ਸੰਗਰੂਰ, 23 ਮਾਰਚ (ਧੀਰਜ ਪਸ਼ੌਰੀਆ) - ਸ਼ਹੀਦੇ ਏ ਆਜਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੇ ਦਿਹਾੜੇ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸੀਨੀਅਰ ਆਗੂ ਜਤਿੰਦਰ ਕਾਲੜਾ ਅਤੇ ਹੋਰਨਾਂ ਨੇ ਬੱਸ ਸਟੈਂਡ ਨੇੜੇ ਸ਼ਹੀਦਾਂ ਦੀ ਪ੍ਰਤਿਮਾ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀਆਂ ਦਿੱਤੀਆਂ | ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਅੱਜ ਕੁਝ ਤਾਕਤਾਂ ਤੋਂ ਦੇਸ਼ ਦੀ ਆਜ਼ਾਦੀ ਨੂੰ ਖ਼ਤਰਾ ਹੈ, ਪਰ ਦੇਸ਼ ਨੂੰ ਆਜ਼ਾਦੀ ਦੀ ਹਰ ਕੀਮਤ 'ਤੇ ਰੱਖਿਆ ਕੀਤੀ ਜਾਵੇਗੀ | ਇਸ ਮੌਕੇ ਸੁਰਿੰਦਰ ਸ਼ਰਮਾ, ਰੌਮੀ ਗੋਇਲ, ਵਿਸ਼ਾਲ ਗਰਗ ਸੋਨੂੰ, ਮਨਿੰਦਰ ਸਿੰਘ ਕਪਿਆਲ, ਐਡ. ਨਰਿੰਦਰ ਕੌਰ, ਨੀਰੂ ਤੁਲੀ, ਧਰਮਿੰਦਰ ਦੁੱਲਟ, ਇੰਦਰਜੀਤ ਸਿੰਘ, ਸੰਜੀਵ ਜਿੰਦਲ ਮੌਜੂਦ ਸਨ |
ਲਹਿਰਾਗਾਗਾ, (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲੋਕ ਚੇਤਨਾ ਮੰਚ ਲਹਿਰਾਗਾਗਾ ਪੁਰਾਣੀ ਅਨਾਜ ਮੰਡੀ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ 'ਚ ਸਭਿਆਚਾਰਕ ਸਮਾਰੋਹ ਕੀਤਾ ਗਿਆ | ਸਾਥੀ ਹਰੀ ਸਿੰਘ ਤਰਕ ਨੂੰ ਸਮਰਪਿਤ ਇਸ ਸਮਾਰੋਹ ਦੌਰਾਨ ਤੀਰਥ ਚੜਿ੍ਹੱਕ ਦੀ ਨਿਰਦੇਸ਼ਨਾ 'ਚ ਸ਼ਹੀਦ ਭਗਤ ਸਿੰਘ ਕਲਾ ਮੰਚ ਮੋਗਾ ਵਲੋਂ ਨਾਟਕ 'ਲੀਰਾਂ' ਅਤੇ 'ਪਰਿੰਦੇ ਭਟਕ ਗਏ' ਦਾ ਮੰਚਨ ਕੀਤਾ ਗਿਆ | ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ | ਮਾਲਵਾ ਹੇਕ ਗਰੁੱਪ ਵੱਲੋਂ ਡਾ. ਜਗਦੀਸ਼ ਪਾਪੜਾਂ ਅਤੇ ਸਾਥੀ ਇਨਕਲਾਬੀ ਗੀਤ-ਸੰਗੀਤ ਪੇਸ਼ ਕੀਤਾ | ਸਾਥੀ ਹਰੀ ਸਿੰਘ ਤਰਕ ਯਾਦਗਾਰੀ ਸਾਲਾਨਾ ਅਵਾਰਡ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਨੂੰ ਦਿੱਤਾ ਗਿਆ | ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਹਕੀਕੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ | ਮਾਸਟਰ ਰਘਬੀਰ ਸਿੰਘ ਭੁਟਾਲ ਨੇ ਮੰਚ ਵੱਲੋਂ ਮਤੇ ਪੇਸ਼ ਕਰਦਿਆਂ ਮੰਚ ਸੰਚਾਲਨ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ ਨੇ ਕੀਤਾ |
ਅਹਿਮਦਗੜ੍ਹ, (ਮਹੋਲੀ, ਪੁਰੀ) - ਮਜ਼ਦੂਰ, ਮੁਲਾਜ਼ਮ, ਕਿਸਾਨ, ਨੌਜਵਾਨ ਤਾਲਮੇਲ ਕਮੇਟੀ ਅਹਿਮਦਗੜ੍ਹ ਵਲੋਂ ਸ਼ਹੀਦ ਭਗਤ ਸਿੰਘ ਚੌਕ ਵਿਚ ਇਕੱਤਰ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸ਼ਹੀਦ ਭਗਤ ਸਿੰਘ ਚÏਕ ਵਿਚ ਵੱਡੀ ਗਿਣਤੀ ਵਿੱਚ ਪੁੱਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆ | ਤਾਲਮੇਲ ਕਮੇਟੀ ਦੇ ਆਗੂਆਂ ਨੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੇ ਸੁਪਨੇ ਅਜੇ ਵੀ ਅਧੂਰੇ ਹਨ | ਇਸ ਮੌਕੇ ਤੇ ਪ੍ਰਧਾਨ ਸੁਖਚਰਨਜੀਤ ਸ਼ਰਮਾ, ਸਕੱਤਰ ਜੋਗਿੰਦਰ ਸਿੰਘ, ਸਹਿ ਸਕੱਤਰ ਕੁਲਵਿੰਦਰ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ, ਹਰੀ ਦੱਤ, ਜਤਿੰਦਰ ਭੋਲਾ, ਗੁਰਦੇਵ ਰਾਜ, ਪੈੱ੍ਰਸ ਸਕੱਤਰ ਰਾਕੇਸ਼ ਗਰਗ, ਪਿ੍ਤਪਾਲ ਸਿੰਘ, ਕਰਮ ਦਿਓਲ, ਭਗਵੰਤ ਸਿੰਘ, ਕਿਰਪਾਲ ਸਿੰਘ, ਮਹੇਸ਼ ਦੱਤ ਆਦਿ ਹਾਜ਼ਰ ਸਨ¢
ਮਲੇਰਕੋਟਲਾ, (ਪਰਮਜੀਤ ਸਿੰਘ ਕੁਠਾਲਾ) - ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਆਯੋਜਿਤ ਕੀਤੇ ਗਏ ਸ਼ਰਧਾਂਜਲੀ ਸਮਾਗਮ ਵਿਚ ਜ਼ਿਲੇ੍ਹ ਭਰ ਤੋਂ ਵੱਡੀ ਗਿਣਤੀ ਨੌਜਵਾਨਾਂ ਤੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਨੇ ਵਿਸ਼ਾਲ ਇਕੱਠ ਕਰਕੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ | ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ ਫ਼ਿਰਕੂ ਅਨਸਰਾਂ ਨੂੰ ਭਾਂਜ ਦੇਣ ਅਤੇ ਅਮਨ ਕਾਨੂੰਨ ਦੀ ਰਾਖੀ ਦੇ ਨਾਂ ਹੇਠ ਪੰਜਾਬ ਸਰਕਾਰ ਵਲੋਂ ਜ਼ਾਬਰ ਹਕੂਮਤੀ ਰਾਜ ਮਸ਼ੀਨਰੀ ਦੇ ਦੰਦੇ ਤਿੱਖੇ ਕੀਤੇ ਕੀਤੇ ਜਾ ਰਹੇ ਹਨ, ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਦੀਆਂ ਫ਼ਿਰਕੂ ਲਾਮਬੰਦੀ ਕਾਰਵਾਈਆਂ ਨੂੰ ਸਧਾਰਨ ਕਾਨੂੰਨਾਂ ਨਾਲ ਪੰਜਾਬ ਪੁਲਸ ਵਲੋਂ ਵੀ ਰੋਕਿਆ ਜਾ ਸਕਦਾ ਸੀ ਅਤੇ ਦਰਜ ਕੇਸਾਂ 'ਚ ਪ੍ਰਚੱਲਿਤ ਸਧਾਰਨ ਤਰੀਕੇ ਨਾਲ ਵੀ ਗਿ੍ਫ਼ਤਾਰੀ ਕੀਤੀ ਜਾ ਸਕਦੀ ਸੀ, ਪਰ ਇਸ ਦੇ ਉਲਟ ਪਹਿਲਾਂ ਪੰਜਾਬ ਸਰਕਾਰ ਬਿਲਕੁਲ ਚੁੱਪ ਰਹੀ ਤੇ ਫਿਰ ਮੋਦੀ ਸਰਕਾਰ ਦੇ ਫ਼ਿਰਕੂ ਰਾਸ਼ਟਰਵਾਦੀ ਬਿਰਤਾਂਤ ਉਸਾਰਨ ਦੀ ਖੇਡ 'ਚ ਝਟ-ਪਟ ਸ਼ਾਮਲ ਹੋ ਗਈ | ਦੋਹਾਂ ਸਰਕਾਰਾਂ ਨੇ ਰਲ ਕੇ ਇਸ ਕਾਰਵਾਈ ਨੂੰ ਇੱਕ ਵੱਡੀ ਅਖੌਤੀ ਰਾਸ਼ਟਰਵਾਦੀ ਮੁਹਿੰਮ 'ਚ ਬਦਲਣ ਦੀ ਖੇਡ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਨੇ ਪੰਜਾਬ ਦੀਆਂ ਸਭਨਾਂ ਲੋਕ-ਪੱਖੀ ਤੇ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਦਹਿਸ਼ਤ ਪਸਾਰੇ ਦੇ ਕਦਮਾਂ ਖਿਲਾਫ਼ ਆਵਾਜ਼ ਉਠਾਉਣ, ਹਰ ਤਰ੍ਹਾਂ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਦਾ ਪਾਜ ਉਧੇੜਨ ਤੇ ਉਨ੍ਹਾਂ ਖਿਲਾਫ਼ ਡਟਦੇ ਹੋਏ ਹੱਕੀ ਲੋਕ ਸੰਘਰਸ਼ਾਂ ਨੂੰ ਤੇਜ਼ ਕਰਨ | ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਰਾਜਿੰਦਰ ਸਿੰਘ ਭੋਗੀਵਾਲ, ਸਤਿਨਾਮ ਸਿੰਘ ਮਾਣਕਮਾਜਰਾ, ਰਵਿੰਦਰ ਸਿੰਘ ਕਾਸਮਪੁਰ, ਗੁਰਮੇਲ ਕੌਰ,ਦਰਸ਼ਨ ਸਿੰਘ ਹਥੋਆ, ਡਾ ਅਮਰਜੀਤ ਸਿੰਘ ਧਲੇਰ, ਕਰਨੈਲ ਸਿੰਘ ਭੂਦਨ ਅਤੇ ਪ੍ਰੋ: ਸੁਖਚੈਨ ਸਿੰਘ ਮਾਣਕ ਮਾਜਰਾ ਆਦਿ ਆਗੂਆਂ ਸਮੇਤ ਨੇ ਵੀ ਸੰਬੋਧਨ ਕੀਤਾ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ, ਹਰਪ੍ਰੀਤ ਸਿੰਘ ਕੋਹਲੀ) - ਨਵੀਂ ਉਮੀਦ ਫਾਉਂਡੇਸ਼ਨ ਦਿੜ੍ਹਬਾ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਬਲੀਦਾਨ ਦਿਵਸ ਤੇ ਬਾਬਾ ਬੈਰਸੀਆਣਾ ਸਾਹਿਬ ਸੜਕ 'ਤੇ ਪੌਦੇ ਲਗਾਏ ਗਏ | ਨਵੀਂ ਉਮੀਦ ਫਾਉਂਡੇਸ਼ਨ ਵੱਲੋਂ ਪਹਿਲਾਂ ਵੀ ਦਿੜ੍ਹਬਾ ਵਿੱਚ ਬਹੁਤ ਸਾਰੇ ਦਰਖਤ ਲਗਾਏ ਜਾ ਚੁੱਕੇ ਹਨ | ਭਵਿੱਖ ਵਿਚ ਹੋਰ ਬਹੁਤ ਸਾਰੇ ਦਰਖਤ ਲਗਾਏ ਜਾਣਗੇ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸ੍ਰੀ ਗਣਪਤੀ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ ਸੁਨਾਮ ਵਲੋਂ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਅਗਵਾਈ ਹੇਠ ਜੇ.ਕੇ ਮਾਰਕੀਟ ਸਿਨੇਮਾ ਰੋਡ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸਹਿਦੇਵ ਜੀ ਦੇ 92 ਵੇਂ ਸ਼ਹੀਦੀ ਦਿਵਸ ਮੌਕੇ ਇਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਵਿਸ਼ਾਲ ਕੌਸ਼ਲ ਨੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਾਡੀਆਂ ਕੌਮਾਂ ਦੇ ਵਾਰਿਸਾਂ ਨੇ ਸਾਡੀ ਗੁਲਾਮੀ ਦੀਆਂ ਬੇੜੀਆਂ ਅਪਣੇ ਖੂਨ ਅਤੇ ਕੁਰਬਾਨੀਆਂ ਨਾਲ ਨਾਂ ਕੱਟੀਆਂ ਹੁੰਦੀਆਂ ਤਾਂ ਅਸੀਂ ਅੱਜ ਵੀ ਅੰਗਰੇਜ਼ੀ ਹਕੂਮਤ ਦੇ ਗ਼ੁਲਾਮ ਹੋਣਾ ਸੀ, ਨਾਂ ਸਾਡੇ ਬੱਚਿਆਂ ਪੱਲੇ ਵਿੱਦਿਅਕ ਖ਼ਜ਼ਾਨਾ ਤੇ ਨਾਂ ਵਿਦੇਸ਼ਾਂ ਵਿਚ ਜਾਣ ਦੀ ਸੋਚ ਦੀ ਹੋਂਦ ਹੋਣੀ ਸੀ | ਇਸ ਮੌਕੇ ਡਾ: ਪਿ੍ੰਸ ਭਰਤ, ਅਮਿੱਤ ਫੁੱਲ, ਮਾਸਟਰ ਸੁਖਵੀਰ ਸਿੰਘ, ਰਾਜੇਸ਼ ਖਿਪਲਾ, ਮੁਕੇਸ਼ ਕੁਮਾਰ, ਡਾ: ਵਿਕਾਸ ਕੁਮਾਰ, ਕ੍ਰਿਸ਼ਨ ਅਰੋੜਾ, ਮਨੀ, ਹਨੀ ਧੀਮਾਨ, ਬਿੱਲਾ ਟੇਲਰ, ਆਰਿਅਨ, ਪੁਸ਼ਪਿੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਮੂਣਕ, (ਸਿੰਗਲਾ, ਭਾਰਦਵਾਜ) - ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਰਾਮਗੜ੍ਹ ਗੁੱਜਰਾਂ (ਮੂਨਕ) ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜੇ ਮਨਾਇਆ ਗਿਆ | ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ, ਭਾਸ਼ਣ, ਚਾਰਟ ਮੇਕਿੰਗ, ਕਵਿਤਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਚਾਰਟ, ਪੇਂਟਿੰਗਾਂ ਬਣਾਈਆਂ ਅਤੇ ਭਾਸ਼ਣ ਤੇ ਕਵਿਤਾਵਾਂ ਪੇਸ਼ ਕੀਤੀਆਂ | ਵਿਦਿਆਰਥੀਆਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੀਤ ਵੀ ਪੇਸ਼ ਕੀਤੇ ਗਏ | ਸਕੂਲ ਮੈਨੇਜਮੈਂਟ ਦੇ ਸਤਨਾਮ ਸਿੰਘ, ਰਵੀ ਗੋਇਲ, ਪਿ੍ੰਸੀਪਲ ਮੈਡਮ ਜਸਵਿੰਦਰ ਸਿੰਘ ਚੀਮਾ, ਵਾਈਸ ਪਿ੍ੰਸੀਪਲ ਅਸ਼ਵਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਦੇਸ਼ ਲਈ ਸ਼ਹੀਦਾਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਕੇ. ਸੀ. ਟੀ. ਕਾਲਜ ਆਫ਼ ਇੰਜੀਅਰਿੰਗ ਐਂਡ ਟੈਕਨਾਲੋਜੀ, ਫਤਿਹਗੜ੍ਹ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਕਾਲਜ ਮੈਨੇਜਮੈਂਟ, ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਸਰਪ੍ਰਸਤ ਸ੍ਰੀ ਰਾਮ ਗੋਪਾਲ ਗਰਗ ਨੇ ਸ਼ਹੀਦਾਂ ਦੀ ਯਾਦ ਵਿੱਚ ਆਪਣੇ ਵਿਚਾਰ ਪ੍ਰਗਟ ਕਰਕੇ ਕੀਤੀ, ਉਸ ਤੋਂ ਬਾਅਦ ਕਾਲਜ ਚੇਅਰਮੈਨ ਮੌਂਟੀ ਗਰਗ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾ ਬਾਰੇ ਜਾਣਕਾਰੀ ਦਿੱਤੀ ਗਈ | ਕਾਲਜ ਦੇ ਵੱਖ-ਵੱਖ ਵਿਦਿਆਰਥੀਆਂ ਵਲੋਂ ਸ਼ਹਾਦਤ ਦੇ ਗੀਤ ਗਾਏ ਗਏ ਅਤੇ ਮੋਮਬਤੀਆਂ ਜਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ | ਇਸ ਮੌਕੇ ਕਾਲਜ ਸਰਪ੍ਰਸਤ ਕਾਮਰੇਡ ਸਤਵੰਤ ਸਿੰਘ ਖੰਡੇੇਬਾਦ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਂਚ, ਸਨਮ ਵੜੈਂਚ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
ਧੂਰੀ, (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਧੂਰੀ ਵੱਲੋਂ ਆਪਣੇ ਧੂਰੀ ਦਫ਼ਤਰ ਵਿਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਸੀਨੀਅਰ ਆਗੂ ਕੁਲਵੰਤ ਸਿੰਘ ਨੇ ਸ਼ਹੀਦ ਭਗਤ ਦੀ ਫ਼ੋਟੋ 'ਤੇ ਹਾਰ ਪਾ ਕੇ ਸਤਿਕਾਰ ਭੇਂਟ ਕਰਦਿਆ ਕਿਹਾ ਕਿ ਸਰਕਾਰ ਭਾਵੇਂ ਸ਼ਹੀਦ ਭਗਤ ਸਿੰਘ ਅਤੇ ਅੰਬੇਦਕਰ ਸਾਹਿਬ ਦੀ ਤਸਵੀਰ ਹਰ ਦਫ਼ਤਰ ਵਿਚ ਲਗਾਉਣ ਨੂੰ ਤਰਜੀਹ ਦੇ ਰਹੀ ਹੈ ਪਰ ਉਸ ਦੀ ਵਿਚਾਰਧਾਰਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਇਸ ਮੌਕੇ ਪ੍ਰੀਤਮ ਸਿੰਘ ਧੂਰਾ, ਜੈਦੇਵ ਸ਼ਰਮਾ, ਜੰਗ ਸਿੰਘ ਬਾਦਸ਼ਾਹਪੁਰ, ਸੁਖਦੇਵ ਸਿੰਘ, ਕਰਮ ਸਿੰਘ ਮਾਨ, ਸਾਧੂ ਸਿੰਘ ਮੀਰਹੇੜੀ, ਦਿਆਲ ਸਿੰਘ, ਚਰਨਜੀਤ ਸਿੰਘ ਕੈਂਥ, ਰਾਮ ਧਨ, ਹਰੀਪਾਲ ਸਿੰਘ, ਆਤਮਾ ਸਿੰਘ, ਸੀਤਾ ਸਿੰਘ, ਰਤਨ ਭੰਡਾਰੀ ਅਤੇ ਹੋਰ ਮੈਂਬਰ ਹਾਜ਼ਰ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਨੇੜੇ ਅਨਾਜ ਮੰਡੀ ਸੁਨਾਮ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਆਏ ਕਾਰਕੁੰਨਾ ਨੇ ਇਨਕਲਾਬੀ ਨਾਅਰੇ ਵੀ ਲਗਾਏ | ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਅਮਨ ਅਤੇ ਨੌਜਵਾਨ ਆਗੂ ਗੁਰਸੇਵਕ ਸਿੰਘ ਬਿਗੜਵਾਲ ਨੇ ਕਿਹਾ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦਾਂ ਵਲੋਂ ਸਿਰਜੇ ਗਏ ਭਾਰਤ ਦੇ ਸੁਪਨੇ ਨੂੰ ਅਜੇ ਤੱਕ ਵੀ ਸਰਕਾਰਾਂ ਸਾਕਾਰ ਨਹੀਂ ਕਰ ਸਕੀਆਂ | ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ | ਇਸ ਮੌਕੇ ਗੁਰਜੰਟ ਸਿੰਘ ਮਾਨ, ਗੁਰਚਰਨ ਸਿੰਘ, ਗਿਆਨੀ ਜੰਗੀਰ ਸਿੰਘ ਰਤਨ, ਮਿਲਖਾ ਸਿੰਘ ਸਨੇਹੀ, ਗੁਰਸੇਵਕ ਸਿੰਘ ਬਿਗੜਵਾਲ, ਧਰਮਿੰਦਰ ਸਿੰਘ, ਜਗਮੇਲ ਸਿੰਘ, ਗੁਰਮੀਤ ਕੌਰ ਜੱਸੀ, ਸੁਖਦੇਵ ਸਿੰਘ, ਬਿ੍ਜ਼ ਲਾਲ ਸ਼ਰਮਾ, ਪ੍ਰਗਟ ਸਿੰਘ, ਮਹਿੰਦਰ ਸਿੰਘ, ਵੀਰ ਸਿੰਘ ਆਦਿ ਮੌਜੂਦ ਸਨ |
ਲੌਂਗੋਵਾਲ, (ਵਿਨੋਦ, ਖੰਨਾ)- ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਜਿਸ ਨੂੰ ਰੈਡੀਕਲ ਫੋਰਮ ਦੇ ਸੂਬਾ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਮੁੱਖ ਬੁਲਾਰੇ ਦੇ ਤੌਰ ਤੇ ਸੰਬੋਧਨ ਕਰਦਿਆਂ ਸ਼ਹੀਦਾਂ ਦੀ ਵਿਚਾਰਧਾਰਾ ਅਪਣਾਉਣ ਦਾ ਸੱਦਾ ਦਿੱਤਾ | ਸ. ਨੱਤ ਵਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਅਤੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਵਿਕਰਤੀ, ਅੰਧ-ਵਿਸ਼ਵਾਸ ਖਿਲਾਫ਼ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਸਰਕਾਰੀ ਸ਼ਹਿ 'ਤੇ ਕੀਤੀ ਜਾ ਰਹੀ ਲੁੱਟ ਖਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ | ਸੰਸਥਾ ਦੇ ਪ੍ਰਧਾਨ ਬਲਵੀਰ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ਤੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਆ | ਇਸ ਮੌਕੇ ਭੋਲਾ ਸੰਗਰਾਮੀ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਵੱਖ-ਵੱਖ ਜਥੇਬੰਦੀਆਂ ਕੇਂਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਰਾਕੇਸ਼ ਕੁਮਾਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਲੌਂਗੋਵਾਲ ਅਤੇ ਧਰਮਪਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਮਲਜੀਤ ਵਿੱਕੀ, ਸੰਸਥਾ ਦੇ ਖ਼ਜ਼ਾਨਚੀ ਅਨਿਲ ਬੱਗਾ, ਮਜ਼ਦੂਰ ਮੁਕਤੀ ਮੋਰਚੇ ਦੇ ਗੋਬਿੰਦ ਛਾਜਲੀ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਵਿਸ਼ਵਕਾਂਤ, ਫਰੀਡਮ ਫਾਇਟਰ ਸਮਿੰਦਰ ਕੌਰ ਗਿੱਲ, ਡੈਮੋਕਰੈਟਿਕ ਟੀਚਰ ਫ਼ਰੰਟ ਦੇ ਪਰਵਿੰਦਰ ਉਭਾਵਾਲ, ਜਸਵੀਰ ਨਮੋਲ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਜਸਵਿੰਦਰ ਸਿੰਘ ਸੋਮਾ, ਭਾਰਤੀ ਕਿਸਾਨ ਜੂਨੀਅਨ ਦੇ ਆਗੂ, ਕਿਰਤੀ ਕਿਸਾਨ ਯੂਨੀਅਨ ਦੇ ਰਾਜਾ ਸਿੰਘ ਨੇ ਚਰਚਾ ਵਿਚ ਹਿੱਸਾ ਲਿਆ | ਇਸ ਮੌਕੇ ਕਾਮਰੇਡ ਆਗੂ ਜਸਵੀਰ ਕੌਰ ਨੱਤ ਦੀ ਦੇਖ-ਰੇਖ ਵਿਚ ਇਨਕਲਾਬੀ ਤੇ ਅਗਾਂਹਵਧੂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਸੈਮੀਨਾਰ ਦੌਰਾਨ ਫ਼ਿਰੋਜ਼ਪੁਰ ਵਿਖੇ ਜਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਇਤਿਹਾਸਕ ਲਾਇਬਰੇਰੀ ਅਤੇ ਮਿਊਜ਼ੀਅਮ 'ਚ ਤਬਦੀਲ ਕਰਨ ਤੋਂ ਇਲਾਵਾ ਪੰਜਾਬ ਵਿਚ ਫ਼ਿਰਕਾਪ੍ਰਸਤੀ ਵਾਲਾ ਮਾਹੌਲ ਬਣਾਉਣ ਵਾਲੀਆਂ ਤਾਕਤਾਂ ਖਿਲਾਫ਼ ਮਤੇ ਪਾਸ ਕੀਤੇ ਗਏ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਇਥੋਂ ਦੇ ਨੇੜਲੇ ਪਿੰਡ ਸੇਹਕੇ ਦੀ ਸੰਸਥਾ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ. ਰਵਿੰਦਰ ਸਿੰਘ ਸਿੱਧੂ ਨੇ ਕੀਤੀ | ਇਸ ਮੌਕੇ ਸ. ਸਿੱਧੂ ਜੀ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ, ਭਾਰਤੀ ਆਜ਼ਾਦੀ ਲਹਿਰ ਵਿਚ ਪਾਏ ਯੋਗਦਾਨ ਤੋਂ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦਿੱਤਾ | ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ ਇਸ ਉਪਰੰਤ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਭਾਸ਼ਣ, ਕਵਿਤਾ ਅਤੇ ਗੀਤ ਪੇਸ਼ ਕੀਤੇ | ਪੋਸਟਰ ਮੇਕਿੰਗ ਮੁਕਾਬਲੇ ਵਿੱਚ ਇੰਦਰਜੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਨਮੀਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਦਿਲਪ੍ਰੀਤ ਰੇਹਾਨ ਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦੇ ਕਾਰਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹੁੰਚੇ ਮਹਿਮਾਨ ਦਾ ਧੰਨਵਾਦ ਕਰਦਿਆਂ ਸਮਾਗਮ ਦਾ ਸਮਾਪਨ ਕੀਤਾ |
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਪਿੰਗਲਵਾੜਾ ਅੰਮਿ੍ਤਸਰ ਦੀ ਸੰਗਰੂਰ ਬਰਾਂਚ ਦਾ 23ਵਾਂ ਸਥਾਪਨਾ ਦਿਵਸ 26 ਮਾਰਚ ਨੰੂ ਮਨਾਇਆ ਜਾ ਰਿਹਾ ਹੈ | ਸੰਸਥਾ ਦੇ ਆਨਰੇਰੀ ਪ੍ਰਬੰਧਕ ਸ. ਤਿਰਲੋਚਨ ਸਿੰਘ ਚੀਮਾ ਅਤੇ ਸਹਾਇਕ ਪ੍ਰਬੰਧਕ ਸ. ਹਰਜੀਤ ਸਿੰਘ ਅਰੋੜਾ ਨੇ ਦੱਸਿਆ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਨੰੂ ਕੁੱਝ ਸਮਾਂ ਲੱਗ ਸਕਦਾ ਹੈ ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ ਸਾਲ ਤੋਂ ਕਾਲਜ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣ | ਡਿਪਟੀ ਕਮਿਸ਼ਨਰ ਸੰਗਰੂਰ ...
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ) - ਪੰਜਾਬ ਸਰਕਾਰ ਮੂੰਗੀ ਅਤੇ ਮੱਕੀ ਦਾ ਬੀਜ ਸਬਸਿਡੀ ਉੱਤੇ ਕਿਸਾਨਾਂ ਨੂੰ ਮੁਹੱਈਆ ਕਰਵਾਏ, ਤਾਂ ਜੋ ਕਿਸਾਨ ਬਾਜ਼ਾਰਾਂ ਵਿਚ ਹੁੰਦੀ ਲੁੱਟ ਤੋਂ ਬਚ ਸਕਣ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ...
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਥਾਨਕ ਪੁਲਿਸ ਨੇ ਕੋਮਲਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਲਹਿਰਾਗਾਗਾ ਦੀ ਸ਼ਿਕਾਇਤ 'ਤੇ 4 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ...
ਸੰਗਰੂਰ, 23 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਘਰ ਵਿਚ ਦਾਖਲ ਹੋ ਕੇ ਬਜ਼ੁਰਗ ਅਧਿਆਪਕ ਦੀ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦ ਵਰਤੇ ਜਾਣ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਖਿਲਾਫ ਥਾਣਾ ਸਿਟੀ - 1 ਵਿਚ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਾਲ ਸਬੰਧਤ ਇਲਾਕੇ ਦੇ ਅਕਾਲੀ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਮੀਟਿੰਗ ਇੱਥੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਾਰਟੀ ਨੂੰ ...
ਅੰਮਿ੍ਤਸਰ, 23 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ. ਕੇ. ਵਲੋਂ ਸੰਯੁਕਤ ਰਾਸ਼ਟਰ ਦੁਆਰਾ ਇਸ ਸਾਲ 2023 'ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਨੂੰ ਸਮਰਪਿਤ ਸਥਾਨਕ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ...
ਸੰਗਰੂਰ, 23 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਵਰਿੰਦਾਵਨ ਵਿਖੇ ਆਸ਼ਰਮ ਦਿਵਾਉਣ ਦੇ ਨਾਮ ਉੱਤੇ ਪ੍ਰਵਾਸੀ ਭਾਰਤੀ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਸੰਗਰੂਰ ਦੇ ਇਕ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਮਾਮਲਾ ਦਰਜ਼ ਕੀਤਾ ...
ਮਹਿਲਾਂ ਚੌਕ, 23 ਮਾਰਚ (ਸੁਖਮਿੰਦਰ ਸਿੰਘ ਕੁਲਾਰ) - ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਗੁਰਦੁਆਰਾ ਜੋਤੀਸਰ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਖੁਰਾਣਾ ਵਿਖੇ 5 ਰੋਜ਼ਾ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ...
ਲੌਂਗੋਵਾਲ, 23 ਮਾਰਚ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ ਸੇਵਾਮੁਕਤ ਕਲਰਕ ਨੰਬਰਦਾਰ ਦਰਸ਼ਨ ਸਿੰਘ ਸਿੱਧੂ ਦੀ ਧਰਮ-ਪਤਨੀ ਅਤੇ ਮੈਰੀ ਲੈੰਡ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਦੇ ਮਾਤਾ ਜਸਵੀਰ ਕੌਰ ਨਮਿਤ ਸ਼ਰਧਾਂਜਲੀ ...
ਖਨੌਰੀ, 23 ਮਾਰਚ (ਬਲਵਿੰਦਰ ਸਿੰਘ ਥਿੰਦ) - ਪੰਜਾਬੀ ਫ਼ਿਲਮ ਸ਼ਿਕਾਰੀ ਵਿਚ ਬਾਜ਼ੀਗਰ ਭਾਈਚਾਰੇ ਲਈ ਵਰਤੀ ਗਈ ਮਾੜੀ ਸ਼ਬਦਾਵਲੀ ਲਈ ਪੰਜਾਬੀ ਅਦਾਕਾਰ ਗੁੱਗੂ ਗਿੱਲ ਅਤੇ ਫ਼ਿਲਮ ਦੀ ਕਾਸਟ ਵਲੋਂ ਬਾਜ਼ੀਗਰ ਭਾਈਚਾਰੇ ਤੋਂ ਲਿਖਤੀ ਮਾਫ਼ੀ ਮੰਗੇ ਜਾਣ ਕਾਰਨ ਬਾਜ਼ੀਗਰ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਹੁੰਡਈ ਮੋਟਰ ਇੰਡੀਆ ਵੱਲੋਂ ਬਣਾਈ ਗਈ ਨਵੀਂ ਵਰਨਾ ਕਾਰ ਪਾਰਕ ਹੁੰਡਈ ਸ਼ੋਅਰੂਮ ਸੰਗਰੂਰ ਅਤੇ ਬਰਨਾਲਾ ਵਿਖੇ ਲਾਂਚ ਕੀਤੀ ਗਈ | ਜਿਸ ਦੀ ਸ਼ੁਰੂਆਤੀ ਕੀਮਤ 10.89 ਲੱਖ ਰੁਪਏ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਸਥਿਤੀ ਸਪਸ਼ਟ ਕਰਨ ਕਿਉਂਕਿ ਪਿਛਲੇ ਸਮੇਂ ਜਦੋਂ ਅਜਨਾਲਾ ਕਾਂਡ ਵਾਪਰਿਆ ਤਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ...
ਭਵਾਨੀਗੜ੍ਹ, 23 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਦੀ ਬੈਂਕ ਦੇ ਏ.ਟੀ.ਐਮ ਵਿਚੋਂ ਇਕ ਵਿਅਕਤੀ ਦਾ ਏ.ਟੀ.ਐਮ ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ 74 ਹਜਾਰ ਰੁਪਏ ਕਢਵਾਉਣ 'ਤੇ ਪੁਲਿਸ ਵਲੋਂ ਇਕ ਵਿਅਕਤੀ 'ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ...
ਸੰਗਰੂਰ, 23 ਮਾਰਚ (ਦਮਨਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਸੈਸ਼ਨ ਦੇ ਅਖੀਰਲੇ ਦਿਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸੰਬੰਧੀ ਲਿਆਂਦੇ ਬਿੱਲ ਦੀ ਦਲਿਤ ਵਰਗ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਵਲੋਂ ਜ਼ੋਰਦਾਰ ਨਿੰਦਾ ਕੀਤੀ ਜਾ ਰਹੀ ਹੈ ਜਿਸ ਤਹਿਤ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਇਸ ਵਿਰਾਸਤੀ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ | ਤਤਕਾਲੀ ਮੰਤਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਨਾਲ ਸਥਾਨਕ ਬਨਾਸਰ ਬਾਗ ਵਿਚਲੇ ਦੀਵਾਨਖਾਨਾ ਖਾਸ ਅਤੇ ਦੀਵਾਨਖਾਨਾ ...
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ)- ਲਹਿਰਾਗਾਗਾ ਪੁਲਿਸ ਨੇ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਪਲਾਈਜ਼ ਅਤੇ ਖਪਤਕਾਰ ਮਾਮਲੇ ਸੰਗਰੂਰ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਡਿੱਪੂ ਹੋਲਡਰ ਗੁਰਸੇਵਕ ਸਿੰਘ ਪੁੱਤਰ ਚਾਨਣ ਸਿੰਘ, ਬੀਰਬਲ ਸਿੰਘ ਪੁੱਤਰ ਹਰਨੇਕ ਸਿੰਘ ...
ਮਲੇਰਕੋਟਲਾ, 23 ਮਾਰਚ (ਮੁਹੰਮਦ ਹਨੀਫ਼ ਥਿੰਦ) - ਬੀਤੇ ਦਿਨੀਂ ਕਿਲ੍ਹਾ ਰਹਿਮਤਗੜ੍ਹ, ਮਲੇਰਕੋਟਲਾ ਕਬਰਸਤਾਨ ਦੀ ਚਾਰਦੀਵਾਰੀ ਦੀ ਉਸਾਰੀ ਲਈ ਗਰਾਂਟ ਲੈਣ ਲਈ ਕਿਲ੍ਹਾ ਰਹਿਮਤਗੜ੍ਹ, ਮਲੇਰਕੋਟਲਾ ਦੀ ਇੰਤਜ਼ਾਮੀਆ ਕਮੇਟੀ ਅਤੇ ਕਿਲ੍ਹਾ ਰਹਿਮਤਗੜ੍ਹ ਦੇ ਪਤਵੰਤੇ ...
ਮਸਤੂਆਣਾ ਸਾਹਿਬ, 23 ਮਾਰਚ (ਦਮਦਮੀ) - ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਅਧੀਨ ਚੱਲ ਰਹੀ ਵਿਦਿਅਕ ਸੰਸਥਾ ਅਕਾਲ ਆਯੁਰਵੈਦਿਕ ਫਾਰਮੇਸੀ ਕਾਲਜ ਵਲੋਂ ਆਯੁਰਵੈਦਿਕ ਚੈਕਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਉੱਘੇ ਸਮਾਜਸੇਵੀ ਜਥੇਦਾਰ ਕੇਵਲ ਸਿੰਘ ...
ਭਵਾਨੀਗੜ੍ਹ, 23 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਵੇਅਰ ਹਾਊਸ ਦੇ ਬੀ.ਟੀ ਗੁਦਾਮਾਂ ਵਿਚੋਂ ਚੌਲਾਂ ਦੀਆਂ ਕਰੀਬ 40 ਬੋਰੀਆਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਜੀ.ਐਸ ਰਾਇਸ ਮਿਲ ਦੇ ਮਾਲਕ ਸਰਬਜੀਤ ਸਿੰਘ ਬਿੱਟੂ ਨੇ ਦੱਸਿਆ ਕਿ ...
ਸੰਗਰੂਰ, 23 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਆਟੋ ਰਿਕਸ਼ਾ ਵਿਚ ਸਫ਼ਰ ਕਰ ਰਹੀ ਇਕ ਔਰਤ ਦੇ ਪਰਸ ਵਿਚੋਂ ਕੱਟ ਲਗਾ ਕੇ ਪੈਸੇ ਚੋਰੀ ਕਰਨ ਦੇ ਮਾਮਲੇ ਵਿਚ ਨਾ ਮਾਲੂਮ ਵਿਅਕਤੀਆਂ ਖਿਲਾਫ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਸੰਗਰੂਰ, 23 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਚ ਛੋਟੇ ਹਾਕੀ ਗਰਾਊਾਡ ਦੇ ਪੁਨਰ ਨਿਰਮਾਣ ਦਾ ਕੰਮ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ | ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅਗਲੇ ਹਫਤੇ ਟੈਂਡਰ ਖੁੱਲ੍ਹ ਜਾਣਗੇ | ਇਸ ...
ਸੰਗਰੂਰ, 23 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਗਰੂਰ ਦੇ ਉੱਘੇ ਵਕੀਲ ਨਰਿੰਦਰਪਾਲ ਸਿੰਘ ਸਾਹਨੀ ਦਾ ਫੇਕ ਫੇਸਬੁੱਕ ਅਕਾਊਾਟ ਬਨਾਉਣ ਵਾਲੇ ਨਾ ਮਾਲੂਮ ਵਿਅਕਤੀਆਂ ਖਿਲਾਫ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX