ਮਲੌਦ, 22 ਮਾਰਚ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਮਾਮਲੇ ਦੇ ਸੰਬੰਧ ਵਿਚ ਕੇ ਸੂਬੇ ਭਰ 'ਚ ਨੌਜਵਾਨਾਂ ਦੀ ਫੜੋ-ਫੜੀ ਜਾਰੀ ਹੈ | ਅੱਜ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਦੀ ਆਪਣੀ ਦੇਖ-ਰੇਖ ਵਿਚ ਅੰਮਿ੍ਤਪਾਲ ਦੇ ਇਕ ਸਾਥੀ ਨੌਜਵਾਨ ਤਜਿੰਦਰ ਸਿੰਘ ਗਿੱਲ ਉਰਫ਼ ਗੋਰਖਾ ਪਿੰਡ ਮਾਂਗੇਵਾਲ ਨੂੰ ਖੰਨਾ ਦੀ ਪੁਲਿਸ ਪਾਰਟੀ ਨੇ ਪਿੰਡ ਕਰਤਾਰਪੁਰ ਕੋਲੋਂ ਗਿ੍ਫ਼ਤਾਰ ਕਰ ਲਿਆ | ਐੱਸ. ਐੱਸ. ਪੀ. ਅਨੁਸਾਰ ਜਦੋਂ ਪੁਲਿਸ ਪਾਰਟੀ ਉਸ ਨੂੰ ਫੜਨ ਲਈ ਪਿੰਡ ਕੂਹਲੀ ਖ਼ੁਰਦ ਪਹੁੰਚੀ ਤਾਂ ਪੁਲਿਸ ਨੂੰ ਵੇਖ ਕੇ ਉਹ ਭੱਜ ਨਿਕਲਿਆ, ਪਰ ਪੁਲਿਸ ਪਾਰਟੀ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਜਿੰਦਰ ਸਿੰਘ ਗੋਰਖਾ ਨੂੰ ਪਿੰਡ ਕਰਤਾਰਪੁਰ ਕੋਲੋਂ ਕਾਬੂ ਕਰ ਲਿਆ ਹੈ | ਦੱਸਿਆ ਗਿਆ ਹੈ ਕਿ ਤਜਿੰਦਰ ਸਿੰਘ ਗੋਰਖਾ ਦੀ ਸਵ. ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਚਲਾਏ ਗਏ ਮੋਰਚੇ ਦੇ ਨਾਲ ਵੀ ਨੇੜਤਾ ਸੀ | ਲੋਕਾਂ ਵਿਚ ਚਰਚਾ ਹੈ ਕਿ ਪਿੰਡ ਮਾਂਗੇਵਾਲ ਦੇ 4-5 ਹੋਰ ਨੌਜਵਾਨਾਂ ਨੂੰ ਵੀ ਸ਼ੱਕ ਦੇ ਆਧਾਰ 'ਤੇ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ ਹੈ | ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਵਲੋਂ ਗੋਰਖਾ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਦੇ ਖ਼ਿਲਾਫ਼ ਦਫ਼ਾ 188 ਦਾ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਅਜਨਾਲਾ ਕੇਸ ਨਾਲ ਸੰਬੰਧਿਤ ਹੋਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ | ਇਸ ਦਰਮਿਆਨ ਐੱਸ. ਐੱਸ. ਪੀ. ਨੇ ਖੰਨਾ ਦੇ ਨੇੜਲੇ ਪਿੰਡਾਂ ਵਿਚ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਵਲੋਂ ਛਾਪੇ ਮਾਰੇ ਜਾਣ ਨੂੰ ਇਕ ਅਫ਼ਵਾਹ ਹੀ ਦੱਸਿਆ |
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ.) ਦੇ 84ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦਾ ਝੰਡਾ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਲਹਿਰਾਇਆ | ਇਸ ਮੌਕੇ ਰੈਵੋਲਿਊਸ਼ਨਰੀ ਯੂਥ ਫ਼ਰੰਟ ਦੇ ...
ਖੰਨਾ, 22 ਮਾਰਚ (ਪੱਤਰ ਪ੍ਰੇਰਕਾਂ ਰਾਹੀਂ)-2 ਧਿਰਾਂ ਦੇ ਕਿੰਨਰਾਂ ਦੇ ਆਪਸੀ ਝਗੜੇ 'ਚ ਕੁਲਵਿੰਦਰ ਨਾਂਅ ਦੇ ਇਕ ਕਿੰਨਰ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖਲ ਜ਼ਖਮੀ ਕਿੰਨਰ ਕੁਲਵਿੰਦਰ ਨੇ ਦੂਜੀ ਧਿਰ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਜਦੋਂ ...
ਅਹਿਮਦਗੜ੍ਹ, 22 ਮਾਰਚ (ਪੁਰੀ)-ਪੰਜਾਬ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਦੇ ਕੇਸ 'ਚ ਬੇ-ਕਸੂਰ ਸਿੱਖ ਨੌਜਵਾਨਾਂ ਉੱਤੇ ਝੂਠੇ ਕੇਸ ਦਰਜ ਕਰਨਾ ਬਹੁਤ ਹੀ ਮੰਦਭਾਗਾ ਹੈ | ਇਹ ਪ੍ਰਗਟਾਵਾ ਹਲਕਾ ਦਾਖਾ ਤੋਂ ਪਿੰਡ ਛਪਾਰ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਕੀਤਾ | ...
ਬੀਜਾ, 22 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਅਤੇ ਜ਼ਿਲ੍ਹਾ ਜਨਰਲ ਸਕੱਤਰਾਂ ਰਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਕੁਦਰਤੀ ਆਫ਼ਤਾਂ ਦੌਰਾਨ ਮੀਂਹ, ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਪਿਛਲੇ ਕੁਝ ਸਮੇਂ ਤੋਂ ਕੁਝ ਅਸਮਾਜੀ ਲੋਕ, ਕਾਨੂੰਨ ਦੇ ਰਖਵਾਲੇ ਵਕੀਲਾਂ ਦੇ ਅਕਸ ਨੂੰ ਖ਼ਰਾਬ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਦਾ ਗਲਤ ਸਹਾਰਾ ਲੈ ਕੇ ਨੂੰ ਗਲਤ ਪੋਸਟਾਂ ਪਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਕੁਝ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਚਰਨਜੀਤ ਸਿੰਘ ਖੰਨਾ ਨੇ ਕਿਹਾ ਕਿ ਬੇਮੌਸਮੀ ਮੀਂਹ ਅਤੇ ...
ਸਿੱਧਵਾਂ ਬੇਟ, 22 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਹਰ ਸਾਲ ਦੀ ਤਰ੍ਹਾਂ ਸਥਾਨਿਕ ਕਸਬੇ ਦੀ ਮਾਤਾ ਵੈਸ਼ਨੂੰ ਦੇਵੀ ਕਲੱਬ ਵਲੋਂ ਕਰਵਾਏ ਜਾਣ ਵਾਲੇ 14ਵੇਂ ਭਗਵਤੀ ਜਾਗਰਣ ਅਤੇ ਭੰਡਾਰੇ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕਾਂ ਨੇ ਮੀਟਿੰਗ ਕਰ ਕੇ ਇਸ ਜਾਗਰਣ ਦੀ ਸਫ਼ਲਤਾ ...
ਮੁੱਲਾਂਪੁਰ-ਦਾਖਾ, 22 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪਿੰਡ ਈਸੇਵਾਲ ਵਸਨੀਕ ਜਸਵੰਤ ਸਿੰਘ ਪਿਛਲੇ 2-3 ਦਿਨਾਂ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੈ | ਦਿਮਾਗੀ ਤੌਰ 'ਤੇ ਪ੍ਰੇਸ਼ਾਨ ਜਸਵੰਤ ਸਿੰਘ ਦੇ ਸਪੁੱਤਰ ਮਨਪ੍ਰੀਤ ਸਿੰਘ ਵਾਸੀ ਈਸੇਵਾਲ ਵਲੋਂ ਦਾਖਾ ਪੁਲਿਸ ਨੂੰ ਇਤਲਾਹ ...
ਦੋਰਾਹਾ, 22 ਮਾਰਚ (ਜਸਵੀਰ ਝੱਜ)-ਸੱਚਖੰਡ ਵਾਸੀ ਸੰਤ ਬਾਬਾ ਭਗਵਾਨ ਸਿੰਘ ਗੁਰਦੁਆਰਾ ਰੇਰੂ ਸਾਹਿਬ (ਪਿੰਡ ਰਾਮਪੁਰ) ਅਤੇ ਸੰਸਥਾ ਦੇ ਸੰਸਥਾਪਕ ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਦੇ ਅਸਥ ਜਲ ਪ੍ਰਵਾਹ ਸਥਾਨ 'ਹਰੀ ਕੇ ਪੱਤਣ' ਜ਼ਿਲ੍ਹਾ ਤਰਨ ਤਾਰਨ ਵਿਖੇ ਹਰ ਸਾਲ ਦੀ ...
ਖੰਨਾ, 22 ਮਾਰਚ (ਮਨਜੀਤ ਸਿੰਘ ਧੀਮਾਨ)-ਲਲਹੇੜੀ ਰੋਡ ਸਥਿਤ ਡਾ: ਅੰਬੇਡਕਰ ਕਾਲੋਨੀ ਦੀਆਂ ਰੇਲਵੇ ਲਾਈਨਾਂ ਤੇ ਪਲੇਟਫ਼ਾਰਮ ਨੰਬਰ 2 ਨੇੜੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਵੇਰੇ ਲਗਭਗ 6 ਵਜੇ ...
ਬੀਜਾ, 22 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸੁਯੋਗ ਅਗਵਾਈ ਅਧੀਨ ਕਾਰਜਸ਼ੀਲ, ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ...
ਤਜਿੰਦਰ ਸਿੰਘ ਗੋਰਖਾ ਮਲੌਦ, 22 ਮਾਰਚ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਮਾਮਲੇ ਦੇ ਸੰਬੰਧ ਵਿਚ ਕੇ ਸੂਬੇ ਭਰ 'ਚ ਨੌਜਵਾਨਾਂ ਦੀ ਫੜੋ-ਫੜੀ ਜਾਰੀ ਹੈ | ਅੱਜ ਖੰਨਾ ਦੇ ਐੱਸ. ਐੱਸ. ਪੀ. ...
ਜਗਰਾਉਂ, 22 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਦਿਨੀਂ ਭਾਈ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਦੇ ਨਾਂਅ ਹੇਠਾਂ ਭਗਵੰਤ ਮਾਨ ਦੀ ਸਰਕਾਰ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਨੂੰ ਬਦਨਾਮ ਕਰਨਾ ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਦੀਆਂ ...
ਜੋਧਾਂ, 22 ਮਾਰਚ (ਗੁਰਵਿੰਦਰ ਸਿੰਘ ਹੈਪੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਿਸ਼ਾਹੀ ਛੇਵੀਂ ਗੁੱਜਰਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਮੈਨੇਜਰ ਰਘਬੀਰ ਸਿੰਘ ਨੇ ਦੱਸਿਆ ਕਿ ...
ਪਾਇਲ, 22 ਮਾਰਚ (ਨਿਜ਼ਾਮਪੁਰ)-ਲਿਖਾਰੀ ਸਭਾ ਪਾਇਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁੱਖਾ ਸ਼ਾਹਪੁਰ ਦੀ ਪ੍ਰਧਾਨਗੀ ਹੇਠ ਹੋਈ | ਸਭਾ ਦੀ ਕਾਰਵਾਈ ਮਾ. ਦੇਵੀ ਦਿਆਲ ਪਹੇੜੀ ਨੇ ਨਿਭਾਈ | ਰਾਈਜਿੰਗ ਐਜੂਕੇਸ਼ਨ ਹੱਬ ਪਾਇਲ ਵਿਖੇ ਹੋਈ ਇਸ ਮੀਟਿੰਗ 'ਚ ਕਵੀਆਂ, ਗੀਤਕਾਰਾਂ, ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਕਰਮਕਾਂਡੀ ਬ੍ਰਾਹਮਣ ਸਭਾ ਵਲੋਂ ਬਾਬਾ ਬਾਲਕ ਨਾਥ ਮੰਦਰ ਕਰਤਾਰ ਨਗਰ ਵਿਖੇ ਨਵ ਬਿਕਰਮੀ ਸੰਮਤ 2080 ਅਤੇ ਚੇਤਰ ਨਵਰਾਤਰੀ ਮੌਕੇ ਯੱਗ ਕੀਤਾ ਗਿਆ | ਸੰਸਥਾ ਦੇ ਸਮੂਹ ਵਿਦਵਾਨਾਂ ਨੇ ਵਿਸ਼ਵ ਸ਼ਾਂਤੀ ...
ਬੀਜਾ, 22 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸਾਹੀ ਛੇਵੀਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਤਖ਼ਤਸਰ ਸਾਹਿਬ ਪਿੰਡ ਰੁਪਾਲੋਂ ਵਿਖੇ ਬਾਬਾ ਨਾਰਾਇਣ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਪੰਜ ਪਿਆਰਿਆਂ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਮਲੇਰਕੋਟਲਾ ਵਿਖੇ ਡਬਲਿਊ. ਪੀ. ਸੀ. ਪੰਜਾਬ ਸਟੇਟ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਵਲੋਂ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਖੰਨਾ ਦੇ ਖਿਡਾਰੀਆਂ ਵਲੋਂ ਹਿੱਸਾ ਲਿਆ ਗਿਆ ਅਤੇ ਆਪਣੇ ਭਾਰ ਵਰਗ ...
ਖੰਨਾ, 22 ਮਾਰਚ (ਮਨਜੀਤ ਸਿੰਘ ਧੀਮਾਨ)-ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਥਾਣਾ ਸਿਟੀ 2 ਖੰਨਾ ਦੇ ਐੱਸ. ਐੱਚ. ਓ. ਇੰਸ. ਨਛੱਤਰ ਸਿੰਘ ਨੇ ਅਮਲੋਹ ਚੌਕ, ਮਲੇਰਕੋਟਲਾ ਰੋਡ ਤੇ ਕੀਤੀ ਨਾਕਾਬੰਦੀ ਦੌਰਾਨ ਵਾਹਨਾਂ ਦੀ ਜਾਂਚ ਕੀਤੀ | ਥਾਣਾ ਮੁਖੀ ...
ਗੁਰੂਸਰ ਸੁਧਾਰ, 22 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂਸਰ ਸੁਧਾਰ ਵਿਖੇ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਮਯੋਗੀ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਦੀ ਬਰਸੀ ਦੇ ...
ਰਾਏਕੋਟ, 22 ਮਾਰਚ (ਸੁਸ਼ੀਲ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਵਿਧਾਨ ਸਭਾ ਵਿਚ ਪਹਿਲੀ ਵਾਰ ਬੋਲਦੇ ਹੋਏ ਰਾਏਕੋਟ ਹਲਕੇ ਵਿਚਲੇ ਪਸ਼ੂ ਹਸਪਤਾਲਾਂ 'ਚ ਖਾਲੀ ਪਈਆਂ ਵੈਟਰਨਰੀ ਡਾਕਟਰਾਂ ਦੀਆਂ ਅਸਾਮੀਆਂ ...
ਸਿੱਧਵਾਂ ਬੇਟ, 22 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਅਤੇ ਮਰਹੂਮ ਕਾਮ: ਸੁਰਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਸੀ.ਪੀ.ਆਈ. (ਐੱਮ) ਵਲੋਂ ਹੁਸ਼ਿਆਰਪੁਰ ਵਿਖੇ ...
ਗੁਰੂਸਰ ਸੁਧਾਰ, 22 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ ਨੇ ਦੱਸਿਆ ਕਿ ਨੀਲੇ ਕਾਰਡਾਂ ਤਹਿਤ ਪਿੰਡ ਵਿਚ ਵੰਡੇ ਜਾਂਦੇ ਸਸਤੇ ਅਨਾਜ ਨੂੰ ਲੋੜਵੰਦ ਲਾਭਪਾਤਰੀਆਂ ਤੱਕ ...
ਦੋਰਾਹਾ, 22 ਮਾਰਚ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਬੀ. ਏ. ਭਾਗ ਤੀਜਾ ਦੇ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਵਰਕਸ਼ਾਪ ਲਗਾਈ ਗਈ | ਇਹ ਜਾਣਕਾਰੀ ਦਿੰਦਿਆਂ ਕਰੀਅਰ ਗਾਈਡੈਂਸ ਅਤੇ ਕਾੳਾੂਸਲਿੰਗ ਸੈੱਲ ਦੇ ਡੀਨ ਪ੍ਰੋ. ਰਣਜੀਤ ਕੌਰ ਨੇ ਦੱਸਿਆ ਕਿ ...
ਮਲੌਦ, 22 ਮਾਰਚ (ਦਿਲਬਾਗ ਸਿੰਘ ਚਾਪੜਾ)-ਸੰਤ ਭਵਨ ਕੁਟੀਆ ਬੇਰ ਖ਼ੁਰਦ ਵਿਖੇ ਸੰਤ ਬਾਬਾ ਉਂਕਾਰ ਸਿੰਘ ਦੀ ਅਗਵਾਈ ਵਿੱਚ ਸ਼ੋ੍ਰਮਣੀ ਭਗਤ ਧੰਨਾ ਜੀ ਦੀ ਯਾਦ ਨੂੰ ਸਮਰਪਿਤ 28ਵਾਂ ਸਰਬ ਧਰਮ ਸਮਾਗਮ 25 ਮਾਰਚ ਤੋਂ 31 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਵਿਖੇ ਡਾ. ਸ਼ਿਵ ਕੁਮਾਰ (ਐਸੋਸੀਏਟ ਪ੍ਰੋਫ਼ੈਸਰ ਇਨ ਇਕਨਾਮਿਕਸ ਵਿਭਾਗ) ਏ. ਐੱਸ. ਕਾਲਜ ਖੰਨਾ ਅਤੇ ਡਾ. ਸ਼ੁਕਲ ਪੁਰੀ (ਅਸਿਸਟੈਂਟ ਪ੍ਰੋਫ਼ੈਸਰ) ਵਲੋਂ ਵਿਦਿਆਰਥੀਆਂ ਨੂੰ ਉਚ ਸਿੱਖਿਆ ਲੈਣ ਲਈ ...
ਮਲੌਦ, 22 ਮਾਰਚ (ਦਿਲਬਾਗ ਸਿੰਘ ਚਾਪੜਾ)-ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਸੋਹੀਆਂ ਵਿਖੇ ਪਿ੍ੰਸੀਪਲ ਰਾਜਿੰਦਰ ਸਿੰਘ ਸੋਹੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸਾਇੰਸ ਅਧਿਆਪਕ ਜਸਵਿੰਦਰ ਸਿੰਘ ਅਗਵਾਈ ਹੇਠ ਸੰਸਥਾ ਦੇ ਵਿਦਿਆਰਥੀਆਂ ਵਲੋਂ ਮਾਡਲ ਤਿਆਰ ਕਰਕੇ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਖੰਨਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਏ. ਐੱਸ. ਕਾਲਜ ਫ਼ਾਰ ਵਿਮੈਨ ਖੰਨਾ ਵਿਖੇ ਅਰਥ ਸ਼ਾਸਤਰ ਵਿਭਾਗ ਅਤੇ ਏਕ ਭਾਰਤ ਸੇ੍ਰਸ਼ਟ ਭਾਰਤ ਮੁਹਿੰਮ ਅਧੀਨ ਉਪਭੋਗਤਾ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਵਿਸ਼ਵ ਪਾਣੀ ਦਿਵਸ ਮੌਕੇ ਪਾਣੀ ਦੀ ਬੱਚਤ ਅਤੇ ਸੰਜਮ ਨਾਲ ਵਰਤੋਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ...
ਮਲੌਦ, 22 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਅੰਦਰ ਹਲਕਾ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ 'ਤਤਕਾਲੀ' ਖੰਨਾ ਨੇੜਲੇ ਬਾਹੋਮਾਜਰਾ ਨਕਲੀ ਸ਼ਰਾਬ ਫ਼ੈਕਟਰੀ ਮੁੱਦੇ ਦੀਆਂ ਪਰਤਾਂ ਨੂੰ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਫ਼ਾਰ ਵਿਮੈਨ ਖੰਨਾ ਦਾ ਬੀ. ਕਾਮ ਦੇ ਤੀਸਰੇ ਸਮੈਸਟਰ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿਚ ਮੁਸਕਾਨਪ੍ਰੀਤ ਕੌਰ ਅਤੇ ਨਵਦੀਪ ਕੌਰ ਨੇ 78 ਪ੍ਰਤੀਸ਼ਤ ਅੰਕ ਲੈ ਕੇ ਕਾਲਜ 'ਚੋਂ ਪਹਿਲਾਂ ਸਥਾਨ, ਨੇਹਾ ਕੁਮਾਰੀ ਨੇ 77.67 ...
ਜੌੜੇਪੁਲ ਜਰਗ, 22 ਮਾਰਚ (ਪਾਲਾ ਰਾਜੇਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਸੋਹਣ ਸਿੰਘ ਭੰਗੂ ਨੇ ਕਿਹਾ ਕਿ ਰੋਜ਼ਾਨਾ ਅਜੀਤ ਅਖ਼ਬਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਦਾ ਹੈ ਅਤੇ ਹੱਕ ਸੱਚ 'ਤੇ ਡਟ ਕੇ ...
ਖੰਨਾ, 22 ਮਾਰਚ (ਹਰਜਿੰਦਰ ਸਿੰਘ ਲਾਲ)-ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਫਿਰ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਵਿਧਾਨ ਸਭਾ 'ਚ ਸਵਾਲ-ਜਵਾਬ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਉਠਾਇਆ ਸੀ | ਅੱਜ ਉਨ੍ਹਾਂ ਨੇ ਵਿਧਾਨ ਸਭਾ 'ਚ ਇੱਕ ਵਾਰ ਫਿਰ ਖੰਨਾ ...
ਲੁਧਿਆਣਾ, 22 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਨੇ ਝੋਲਾ ਛਾਪ ਡਾਕਟਰ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਦਵਾਈਆਂ ਬਰਾਮਦ ਕੀਤੀਆਂ ਹਨ | ਪੁਲਿਸ ਵਲੋਂ ਇਹ ਕਾਰਵਾਈ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪੁਨੀਤ ਜੁਨੇਜਾ ...
ਡੇਹਲੋਂ, 22 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਇਲਾਕੇ ਦੀ ਬਹੁਪੱਖੀ ਸ਼ਖ਼ਸੀਅਤ ਪਿੰਡ ਗੋਪਾਲਪੁਰ ਵਸਨੀਕ ਐਸਟਰੋ ਕੰਸਲਟੈਂਟ ਪੰਡਿਤ ਰਾਜਵੀਰ ਸ਼ਰਮਾ (44 ਸਾਲ) ਦੀ ਬੇਵਕਤੀ ਮੌਤ 'ਤੇ ਵੱਖ-ਵੱਖ ਸਿਆਸੀ ਆਗੂਆਂ, ਧਾਰਮਿਕ ਤੇ ਸਮਾਜਿਕ ਆਗੂਆਂ ਸਮੇਤ ਇਲਾਕੇ ਦੇ ...
ਪੱਖੋਵਾਲ/ਸਰਾਭਾ, 22 ਮਾਰਚ (ਕਿਰਨਜੀਤ ਕੌਰ ਗਰੇਵਾਲ)-ਗੁਰੁਮਤਿ ਪ੍ਰਚਾਰ ਮਿਸ਼ਨ ਡਾਂਗੋਂ ਵਲੋਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਕੀਤੇ ਜਾ ਰਹੇ ਧਾਰਮਿਕ ਕਾਰਜਾਂ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ...
• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਤਪਰ ਹੈ-ਜਥੇਦਾਰ ਤਲਵੰਡੀ ਰਾਏਕੋਟ, 22 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਧਰਮ ਪ੍ਰਚਾਰ ਕਮੇਟੀ ਵਲੋਂ ਪਿਛਲੇ ਦਿਨੀਂ ਬੱਚਿਆਂ ਦੇ ...
ਜਗਰਾਉਂ/ਹਠੂਰ, 22 ਮਾਰਚ (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਤੇਰ੍ਹਾਂ ਮੰਜ਼ਿਲਾਂ ਪਿੰਡ ਝੋਰੜਾਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੇਖ-ਰੇਖ ਹੇਠ 26 ...
ਲੁਧਿਆਣਾ, 22 ਮਾਰਚ(ਪੁਨੀਤ ਬਾਵਾ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਚਲਾਈ ਸਾਂਝੀ ਮੁਹਿੰਮ ਦੇ ਸਿੱਟੇ ਵਜੋਂ ਗੁਰਦੁਆਰਾ ਹਰਕੀਰਤਗੜ੍ਹ ਸਾਹਿਬ ਲਲਤੋਂ ਕਲਾਂ ਵਿਖੇ ਦੋ ਨਗਰਾਂ ਲਲਤੋਂ ਖੁਰਦ ਅਤੇ ...
ਹੰਬੜਾਂ, 22 ਮਾਰਚ (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਵਿਖੇ 8ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਜਿੱਥੇ ਵਿਦਿਆਰਥੀਆਂ ਨੂੰ ਤੋਹਫ਼ੇ ਭੇਟ ਕੀਤੇ ਉੱਥੇ 8ਵੀਂ ...
ਚੌਂਕੀਮਾਨ, 22 ਮਾਰਚ (ਤੇਜਿੰਦਰ ਸਿੰਘ ਚੱਢਾ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ, ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜਨਮ ਦਿਨ ਮੌਕੇ ਸੀ.ਪੀ.ਆਈ (ਐੱਮ) ਵਲੋਂ ਹੁਸ਼ਿਆਰਪੁਰ ਵਿਖੇ ...
ਲੁਧਿਆਣਾ, 22 ਮਾਰਚ (ਜੁਗਿੰਦਰ ਸਿੰਘ ਅਰੋੜਾ)-ਜਿਸ ਘਰੇਲੂ ਰਸੋਈ ਗੈਸ ਸਿਲੰਡਰ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ, ਉਸ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ | ਗੱਲਬਾਤ ਦੌਰਾਨ ਇਕ ਗੈਸ ਕੰਪਨੀ ਦੇ ...
ਲੁਧਿਆਣਾ, 22 ਮਾਰਚ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਮਾਰਚ ਮਹੀਨਾ ਪੂਰਾ ਹੋਣ ਵਾਲਾ ਹੈ ਪਰ ਅਜੇ ਤਕ ਪੀ. ਆਰ. ਟੀ. ਸੀ. ਦੇ ਠੇਕਾ ...
ਢੰਡਾਰੀ ਕਲਾਂ, 22 ਮਾਰਚ (ਪਰਮਜੀਤ ਸਿੰਘ ਮਠਾੜੂ)-ਮਹਿਜ਼ 15 ਸਾਲ ਪੁਰਾਣੇ ਬਣੇ ਢੰਡਾਰੀ ਕਲਾਂ-ਫੋਕਲ ਪੁਆਇੰਟ ਪੁਲ ਨੂੰ ਜ਼ਰੂਰੀ ਮੁਰੰਮਤ ਲਈ 45 ਦਿਨ ਤੱਕ ਦੋਨੋਂ ਤਰਫ਼ ਤੋਂ ਬੰਦ ਕਰ ਦਿੱਤਾ ਗਿਆ ਹੈ | ਬਿਨਾਂ ਕਿਸੇ ਸੂਚਨਾ ਤੋਂ ਪੁਲ ਨੂੰ ਦੋਨੋਂ ਤਰਫ਼ ਤੋਂ ਬੰਦ ਕਰਨ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX