ਰਾਮਪੁਰਾ ਫੂਲ, 22 ਮਾਰਚ (ਹੇਮੰਤ ਕੁਮਾਰ ਸ਼ਰਮਾ/ਨਰਪਿੰਦਰ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ ਦੀ ਅਗਵਾਈ ਵਿਚ ਤੀਜੇ ਦਿਨ ਖੇਤੀ ਮੋਟਰਾਂ ਦੇ ਕੁਨੈਕਸ਼ਨ ਸੰਬੰਧੀ ਰਾਮਪੁਰਾ ਡਵੀਜ਼ਨ ਵਿਚ ਕਿਸਾਨ ਮੋਰਚਾ ਜਾਰੀ ਹੈ¢ ਇਸ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਿਜਲੀ ਬੋਰਡ ਦੇ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਦੀ ਕੋਈ ਸਾਰ ਨਾ ਲਈ ਤਾਂ ਹੀ ਅੱਕੇ ਹੋਏ ਕਿਸਾਨਾਂ ਨੇ ਅੱਜ ਕਿਸਾਨ ਮੋਰਚੇ ਦੇ ਤੀਜੇ ਦਿਨ ਦਫ਼ਤਰ ਵਿਖੇ ਮੌਕੇ 'ਤੇ ਹਾਜ਼ਰ ਐਕਸੀਅਨ ਰਾਮਪੁਰਾ ਅਤੇ ਐੱਸ.ਡੀ.ਓ ਦਾ ਘਿਰਾਓ ਕੀਤਾ ਗਿਆ ¢ ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਬਾਅਦ ਦੁਪਹਿਰ ਨੂੰ ਤਹਿਸੀਲਦਾਰ ਫੂਲ ਅਵਤਾਰ ਸਿੰਘ ਨਾਲ ਕਿਸਾਨਾਂ ਦੀ ਗੱਲਬਾਤ ਚੱਲੀ, ਜਿਸ ਦਾ ਕੋਈ ਵੀ ਸਿੱਟਾ ਨਾ ਨਿਕਲਿਆ ਤਾਂ ਕਿਸਾਨਾਂ ਵਲੋਂ ਤਹਿਸੀਲਦਾਰ ਦਾ ਘਿਰਾਓ ਵੀ ਕਰ ਲਿਆ ਗਿਆ¢ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਾਵਰਕਾਮ ਦੇ ਅਧਿਕਾਰੀ ਕਿਸਾਨਾਂ ਨੂੰ ਸੜੇ ਹੋਏ ਟਰਾਂਸਫ਼ਾਰਮਰ ਬਦਲ ਕੇ ਦੇਣ, ਹੋਰ ਕਿਸਾਨਾਂ ਦੀ ਕੋਈ ਵੱਡੀ ਮੰਗ ਨਹੀਂ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸਾਨਾਂ ਨੂੰ ਘਰ ਵਿਚ ਰੋਟੀ ਵੀ ਚੰਗੀ ਨਹੀ ਲੱਗਦੀ, ਜਿਨ੍ਹਾਂ ਕਿਸਾਨਾਂ ਦੀਆਂ ਮੋਟਰਾਂ ਆਨਲਾਈਨ ਦਰਜ ਨਹੀਂ ਹਨ¢ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਮਸਲਾ ਜਿਨ੍ਹਾਂ ਚਿਰ ਹੱਲ ਨਹੀਂ ਹੋਵੇਗਾ, ਉਦੋਂ ਤੱਕ ਐਕਸ਼ਨ ਜਾਰੀ ਰਹੇਗਾ¢ ਇਸ ਮੌਕੇ ਭਾਕਿਯੂ ਉਗਰਾਹਾਂ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ, ਗੁਲਾਬ ਸਿੰਘ ਜਿੳਾੁਦ, ਪਰਮਜੀਤ ਕÏਰ ਪਿੱਥੋ, ਜਰਨੈਲ ਸਿੰਘ ਬਦਿਆਲਾ, ਬੂਟਾ ਸਿੰਘ, ਭੋਲਾ ਸਿੰਘ ਦੇ ਇਲਾਵਾ ਇਸ ਧਰਨੇ ਵਿਚ ਵੱਡੀ ਗਿਣਤੀ 'ਚ ਅÏਰਤਾਂ ਵੀ ਹਾਜ਼ਰ ਸਨ¢ ਇੱਥੇ ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਤਹਿਸੀਲਦਾਰ ਅਵਤਾਰ ਸਿੰਘ ਦਾ ਘਿਰਾਓ ਛੱਡ ਦਿੱਤਾ, ਪਰ ਐਕਸੀਅਨ ਅਤੇ ਐੱਸ.ਡੀ.ਓ ਦਾ ਘਿਰਾਓ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ¢
ਬਠਿੰਡਾ, 22 ਮਾਰਚ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਪੁਲਿਸ ਵਲੋਂ ਸ਼ਹਿਰ 'ਚੋਂ ਰਾਹਗੀਰਾਂ ਤੋਂ ਮੋਬਾਇਲ ਫ਼ੋਨ ਝਪਟਣ ਵਾਲੇ ਗਰੋਹਾਂ ਦੀ ਪੈੜ ਨੱਪਦੇ ਹੋਏ ਉਨ੍ਹਾਂ ਨੂੰ ਲਗਾਤਾਰ ਦਬੋਚਿਆ ਜਾ ਰਿਹਾ, ਜਿਸ ਦੇ ਚੱਲਦਿਆਂ ਜਿੱਥੇ ਬੀਤੇ ਕੱਲ੍ਹ ਸੀ.ਆਈ.ਏ. ਸਟਾਫ-1 ਦੀ ਟੀਮ ...
ਗੋਨਿਆਣਾ, 22 ਮਾਰਚ (ਲਛਮਣ ਦਾਸ ਗਰਗ)- ਸ੍ਰੀਮਾਨ 108 ਮਹੰਤ ਭਾਈ ਕਾਹਨ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਕਾਲਜ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਦੀ ਸਮੁੱਚੀ ਅਗਵਾਈ ਅਧੀਨ ਰੈੱਡ ਰਿਬਨ ਕਲੱਬ ਅਤੇ ਐੱਨ.ਐਸ. ਐਸ. ਵਿਭਾਗ ਵਲੋਂ ...
ਬਠਿੰਡਾ, 22 ਮਾਰਚ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਠਿੰਡਾ ਦੇ ਸਪੈਸ਼ਲ ...
ਭਾਈਰੂਪਾ, 22 ਮਾਰਚ (ਵਰਿੰਦਰ ਲੱਕੀ, ਸੁਖਪਾਲ ਸੋਨੀ)-ਸੇਂਟ ਜ਼ੇਵੀਅਰ ਕਾਨਵੈਂਟ ਸਕੂਲ, ਦਿਆਲਪੁਰਾ ਭਾਈ ਕਾ ਵਿਖੇ ਵਿਦਿਆਰਥੀ ਸ਼ਖਸੀਅਤ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ¢ ਪ੍ਰੋਗਰਾਮ ਦਾ ਟੀਚਾ ਵਿਦਿਆਰਥੀਆਂ ਨੂੰ ਉਨ੍ਹਾਂ 'ਚ ਲੁਕੇ ਹੋਏ ਹੁਨਰ ਨੂੰ ਬਾਹਰ ਕੱਢਣ ਅਤੇ ...
ਬਠਿੰਡਾ, 22 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਸਿਹਤ ਵਿਭਾਗ 'ਚ ਤੈਨਾਤ ਕਮੀਨਿਊਟੀ ਹੈਲਥ ਅਫ਼ਸਰਾਂ ਨੂੰ ਇੰਨਸੈਂਟਿਵ ਨਾ ਮਿਲਣ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਲਗਾਉਂਦੇ ਹੋਏ ਅਕਾੳਾੂਟ ਅਫ਼ਸਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ...
ਤਲਵੰਡੀ ਸਾਬੋ, 22 ਮਾਰਚ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਦੇ ਕਥਿਤ ਦੋਸ਼ਾਂ ਤਹਿਤ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ | ...
ਰਾਮਪੁਰਾ ਫੂਲ, 22 ਮਾਰਚ (ਹੇਮੰਤ ਕੁਮਾਰ ਸ਼ਰਮਾ)-ਪਾਥਫਾਇੰਡਰ ਗਲੋਬਲ ਸਕੂਲ ਦੇ ਪ੍ਰਧਾਨ ਸੁਮਿਤ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਥਫਾਇੰਡਰ ਸਕੂਲ ਵਿਚ ਨਵੀਆਂ ਕਲਾਸਾਂ ਦੇ ਦਾਖ਼ਲੇ ਸ਼ੁਰੂ ਹੋ ਗਏ ਹਨ¢ ਉਨ੍ਹਾਂ ਕਿਹਾ ਕਿ ਪਾਥਫਾਇੰਡਰ ਗਲੋਬਲ ਸਕੂਲ 'ਚ ...
ਬਠਿੰਡਾ, 22 ਮਾਰਚ (ਪੱਤਰ ਪ੍ਰੇਰਕ)-ਇਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮੁਕੱਦਮੇ 'ਚੋਂ ਬਠਿੰਡਾ ਅਦਾਲਤ ਵਲੋਂ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਇਕ ਨਾਬਾਲਗ ਲੜਕੀ ਨੇ ...
ਬਠਿੰਡਾ, 22 ਮਾਰਚ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਪੁਲਿਸ ਵਲੋਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਨਾਲ ਸੰਬੰਧਿਤ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ...
ਗੋਨਿਆਣਾ ਮੰਡੀ, 22 ਮਾਰਚ (ਲਛਮਣ ਦਾਸ ਗਰਗ)-ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ (ਬਠਿੰਡਾ) ਵਲੋਂ ਸਮਾਜਿਕ ਉੱਦਮਤਾ, ਸਵੱਛਤਾ ਅਤੇ ਪੇਂਡੂ ਵਿਕਾਸ ਸੈੱਲ, ਸਿੱਖਿਆ ਵਿਭਾਗ, ਪੰਜਾਬ, ਈਕੋ ਕਲੱਬ ਅਧੀਨ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ...
ਤਲਵੰਡੀ ਸਾਬੋ, 22 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ੁਦ ਹੀ ਪੰਜਾਬ ਦੇ ਹਾਲਾਤ ਵਿਗਾੜਨ ਵੱਲ ਲੱਗੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਦੀ ਆੜ ਵਿਚ ਪੰਜਾਬ ਅੰਦਰ ਕਈ ਥਾਈਾ ਬੇਕਸੂਰ ...
ਤਲਵੰਡੀ ਸਾਬੋ, 22 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ੁਦ ਹੀ ਪੰਜਾਬ ਦੇ ਹਾਲਾਤ ਵਿਗਾੜਨ ਵੱਲ ਲੱਗੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਦੀ ਆੜ ਵਿਚ ਪੰਜਾਬ ਅੰਦਰ ਕਈ ਥਾਈਾ ਬੇਕਸੂਰ ...
ਤਲਵੰਡੀ ਸਾਬੋ, 22 ਮਾਰਚ (ਰਵਜੋਤ ਸਿੰਘ ਰਾਹੀ)- ਅਕਾਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਅੱਜ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਤੋਂ ਡਾ. ਕੋਮਲਪ੍ਰੀਤ ਕੌਰ ਨੂੰ ਵੈਕਟਰ ਕੰਟਰੋਲ ਖੇਤਰ ਵਿਚ ਕੀਤੇ ਖੋਜ ਕਾਰਜ ਲਈ ਭਾਰਤ ਦੀ ...
ਚਾਉਕੇ, 22 ਮਾਰਚ (ਮਨਜੀਤ ਸਿੰਘ ਘੜੈਲੀ)-ਸਮਾਜ ਸੇਵਾ ਦੇ ਖੇਤਰ 'ਚ ਵੱਡਮੁੱਲਾ ਯੋਗਦਾਨ ਪਾ ਰਹੀ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਵ: ਗੁਰਬਚਨ ਸਿੰਘ ਬੱਲੋ ਸੇਵਾ ਸੰਮਤੀ ਸੁਸਾਇਟੀ ਪਿੰਡ ਬੱਲੋ ਦਾ ਪਿਛਲੇ ਦਿਨੀਂ ਡੇਰਾ ਸਿੱਧ ਬਾਬਾ ਕਾਲੂ ਨਾਥ ਸੰਤੋਖਿਆਣਾ ...
ਚਾਉਕੇ , 22 ਮਾਰਚ (ਮਨਜੀਤ ਸਿੰਘ ਘੜੈਲੀ)- ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ¢ ਇਸ ਮÏਕੇ ਸੰਸਥਾ ਦੇ ਮੈਨੇਜਰ ਗਗਨਦੀਪ ਸ਼ਰਮਾ, ਸ਼੍ਰੀਮਤੀ ਅਕਾਸ਼ਦੀਪ ਸ਼ਰਮਾ ਅਤੇ ਪਿ੍ੰਸੀਪਲ ਖੁਸ਼ਹਾਲ ਸਿੰਘ ...
ਲਹਿਰਾ ਮੁਹੱਬਤ, 22 ਮਾਰਚ (ਭੀਮ ਸੈਨ ਹਦਵਾਰੀਆ)-ਗੈਰਰਾਜਨੀਤਕ ਸੰਸਥਾ ਸਮਾਜਿਕ ਏਕਤਾ ਦੀ ਸ਼ਕਤੀ 'ਪੋਸੂ' ਪਾਵਰ ਆਫ਼ ਸੋਸ਼ਲ ਯੂਨਿਟੀ ਵਲੋਂ 'ਅਣਖ ਜਗਾਓਆਜ਼ਾਦੀ ਪਾਓ' ਯਾਤਰਾ ਦੇ ਪਿੰਡ ਲਹਿਰਾ ਮੁਹੱਬਤ ਪਹੰੁਚਣ 'ਤੇ ਰਵਿਦਾਸ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ ...
ਸੰਗਤ ਮੰਡੀ, 22 ਮਾਰਚ (ਅੰਮਿ੍ਤਪਾਲ ਸ਼ਰਮਾ)- ਖੇਤੀਬਾੜੀ ਵਿਭਾਗ ਵਲੋਂ ਪਿੰਡ ਪਥਰਾਲਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਖੇਤੀਬਾੜੀ ਵਿਕਾਸ ਅਧਿਕਾਰੀ ਡਾ. ਭਰਪੂਰ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਦੌਰਾਨ ਸਟੇਜ ਸੰਚਾਲਨ ਕਰਦੇ ਹੋਏ ਡਾ. ...
ਬਠਿੰਡਾ, 22 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਥਾਣਾ ਕੋਤਵਾਲੀ ਪੁਲਿਸ ਵਲੋਂ ਬੈਂਕ ਤੋਂ ਸਸਤੇ ਰੇਟ 'ਚ ਪਲਾਟ ਦਿਵਾਉਣ ਦਾ ਝਾਂਸਾ ਦੇ ਕੇ ਅਮਰੀਕ ਸਿੰਘ ਰੋਡ ਦੇ ਇਕ ਵਿਅਕਤੀ ਨਾਲ ਠੱਗੀ ਮਾਰਨ ਦੇ ਮਾਮਲੇ 'ਚ ਦੋ ਔਰਤਾਂ ਸਮੇਤ ਚਾਰ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ...
ਸੰਗਤ ਮੰਡੀ, 22 ਮਾਰਚ (ਅੰਮਿ੍ਤਪਾਲ ਸ਼ਰਮਾ)- ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੀਆਂ ਸੰਗਤ ਕੈਂਚੀਆਂ ਵਿਖੇ ਦਿਵਿਆ ਜੋਤੀ ਨਸ਼ਾ ਮੁਕਤੀ ਸਲਾਹ ਕੇਂਦਰ ਦਾ ਉਦਘਾਟਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਲਾਹ ਕੇਂਦਰ ਦੇ ਪ੍ਰਬੰਧਕ ਰਾਜਿੰਦਰ ਸਿੰਘ ...
ਭਗਤਾ ਭਾਈਕਾ, 22 ਮਾਰਚ (ਸੁਖਪਾਲ ਸਿੰਘ ਸੋਨੀ)-ਨਵੇਂ ਵਿੱਦਿਅਕ ਸੈਸ਼ਨ 2023-24 ਲਈ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਨਵਾਂ ਦਾਖ਼ਲਾ ਮੁਹਿੰਮ ਤਹਿਤ ਬੱਚਿਆਂ ਦੀ ਗਿਣਤੀ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਵਲੋਂ ਵੱਡਮੁੱਲੇ ਯਤਨ ਕੀਤੇ ਜਾ ਰਹੇ ਹਨ¢ ਸਕੂਲ ਮੁੱਖੀ ...
ਬਠਿੰਡਾ, 22 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਅਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸ਼ਹੀਦੀ ...
ਬਠਿੰਡਾ, 22 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲੰਘੇ ਦਿਨ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਲਗਾਏ ਕਿਸਾਨ ਮੇਲੇ ਦੌਰਾਨ ਪਹਿਲਾ 'ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ' ਖੇਤੀ ...
ਬੋਹਾ, 22 ਮਾਰਚ (ਪ.ਪ.)- ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਉੱਡਤ ਸੈਦੇਵਾਲਾ ਦੀ ਦਿੱਖ ਸ਼ਾਨਦਾਰ ਬਣਾਉਣ ਲਈ ਸਕੂਲੀ ਮੁਖੀ ਧਰਮਿੰਦਰ ਸਿੰਘ ਦੇ ਯਤਨਾਂ ਸਦਕਾ ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਵਲੋਂ ਹਰ ਸੰਭਵ ਕੀਤੇ ਜਾ ਰਹੇ ਹਨ | ਇਸ ਸਕੂਲ ਦਾ ਨਕਸ਼ਾ ਇਸ ਕਦਰ ਸਮਾਰਟ ...
ਮਾਨਸਾ, 22 ਮਾਰਚ (ਸੱਭਿ.ਪ੍ਰਤੀ.)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਵਧ ਰਹੇ ਨਸ਼ਿਆਂ ਦੇ ਰੁਝਾਨ ਖ਼ਿਲਾਫ਼ ਪਿੰਡ ਧਿੰਗੜ ਵਿਖੇ ਰੋਸ ਰੈਲੀ ਕੀਤੀ ਗਈ | ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ...
ਮਾਨਸਾ, 22 ਮਾਰਚ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹੇ ਦੇ ਪਿੰਡ ਛਾਪਿਆਂਵਾਲੀ ਦੇ ਮਨੋਜ ਕੁਮਾਰ ਦੀ 'ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ' ਲਈ ਚੋਣ ਹੋਈ ਹੈ | ਉਕਤ ਨੌਜਵਾਨ ਪਿਛਲੇ ਡੇਢ ਦਹਾਕੇ ਤੋਂ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਨਾਲ ਜੁੜ ਕੇ ਸਮਾਜ ਭਲਾਈ ...
ਮਾਨਸਾ, 22 ਮਾਰਚ (ਸਟਾਫ਼ ਰਿਪੋਰਟਰ)- ਚੇਤ ਦੇ ਪਹਿਲੇ ਨਰਾਤੇ ਸਥਾਨਕ ਜੈ ਮਾਂ ਮੰਦਰ ਵਿਖੇ ਮਾਂ ਸ਼ੈਲ ਪੱੁਤਰੀ ਦੀ ਪੂਜਾ ਕੀਤੀ ਗਈ | ਮੰਦਰ ਨੂੰ ਫੁੱਲਾਂ ਅਤੇ ਰੰਗ ਬਰੰਗੀਆਂ ਲੜੀਆਂ ਨਾਲ ਸਜਾਇਆ ਗਿਆ | ਅਖੰਡ ਜੋਤ ਮਨੋਜ ਸਿੰਗਲਾ ਵਲੋਂ ਜਗਾਈ ਗਈ | ਵੱਡੀ ਗਿਣਤੀ 'ਚ ...
ਮਾਨਸਾ, 22 ਮਾਰਚ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹੇ ਦੇ ਪਿੰਡ ਛਾਪਿਆਂਵਾਲੀ ਦੇ ਮਨੋਜ ਕੁਮਾਰ ਦੀ 'ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ' ਲਈ ਚੋਣ ਹੋਈ ਹੈ | ਉਕਤ ਨੌਜਵਾਨ ਪਿਛਲੇ ਡੇਢ ਦਹਾਕੇ ਤੋਂ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਨਾਲ ਜੁੜ ਕੇ ਸਮਾਜ ਭਲਾਈ ...
ਭੀਖੀ, 22 ਮਾਰਚ (ਔਲਖ)- ਸੀ.ਪੀ.ਆਈ. (ਐਮ) ਦੀ ਜ਼ਿਲ੍ਹਾ ਕਮੇਟੀ ਮੈਂਬਰ ਸੱਤਪਾਲ ਕੌਰ ਖੀਵਾ ਤੇ ਤਹਿਸੀਲ ਕਮੇਟੀ ਮੈਂਬਰ ਬੇਅੰਤ ਸਿੰਘ ਖੀਵਾ ਨੇ ਆਪਣੇ ਸਮਰਥਕਾਂ ਸਮੇਤ ਸੀ.ਪੀ.ਆਈ. ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਨੇ ਪਾਰਟੀ ਆਗੂ ਕਾ. ਕੁਲਵਿੰਦਰ ਸਿੰਘ ਉੱਡਤ, ਰੂਪ ਸਿੰਘ ...
ਜੋਗਾ, 22 ਮਾਰਚ (ਚਹਿਲ)-ਅਲਪਾਇਨ ਵੈਲੀ ਪਬਲਿਕ ਸਕੂਲ ਅਕਲੀਆ 'ਚ ਸਮਾਗਮ ਕਰਵਾਇਆ ਗਿਆ | ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਭਾਗ ਲਿਆ | ਇਸ ਮੌਕੇ ਅਜੋਕੇ ਦੌਰ 'ਚ ਸਿੱਖਿਆ ਦੀ ਮਹੱਤਤਾ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਲਈ ਕੀਤੇ ਜਾ ਰਹੇ ਯਤਨਾਂ ਸੰਬੰਧੀ ...
ਬੁਢਲਾਡਾ, 22 ਮਾਰਚ (ਸਵਰਨ ਸਿੰਘ ਰਾਹੀ)- ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੇ ਇਤਿਹਾਸ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾ, ...
ਮਾਨਸਾ/ਝੁਨੀਰ, 22 ਮਾਰਚ (ਰਾਵਿੰਦਰ ਸਿੰਘ ਰਵੀ/ਰਮਨਦੀਪ ਸਿੰਘ ਸੰਧੂ)- ਜ਼ਿਲੇ੍ਹ ਦੇ ਪਿੰਡ ਫੱਤਾ ਮਾਲੋਕਾ ਦੇ ਮਾਲਵਾ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ 'ਚ ਗਹਿਗੱਚ ਮੁਕਾਬਲੇ ਹੋਏ | ਟੂਰਨਾਮੈਂਟ 'ਚ ਪੰਜਾਬ ਤੋਂ ...
ਸਰਦੂਲਗੜ੍ਹ, 22 ਮਾਰਚ (ਅਰੋੜਾ)- ਭਾਵੇਂ ਪੰਜਾਬ ਸਰਕਾਰ ਵਲੋਂ ਹਰ ਪਿੰਡ ਨੂੰ ਬੱਸ ਸੇਵਾ ਨਾਲ ਜੋੜਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਹਲਕਾ ਸਰਦੂਲਗੜ੍ਹ ਦੇ ਕਈ ਪਿੰਡ ਅਜਿਹੇ ਹਨ, ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਾ ਸਰਕਾਰੀ ਨਾ ਨਿੱਜੀ ਬੱਸ ਸੇਵਾ ...
ਸਰਦੂਲਗੜ੍ਹ, 22 ਮਾਰਚ (ਜੀ.ਐਮ.ਅਰੋੜਾ)- ਸਰਦੂਲਗੜ੍ਹ ਹਲਕੇ ਦੇ ਲੋਕਾਂ ਲਈ ਸਭ ਤਾੋ ਵੱਡੀ ਮੁਸੀਬਤ ਅਵਾਰਾ ਪਸ਼ੂ ਬਣ ਹੋਏ ਹਨ | ਅਵਾਰਾ ਡੰਗਰਾਂ ਨੇ ਜਿੱਥੇ ਕਈ ਵਿਅਕਤੀਆਂ ਦੀ ਜਾਨਾਂ ਲੈ ਲਈਆਂ ਉੱਥੇ ਹਲਕੇ ਦੇ ਹਰ ਪਿੰਡਾਂ ਵਿਚ ਘੁੰਮਦੇ ਫਿਰਦੇ ਅਵਾਰਾ ਪਸ਼ੂਆਂ ਦੇ ...
ਬਠਿੰਡਾ, 22 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਤਰ ਜ਼ਿਲ੍ਹਾ ਅੰਡਰ-25 ਕ੍ਰਿਕਟ ਟੂਰਨਾਮੈਂਟ ਵਿਚ ਬਠਿੰਡਾ ਜ਼ਿਲੇ੍ਹ ਦੀ ਟੀਮ ਨੇ ਪਟਿਆਲਾ ਨੂੰ 22 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ | ਟੂਰਨਾਮੈਂਟ ਦੇ ਗਰੁੱਪ 'ਏ' ...
ਬਠਿੰਡਾ, 22 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਵਾਰਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਮਾਮਲੇ 'ਚ ਜਿੱਥੇ ਸੂਬੇ ਭਰ ਵਿਚ ਅੰਮਿ੍ਤਪਾਲ ਦੇ ਸਮਰਥਕਾਂ ਦੀ ਫੜੋ ਫੜਾਈ ਕੀਤੀ ਜਾ ਰਹੀ ਹੈ, ਉੱਥੇ ਪੁਲਿਸ ਵਲੋਂ ਸਮੇਂ ਸਮੇਂ 'ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਹਿਣ ...
ਰਾਮਪੁਰਾ ਫੂਲ, 22 ਮਾਰਚ (ਹੇਮੰਤ ਕੁਮਾਰ ਸ਼ਰਮਾ)-ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵਲੋਂ ਟੀ ਪੀ ਡੀ ਮਾਲਵਾ ਕਾਲਜ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਭਰਵੀਂ ਵਿਦਿਆਰਥੀ ...
ਬਠਿੰਡਾ, 22 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਖਿਡਾਰੀ ਬੰਟੀ ਸਿੰਘ ਨੇ ਆਲ ਇੰਡੀਆ ਯੂਨੀਵਰਸਿਟੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਜਿੱਤਣ 'ਚ ਸਫਲਤਾ ਹਾਸਲ ਕੀਤਾ | ਮੈਡਲ ਜੇਤੂ ਖਿਡਾਰੀ ਦਾ ਆਪਣੇ ਸ਼ਹਿਰ ਬਠਿੰਡਾ ਪੁੱਜਣ 'ਤੇ ...
ਮਾਨਸਾ, 22 ਮਾਰਚ (ਸੱਭਿ.ਪ੍ਰਤੀ.)- ਨਹਿਰੂ ਯੁਵਾ ਕੇਂਦਰ ਵਲੋਂ ਵਿਸ਼ਵ ਜਲ ਦਿਵਸ ਮੌਕੇ ਕਰਵਾਏ ਆਨਲਾਈਨ ਵੈਬੀਨਾਰ 'ਚ ਬੁਲਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਪੰਜਾਬ 'ਚ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ | ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਅਤੇ ...
ਮਸਤੂਆਣਾ ਸਾਹਿਬ, 22 ਮਾਰਚ (ਦਮਦਮੀ)-ਇੱਥੋਂ ਨੇੜਲੇ ਪਿੰਡ ਖਿੱਲਰੀਆਂ ਵਿਖੇ ਬੀਤੇ ਤਿੰਨ ਦਿਨ ਪਹਿਲਾਂ ਇਕ ਔਰਤ ਵਲੋਂ ਆਪਣੇ ਘਰ ਵਿਚ ਆਪਣੇ ਆਪ ਨੂੰ ਅੱਗ ਲਗਾ ਕੇ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਲੌਂਗੋਵਾਲ, 22 ਮਾਰਚ (ਵਿਨੋਦ, ਖੰਨਾ) -ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ (ਸਲਾਈਟ) ਵਿਖੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਤੇ ਹੋਰਨਾਂ ਹਦਾਇਤਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਪਾਰਕ ਸੰਭਾਲ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਪੂਨੀਆ ਕਲੋਨੀ ਸੰਗਰੂਰ ਵਲੋਂ ਪੂਨੀਆ ਕਾਲੋਨੀ, ਮੁਬਾਰਕ ਮਹਿਲ ਅਤੇ ਖ਼ਲੀਫ਼ਾ ਬਾਗ਼ ਦੇ ਵਸਨੀਕਾਂ ਦੇ ਸਹਿਯੋਗ ਨਾਲ ਪਿਛਲੇ ਦੋ ਸਾਲਾਂ ਤੋਂ ਧੂਰੀ ਰੋਡ 'ਤੇ ਬਣੇ ਬਰਿਜ ਦੇ ਨੀਚੇ ...
ਧੂਰੀ, 22 ਮਾਰਚ (ਸੰਜੇ ਲਹਿਰੀ)-ਪੰਜਾਬ ਸਰਕਾਰ ਵਲੋਂ ਧੂਰੀ ਹਲਕੇ ਦੇ ਪਿੰਡਾਂ ਅਤੇ ਧੂਰੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਭੇਜੀ ਗਈ ਕਰੋੜਾਂ ਰੁਪਏ ਦੀ ਗਰਾਂਟ ਨਾਲ ਧੂਰੀ ਹਲਕੇ ਅਧੀਨ ਪੈਂਦੇ ਲਗਪਗ 60 ਪਿੰਡਾਂ ਅਤੇ ਧੂਰੀ ਸ਼ਹਿਰ ਵਿਚ ਲੋੜੀਦੇ ਵਿਕਾਸ ਕਾਰਜ ਕਰਵਾਏ ਜਾਣਗੇ ...
ਸੁਨਾਮ ਊਧਮ ਸਿੰਘ ਵਾਲਾ, 22 ਮਾਰਚ (ਭੁੱਲਰ, ਧਾਲੀਵਾਲ) - ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾਣ ਤੋਂ ਚਿੰਤਤ ਪਿੰਡ ਲਖਮੀਰਵਾਲਾ, ਭਰੂਰ, ਚੱਠੇ ਸੇਖਵਾਂ, ਤੁੰਗਾਂ ਅਤੇ ਸੁਨਾਮ ਦੇ ਕਿਸਾਨਾਂ ਵਲੋਂ ਇਕੱਠੇ ਹੋਕੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਇਕ ਮੀਟਿੰਗ ...
ਸੰਗਰੂਰ, 22 ਮਾਰਚ (ਧੀਰਜ ਪਸ਼ੌਰੀਆ) - ਡੀ.ਟੀ.ਐੱਫ. ਸੰਗਰੂਰ ਦੀ ਜ਼ਿਲ੍ਹਾ ਪ੍ਰਤੀਨਿਧ ਕੌਂਸਲ ਦਾ ਇਜਲਾਸ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਸੰਗਰੂਰ ਵਿਖੇ ਹੋਇਆ | ਡੀ.ਟੀ.ਐੱਫ.ਸੰਗਰੂਰ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਪਿਛਲੇ ਦਿਨੀਂ ਬਲਬੀਰ ...
ਮੂਣਕ, 22 ਮਾਰਚ (ਵਰਿੰਦਰ ਭਾਰਦਵਾਜ) - ਜੱਟ ਸਿੱਖ ਧਰਮਸਾਲਾ ਪ੍ਰਬੰਧਕ ਕਮੇਟੀ ਮੂਣਕ ਦੇ ਪ੍ਰਧਾਨ ਨਰਿੰਦਰ ਸਿੰਘ ਸੇਖੋਂ ਤੇ ਮੈਂਬਰਾਂ ਦੀ ਪ੍ਰੇਰਨਾ ਸਦਕਾ ਸਿੱਖ ਬਰਾਦਰੀ ਵਲੋਂ ਸਵਰਗ ਆਸ਼ਰਮ ਪਾਪੜਾ ਰੋੜ ਮੂਣਕ ਦੀ ਪ੍ਰਬੰਧਕ ਕਮੇਟੀ ਨੂੰ ਦੋ ਲੱਖ ਰੁਪਏ ਦੀ ਨਗਦ ਰਾਸ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX