ਰੂਪਨਗਰ, 23 ਮਾਰਚ (ਸਤਨਾਮ ਸਿੰਘ ਸੱਤੀ) - ਸ਼ਹੀਦ ਏ ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਰੂਪਨਗਰ ਜ਼ਿਲ੍ਹੇ 'ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਖ਼ੂਨਦਾਨ ਕੈਂਪ ਲਗਾਏ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ | ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਯੂਥ ਕਲੱਬਾਂ ਦੇ ਸਹਿਯੋਗ ਨਾਲ 20ਵਾਂ ਸਾਲਾਨਾ ਸ਼ਰਧਾਂਜਲੀ ਸਮਾਗਮ ਅਤੇ ਖ਼ੂਨਦਾਨ ਕੈਂਪ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) 'ਚ ਲਗਾਇਆ ਗਿਆ ਜਿੱਥੇ 153 ਖ਼ੂਨਦਾਨ ਸ਼ਾਮਿਲ ਹੋਏ ਜਿਨ੍ਹਾਂ ਨੇ 123 ਯੂਨਿਟ ਖ਼ੂਨਦਾਨ ਕੀਤਾ |
ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਦਾ 20ਵਾਂ ਸਾਲਾਨਾ ਸਮਾਗਮ
ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ (ਰਜਿ:) ਰੋਪੜ ਵਲੋਂ 20ਵਾਂ ਸਲਾਨਾ ਸ਼ਰਧਾਂਜਲੀ ਸਮਾਗਮ ਤੇ ਖ਼ੂਨਦਾਨ ਕੈਂਪ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਰੋਪੜ ਦੀ ਪਾਰਕਿੰਗ 'ਚ ਲਗਾਇਆ ਗਿਆ | ਇਸ ਕੈਂਪ 'ਚ ਡਾ. ਭਬਲੀਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਰੂਪਨਗਰ ਦੀ ਬਲੱਡ ਬੈਂਕ ਟੀਮ ਨੇ ਖ਼ੂਨ ਇਕੱਤਰ ਕੀਤਾ | ਇਸ ਕੈਂਪ ਵਿਚ 153 ਡੋਨਰਜ਼ ਸ਼ਾਮਲ ਹੋਏ ਜਿਨ੍ਹਾਂ ਵਿਚੋਂ ਜਾਂਚ ਤੋਂ ਬਾਅਦ 123 ਯੂਨਿਟ ਖ਼ੂਨ ਇਕੱਤਰ ਕੀਤਾ | ਕੈਂਪ ਲਈ ਸਟੇਟ ਬਲੱਡ ਟਰਾਂਸਫਿਊਜ਼ਨ ਦੀ ਬੱਸ ਵੀ ਵਿਸ਼ੇਸ਼ ਤੌਰ 'ਤੇ ਪਹੁੰਚੀ | ਇਸ ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਦਮ ਸ੍ਰੀ ਪ੍ਰੇਮ ਸਿੰਘ, ਸੁਰਿੰਦਰ ਸੈਣੀ ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਚੰਡੀਗੜ੍ਹ , ਰੂਪਨਗਰ ਦੇ ਕੁਆਰਡੀਨੇਟਰ ਪੰਕਜ ਯਾਦਵ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਮਨਤੇਜ ਸਿੰਘ ਚੀਮਾ ਨੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ | ਇਸ ਸਮਾਗਮ ਵਿਚ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਯੂਥ ਕਲੱਬਾਂ ਤੇ ਸੰਸਥਾਵਾਂ ਨੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਦੀ ਅਗਵਾਈ ਵਿਚ ਖ਼ੂਨਦਾਨ ਕੈਂਪ ਲਗਾਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਕੈਂਪ ਲਈ ਐਚ.ਡੀ.ਐਫ.ਸੀ. ਬੈਂਕ ਰੂਪਨਗਰ, ਬੰਧਨ ਬੈਂਕ, ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ ਰੈਲਮਾਜਰਾ, ਨਹਿਰੂ ਯੁਵਾ ਕੇਂਦਰ ਰੂਪਨਗਰ, ਰੋਟਰੀ ਕਲੱਬ ਸੈਂਟਰਲ ਰੂਪਨਗਰ, ਪੁਲੀਸ ਸਾਂਝ ਕੇਂਦਰ ਰੂਪਨਗਰ, ਤੇਜਵੀਰ ਸਿੰਘ ਅਸਟ੍ਰੇਲੀਆ, ਦਵਿੰਦਰ ਸਿੰਘ ਜਟਾਣਾ, ਮਾ. ਪ੍ਰਦੀਪ ਕੁਮਾਰ, ਦਲਜੀਤ ਸਿੰਘ, ਜਸਵਿੰਦਰ ਸਿੰਘ ਪਾਬਲਾ, ਪਰਵਿੰਦਰ ਸਿੰਘ, ਦਿਲਾਵਰ ਸਿੰਘ, ਪਿ੍ੰਸੀਪਲ ਕੁਲਵਿੰਦਰ ਸਿੰਘ ਗੁਰਦੁਆਰਾ ਹੈੱਡ ਦਰਬਾਰ ਸਾਹਿਬ ਰੋਪੜ ਅਤੇ ਤਰਲੋਚਨ ਸਿੰਘ ਨੇ ਮਾਲੀ ਯੋਗਦਾਨ ਕੀਤਾ | ਇਸ ਸਮਾਗਮ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮੈਡਮ ਆਦਰਸ਼ ਸ਼ਰਮਾ, ਇੰਦਰਪਾਲ ਸਿੰਘ ਸਤਿਆਲ, ਸੁਰਜਣ ਸਿੰਘ, ਹਰਪ੍ਰੀਤ ਸਿੰਘ ਬਸੰਤ, ਅਜਮੇਰ ਸਿੰਘ ਸਰਪੰਚ, ਇੰਸਪੈਕਟਰ ਰਣਜੀਤ ਸਿੰਘ, ਅਤਿੰਦਰਪਾਲ ਸਿੰਘ ਹੈਪੀ, ਵਿਕਰਮਜੀਤ ਸਿੰਘ ਮੈਨੇਜਰ ਰਜਿੰਦਰ ਸਿੰਘ ਰਾਜੂ ਨੇ ਸ਼ਮੂਲੀਅਤ ਕੀਤੀ ਤੇ ਭਰਪੂਰ ਸਹਿਯੋਗ ਦਿੱਤਾ | ਇਸ ਮੌਕੇ 'ਤੇ ਸੰਸਥਾ ਵਲੋਂ ਗੁਰਬਚਨ ਸਿੰਘ ਸੋਢੀ, ਯਸ਼ਵੰਤ ਬਸੀ, ਅਸ਼ਵਨੀ ਸ਼ਰਮਾ, ਇੰਦਰਜੀਤ ਸਿੰਘ, ਸਤਨਾਮ ਸਿੰਘ ਸੱਤੀ, ਸੁਰਿੰਦਰ ਸਿੰਘ ਬਵਾਨੀ, ਸ਼ਿਵ ਕੁਮਾਰ, ਮਨਜਿੰਦਰ ਸਿੰਘ ਮਨੀ, ਅਮਰਜੀਤ ਸਿੰਘ ਪੰਜੌਲੀ, ਗੁਰਿੰਦਰ ਸਿੰਘ ਲਾਡਲ, ਅਨਿਲ ਬੈਂਸ, ਗੁਰਪ੍ਰੀਤ ਸਿੰਘ ਲੌਂਗੀਆ, ਰਿੰਕੂ ਸੈਣੀ, ਬਲਵਿੰਦਰ ਸਿੰਘ ਸੋਲਖੀਆਂ, ਅਮਰੀਕ ਗੰਧੋਂ, ਸੰਜੀਵ ਮੋਠਾਪੁਰ, ਸੁਰਜੀਤ ਸਿੰਘ ਖੱਟੜਾ, ਅਸ਼ੋਕ ਚੌਧਰੀ, ਗੁਰਚਰਨ ਸਿੰਘ ਆਲੋਵਾਲ, ਮਨਦੀਪ ਰੈਣੀ, ਕੁਲਦੀਪ ਸਿੰਘ, ਰਣਜੋਧ ਸਿੰਘ ਬਿੰਦਰਖ, ਗੁਰਤੇਜ ਲਖਮੀਪੁਰ, ਗੁਰਪ੍ਰੀਤ ਸਿੰਘ ਹੀਰਾ ਆਦਿ ਨੇ ਸ਼ਮੂਲੀਅਤ ਕੀਤੀ | ਇਸ ਕੈਂਪ ਲਈ ਖ਼ੂਨਦਾਨੀਆਂ ਨੂੰ ਇਸ਼ਨੂਰ ਚੈਰੀਟੇਬਲ ਐਂਡ ਹੈਲਥ ਕੇਅਰ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੰਸਥਾ ਵਲੋਂ ਸਾਰੇ ਮਹਿਮਾਨਾਂ ਤੇ ਖ਼ੂਨਦਾਨੀਆਂ, ਸਹਿਯੋਗੀ ਸੰਸਥਾਵਾਂ, ਪੱਤਰਕਾਰਾਂ, ਬੇਲਾ ਚੌਕ ਦੇ ਸਾਰੇ ਦੁਕਾਨਦਾਰਾਂ, ਰਣਜੀਤ ਐਵੇਨਿਊ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
ਲੈਮਰਿਨ ਟੈੱਕ ਸਕਿਲਜ਼ ਯੂਨੀਵਰਸਿਟੀ ਪੰਜਾਬ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ
ਲੈਮਰਿਨ ਟੈੱਕ ਸਕਿਲਜ ਯੂਨੀਵਰਸਿਟੀ ਪੰਜਾਬ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ 'ਤੇ ਯੂਨੀਵਰਸਿਟੀ ਰਜਿਸਟਰਾਰ ਪ੍ਰੋ.ਬੀ.ਐਸ. ਸਤਿਆਲ ਅਤੇ ਹੋਰ ਹਾਜ਼ਰੀਨ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ 'ਤੇ ਬੁਲਾਰਿਆਂ ਨੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਨੂੰ ਯਾਦ ਕੀਤਾ ਅਤੇ ਕਿਹਾ ਇਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ | ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਸਮਰਪਿਤ ਕਵਿਤਾਵਾਂ, ਦੇਸ਼ ਭਗਤੀ ਦੇ ਗੀਤ, ਕੁਇਜ਼ ਮੁਕਾਬਲੇ, ਸਲੋਗਨ ਲਿਖਣ, ਪੋਸਟਰ ਮੇਕਿੰਗ, ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਚੇਅਰਮੈਨ ਐਨ.ਐਸ. ਰਿਆਤ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ | ਯੂਨੀਵਰਸਿਟੀ ਦੇ ਚਾਂਸਲਰ ਡਾ.ਸੰਦੀਪ ਸਿੰਘ ਕੌੜਾ ਨੇ ਆਪਣੇ ਸੰਦੇਸ਼ ਵਿਚ ਸਾਰੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਦੇਸ਼ ਨਾਲ ਪਿਆਰ ਕਰਨ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਨੌਜਵਾਨ ਵਿਦਿਆਰਥੀ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਬਹੁਤ ਕੁੱਝ ਸਿੱਖ ਸਕਦੇ ਹਨ | ਇਸ ਮੌਕੇ ਐਸ.ਐਸ.ਬਾਜਵਾ ਜੁਆਇੰਟ ਰਜਿਸਟਰਾਰ, ਇੰਜ. ਅਮਨਦੀਪ ਸਿੰਘ, ਡਾ.ਐਨ.ਐਸ. ਗਿੱਲ, ਡਾ. ਆਸ਼ੂਤੋਸ਼ ਸ਼ਰਮਾ, ਇੰਜ. ਮਨਦੀਪ ਅਟਵਾਲ, ਮੀਨਾਕਸ਼ੀ ਸ਼ਰਮਾ, ਕੁਲਵਿੰਦਰ ਸਿੰਘ, ਆਰੀਦਮਨ ਸਿੰਘ, ਸੋਮ ਕੁਮਾਰ, ਸੰਦੀਪ, ਕੁਲਦੀਪ ਸਿੰਘ, ਦਵਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਹੋਰ ਸਟਾਫ਼, ਸਮੂਹ ਵਿਦਿਆਰਥੀ ਹਾਜ਼ਰ ਰਹੇ |
ਸਰਕਾਰੀ ਕਾਲਜ ਰੋਪੜ ਵਿਖੇ ਸ਼ਹੀਦੀ ਸਮਾਗਮ
ਸਰਕਾਰੀ ਕਾਲਜ ਰੋਪੜ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਹੀਦੀ ਦਿਨ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਹੀਦਾਂ ਦੀ ਤਸਵੀਰ ਨੂੰ ਫੁੱਲ ਮਾਲਾ ਭੇਟ ਕੀਤੀਆਂ | ਪਿ੍ੰ. ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਹਿਤ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਤਿਹਾਸ ਵਿਭਾਗ ਦੇ ਪ੍ਰੋ. ਮਨਜਿੰਦਰ ਸਿੰਘ ਨੇ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਯੋਧਿਆਂ ਦੀ ਜੀਵਨੀ ਅਤੇ ਕੁਰਬਾਨੀ 'ਤੇ ਚਾਨਣਾ ਪਾਇਆ | ਡਾ.ਨਿਰਮਲ ਸਿੰਘ ਬਰਾੜ ਨੇ ਆਪਣੀ ਕਵਿਤਾ 'ਸਲਾਮ' ਪੇਸ਼ ਕੀਤੀ ਅਤੇ ਡਾ. ਦਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਪ੍ਰੇਰਨਾ ਦਿੱਤੀ | ਵਿਦਿਆਰਥਣ ਹਰਵਿੰਦਰ ਕੌਰ, ਆਕਿ੍ਤੀ ਤਿਵਾੜੀ ਅਤੇ ਸਿਮਰਨ ਨੇ ਵੀ ਦੇਸ਼ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਵਾਈਸ ਪਿ੍ੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਮਿੰਦਰ ਕੌਰ ਤੋਂ ਇਲਾਵਾ ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਅਜੈ ਕੁਮਾਰ, ਪ੍ਰੋ. ਡਿੰਪਲ ਧੀਰ, ਪ੍ਰੋ.ਕੁਲਦੀਪ ਕੌਰ ਪ੍ਰੋ. ਚੰਦਰ ਗੁਪਤ ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਹਰਦੀਪ ਕੌਰ ਆਦਿ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |
ਟਰੇਡ ਯੂਨੀਅਨ ਸੈਂਟਰ ਜ਼ਿਲ੍ਹਾ ਰੂਪਨਗਰ ਵਲੋਂ ਸ਼ਹੀਦੀ ਦਿਵਸ ਮਨਾਇਆ
ਟਰੇਡ ਯੂਨੀਅਨ ਸੈਂਟਰ ਜ਼ਿਲ੍ਹਾ ਰੂਪਨਗਰ ਵਲੋਂ ਬੀ.ਐੱਸ.ਸੈਣੀ ਦੀ ਪ੍ਰਧਾਨਗੀ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦਾ 92ਵਾਂ ਸ਼ਹੀਦੀ ਦਿਵਸ ਗਾਂਧੀ ਨੈਸ਼ਨਲ ਮੈਮੋਰੀਅਲ ਸਕੂਲ ਰੂਪਨਗਰ ਵਿਖੇ ਮਨਾਇਆ ਗਿਆ | ਅਵਨੀਸ਼ ਕੁਮਾਰ ਜਨਰਲ ਸਕੱਤਰ ਨੇ ਦੱਸਿਆ ਕਿ ਸਮਾਗਮ ਦੇ ਸ਼ੁਰੂ ਵਿਚ ਮਾਸਟਰ ਅਵਤਾਰ ਸਿੰਘ ਲੋਦੀਮਾਜਰਾ ਅਤੇ ਕੇਵਲ ਸਿੰਘ ਹੁਸੈਨਪੁਰ ਵਲੋਂ ਸ਼ਹੀਦਾਂ ਦੀ ਫ਼ੋਟੋ 'ਤੇ ਫੁੱਲਾਂ ਦਾ ਹਾਰ ਪਾ ਕੇ ਅਤੇ 2 ਮਿੰਟ ਦਾ ਮੋਨ ਧਾਰ ਕੇ ਦੇਸ਼ ਦੀ ਆਜ਼ਾਦੀ ਖ਼ਾਤਰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਸਾਥੀਆਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਭਾਵੇਂ ਅੱਜ ਦੇਸ਼ ਸਿਆਸੀ ਤੌਰ 'ਤੇ ਆਜ਼ਾਦ ਹੋ ਗਿਆ ਹੈ ਪਰੰਤੂ ਆਰਥਿਕ ਅਤੇ ਸਮਾਜਿਕ ਤੌਰ 'ਤੇ ਅਸੀਂ ਅੱਜ ਵੀ ਗ਼ੁਲਾਮ ਹਾਂ | ਸਰਮਾਏਦਾਰ ਪਾਰਟੀਆਂ ਦੇ ਰਾਜਨੀਤਕ ਲੋਕ ਚੋਣਾਂ ਦੌਰਾਨ ਕਰੋੜਾਂ ਰੁਪਏ ਖ਼ਰਚ ਕਰਕੇ ਅਤੇ ਭਿ੍ਸ਼ਟ ਹੱਥਕੰਡੇ ਅਪਣਾਕੇ ਸੱਤਾ 'ਤੇ ਕਾਬਜ਼ ਹੋ ਜਾਂਦੇ ਹਨ ਅਤੇ ਬਾਅਦ ਵਿਚ ਅਫ਼ਸਰਸ਼ਾਹੀ ਨਾਲ ਨਾਪਾਕ ਗੱਠ ਜੋੜ ਬਣਾ ਕੇ ਸਾਰੇ ਸਿਸਟਮ ਨੂੰ ਭਿ੍ਸ਼ਟ ਬਣਾ ਦਿੰਦੇ ਹਨ ਜਿਸ ਵਿਚ ਇਨਸਾਫ਼ ਆਮ ਜਨਤਾ ਦੇ ਵੱਸ ਤੋਂ ਬਾਹਰ ਹੋ ਜਾਂਦਾ ਹੈ | ਸਮਾਗਮ ਨੂੰ ਰਮੇਸ਼ ਗੋਇਲ, ਡਾ. ਆਰ.ਐੱਸ. ਪਰਮਾਰ, ਗੁਰਨਾਮ ਸਿੰਘ ਔਲਖ, ਸੁਰਜਨ ਸਿੰਘ, ਯੂਥ ਆਗੂ ਅਜਮੇਰ ਸਿੰਘ ਸਰਪੰਚ ਲੋਦੀਮਾਜਰਾ, ਕਿਸ਼ਨ ਸਿੰਘ ਡੋਗਰਾ, ਨਵੀਨ ਦਰਦੀ, ਮਾਸਟਰ ਅਵਤਾਰ ਸਿੰਘ ਲੋਦੀਮਾਜਰਾ, ਬੀਬੀ ਵਿਜੇ ਲਕਸ਼ਮੀ, ਹਰਪ੍ਰੀਤ ਇੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਕਾ: ਗੁਰਨਾਮ ਸਿੰਘ, ਜਗਤਾਰ ਸਿੰਘ ਅਤੇ ਕਾ. ਨਰਿੰਦਰਪਾਲ ਸਿੰਘ ਓਬਰਾਏ ਨੇ ਸੰਬੋਧਨ ਕੀਤਾ |
ਜੀਨੀਅਸ ਇੰਟਰਨੈਸ਼ਨਲ ਸਕੂਲ 'ਚ ਸਮਾਗਮ
ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ ਵਿਖੇ ਮਿਤੀ 22 ਮਾਰਚ 2023 ਨੂੰ ਭਗਤ ਸਿੰਘ, ਸੁਖਦੇਵ, ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਮਾਥੁਰ ਨੇ ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ, ਭਗਤ ਸਿੰਘ ਦੇ ਜੀਵਨ ਅਤੇ ਆਜ਼ਾਦੀ ਪ੍ਰਾਪਤੀ ਵਿਚ ਯੋਗਦਾਨ ਬਾਰੇ ਦੱਸਿਆ | ਇਸ ਮੌਕੇ 'ਤੇ ਬੱਚਿਆਂ ਨੂੰ ਸਕੂਲ ਵਿਚ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਫ਼ਿਲਮ ਵੀ ਦਿਖਾਈ ਗਈ | ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ, ਮੈਡਮ ਸ੍ਰੀਮਤੀ ਗੁਣਵੰਤ ਕੌਰ ਨੇ ਸਕੂਲ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਮਾਥੁਰ ਅਤੇ ਉਪ ਪਿ੍ੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਦੁਆਰਾ ਕੀਤੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਅਤੇ ਆਸ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਬੱਚਿਆਂ ਨੂੰ ਧਰਮ, ਇਤਿਹਾਸ ਅਤੇ ਸਭਿਆਚਾਰ ਸਬੰਧੀ ਸਿੱਖਿਆ ਵੀ ਦਿੱਤੀ ਜਾਵੇਗੀ |
ਭਾਜਪਾ ਰੂਪਨਗਰ ਮੰਡਲ ਵਲੋਂ ਸ਼ਰਧਾਂਜਲੀ ਸਮਾਗਮ
ਭਾਰਤੀ ਜਨਤਾ ਪਾਰਟੀ ਵਲੋਂ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਦੇਸ਼ ਦੇ ਮਹਾਨ ਸ਼ਹੀਦ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਬਲੀਦਾਨ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਪਾਰਟੀ ਦੇ ਅਹੁਦੇਦਾਰਾਂ ਨੇ ਇਨ੍ਹਾਂ ਦੇਸ਼ ਦੇ ਸਪੂਤਾਂ ਦੇ ਚਿੱਤਰ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ | ਵੱਡੀ ਗਿਣਤੀ ਵਿਚ ਹਾਜ਼ਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਇਨ੍ਹਾਂ ਸੁਤੰਤਰਤਾ ਘੁਲਾਟੀਆਂ ਦੇ ਜੀਵਨ 'ਤੇ ਚਾਨਣਾ ਪਾਉਂਦੇ ਕਿਹਾ ਕਿ ਇਨ੍ਹਾਂ ਦੀ ਲਾ-ਮਿਸਾਲ ਕੁਰਬਾਨੀ ਸਦਕਾ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ, ਇਨ੍ਹਾਂ ਭਾਰਤ ਮਾਂ ਦੇ ਮਹਾਨ ਸਪੂਤਾਂ ਦਾ ਦੇਸ਼ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਰਮਨ ਜਿੰਦਰ, ਗਗਨ ਗੁਪਤਾ, ਜਸਵੀਰ ਕੌਰ, ਅਭਿਸ਼ੇਕ ਅਗਨੀਹੋਤਰੀ, ਟੋਨੀ ਵਰਮਾ, ਵਿਕਾਸ ਵਾਲੀਆ, ਅਮਰਜੀਤ ਸਿੰਘ, ਅੰਜਲੀ ਗ੍ਰੋਰਵਰ, ਵਿਜੈ ਸੈਣੀ, ਹਿੰਮਤ ਸਿੰਘ, ਐਡਵੋਕੇਟ ਸੋਨੂੰ ਮਿੱਤਲ, ਜਸਪ੍ਰੀਤ ਸਿੰਘ ਆਦਿ ਮੁੱਖ ਤੌਰ 'ਤੇ ਸ਼ਾਮਲ ਸਨ |
ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ
ਮੋਰਿੰਡਾ ਤੋਂ ਪਿ੍ਤਪਾਲ ਸਿੰਘ-ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਅੱਜ ਵਿਜੇ ਸ਼ਰਮਾ ਟਿੰਕੂ ਇੰਚਾਰਜ ਵਿਧਾਨ ਸਭਾ ਹਲਕਾ ਖਰੜ ਦੀ ਅਗਵਾਈ ਵਿਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਜੇ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਅਤੇ ਸ਼ਹੀਦਾਂ ਨੂੰ ਹਮੇਸ਼ਾ ਸਿੱਜਦਾ ਕਰਨਾ ਚਾਹੀਦਾ ਹੈ | ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ ਗੁਮਰਾਹ ਕੁਨ ਪ੍ਰਚਾਰ ਤੋ ਦੂਰ ਰਹਿਣਾ ਚਾਹੀਦਾ ਹੈ | ਇਸ ਮੌਕੇ ਚੌਧਰੀ ਨਰ ਸਿੰਘ ਸੀਨੀਅਰ ਕਾਂਗਰਸ ਆਗੂ, ਕੌਂਸਲਰ ਰਜੇਸ਼ ਕੁਮਾਰ ਬੱਗਾ, ਕੌਂਸਲਰ ਰਜੇਸ਼ ਕੁਮਾਰ ਸਿਸੋਦੀਆ, ਕੌਂਸਲਰ ਸੁਖਜਿੰਦਰ ਸਿੰਘ ਕਾਕਾ, ਕੌਂਸਲਰ ਰਾਜਪ੍ਰੀਤ ਸਿੰਘ, ਕੌਂਸਲਰ ਹਰਜੀਤ ਸਿੰਘ ਸੋਢੀ, ਕੌਂਸਲਰ ਜਗਦੇਵ ਬਿੱਟੂ, ਸਿਟੀ ਕਾਂਗਰਸ ਪ੍ਰਧਾਨ ਧਰਮਪਾਲ ਥੰਮ੍ਹਣ, ਸ਼ਾਮਲ ਸੂਦ, ਸੰਗਤ ਸਿੰਘ ਭਾਮੀਆਂ, ਨੀਰਜ ਸ਼ਰਮਾ, ਕੁਲਦੀਪ ਸਿੰਘ ਓਇੰਦ ਪੀ ਏ ਵਿਜੇ ਸ਼ਰਮਾ ਟਿੰਕੂ ਆਦਿ ਹਾਜ਼ਰ ਸਨ |
ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਾਂਝਾ ਮੰਚ ਥਰਮਲ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਰੈਲੀ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਸਿਮਰਨਜੀਤ ਸਿੰਘ ਨੀਲੋ ਦੀ ਅਗਵਾਈ ਹੇਠ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਉੱਤੇ ਰੈਲੀ ਕੀਤੀ ਗਈ |ਇਸ ਰੈਲੀ ਦਾ ਮੁੱਖ ਉਦੇਸ਼ ਸ਼ਹੀਦ ਸ: ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਾ ਸੀ | ਇਸ ਮੌਕੇ ਰੈਲੀ ਦੌਰਾਨ ਸਾਰੇ ਬੁਲਾਰਿਆਂ ਆਪਣੇ -ਆਪਣੇ ਵਿਚਾਰ ਪ੍ਰਗਟ ਕੀਤੇ ਤੇ ਬੁਲਾਰਿਆਂ ਨੇ ਦੱਸਿਆ ਕਿ ਸ: ਭਗਤ ਸਿੰਘ ਆਪਣੀ ਸ਼ਹਾਦਤ ਦੇਣ ਵੇਲੇ ਅਜਿਹੇ ਦੇਸ਼ ਦੀ ਕਲਪਨਾ ਨਹੀਂ ਕੀਤੀ ਸੀ | ਜਿਸ ਵਿਚ ਗ਼ਰੀਬ ਅਤੇ ਮਜ਼ਦੂਰ ਜਮਾਤ ਦਾ ਸ਼ੋਸ਼ਣ ਕੀਤਾ ਜਾਵੇਗਾ | ਜਿੱਥੇ ਇੱਕੋ ਜਿਹੇ ਕੰਮ ਲਈ ਸਰਕਾਰੀ ਕਰਮਚਾਰੀ 60-70 ਹਜ਼ਾਰ ਅਤੇ ਕੰਟੈੱ੍ਰਕਟ ਵਰਕਰ 8-10 ਹਜ਼ਾਰ ਤਨਖ਼ਾਹ ਲੈ ਰਿਹਾ ਹੈ | ਉਨ੍ਹਾਂ ਕਿਹਾ ਇਸ ਸਰਕਾਰ ਨਾਲੋਂ ਬਿ੍ਟਿਸ਼ ਦੀ ਗੋਰੀ ਸਰਕਾਰ ਕਿਤੇ ਲੱਖਾਂ ਗੁਣਾ ਚੰਗੀ ਸੀ | ਘੱਟੋ-ਘੱਟ ਕਾਨੂੰਨ ਸਾਰਿਆ ਲਈ ਇਕਸਾਰ ਤਾਂ ਹੁੰਦੇ ਸੀ | ਇਸ ਮੌਕੇ ਕਿਹਾ ਕਿ ਕੰਟੈੱ੍ਰਕਟ ਵਰਕਰਾਂ ਨੂੰ 30-35 ਸਾਲਾਂ ਦੀ ਨੌਕਰੀ ਕਰਨ ਉਪਰੰਤ ਅੱਜ ਵੀ 8-10 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ | ਇਸ ਮੌਕੇ ਰੈਲੀ ਦੌਰਾਨ ਬੁਲਾਰਿਆਂ ਵਲੋਂ ਘੱਟੋ -ਘੱਟ ਗੁਜ਼ਾਰੇ ਯੋਗ 25000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੀ ਮੰਗ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਉੱਤੇ ਵਾਅਦਾ ਖ਼ਿਲਾਫ਼ੀ ਦਾ ਅਰੋਪ ਲਗਾਉਂਦਿਆਂ ਇੱਕ ਬੁਲਾਰੇ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮਾਨ ਸਰਕਾਰ ਵਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਸਾਡੀ ਸਰਕਾਰ ਬਣਨ ਤੇ ਸੀ.ਐਮ ਦੇ ਹਰੇ ਪੈਨ ਤੋ ਪਹਿਲੇ ਦਸਤਖ਼ਤ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਹੋਣਗੇ | ਮਾਨਯੋਗ ਬਿਜਲੀ ਮੰਤਰੀ ਜੀ ਨਾਲ ਹੋਈ ਮਿਤੀ 21/02/2023 ਦੀ ਬੈਠਕ ਅਨੁਸਾਰ ਲੰਮੇ ਸਮੇਂ ਤੋ ਨੂੰ ਹੋ ਕਲੋਨੀ ਵਿਖੇ ਖ਼ਾਲੀ ਪਏ ਕੁਆਟਰ ਠੇਕੇਦਾਰ ਕਾਮਿਆਂ ਨੂੰ ਜਲਦੀ ਅਲਾਟ ਕੀਤੇ ਜਾਣ 15-20 ਸਾਲ ਪੁਰਾਣੇ ਅਤੇ 2-3 ਸਾਲ ਪੁਰਾਣੇ ਸੈਮ ਕੇਡਰ ਦੇ ਵਰਕਰ ਨੂੰ ਬਰਾਬਰ ਡੀ.ਸੀ. ਰੇਟ ਮਿਲ ਮਿਲ ਰਿਹਾ ਹੈ | ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਚ ਬਿਜਲੀ ਉਤਪਾਦਨ ਵਿਚ 70 ਪ੍ਰਤੀਸ਼ਤ ਯੋਗਦਾਨ ਠੇਕੇਦਾਰ ਕਾਮਿਆਂ ਦਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੀ. ਐਸ. ਪੀ. ਸੀ. ਐਲ ਕੋਲ ਹੈਡਲਿੰਡ ਪਲਾਂਟ ਵਿਚ ਭਰਤੀ ਕਰਨ ਜਾ ਰਿਹਾ ਹੈ | ਨਵੀਂ ਰੈਗੂਲਰ ਭਰਤੀ ਕਰਨ ਦੀ ਬਿਜਾਏ ਸੀਨੀਅਰਤਾ ਮੁਤਾਬਿਕ ਠੇਕੇਦਾਰੀ ਕਾਮਿਆਂ ਵਿਚੋਂ ਰੈਗੂਲਰ ਭਰਤੀ ਕੀਤੀ ਜਾਵੇ | ਇਸ ਰੈਲੀ ਨੂੰ ਸਿਮਰਨਜੀਤ ਸਿੰਘ ਨੀਲੋ, ਬਲਵਿੰਦਰ ਸਿੰਘ, ਜਸਕਰਨਜੀਤ ਸਿੰਘ, ਪ੍ਰਗਟ ਸਿੰਘ, ਬਲਬੀਰ ਸਿੰਘ, ਰਾਮ ਸ਼ਰਨ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਤੇ ਇਸ ਮੌਕੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |
23 ਮਾਰਚ ਦੇ ਸ਼ਹੀਦਾਂ ਲਈ ਕੀਤਾ ਸ਼ਰਧਾਂਜਲੀ ਸਮਾਗਮ
ਮੋਰਿੰਡਾ ਤੋਂ ਪਿ੍ਤਪਾਲ ਸਿੰਘ ਅਨੁਸਾਰ-ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਅਤੇ ਸ਼ਹਿਰ ਵਿਚ ਮਾਰਚ ਕੀਤਾ ਜਿਸ ਦੀ ਅਗਵਾਈ ਤਾਲਮੇਲ ਕੇਂਦਰ ਦੇ ਕਨਵੀਨਰ ਜਗਦੀਸ਼ ਕੁਮਾਰ ਨੇ ਕੀਤੀ | ਇਸ ਸਮਾਗਮ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਲਮੇਲ ਕੇਂਦਰ ਦੇ ਕੋ-ਕਨਵੀਨਰ ਭਾਗ ਸਿੰਘ ਨੇ ਦੱਸਿਆ ਕੇ ਸਾਡੇ ਮਹਾਨ ਕੌਮੀ ਸ਼ਹੀਦ ਭਗਤ ਸਿੰਘ ਰਾਜਗੁਰੂ-ਸੁਖਦੇਵ ਨੇ ਭਾਰਤ ਦੀ ਮਿਹਨਤਕਸ਼ ਕੌਮ ਦੀ ਮੁਕਤੀ ਲਈ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਤੇ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਨ ਲਈ ਸਾਮਰਾਜੀ ਅੰਗਰੇਜ਼ੀ ਹਕੂਮਤ ਅਤੇ ਉਨ੍ਹਾਂ ਦੇ ਦੇਸੀ ਧਨਾਢ ਤੇ ਜਗੀਰਦਾਰ ਪਿੱਠੂਆ ਖ਼ਿਲਾਫ਼ ਸੰਘਰਸ਼ ਕਰਦਿਆਂ ਅਤੇ ਫਾਂਸੀ ਦੇ ਫੰਦਿਆਂ ਨੂੰ ਗਲ ਵਿਚ ਪੁਆ ਲਿਆ ਪਰ ਗੱਦੀ ਤੇ ਬਿਰਾਜਮਾਨ ਹੋਏ ਭਾਰਤੀ ਹਾਕਮਾਂ ਨੇ ਸਾਮਰਾਜ ਕਾਰਪੋਰੇਟ ਘਰਾਨਿਆਂ ਦੀ ਚਾਕਰੀ ਕੀਤੀ ਅਤੇ ਉਨ੍ਹਾਂ ਦੇ ਮੁਨਾਫ਼ਿਆਂ ਵਿਚ ਵਾਧੇ ਲਈ ਨਿੱਜੀਕਰਨ ਉਦਾਰੀਕਰਨ ਅਤੇ ਸੰਸਰੀਕਰਨ ਨੀਤੀਆਂ ਲਾਗੂ ਕਰਕੇ ਕਿਸਾਨਾਂ -ਮਜ਼ਦੂਰਾ ਨੂੰ ਮਿਲਦੀਆਂ ਸਬਸਿਡੀਆਂ/ਸਹੂਲਤਾਂ ਬੰਦ ਕਰਨ, ਮੁਲਾਜ਼ਮਾਂ ਨੂੰ ਮਿਲਦੀਆਂ ਆਰਥਿਕ ਰਿਆਇਤਾਂ ਤੇ ਪੈਨਸ਼ਨਾਂ ਖੋਹਣ ਅਤੇ ਪੱਕੀ ਭਰਤੀ ਨਾ ਕਰਕੇ ਰੱਤ ਨਿਚੋੜੂ ਠੇਕਾ ਪ੍ਰਣਾਲੀ ਤੇਜ਼ੀ ਨਾਲ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਹੈ | ਬੇਰੁਜ਼ਗਾਰ ਨੂੰ ਰੁਜ਼ਗਾਰ ਨਾ ਦੇਕੇ ਨਸ਼ੇ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ | ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰੀ ਨੂੰ ਕੁਚਲਿਆ ਜਾ ਰਿਹਾ ਹੈ | ਸ਼ਰਧਾਂਜਲੀ ਸਮਾਗਮ ਵਿਚ ਬੁਲਾਰੇ ਆਗੂਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਇਸ ਵਿਚ ਤਰੇੜਾਂ ਨਾ ਪੈਣ ਦੇਣ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ | ਇਸ ਸ਼ਰਧਾਂਜਲੀ ਸਮਾਗਮ ਨੂੰ ਮਿਉਸੀਪਲ ਇੰਪ: ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਦਵਿੰਦਰ ਸਿੰਘ ਤੇ ਸਤੀਸ਼ ਕੁਮਾਰ ਪਾਵਰਕਾਮ ਐਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਸਰਕਲ ਸੀਨੀਅਰ ਮੀਤ ਪ੍ਰਧਾਨ ਜੰਗ ਸਿੰਘ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਤੇ ਅਵਤਾਰ ਸਿੰਘ ਜਲ ਸਪਲਾਈ ਐਂਡ ਸੀਵਰੇਜ ਬੋਰਡ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਸੰਬੋਧਨ ਕੀਤਾ |
ਸ੍ਰੀ ਚਮਕੌਰ ਸਾਹਿਬ, 23 ਮਾਰਚ (ਜਗਮੋਹਣ ਸਿੰਘ ਨਾਰੰਗ) - ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਕੂਲ ਦੇ ...
ਨੂਰਪੁਰ ਬੇਦੀ, 23 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਕਾਰਗਿਲ ਸ਼ਹੀਦ ਹੌਲਦਾਰ ਤਰਸੇਮ ਸਿੰਘ ਅਤੇ ਸ਼ਹੀਦ ਬੰਤ ਸਿੰਘ ਦੀ ਯਾਦ ਵਿਚ ਸਮੂਹ ਨਗਰ ਨਿਵਾਸੀ ਭਾਓਵਾਲ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ 25, 26 ਮਾਰਚ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਭਾਓਵਾਲ ਵਿਖੇ ...
ਰੂਪਨਗਰ, 23 ਮਾਰਚ (ਸਤਨਾਮ ਸਿੰਘ ਸੱਤੀ) - ਜੀਨੀਅਸ ਇੰਟਰਨੈਸ਼ਨਲ ਸਕੂਲ ਸੋਲਖੀਆਂ (ਰੂਪਨਗਰ) ਵਿਖੇ ਸਕੂਲ ਮੈਨੇਜਮੈਂਟ ਭੁਪਿੰਦਰ ਸਿੰਘ ਅਤੇ ਮੈਡਮ ਸ੍ਰੀਮਤੀ ਗੁਣਵੰਤ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ਼ ਲਈ ਇਕ ਰੋਜ਼ਾ ਸ਼ਖ਼ਸੀਅਤ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ...
ਨੂਰਪੁਰ ਬੇਦੀ, 23 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਇਕ ਵਿਧਵਾ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਅਤੇ ਰਾਜ਼ੀਨਾਮੇ ਉਪਰੰਤ ਵੀ ਅਧੂਰੀ ਰਾਸ਼ੀ ਅਦਾ ਕਰਨ 'ਤੇ ਸਥਾਨਕ ਪੁਲਿਸ ਨੇ ਪੜਤਾਲ ਉਪਰੰਤ ਇਕ ਮਹਿਲਾ ਏਜੰਟ ਖ਼ਿਲਾਫ਼ ...
ਨੰਗਲ, 23 ਮਾਰਚ (ਪ੍ਰੀਤਮ ਸਿੰਘ ਬਰਾਰੀ) - ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਵਲੋਂ ਆਉਣ ਵਾਲੇ ਮੁਲਾਜ਼ਮ ਜਥੇਬੰਦੀਆਂ ਦੀਆਂ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ ਨਾਲ ਭਾਖੜਾ ਡੈਮ ਵਿਖੇ ਮੁਲਾਕਾਤ ਕੀਤੀ | ਭਾਖੜਾ ਡੈਮ ਵਿਚ ਕੰਮ ਕਰਦੇ ਮੁਲਾਜ਼ਮਾਂ ...
ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ) - ਪਲਸਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਬਜ਼ੁਰਗ ਜੋੜੇ ਦੀ ਐਕਟਿਵਾ ਦੀ ਡਿੱਗੀ ਵਿਚੋਂ ਦਿਨ-ਦਿਹਾੜੇ 50 ਹਜ਼ਾਰ ਰੁਪਏ ਚੋਰੀ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ | ਸਥਾਨਕ ...
ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ) - ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾਂ ਦੇਵੀ ਵਿਖੇ ਨੌਂ ਰੋਜ਼ਾ ਚੇਤ ਨਰਾਤੇ ਮੇਲਾ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸ਼ੁਰੂ ਹੋ ਗਿਆ | 30 ਮਾਰਚ ਤੱਕ ਚੱਲਣ ਵਾਲੇ ਇਸ ਸਲਾਨਾ ਮੇਲੇ ਨੂੰ ਲੈ ਕੇ ...
ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਜੇ.ਐਸ.ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰੋਵਰ ਲਾਗੇ ਬਿਮਾਰ ਹਾਲਤ ਵਿੱਚ ਕੁੱਝ ਦਿਨ ਪਹਿਲਾਂ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਮਿਲੇ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ...
ਅੰਮਿ੍ਤਸਰ, 23 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ. ਕੇ. ਵਲੋਂ ਸੰਯੁਕਤ ਰਾਸ਼ਟਰ ਦੁਆਰਾ ਇਸ ਸਾਲ 2023 'ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਨੂੰ ਸਮਰਪਿਤ ਸਥਾਨਕ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ...
ਢੇਰ, 23 ਮਾਰਚ (ਸ਼ਿਵ ਕੁਮਾਰ ਕਾਲੀਆ) - ਅੱਜ ਇਥੋਂ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵਰਕਰਾਂ ਦਾ ਇਕ ਵੱਡਾ ਕਾਫ਼ਲਾ ਹੁਸ਼ਿਆਰਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਕਾਮਰੇਡ ਸੁਰਜੀਤ ਸਿੰਘ ਢੇਰ ਦੀ ਅਗਵਾਈ ਵਿਚ ਰਵਾਨਾ ਹੋਇਆ | ਸੀ. ਪੀ. ਆਈ. ਐਮ. ਵਲੋਂ ਸ਼ਹੀਦ ਭਗਤ ਸਿੰਘ ...
ਸੁਖਸਾਲ, 23 ਮਾਰਚ (ਧਰਮ ਪਾਲ) - ਅੱਜ ਭਾਜਪਾ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਗੋਹਲਣੀ ਮੰਡਲ ਪ੍ਰਧਾਨ ਵਰਿੰਦਰ ਕੁਮਾਰ ਵਿੱਕੀ ਸਰਪੰਚ ਨਾਨਗਰਾਂ ਦੀ ਅਗਵਾਈ ਹੇਠ ਪਿੰਡ ਨਾਨਗਰਾਂ ਵਿਖੇ ਹੋਈ | ਇਸ ਮੀਟਿੰਗ ਵਿਚ ਰਾਮ ਕੁਮਾਰ ਸ਼ਰਮਾ ਇੰਚਾਰਜ ਗੋਹਲਣੀ ਮੰਡਲ ਉਚੇਚੇ ਤੌਰ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX