ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ
ਫ਼ਰੀਦਕੋਟ, 23 ਮਾਰਚ-ਕੋਟਕਪੂਰਾ ਗੋਲੀ ਕਾਂਡ 'ਚ ਅੱਜ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਦਾਲਤ ਵਿਚ ਹਾਜ਼ਰ ਹੋਏ | ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਨੇ ਦੋਵੇਂ ਬਾਦਲ ਅਤੇ ਸੁਖਬੀਰ ਨੂੰ 5-5 ਲੱਖ ਦੇ ਜ਼ਮਾਨਤਨਾਮੇ ਭਰਨ ਤੋਂ ਬਾਅਦ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੇਣ ਦਾ ਹੁਕਮ ਦਿੱਤਾ | ਅਦਾਲਤ ਨੇ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ 7 ਹਜ਼ਾਰ ਪੰਨਿਆਂ ਦੇ ਚਲਾਨ ਦੀ ਨਕਲ ਵੀ ਸੌਂਪੀ | ਵੱਖ-ਵੱਖ ਗੱਡੀਆਂ 'ਚ ਅਦਾਲਤ ਵਿਚ ਪੁੱਜੇ ਬਾਦਲ ਅਤੇ ਸੁਖਬੀਰ ਦੀ ਪੇਸ਼ੀ ਸਮੇਂ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਅਦਾਲਤ ਵਲੋਂ ਮਾਮਲੇ 'ਚ ਅਗਲੀ ਸੁਣਵਾਈ 12 ਅਪ੍ਰੈਲ ਰੱਖੀ ਗਈ | ਕੋਟਕਪੂਰਾ ਗੋਲੀ ਕਾਂਡ 'ਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਫ਼ਰੀਦਕੋਟ ਦੇ ਸਾਬਕਾ ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਵੀ ਅਦਾਲਤ 'ਚ ਪੇਸ਼ ਹੋਏ | ਅਦਾਲਤ ਨੇ ਇਨ੍ਹਾਂ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਵੀ 5-5 ਲੱਖ ਦੇ ਮੁਚੱਲਕੇ ਭਰਨ ਤੋਂ ਬਾਅਦ ਜ਼ਮਾਨਤ ਦੇ ਦਿੱਤੀ | ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਡੀ.ਆਈ.ਜੀ. ਅਮਰ ਸਿੰਘ ਚਾਹਲ ਤੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਅਦਾਲਤ 'ਚ ਪੇਸ਼ ਨਹੀਂ ਹੋਏ |
ਸਾਨੂੰ ਨਿਆਂਪਾਲਕਾ 'ਤੇ ਪੂਰਾ ਭਰੋਸਾ : ਸੁਖਬੀਰ
ਅਦਾਲਤ 'ਚੋਂ ਬਾਹਰ ਆਉਂਦਿਆਂ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ 'ਤੇ ਪਾਇਆ ਗਿਆ ਮਾਮਲਾ ਭਗਵੰਤ ਮਾਨ ਸਰਕਾਰ ਵਲੋਂ ਪੂਰੀ ਤਰ੍ਹਾਂ ਝੂਠਾ ਹੈ ਤੇ ਉਨ੍ਹਾਂ ਨੂੰ ਇਕ ਰਾਜਨੀਤਕ ਸਾਜਿਸ਼ ਤਹਿਤ ਇਸ ਵਿਚ ਫ਼ਸਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਤੇ ਇਸ ਦਿ੍ੜ੍ਹ ਵਿਸ਼ਵਾਸ ਨਾਲ ਉਹ ਇਸ ਬੇਈਮਾਨ ਸਰਕਾਰ ਦੀ ਅੰਨ੍ਹੀ ਬਦਲਾਖੋਰੀ ਦੀ ਰਾਜਨੀਤੀ ਦਾ ਡੱਟ ਕੇ ਮੁਕਾਬਲਾ ਕਰਾਂਗੇ |
ਅਦਾਲਤ ਦੇ ਬਾਹਰ ਵਰਕਰਾਂ ਦੀ ਭਾਰੀ ਭੀੜ
ਅਦਾਲਤ ਦੇ ਬਾਹਰ ਤੇ ਅੰਦਰ ਹਜ਼ਾਰਾਂ ਦੇ ਕਰੀਬ ਅਕਾਲੀ ਵਰਕਰ ਮੌਜੂਦ ਸਨ | ਵਾਪਸੀ 'ਤੇ ਸੁਖਬੀਰ ਸਿੰਘ ਬਾਦਲ ਨੇ ਖੁੱਲ੍ਹੀ ਜੀਪ 'ਚ ਖੜ੍ਹਕੇ ਇਨ੍ਹਾਂ ਵਰਕਰਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ | ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਪਹੁੰਚੀ ਹੋਈ ਸੀ | ਜਿਸ ਵਿਚ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ, ਸਿਕੰਦਰ ਸਿੰਘ ਮਲੂਕਾ, ਡਾ: ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ, ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਬੰਟੀ ਰੋਮਾਣਾ, ਰਵੀਕਰਨ ਸਿੰਘ ਕਾਹਲੋਂ, ਬਲਜਿੰਦਰ ਸਿੰਘ ਮੱਖਣ ਬਰਾੜ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਅਨਿਲ ਜੋਸ਼ੀ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਬਲਵਿੰਦਰ ਸਿੰਘ ਭੁੰਦੜ, ਐਨ.ਕੇ. ਸ਼ਰਮਾ, ਪਵਨ ਕੁਮਾਰ ਟੀਨੂੰ, ਜਗਬੀਰ ਸਿੰਘ ਬਰਾੜ, ਇਕਬਾਲ ਸਿੰਘ ਝੂੰਦਾ, ਗੋਵਿੰਦ ਸਿੰਘ ਲੌਂਗੋਵਾਲ, ਵਿਰਸਾ ਸਿੰਘ ਵਲਟੋਹਾ, ਰਾਜੂ ਖੰਨਾ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਪ੍ਰਕਾਸ਼ ਸਿੰਘ ਭੱਟੀ, ਇਕਬਾਲ ਸਿੰਘ ਗੜ੍ਹੀ ਬਸਪਾ ਆਗੂ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ਼ੇਰ ਸਿੰਘ ਮੰਡ, ਗੁਰਚੇਤ ਸਿੰਘ ਢਿੱਲੋਂ, ਬਲਜੀਤ ਕੌਰ ਢਿੱਲੋਂ, ਸੁਰਜੀਤ ਸਿੰਘ ਸ਼ਤਾਬ, ਗੁਰਕੰਵਲਜੀਤ ਸਿੰਘ ਸੰਧੂ, ਸਰਵਣ ਸਿੰਘ ਕੁਲਾਰ, ਰਜਿੰਦਰ ਸਿੰਘ ਚੰਦੀ, ਗੁਰਦੀਪ ਸਿੰਘ ਦੀਪੂ ਮਾਣਕ, ਗੁਰਜੰਟ ਸਿੰਘ ਭੁੱਟੋ, ਸੁਖਵਿੰਦਰ ਸਿੰਘ ਸੁੱਖਾ ਕੋਟਸੁਖੀਆ ਅਤੇ ਕਰਮਜੀਤ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ |
ਚੰਡੀਗੜ੍ਹ, 23 ਮਾਰਚ (ਅਜੀਤ)-ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅਤੇ ਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ...
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਬੀਤੀ ਰਾਤ ਲਹਿਰਾਗਾਗਾ ਦੇ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਮਜ਼ਦੂਰ ਪਤੀ-ਪਤਨੀ ਨੇ ਇਕੱਠਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਮਿ੍ਤਕ ਆਪਣੇ ...
ਬਠਿੰਡਾ, 23 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਔਲਾਦ ਦੀ ਪ੍ਰਾਪਤੀ ਖ਼ਾਤਰ ਦੋ ਮਾਸੂਮ ਭੈਣ-ਭਰਾ ਕੋਟਫ਼ੱਤਾ ਬਲੀ ਕਾਂਡ ਵਿਚ ਅੱਜ ਐਡੀਸ਼ਨ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਨੇ ਸੱਤੇ ਦੋਸ਼ੀਆਂ ਨੂੰ ਉਮਰ ਭਰ ਦੀ ਕੈਦ ਸੁਣਾਈ ਹੈ | ਲੋਕਾਂ ਦਾ ਭਵਿੱਖ ਦੱਸਣ ਵਾਲਾ ਮੁਖ ...
ਚੰਡੀਗੜ੍ਹ, 23 ਮਾਰਚ (ਤਰੁਣ ਭਜਨੀ)-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਅੰਤਰਿਮ ...
ਫ਼ਿਰੋਜ਼ਪੁਰ, 23 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਹਿੰਦ-ਪਾਕਿ ਸਰਹੱਦ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ 'ਤੇ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ...
ਮੋਗਾ/ ਧਰਮਕੋਟ, 23 ਮਾਰਚ (ਗੁਰਤੇਜ ਸਿੰਘ ਬੱਬੀ, ਪਰਮਜੀਤ ਸਿੰਘ)-ਬੀਤੀ ਦੇਰ ਸ਼ਾਮ ਨਸ਼ੇ ਕਰਨ ਦੇ ਆਦੀ ਪਤੀ ਵਲੋਂ ਆਪਣੀ ਪਤਨੀ ਨੂੰ ਕੁਝ ਹੋਰ ਸਾਥੀਆਂ ਨਾਲ ਰਲ ਕੇ ਕਤਲ ਕਰ ਦਿੱਤਾ | ਇਸ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਸ਼ਮੀਰ ਸਿੰਘ ਵਾਸੀ ਸ਼ੇਰਪੁਰ ਤਾਇਬਾ ...
ਨਵਾਂਸ਼ਹਿਰ, 23 ਮਾਰਚ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਕਰਵਾਏ ਸਮਾਗਮ ਇਸ ਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਭੇਟ ਚੜ੍ਹ ਗਏ | ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਕਿਸੇ ਵੀ ਜਥੇਬੰਦੀ ਨੂੰ ...
ਕੁੱਪ ਕਲਾਂ, 23 ਮਾਰਚ (ਮਨਜਿੰਦਰ ਸਿੰਘ ਸਰੌਦ)-ਬੀਤ ਚੁੱਕੇ 39 ਕੁ ਵਰ੍ਹੇ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਰਿਵਾੜੀ ਦੀ ਤਹਿਸੀਲ ਪਟੌਦੀ ਦੇ ਪਿੰਡ ਹੋਂਦ ਚਿੱਲੜ ਵਿਖੇ ਦਰਿੰਦਿਆਂ ਦੀ ਭੜਕੀ ਭੀੜ ਵਲੋਂ ਪਿੰਡ ਅੰਦਰ ਦਾਖ਼ਲ ਹੋ ਕੇ ਲਗਪਗ 18 ਸਿੱਖ ਪਰਿਵਾਰਾਂ ਦੇ 32 ਜੀਆਂ ਨੂੰ ...
ਜਲੰਧਰ, 23 ਮਾਰਚ (ਜਸਪਾਲ ਸਿੰਘ)- ਸੱਤਾ ਸੰਭਾਲਦਿਆਂ ਹੀ ਆਨਲਾਈਨ ਸੇਵਾਵਾਂ ਦੇਣ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਮੁਹੱਲਿਆਂ ਵਿਚ ਜਾ ਕੇ ਨਿਪਟਾਰੇ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਛਪਵਾ ਕੇ ਆਪਣੀ ਪਿੱਠ ਥੱਪ-ਥਪਾ ਰਹੀ ਮਾਨ ਸਰਕਾਰ ਦੇ ਦਾਅਵਿਆਂ ਦੀ ਇਕ ਸਾਲ ਵਿਚ ਹੀ ...
ਸ਼ਿਵ ਸ਼ਰਮਾ ਜਲੰਧਰ, 23 ਮਾਰਚ -ਕੁਝ ਦਿਨ ਪਹਿਲਾਂ ਪਏ ਬੇਮੌਸਮੀ ਮੀਂਹ ਕਰਕੇ ਜਿੱਥੇ ਪੰਜਾਬ ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਰਾਜ ਵਿਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਉਤਪਾਦਨ ਵਿਚ 20 ਫ਼ੀਸਦੀ ਦੇ ਕਰੀਬ ਕਮੀ ਆਈ ਹੈ | ਪਿਛਲੇ ਸਾਲ ਨਵੰਬਰ ...
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਵਾਪਰੇ ਥਾਣਾ ਅਜਨਾਲਾ ਦੇ ਮਾਮਲੇ 'ਚ ਅੰਮਿ੍ਤਪਾਲ ਸਿੰਘ ਦੇ 10 ਸਾਥੀਆਂ ਨੂੰ ਅੱਜ ਐਸ. ਪੀ. ਉਲੰਪੀਅਨ ਜੁਗਰਾਜ ਸਿੰਘ ਦੀ ਅਗਵਾਈ 'ਚ ਸਖ਼ਤ ਸੁਰੱਖਿਆ ਘੇਰੇ ਹੇਠ ਸਥਾਨਕ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ...
ਬਟਾਲਾ, 23 ਮਾਰਚ (ਕਾਹਲੋਂ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਸਿੱਖਾਂ ਪ੍ਰਤੀ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਦਿਖਾਇਆ ਜਾ ਰਿਹਾ ਵਤੀਰਾ ਬਹੁਤ ਹੀ ਖਤਰਨਾਕ ਹੈ ਅਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਸਰਕਾਰ ਬਿਨਾਂ ਕਿਸੇ ਦੋਸ਼ ਦੇ ਤਹਿਤ ਗਿ੍ਫ਼ਤਾਰ ਕਰ ਕੇ ...
ਮਲੇਰਕੋਟਲਾ, 23 ਮਾਰਚ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀਆਂ ਵੱਖ-ਵੱਖ ਮਸਜਿਦਾਂ ਵਿਚ ਅੱਜ ਮਗ਼ਰਿਬ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਵਲੋਂ ਰਮਜ਼ਾਨ ਉਲ ਮੁਬਾਰਕ ਦੇ ਚੰਦ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਅਤੇ ਅੱਜ ਰਮਜ਼ਾਨ ਉਲ ...
ਚੰਡੀਗੜ੍ਹ, 23 ਮਾਰਚ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਵਲੋਂ ਦੇਸ਼ ਦੇ ਮਹਾਨ ਸਪੂਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ...
ਅੰਮਿ੍ਤਸਰ, 23 ਮਾਰਚ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਵੀਜ਼ਨ ਦੇ ਆਖ਼ਰੀ ਅਤੇ ਗੁਆਂਢੀ ਮੁਲਕ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅਟਾਰੀ ਰੇਲਵੇ ਸਟੇਸ਼ਨ ਅੱਪਗ੍ਰੇਡ ਕਰਦਿਆਂ ਅੰਗਰੇਜ਼ੀ ਹਕੂਮਤ ਵੇਲੇ ਤੋਂ ਚੱਲਦੇ ਆ ਰਹੇ 'ਕਾਂਟਾ ਸਿਸਟਮ' ਯੁੱਗ ਦਾ ਅੰਤ ਕਰ ਦਿੱਤਾ ...
ਚੰਡੀਗੜ੍ਹ, 23 ਮਾਰਚ (ਅਜੀਤ ਬਿਊਰੋ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਛੇਤੀ ਹੀ 'ਆਪ ਹਟਾਓ ਪੰਜਾਬ ਬਚਾਓ' ਦੇ ਨਾਅਰੇ ਨਾਲ ਸੂਬੇ ਵਿਚ ਮੁਹਿੰਮ ਸ਼ੁਰੂ ਕਰੇਗੀ | ਬਾਜਵਾ ਨੇ ਕਿਹਾ ...
ਫ਼ਿਰੋਜ਼ਪੁਰ, 23 ਮਾਰਚ (ਗੁਰਿੰਦਰ ਸਿੰਘ)-28 ਸਤੰਬਰ 2022 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਹਰੇਕ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦੇ ਆਪਣੇ ਕੀਤੇ ਐਲਾਨ ਤੋਂ ਮੁੱਕਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਵਾਰ ...
ਅਬੋਹਰ, 23 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਨੇੜਲੇ ਪਿੰਡ ਕਿਲਿਆਂ ਵਾਲੀ ਵਿਚ ਇਕ 4 ਸਾਲਾਂ ਮਾਸੂਮ ਬੱਚੀ ਦੀ ਪਾਣੀ ਦੀ ਡਿੱਗੀ ਵਿਚ ਡੁੱਬਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਆਪਣੇ ਪੇਕੇ ਘਰ ਵਿਚ ਰਹਿ ਰਹੀ ਪਰਮਜੀਤ ਕੌਰ ਪੁੱਤਰੀ ਰਾਜ ਸਿੰਘ ਦੇ ਘਰ ਪਾਣੀ ਦੀ ਮੋਟਰ ...
ਧੂਰੀ, 23 ਮਾਰਚ (ਲਖਵੀਰ ਸਿੰਘ ਧਾਂਦਰਾ)-ਪ੍ਰਾਈਮ ਵੀਜ਼ਾ ਧੂਰੀ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਕੇ ਉੱਭਰ ਰਿਹਾ ਹੈ | ਇਸ ਸੰਬੰਧੀ ਸੁਰਿੰਦਰਪਾਲ ਕੌਰ ਵਾਸੀ ਸਮੁੰਦਗੜ ਛੰਨਾ ਜੋ ਕਿ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜ੍ਹਵਾਲ ਵਿਖੇ ਬਤੌਰ ...
ਧੂਰੀ, 23 ਮਾਰਚ (ਸੰਜੇ ਲਹਿਰੀ)-ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਇਕ ਨਿਵੇਕਲਾ ਮਾਮਲਾ ਹੈ ਕਿ ਮੁਰਦੇ ਫੂਕਣ ਵਾਲੇ ਸ਼ਮਸ਼ਾਨ ਘਾਟ ਵਿਚ ਰਾਮ ਬਾਗ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਬਜ਼ੁਰਗਾਂ, ਬੱਚਿਆਂ, ਨਿਆਣਿਆਂ ਅਤੇ ਸਿਆਣਿਆਂ ਲਈ ਇਕ ਲਾਇਬ੍ਰੇਰੀ ਦੀ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਰਕਾਰ ਨੂੰ ਅੰਮਿ੍ਤਪਾਲ ਸਿੰਘ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਕ ਸਾਜਿਸ਼ ਤਹਿਤ ਪੰਜਾਬ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਪੈਰਾਗੋਨ ਗਰੁੱਪ ਜੋ ਕਿ ਸਟੱਡੀ ਵੀਜ਼ਾ ਅਤੇ ਡਿਪੈਂਡੈਂਟ ਵੀਜ਼ਾ ਲਗਵਾਉਣ ਵਿਚ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਿਹਾ ਹੈ | ਜੋ ਵਿਦਿਆਰਥੀ ਫਰਵਰੀ 2023 ਲਈ ਆਸਟ੍ਰੇਲੀਆ ਸਟੱਡੀ 'ਤੇ ਗਏ ਹਨ ਉਨ੍ਹਾਂ ਲਈ ...
ਜਲੰਧਰ, 23 ਮਾਰਚ (ਜਸਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੇਸ਼ੱਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪੁਲਿਸ ਕਾਰਵਾਈ ਨੂੰ ਲੈ ਕੇ ਆਪਣੀ ਪਿੱਠ ...
ਕੁੱਪ ਕਲਾਂ, 23 ਮਾਰਚ (ਮਨਜਿੰਦਰ ਸਿੰਘ ਸਰੌਦ)- ਪਿਛਲੇ ਵਰ੍ਹੇ ਪੰਜਾਬ ਅੰਦਰ ਝੋਨੇ ਦੀ ਪਨੀਰੀ ਦੀ ਬਿਜਾਈ ਸਮੇਂ ਬੀਜਾਂ ਨੂੰ ਖ਼ਰੀਦਣ ਮੌਕੇ ਹੋਈ ਬੇਰਹਿਮੀ ਨਾਲ 'ਲੁੱਟ ਦੇ ਝੰਭੇ' ਪੰਜਾਬ ਦੇ ਕਿਸਾਨ ਵਰਗ ਅੰਦਰ ਝੋਨੇ ਦੀ ਪੂਸਾ 44 ਪਨੀਰੀ ਦੀ ਬਿਜਾਈ ਨੂੰ ਲੈ ਕੇ ਇਕ ਵਾਰ ...
ਸੁਨਾਮ ਊਧਮ ਸਿੰਘ ਵਾਲਾ, 23 ਮਾਰਚ (ਰੁਪਿੰਦਰ ਸਿੰਘ ਸੱਗੂ)- ਪੰਜਾਬ ਦੇ ਨਵੇਂ ਅਤੇ ਨਵਿਆਉਣ ਯੋਗ ਊਰਜਾ ਸਰੋਤ, ਪਿ੍ੰਟਿੰਗ ਅਤੇ ਸਟੇਸ਼ਨਰੀ, ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤ ਨਿਵਾਰਨ, ਰੁਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਰਾਲੀ, ਜੋ ਕਿ ...
ਲੁਧਿਆਣਾ, 23 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਦਿਨਾਂ ਕਿਸਾਨ ਮੇਲਾ 24 ਤੇ 25 ਮਾਰਚ ਨੂੰ ਪੀ.ਏ.ਯੂ. ਲੁਧਿਆਣਾ ਕੈਂਪਸ ਵਿਖੇ ਲਗਾਇਆ ਜਾ ਰਿਹਾ ਹੈ | ਕਿਸਾਨ ਮੇਲੇ 'ਚ 24 ਮਾਰਚ ਨੂੰ ਪੰਜਾਬ ਦੇ 5 ਅਗਾਂਹਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ...
ਚੰਡੀਗੜ੍ਹ, 23 ਮਾਰਚ (ਅਜਾਇਬ ਸਿੰਘ ਔਜਲਾ)-ਦੇਸ਼ ਵਿਚ ਪੱਤਰਕਾਰਤਾ 'ਤੇ ਵੱਧ ਰਹੇ ਹਮਲਿਆਂ ਦੇ ਵਿਰੋਧ ਵਿਚ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਇੰਡੀਅਨ ਜਰਨਲਿਸਟ ਯੂਨੀਅਨ (ਆਈ.ਜੇ.ਯੂ.) ਦੇ ਸੱਦੇ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ...
ਅੰਮਿ੍ਤਸਰ, 23 ਮਾਰਚ (ਸੁਰਿੰਦਰ ਕੋਛੜ)-ਸਰਹੱਦ ਪਾਰ ਲਾਹੌਰ ਦੇ ਸ਼ਾਦਮਨ ਚੌਂਕ 'ਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਉਂਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਸ਼ਹੀਦ ਦੇ ਪ੍ਰਸੰਸਕਾਂ ਵਲੋਂ 'ਜ਼ਿੰਦਾ ਹੈ, ਭਗਤ ਸਿੰਘ ...
ਅੰਮਿ੍ਤਸਰ, 23 ਮਾਰਚ (ਵਿ: ਪ੍ਰ:)- ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਵਾਰ-ਵਾਰ ਵਿਜੀਲੈਂਸ ਦੀ ਟੀਮ ਭੇਜ ਕੇ ਪੰਜਾਬ ਸਰਕਾਰ ਵਲੋਂ ਨਿਸ਼ਾਨਾ ਬਣਾਏ ਦੀ ਨਿੰਦਾ ਕਰਦੇ ਹੋਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਪੰਜਾਬ ਸਰਕਾਰ ਨੂੰ ਵਿਜੀਲੈਂਸ ਦਾ ...
ਨਵਾਂਸ਼ਹਿਰ, 23 ਮਾਰਚ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕਰਨ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੋ ਕੁਰਬਾਨੀਆਂ ਕਰਕੇ ਸਾਨੂੰ ...
ਅੰਮਿ੍ਤਸਰ, 23 ਮਾਰਚ (ਜਸਵੰਤ ਸਿੰਘ ਜੱਸ)-ਸਰਬੱਤ ਖ਼ਾਲਸਾ ਸੰਮੇਲਨ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਨਾਮਵਰ ਸਿੱਖ ਆਗੂ ਭਾਈ ਮੋਹਕਮ ਸਿੰਘ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਅਤੇ ...
ਪਟਿਆਲਾ, 23 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਰੇਲਵੇ ਸਟੇਸ਼ਨ 'ਤੇ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਪੰਜਾਬੀ ਅਨਾਊਾਸਮੈਂਟ ਦਾ ਇਤਿਹਾਸਕ ਕਾਰਜ ਆਰੰਭ ਹੋ ਗਿਆ ਹੈ | ਗੁਰੂ ਕਾ ਖ਼ਾਲਸਾ ਸੰਸਥਾ ਤੇ ਹਜ਼ੂਰੀ ...
ਨਵਾਂਸ਼ਹਿਰ, 23 ਮਾਰਚ (ਜਸਬੀਰ ਸਿੰਘ ਨੂਰਪੁਰ, ਕੁਲਦੀਪ ਸਿੰਘ ਪਾਬਲਾ)-ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਆਗੂਆਂ ਵਲੋਂ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਦੀ ਅਗਵਾਈ 'ਚ ਸ਼ਹੀਦਾਂ ਨੂੰ ...
ਪਟਿਆਲਾ, 23 ਮਾਰਚ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ ਨੇ ਇਕ ਬਿਆਨ ਜਾਰੀ ਕਰਕੇ, ਪੰਜਾਬ 'ਚ ਬੇਮੌਸਮੀ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ, ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਉੱਤੇ, ਕੇਂਦਰੀ ...
ਜਲੰਧਰ, 23 ਮਾਰਚ (ਪਵਨ ਖਰਬੰਦਾ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਵਲੋਂ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਦਾ ਵਿਰੋਧ ਕਰਨ ਤੇ ਪੰਜਾਬ ਸਰਕਾਰ ਦੀ 'ਸਕੂਲ ਆਫ਼ ਐਮੀਨੈਂਸ' ਸਕੀਮ 'ਤੇ ਸਵਾਲ ਕਰਨ ਲਈ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਜਨਰਲ ...
ਨਵੀਂ ਦਿੱਲੀ, 23 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਨੇ ਸ਼ਹੀਦੀ ਦਿਵਸ ਮੌਕੇ 'ਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਉਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ | ਮੋਦੀ ਨੇ ਟਵਿਟਰ 'ਤੇ ਪਾਏ ...
ਨਵੀਂ ਦਿੱਲੀ, 23 ਮਾਰਚ (ਏਜੰਸੀ)-ਆਲ ਇੰਡੀਆ ਕੌਂਸਿਲ ਆਫ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵਲੋਂ ਵੀਰਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਨਵੇਂ ਇੰਜੀਨੀਅਰਿੰਗ ਤੇ ਤਕਨੀਕੀ ਕਾਲਜ ਖੋਲ੍ਹਣ 'ਤੇ ਲੱਗੀ ਰੋਕ 2023-24 ਦੇ ਅਕਾਦਮਿਕ ਸ਼ੈਸਨ ਤੋਂ ਹਟਾ ਦਿੱਤੀ ਜਾਵੇਗੀ | ...
ਨਵੀਂ ਦਿੱਲੀ, 23 ਮਾਰਚ (ਏਜੰਸੀ)- ਪੁਲਿਸ ਨੇ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਵਲੋਂ ਚਲਾਏ ਜਾ ਰਹੇ ਇਕ ਸਕੂਲ ਦੇ ਚਪੜਾਸੀ ਨੂੰ 5ਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ ਅਤੇ ਵਾਰਦਾਤ 'ਚ ਸ਼ਾਮਿਲ ਹੋਰ ਦੋਸ਼ੀਆਂ ਦੀ ਭਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX