ਮਾਨਸਾ, 22 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਪੰਜਾਬ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਖੇਤਰ ਲਈ 50 ਫ਼ੀਸਦੀ ਬਜਟ ਰਾਖਵਾਂਕਰਨ ਕੀਤਾ ਜਾਵੇ | ਫ਼ਰੰਟ ਦੇ ਆਗੂਆਂ ਨੇ ਰਾਜ ਸਰਕਾਰ ਵਲੋਂ ਬਣਾਈ ਜਾ ਰਹੀ ਖੇਤੀ ਨੀਤੀ ਸੰਬੰਧੀ ਪੰਜਾਬ ਰਾਜ ਸੀਡ ਕਾਰਪੋਰੇਸ਼ਨ (ਪਨਸੀਡ) ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਅਤੇ ਜਨਰਲ ਮੈਨੇਜਰ ਡਾ. ਬੂਟਾ ਸਿੰਘ ਰੋਮਾਣਾ ਨਾਲ ਜਥੇਬੰਦੀ ਦੀ ਪਹੁੰਚ ਬਾਰੇ ਗੰਭੀਰ ਚਰਚਾ ਕੀਤੀ | ਸੂਬਾ ਪ੍ਰਧਾਨ ਮਹਿੰਦਰ ਸਿੰਘ ਭੱਠਲ, ਜਨਰਲ ਸਕੱਤਰ ਜਗਪਾਲ ਸਿੰਘ ਉਧਾ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਭੂਪਾਲ ਨੇ ਦੱਸਿਆ ਕਿ ਖੇਤੀਬਾੜੀ ਮਹਿਜ ਕਿਸਾਨੀ ਕਿੱਤਾ ਹੀ ਨਹੀਂ ਬਲਕਿ ਇਹ ਭੋਜਨ ਸੁਰੱਖਿਆ ਅਤੇ ਮਨੁੱਖੀ ਸਿਹਤ ਨਾਲ ਇਹ ਨੇੜਿਉਂ ਜੁੜੀ ਹੋਣ ਕਾਰਨ ਸਮਾਜ ਦੀ ਜੀਵਨ ਰੇਖਾ ਹੈ | ਉਨ੍ਹਾਂ ਕਿਹਾ ਕਿ ਇਹ ਸਾਡੇ ਵਾਯੂ ਮੰਡਲ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਸੋਕ ਕੇ ਆਕਸੀਜਨ ਵਿਚ ਤਬਦੀਲ ਕਰਦੀ ਹੈ, ਜਿਸ ਨਾਲ ਸਾਡਾ ਵਾਤਾਵਰਨ ਸ਼ੁੱਧ ਹੁੰਦਾ ਹੈ | ਉਨ੍ਹਾਂ 6 ਖੇਤੀ ਜਲਵਾਯੂ ਜੋਨਾ ਮੁਤਾਬਕ ਜਥੇਬੰਦ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਖੇਤੀ ਉਤਪਾਦਨ ਵਿਚ ਵਾਧਾ ਹੋ ਸਕੇ, ਨਾਲ ਹੀ ਨਾਲ ਮਿੱਟੀ, ਪਾਣੀ ਅਤੇ ਜੈਵ ਵੰਨ-ਸੁਵੰਨਤਾ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ | ਉਨ੍ਹਾਂ ਐਮ.ਐਸ.ਪੀ. ਤੈਅ ਕਰਨ ਸਮੇਂ ਕਿਸਾਨਾਂ ਦੀ ਮਿਹਨਤ ਨੂੰ ਹੁਨਰਮੰਦ ਲੇਬਰ ਵਜੋਂ ਸ਼ਾਮਲ ਕਰਨ ਅਤੇ ਫ਼ਸਲਾਂ ਵਲੋਂ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਮੁੱਲ ਵਜੋਂ (ਕਾਰਬਨ ਕਰੈਡਿਟ) ਨੂੰ ਸ਼ਾਮਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਮਿਡ ਡੇ ਮੀਲ ਅਤੇ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਦਿੱਤੀ ਜਾਣ ਵਾਲੀ ਖ਼ੁਰਾਕ ਅਤੇ ਪੀ.ਡੀ.ਐਸ. ਵਿੱਚ ਕਣਕ, ਚਾਵਲ ਦੀ ਵਜਾਏ ਬਾਜਰਾ ਜਵਾਰ ਛੋਲੇ ਮੱਕੀ, ਕੋਟਲਾ, ਤਿਲ ਸਰੋਂ੍ਹ ਤੇ ਅਲਸੀ ਦਾ ਤੇਲ ਸਮੇਤ ਦਾਲਾਂ ਨੂੰ ਸ਼ਾਮਲ ਕੀਤਾ ਜਾਵੇ | ਛੋਟੇ ਛੰਦਾਂ ਨੂੰ ਤਰਜੀਹੀ ਆਧਾਰ 'ਤੇ ਸਬਸਿਡੀ ਦਿੱਤੀ ਜਾਵੇ ਅਤੇ ਹਰ ਕਿਸਮ ਦੇ ਜਨੈਟੀਕਲੀ ਮੋਡੀਫਾਈਡ ਆਰਗੇਨਾਈਜਡ ਬੀਜਾਂ ਉੱਪਰ ਪੂਰੀ ਪਾਬੰਦੀ ਲਗਾਈ ਜਾਵੇ | ਸਰਕਾਰ ਕੇਂਦਰੀ ਸਹਿਕਾਰਤਾ ਵਿਭਾਗ ਵਲੋਂ ਬਣਾਈਆਂ ਤਿੰਨ ਮਲਟੀ ਸਟੇਟ ਕਮੇਟੀ ਦਾ ਵਿਰੋਧ ਕਰਕੇ ਸੂਬੇ ਦੇ ਸਹਿਕਾਰਤਾ ਵਿਭਾਗ ਵਿਚੋਂ ਕਿਸਾਨਾਂ ਦੀਆਂ ਪ੍ਰਾਇਮਰੀ ਕੋਆਪਰੇਟਿਵ ਕਮੇਟੀਆਂ ਨੂੰ ਫ਼ੈਸਲਾਕੁਨ ਅਧਿਕਾਰ ਦੇ ਕੇ ਕਿਸਾਨਾਂ ਦਾ ਸ਼ਕਤੀਕਰਨ ਕੀਤਾ ਜਾਵੇ | ਇਸ ਮੌਕੇ ਕਈ ਹੋਰ ਮੁੱਦੇ ਵੀ ਸੁਝਾਏ ਗਏ | ਵਫ਼ਦ 'ਚ ਗੁਰਦਰਸ਼ਨ ਸਿੰਘ ਖੋਟੜਾ, ਮਨਜੀਤ ਸਿੰਘ ਮਾਨ ਮੰਡੀ ਕਲਾਂ, ਗੁਰਮੇਲ ਸਿੰਘ ਖਾਈ, ਗੁਰਦਿਆਲ ਸਿੰਘ ਅੱਚਲ, ਮਹਿੰਦਰ ਸਿੰਘ ਲਹਿਰਾ, ਅਵਤਾਰ ਸਿੰਘ ਸੰਗਰੂਰ, ਜੁਗਰਾਜ ਸਿੰਘ ਰੱਲਾ ਆਦਿ ਸਨ |
ਬੁਢਲਾਡਾ, 22 ਮਾਰਚ (ਰਾਹੀ)- ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ | ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਨੁੱਖ, ਬਨਸਪਤੀ ਅਤੇ ਜੀਵ ਜੰਤੂਆਂ ਦੀ ਮੁੱਢਲੀ ਲੋੜ ਪਾਣੀ ਨੂੰ ਬਚਾਉਣਾ ਇਕ ਵੱਡਾ ਸਵਾਲ ਬਣਿਆ ਹੋਇਆ ਹੈ, ਜਿਸ ਵਾਸਤੇ ...
ਬੋਹਾ, 22 ਮਾਰਚ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਸ਼ੇਰਖਾਂ ਵਾਲਾ ਵਿਖੇ ਬੀਤੀ ਰਾਤ ਆਏ ਤੇਜ਼ ਝੱਖੜ ਅਤੇ ਮੌਸਮ ਦੀ ਖ਼ਰਾਬੀ ਹੋਣ ਕਰ ਕੇ ਇਕ ਮਕਾਨ ਦੇ ਕਮਰੇ ਦੀ ਛੱਤ ਡਿੱਗ ਪਈ, ਜਿਸ ਨਾਲ ਕਮਰੇ 'ਚ ਸੁੱਤੇ ਪਏ ਬਜ਼ੁਰਗ ਪਤੀ-ਪਤਨੀ ਦੇ ਗੰਭੀਰ ਸੱਟਾਂ ਵੱਜੀਆਂ ਪਰ ਜਾਨੀ ...
ਮਾਨਸਾ, 22 ਮਾਰਚ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਦੀ ਜੰਮਪਲ ਕਮਲਜੀਤ ਕੌਰ ਨੇ ਚੇਨਈ ਵਿਖੇ ਹੋਏ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ 'ਚੋਂ ਤਗਮੇ ਜਿੱਤ ਕੇ ਮਾਨਸਾ ਦਾ ਨਾਂਅ ਚਮਕਾਇਆ ਹੈ | 200 ਮੀਟਰ ਦੌੜ ਮੁਕਾਬਲੇ 'ਚੋਂ ਉਕਤ ...
ਭੀਖੀ, 22 ਮਾਰਚ (ਗੁਰਿੰਦਰ ਸਿੰਘ ਔਲਖ)- ਜ਼ਿਲ੍ਹਾ ਬਰਨਾਲਾ ਦੇ ਕਸਬਾ ਤਪਾ ਵਾਸੀ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਸੰਬੰਧੀ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਭੀਖੀ ਦੀ ਪੁਲਿਸ ਨੇ 6 ਜਣਿਆਂ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ...
ਮਾਨਸਾ, 22 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਦਿਨੀਂ ਚਰਚਾ 'ਚ ਰਹੇ ਇਮੋਰਲ ਟਰੈਫ਼ਿਕ ਐਕਟ ਅਧੀਨ ਦਰਜ ਹੋਏ ਕੇਸ ਵਿਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨਾਬਾਲਗ ਲੜਕੀ ਨਾਲ ਜ਼ਿਆਦਤੀਆਂ ਦੇ ਮਾਮਲੇ ਦਾ ਕੌਮੀ ਐਸ.ਸੀ. ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ | ਲੜਕੀ ਦੀ ...
ਮਾਨਸਾ, 22 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਬੱਚਤ ਭਵਨ ਵਿਖੇ ਵਿਸ਼ਵ ਟੀ.ਬੀ. ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਸੀ.ਐਚ.ਓ. ਅਤੇ ਬਲਾਕ ਐਜੂਕੇਟਰਜ਼ ਨੂੰ ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਧ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX