ਤਾਜਾ ਖ਼ਬਰਾਂ


ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਮਿਲਿਆ ਸਰਵੋਤਮ ਯੂਨੀਵਰਸਿਟੀ ਦਾ ਦਰਜਾ
. . .  17 minutes ago
ਨਵੀਂ ਦਿੱਲੀ, 5 ਜੂਨ- ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਐਨ.ਆਈ.ਆਰ.ਐਫ਼. ਦਰਜਾਬੰਦੀ ਅਨੁਸਾਰ ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਸਰਵੋਤਮ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ....
ਨਸ਼ਾ ਲਿਜਾ ਰਹੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  38 minutes ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸਥਾਨਕ ਸ਼ਹਿਰ ਵਿਚ ਅੱਜ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਦੇਣ ਦੀ....
ਅਵਧੇਸ਼ ਰਾਏ ਕਤਲ ਕੇਸ ਵਿਚ ਮੁਖ਼ਤਾਰ ਅੰਸਾਰੀ ਦੋਸ਼ੀ ਕਰਾਰ
. . .  56 minutes ago
ਲਖਨਊ, 5 ਜੂਨ- ਵਾਰਾਣਸੀ ਦੇ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 3 ਅਗਸਤ 1991...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਧਰਨਾ
. . .  about 1 hour ago
ਖਰੜ, 5 ਜੂਨ (ਗੁਰਮੁੱਖ ਸਿੰਘ ਮਾਨ )- ਦਿੱਲੀ ਵਿਚ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ....
ਨਹੀਂ ਰਹੇ ਮਹਾਭਾਰਤ ਦੇ ਮਾਮਾ ‘ਸ਼ਕੁਨੀ’
. . .  about 1 hour ago
ਮਹਾਰਾਸ਼ਟਰ, 5 ਜੂਨ- ਮਹਾਭਾਰਤ ਵਿਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਫ਼ੀ ਪੇਂਟਲ ਦਾ ਦਿਹਾਂਤ ਹੋ ਗਿਆ...
ਜਨਤਕ ਜਥੇਬੰਦੀਆਂ ਨੇ ਬ੍ਰਿਜ ਭੂਸ਼ਨ ਦਾ ਸਾੜਿਆ ਪੁਤਲਾ
. . .  about 1 hour ago
ਅਜਨਾਲਾ, 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜ਼ਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ...
ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼
. . .  about 1 hour ago
ਸੁਲਤਾਨਵਿੰਡ, 5 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਤੋਂ ਦੋਬੁਰਜੀ ਲਿੰਕ ਰੋਡ ਤੋਂ ਇਕ 50,55 ਸਾਲਾ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ....
ਛੱਤੀਸਗੜ੍ਹ: ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ ਦੇ ਦੋ ਜਵਾਨ ਜ਼ਖ਼ਮੀ
. . .  about 1 hour ago
ਰਾਏਪੁਰ, 5 ਜੂਨ- ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ 85 ਬੀ.ਐਨ. ਦੇ ਦੋ ਜਵਾਨ....
ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  about 1 hour ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  about 2 hours ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  about 2 hours ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਮਾਮਲਾ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ: ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 5 ਜੂਨ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਰਾਜਪਾਲ ਨਾਲ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਯੂ.ਟੀ. ਸਕੱਤਰੇਤ ਵਿਖੇ ਕੀਤੀ....
ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੀ- ਰਾਹੁਲ ਗਾਂਧੀ
. . .  about 2 hours ago
ਨਿਊਯਾਰਕ, 5 ਜੂਨ- ਇੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਘਰ (ਭਾਰਤ) ਵਿਚ ਦੋ ਵਿਚਾਰਧਾਰਾਵਾਂ ਵਿਚ ਲੜਾਈ ਚੱਲ ਰਹੀ ਹੈ। ਇਕ ਜਿਸ ਦੀ....
ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
. . .  about 3 hours ago
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ....
ਪਹਿਲਵਾਨਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 5 ਜੂਨ- ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਉਲੰਪੀਅਨ ਪਹਿਲਵਾਨਾਂ ਬਜਰੰਗ ਪੁਨੀਆ....
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੁੱਟਿਆ ਡਰੋਨ, ਨਸ਼ੀਲੇ ਪਦਾਰਥ ਬਰਾਮਦ
. . .  about 4 hours ago
ਅੰਮ੍ਰਿਤਸਰ, 5 ਜੂਨ- ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ਦੇ ਪਾਰ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ....
ਬਾਲੇਸ਼ਵਰ: ਰੇਲ ਟ੍ਰੈਕ ਦੀ ਮੁਰੰਮਤ ਤੋਂ ਬਾਅਦ ਅੱਜ ਰੇਲਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
. . .  about 5 hours ago
ਭੁਵਨੇਸ਼ਵਰ, 5 ਜੂਨ- ਬਾਲੇਸ਼ਵਰ ’ਚ ਰੇਲ ਹਾਦਸੇ ਦੇ 3 ਦਿਨਾਂ ਬਾਅਦ ਹੁਣ ਸਾਰੇ ਟ੍ਰੈਕ ਠੀਕ ਕਰ ਦਿੱਤੇ ਗਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਅੱਪ ਅਤੇ ਡਾਊਨ ਸਾਈਡ ਟ੍ਰੈਕ ਦੀ ਮੁਰੰਮਤ ਹੋਣ ਤੋਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
. . .  about 4 hours ago
ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ....
ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਮੀਟਿੰਗ
. . .  about 5 hours ago
ਵੈਨਿਸ, (ਇਟਲੀ), 5 ਜੂਨ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਜੁਆਨੀ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਦੌਰਾਨ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 5 hours ago
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੇ ਕਾਨਪਾ ਪਿੰਡ ਨੇੜੇ ਇਕ ਨਿੱਜੀ ਬੱਸ ਨਾਲ ਕਾਰ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ
. . .  1 day ago
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਮੁੰਬਈ, 4 ਜੂਨ - 'ਸ਼੍ਰੀ 420', 'ਨਾਗਿਨ' ਅਤੇ 'ਅਬ ਦਿਲੀ ਦੂਰ ਨਹੀਂ' ਵਰਗੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ 300 ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ...
ਮਹਾਰਾਸ਼ਟਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਲਗਭਗ 6.2 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋ ਤੋਂ ਵੱਧ ਸੋਨਾ ਕੀਤਾ ਜ਼ਬਤ
. . .  1 day ago
ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ
. . .  1 day ago
ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਚੇਤ ਸੰਮਤ 555

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ

ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਐਨ.ਐਸ.ਐਸ. ਵਿਭਾਗ ਵਲੋਂ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਐਨ.ਐਸ.ਐਸ. ਕੋਆਰਡੀਨੇਟ ਪ੍ਰੋ. ਕੁਲਵਿੰਦਰ ਕੌਰ ਨੇ ਸਭਨਾਂ ਨੂੰ ਜੀ ਆਇਆ ਕਿਹਾ | ਯੂਥ ਕੋਆਰਡੀਨੇਟਰ ਡਾ. ਰਾਜੇਸ਼ ਮੋਹਨ ਨੇ ਦੱਸਿਆ ਕਿ ਅੱਜ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਲੜੇ ਗਏ ਆਜ਼ਾਦੀ ਸੰਗਰਾਮ ਵਿਚ ਆਪਣੀਆਂ ਕੀਮਤੀ ਜਾਨਾਂ ਦੀ ਆਹੁਤੀ ਦੇਣ ਵਾਲੇ ਕੌਮ ਦੇ ਮਹਾਨ ਸ਼ਹੀਦਾਂ, ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ | ਬੁਲਾਰੇ ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਪ੍ਰੋ. ਸੁਖਜੀਤ ਸਿੰਘ ਅਤੇ ਪ੍ਰੋ. ਜੋਤਮਨਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਸ਼ੁਭਪ੍ਰੀਤ ਕੌਰ ਅਤੇ ਬਰਕਤ ਸਿੰਘ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਨਿਰਵਰਿੰਦਰ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸ: ਭਗਤ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ | ਇਸ ਤੋਂ ਇਲਾਵਾ ਐਨ.ਐਸ.ਐਸ. ਵਿਭਾਗ ਦੇ ਵਿਦਿਆਰਥੀਆਂ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ 'ਨੁੱਕੜ ਨਾਟਕ' ਖੇਡਿਆ ਜਿਸ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ | ਮੰਚ ਸੰਚਾਲਨ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਗਗਨਦੀਪ ਸਿੰਘ ਨੇ ਕੀਤਾ | ਇਸ ਮੌਕੇ ਪ੍ਰੋਗਰਾਮ ਅਫ਼ਸਰ- ਪ੍ਰੋ. ਕੁਲਵਿੰਦਰ ਕੌਰ, ਡਾ. ਨਛੱਤਰ ਸਿੰਘ ਤੋਂ ਇਲਾਵਾ ਡਾ. ਸ਼ਾਲਿਨੀ ਗਰਗ, ਡਾ. ਗਗਨਦੀਪ ਕੌਰ ਕਾਮਰਸ, ਪ੍ਰੋ. ਰਾਜਬੀਰ ਕੌਰ, ਡਾ. ਦੀਪਾ ਗੋਇਲ, ਪ੍ਰੋ. ਸ਼ਮਸ਼ੇਰ ਸਿੰਘ, ਪ੍ਰੋ. ਹਿਮਾਂਸ਼ੂ ਨਾਗਪਾਲ, ਪ੍ਰੋ. ਦੇਵਿਕਾ ਸ਼ਰਮਾ, ਪ੍ਰੋ. ਕੌਸ਼ਲ ਰਾਣੀ, ਡਾ. ਸੁਰਿੰਦਰ ਕੌਰ, ਪ੍ਰੋ. ਮਨਿੰਦਰ ਕੌਰ, ਪ੍ਰੋ. ਆਰਤੀ ਰਾਣੀ, ਪ੍ਰੋ. ਕਿਰਨ ਬਾਲਾ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ | ਅੰਤ ਵਿਚ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਬੂਟਾ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ |
ਗੁਰੂ ਨਾਨਕ ਕਾਲੋਨੀ ਨਿਵਾਸੀਆਂ ਨੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
ਫ਼ਰੀਦਕੋਟ, (ਸਤੀਸ਼ ਬਾਗ਼ੀ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਸ਼ਹੀਦੀ ਦਿਵਸ ਸਥਾਨਕ ਗੁਰੂ ਨਾਨਕ ਕਾਲੋਨੀ ਦੇ ਪਾਰਕ ਵਿਖੇ ਮਨਾਇਆ ਗਿਆ | ਕਾਲੋਨੀ ਦੇ ਪ੍ਰਧਾਨ ਉਪੇਂਦਰ ਸ਼ਰਮਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਨੌਜਵਾਨਾਂ ਨੂੰ ਜਗਾਉਣ ਲਈ ਦਿੱਤੇ ਸੰਦੇਸ਼ ਨੂੰ ਅੱਜ ਮੁੜ ਗੁੰਜਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਫ਼ਿਰਕਾਪ੍ਰਸਤੀ, ਇਲਾਕਾਪ੍ਰਸਤੀ ਅਤੇ ਜਾਤਪ੍ਰਸਤੀ ਦਾ ਸ਼ਿਕਾਰ ਹੋ ਰਿਹਾ ਹੈ ਇਸ ਲਈ ਸਾਨੂੰ ਦੇਸ਼ ਵਿਚ ਵੰਡ ਪਾਉਣ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਜਮਹੂਰੀ ਤੇ ਸਮਾਜਵਾਦੀ ਭਾਰਤ ਸਿਰਜਨ ਪ੍ਰਤੀ ਇਮਾਨਦਾਰੀ ਅਤੇ ਨੇਕ ਨੇਤੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ | ਇਸ ਮੌਕੇ ਡਿਪਟੀ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰਜੀਤ ਸਿੰਘ ਸੰਧੂ ਮੀਤ ਪ੍ਰਧਾਨ, ਨਰਿੰਦਰਪਾਲ ਸਿੰਘ ਖਜ਼ਾਨਚੀ, ਬਲਤੇਜ ਸਿੰਘ ਸਕੱਤਰ, ਐਡਵੋਕੇਟ ਸੁਨੀਲ ਚਾਵਲਾ, ਡਾ. ਚੰਦਰ ਸ਼ੇਖਰ ਕੱਕੜ ਐਸ.ਐਮ.ਓ, ਐਡਵੋਕੇਟ ਪਰਮਜੀਤ ਸਿੰਘ ਸੰਧੂ, ਲੈਕਚਰਾਰ ਜਰਨੈਲ ਸਿੰਘ ਵੱਸਣ, ਲੈਕਚਰਾਰ ਜਸਬੀਰ ਸਿੰਘ ਬਰਾੜ, ਲੈਕਚਰਾਰ ਲਛਮਣ ਦਾਸ, ਲੈਕਚਰਾਰ ਸ਼ਵਿੰਦਰਪਾਲ ਸ਼ਰਮਾ, ਜਸਵੀਰ ਸਿੰਘ ਰਿਟਾ: ਸੁਪਰਡੈਂਟ, ਰਣਧੀਰ ਸਿੰਘ ਸੰਧੂ, ਡਾ. ਵਿਸ਼ਵਦੀਪ ਗੋਇਲ, ਡਾ. ਮਨਜੀਤ ਕਿ੍ਸ਼ਨ ਭੱਲਾ, ਬਲਵਿੰਦਰ ਸਿੰਘ ਬਿੰਦੀ, ਮਦਨ ਲਾਲ ਖੁੱਲਰ, ਰਾਜੇਸ਼ ਗੱਖੜ, ਜਗਦੀਪ ਸਿੰਘ ਰਿਟਾ. ਕਨੂੰਨਗੋ, ਸਤੀਸ਼ ਕੁਮਾਰ ਸਾਹਨੀ, ਸੁਰਿੰਦਰ ਪਾਲ ਧਿੰਗੜਾ, ਦਰਸ਼ਨ ਸਿੰਘ ਔਲਖ, ਨਾਜਰ ਸਿੰਘ, ਰਣਧੀਰ ਸਿੰਘ ਛਾਬੜਾ ਅਤੇ ਸਮੂਹ ਕਾਲੋਨੀ ਨਿਵਾਸੀਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ |
ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਨੇ ਸਮਾਗਮ ਕਰਵਾਇਆ
ਫ਼ਰੀਦਕੋਟ, (ਚਰਨਜੀਤ ਸਿੰਘ ਗੋਂਦਾਰਾ)-ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਵਲੋਂ ਪ੍ਰਧਾਨ ਡਾ: ਬਲਜੀਤ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਭਗਤ ਸਿੰਘ ਪਾਰਕ 'ਚ ਸ਼ਹੀਦ ਏ ਆਜ਼ਮ ਸ: ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਸ਼ਟਰੀ ਗੀਤ, ਵੰਦੇ ਮਾਤਰਮ ਉਪਰੰਤ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਬਾਅਦ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਰਿਟਾ: ਪਿ੍ੰਸੀਪਲ ਪਰਮਿੰਦਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਅਤੇ ਸਮਾਜ ਸਿਰਜ ਸਕਦੇ ਹਾਂ | ਕਲੱਬ ਪ੍ਰਧਾਨ ਡਾ: ਬਲਜੀਤ ਸ਼ਰਮਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਅਤੇ ਸਮਾਜ ਨੂੰ ਇਕ ਨਵੀਂ ਦਿਸ਼ਾ, ਵਿਚਾਰਧਾਰਾ ਦਿੱਤੀ, ਜਿਸ ਦੀ ਬਦੌਲਤ 15 ਅਗਸਤ 1947 ਨੂੰ ਇਥੋਂ ਅੰਗਰੇਜ ਸਾਮਰਾਜ ਦਾ ਖਾਤਮਾ ਹੋ ਕੇ ਭਾਰਤੀ ਲੋਕਤੰਤਰ ਦੀ ਬਹਾਲੀ ਹੋਈ | ਇਸ ਮੌਕੇ ਕਲੱਬ ਦੇ ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ, ਮੀਤ ਪ੍ਰਧਾਨ ਰਾਜਿੰਦਰ ਦਾਸ ਰਿੰਕੂ, ਪੀ.ਆਰ.ਓ. ਕੁਲਵਿੰਦਰ ਸਿੰਘ ਗੋਰਾ, ਸਲਾਹਕਾਰ ਪਿ੍ਤਪਾਲ ਸਿੰਘ ਕੋਹਲੀ, ਨਰਾਇਣ ਦਾਸ ਕਾਲੀ, ਸੁਰਿੰਦਰ ਕੁਮਾਰ, ਸਕੱਤਰ ਤਰੁਣ ਅਰੋੜਾ, ਖ਼ਜ਼ਾਨਚੀ ਅਜੈ ਸੋਨੂੰ ਜੈਨ, ਰਜੇਸ਼ ਸੁਖੀਜਾ, ਸਹਾਰਾ ਸੁਸਾਇਟੀ ਦੇ ਚੇਅਰਮੈਨ ਅਸ਼ੋਕ ਭਟਨਾਗਰ, ਦਿਲਾਵਰ ਹੁਸੈਨ, ਅਸ਼ੋਕ ਕੌਂਸ਼ਲ ਆਦਿ ਹਾਜ਼ਰ ਸਨ |
ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ ਨੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
ਫ਼ਰੀਦਕੋਟ, 23 ਮਾਰਚ (ਸਤੀਸ਼ ਬਾਗ਼ੀ)-ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਅਗਵਾਈ ਹੇਠ ਅੱਜ ਸਥਾਨਕ ਭਗਤ ਸਿੰਘ ਪਾਰਕ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ | ਜਿਸ ਦੌਰਾਨ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਵੀ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਫ਼ਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੇ ਅਹੁਦੇਦਾਰ ਗੁਰਮੀਤ ਸਿੰਘ ਮਾਨੀਵਾਲਾ, ਭੁਪਿੰਦਰ ਸਿੰਘ ਘੁਮਿਆਰਾ, ਗੁਰਦੇਵ ਸਿੰਘ ਬੇਗੂਵਾਲਾ ਜ਼ਿਲ੍ਹਾ ਖਜ਼ਾਨਚੀ, ਵਰਿੰਦਰ ਸਿੰਘ ਜ਼ਿਲ੍ਹਾ ਸਕੱਤਰ, ਰਾਮ ਰਾਜ ਸੇਵਕ ਜੈਤੋ, ਗੁਰਪਾਲ ਸਿੰਘ ਢਿੱਲਵਾਂ ਖੁਰਦ, ਵਿਸਾਖਾ ਸਿੰਘ ਬੇਗੂਵਾਲਾ, ਜਗਰੂਪ ਸਿੰਘ ਗੋਲੇਵਾਲਾ, ਸੱਤਪਾਲ ਸਿੰਘ, ਬਲਵਿੰਦਰ ਸਿੰਘ ਨਵਾਂ ਕਿਲਾ, ਹਰਦੀਪ ਸਿੰਘ ਹੱਸਣਭੱਟੀ, ਸੁਖਮੰਦਰ ਸਿੰਘ ਪੰਜਗਰਾਈਾ, ਜਗਦੀਪ ਸਿੰਘ, ਦਲਜੀਤ ਕੌਰ ਔਲਖ, ਗੁਰਮੀਤ ਕੌਰ ਨਵਾਂ ਕਿਲਾ, ਸਚਿਨ ਸੇਠੀ, ਤੇਜਾ ਸਿੰਘ ਜੈਤੋ, ਹਰਨੇਕ ਕੁਹਾਰਵਾਲਾ ਦੇਸ਼ ਪ੍ਰੇਮੀ, ਸਤਪਾਲ ਸਿੰਘ ਸਾਦਿਕ ਅਤੇ ਲਖਵਿੰਦਰ ਸਿੰਘ ਨਵਾਂ ਕਿਲਾ ਆਦਿ ਹਾਜ਼ਰ ਸਨ |
ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਸੁਖਦੇਵ, ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਸੁਖਦੇਵ, ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਪ੍ਰੋਗਰਾਮ ਦਾ ਆਗਾਜ਼ ਕਾਰਜਕਾਰੀ ਪਿ੍ੰਸੀਪਲ, ਟੀਚਿੰਗ ਸਟਾਫ਼ ਅਤੇ ਨਾਨ ਟੀਚਿੰਗ ਸਟਾਫ਼ ਦੁਆਰਾ ਸ: ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤਾ ਗਿਆ | ਇਸ ਉਪਰੰਤ ਪ੍ਰੋ. ਅੰਮਿ੍ਤਪਾਲ ਸਿੰਘ ਦੁਆਰਾ ਸ: ਭਗਤ ਸਿੰਘ ਦੇ ਜੀਵਨ ਤੋਂ ਲੈ ਕੇ ਸ਼ਹੀਦੀ ਪਾਉਣ ਤੱਕ ਦੇ ਸਫ਼ਰ ਨੂੰ ਵਿਸਥਾਰ ਪੂਰਵਕ ਬਿਆਨ ਕੀਤਾ ਗਿਆ | ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦੇ ਦਿਲਾਂ ਵਿਚ ਆਜ਼ਾਦੀ ਦਾ ਅਜਿਹਾ ਵਲਵਲਾ ਪੈਦਾ ਕੀਤਾ, ਜਿਸ ਨਾਲ ਦੇਸ਼ ਦੀ ਆਜ਼ਾਦੀ ਨੂੰ ਲੰਮੇ ਸਮੇਂ ਲਈ ਟਾਲਿਆ ਨਾ ਜਾ ਸਕਿਆ | ਪ੍ਰੋ. ਰਣਜੀਤ ਸਿੰਘ ਨੇ ਸ: ਭਗਤ ਸਿੰਘ ਦੀ ਜੀਵਨੀ, ਜਨਮ ਤੋਂ ਲੈ ਕੇ ਸ਼ਹੀਦੀ ਦੇ ਨਾਅਰੇ 'ਇੰਨਕਲਾਬ ਜ਼ਿੰਦਾਬਾਦ' ਦੇ ਅਰਥ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸੰਦੀਪ ਕੌਰ ਨੇ ਭਗਤ ਸਿੰਘ ਦੇ ਜੀਵਨ 'ਤੇ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਸੇਧਾਂ ਬਾਰੇ ਜਾਣਕਾਰੀ ਦਿੱਤੀ | ਅਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ | ਅੰਤ 'ਚ ਡਾ. ਹਰੀਸ਼ ਸ਼ਰਮਾ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਸਾਡੀ ਵਿੱਦਿਅਕ ਸੰਸਥਾ ਦਾ ਨਾਮ ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਨਾਮ 'ਤੇ ਹੋਣ ਕਰਕੇ ਉਹ ਹਮੇਸ਼ਾ ਹੀ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ | ਭਗਤ ਸਿੰਘ ਪੰਜਾਬ ਦੇ ਉਨ੍ਹਾਂ ਸੂਰਬੀਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਦੇਸ਼ ਦੀ ਸੁਤੰਤਰਤਾ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ | ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਹਮੇਸ਼ਾ ਸ: ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨਗੇ |
ਕਾਂਗਰਸ ਪਾਰਟੀ ਇਕਾਈ ਬਰਗਾੜੀ ਨੇ ਮਨਾਇਆ ਸ਼ਹੀਦੀ ਦਿਵਸ
ਬਰਗਾੜੀ, (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਾਂਗਰਸ ਪਾਰਟੀ ਇਕਾਈ ਬਰਗਾੜੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਸ਼ਹੀਦਾਂ ਦੀਆਂ ਫ਼ੋਟੋਆਂ 'ਤੇ ਫੁੱਲ ਚੜਾ ਕੇ ਸ਼ਰਧਾਂਜਲੀਆਂ ਭੇਟ ਕਰਦਿਆਂ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਨੇ ਕਿਹਾ ਕਿ ਇਨ੍ਹਾਂ ਅਤੇ ਹੋਰਨਾਂ ਸ਼ਹੀਦਾਂ ਦੀ ਬਦੌਲਤ ਹੀ ਸਾਨੂੰ ਆਜ਼ਾਦੀ ਹਾਸਲ ਹੋਈ ਹੈ ਅਤੇ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਇਸ ਆਜ਼ਾਦੀ ਦਾ ਨਿੱਘ ਮਾਨਣਾ ਚਾਹੀਦਾ ਹੈ | ਇਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਸਾਨੂੰ ਇਨ੍ਹਾਂ ਸ਼ਹੀਦਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ | ਇਸ ਮੌਕੇ ਸਰਪੰਚ ਜਸਵੰਤ ਸਿੰਘ, ਸਰਪੰਚ ਰਾਜਵਿੰਦਰ ਕੌਰ, ਸੇਵਕ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਸਤਿੰਦਰ ਸਿੰਘ ਭਲੂਰੀਆ, ਸਾਬਕਾ ਪੰਚ ਗੁਰਤੇਜ ਸਿੰਘ ਤੇਜ ਢਿੱਲੋਂ, ਸਾਬਕਾ ਪੰਚ ਗੁਰਚਰਨ ਸਿੰਘ ਢਿੱਲੋਂ, ਪੰਚ ਬਲਵੰਤ ਸਿੰਘ ਫ਼ੌਜੀ, ਸੁਰਜੀਤ ਸਿੰਘ ਮਾਲੜਾ, ਡਾ. ਰਣਜੀਤ ਸਿੰਘ ਘਾਰੂ, ਹਰੰਬਸ ਸਿੰਘ ਢਿੱਲੋਂ, ਪੰਚ ਜੈਪਾਲ ਸ਼ਰਮਾ, ਜੋਗਿੰਦਰ ਸਿੰਘ ਚਾਨੀ, ਚਰਨਜੀਤ ਸ਼ਰਮਾ, ਲਾਲਾ ਸਿੰਘ, ਪੰਚ ਚਤਰ ਦਾਸ, ਪੰਚ ਲਖਵਿੰਦਰ ਗੋਲਡੀ, ਪੰਚ ਜਗਪਿੰਦਰ ਸਿੰਘ ਬਰਾੜ, ਪੰਚ ਟੇਕ ਚੰਦ, ਪੰਚ ਬੂਟਾ ਸਿੰਘ, ਪੰਚ ਜਸਵੰਤ ਸਿੰਘ, ਪੰਚ ਗੁਰਜੀਤ ਕੌਰ, ਪੰਚ ਅਮਰਜੀਤ ਸਿੰਘ, ਨਾਇਬ ਸਿੰਘ ਗੋਂਦਾਰਾ, ਪੱਪੂ ਸਿੰਘ ਆਦਿ ਹਾਜ਼ਰ ਸਨ |
ਸ਼ਹੀਦ ਭਗਤ ਸਿੰਘ ਅਤੇ ਉਸਦੇ ਸ਼ਹੀਦ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ, ਪੰਜਾਬ ਪੈਨਸ਼ਨਰਜ਼ ਯੂਨੀਅਨ, ਗੁੱਡ ਮੋਰਨਿੰਗ ਵੈੱਲਫੇਅਰ ਕਲੱਬ, ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈਲਫੇਅਰ ਟਰੱਸਟ ਵਲੋਂ ਪੁਰਾਣਾ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਪਾਰਕ ਕੋਟਕਪੂਰਾ 'ਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ 92ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪੈਨਸ਼ਨਰ ਆਗੂਆਂ ਬਲਦੇਵ ਸਿੰਘ ਸਹਿਦੇਵ, ਪ੍ਰੇਮ ਚਾਵਲਾ ਸਮੇਤ ਗੁਰਿੰਦਰ ਸਿੰਘ ਮਹਿੰਦੀਰੱਤਾ, ਪ੍ਰੀਤ ਭਗਵਾਨ ਸਿੰਘ, ਮਨਦੀਪ ਸਿੰਘ ਮਿੰਟੂ ਗਿੱਲ, ਕੁਲਵੰਤ ਸਿੰਘ ਚਾਨੀ, ਮਾਸਟਰ ਸੋਮਨਾਥ ਅਰੋੜਾ, ਹਰਵਿੰਦਰ ਸ਼ਰਮਾ, ਪ੍ਰੋ. ਹਰਬੰਸ ਸਿੰਘ ਪਦਮ, ਮੁਖਤਿਆਰ ਸਿੰਘ ਮੱਤਾ, ਇਕਬਾਲ ਸਿੰਘ ਮੰਘੇੜਾ, ਰਜਿੰਦਰ ਸਿੰਘ ਸਰਾਂ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ, ਗੁਰਦੀਪ ਸਿੰਘ ਮੈਨੇਜਰ, ਸੁਖਚੈਨ ਸਿੰਘ ਰਾਮਸਰ, ਅਮਰਜੀਤ ਕੌਰ ਛਾਬੜਾ ਅਤੇ ਹੋਰ ਵਿਅਕਤੀਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫ਼ੁੱਲਮਾਲਾਵਾਂ ਅਰਪਣ ਕੀਤੀਆਂ | ਬੁਲਾਰਿਆਂ ਨੇ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਮਹਾਨ ਨਾਇਕਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਮੌਜੂਦਾ ਸਮੇਂ ਵਿਚ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ | ਬਲਦੇਵ ਸਿੰਘ ਸਹਿਦੇਵ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਸਮਾਜ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ | ਇਸ ਮੌਕੇ ਗੋਪਾਲ ਕਿ੍ਸ਼ਨ ਵੋਹਰਾ, ਅਸ਼ੋਕ ਚਾਵਲਾ, ਸੁਰਿੰਦਰ ਕੁਮਾਰ ਮਜਾਲ, ਸੁਰਿੰਦਰ ਸਿੰਘ ਸਦਿਓੜਾ, ਡਾ. ਰਵਿੰਦਰਪਾਲ ਕੋਛੜ, ਦੀਪਕ ਮਨਚੰਦਾ, ਅਮਨਦੀਪ ਸਿੰਘ ਜੱਸਲ, ਹਾਕਮ ਸਿੰਘ, ਜਸਬੀਰ ਸਿੰਘ ਕੈਂਥ, ਸਤਨਾਮ ਸਿੰਘ, ਭੂਸ਼ਨ ਮਿੱਤਲ, ਆਤਮਾ ਰਾਮ ਬਿਸ਼ਨੋਈ, ਕੇਵਲ ਸਿੰਘ ਲੰਭਵਾਲੀ, ਹਰਸਿਮਰਨ ਸਿੰਘ ਵਿੱਕੀ, ਓਮ ਪ੍ਰਕਾਸ਼ ਗੁਪਤਾ, ਅਮਰਜੀਤ ਸਿੰਘ ਮੱਕੜ, ਗੁਰਦੀਪ ਸਿੰਘ ਭੋਲਾ, ਗੇਜ ਰਾਮ ਭੋਰਾ, ਹਰਦੀਪ ਸਿੰਘ ਫਿੱਡੂ ਭਲਵਾਨ ਅਤੇ ਪਰਮਿੰਦਰ ਸਿੰਘ ਜਟਾਣਾ ਹਾਜ਼ਰ ਸਨ | ਸਭਨਾਂ ਨੇ ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ |
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਸ਼ਹੀਦ ਭਗਤ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ
ਫ਼ਰੀਦਤਕੋਟ, (ਸਤੀਸ਼ ਬਾਗ਼ੀ)-ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕਰਨ ਲਈ ਐਡਵੋਕੇਟ ਰਮੇਸ਼ ਚੰਦਰ ਜੈਨ ਅਤੇ ਪ੍ਰਧਾਨ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ | ਇਸ ਮੌਕੇ ਮੈਂਬਰਾਂ ਨੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਆਦਮ ਕੱਦ ਬੁੱਤ 'ਤੇ ਫ਼ੁੱਲਾਂ ਦੇ ਹਾਰ ਪਹਿਨਾ ਕੇ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸ਼ਹੀਦ ਸੁਖਦੇਵ ਅਮਰ ਰਹੇ ਅਤੇ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਸ਼ਰਧਾਂਜ਼ਲੀ ਭੇਟ ਕੀਤੀ | ਇਸ ਮੌਕੇ ਇੰਦਰਜੀਤ ਸਿੰਘ ਖੀਵਾ, ਬਲਵੰਤ ਰਾਏ ਗੱਖੜ ਅਤੇ ਪੀ.ਆਰ.ਓ. ਦਰਸ਼ਨ ਲਾਲ ਚੁੱਘ ਨੇ ਸ਼ਹੀਦਾਂ ਦੀ ਵੱਡਮੁੱਲੀ ਸ਼ਹਾਦਤ ਪ੍ਰਤੀ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਇੰਜ: ਜੀਤ ਸਿੰਘ, ਮਨੀਸ਼ ਮੌਂਗਾ, ਬਿਸ਼ਨ ਦਾਸ ਅਰੋੜਾ, ਦੇਵ ਕਿ੍ਸ਼ਨ ਸ਼ਰਮਾ, ਲਾਲ ਸਿੰਘ ਕਲਸੀ, ਸਤਪਾਲ ਬਾਂਸਲ, ਗਰੀਸ਼ ਸੁਖੀਜਾ, ਪ੍ਰੋਫ਼ੈਸਰ ਡੀ.ਆਰ. ਭੰਡਾਰੀ, ਮਹਿੰਦਰ ਸਿੰਘ ਗਰੋਵਰ, ਇੰਜ: ਹਰਿੰਦਰ ਸਿੰਘ ਨਰੂਲਾ, ਦਰਸ਼ਨ ਸਿੰਘ ਰੋਮਾਣਾ, ਅੰਮਿ੍ਤਪਾਲ ਸਿੰਘ, ਪਿ੍ੰਸੀਪਲ ਕਿ੍ਸ਼ਨ ਕੁਮਾਰ, ਰਮੇਸ਼ ਅਰੋੜਾ ਅਤੇ ਸੁਮੀਤ ਗਰੋਵਰ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ | ਇਸ ਮੌਕੇ ਪ੍ਰੋਫ਼ੈਸਰ ਐਨ.ਕੇ. ਗੁਪਤਾ ਨੇ ਮੰਚ ਸਕੱਤਰ ਦੀ ਭੂਮਿਕਾ ਨਿਭਾਈ |
23 ਮਾਰਚ ਦੇ ਕੌਮੀ ਸ਼ਹੀਦਾਂ ਨੂੰ ਕੀਤਾ ਸਿਜਦਾ
ਕੋਟਕਪੂਰਾ, (ਮੋਹਰ ਸਿੰਘ ਗਿੱਲ)-23 ਮਾਰਚ ਦੇ ਕੌਮੀ ਸ਼ਹੀਦਾਂ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਪਿੰਡ ਢਿੱਲਵਾਂ ਕਲਾਂ ਦੀ ਧਰਮਸ਼ਾਲਾ ਵਿਖੇ ਇਕ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ | ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਦੇਸ਼ ਦੇ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਪ੍ਰਣ ਲਿਆ | ਇਸ ਮੌਕੇ ਹਲਕਾ ਜੈਤੋ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਹੀ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਸਾਨੂੰ ਆਪਣੇ ਜੀਵਨ 'ਚ ਸ਼ਹੀਦਾਂ ਦੀ ਸੋਚ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ 'ਚ ਅੱਗੇ ਵਧਣਾ ਚਾਹੀਦਾ ਹੈ | ਇਸ ਮੌਕੇ ਜਸਵੀਰ ਸਿੰਘ ਸਰਪੰਚ, ਦਰਸ਼ਨ ਸਿੰਘ ਠੇਕੇਦਰ, ਰਾਜ ਸਿੰਘ, ਹਰਨੇਕ ਸਿੰਘ, ਦਰਸ਼ਨ ਸਿੰਘ ਪ੍ਰੇਮੀ, ਅਜਮੇਰ ਸਿੰਘ, ਕੁਲਤਾਰ ਸਿੰਘ, ਮਾੜਾ ਸਿੰਘ, ਛੋਟਾ ਸਿੰਘ, ਜਗਦੀਪ ਸਿੰਘ, ਸਰਬਜੀਤ ਸਿੰਘ, ਦਵਿੰਦਰ ਸਿੰਘ ਭੱਟੀ ਅਤੇ ਔਰਤਾਂ ਵੀ ਮੌਜੂਦ ਸਨ |
ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੇ ਬੁੱਤ 'ਤੇ ਫ਼ੁੱਲਮਾਲਾਵਾਂ ਪਹਿਨਾ ਕੇ ਸ਼ਹੀਦਾਂ ਨੂੰ ਯਾਦ ਕੀਤਾ | ਪ੍ਰਧਾਨ ਰਾਜਿੰਦਰ ਦਾਸ ਰਿੰਕੂ ਨੇ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਸ਼ਹੀਦ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਹੱਸਦੇ ਹੱਸਦੇ ਦੇਸ਼ ਲਈ ਰੱਸੇ ਗਲਾਂ ਵਿਚ ਪਾ ਲਏ ਅਤੇ ਆਪਣਾ ਜੀਵਨ ਦੇਸ਼ ਦੇ ਨਾਮ ਕਰਕੇ ਦੇਸ਼ ਨੂੰ ਆਜ਼ਾਦੀ ਦਿਵਾਈ | ਇਸ ਮੌਕੇ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਵਿਚੋਂ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਚੰਦਰ ਸ਼ੇਖਰ ਐਸ.ਐਮ.ਓ. ਨੇ ਸੁਸਾਇਟੀ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਕੁਲਵਿੰਦਰ ਗੋਰਾ ਮਚਾਕੀ, ਜਗਮੀਤ ਸੰਧੂ, ਹਨੀ ਬਰਾੜ, ਮਦਨ ਗੋਪਾਲ, ਇਕਬਾਲ ਸਿੰਘ, ਪੁਨੀਤ ਕੁਮਾਰ, ਬੰਟੀ ਸੁਰਿਆਵੰਸ਼ੀ, ਰਾਕੇਸ਼ ਗਰਗ ਸਲਾਹਕਾਰ, ਕਾਕਾ ਵਰਮਾ, ਅਰਸ਼ ਧਾਲੀਵਾਲ ਆਦਿ ਹਾਜ਼ਰ ਸਨ |
ਬ੍ਰਾਹਮਣ ਵਿਕਾਸ ਮੰਚ ਕੋਟਕਪੂਰਾ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਕੋਟਕਪੂਰਾ, (ਮੇਘਰਾਜ)-ਬ੍ਰਾਹਮਣ ਵਿਕਾਸ ਮੰਚ ਕੋਟਕਪੂਰਾ ਦੀ ਕਾਰਜਕਾਰਨੀ ਦੀ ਇਕ ਮੀਟਿੰਗ ਮੰਚ ਦੇ ਪਾਰਕ ਵਿਖੇ ਕੀਤੀ ਗਈ, ਜਿਸ ਵਿਚ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਮੁੱਖ ਮਹਿਮਾਨ ਵਰਿੰਦਰ ਸ੍ਰੀਮਾਨ ਅਤੇ ਉਦੇ ਰੰਦੇਵ ਨੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਹੋਰ ਸ਼ਹੀਦਾਂ ਦੀ ਕੁਰਬਾਨੀ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਮੰਚ ਦੇ ਮੀਤ ਪ੍ਰਧਾਨ ਬਲਰਾਮ ਸ਼ਰਮਾ ਨੇ ਬ੍ਰਹਾਮਣ ਵਿਕਾਸ ਮੰਚ ਦੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸੱਤਿਆ ਨਰਾਇਣ, ਕਰਤਾਰ ਸ਼ਰਮਾ, ਅਨਿਲ ਸ਼ਰਮਾ, ਪ੍ਰਸ਼ੋਤਮ ਲਾਲ, ਜਤਿੰਦਰ ਸ਼ਰਮਾ, ਉਮ ਪ੍ਰਕਾਸ਼, ਸੁਮਿਤ ਸ਼ਰਮਾ, ਵਿਨੋਦ ਕੁਮਾਰ ਅਤੇ ਕਮਲ ਕੁਮਾਰ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ |

ਨੌਜਵਾਨ ਦੀ ਲਾਸ਼ ਮਿਲੀ

ਕੋਟਕਪੂਰਾ, 23 ਮਾਰਚ (ਮੋਹਰ ਸਿੰਘ ਗਿੱਲ)-ਜੈਤੋ ਰੋਡ ਕੋਟਕਪੂਰਾ ਵਿਖੇ ਅਰੋੜਬੰਸ ਧਰਮਸ਼ਾਲਾ ਨੇੜੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ | ਸਵੇਰ ਸਮੇਂ ਧਰਮਸ਼ਾਲਾ ਵਿਚ ਇਕ ਵਿਅਕਤੀ ਦੇ ਮਿ੍ਤਕ ਹਾਲਤ ਵਿਚ ਪਏ ਹੋਣ ਦਾ ਪਤਾ ਲੱਗਣ 'ਤੇ ਇਕੱਤਰ ...

ਪੂਰੀ ਖ਼ਬਰ »

ਗੰਗ ਨਹਿਰ 'ਚੋਂ ਮੋਟਰਸਾਈਕਲ ਮਿਲਿਆ

ਸਾਦਿਕ, 23 ਮਾਰਚ (ਆਰ.ਐਸ.ਧੁੰਨਾ)-ਨੇੜਲੇ ਪਿੰਡ ਦੀਪ ਸਿੰਘ ਵਾਲਾ ਕੋਲੋਂ ਲੰਘਦੀ ਗੰਗ ਨਹਿਰ ਦੀ ਬੰਦੀ ਕਾਰਨ ਪਾਣੀ ਘੱਟ ਜਾਣ 'ਤੇ ਸਾਦਿਕ ਗੁਰੂਹਰਸਹਾਏ ਵਾਲੀ ਸੜਕ 'ਤੇ ਪੈਂਦੇ ਨਹਿਰ ਦੇ ਪੁਲ ਨੇੜਿਓਾ ਨਹਿਰ 'ਚੋਂ ਮਿਲਿਆ ਇਕ ਮੋਟਰਸਾਈਕਲ ਲੋਕਾਂ ਵਿਚ ਚਰਚਾ ਦਾ ਵਿਸ਼ਾ ...

ਪੂਰੀ ਖ਼ਬਰ »

ਫ਼ਾਰਮਸਿਸਟ ਨੂੰ ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ, ਦੋਸ਼ੀ ਕਾਬੂ

ਫ਼ਰੀਦਕੋਟ, 23 ਮਾਰਚ (ਸਰਬਜੀਤ ਸਿੰਘ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈੱਡ ਕਰਾਸ ਦੀ ਦਵਾਈਆਂ ਵਾਲੀ ਦੁਕਾਨ 'ਤੇ ਕੰਮ ਕਰਦੇ ਫ਼ਾਰਮਸਿਸਟ 'ਤੇ ਇਕ ਵਿਅਕਤੀ ਵਲੋਂ ਕਥਿਤ ਤੌਰ 'ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ...

ਪੂਰੀ ਖ਼ਬਰ »

5 ਵਿਅਕਤੀ ਮੋਬਾਈਲ, ਦੋ ਮੋਟਰਸਾਈਕਲ ਤੇ ਨਕਦੀ ਸਮੇਤ ਗਿ੍ਫ਼ਤਾਰ

ਜੈਤੋ, 23 ਮਾਰਚ (ਗੁਰਚਰਨ ਸਿੰਘ ਗਾਬੜੀਆ)-ਗੁਰਭੇਜ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਜੋ ਕਿ ਖੇਤੀਬਾੜੀ ਕਰਦਾ ਹੈ ਅਤੇ ਉਸ ਦਾ ਇਕ ਭਰਾ ਗੁਰਦਰਸ਼ਨ ਸਿੰਘ ਜੋ ਕਿ ਸਿਹਤ ਵਿਭਾਗ ਮਾਨਸਾ ਵਿਖੇ ਡਿਊਟੀ ਕਰਦਾ ਹੈ ਅਤੇ ਹਰ ਰੋਜ ਵਾਂਗ ਪਿੰਡ ...

ਪੂਰੀ ਖ਼ਬਰ »

ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦੀ ਚੋਣ 26 ਨੂੰ

ਕੋਟਕਪੂਰਾ, 23 ਮਾਰਚ (ਮੇਘਰਾਜ)-ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਇਲਾਕੇ ਦੀ ਅਜਿਹੀ ਇਕ ਸਮਾਜ ਸੇਵਾ ਸੰਸਥਾ ਹੈ, ਜੋ ਕਿ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਉਨ੍ਹਾਂ ਦੇ ਘਰ ਦੇ ਗੁਜ਼ਾਰੇ ਲਈ ਹਰ ਮਹੀਨੇ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਰਾਸ਼ਨ ਮੁਹੱਈਆ ਕਰਵਾਉਂਦੀ ਹੈ | ...

ਪੂਰੀ ਖ਼ਬਰ »

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ. ਕੇ. ਵਲੋਂ ਗੁਰੂ ਨਗਰੀ 'ਚ 'ਲਿਵਿੰਗ ਵਾਟਰ ਫਾਰ ਆਲ' ਕੌਮਾਂਤਰੀ ਕਾਨਫ਼ਰੰਸ

ਅੰਮਿ੍ਤਸਰ, 23 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ. ਕੇ. ਵਲੋਂ ਸੰਯੁਕਤ ਰਾਸ਼ਟਰ ਦੁਆਰਾ ਇਸ ਸਾਲ 2023 'ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਨੂੰ ਸਮਰਪਿਤ ਸਥਾਨਕ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਕੀਤਾ ਜਾਗਰੂਕ

ਬਾਜਾਖਾਨਾ, 23 ਮਾਰਚ (ਜਗਦੀਪ ਸਿੰਘ ਗਿੱਲ)-ਸਿਹਤ ਵਿਭਾਗ ਵਲੋਂ ਸਥਾਨਕ ਟੈਕਸੀ ਸਟੈਂਡ ਉੱਪਰ ਓਟ ਸੈਂਟਰ ਬਾਜਾਖਾਨਾ ਦੇ ਕੌਂਸਲਰ ਪਿੰਕੀ ਗੇਰਾ ਅਤੇ ਸੀ.ਐਚ.ਓ ਬਲਜੀਤ ਸ਼ਰਮਾ ਅਤੇ ਰਣਜੀਤ ਸਿੰਘ ਵਲੋਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ | ਪਿੰਕੀ ਗੇਰਾ ਅਤੇ ਬਲਜੀਤ ...

ਪੂਰੀ ਖ਼ਬਰ »

ਬੋਸਟਨ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਸਾਦਿਕ, 23 ਮਾਰਚ (ਗੁਰਭੇਜ ਸਿੰਘ ਚੌਹਾਨ)-ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਰਾਗੀ ਗੁਰਸੇਵਕ ਸਿੰਘ ਦੇ ਜਥੇ ਨੇ ਸੰਗਤ ਨੂੰ ਕੀਰਤਨ ਦਾ ਜਸ ਸੁਣਾ ਕੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਸ਼ਹੀਦੀ ਦਿਵਸ ਮਨਾਇਆ

ਜੈਤੋ, 23 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਜੈਤੋ ਵਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਸਥਾਨਕ ਰਾਮਲੀਲਾ ਗਰਾਊਾਡ ਵਿਖੇ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਆਗੂ ਜਸਪ੍ਰੀਤ ਸਿੰਘ ਜੈਤੋ, ...

ਪੂਰੀ ਖ਼ਬਰ »

ਬਿ੍ਜਿੰਦਰਾ ਕਾਲਜ ਦਾ ਸਥਾਪਨਾ ਦਿਵਸ ਮਨਾਇਆ

ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦਾ 81ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਵਿਚ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਓ.ਐੱਸ.ਏ ਦੇ ਪ੍ਰਧਾਨ ਤਜਿੰਦਰ ਸਿੰਘ ਮੌੜ ਡੀ.ਆਈ.ਜੀ. ਨੇ ਕਾਲਜ ਦੇ ...

ਪੂਰੀ ਖ਼ਬਰ »

ਵਧੀਆ ਸੇਵਾਵਾਂ ਬਦਲੇ ਐੱਸ.ਬੀ.ਆਈ ਦੇ ਚੀਫ਼ ਮੈਨੇਜਰ ਸਮੇਤ ਦੋ ਸਨਮਾਨਿਤ

ਫ਼ਰੀਦਕੋਟ, 23 ਮਾਰਚ (ਸਤੀਸ਼ ਬਾਗ਼ੀ)-ਸਿਵਲ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬਰਾਂਚ ਦੇ ਚੀਫ਼ ਮੈਨੇਜਰ ਸੰਜੂ ਬਾਂਗਾ ਅਤੇ ਗੁਰਵਿੰਦਰ ਸਿੰਘ ਚਾਹਲ ਨੂੰ ਇਨ੍ਹਾਂ ਦੀਆਂ ਬਿਹਤਰ ...

ਪੂਰੀ ਖ਼ਬਰ »

ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਸ਼ਹੀਦੀ ਦਿਵਸ ਮਨਾਇਆ

ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ: ਫ਼ਰੀਦਕੋਟ ਵਲੋਂ ਸੁਸਾਇਟੀ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਗੁਰੂ ਨਾਨਕ ਕਾਲੋਨੀ ਫ਼ਰੀਦਕੋਟ ਦੇ ਪਾਰਕ ਵਿਚ ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦਾ ਸ਼ਹੀਦੀ ਦਿਵਸ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਹਿੰਦੂ ਨਵਾਂ ਸਾਲ ਸੰਵਤ 2080 ਮਨਾਇਆ

ਜੈਤੋ, 23 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਹਿੰਦੂ ਨਵਾਂ ਸਾਲ ਸੰਵਤ 2080 ਸ੍ਰੀ ਰਾਮਾਇਣ ਪ੍ਰਚਾਰ ਮੰਡਲ ਵਿਚ ਸੰਕੀਰਤਨ ਨਾਲ ਮਨਾਇਆ ਗਿਆ | ਉਪਰੋਕਤ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪ੍ਰੀਸ਼ਦ ਦੇ ਸਲਾਹਕਾਰ ਪਿ੍ਤਪਾਲ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਫ਼ਰੀਦਕੋਟ, 23 ਮਾਰਚ (ਸਤੀਸ਼ ਬਾਗ਼ੀ)-ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਅਤੇ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬਲੱਡ ਬੈਂਕ ...

ਪੂਰੀ ਖ਼ਬਰ »

30 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਕੋਟਕਪੂਰਾ, 23 ਮਾਰਚ (ਮੋਹਰ ਸਿੰਘ ਗਿੱਲ)-ਪੁਲਿਸ ਵਿਭਾਗ ਦੇ ਕੁਝ ਕਰਮਚਾਰੀ ਚੈਂਕਿੰਗ ਸ਼ੱਕੀ ਪੁਰਸ਼ਾਂ ਅਤੇ ਨਸ਼ਾ ਤਸਕਰੀ ਦੇ ਸਬੰਧ ਵਿਚ ਥਾਣਾ ਸਦਰ ਕੋਟਕਪੂਰਾ ਦੇ ਏਰੀਆ ਪਿੰਡ ਕੋਟਸੁਖੀਆ ਤੋਂ ਚਮੇਲੀ ਵੱਲ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਇਕ ਵਿਅਕਤੀ ਸਪਲੈਂਡਰ ...

ਪੂਰੀ ਖ਼ਬਰ »

ਕੇਅਰ ਕੰਪੈਂਨੀਅਨ ਪ੍ਰੋਗਰਾਮ ਤਹਿਤ ਜਾਗਰੂਕਤਾ ਕੈਂਪ ਲਗਾਇਆ

ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ)-ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਿਖੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਤੋਂ ਸੰਸਥਾਗਤ ਜਨੇਪੇ ਦੌਰਾਨ ਨਿਯਮਿਤ ਜਾਂਚ, ਟੀਕਾਕਰਨ ਅਤੇ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦੇਣ ਅਤੇ ਵਿਭਾਗ ਅਧੀਨ ਮੁਹੱਈਆ ਸਿਹਤ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੇ ਸ: ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਫ਼ਰੀਦਕੋਟ, 23 ਮਾਰਚ (ਸਤੀਸ਼ ਬਾਗ਼ੀ)-ਅਰੋੜਾ ਮਹਾਂ ਸਭਾ ਵਲੋਂ ਸ਼ਹੀਦ-ਏ-ਆਜਮ ਸ: ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਆਪਣੇ ਸੰਦੇਸ਼ ਵਿਚ ਪਿ੍ੰਸੀਪਲ ਸੇਵਾ ਸਿੰਘ ਚਾਵਲਾ, ਪ੍ਰਧਾਨ ਰਮੇਸ਼ ਕੁਮਾਰ ਗੇਰਾ ਅਤੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਕਿਹਾ ਕਿ ...

ਪੂਰੀ ਖ਼ਬਰ »

ਚਾਈਲਡ ਲਾਈਨ ਵਲੋਂ ਸ਼ਹੀਦੀ ਦਿਹਾੜੇ 'ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ

ਫ਼ਰੀਦਕੋਟ, 23 ਮਾਰਚ (ਸਤੀਸ਼ ਬਾਗ਼ੀ)-ਚਾਈਲਡ ਲਾਈਨ ਇੰਡੀਆ ਫ਼ਾਊਾਡੇਸ਼ਨ ਦੇ ਸਹਿਯੋਗ ਨਾਲ ਚਲਾਈ ਗਈ ਨੈਚੁਰਲ ਕੇਅਰ ਚਾਈਲਡ ਲਾਈਨ ਦੀ ਟੀਮ ਵਲੋਂ ਸੈਂਟਰ ਕੋਆਰਡੀਨੇਟਰ ਸੋਨੀਆ ਰਾਣੀ ਦੀ ਅਗਵਾਈ ਹੇਠ ਸਥਾਨਕ ਬਾਬਾ ਜੋਤ ਰਾਮ ਬਸਤੀ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ...

ਪੂਰੀ ਖ਼ਬਰ »

ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਖਿਡਾਰੀ ਰਵਾਨਾ

ਜੈਤੋ, 23 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਡਾਕਟਰ ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ ਤੇ ਗੁਰਪ੍ਰੀਤ ਸਿੰਘ ਧਾਲੀਵਾਲ ਆਦਿ ਨੇ ਦੱਸਿਆ ...

ਪੂਰੀ ਖ਼ਬਰ »

ਪਿੰਡ ਸਾਹਿਬਚੰਦ ਦੇ 40 ਪਰਿਵਾਰ ਭਾਜਪਾ 'ਚ ਸ਼ਾਮਿਲ

ਗਿੱਦੜਬਾਹਾ, 23 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਅਤੇ ਸਰਕਲ ਪ੍ਰਧਾਨ ਕੋਟਭਾਈ ਚੰਦਨ ਚਾਵਲਾ ਦੀ ਪ੍ਰੇਰਨਾ ਸਦਕਾ ਪਿੰਡ ਸਾਹਿਬਚੰਦ ਦੇ 40 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ...

ਪੂਰੀ ਖ਼ਬਰ »

ਸੁਸਾਇਟੀ ਨੇ ਸ: ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਬੂਟੇ ਲਾਏ

ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ)-ਟੁੱਟੀ ਗੰਢੀ ਸਾਹਿਬ ਵੈੱਲਫ਼ੇਅਰ ਸੁਸਾਇਟੀ ਨੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮੁਹੱਲੇ ਅਤੇ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 'ਤੇ ਬੂਟੇ ਲਾ ਕੇ ਮਨਾਇਆ ਗਿਆ | ਬੂਟੇ ਲਾਉਣ ਦੀ ਸ਼ੁਰੂਆਤ ਗੁਰਦੁਆਰਾ ...

ਪੂਰੀ ਖ਼ਬਰ »

ਬਲਾਕ ਲੰਬੀ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਟਿਕਾਊ ਵਿਕਾਸ ਟੀਚਿਆਂ ਸੰਬੰਧੀ ਦਿੱਤੀ ਜਾਣਕਾਰੀ

ਲੰਬੀ, 23 ਮਾਰਚ (ਮੇਵਾ ਸਿੰਘ)-ਬਲਾਕ ਲੰਬੀ ਵਿਚ 16 ਤੋਂ 31 ਮਾਰਚ ਤੱਕ ਚੁਣੇ ਹੋਏ ਨੁਮਾਇੰਦਿਆਂ ਪੰਚਾਂ/ਸਰਪੰਚਾਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਐੱਸ.ਆਈ.ਆਰ.ਡੀ. ਮੋਹਾਲੀ ਵਲੋਂ ਭਾਰਤ ਸਰਕਾਰ ਦੁਆਰਾ ਟਿਕਾਊ ਵਿਕਾਸ ਟੀਚਿਆਂ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਕਿੰਡਰਗਾਰਟਨ ਵਿੰਗ ਦਾ ਨਤੀਜਾ ਸ਼ਾਨਦਾਰ ਰਿਹਾ

ਮੋਗਾ, 23 ਮਾਰਚ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਚ ਅਕੈਡਮਿਕ ਸਾਲ 2022-23 ਦੇ ਸਾਲਾਨਾ ਨਤੀਜਿਆਂ ਦੇ ਪਹਿਲੇ ਫੇਸ ਵਿਚੋਂ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ, ਜਿਸ ਦੌਰਾਨ ਵਿਦਿਆਰਥੀਆਂ ਦੀ ਸਾਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਮੋਗਾ, 23 ਮਾਰਚ (ਸੁਰਿੰਦਰਪਾਲ ਸਿੰਘ)-ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਦੁਆਰਾ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ | ਪੰਜਾਬ ਵਿਧਾਨ ਸਭਾ ਪਹੁੰਚ ਕੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ...

ਪੂਰੀ ਖ਼ਬਰ »

ਬਲਦੇਵ ਸਿੰਘ ਕਿਸਾਨ-ਮਜ਼ਦੂਰ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕੋਟ ਈਸੇ ਖਾਂ, 23 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਕਿਸਾਨ ਮਜ਼ਦੂਰ ਮੋਰਚਾ ਪੰਜਾਬ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਨੇੜੇ ਮੇਨ ਚੌਕ ਵਿਖੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਡੀ. ਐੱਮ. ਕਾਲਜ ਮੋਗਾ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

ਮੋਗਾ, 23 ਮਾਰਚ (ਅਸ਼ੋਕ ਬਾਂਸਲ)-ਭਾਰਤ ਸਰਕਾਰ, ਖੇਡ ਵਿਭਾਗ, ਯੂਥ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡੀ. ਐੱਮ. ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਮਹਿਲਾਵਾਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸ ਲੜੀ ਤਹਿਤ ਅੱਜ ਰਸਾ ...

ਪੂਰੀ ਖ਼ਬਰ »

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਕਿਸ਼ਨਪੁਰਾ ਕਲਾਂ, 23 ਮਾਰਚ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਸਾਲਾਨਾ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕਰਦਿਆਂ ਨਵਾੇ ਕੀਰਤੀਮਾਨ ਸਥਾਪਿਤ ਕੀਤੇ | ਇਸ ਮੌਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX