ਫਤਿਹਾਬਾਦ, 22 ਮਾਰਚ (ਹਰਬੰਸ ਸਿੰਘ ਮੰਡੇਰ)- ਹਿਸਾਰ ਡਿਵੀਜਨ ਦੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਬੀਰ ਸਿੰਘ ਨੇ ਕਿਹਾ ਕਿ ਖੇਡਾਂ ਵਿਚ ਭਾਗ ਲੈਣ ਨਾਲ ਵਿਦਿਆਰਥੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜਬੂਤ ਹੁੰਦੇ ਹਨ ਅਤੇ ਅੱਜ ਖੇਡਾਂ ਦੇ ਖੇਤਰ 'ਚ ਵੀ ਕਰੀਅਰ ਦੇ ਅਥਾਹ ਮੌਕੇ ਹਨ | ਦੇਸ਼ ਦਾ ਨਾਂਅ ਰੌਸਨ ਕਰਨ ਦੇ ਨਾਲ-ਨਾਲ ਇਕ ਸਫਲ ਖਿਡਾਰੀ ਨੌਕਰੀ ਦੇ ਖੇਤਰ 'ਚ ਵੀ ਸਰਗਰਮ ਹੋ ਕੇ ਆਪਣੇ ਵਿਭਾਗ ਦਾ ਨਾਂਅ ਰੌਸ਼ਨ ਕਰਦਾ ਹੈ | ਉਹ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭੋਡੀਆ ਖੇੜਾ ਸਟੇਡੀਅਮ ਵਿਖੇ ਖੇਡ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਮਹਿਲਾ ਖੇਡ ਮੁਕਾਬਲੇ ਦੇ ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰਨਾਂ ਨੂੰ ਸੰਬੋਧਨ ਕਰ ਰਹੇ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਖੇਡ ਅਫਸਰ ਸਤਵਿੰਦਰ ਕੌਰ ਗਿੱਲ ਨੇ ਕੀਤੀ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਸਤਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਾਂ 'ਚ ਭਾਗ ਲੈਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਖੁਸ਼ਹਾਲ ਜੀਵਨ ਜਿਊਣ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਤੰਦਰੁਸਤ ਜੀਵਨ ਲਈ ਖੇਡਾਂ ਵੀ ਬਹੁਤ ਜ਼ਰੂਰੀ ਹਨ | ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜਰੂਰੀ ਹਨ | ਇਸ ਮੌਕੇ ਜਿਲ੍ਹਾ ਖੇਡ ਅਫਸਰ ਸਤਵਿੰਦਰ ਕੌਰ ਗਿੱਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਫ਼ਤਿਹਾਬਾਦ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਤਿੰਨ ਮਹਿਲਾ ਖਿਡਾਰਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼, ਸੂਬੇ ਅਤੇ ਜਿਲ੍ਹੇ ਦਾ ਨਾਂਅ ਰੌਸਨ ਕੀਤਾ ਹੈ | ਕੁਸ਼ਤੀ 'ਚ ਦੌਲਤਪੁਰ ਵਾਸੀ ਵਰਸਾ ਪੁਤਰੀ ਕਿ੍ਸਨਾ ਨੇ ਹੰਗਰੀ 'ਚ ਹੋਈ ਰੈਸਲਿੰਗ ਕੈਡੇਟ ਵਿਸਵ ਚੈਂਪੀਅਨਸਿਪ 'ਚ ਤੀਜਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਅਥਲੈਟਿਕਸ ਖਿਡਾਰਨ ਪੂਜਾ ਪੁੱਤਰੀ ਸੁਭਾਸ ਵਾਸੀ ਪਿੰਡ ਬੈਜਲਪੁਰ ਨੇ ਕੀਨੀਆ ਵਿਖੇ ਹੋਈ ਵਿਸਵ ਅਥਲੈਟਿਕਸ ਚੈਂਪੀਅਨਸਿਪ ਵਿਚ ਭਾਗ ਲਿਆ, ਜਦਕਿ ਤਾਈਕਵਾਂਡੋ ਖਿਡਾਰਨ ਟੀਨਾ ਪੁੱਤਰੀ ਬਾਲਕਿ੍ਸਨ ਵਾਸੀ ਪਿੰਡ ਰੱਤਾਖੇੜਾ ਨੇ ਬੁਲਗਾਰੀਆ ਵਿਖੇ ਹੋਈ ਵਿਸ਼ਵ ਤਾਈਕਵਾਂਡੋ ਚੈਂਪੀਅਨਸਿਪ 'ਚ ਭਾਗ ਲਿਆ | ਇਸ ਤੋਂ ਇਲਾਵਾ ਸਾਈਕਲਿੰਗ, ਵਾਲੀਬਾਲ, ਕੁਸਤੀ, ਅਥਲੈਟਿਕਸ ਅਤੇ ਹਾਕੀ ਵਰਗੀਆਂ ਖੇਡਾਂ 'ਚ 25 ਮਹਿਲਾ ਖਿਡਾਰਨਾਂ ਨੇ ਰਾਸਟਰੀ ਪੱਧਰ 'ਤੇ ਤਗਮੇ ਜਿੱਤੇ ਹਨ | ਡਿਪਟੀ ਡਾਇਰੈਕਟਰ ਸਤਬੀਰ ਸਿੰਘ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਡਿਪਟੀ ਸੁਪਰਡੈਂਟ ਹਿਸਾਰ ਜਸਰਾਮ, ਡਿਪਟੀ ਸੁਪਰਡੈਂਟ ਸਰਵਣ ਗੋਦਾਰਾ, ਅਥਲੈਟਿਕਸ ਇੰਸਟ੍ਰਕਟਰ ਸੁੰਦਰ ਲਾਲ, ਕਬੱਡੀ ਇੰਸਟ੍ਰਕਟਰ ਸੁਰੇਸ ਕੁਮਾਰ, ਹਾਕੀ ਇੰਸਟ੍ਰਕਟਰ ਰਾਜਬਾਲਾ, ਵਿਜੇਂਦਰ ਸਹਾਰਨ, ਫੁੱਟਬਾਲ ਇੰਸਟ੍ਰਕਟਰ ਜਸਮੇਰ, ਕੇ ਰੈਸਲਿੰਗ ਇੰਸਟ੍ਰਕਟਰ ਅਨਿਲ, ਲਿਪਿਕਾ ਰੇਨੂੰ ਗਿੱਲ ਆਦਿ ਹਾਜਰ ਸਨ | ਮਹਿਲਾ ਖੇਡ ਮੁਕਾਬਲੇ 'ਚ ਜਿਮਨਾਸਟਿਕ ਖੇਡ ਦੌਰਾਨ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸਨ ਕੀਤਾ | ਇਸ ਮੁਕਾਬਲੇ 'ਚ ਮਿੰਨੀ ਸਕੱਤਰੇਤ ਨੇੜੇ ਡੀਪੀਆਰਸੀ ਹਾਲ 'ਚ ਚੱਲ ਰਹੀ ਵਿਨੀਤ ਦੁਹਾਨ ਦੀ ਜਿਮਨਾਸਟਿਕ ਨਰਸਰੀ ਦੇ ਖਿਡਾਰੀਆਂ ਨੇ ਪਹਿਲਾ, ਸੇਂਟ ਜੇਵੀਅਰ ਸਕੂਲ ਦੀ ਟੀਮ ਨੇ ਦੂਸਰਾ ਅਤੇ ਦ ਓਲਿਵ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ |
ਯਮੁਨਾਨਗਰ, 22 ਮਾਰਚ (ਗੁਰਦਿਆਲ ਸਿੰਘ ਨਿਮਰ)- ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਦੀ ਐਨ.ਐੱਸ.ਐੱਸ. ਯੂਨਿਟ-1 ਤੇ 2 ਅਤੇ ਇਕ ਸੋਚ ਨਵੀਂ ਸੋਚ ਸੰਸਥਾ ਦੇ ਸਾਂਝੇ ਉਪਰਾਲੇ ਹੇਠ ਕਾਲਜ ਪਿ੍ੰ. ਡਾ. ਮੀਨੂੰ ਜੈਨ ਤੇ ਐਨ. ਐੱਸ. ਐੱਸ. ਇੰਚਾਰਜ ਡਾ. ਮੋਨਿਕਾ ਅਤੇ ਡਾ. ਨਿਤਾਸ਼ਾ ਨੇ ਇਸ ...
ਕਾਲਾਂਵਾਲੀ/ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੋੜੀ ਤੋਂ ਇਕ ਵਿਅਕਤੀ ਨੂੰ 3 ਕਿੱਲੋ 280 ਗ੍ਰਾਮ ਪੋਸਤ ਦੇ ਬੂਟਿਆਂ ਸਮੇਤ ਕਾਬੂ ਕੀਤਾ ਹੈ | ਥਾਣਾ ਰੋੜੀ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਅਹਿਮ ਸੂਚਨਾ ਮਿਲੀ ਸੀ ਕਿ ਪਿੰਡ ...
ਗੂਹਲਾ ਚੀਕਾ/ ਕੈਥਲ 22 ਮਾਰਚ (ਓ.ਪੀ. ਸੈਣੀ)-ਜੁਰਮ ਅਤੇ ਅਪਰਾਧੀਆਂ 'ਤੇ ਤਿੱਖੀ ਨਜ਼ਰ ਰੱਖਦਿਆਂ ਕੈਥਲ ਪੁਲਿਸ ਵਲੋਂ ਲਗਾਤਾਰ ਅਪਰਾਧੀਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਇਸੇ ਕੜੀ ਵਿਚ ਪੁਲਿਸ ਸੁਪਰਡੈਂਟ ਮਕਸੂਦ ਅਹਿਮਦ ਦੀ ਸੁਚੱਜੀ ਅਗਵਾਈ ਵਿਚ ਸੀਆਈਏ-1 ਪੁਲਿਸ ...
ਪਿਹੋਵਾ, 22 ਮਾਰਚ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਭਾਰਤੀ ਯੂਥ ਕਾਂਗਰਸ ਦੇ ਕੌਮੀ ਕਨਵੀਨਰ ਹਰਮਨਦੀਪ ਸਿੰਘ ਵਿਰਕ ਨੇ ਕਿਹਾ ਕਿ ਬਾਰਿਸ਼ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ | ਵਿਰਕ ਕਾਂਗਰਸ ਦੀ ਹੱਥ ਨਾਲ ਹੱਥ ...
ਯਮੁਨਾਨਗਰ, 22 ਮਾਰਚ (ਗੁਰਦਿਆਲ ਸਿੰਘ ਨਿਮਰ)- ਈਕੋ ਕਲੱਬ ਅਤੇ ਦਿ ਡਾਈਸ-ਐਸ. ਡੀ. ਜੀ. ਲੈਬ, ਆਈ. ਕਿਊ. ਏ. ਸੀ. ਸੈੱਲ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ, ਆਈ. ਕਿਊ. ਏ. ਸੀ. ਗੁਰੂ ਨਾਨਕ ਖ਼ਾਲਸਾ ਕਾਲਜ, ਕਰਨਾਲ ਦੇ ਸਹਿਯੋਗ ਨਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਗਿਆ | ...
ਸ਼ਾਹਬਾਦ ਮਾਰਕੰਡਾ, 22 ਮਾਰਚ (ਅਵਤਾਰ ਸਿੰਘ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿਚ ਪਾਣੀ ਦੀ ਕਮੀ ਅਤੇ ਉਪਲਬਧ ਪਾਣੀ ਦੀ ਸਹੀ ਵਰਤੋਂ ਨੂੰ ਯਕੀਨੀ ਕਰਨ ਲਈ ਸਰਕਾਰ ਸੂਖਮ ਸਿੰਚਾਈ ਅਪਨਾਉਣ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ...
ਯਮੁਨਾਨਗਰ, 22 ਮਾਰਚ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੇ ਉੱਦਮੀ ਵਿਕਾਸ ਕਲੱਬ ਵਲੋਂ 'ਇਨਸਾਈਡ ਸਟੋਰੀ ਆਫ਼ ਬਿਜ਼ਨਸ' ਮੁਕਾਬਲਾ ਕਰਵਾਇਆ ਗਿਆ | ਕਲੱਬ ਦੇ ਇੰਚਾਰਜ ਪ੍ਰੋ. ਪ੍ਰਵੀਨ ਖੁਰਾਣਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਤਿੰਨ ...
ਯਮੁਨਾਨਗਰ, 22 ਮਾਰਚ (ਗੁਰਦਿਆਲ ਸਿੰਘ ਨਿਮਰ)- ਵਿਸ਼ਵ ਜਲ ਸੰਭਾਲ ਦਿਵਸ ਮੌਕੇ ਹਿੰਦੂ ਗਰਲਜ਼ ਕਾਲਜ ਜਗਾਧਰੀ ਵਿਖੇ ਵਿਗਿਆਨ ਵਿਭਾਗ ਵਲੋਂ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ ਗਿਆ | ਪਿ੍ੰ. ਮੋਨਿਕਾ ਖੁਰਾਣਾ ਨੇ ਪਾਣੀ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ...
ਰਤੀਆ, 22 ਮਾਰਚ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਵਿਸ਼ਵ ਕਵਿਤਾ ਦਿਵਸ ਨੂੰ ਸਮਰਪਿਤ 1 ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਜੈਨਕੋ ਪੰਜਾਬ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ (ਜਰਗ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ...
ਕਾਲਾਂਵਾਲੀ/ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਧਰਮਪੁਰਾ ਵਾਸੀ ਇੱਕ ਵਿਅਕਤੀ ਨੇ ਚੋਣ ਰਜਿੰਸ਼ ਕਾਰਨ ਉਸ ਦੀ ਕੁੱਟਮਾਰ ਕਰਨ ਅਤੇ 25 ਹਜ਼ਾਰ ਰੁਪਏ ਖੋਹਣ ਦੇ ਇਲਜ਼ਾਮ ਲਾ ਕੇ ਕਾਲਾਂਵਾਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ | ਪੁਲੀਸ ਨੂੰ ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)-ਵਿਦਿਆਰਥੀਆਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਰਜਿਸਟਾਰ ਡਾ. ਰਾਜੇਸ਼ ਕੁਮਾਰ ਬਾਂਸਲ ਨੂੰ ਮੰਗ ਪੱਤਰ ਦਿੱਤਾ | ਰਜਿਸਟਾਰ ਵਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਲਦ ਦੂਰ ਕੀਤੇ ...
ਕਾਲਾਂਵਾਲੀ/ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਿੰਘਪੁਰਾ ਦੀ ਪੰਚਾਇਤੀ ਜ਼ਮੀਨ ਦੇ ਪੈਸੇ ਸਰਕਾਰੀ ਖਾਤੇ ਵਿਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਵਿਚ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਹੈ | ਇਸ ਮਾਮਲੇ ਵਿਚ ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- 'ਹੱਥ ਨਾਲ ਹੱਥ ਜੋੜੋ' ਮੁਹਿੰਮ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਜ਼ਿਲ੍ਹਾ ਕੋ-ਆਰਡੀਨੇਟਰ ਡਾ. ਸੁਭਾਸ਼ ਜੋਧਪੁਰੀਆ ਨੇ ਕਿਹਾ ਹੈ ਕਿ ਜੇ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਰਾਜਸਥਾਨ ਦੀ ਤਰ੍ਹਾਂ ਰਸੋਈ ਗੈਸ ਸਿਲੈਂਡਰ 5 ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- 'ਹੱਥ ਨਾਲ ਹੱਥ ਜੋੜੋ' ਮੁਹਿੰਮ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਜ਼ਿਲ੍ਹਾ ਕੋ-ਆਰਡੀਨੇਟਰ ਡਾ. ਸੁਭਾਸ਼ ਜੋਧਪੁਰੀਆ ਨੇ ਕਿਹਾ ਹੈ ਕਿ ਜੇ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਰਾਜਸਥਾਨ ਦੀ ਤਰ੍ਹਾਂ ਰਸੋਈ ਗੈਸ ਸਿਲੈਂਡਰ 5 ...
ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਬਣੀ 'ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਜਾਗਰੂਕਮਾ ਰੈਲੀ ਵਿੱਚ ਮਹਿਲਾਵਾਂ ਨੇ ਵੱਡੇ ਪੱਧਰ 'ਤੇ ...
ਝਬਾਲ, 22 ਮਾਰਚ (ਸੁਖਦੇਵ ਸਿੰਘ)-ਪੱਕਣ 'ਤੇ ਆਈ ਕਣਕ ਦੀ ਫ਼ਸਲ ਬੇਮੌਸਮੇ ਮੀਂਹ, ਹਨੇਰੀ ਕਾਰਨ ਜ਼ਮੀਨ 'ਤੇ ਵਿਛ ਜਾਣ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ | ਕਿਸਾਨ ਆਗੂ ਦਲਜੀਤ ਸਿੰਘ ਐਮਾ, ਸ਼ਰਨਜੀਤ ਸਿੰਘ ਭੋਜੀਆ ਤੇ ਅਮਰਬੀਰ ਸਿੰਘ ਨੇ ਦੱਸਿਆ ਕਿ ਪੱਕਣ 'ਤੇ ਆਈ ਕਣਕ ...
ਕਰਨਾਲ, 22 ਮਾਰਚ (ਗੁਰਮੀਤ ਸਿੰਘ ਸੱਗੂ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਰੱਖਿਆ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ...
ਤਰਨ ਤਾਰਨ, 22 ਮਾਰਚ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਝਬਾਲ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ...
ਤਰਨ ਤਾਰਨ, 22 ਮਾਰਚ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਰਨਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਗੱਲਬਾਤ ਦੌਰਾਨ ਦੱਸਿਆ ਕੇ ਪੰਜਾਬ ਤੇ ਕੇਂਦਰ ਸਰਕਾਰ ਵਲੋਂ 2024 ਦੀ ਪਾਰਲੀਮੈਂਟ ਦੀਆਂ ਚੋਣਾਂ ਨੂੰ ...
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ ਵਿਚ ਭਿ੍ਸ਼ਟਾਚਾਰ ਦੇ ਅਸਲ ਸਾਜਿਸ਼ਘਾੜੇ ਅਰਵਿੰਦ ਕੇਜਰੀਵਾਲ ਦੇ ਅਸਤੀਫੇ ...
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ ਵਿਚ ਭਿ੍ਸ਼ਟਾਚਾਰ ਦੇ ਅਸਲ ਸਾਜਿਸ਼ਘਾੜੇ ਅਰਵਿੰਦ ਕੇਜਰੀਵਾਲ ਦੇ ਅਸਤੀਫੇ ...
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਕੌਮੀ ਜਨਰਲ ਸਕੱਤਰ ਗੁਣਜੀਤ ਸਿੰਘ ਬਖਸ਼ੀ ਨੇ ਪੰਜਾਬ ਦੇ ਲੋਕਾਂ ਨੂੰ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ | ...
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਕੌਮੀ ਜਨਰਲ ਸਕੱਤਰ ਗੁਣਜੀਤ ਸਿੰਘ ਬਖਸ਼ੀ ਨੇ ਪੰਜਾਬ ਦੇ ਲੋਕਾਂ ਨੂੰ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ | ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)-ਕਨਵਰਜਨ ਅਤੇ ਪਾਰਕਿੰਗ ਚਾਰਜ ਦੇ ਮਾਮਲੇ ਪ੍ਰਤੀ ਨਗਰ ਨਿਗਮ ਨੇ ਚਾਂਦਨੀ ਚੌਕ ਦੇ ਤਕਰੀਬਨ 2 ਹਜ਼ਾਰ ਦੁਕਾਨਦਾਰਾਂ ਨੂੰ ਨੋਟਿਸ ਭੇਜਿਆ ਹੈ, ਜਿਸ ਕਰਕੇ ਦੁਕਾਨਦਾਰ ਕਾਫ਼ੀ ਪੇ੍ਰਸ਼ਾਨ ਨਜ਼ਰ ਆ ਰਹੇ ਹਨ | ਇਸ ਮਾਮਲੇ ਪ੍ਰਤੀ ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈੱਡਰੇਸ਼ਨ ਵਲੋਂ ਜੰਤਰ ਮੰਤਰ ਵਿਖੇ ਦੇਸ਼ ਭਰ ਦੇ ਡੀਪੂ ਹੋਲਡਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ | ਇਸ ਧਰਨੇ ਪ੍ਰਦਰਸ਼ਨ ਵਿਚ ਵੱਖ-ਵੱਖ ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈੱਡਰੇਸ਼ਨ ਵਲੋਂ ਜੰਤਰ ਮੰਤਰ ਵਿਖੇ ਦੇਸ਼ ਭਰ ਦੇ ਡੀਪੂ ਹੋਲਡਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ | ਇਸ ਧਰਨੇ ਪ੍ਰਦਰਸ਼ਨ ਵਿਚ ਵੱਖ-ਵੱਖ ...
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਦਿੱਲੀ ਦੇ ਖਜ਼ਾਨਾ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ 78,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ | ਬਜਟ ਵਿਚ ਯਮੁਨਾ ਦੀ ਸਫਾਈ, ਕੂੜੇ ਦੇ ਪਹਾੜਾਂ ਤੋਂ ਮੁਕਤੀ, ਨਵੀਆ ਇਲੈਕਟਿ੍ਕ ਬੱਸਾਂ, ਨਵੇਂ ਫਲਾਈਓਵਰ ਸਮੇਤ ਹੋਰ ਵੱਡੇ ਐਲਾਨ ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਇਕ ਬੁੱਕ ਬੈਂਕ ਖੋਲਿ੍ਹਆ ਹੈ, ਜਿਸ ਦੀ ਸ਼ੁਰੂਆਤ ਆਊਟਰ ਜ਼ਿਲੇ੍ਹ ਤੋਂ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਲਈ ਕਿਤਾਬਾਂ ਦੇ ਕੇ ਉਨ੍ਹਾਂ ਦੀ ਮਦਦ ਕਰਨਾ ਹੈ, ਕਿਉਂਕਿ ...
ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)-ਨਰਾਤਿਆਂ ਨੂੰ ਲੈ ਕੇ ਦਿੱਲੀ ਵਿਚ ਮੰਦਰਾਂ ਨੂੰ ਸਜਾਇਆ ਗਿਆ ਹੈ | ਇਨ੍ਹਾਂ ਨੂੰ ਸਜਾਉਣ ਦੇ ਲਈ ਦੇਸੀ ਤੇ ਵਿਦੇਸ਼ੀ ਰੰਗ ਬਰੰਗੇ ਫੁੱਲ ਲਗਾਏ ਗਏ ਹਨ | ਇਸ ਦੇ ਨਾਲ ਹੀ ਰੰਗੀਨ ਬਿਜਲੀ ਦੀਆਂ ਲਾਈਟਾਂ ਵੀ ਲਗਾਈਆਂ ਗਈਆਂ ਹਨ | ...
ਜਲੰਧਰ, 22 ਮਾਰਚ (ਸ਼ਿਵ) - ਇਕ ਪੈਲੇਸ ਵਲੋਂ ਕੀਤੀ ਗਈ ਕੁਝ ਉਸਾਰੀ ਨੂੰ ਗ਼ਲਤ ਦੱਸ ਕੇ ਡਰਾ ਕੇ ਵਸੂਲੀ ਕਰਨ ਦਾ ਮਾਮਲਾ ਅੱਜ ਸਿਆਸੀ ਪਾਰਟੀ ਦੇ ਇਕ ਕਥਿਤ ਆਗੂ ਨੂੰ ਭਾਰਾ ਪਿਆ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਵਿਚ ਨਿਗਮ ਦੇ ਬਿਲਡਿੰਗ ਵਿਭਾਗ ਦਾ ਇਕ ਅਫ਼ਸਰ ਵੀ ...
ਜਲੰਧਰ, 22 ਮਾਰਚ (ਚੰਦੀਪ ਭੱਲਾ) - ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਜ਼ਿਲ੍ਹੇ 'ਚ ਚੱਲ ਰਹੇ ਓਟ ਕਲੀਨਿਕਾਂ, ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਸੰਬੰਧਿਤ ਅਧਿਕਾਰੀਆਂ ਨੂੰ ਪ੍ਰਾਈਵੇਟ ਨਸ਼ਾ ...
ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਵਿਖੇ ਵਿਸ਼ਵ ਡਾਊਨ ਸਿੰਡਰੋਮ ਦਿਵਸ ਮਨਾਇਆ ਗਿਆ¢ ਇਸ ਮੌਕੇ ਚਾਨਨ ਐਸੋਸੀਏਸ਼ਨ ਅਤੇ ਡਾਊਨ ਸਿੰਡਰੋਮ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅਨੰਦ ਦੇ ਉਪਰਾਲੇ ...
ਸ਼ਿਵ ਸ਼ਰਮਾ ਜਲੰਧਰ, 22 ਮਾਰਚ - ਨਗਰ ਨਿਗਮ ਦਾ 440 ਟਿਊਬਵੈੱਲਾਂ ਦੇ ਬਹੁ-ਚਰਚਿਤ ਸੰਭਾਲ ਦੇ ਮਹਿੰਗੇ 7 ਕਰੋੜ ਦੇ ਟੈਂਡਰ ਘੋਟਾਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪਹਿਲਾਂ ਹੀ ਸੈਂਕੜੇ ਟਿਊਬਵੈੱਲਾਂ ਦੀ ਸੰਭਾਲ ਦਾ ਕੰਮ ਕਰਦੇ ਠੇਕੇਦਾਰ ਸੁਧੀਰ ਕੁਮਾਰ ਦੀ ਕੰਪਨੀ ...
ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ) - 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਪੀ.ਏ. ਅਮਰਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਹਰਬੰਸ ਕੌਰ ਪਤਨੀ ਜੰਗ ਬਹਾਦਰ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ...
ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ) - 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਪੀ.ਏ. ਅਮਰਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਹਰਬੰਸ ਕੌਰ ਪਤਨੀ ਜੰਗ ਬਹਾਦਰ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ...
ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਆਮ ਜਨਤਾ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਅਤੇ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਡੀ.ਸੀ.ਪੀ. ਜਾਂਚ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਏ.ਡੀ.ਸੀ.ਪੀ (ਸਿਟੀ-2) ਅਦਿੱਤਿਆ ਅਤੇ ਏ.ਸੀ.ਪੀ. ਕੇਂਦਰੀ ਨਿਰਮਲ ...
ਜਲੰਧਰ, 22 ਮਾਰਚ (ਸ਼ੈਲੀ) - ਚੇਤਰ ਮਹੀਨੇ 'ਚ ਆਉਣ ਵਾਲੇ ਮਾਂ ਦੁਰਗਾ ਦੇ ਨਰਾਤੇ ਅੱਜ ਤੋਂ ਸ਼ੁਰੂ ਹੋ ਗਏ ਹਨ | ਨਰਾਤਿਆਂ ਦੌਰਾਨ ਭਗਤਾਂ ਵਲੋਂ ਮਾਂ ਦੁਰਗਾ ਦੇ ਨੌ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ | ਇਸ ਦੌਰਾਨ ਸਵੇਰੇ ਹੀ ਲੋਕ ਮੰਦਰਾਂ 'ਚ ਜਾ ਕੇ ਮੱਥਾ ਟੇਕਦੇ ਹਨ | ...
ਜਲੰਧਰ, 22 ਮਾਰਚ (ਸ਼ਿਵ) - ਸ਼ਹਿਰ ਵਿਚ ਸੀਵਰੇਜ ਜਾਮ ਦੀਆਂ ਲਗਾਤਾਰ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਨਿਗਮ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਬਾਹਰਲੇ ਪਾਸੇ ਨਾਜਾਇਜ਼ ਕਾਲੋਨੀਆਂ ਦੇ ...
ਜਲੰਧਰ, 22 ਮਾਰਚ (ਸ਼ਿਵ) - ਸ਼ਹਿਰ ਵਿਚ ਸੀਵਰੇਜ ਜਾਮ ਦੀਆਂ ਲਗਾਤਾਰ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਨਿਗਮ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਬਾਹਰਲੇ ਪਾਸੇ ਨਾਜਾਇਜ਼ ਕਾਲੋਨੀਆਂ ਦੇ ...
ਜਲੰਧਰ, 22 ਮਾਰਚ (ਪਵਨ ਖਰਬੰਦਾ) - ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਸਾਈਕਾਲਜੀ ਵਿਭਾਗ ਵਲੋਂ ਤੀਜੇ ਸਾਈਕਾਲਜੀ ਮੇਲੇ ਦਾ ਉਦਘਾਟਨ ਕੀਤਾ ਗਿਆ | ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਸਾਈਕਾਲਜੀ ਮੇਲੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਰਾਹੀਂ ...
ਜਲੰਧਰ, 22 ਮਾਰਚ (ਜਸਪਾਲ ਸਿੰਘ) - ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਲੁਧਿਆਣਾ ਵਿਖੇ ਕਰਵਾਏ ਗਏ 8ਵੇਂ ਗੁਰਬੀਰ ਸਿੰਘ ਸਰਨਾ ਅੰਤਰ-ਕਾਲਜ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾਂਅ ਰÏਸ਼ਨ ਕੀਤਾ ਹੈ¢ 28 ...
ਜਲੰਧਰ, 22 ਮਾਰਚ (ਜਸਪਾਲ ਸਿੰਘ) - ਡੀਏਵੀ ਕਾਲਜ ਜਲੰਧਰ ਦੀ ਵਿਦਿਆਰਥਣ ਅੰਜਲਾ ਅਰੋੜਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ. ਐਸ. ਸੀ. ਗਣਿਤ ਸਮੈਸਟਰ-1 ਦੇ ਨਤੀਜੇ ਵਿੱਚ 500 ਵਿਚੋਂ 453 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ...
ਜਲੰਧਰ, 22 ਮਾਰਚ (ਜਸਪਾਲ ਸਿੰਘ) - ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਲੁਧਿਆਣਾ ਵਿਖੇ ਕਰਵਾਏ ਗਏ 8ਵੇਂ ਗੁਰਬੀਰ ਸਿੰਘ ਸਰਨਾ ਅੰਤਰ-ਕਾਲਜ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾਂਅ ਰÏਸ਼ਨ ਕੀਤਾ ਹੈ¢ 28 ...
ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ) - ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਕਠਪੁਤਲੀ ਸਰਕਾਰ ਵਲੋਂ ਅਣ ਐਲਾਨੀ ਐਮਰਜੈਂਸੀ ਲਗਾ ਕੇ ਬੇਕਸੂਰ ਅੰਮਿ੍ਤਧਾਰੀ ਸਿੱਖ ਨÏਜਵਾਨਾਂ ਖਿਲਾਫ਼ ਸਿਰਫ਼ ਸ਼ੱਕ ਦੇ ਅਧਾਰ 'ਤੇ ਗ਼ੈਰ ਸਵਿਧਾਨਕ ਤਰੀਕੇ ਵਰਤਣ ਅਤੇ ਉਨ੍ਹਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX