰਚ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਉੱਤੇ ਮਾਵਾਂ ਦੇ ਢਿੱਡੋਂ ਜੰਮਿਆਂ ਦੇ ਖ਼ੂਨੋ-ਖ਼ੂਨ ਹੋਣ ਦੀ ਦਰਦਨਾਕ ਦਾਸਤਾਨ ਨੂੰ ਵੇਖ ਕਿਸੇ ਵੀ ਭਲੇ ਇਨਸਾਨ ਦਾ ਕਾਲਜਾ ਮੂੰਹ ਨੂੰ ਆਉਂਦਾ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਹਾਂ | ...
ਲੌਂਗੋਵਾਲ, 22 ਮਾਰਚ (ਵਿਨੋਦ, ਖੰਨਾ) - ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਲੌਂਗੋਵਾਲ ਵਿਖੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਸਰਕਾਰ ਵਲੋਂ ਪੰਜਾਬ ਅੰਦਰ ਨੌਜਵਾਨਾਂ ਦੀ ਫੜੋ ਫੜਾਈ ਬੇਗਾਨਗੀ, ਗ਼ੁੱਸੇ ਅਤੇ ਵਿਤਕਰੇਬਾਜ਼ੀ ਦਾ ਅਹਿਸਾਸ ਕਰਵਾ ...
ਸੰਦੌੜ, 22 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਕੇ ਸੂਬੇ ਦੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ | ਕੇਂਦਰ ਅਤੇ ਪੰਜਾਬ ਸਰਕਾਰ ਆਪਣੇ ਸਿਆਸੀ ਲਾਹੇ ਲਈ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ...
ਮਸਤੂਆਣਾ ਸਾਹਿਬ, 22 ਮਾਰਚ (ਦਮਦਮੀ) - ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਦੋ ਰੋਜਾ ਰਗਬੀ ਚੈਂਪੀਅਨਸ਼ਿਪ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ | ਇਸ ਰਗਵੀ ਚੈਂਪੀਅਨਸ਼ਿਪ ਦਾ ਉਦਘਾਟਨ ਸ. ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ...
ਅਮਰਗੜ੍ਹ, 22 ਮਾਰਚ (ਜਤਿੰਦਰ ਮੰਨਵੀ) - ਦਿੱਲੀ ਦੀ ਕਠਪੁਤਲੀ ਬਣੀ ਪੰਜਾਬ ਸਰਕਾਰ ਵਲੋਂ ਗੈਰ-ਸੰਵਿਧਾਨਕ ਤਰੀਕਿਆਂ ਦਾ ਸਹਾਰਾ ਲੈ ਕੇ ਨਿਰਦੋਸ਼ ਸਿੱਖ ਨੌਜਵਾਨਾਂ, ਖਾਸ ਕਰ ਕੇ ਅੰਮਿ੍ਤਧਾਰੀ ਨੌਜਵਾਨਾਂ ਦੀਆਂ ਗਿ੍ਫ਼ਤਾਰੀਆਂ ਦੀ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ...
ਸੰਗਰੂਰ, 22 ਮਾਰਚ (ਸੁਖਵਿੰਦਰ ਸਿੰਘ ਫੁੱਲ) - ਵਿਧਾਇਕ ਨਰਿੰਦਰ ਕੌਰ ਭਰਾਜ ਦੇ ਉੱਦਮ ਸਦਕਾ ਅੱਜ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੇ ਇਕ ਵਫਦ ਵਲੋਂ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੈਸ਼ਨ ਦੀ ਕਾਰਵਾਈ ਨੂੰ ਨੇੜਿਓਾ ਦੇਖਿਆ ਗਿਆ | ਇਸ ...
ਧੂਰੀ, 22 ਮਾਰਚ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਪੰਜਾਬ ਅਣ-ਏਡਿਡ ਫਰੰਟ (ਏਡਿਡ ਸਕੂਲ) ਪੰਜਾਬ ਵਲੋਂ ਪੰਜਾਬ ਪ੍ਰਧਾਨ ਨਿਰਭੈ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਦਫ਼ਤਰ ਧੂਰੀ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ. ਪ੍ਰੋ ਓਕਾਂਰ ਸਿੰਘ ਸਿੱਧੂ ਨੂੰ ਮੰਗ ਪੱਤਰ ...
ਕੁੱਪ ਕਲਾਂ, 22 ਮਾਰਚ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨੀਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੀ ਹੋਈ ਬਰਬਾਦੀ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੱਡਾ ਫ਼ੈਸਲਾ ਕਰਦਿਆਂ ਕਿਸਾਨਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ...
ਸ਼ੇਰਪੁਰ, 22 ਮਾਰਚ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) - ਪਰਾਨਾ ਪੋ੍ਰਜੈਕਟ ਦੇ ਅਧੀਨ ਲਗਾਏ ਗਏ ਪ੍ਰਦਰਸ਼ਨੀ ਪਲਾਟ ਤੇ ਆਰ.ਜੀ.ਆਰ.-ਸੈੱਲ ਦੀ ਟੀਮ ਵਲੋਂ ਕਿਸਾਨ ਦਿਵਸ ਵਜੋਂ ਸ਼ੇਰਪੁਰ ਰੋੜ ਗੁੰਮਟੀ ਵਿਖੇ ਕੈਂਪ ਲਗਾਇਆ ਗਿਆ | ਇਸ ਮੌਕੇ ਆਰ.ਜੀ.ਆਰ.-ਸੈੱਲ ਤੋਂ ਮਾਹਿਰ ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਇੰਪਲਾਇਜ਼ ਯੂਨੀਅਨ ਦੀ ਹੋਈ ਚੋਣ ਵਿਚ ਪ੍ਰਧਾਨਗੀ ਦੇ ਅਹੁਦੇ ਲਈ 128 ਵੋਟਾਂ ਪ੍ਰਾਪਤ ਕਰ ਕੇ ਪ੍ਰਗਟ ਸਿੰਘ ਪ੍ਰਧਾਨ ਬਣੇ ਹਨ | ਇਸ ਚੋਣ ਵਿਚ ਟਿੰਕੂ ਮਿੱਤਰ ਤਪਾ ਜਨਰਲ ਸਕੱਤਰ ਚੁਣੇ ਗਏ ਹਨ | ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਖੇਤੀ ਨੀਤੀ ਨੂੰ ਲੈ ਕੇ ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਭੱਠਲ, ਜਨਰਲ ਸਕੱਤਰ ਜਗਪਾਲ ਸਿੰਘ ਉਧਾ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਭੁਪਾਲ ਨੇ ਪਨਸੀਡ ...
ਮਲੇਰਕੋਟਲਾ, 22 ਮਾਰਚ (ਮੁਹੰਮਦ ਹਨੀਫ਼ ਥਿੰਦ) - ਅਲ-ਹੁਦਾ ਪਬਲਿਕ ਹਾਈ ਸਕੂਲ ਅੱਬਾਸਪੁਰਾ ਦੇ ਮੈਨਜਿੰਗ ਡਾਇਰੈਕਟਰ ਮੈਡਮ ਸਾਦੀਆ ਸ਼ਫੀ ਦੀ ਅਗਵਾਈ ਹੇਠ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਉਚੇਰੇ ਤੌਰ 'ਤੇ ਜਮਾਅਤ ਏ ...
ਸ਼ੇਰਪੁਰ, 22 ਮਾਰਚ (ਮੇਘ ਰਾਜ ਜੋਸ਼ੀ)-ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆ ਸਾਗਰੀ ਆਰ. ਯੂ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਵਿਭਾਗ ਵਲੋਂ ਹੈਨਰੀ ਹਿੱਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਵਿਸ਼ਵ ਜਲ ਦਿਵਸ ਮੌਕੇ ਜਾਗਰੂਕਤਾ ...
ਸੁਨਾਮ ਊਧਮ ਸਿੰਘ ਵਾਲਾ, 22 ਮਾਰਚ (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਪਿ੍ੰਸੀਪਲ ਰਵਿੰਦਰ ਕੌਰ ਦੀ ਅਗਵਾਈ ਵਿਚ ਅਤੇ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਡਾ. ਗਗਨਦੀਪ ਸਿੰਘ ਦੀ ਦੇਖ-ਦੇਖ 'ਚ ਪੰਜਾਬ ਯੂਥ ਲੀਡਰਸ਼ਿਪ ...
ਧੂਰੀ, 22 ਮਾਰਚ (ਲਖਵੀਰ ਸਿੰਘ ਧਾਂਦਰਾ) - ਧੂਰੀ ਹਰਿਆਵਲ ਪੰਜਾਬ ਵਲੋ ਨਵੇਂ ਸਥਾਪਿਤ ਹੋਏ ਰੋਇਲ ਕਲੱਬ ਧੂਰੀ ਦੇ ਸਹਿਯੋਗ ਨਾਲ ਨਵੇਂ ਸਾਲ (ਸੰਮਤ) ਦੀ ਆਮਦ ਨੂੰ ਸਮਰਪਿਤ ਵਾਤਾਵਰਨ ਦਾ ਘਰ ਘਰ ਸੁਨੇਹਿਆਂ ਪਹੁੰਚਣ ਲਈ ਵਿਸ਼ਾਲ ਸਾਈਕਲ ਰੈਲੀ ਦੀ ਸ਼ੁਰੂਆਤ ਮਾਲ ਗੋਦਾਮ ਰੋਡ ...
ਕੌਹਰੀਆਂ, 22 ਮਾਰਚ (ਮਾਲਵਿੰਦਰ ਸਿੰਘ ਸਿੱਧੂ) - ਪਿੰਡ ਸ਼ਾਦੀਹਰੀ ਵਿਚ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸ਼ਿਵ ਮੰਦਰ ਕਮੇਟੀ ਸਾਦੀਹਰੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਭਗਵਤੀ ਦੁਰਗਾ ਜੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਬੋਹਾ, 22 ਮਾਰਚ (ਪ.ਪ.)- ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਉੱਡਤ ਸੈਦੇਵਾਲਾ ਦੀ ਦਿੱਖ ਸ਼ਾਨਦਾਰ ਬਣਾਉਣ ਲਈ ਸਕੂਲੀ ਮੁਖੀ ਧਰਮਿੰਦਰ ਸਿੰਘ ਦੇ ਯਤਨਾਂ ਸਦਕਾ ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਵਲੋਂ ਹਰ ਸੰਭਵ ਕੀਤੇ ਜਾ ਰਹੇ ਹਨ | ਇਸ ਸਕੂਲ ਦਾ ਨਕਸ਼ਾ ਇਸ ਕਦਰ ਸਮਾਰਟ ...
ਸੁਨਾਮ ਊਧਮ ਸਿੰਘ ਵਾਲਾ, 22 ਮਾਰਚ (ਭੁੱਲਰ, ਧਾਲੀਵਾਲ) - ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾਣ ਤੋਂ ਚਿੰਤਤ ਪਿੰਡ ਲਖਮੀਰਵਾਲਾ, ਭਰੂਰ, ਚੱਠੇ ਸੇਖਵਾਂ, ਤੁੰਗਾਂ ਅਤੇ ਸੁਨਾਮ ਦੇ ਕਿਸਾਨਾਂ ਵਲੋਂ ਇਕੱਠੇ ਹੋਕੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਇਕ ਮੀਟਿੰਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX