ਤਾਜਾ ਖ਼ਬਰਾਂ


'ਬਹੁਤ ਗੰਭੀਰ' ਚੱਕਰਵਾਤ ਬਿਪਰਜੋਏ ਅਗਲੇ 24 ਘੰਟਿਆਂ ਵਿਚ ਹੋਵੇਗਾ ਤੇਜ਼ -ਮੌਸਮ ਵਿਭਾਗ
. . .  16 minutes ago
ਸੂਰਤ, 10 ਜੂਨ -ਭਾਰਤੀ ਮੌਸਮ ਵਿਭਾਗ ਅਨੁਸਾਰ 'ਬਹੁਤ ਗੰਭੀਰ' ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਅਗਲੇ 24 ਘੰਟਿਆਂ ਵਿਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਇਹ ਉੱਤਰ-ਉੱਤਰ-ਪੂਰਬ ਵੱਲ...
ਡੈਨੀਅਲ ਸਮਿੱਥ ਨੇ ਨਵੇਂ ਮੰਤਰੀ ਮੰਡਲ ਨੂੰ ਚੁਕਾਈ ਸਹੁੰ, ਵੰਡੇ ਮਹਿਕਮੇ
. . .  20 minutes ago
ਕੈਲਗਰੀ, 10 ਜੂਨ (ਜਸਜੀਤ ਸਿੰਘ ਧਾਮੀ)-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅੱਜ ਆਪਣੇ ਮੰਡਲ ਵਿਚ 24 ਮੰਤਰੀਆਂ ਨੂੰ ਸਹੁੰ ਚੁਕਾ ਕੇ ਨਵੀਂ ਸਰਕਾਰ ਦੀ ਸੁਰੂਆਤ ਕਰ ਦਿੱਤੀ ਹੈ। ਨਵੇਂ ਮੰਤਰੀ ਮੰਡਲ ਵਿਚ ਜ਼ਿਆਦਾਤਰ ਸਥਾਪਤ ਸਿਆਸਤਦਾਨ ਅਤੇ ਪੁਰਾਣੇ ਮੰਤਰੀ ਸ਼ਾਮਿਲ ਕੀਤੇ ਗਏ...
ਲੁੱਟ ਦੀ ਵਾਰਦਾਤ 'ਚ ਆਰ.ਐਮ.ਪੀ. ਡਾਕਟਰ ਦਾ ਕਤਲ
. . .  29 minutes ago
ਮਲੋਟ, 10 ਜੂਨ (ਪਾਟਿਲ/ਅਜਮੇਰ ਸਿੰਘ ਬਰਾੜ)-ਮਲੋਟ ਲਾਗਲੇ ਪਿੰਡ ਬੁਰਜਾ ਸਿਧਵਾਂ ਵਿਚ ਬੀਤੀ ਸ਼ੁਕਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਲੁਟੇਰਿਆ ਵਲੋਂ ਲੁੱਟ ਦੀ ਵਾਰਦਾਤ ਦੌਰਾਨ ਇਕ ਆਰ.ਐਮ.ਪੀ. ਡਾਕਟਰ ਦਾ ਤੇਜ਼ਧਾਰ...
ਬੀ.ਐੱਸ.ਐੱਫ ਤੇ ਲੋਪੋਕੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਚ ਕਰੋੜਾਂ ਦੀ ਹੈਰੋਇਨ ਬਰਾਮਦ
. . .  about 1 hour ago
ਚੋਗਾਵਾਂ, 10 ਜੂਨ (ਗੁਰਵਿੰਦਰ ਸਿੰਘ ਕਲਸੀ)-ਅੱਜ ਤੜਕਸਾਰ ਗੁਆਂਢੀ ਮੁਲਕ ਪਾਕਿਸਤਾਨ ਤੋਂ ਰਾਣੀਆ ਬੀ.ਓ.ਪੀ. ਆਏ ਡਰੋਨ ਦੀ ਹਲਚਲ ਸੁਣਾਈ ਦਿੱਤੀ।ਬੀ.ਐੱਸ.ਐੱਫ. ਅਤੇ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸੋਹੀ ਨੇ ਟੀਮਾਂ ਬਣਾਕੇ ਤਲਾਸ਼ੀ ਅਭਿਆਨ...
"ਸਟੀਕ ਨਹੀਂ": ਕਿਊਬਾ ਵਿਚ ਚੀਨ ਦੇ ਜਾਸੂਸੀ ਸਟੇਸ਼ਨ ਬਾਰੇ ਰਿਪੋਰਟਾਂ 'ਤੇ ਪੈਂਟਾਗਨ
. . .  about 1 hour ago
ਵਾਸ਼ਿੰਗਟਨ, 10 ਜੂਨ -ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੈਂਟਾਗਨ ਨੇ ਚੀਨ ਅਤੇ ਕਿਊਬਾ ਦਰਮਿਆਨ ਇੱਕ ਗੁਪਤ ਸਮਝੌਤਾ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜੋ ਬੀਜਿੰਗ ਨੂੰ ਸੰਯੁਕਤ ਰਾਜ ਤੋਂ 160 ਕਿਲੋਮੀਟਰ...
ਪੱਛਮੀ ਬੰਗਾਲ:ਕਾਂਗਰਸ ਵਲੋਂ ਪੰਚਾਇਤੀ ਚੋਣਾਂ ਦੌਰਾਨ ਸੂਬੇ 'ਚ ਕੇਂਦਰੀ ਬਲਾਂ ਦਾ ਪ੍ਰਬੰਧ ਕਰਨ ਦੀ ਰਾਜਪਾਲ ਨੂੰ ਅਪੀਲ
. . .  about 1 hour ago
ਕੋਲਕਾਤਾ, 10 ਜੂਨ-ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਦੌਰਾਨ ਕੇਂਦਰੀ ਬਲਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਤਾਂ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਚੇਤ ਸੰਮਤ 555

ਜਲੰਧਰ

ਮੀਂਹ ਕਰਕੇ ਰੁਕ ਗਿਆ ਸ਼ਹਿਰ 'ਚ ਸੜਕਾਂ ਬਣਾਉਣ ਦਾ ਕੰਮ

ਜਲੰਧਰ, 22 ਮਾਰਚ (ਸ਼ਿਵ)- ਬੇਮੌਸਮੀ ਮੀਂਹ ਕਰਕੇ ਸ਼ਹਿਰ 'ਚ ਸੜਕਾਂ ਬਣਾਉਣ ਦਾ ਕੰਮ ਰੁਕ ਗਿਆ ਹੈ ਜਿਸ ਕਰ ਕੇ ਸੜਕਾਂ ਬਣਾਉਣ ਦਾ ਕੰਮ ਅਪ੍ਰੈਲ ਮਹੀਨੇ ਵਿਚ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸ਼ਹਿਰ ਵਿਚ 30 ਤੋਂ 35 ਦੇ ਕਰੀਬ ਜਿਹੜੀਆਂ ਸੜਕਾਂ ਹਨ, ਉਨ੍ਹਾਂ ਨੂੰ ਬਣਾਉਣ ਦਾ ਕੰਮ ਸਰਦੀਆਂ ਤੋਂ ਪਹਿਲਾਂ ਹੀ ਰੁਕ ਗਿਆ ਸੀ ਤੇ ਸਰਦੀਆਂ ਤੋਂ ਬਾਅਦ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ | ਨਿਗਮ ਵੱਲੋਂ ਸੜਕਾਂ ਠੀਕ ਕਰਨ ਦਾ ਕੰਮ ਸ਼ੁਰੂ ਹੋਣਾ ਸੀ ਪਰ ਬੀਤੇ ਦਿਨੀਂ ਮੀਂਹ ਪੈਣ ਕਰਕੇ ਲੁੱਕ ਬਜਰੀ ਵਾਲੀਆਂ ਸੜਕਾਂ ਦਾ ਕੰਮ ਰੁਕ ਗਿਆ ਹੈ ਤੇ ਅਜੇ ਆਉਣ ਵਾਲੇ ਦਿਨਾਂ ਵਿਚ ਫਿਰ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਲੁੱਕ ਬਜਰੀ ਦੀਆਂ ਸੜਕਾਂ ਬਣਾਉਣ ਲਈ ਪਲਾਂਟ ਗਰਮੀਆਂ ਵਿਚ ਹੀ ਚੱਲਦੇ ਹਨ ਪਰ ਅਜੇ ਮੌਸਮ ਠੰਢਾ ਹੋਣ ਕਰਕੇ ਲੁੱਕ ਬਜਰੀ ਦੀਆਂ ਸੜਕਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ ਕਿਉਂਕਿ ਮੀਂਹ ਨਾਲ ਇਨ੍ਹਾਂ ਸੜਕਾਂ ਨੂੰ ਨੁਕਸਾਨ ਪੁੱਜ ਸਕਦਾ ਹੈ | ਸ਼ਹਿਰ ਦੀਆਂ ਮੁੱਖ ਸੜਕਾਂ ਸਗੋਂ ਕਈ ਸੜਕਾਂ ਕਾਫੀ ਖ਼ਰਾਬ ਹੋਈਆਂ ਹਨ | ਇਨ੍ਹਾਂ ਨੂੰ ਠੀਕ ਕੀਤਾ ਜਾਣਾ ਹੈ | ਨਿਗਮ ਨੇ ਤਾਂ ਸਰਦੀਆਂ ਵਿਚ ਲੁੱਕ ਬਜਰੀ ਵਾਲੀਆਂ ਸੜਕਾਂ ਦਾ ਪੈਚਵਰਕ ਕਰਨ ਦਾ ਕੰਮ ਵੀ ਬੰਦ ਕਰ ਦਿੱਤਾ ਸੀ | ਬੀਤੇ ਦਿਨੀਂ ਕਪੂਰਥਲਾ ਰੋਡ ਦੇ ਕੋਲ ਰਹਿ ਗਿਆ ਸੜਕ ਦਾ ਹਿੱਸਾ ਲੰਬੇ ਸਮੇਂ ਤੋਂ ਖ਼ਰਾਬ ਸੀ ਜਿਸ ਨੂੰ ਜਲਦੀ ਹੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ | ਇਸ ਵੇਲੇ ਸ਼ਹਿਰ ਵਿਚ ਕਈ ਸੜਕਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੈ | ਇਨ੍ਹਾਂ ਵਿਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀ 120 ਫੁੱਟੀ ਰੋਡ ਤੋਂ ਇਲਾਵਾ ਹੋਰ ਕਈ ਸੜਕਾਂ ਸ਼ਾਮਿਲ ਹਨ |

ਡਿਵਾਈਡਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ

ਨਗਰ ਨਿਗਮ ਦੇ ਸੈਨੀਟੇਸ਼ਨ ਬਰਾਂਚ ਵੱਲੋਂ ਡਿਵਾਈਡਰਾਂ ਦੇ ਕੋਲ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਕਈ ਜਗ੍ਹਾ ਡਿਵਾਈਡਰਾਂ ਦੇ ਨਾਲ ਪਈ ਮਿੱਟੀ ਨਹੀਂ ਚੁੱਕੀ ਜਾ ਸਕੀ ਹੈ ਜਿਸ ਕਰਕੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਦੀ ਹਦਾਇਤ 'ਤੇ ਸੈਨੀਟੇਸ਼ਨ ਬਰਾਂਚ ...

ਪੂਰੀ ਖ਼ਬਰ »

ਸੰਭਾਲ ਲਈ ਨਿਗਮ ਦੇ ਹਵਾਲੇ ਹੋਣਗੇ ਫੋਕਲ ਪੁਆਇੰਟ, ਲੈਦਰ ਕੰਪਲੈਕਸ, ਸਰਜੀਕਲ ਕੰਪਲੈਕਸ

ਜਲੰਧਰ, 22 ਮਾਰਚ (ਸ਼ਿਵ)- ਫੋਕਲ ਪੁਆਇੰਟ ਤੋਂ ਇਲਾਵਾ ਐਕਸਟੈਨਸ਼ਨ, ਸਪੋਰਟਸ ਐਂਡ ਸਰਜੀਕਲ ਕੰਪਲੈਕਸ ਅਤੇ ਲੈਦਰ ਕੰਪਲੈਕਸ ਦੀ ਸਾਂਭ ਸੰਭਾਲ ਕਰਨ ਦਾ ਕੰਮ ਹੁਣ ਪੀ. ਐੱਸ. ਆਈ. ਈ. ਸੀ. ( ਪੰਜਾਬ ਸਮਾਲ ਐਂਡ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ) ਦੀ ਜਗ੍ਹਾ ਨਗਰ ਨਿਗਮ ਵੱਲੋਂ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਯੂਨੀਅਨ ਦੀ ਹੜਤਾਲ ਕਰ ਕੇ ਕੰਮਕਾਜ ਰਿਹਾ ਠੱਪ

ਜਲੰਧਰ, 22 ਮਾਰਚ (ਚੰਦੀਪ ਭੱਲਾ)- ਡੀ.ਸੀ. ਕਪੂਰਥਲਾ ਵੱਲੋਂ ਨਰਿੰਦਰ ਸਿੰਘ ਸੀਨੀਅਰ ਸਹਾਇਕ ਨੂੰ ਬਿਨਾਂ ਵਜ੍ਹਾ ਮੁਅੱਤਲ ਕੀਤੇ ਜਾਣ ਦੇ ਰੋਸ ਵਜੋਂ ਅੱਜ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ | ਇਸ ਸੰਬੰਧੀ ਸੂਬਾ ਪ੍ਰਧਾਨ ਤੇਜਿੰਦਰ ਸਿੰਘ ...

ਪੂਰੀ ਖ਼ਬਰ »

ਬੇਕਾਬੂ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਈ-ਰਿਕਸ਼ਾ ਚਾਲਕ ਜ਼ਖ਼ਮੀ, ਹਾਲਤ ਗੰਭੀਰ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਸਥਾਨਕ 66 ਫੁੱਟ ਰੋਡ 'ਤੇ ਵਾਈਟ ਡਾਇੰਮਡ ਰਿਜ਼ੋਰਟ ਨੇੜੇ ਇਕ ਬੇਕਾਬੂ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਈ-ਰਿਕਸ਼ਾ ਚਾਲਕ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਰਿਕਸ਼ਾ ਚਾਲਕ ਦੀਪੂ ਵਾਸੀ ਮਿੱਠਾਪੁਰ ਦੇ ਭਰਾ ...

ਪੂਰੀ ਖ਼ਬਰ »

ਭਗਵਾਨਪੁਰ 'ਚ ਪਤੀ-ਪਤਨੀ ਨੂੰ ਬੰਧਕ ਬਣਾ ਘਰ 'ਚ ਮਾਰਿਆ ਡਾਕਾ

ਲਾਂਬੜਾ, 22 ਮਾਰਚ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਇਲਾਕੇ 'ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਫ਼ਾਇਦਾ ਚੁੱਕਦੇ ਹੋਏ ਬੇਖ਼ੌਫ ਲੁਟੇਰਿਆਂ ਵੱਲੋਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਆਏ ਦਿਨ ਹੀ ਅੰਜਾਮ ਦਿੱਤਾ ਜਾ ਰਿਹਾ ਹੈ | ਪੁਲਿਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਬੇਕਸੂਰ ਸਿੱਖ ਨੌਜਵਾਨਾਂ ਦੀ ਗਿ੍ਫ਼ਤਾਰੀ ਦਾ ਵਿਰੋਧ, ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਜਲੰਧਰ, 22 ਮਾਰਚ (ਜਸਪਾਲ ਸਿੰਘ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਣ ਐਲਾਨੀ ਐਮਰਜੈਂਸੀ ਲਗਾ ਕੇ ਗੈਰ-ਸੰਵਿਧਾਨਕ ਤਰੀਕੇ ਨਾਲ ਬੇਕਸੂਰ ਸਿੱਖ ਨÏਜਵਾਨਾਂ ਨੂੰ ਸਿਰਫ਼ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕਰਕੇ ਕੀਤੇ ਜਾ ਰਹੇ ਜ਼ਬਰ ਦਾ ਵਿਰੋਧ ਕਰਦਿਆਂ ...

ਪੂਰੀ ਖ਼ਬਰ »

ਕੁਝ ਬਿਲਡਿੰਗ ਅਫ਼ਸਰਾਂ ਤੇ ਸ਼ਿਕਾਇਤਕਰਤਾਵਾਂ ਦੀ ਕਥਿਤ ਗੰਢਤੁੱਪ ਦਾ ਮਾਮਲਾ ਗੰਭੀਰ ਬਣਿਆ

-ਬਾਠ ਕਾਸਲ ਦੇ ਮਾਲਕਾਂ ਤੋਂ ਨਾਜਾਇਜ਼ ਵਸੂਲੀ ਦਾ ਮਾਮਲਾ- ਸ਼ਿਵ ਸ਼ਰਮਾ ਜਲੰਧਰ, 22 ਮਾਰਚ - ਬਾਠ ਕਾਸਲ ਤੋਂ 8 ਲੱਖ ਰੁਪਏ ਦੀ ਨਾਜਾਇਜ਼ ਵਸੂਲੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਮਾਮਲਾ ਸ਼ਹਿਰ ਭਰ 'ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ | ਬਾਠ ਕਾਸਲ ਵਾਲਿਆਂ ਤੋਂ ...

ਪੂਰੀ ਖ਼ਬਰ »

ਸਰਾਫ਼ਾ ਬਾਜ਼ਾਰ ਅੱਪਰਾ 'ਚ ਦਰਜੀ ਦੀ ਦੁਕਾਨ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਅੱਪਰਾ, 22 ਮਾਰਚ (ਦਲਵਿੰਦਰ ਸਿੰਘ ਅੱਪਰਾ)- ਬੀਤੀ ਰਾਤ ਕਸਬਾ ਅੱਪਰਾ ਵਿਖੇ ਸਰਾਫਾ ਬਜ਼ਾਰ ਸਥਿਤ ਇੱਕ ਦਰਜੀ ਦੀ ਦੁਕਾਨ 'ਚ ਅਚਾਨਕ ਅੱਗ ਲੱਗਣ ਕਾਰਨ ਦੋ ਦੁਕਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪ੍ਰਾਪਤ ਵੇਰਵਿਆਂ ਅਨੁਸਾਰ ਕੋਲਕਾਤਾ ਨਿਵਾਸੀ ਜ਼ਿਆਰੁਲ ਇਸਲਾਮ ...

ਪੂਰੀ ਖ਼ਬਰ »

ਅਨੰਦ ਮੂਰਤੀ ਗੁਰੂ ਮਾਂ ਅੱਜ ਤੋਂ ਬਰਲਟਨ ਪਾਰਕ ਵਿਖੇ ਕਰਨਗੇ ਪ੍ਰਵਚਨ, ਵਾਟਰ ਪਰੂਫ ਪੰਡਾਲ ਤਿਆਰ

ਜਲੰਧਰ, 22 ਮਾਰਚ (ਸ਼ੈਲੀ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਅੱਜ ਤੋਂ ਆਨੰਦ ਮੂਰਤੀ ਗੁਰੂ ਮਾਂ 23 ਤੋਂ 26 ਮਾਰਚ ਤੱਕ ਰੋਜ਼ਾਨਾ ਸ਼ਾਮ 4.30 ਤੋਂ 7 ਵਜੇ ਤੱਕ ਸਤਿਸੰਗ ਦੌਰਾਨ ਸੰਗਤ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ, ਸਤਿਸੰਗ ਰਿਸ਼ੀ ਚੈਤਨਿਆ ਕਥਾ ਸਮਿਤੀ ਵੱਲੋਂ ...

ਪੂਰੀ ਖ਼ਬਰ »

ਕੇਅਰਮੈਕਸ ਹਸਪਤਾਲ ਦੇ ਮਾਹਿਰਾਂ ਨੇ ਜਿੰਮ 'ਚ 'ਸੀ.ਪੀ.ਆਰ.' ਵਿਧੀ ਦੀ ਸਿਖਲਾਈ ਦਿੱਤੀ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਚੱਲ ਰਹੇ ਬਹੁ-ਮੁਹਾਰਤਾਂ ਵਾਲੇ ਕੇਅਰਮੈਕਸ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਜਿੰਮ 'ਚ ਵਰਜਿਸ਼ ਕਰਨ ਵਾਲੇ ਨੌਜਵਾਨਾਂ ਤੇ ਉੱਥੇ ਹਾਜ਼ਰ ਵਿਅਕਤੀਆਂ ਨੂੰ ਕਾਰਡੀਓ ਪਲਮਨਿਰੀ ਰੀਸੈਸੀਏਸ਼ਨ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਨਾਟਕ 'ਭਾਸ਼ਾ ਵਹਿੰਦਾ ਦਰਿਆ' ਦਾ ਮੰਚਨ

ਜਲੰਧਰ, 22 ਮਾਰਚ (ਜਸਪਾਲ ਸਿੰਘ)- ਡੀ. ਏ. ਵੀ. ਕਾਲਜ ਜਲੰਧਰ ਦੇ ਵਿਹੜੇ 'ਚ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਸਭਾ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਭਗਤ ਨਾਮਦੇਵ ਸੁਸਾਇਟੀ ਘੁਮਾਣ ਵਲੋਂ ਸੋਮਪਾਲ ਹੀਰਾ ਦਾ ਲਿਖਿਆ ਨਾਟਕ 'ਭਾਸ਼ਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਉੱਘੇ ਅਥਲੀਟ ਬਲਦੇਵ ਸਿੰਘ ਰੰਧਾਵਾ (ਭਾਊ ਜੀ)

ਜਲੰਧਰ- ਅੰਤਰਰਾਸ਼ਟਰੀ ਪੱਧਰ ਦੇ ਐਥਲੀਟ ਰਹੇ ਸ. ਬਲਦੇਵ ਸਿੰਘ ਰੰਧਾਵਾ (ਭਾਊ ਜੀ) ਸੇਵਾ-ਮੁਕਤ ਡਿਪਟੀ ਕਮਾਂਡੈਂਟ ਬੀ. ਐੱਸ. ਐੱਫ. ਤੇ ਜੁਆਇੰਟ ਡਾਇਰੈਕਟਰ ਸਪੋਰਟਸ ਪੰਜਾਬ ਇਕ ਨਾਮਵਰ ਖਿਡਾਰੀ ਹੀ ਨਹੀਂ ਸਨ, ਸਗੋਂ ਉਹ ਇਕ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ...

ਪੂਰੀ ਖ਼ਬਰ »

ਦੁਆਬਾ ਕਾਲਜ ਵਿਖੇ ਨਿਊਜ਼ ਮੈਗਜ਼ੀਨ 'ਦਰਪਣ' ਜਾਰੀ

ਜਲੰਧਰ 22 ਮਾਰਚ (ਜਸਪਾਲ ਸਿੰਘ)- ਦੁਆਬਾ ਕਾਲਜ ਵਿਖੇ ਕਰਵਾਈ ਕਾਨਵੋਕੇਸ਼ਨ 'ਚ ਕਾਲਜ ਦੀ ਡੀ.ਸੀ.ਜੇ. ਨਿਊਜ ਮੈਗਜ਼ੀਨ 'ਦਰਪਣ' ਨੂੰ ਸੁਚਾਰੂ ਢੰਗ ਨਾਲ ਰਿਲੀਜ਼ ਕੀਤਾ ਗਿਆ | ਮੇਜਰ ਜਨਰਲ ਅਨੁਰਾਗ ਛਿੱਬਰ, ਵੀ.ਐਸ.ਐਮ- ਮੁੱਖ ਮਹਿਮਾਨ, ਚੰਦਰ ਮੋਹਨ (ਪ੍ਰਧਾਨ ਕਾਲਜ ਪ੍ਰਬੰਧਕੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਨੂੰ ਹਾਕੀ ਇੰਡੀਆ ਵਲੋਂ ਸਨਮਾਨਿਤ ਕਰਨ 'ਤੇ ਵਧਾਈ

ਜਲੰਧਰ, 22 ਮਾਰਚ (ਡਾ.ਜਤਿੰਦਰ ਸਾਬੀ)- ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪੁਰਾਣੇ ਵਿਦਿਆਰਥੀ ਅੰਤਰਰਾਸ਼ਟਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਨੂੰ ਸਾਲ 2022 ਲਈ ਹਾਕੀ ਇੰਡੀਆ ਵਲੋਂ ਬੇਹਤਰੀਨ ਅੰਪਾਇਰ ਮੈਨੇਜਰ ਦੇ ਸਨਮਾਨ ਨਾਲ ਸਨਮਾਨਿਤ ਕਰਨ 'ਤੇ ...

ਪੂਰੀ ਖ਼ਬਰ »

ਅੱਖਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਸੰਬੰਧੀ ਕੈਂਪ 26 ਨੂੰ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - 'ਡੇਵਨ 1999 ਈ.ਸੀ.' ਤੇ 'ਸਿੱਖ ਯੂਨੀਅਨ ਕੋਵੈਂਟਰੀ (ਯੂ.ਕੇ.)' ਦੇ ਸਾਂਝੇ ਉਪਰਾਲੇ ਸਦਕਾ 11ਵਾਂ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ 26 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਜਲੰਧਰ ਛਾਉਣੀ ਦੇ ਤੋਪਖਾਨਾ ਬਾਜ਼ਾਰ ਦੇ ਸਾਹਮਣੇ ...

ਪੂਰੀ ਖ਼ਬਰ »

ਚੇਤਰ ਦੇ ਪਹਿਲੇ ਨਰਾਤੇ ਮੌਕੇ ਭਗਤਾਂ ਨੇ ਕੀਤੀ ਮਾਤਾ ਸ਼ੈਲਪੁੱਤਰੀ ਦੀ ਪੂਜਾ

ਜਲੰਧਰ, 22 ਮਾਰਚ (ਸ਼ੈਲੀ)- ਚੇਤਰ ਮਹੀਨੇ 'ਚ ਆਉਣ ਵਾਲੇ ਮਾਂ ਦੁਰਗਾ ਦੇ ਪਹਿਲੇ ਨਰਾਤੇ ਦੌਰਾਨ ਅੱਜ ਭਗਤਾਂ ਨੇ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ | ਪਹਿਲੇ ਨਰਾਤੇ ਮੌਕੇ ਸਵੇਰੇ ਹੀ ਭਗਤਾਂ ਨੇ ਮੰਦਰਾਂ ਵਿਚ ਜਾ ਕੇ ਮੱਥਾ ਟੇਕਿਆ ਤੇ ਮਾਤਾ ਦਾ ਆਸ਼ੀਰਵਾਦ ਲਿਆ | ਨਰਾਤਿਆਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਆਲ ਇੰਡੀਆ ਅੰਤਰ 'ਵਰਸਿਟੀ ਵਾਟਰ ਪੋਲੋ ਚੈਂਪੀਅਨ

ਜਲੰਧਰ, 22 ਮਾਰਚ (ਡਾ.ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਆਲ ਇੰਡੀਆ ਅੰਤਰ 'ਵਰਸਿਟੀ ਵਾਟਰ ਪੋਲੋ 'ਚੋਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਗਿਆ ਹੈ | ਇਹ ਜਾਣਕਾਰੀ ਯੂਨੀਵਰਸਿਟੀ ਦੇ ਇੰਚਾਰਜ ਡਾਇਰੈਕਟਰ ਸਪੋਰਟਸ ਡਾ.ਕੰਵਰ ਮਨਦੀਪ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਇੱਕ ਵਫ਼ਦ ਨੇ ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ 'ਚ ਭਾਰਤ ਦੇ ਰਾਸ਼ਟਰਪਤੀ ਨਾਂਅ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਨੂੰ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸਮਾਗਮ 26 ਨੂੰ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤਿ ਦਿਵਸ 26 ਮਾਰਚ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ | ਗੁਰਦੁਆਰਾ ...

ਪੂਰੀ ਖ਼ਬਰ »

ਡੀ.ਈ.ਟੀ.ਸੀ. ਨਾਲ ਜੀ. ਐੱਸ. ਟੀ. ਦੇ ਮੁੱਦਿਆਂ 'ਤੇ ਸੀ.ਏ. ਐਸੋਸੀਏਸ਼ਨ ਵਲੋਂ ਚਰਚਾ

ਜਲੰਧਰ, 22 ਮਾਰਚ (ਸ਼ਿਵ)- ਸੀ. ਏ. ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ਵਨੀ ਜਿੰਦਲ ਦੀ ਅਗਵਾਈ ਵਿਚ ਮੈਂਬਰਾਂ ਨੇ ਜੀ. ਐੱਸ. ਟੀ. ਵਿਭਾਗ ਦੀ ਨਵੀਂ ਨਿਯੁਕਤ ਹੋਏ ਡੀ. ਈ. ਟੀ. ਸੀ. ਦਰਬੀਰ ਰਾਜ ਦਾ ਸਵਾਗਤ ਕੀਤਾ ਤੇ ਜਿੱਥੇ ਕਿ ਉਨ੍ਹਾਂ ਨੇ ਇਨਪੁੱਟ ਟੈਕਸ ਕਰੈਡਿਟ ਦਾ ਮੁੱਦਾ ਹੱਲ ...

ਪੂਰੀ ਖ਼ਬਰ »

ਫਰੈਂਡਜ਼ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਬਾਲਕ ਨਾਥ ਦੀ ਚੌਂਕੀ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਫਰੈਂਡਜ਼ ਵੈਲਫੇਅਰ ਸੁਸਾਇਟੀ,ਬਸਤੀ ਗੁਜ਼ਾਂ ਵਲੋਂ ਬਾਬਾ ਬਾਲਕ ਨਾਥ ਦੀ ਚੌਂਕੀ ਕਰਵਾਈ ਗਈ | ਇਸ ਸੰਬੰਧੀ ਜੰਝ ਘਰ ਵਿਖੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਰਮਨ ਅਰੋੜਾ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ...

ਪੂਰੀ ਖ਼ਬਰ »

ਰਾਮਾ ਮੰਡੀ 'ਚ ਸਿੱਧ ਬਾਬਾ ਬਾਲਕ ਨਾਥ ਦੀ 8ਵੀਂ ਪਾਲਕੀ ਸ਼ੋਭਾ ਯਾਤਰਾ ਸਜਾਈ

ਜਲੰਧਰ, 22 ਮਾਰਚ (ਪਵਨ ਖਰਬੰਦਾ)- ਸਿੱਧ ਬਾਬਾ ਬਾਲਕ ਨਾਥ ਸੇਵਾ ਸਮਿਤੀ ਤੇ ਵੈਲਫੇਅਰ ਸੁਸਾਇਟੀ ਰਾਮਾ ਮੰਡੀ ਜਲੰਧਰ ਵਲੋਂ ਬਾਬਾ ਜੀ ਦੀ 8ਵੀਂ ਪਾਲਕੀ ਸ਼ੋਭਾ ਯਾਤਰਾ ਸ਼ਰਧਾਪੂਰਵਕ ਤੇ ਧੂਮਧਾਮ ਨਾਲ ਕੱਢੀ ਗਈ | ਇਸ ਸੰਬੰਧੀ ਬਾਬਾ ਜੀ ਦੀ ਵਿਸ਼ਾਲ ਚੌਕੀ 18 ਮਾਰਚ ਨੂੰ ...

ਪੂਰੀ ਖ਼ਬਰ »

ਪਲਸ ਮੰਚ ਵਲੋਂ ਪੱਤਰਕਾਰ ਇਰਫ਼ਾਨ ਮਹਿਰਾਜ ਦੀ ਗਿ੍ਫ਼ਤਾਰੀ ਦੀ ਨਿੰਦਾ

ਜਲੰਧਰ, 22 ਜਸਪਾਲ (ਜਸਪਾਲ ਸਿੰਘ) - ਕਸ਼ਮੀਰ ਵਿਚ ਇਕ ਹੋਰ ਪੱਤਰਕਾਰ ਇਰਫਾਨ ਮਹਿਰਾਜ ਨੂੰ ਯੂ.ਏ.ਪੀ.ਏ. ਤਹਿਤ ਗਿ੍ਫ਼ਤਾਰ ਕਰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਦੀ ਨਵੀਂ ਟੀਮ ਦੀ ਹੋਈ ਚੋਣ

ਜਲੰਧਰ, 22 ਮਾਰਚ (ਸ਼ਿਵ)- ਸ੍ਰੀ ਸੁਨੀਲ ਜੈਨ ਨੇ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਪੱਛਮੀ ਰਾਜ ਲਈ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕਰਵਾਈ | ਸਾਲ 2023-24 ਲਈ ਸੂਬਾ ਪ੍ਰਧਾਨ ਲਈ ਅਰੁਣਾ ਪੁਰੀ, ਸੂਬਾ ਜਨਰਲ ਸਕੱਤਰ ਲਈ ਰਾਜ ਕੁਮਾਰ ਚੌਧਰੀ ਤੇ ਮੀਤ ਸਕੱਤਰ ਲਈ ਵਿਵੇਕ ਸ਼ਰਮਾ ...

ਪੂਰੀ ਖ਼ਬਰ »

ਪੰਜਾਬ ਮੁਸਲਿਮ ਡੈਮੋਕ੍ਰੇਟਿਕ ਫਰੰਟ ਵਲੋਂ ਪੰਜਾਬ ਦੇ ਮੁਸਲਮਾਨਾਂ ਨੂੰ ਰਮਜ਼ਾਨ ਉਲ ਮੁਬਾਰਕ ਦੀ ਵਧਾਈ

ਕਰਤਾਰਪੁਰ 22 ਮਾਰਚ (ਜਨਕ ਰਾਜ ਗਿੱਲ) - ਇਸਲਾਮ ਦਾ ਪਵਿੱਤਰ ਮਹੀਨਾ ਰਮਜ਼ਾਨ ਕੱਲ੍ਹ ਤੋਂ ਪੂਰੀ ਦੁਨੀਆ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ | ਰਮਜ਼ਾਨ ਦਾ ਮਹੀਨਾ ਮੁਸਲਮਾਨਾਂ ਲਈ ਸਭ ਤੋਂ ਵੱਧ ਅਫਜ਼ਲ ਮਹੀਨਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਮੁਸਲਿਮ ...

ਪੂਰੀ ਖ਼ਬਰ »

ਲੋਹੀਆਂ ਦੇ ਚੌੜਾ ਬਾਜ਼ਾਰ 'ਚ ਕਰਿਆਨੇ ਦੀ ਦੁਕਾਨ 'ਚੋਂ 55 ਹਜ਼ਾਰ ਦੀ ਚੋਰੀ

ਲੋਹੀਆਂ ਖਾਸ, 22 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਦੇ ਸੱਭ ਤੋਂ ਚੌੜੇ ਬਜ਼ਾਰ 'ਚ 'ਰਜਿੰਦਰ ਕਰਿਆਨਾ ਸਟੋਰ' ਨਾਂਅ ਦੀ ਦੁਕਾਨ ਤੋਂ ਰਾਤ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਦੀਪ ਕੁਮਾਰ ਪਿੰਕੂ ਛਾਬੜਾ ਪੁੱਤਰ ਰਜਿੰਦਰ ਕੁਮਾਰ ਛਾਬੜਾ ...

ਪੂਰੀ ਖ਼ਬਰ »

ਇਜ਼ਰਾਈਲੀ ਮਾਹਿਰ ਵਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ ਦਾ ਦੌਰਾ

ਕਰਤਾਰਪੁਰ, 22 ਮਾਰਚ (ਜਨਕ ਰਾਜ ਗਿੱਲ)- ਇਜ਼ਰਾਈਲੀ ਮਾਹਿਰ ਨੇ ਇੰਡੋ-ਇਜ਼ਰਾਈਲ ਦੇ ਸਾਂਝੇ ਪ੍ਰੋਜੈਕਟ ਸੈਂਟਰ ਆਫ਼ ਐਕਸੇਲੈਂਸ ਫ਼ਾਰ ਵੈਜੀਟੇਬਲਜ਼ ਕਰਤਾਰਪੁਰ ਵਿਖੇ ਵਿਸ਼ੇਸ਼ ਦੌਰਾ ਕੀਤਾ ਜਿਨ੍ਹਾਂ ਦਾ ਡਾ. ਦਲਜੀਤ ਸਿੰਘ ਗਿੱਲ ਸਹਾਇਕ ਡਾਇਰੈਕਟਰ ਬਾਗਬਾਨੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX