ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  9 minutes ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  25 minutes ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  43 minutes ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਮਾਮਲਾ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ: ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  about 1 hour ago
ਚੰਡੀਗੜ੍ਹ, 5 ਜੂਨ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਰਾਜਪਾਲ ਨਾਲ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਯੂ.ਟੀ. ਸਕੱਤਰੇਤ ਵਿਖੇ ਕੀਤੀ....
ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੀ- ਰਾਹੁਲ ਗਾਂਧੀ
. . .  about 1 hour ago
ਨਿਊਯਾਰਕ, 5 ਜੂਨ- ਇੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਘਰ (ਭਾਰਤ) ਵਿਚ ਦੋ ਵਿਚਾਰਧਾਰਾਵਾਂ ਵਿਚ ਲੜਾਈ ਚੱਲ ਰਹੀ ਹੈ। ਇਕ ਜਿਸ ਦੀ....
ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
. . .  about 2 hours ago
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ....
ਪਹਿਲਵਾਨਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 5 ਜੂਨ- ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਉਲੰਪੀਅਨ ਪਹਿਲਵਾਨਾਂ ਬਜਰੰਗ ਪੁਨੀਆ....
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੁੱਟਿਆ ਡਰੋਨ, ਨਸ਼ੀਲੇ ਪਦਾਰਥ ਬਰਾਮਦ
. . .  about 3 hours ago
ਅੰਮ੍ਰਿਤਸਰ, 5 ਜੂਨ- ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ਦੇ ਪਾਰ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ....
ਬਾਲੇਸ਼ਵਰ: ਰੇਲ ਟ੍ਰੈਕ ਦੀ ਮੁਰੰਮਤ ਤੋਂ ਬਾਅਦ ਅੱਜ ਰੇਲਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
. . .  about 3 hours ago
ਭੁਵਨੇਸ਼ਵਰ, 5 ਜੂਨ- ਬਾਲੇਸ਼ਵਰ ’ਚ ਰੇਲ ਹਾਦਸੇ ਦੇ 3 ਦਿਨਾਂ ਬਾਅਦ ਹੁਣ ਸਾਰੇ ਟ੍ਰੈਕ ਠੀਕ ਕਰ ਦਿੱਤੇ ਗਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਅੱਪ ਅਤੇ ਡਾਊਨ ਸਾਈਡ ਟ੍ਰੈਕ ਦੀ ਮੁਰੰਮਤ ਹੋਣ ਤੋਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
. . .  about 3 hours ago
ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ....
ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਮੀਟਿੰਗ
. . .  about 3 hours ago
ਵੈਨਿਸ, (ਇਟਲੀ), 5 ਜੂਨ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਜੁਆਨੀ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਦੌਰਾਨ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 3 hours ago
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੇ ਕਾਨਪਾ ਪਿੰਡ ਨੇੜੇ ਇਕ ਨਿੱਜੀ ਬੱਸ ਨਾਲ ਕਾਰ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ
. . .  1 day ago
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਮੁੰਬਈ, 4 ਜੂਨ - 'ਸ਼੍ਰੀ 420', 'ਨਾਗਿਨ' ਅਤੇ 'ਅਬ ਦਿਲੀ ਦੂਰ ਨਹੀਂ' ਵਰਗੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ 300 ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ...
ਮਹਾਰਾਸ਼ਟਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਲਗਭਗ 6.2 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋ ਤੋਂ ਵੱਧ ਸੋਨਾ ਕੀਤਾ ਜ਼ਬਤ
. . .  1 day ago
ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ
. . .  1 day ago
ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ...
ਅਮਰੀਕੀ ਰੱਖਿਆ ਸਕੱਤਰ ਲੋਇਡ ਜੇ.ਆਸਟਿਨ III ਰੱਖਿਆ ਭਾਈਵਾਲੀ 'ਤੇ ਮੀਟਿੰਗ ਲਈ ਦਿੱਲੀ ਪਹੁੰਚੇ
. . .  1 day ago
ਗ਼ਲਤੀ ਨਾਲ ਪਾਕਿਸਤਾਨ ਦਾਖਲ ਹੋਇਆ ਕਲਾਨੌਰ ਦਾ ਨੌਜਵਾਨ 3 ਸਾਲ ਬਾਅਦ ਘਰ ਪਰਤਿਆ
. . .  1 day ago
ਕਲਾਨੌਰ, 4 ਜੂਨ (ਪੁਰੇਵਾਲ)-ਕਰੀਬ 3 ਸਾਲ ਪਹਿਲਾਂ ਘਰੋਂ ਮੱਛੀਆਂ ਫੜਨ ਲਈ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਕਾਮਲਪੁਰ ਵਾਸੀ ਨੌਜਵਾਨ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਗਿਆ ਸੀ ...
"ਮਾਲ ਦੀ ਰੇਲਗੱਡੀ ਪਟੜੀ ਤੋਂ ਨਹੀਂ ਉਤਰੀ, ਸਿਰਫ ਕੋਰੋਮੰਡਲ ਐਕਸਪ੍ਰੈਸ ਦੀ ਹੀ ਹੋਈ ਦੁਰਘਟਨਾ": ਰੇਲਵੇ ਬੋਰਡ
. . .  1 day ago
ਓਡੀਸ਼ਾ ਸਰਕਾਰ ਵਲੋਂ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਕਰਨ ਦੀ ਅਪੀਲ
. . .  1 day ago
ਭੁਵਨੇਸ਼ਵਰ, 4 ਜੂਨ -ਓਡੀਸ਼ਾ ਸਰਕਾਰ ਨੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਦਰਦਨਾਕ ਰੇਲ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਅਤੇ ਦਾਅਵਾ ਕਰਨ ਦੀ ਅਪੀਲ ਕੀਤੀ...
ਇੰਜਣ ਵਿਚ ਖਰਾਬੀ ਦੇ ਚੱਲਦਿਆਂ ਗੁਹਾਟੀ ਵੱਲ ਮੋੜੀ ਗਈ ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ
. . .  1 day ago
ਗੁਹਾਟੀ, 4 ਜੂਨ-ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਗੁਹਾਟੀ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ ਵੱਲ ਮੋੜ ਦਿੱਤਾ ਗਿਆ, ਜਦੋਂ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਇੰਜਣ ਵਿਚ ਖਰਾਬੀ...
ਬਾਲਾਸੋਰ ਰੇਲ ਹਾਦਸਾ:ਰੇਲ ਮੰਤਰੀ ਨੂੰ ਲੈਣੀ ਚਾਹੀਦੀ ਹੈ ਜ਼ਿੰਮੇਵਾਰੀ-ਕਾਂਗਰਸ
. . .  1 day ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਅਸੀਂ ਮਨੁੱਖੀ ਦੁਖਾਂਤ ਦੇ ਦੌਰਾਨ ਰਾਜਨੀਤੀ ਨਹੀਂ ਕਰਦੇ। ਮਾਧਵਰਾਓ ਸਿੰਧੀਆ, ਨਿਤੀਸ਼ ਕੁਮਾਰ ਅਤੇ ਲਾਲ ਬਹਾਦੁਰ ਸ਼ਾਸਤਰੀ...
ਓਡੀਸ਼ਾ ਰੇਲ ਹਾਦਸਾ: ਮੁੱਖ ਮੰਤਰੀ ਪਟਨਾਇਕ ਵਲੋਂ ਕੋਲਕਾਤਾ ਲਈ ਮੁਫ਼ਤ ਬੱਸ ਸੇਵਾਵਾਂ ਦਾ ਐਲਾਨ
. . .  1 day ago
ਭੁਵਨੇਸ਼ਵਰ, 4 ਜੂਨ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਾਲਾਸੋਰ ਰੇਲ ਹਾਦਸੇ ਦੇ ਮੱਦੇਨਜ਼ਰ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ, ਜਿਸ 'ਚ 288 ਲੋਕਾਂ ਦੀ ਮੌਤ ਹੋ ਗਈ ਸੀ।ਮੁੱਖ ਮੰਤਰੀ ਦਫ਼ਤਰ ਨੇ ਕਿਹਾ, "ਮੁਸਾਫ਼ਰਾਂ ਦੇ ਵੱਧ ਤੋਂ ਵੱਧ ਲਾਭ ਨੂੰ ਧਿਆਨ ਵਿੱਚ...
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਾਣਿਆ ਬਾਲਾਸੋਰ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ
. . .  1 day ago
ਬਾਲਾਸੋਰ, 4 ਜੂਨ-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਰੇਲ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਭਦਰਕ ਦੇ ਸਰਕਾਰੀ ਹਸਪਤਾਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਚੇਤ ਸੰਮਤ 555

ਖੰਨਾ / ਸਮਰਾਲਾ

ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀਆਂ ਭੇਟ

ਵੱਖ-ਵੱਖ ਜਥੇਬੰਦੀਆਂ ਨੇ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ
ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ)-ਅਮਰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਉਨ੍ਹਾਂ ਦੇ ਲਾਸਾਨੀ ਸ਼ਹਾਦਤ ਮੌਕੇ ਸ਼ਹੀਦਾਂ ਨੂੰ ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ ਪੰਜਾਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਮੈਂਬਰਾਂ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਭੁੱਲਣਾ ਨਹੀਂ ਚਾਹੀਦਾ | ਅੱਜ ਦੇ ਦਿਨ ਸੂਰਬੀਰਾਂ ਵਲੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦ ਜ਼ਿੰਦਗੀ ਜੀਣ ਦਾ ਹੱਕ ਦਿੱਤਾ ਗਿਆ | ਪੰਜਾਬ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਚਾਹੀਦਾ, ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣੇ ਦੇਸ਼ ਦਾ ਕਾਨੂੰਨ ਅਤੇ ਅਮਨ ਸ਼ਾਂਤੀ ਬਰਕਰਾਰ ਰੱਖੀਏ | ਮਿਸ਼ਨ ਵਲੋਂ ਪੰਜਾਬ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਬੇਨਤੀ ਹੈ ਚੱਲਦੇ ਸਮੇਂ ਵਿਚ ਸ਼ਰਾਰਤੀ ਅਨਸਰਾਂ ਦੇ ਭੜਕਾਊ ਬਿਆਨਬਾਜ਼ੀ ਤੋਂ ਪਰਹੇਜ਼ ਰੱਖੋ | ਆਪਣੇ ਪੰਜਾਬ ਅਤੇ ਦੇਸ਼ ਦੇ ਹਾਲਾਤ ਅਤੇ ਅਮਨ ਸ਼ਾਂਤੀ ਬਰਕਰਾਰ ਰੱਖਣਾ ਸਾਡੇ ਵਲੋਂ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਹੈ | ਇਸ ਮੌਕੇ ਤੇ ਸ਼ਿਵ ਕੁਮਾਰ ਸ਼ਰਮਾ ਕੌਮੀ ਪ੍ਰਧਾਨ, ਵਕੀਲ ਮਨਦੀਪ ਸਿੰਘ ਗੋਸਲਾਂ, ਵਿਕਾਸ ਬਖ਼ਸ਼ੀ, ਸਲਾਹਕਾਰ ਕਮੇਟੀ ਮੈਂਬਰ ਵਕੀਲ ਉਦੈ ਸਿੰਘ ਰਾਜਪੂਤ, ਆਯੂਸ਼ ਬਖ਼ਸ਼ੀ ਬਲਾਕ ਮੀਤ ਪ੍ਰਧਾਨ, ਨਾਰੰਗ ਸਿੰਘ, ਮਾਲਵਿੰਦਰ ਸਿੰਘ, ਰਾਜਿੰਦਰ ਸਿੰਘ, ਰਾਜਨ ਸੇਤੀਆ, ਰਣਧੀਰ ਸਿੰਘ, ਵਕੀਲ ਰਘਬੀਰ ਸਿੰਘ ਚੀਮਾ ਆਦਿ ਹਾਜ਼ਰ ਸਨ |
ਖੰਨਾ- ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ, ਮਜ਼ਦੂਰ ਯੂਨੀਅਨ ਇਲਾਕਾ ਖੰਨਾ, ਡੈਮੋਕ੍ਰੇਟਿਕ ਟੀਚਰ ਯੂਨੀਅਨ, ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਤੇ ਗੌਰਮਿੰਟ ਪੈਨਸ਼ਨਰ ਯੂਨੀਅਨ ਨੇ ਖੰਨਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ | ਬਲਵੀਰ ਸਿੰਘ, ਬੂਟਾ ਸਿੰਘ, ਚਰਨਜੀਤ ਸਿੰਘ, ਗੁਰਸੇਵਕ ਸਿੰਘ ਨੇ ਕਿਹਾ ਕਿ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਉਪਰੰਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਜਗਦੇਵ ਸਿੰਘ, ਸੁਖਪ੍ਰੀਤ ਸਿੰਘ, ਰਿਪੁਦਮਨ ਸਿੰਘ, ਮਾਸਟਰ ਗੁਰਪ੍ਰੀਤ, ਕਰਤਾਰ ਚੰਦ, ਤਰਸੇਮ ਲਾਲ, ਜਸਵਿੰਦਰ ਸਿੰਘ, ਮਲਕੀਤ ਸਿੰਘ, ਮਾਸਟਰ ਕੁਲਵੰਤ ਸਿੰਘ ਤਰਕ, ਨੇਤਰ ਸਿੰਘ ਫੈਜਗੜ੍ਹ, ਮਾਸਟਰ ਗੁਰਬਚਨ ਸਿੰਘ, ਵਰਿਆਮ ਸਿੰਘ, ਬੁੱਧ ਸਿੰਘ ਨੇ ਜਿੱਥੇ ਸ਼ਹੀਦਾਂ ਦੀ ਵਿਚਾਰਧਾਰਾ 'ਤੇ ਚਰਚਾ ਕੀਤੀ | ਉੱਥੇ ਸ਼ਹੀਦਾਂ ਵਲੋਂ ਸਾਮਰਾਜ ਵਿਰੁੱਧ ਜਾਨਹੂਲਵੇਂ ਕੀਤੇ ਸੰਘਰਸ਼ 'ਤੇ ਵੀ ਵਿਚਾਰ ਪ੍ਰਗਟ ਕੀਤੇ | ਕਿਰਤੀ, ਕਿਸਾਨ, ਮਜ਼ਦੂਰ ਵੱਖ-ਵੱਖ ਵਰਗ ਦੇ ਕਿਰਤੀ ਲੋਕ ਜਿੱਥੇ ਰੁਜ਼ਗਾਰ ਤੋਂ ਵਾਂਝੇ ਹੋ ਰਹੇ ਹਨ, ਠੇਕੇਦਾਰੀ ਸਿਸਟਮ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਹੈ, 44 ਲੇਬਰ ਕਾਨੂੰਨ ਤੋੜ ਕੇ 4 ਲੇਬਰ ਕੋਡ ਸਰਮਾਏਦਾਰੀ ਪੱਖੀ ਲਾਗੂ ਕੀਤੇ ਜਾ ਰਹੇ ਹਨ, ਕੱਚੇ ਕਾਮਿਆਂ ਦੀਆਂ ਛਾਂਟੀਆਂ ਧੜਾ ਧੜ ਕੀਤੀਆਂ ਜਾ ਰਹੀਆਂ ਹਨ | ਬੁਲਾਰਿਆਂ ਨੇ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਸਾਮਰਾਜੀ ਸੰਸਥਾਵਾਂ ਵਲੋਂ ਘੜੀਆਂ ਜਾਂਦੀਆਂ ਨੀਤੀਆਂ ਖ਼ਿਲਾਫ਼ ਇੱਕਜੁੱਟ ਹੋ ਕੇ ਤਿੱਖੇ ਤੇ ਵਿਸ਼ਾਲ ਸਾਂਝੇ ਸੰਘਰਸ਼ਾਂ ਦੇ ਰਾਹ ਚੱਲਕੇ ਇਨ੍ਹਾਂ ਨੀਤੀਆਂ ਨੂੰ ਪਛਾੜੀਏ | ਇਕੱਠ ਨੇ ਖੰਨਾ ਸ਼ਹਿਰ ਵਿਚ ਮਾਰਚ ਕੀਤਾ | ਸੂਬਾ ਸਹਾਇਕ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਾਂਝੇ ਸੰਘਰਸ਼ ਪੋ੍ਰਗਰਾਮਾਂ ਤਹਿਤ ਫ਼ਿਰਕਾਪ੍ਰਸਤ ਤਾਕਤਾਂ ਤੇ ਹਕੂਮਤੀ ਦਹਿਸ਼ਤਗਰਦੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ |
ਬਲਾਕ ਕਾਂਗਰਸ ਕਮੇਟੀ ਵਲੋਂ ਸ਼ਰਧਾ ਦੇ ਫੁੱਲ ਭੇਟ
ਖੰਨਾ-ਬਲਾਕ ਕਾਂਗਰਸ ਕਮੇਟੀ ਖੰਨਾ ਦੇ ਦਫ਼ਤਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਸਦਕਾ ਹੀ ਅੱਜ ਭਾਰਤ ਦੇਸ਼ ਆਜ਼ਾਦ ਹੈ ਅਤੇ ਉਨ੍ਹਾਂ ਵਲੋਂ ਦਿੱਤੀ ਸ਼ਹਾਦਤ ਸਦਕਾ ਹੀ ਅੱਜ ਸਾਰੇ ਭਾਰਤ ਵਾਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ | ਇਸ ਮੌਕੇ ਰਾਜੀਵ ਰਾਏ ਮਹਿਤਾ ਐਡਵੋਕੇਟ ਬਲਾਕ ਪ੍ਰਧਾਨ ਸ਼ਹਿਰੀ ਅਤੇ ਹਰਜਿੰਦਰ ਸਿੰਘ ਇਕੋਲਾਹਾ ਬਲਾਕ ਪ੍ਰਧਾਨ ਦਿਹਾਤੀ, ਸਤਨਾਮ ਸਿੰਘ ਸੋਨੀ ਚੇਅਰਮੈਨ, ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਕੌਂਸਲਰ ਰਵਿੰਦਰ ਸਿੰਘ ਬੱਬੂ, ਬਲਬੀਰ ਸਿੰਘ ਭੱਟੀ, ਰਾਜ ਕੁਮਾਰ ਸਾਹਨੇਵਾਲੀਆ, ਰਾਜ ਬੱਤਾ, ਅਨਿਲ ਸ਼ੁਕਲਾ, ਰਾਸ਼ਿਦ ਖਾਨ, ਬਲਦੇਵ ਸਿੰਘ ਮਠਾੜੂ, ਵਰਿੰਦਰ ਸਿੰਘ, ਨਰਾਤਾ ਸਿੰਘ ਵਿਰਦੀ, ਅਸ਼ੋਕ ਰਾਜੇਵਾਲੀਆ, ਜਸਪਾਲ ਸਿੰਘ ਹੋਲ਼, ਕਰਮ ਸਿੰਘ ਲਲਹੇੜੀ, ਬੇਅੰਤ ਸਿੰਘ ਕੌੜੀ, ਗੁਰਿੰਦਰ ਸਿੰਘ ਫੈਜਗੜ੍ਹ, ਸੰਜੂ ਕੋਹਲੀ, ਰਾਮ ਕੁਮਾਰ, ਕੁਸ਼ਲ ਗਿੱਲ ਆਦਿ ਹਾਜ਼ਰ ਸਨ |
ਸਾਬਕਾ ਵਿਧਾਇਕ ਲੱਖਾ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
ਦੋਰਾਹਾ, (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਨੂੰ ਦੋਰਾਹਾ ਦਾਣਾ ਮੰਡੀ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਸਾਥੀਆਂ ਸਮੇਤ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਲੱਖਾ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ | ਅੱਜ ਵੀ ਦੇਸ਼ ਭਿ੍ਸ਼ਟਾਚਾਰੀ, ਰਿਸ਼ਵਤਖ਼ੋਰੀ, ਨਸ਼ਾ ਬੇਰੁਜ਼ਗਾਰੀ ਆਦਿ ਦੀ ਮਾਰ ਹੇਠ ਹੈ ਅਤੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ ਨੂੰ ਅਪਣਾਉਂਦੇ ਹੋਏ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨਾ ਹੋਵੇਗਾ | ਇਸ ਮੌਕੇ ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਸਾਬਕਾ ਪ੍ਰਧਾਨ ਸੁਰਿੰਦਰਪਾਲ ਸੂਦ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਕੌਂਸਲਰ ਨਵਜੀਤ ਸਿੰਘ ਨੈਬ, ਰੁਪਿੰਦਰ ਸਿੰਘ ਬਿੰਦੂ, ਇੰਦਰਪਾਲ ਸਿੰਘ ਮਨੀ, ਕੌਂਸਲਰ ਰਜਿੰਦਰ ਗਹੀਰ, ਲਖਵਿੰਦਰ ਸਿੰਘ ਲੱਕੀ, ਹਰਭਜਨ ਸਿੰਘ, ਸਾਬਕਾ ਕੌਂਸਲਰ ਕੁਲਜੀਤ ਸਿੰਘ ਵਿਕੀ, ਪੀ.ਏ ਰਣਜੀਤ ਸਿੰਘ, ਕੌਂਸਲਰ ਪਤੀ ਸਕਿੰਦਰਪਾਲ, ਜਸਮਿੰਦਰ ਸਿੰਘ ਜੱਸਾ, ਨੀਰਜ ਬੈਕਟਰ ਆਦਿ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |
ਕਿਸਾਨ, ਮਜ਼ਦੂਰ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਸ਼ਰਧਾਂਜਲੀ ਭੇਟ
ਅਹਿਮਦਗੜ੍ਹ, (ਪੁਰੀ)-ਮਜ਼ਦੂਰ, ਮੁਲਾਜ਼ਮ, ਕਿਸਾਨ, ਨੌਜਵਾਨ ਤਾਲਮੇਲ ਕਮੇਟੀ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਭਗਤ ਸਿੰਘ ਚੌਕ ਅਹਿਮਦਗੜ੍ਹ ਵਿਖੇ ਭਾਰੀ ਗਿਣਤੀ ਵਿੱਚ ਪਹੁੰਚੇ | ਜਿਸ ਵਿਚ ਵੱਖ ਵੱਖ ਜਥੇਬੰਦੀਆਂ ਨਾਲ ਬਣੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ | ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦਾ ਕਾਜ ਅਜੇ ਵੀ ਅਧੂਰਾ ਹੈ, ਕਿਉਂਕਿ ਭਗਤ ਸਿੰਘ ਇਹ ਚਾਹੁੰਦੇ ਸੀ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋਵੇ ਪਰ ਸਾਡੇ ਸਰਮਾਏਦਾਰ ਲੋਕਾਂ ਨੇ ਇਸ ਸੋਚ ਨੂੰ ਦੱਬ ਕੇ ਰੱਖਣ ਦੀ ਕੋਸ਼ਿਸ਼ ਕੀਤੀ | ਪਰ ਮਿਹਨਤਕਸ਼ ਲੋਕਾਂ ਵਲੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਰਹਿੰਦੇ ਕਾਜ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਇਕੱਠਾ ਹੋਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਸੁਖਚਰਨਜੀਤ, ਸਕੱਤਰ ਜੋਗਿੰਦਰ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ, ਹਰੀ ਦੱਤ, ਜਤਿੰਦਰ ਭੋਲਾ, ਗੁਰਦੇਵ ਰਾਜ, ਪੈੱ੍ਰਸ ਸਕੱਤਰ ਰਾਕੇਸ਼ ਗਰਗ, ਪਿ੍ਤਪਾਲ ਸਿੰਘ, ਕਰਮ ਦਿਉਲ, ਭਗਵੰਤ ਉਭੀ, ਮਹੇਸ ਦੱਤ, ਕਿਰਪਾਲ ਸਿੰਘ ਆਦਿ ਹਾਜ਼ਰ ਸਨ |
ਭਾਰਤੀ ਕਮਿਊਨਿਸਟ ਪਾਰਟੀ ਵਲੋਂ
ਮਲੌਦ, (ਦਿਲਬਾਗ ਸਿੰਘ ਚਾਪੜਾ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਪ੍ਰਾਇਮਰੀ ਸਕੂਲ ਸੋਮਲ ਖੇੜੀ ਵਿਖੇ ਸੀ. ਪੀ. ਆਈ. ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੀ ਅਗਵਾਈ ਵਿੱਚ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਭਗਵਾਨ ਸਿੰਘ, ਸਾਬਕਾ ਪਿ੍ੰਸੀਪਲ ਜਗਜੀਤ ਸਿੰਘ, ਬਲਜੀਤ ਸਿੰਘ ਸ਼ੀਹਾਂ ਦੌਦ ਆਦਿ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਆਦਰਸ਼ਾਂ ਤੇ ਚਲਦੇ ਹੋਏ ਉਨ੍ਹਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਵੱਲ ਕੋਸ਼ਿਸ਼ ਕਰਨੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਲਾਭ ਸਿੰਘ ਬੇਰਕਲਾਂ, ਕਾਮਰੇਡ ਮਲਕੀਤ ਸਿੰਘ, ਹਰਬੰਸ ਸਿੰਘ ਗੋਰਾ, ਸਾਬਕਾ ਸਰਪੰਚ ਸਾਧੂ ਸਿੰਘ ਸਿਆੜ੍ਹ, ਮੇਵਾ ਸਿੰਘ, ਦਰਬਾਰਾ ਸਿੰਘ ਰਾਮਗੜ੍ਹ ਸਰਦਾਰਾਂ, ਸੁਰਜੀਤ ਸਿੰਘ ਰੋੜੀਆ, ਸੋਨੀ ਮਲੌਦ, ਸੀਰਾ ਮਲੌਦ, ਦੀਪਾ ਸਿੰਘ, ਨਾਨਕ ਸਿੰਘ, ਪਿ੍ਥੀ ਸਿੰਘ, ਰਾਮ ਸਿੰਘ, ਸੁਦਾਗਰ ਸਿੰਘ, ਹਰਦੀਪ ਸਿੰਘ ਪੰਧੇਰ ਖੇੜੀ, ਗੁਰਵੀਰ ਸਿੰਘ ਧੌਲ ਮਾਜਰਾ, ਸਾਹਿਲਪ੍ਰੀਤ ਸਿੰਘ ਬੇਰਕਲਾਂ ਆਦਿ ਹਾਜ਼ਰ ਸਨ |
ਸਾਹਨੇਵਾਲ 'ਚ ਸ਼ਹੀਦੀ ਦਿਵਸ ਮਨਾਇਆ
ਸਾਹਨੇਵਾਲ, (ਹਨੀ ਚਾਠਲੀ)-ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਸਾਬਕਾ ਜਰਨਲ ਸੈਕਟਰੀ ਸ਼ਸ਼ੀਕਾਂਤ, ਡਾ. ਹਰਰਤਨ ਲਾਲ, ਸਮਾਜ ਸੇਵੀ ਬਾਂਕੇ ਅਰੋੜਾ ਅਤੇ ਦੁਕਾਨਦਾਰ ਰਿਸ਼ੀ ਦੀ ਅਗਵਾਈ ਹੇਠ ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਸਾਬਕਾ ਜਰਨਲ ਸੈਕਟਰੀ ਸ਼ਸ਼ੀਕਾਂਤ, ਡਾ. ਹਰਰਤਨ ਲਾਲ, ਸਮਾਜ ਸੇਵੀ ਬਾਂਕੇ ਅਰੌੜਾ ਅਤੇ ਦੁਕਾਨਦਾਰ ਰਿਸ਼ੀ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਫ਼ੋਟੋ ਅੱਗੇ ਫੁੱਲ ਝੜਾਏ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸ਼ਸ਼ੀਕਾਂਤ, ਡਾ. ਹਰਰਤਨ ਲਾਲ, ਬਾਂਕੇ ਅਰੋੜਾ ਅਤੇ ਰਿਸ਼ੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਆਣ, ਬਾਣ ਤੇ ਸ਼ਾਨ ਬਰਕਰਾਰ ਰੱਖਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ |
ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਵਲੋਂ
ਸਮਰਾਲਾ, (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਥਾਨਕ ਲੇਬਰ ਚੌਕ 'ਚ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਯੂਨੀਅਨ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਸਮਾਗਮ ਦੇ ਸ਼ੁਰੂ ਵਿੱਚ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਬੇਰੁਜ਼ਗਾਰੀ ਅਤੇ ਗਰੀਬੀ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ | ਇਸ ਲਈ ਸਮਾਜ ਦੇ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ ਇਹ ਹੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਸਮਾਗਮ ਨੂੰ ਹਰਜਿੰਦਰ ਪਾਲ ਸਿੰਘ ਸਮਰਾਲਾ ਨੇ ਵੀ ਸੰਬੋਧਨ ਕੀਤਾ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮਜ਼ਦੂਰਾਂ ਵਿੱਚ ਕੁਲਵੰਤ ਸਿੰਘ ਸੈਕਟਰੀ, ਜੀਵਨ ਸਿੰਘ ਬੰਬ ਖ਼ਜ਼ਾਨਚੀ ਨਿਰਮਾਣ ਮਜ਼ਦੂਰ ਯੂਨੀਅਨ, ਜਸਪਾਲ ਸਿੰਘ ਢੀਂਡਸਾ, ਗੁਲਜ਼ਾਰ ਸਿੰਘ ਮੰਜਾਲੀਆਂ, ਜੋਗਾ ਸਿੰਘ, ਬਲਵੰਤ ਸਿੰਘ ਸਮਰਾਲਾ, ਜਸਵੀਰ ਸਿੰਘ ਬੌਂਦਲੀ, ਜਸਵੰਤ ਸਿੰਘ ਮਾਛੀਵਾੜਾ, ਮੱਘਰ ਸਿੰਘ ਸ਼ਾਮਗੜ੍ਹ, ਭਜਨ ਸਿੰਘ ਚਹਿਲਾਂ, ਜਨਕ ਸਿੰਘ ਸਿਹਾਲਾ ਆਦਿ ਵੀ ਸ਼ਾਮਿਲ ਸਨ |
ਨਗਰ ਕੌਂਸਲ ਪ੍ਰਧਾਨ ਪੱਪੂ ਦੀ ਅਗਵਾਈ 'ਚ ਸ਼ਰਧਾ ਦੇ ਫ਼ੁੱਲ ਭੇਟ
ਦੋਰਾਹਾ, (ਮਨਜੀਤ ਸਿੰਘ ਗਿੱਲ)-ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ 'ਚ 'ਆਪ' ਆਗੂਆਂ, ਵਰਕਰਾਂ ਤੇ ਕੌਂਸਲਰਾਂ ਵਲੋਂ ਦੋਰਾਹਾ ਦੀ ਅਨਾਜ ਮੰਡੀ 'ਚ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫ਼ੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਇਸ ਸਮੇਂ ਪ੍ਰਧਾਨ ਪੱਪੂ ਨੇ ਆਖਿਆ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਵਿਸਾਰ ਦਿੰਦੀਆਂ ਹਨ, ਉਨ੍ਹਾਂ ਦਾ ਵਜੂਦ ਬਹੁਤ ਦੇਰ ਤੱਕ ਕਾਇਮ ਨਹੀਂ ਰਹਿੰਦਾ | ਪ੍ਰਧਾਨ ਪੱਪੂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਸਮੇਂ ਸੀਨੀਅਰ ਆਗੂ ਬੂਟਾ ਸਿੰਘ ਰਾਣੋਂ, ਪੀ. ਏ. ਮਨਜੀਤ ਸਿੰਘ, ਕੌਂਸਲਰ ਹਰਨੇਕ ਸਿੰਘ ਨੇਕੀ, ਕੌਂਸਲਰ ਕੁਲਵੰਤ ਸਿੰਘ ਕਾਲੂ, ਪ੍ਰਧਾਨ ਬੌਬੀ ਤਿਵਾੜੀ, ਟੋਨਾ ਦੋਰਾਹਾ, 
ਹਰਜੀਤ ਸਿੰਘ ਬਾਜਵਾ, ਸ਼ਰਨਜੀਤ ਸਿੰਘ ਮਿੱਠੂ, ਕੰਵਲਜੀਤ ਸਿੰਘ ਬਿੱਟੂ ਸਾਬਕਾ ਕੌਂਸਲਰ, ਰਾਹੁਲ ਬੈਕਟਰ ਰਿੱਕੀ, ਬੌਬੀ ਕਪਿਲਾ, ਰਮਨ ਮਹਿਤਾ, ਅਨੀਸ ਅਬਲਿਸ਼, ਮੰਗਾ ਜਰਮਨ ਅਤੇ ਕਰਨ ਸਿਹੋੜਾ ਆਦਿ ਸਨ |
ਕੋਟ ਆਗਾ ਵਿਖੇ ਚੱਲ ਰਹੇ ਮੋਰਚੇ ਦੌਰਾਨ ਸ਼ਹੀਦੀ ਦਿਹਾੜਾ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਕੋਟ ਆਗਾ ਵਿਖੇ ਚੱਲ ਰਹੇ ਮੋਰਚੇ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਸਮੇਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਅਤੇ ਅÏਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਲੋਕਹਿੱਤਾਂ ਲਈ ਜੂਝਦੇ ਰਹਿਣ ਦਾ ਅਹਿਦ ਲਿਆ ਗਿਆ | ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਨਹੀਂ ਆਈ, ਇਸ ਲਈ ਸਾਨੂੰ ਕਿਰਤੀ ਲੋਕਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਦੀ ਪੂਰਤੀ ਲਈ ਲੋੜ ਘੋਲਾਂ ਦੇ ਰਾਹ ਪੈਣਾ ਚਾਹੀਦਾ ਹੈ | ਸ਼ਰਧਾਂਜਲੀ ਸਮਾਗਮ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ 'ਪਰਿੰਦੇ ਭਟਕ ਗਏ ਇਨ੍ਹਾਂ ਜ਼ਖ਼ਮਾਂ ਦਾ ਕੀ ਕਰੀਏ' ਅਤੇ ਕੋਰੀਓਗ੍ਰਾਫੀ 'ਸ਼ਹਾਦਤ ਦੀ ਮਿੱਟੀ' ਪੇਸ਼ ਕੀਤੇ ਗਏ | ਇਸ ਸਮੇਂ ਨਾਜ਼ਰ ਸਿੰਘ ਸਿਆੜ ਅਤੇ ਰੰਗਮੰਚ ਕਲਾਕਾਰ ਕਸਤੂਰੀ ਲਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਅੱਜ ਸਮਾਗਮ ਨੂੰ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਵਿੱਤ ਸਕੱਤਰ ਮਾ. ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਬਿੱਕਰਜੀਤ ਸਿੰਘ ਕਾਲਖ, ਜਗਮੀਤ ਸਿੰਘ ਕੁਲਾਹੜ, ਸਾਧੂ ਸਿੰਘ ਪੰਜੇਟਾ, ਮਨੋਹਰ ਸਿੰਘ ਮੋਨੀ ਕਲਾਹੜ, ਜੋਗਿੰਦਰ ਆਜ਼ਾਦ, ਚਰਨਜੀਤ ਸਿੰਘ ਫੱਲੇਵਾਲ, ਕਰਨੈਲ ਕੌਰ ਕੁਲਾਹੜ, ਸੁਰਿੰਦਰ ਕੌਰ ਕਾਲਖ ਤੋਂ ਇਲਾਵਾ ਬਲਾਕਾਂ ਦੇ ਪ੍ਰਧਾਨ, ਸਕੱਤਰਾਂ ਨੇ ਵੀ ਸੰਬੋਧਨ ਕੀਤਾ, ਜਦਕਿ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਵਲੋਂ ਨਿਭਾਈ ਗਈ |
ਖ਼ੂਨਦਾਨ ਕੈਂਪ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ
ਖੰਨਾ, (ਹਰਜਿੰਦਰ ਸਿੰਘ ਲਾਲ)-ਮਹਾਂ ਕਾਲ ਬਲੱਡ ਸੇਵਾ ਖੰਨਾ ਵਲੋਂ ਕਲੱਬ ਦੇ ਪ੍ਰਧਾਨ ਰਾਹੁਲ ਗਰਗ ਬਾਵਾ ਦੀ ਅਗਵਾਈ ਹੇਠ ਆਈ. ਵੀ. ਹਸਪਤਾਲ ਖੰਨਾ ਦੇ ਬਲੱਡ ਬੈਂਕ ਵਿਚ ਖ਼ੂਨਦਾਨ ਕੈਂਪ ਲਗਾ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਐਕਸਿਸ ਬੈਂਕ ਖੰਨਾ ਦੇ ਮੈਨੇਜਰ ਗੌਰਵ ਸੋਫ਼ਤ ਤੇ ਵਾਤਾਵਰਨ ਪ੍ਰੇਮੀ ਜਤਿੰਦਰ ਸਿੰਘ ਜਨਰਲ ਸਕੱਤਰ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਖੰਨਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਖ਼ੂਨਦਾਨੀਆਂ ਦਾ ਹੌਸਲਾ ਵਧਾਇਆ | ਉਨ੍ਹਾਂ ਸਾਂਝੇ ਸ਼ਬਦਾਂ ਵਿਚ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਡੇ ਸਮਾਜ ਲਈ ਪੇ੍ਰਰਨਾ ਸਰੋਤ ਹਨ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੋਏ ਫਾਂਸੀ ਦਾ ਰੱਸਾ ਆਪਣੇ ਗਲ ਪਾ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਹਿਮ ਯੋਗਦਾਨ ਪਾਇਆ | ਖ਼ੂਨਦਾਨ ਕੈਂਪ ਵਿਚ ਉੱਘੇ ਸਮਾਜ ਸੇਵੀ ਨਿਰਮਲ ਸਿੰਘ ਨਿੰਮ੍ਹਾ ਨੇ 61 ਵਾਰ ਖ਼ੂਨਦਾਨ ਕਰ ਕੇ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਿਆ | ਇਸ ਮੌਕੇ ਕਲੱਬ ਮੈਂਬਰ ਸੰਦੀਪ ਸਿੰਘ ਖ਼ਾਲਸਾ, ਪੰਡਿਤ ਨਿਸ਼ਾਂਤ ਪਾਂਡੇ, ਮੋਹਿਤ ਅਰੋੜਾ, ਗੌਤਮ, ਸੰਜੇ ਕੁਮਾਰ, ਪੰਕਜ ਅਰੋੜਾ ਅਤੇ ਬਲੱਡ ਬੈਂਕ ਇੰਚਾਰਜ ਨਰਿੰਦਰ ਸਿੰਘ, ਸ਼ਿਵਾਜੀ, ਕਮਲ, ਹੇਮਨਪ੍ਰੀਤ ਸਿੰਘ, ਹਰਸ਼ ਤੇ ਕਮਲ ਹਾਜ਼ਰ ਸਨ |
ਸਾਂਝਾ ਸੰਕਲਪ ਮੰਚ ਨੇ ਸ਼ਹਾਦਤ ਦਾ ਦਿਨ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਸਾਂਝਾ ਸੰਕਲਪ ਮੰਚ ਜਥੇਬੰਦੀ ਵਲੋਂ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਸ਼ਹਾਦਤ ਦਿਵਸ ਮਨਾਇਆ ਗਿਆ | ਇਸ ਮੌਕੇ ਰਵਿੰਦਰ ਵਰਮਾ ਨੇ ਮਹਾਨ ਸ਼ਹੀਦਾਂ ਦੀ ਸ਼ਹਾਦਤ, ਉਸ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ | ਵਿਧਾਇਕ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਨੂੰ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਯਾਦ ਰੱਖਣਾ ਚਾਹੀਦਾ ਹੈ | ਸੰਸਥਾ ਦੇ ਡਾਇਰੈਕਟਰ ਪ੍ਰਵੇਸ਼ ਵਰਮਾ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੀ ਸ਼ਹਾਦਤ ਕਾਰਨ ਹੀ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ | ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ, ਪੀ.ਪੀ.ਸੀ.ਸੀ ਜਨਰਲ ਸਕੱਤਰ ਡਾ. ਗੁਰਮੁਖ ਸਿੰਘ ਚਹਿਲ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ, ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਸਾਬਕਾ ਕੌਂਸਲਰ ਰਾਮ ਸਿੰਘ ਬਾਲੂ ਆਦਿ ਹਾਜ਼ਰ ਸਨ |
ਬੀਜਾ ਵਿਖੇ ਸ਼ਰਧਾਂਜਲੀ ਸਮਾਗਮ
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਜੰਗ-ਏ-ਆਜ਼ਾਦੀ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਜ ਸੇਵੀ ਬਲਜੀਤ ਸਿੰਘ ਰਾਏ ਮੰਜਾਲੀਆਂ ਕਲਾਂ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਏ.ਐੱਸ.ਆਈ ਜਗਦੀਪ ਸਿੰਘ ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ | ਚੌਂਕੀ ਇੰਚਾਰਜ ਜਗਦੀਪ ਸਿੰਘ, ਬਲਜੀਤ ਸਿੰਘ ਰਾਏ ਮੰਜਾਲੀਆਂ, ਹਰਪ੍ਰੀਤ ਸਿੰਘ ਪੀਤੀ ਦਹਿੜੂ, ਜਸਪ੍ਰੀਤ ਸਿੰਘ ਜੱਸ ਰਾਏ, ਮਨਜੋਤ ਸਿੰਘ ਕੁਲਾਰ, ਮਨਦੀਪ ਸਿੰਘ, ਆਦਿ ਸਮੇਤ ਨੇ ਸ਼ਹੀਦਾਂ ਦੀ ਵਿਚਾਰਧਾਰਾ 'ਤੇ ਚਰਚਾ ਕੀਤੀ ਉੱਥੇ ਸ਼ਹੀਦਾਂ ਵੱਲੋਂ ਸਾਮਰਾਜ ਵਿਰੁੱਧ ਜਾਨਹੂਲਵੇਂ ਕੀਤੇ ਸੰਘਰਸ਼ 'ਤੇ ਵੀ ਵਿਚਾਰ ਪ੍ਰਗਟ ਕੀਤੇ | ਆਗੂਆਂ ਨੇ ਦੱਸਿਆ ਕਿ ਅੱਜ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਨੂੰ ਦੇਸ਼ 'ਚੋਂ ਬਾਹਰ ਕੱਢਣ ਲਈ ਕੁਰਬਾਨੀਆਂ ਦਿੱਤੀਆਂ ਸਨ | ਦੂਸਰੇ ਪਾਸੇ ਸ਼ਹੀਦ ਭਗਤ ਸਿੰਘ ਦੇ ਨਾਅਰੇ ਹੇਠ ਹੋਂਦ 'ਚ ਆਈ ਭਗਵੰਤ ਮਾਨ ਸਰਕਾਰ ਵਲੋਂ ਈਸਟ ਇੰਡੀਆ ਵਰਗੀਆਂ ਸੈਂਕੜੇ ਲੋਟੂ ਕੰਪਨੀਆਂ ਨੂੰ ਪੰਜਾਬ ਅੰਦਰ ਸੱਦਾ ਦਿੱਤਾ ਜਾ ਰਿਹਾ ਹੈ | ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਇਨ੍ਹਾਂ ਸਾਮਰਾਜੀ ਸੰਸਥਾਵਾਂ ਵਲੋਂ ਘੜੀਆਂ ਜਾਂਦੀਆਂ ਨੀਤੀਆਂ ਖ਼ਿਲਾਫ਼ ਇੱਕਜੁੱਟ ਹੋ ਕੇ ਤਿੱਖੇ ਤੇ ਵਿਸ਼ਾਲ ਸਾਂਝੇ ਸੰਘਰਸ਼ਾਂ ਦੇ ਰਾਹ ਚਲ ਕੇ ਇਨ੍ਹਾਂ ਨੀਤੀਆਂ ਨੂੰ ਪਛਾੜੀਏ | ਇਸ ਮੌਕੇ 'ਤੇ ਪੁਲਿਸ ਮੁਲਾਜ਼ਮ ਗੁਰਪਿਆਰ ਸਿੰਘ ਰੁਪਾਲੋਂ, ਬਾਬਾ ਸੁਖਵਿੰਦਰ ਸਿੰਘ ਖ਼ਾਲਸਾ, ਗੁਰਸੇਵਕ ਸਿੰਘ, ਤੇਜਾ ਸਿੰਘ, ਮਨਦੀਪ ਸਿੰਘ, ਹਰਜੋਤ ਸਿੰਘ, ਹਰਦੀਪ ਸਿੰਘ, ਸਹਿਜ, ਮੰਗਾ ਬੀਜਾ ਆਦਿ ਹਾਜ਼ਰ ਸਨ |

ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਵਿਖੇ ਪਹਿਲੀ ਬਿਨਾਂ ਸੀਮਿੰਟ ਚੂਲਾ ਬਦਲਣ ਦੀ ਸਫ਼ਲ ਸਰਜਰੀ ਕੀਤੀ

ਰਾੜਾ ਸਾਹਿਬ, 23 ਮਾਰਚ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਕਰਮਸਰ ਰਾੜਾ ਸਾਹਿਬ ਵਿਖੇ ਡਾ. ਹਰਪ੍ਰੀਤ ਸਿੰਘ ਗਿੱਲ, ਸੀਨੀਅਰ ਆਰਥੋਪੀਡਿਕ ਅਤੇ ਜੁਆਇੰਟ ਰਿਪਲੇਸਮੈਂਟ ਸਰਜਨ ਦੁਆਰਾ ਇੱਕ 65 ਸਾਲ ਦੇ ਮਰੀਜ਼ ਦੀ ਅਣ-ਸੀਮਿੰਟਡ ਟੋਟਲ ਹਿੱਪ ...

ਪੂਰੀ ਖ਼ਬਰ »

ਕਰਿਆਨੇ ਦੇ ਗੋਦਾਮ ਨੂੰ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਸਮਰਾਲਾ, 23 ਮਾਰਚ (ਗੋਪਾਲ ਸੋਫਤ)-ਬੀਤੀ ਰਾਤ ਰਵਿੰਦਰ ਕਰਿਆਨਾ ਸਟੋਰ ਦੀ ਦੁਕਾਨ ਦੀ ਉੱਪਰਲੀ ਮੰਜ਼ਿਲ ਨੂੰ ਭਿਆਨਕ ਅੱਗ ਲੱਗ ਜਾਣ 'ਤੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ | ਅੱਗ ਲੱਗ ਜਾਣ ਦਾ ਪਤਾ ਲੱਗਦਿਆਂ ਹੀ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਟਰੱਕ ਢਾਬੇ 'ਚ ਵੜਿਆ, ਇਕ ਨੌਜਵਾਨ ਦੀ ਮੌਤ

ਖੰਨਾ, 23 ਮਾਰਚ (ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਲਿਬੜਾ ਵਿਖੇ ਜਰਨੈਲੀ ਸੜਕ ਨੇੜੇ ਚੱਲਦੇ ਢਾਬੇ 'ਚ ਇਕ ਤੇਜ਼ ਰਫ਼ਤਾਰ ਟਰੱਕ ਵੜ ਗਿਆ | ਜਿਸ ਦੇ ਸਿੱਟੇ ਵਜੋਂ ਉੱਥੇ ਕੰਮ ਕਰਦੇ ਇਕ 21 ਸਾਲ ਦੇ ਨੌਜਵਾਨ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ | ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ...

ਪੂਰੀ ਖ਼ਬਰ »

ਬੀ. ਕੇ. ਯੂ. ਡਕੌਂਦਾ ਵਲੋਂ ਬੇਮੌਸਮੇ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨ ਦੀ ਮੰਗ

ਲੁਧਿਆਣਾ, 23 ਮਾਰਚ (ਪੁਨੀਤ ਬਾਵਾ)-ਪਿਛਲੇ ਦਿਨਾਂ ਵਿਚ ਹੋਈ ਬੇਮੌਸਮੇ ਮੀਂਹ, ਬਹੁਤੀਆਂ ਥਾਵਾਂ ਉਪਰ ਹੋਈ ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀਆ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਮੀਂਹ ਨਾਲ ਕਣਕ, ਜੌਂ, ਸਰੋ੍ਹਾ, ਆਲੂ, ਬਰਸੀਮ, ਸਬਜ਼ੀਆਂ ਤੇ ਨਵੀਆਂ ...

ਪੂਰੀ ਖ਼ਬਰ »

ਅਕਾਲੀ ਆਗੂ ਹਰਜੀਵਨਪਾਲ ਸਿੰਘ ਗਿੱਲ ਤੇ ਡਾ. ਬੀਜਾ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ

ਦੋਰਾਹਾ, 23 ਮਾਰਚ (ਮਨਜੀਤ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਪ੍ਰਮੁੱਖ ਅਕਾਲੀ ਆਗੂ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ ਤੇ ਹਲਕਾ ਪਾਇਲ ਅਕਾਲੀ ਬਸਪਾ ਗੱਠਜੋੜ ਵਲੋਂ ਵਿਧਾਨ ਸਭਾ ਦੀ ਚੋਣ ਲੜੇ ਡਾ. ਜਸਪ੍ਰੀਤ ਸਿੰਘ ਬੀਜਾ ਨੇ ਦੋਰਾਹਾ ਮੰਡੀ ...

ਪੂਰੀ ਖ਼ਬਰ »

ਪਿੰਡ ਮੋਹੀ ਗੁਰਦੁਆਰਾ ਛੱਲਾ ਸਾਹਿਬ ਵਿਖੇ ਮਨਜੀਤ ਕੌਰ ਥਿੰਦ ਨਮਿਤ ਅੰਤਿਮ ਅਰਦਾਸ

ਮੁੱਲਾਂਪੁਰ-ਦਾਖਾ, 23 ਮਾਰਚ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਨੰਦ ਸਰੂਪ ਸਿੰਘ ਮੋਹੀ ਦੀ ਧਰਮ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਰਹੇ ਦਮਨਜੀਤ ਸਿੰਘ ...

ਪੂਰੀ ਖ਼ਬਰ »

ਪ੍ਰਾਪਰਟੀ ਧਾਰਕ 31 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ- ਈ. ਓ. ਮਲੌਦ

ਮਲੌਦ, 23 ਮਾਰਚ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਸ਼ਹਿਰ ਦੀ ਹਦੂਦ ਅੰਦਰ ਹਰ ਉਸਾਰੀ ਕੀਤੀ ਜਾਇਦਾਦ 'ਤੇ ਪ੍ਰਾਪਰਟੀ ਟੈਕਸ ਵਸੂਲ ਕੀਤਾ ਜਾਂਦਾ ਹੈ, ਜਿਸ ਦੀ ਭਰਨ ਦੀ ਆਖ਼ਰੀ ਤਰੀਕ 31 ਮਾਰਚ ਹੈ, ...

ਪੂਰੀ ਖ਼ਬਰ »

ਗੈਸ ਪਲਾਂਟ ਤੋਂ ਉੱਠਦੀ ਬਦਬੂ ਨਾਲ ਲੋਕ ਹੋ ਰਹੇ ਨੇ ਡਾਹਢੇ ਪ੍ਰੇਸ਼ਾਨ

ਬੀਜਾ, 23 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਘੁੰਗਰਾਲੀ ਰਾਜਪੂਤਾਂ ਦੇ ਨੇੜੇ ਬੀਜਾ ਰੋਡ 'ਤੇ ਬਣੇ ਗੈਸ ਪਲਾਂਟ ਤੋਂ ਉੱਠ ਰਹੀ ਬਦਬੂ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ | ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪਲਾਂਟ ਦਾ ...

ਪੂਰੀ ਖ਼ਬਰ »

ਅਮਨ ਸ਼ਾਂਤੀ ਦੀ ਆੜ ਹੇਠ ਪੰਥ ਅਤੇ ਪੰਜਾਬ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ-ਉਮੈਦਪੁਰੀ

ਸਾਹਨੇਵਾਲ, 23 ਮਾਰਚ (ਅਮਰਜੀਤ ਸਿੰਘ ਮੰਗਲੀ)-ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਪੰਥਕ ਆਗੂ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਪੰਜਾਬ 'ਚ ਵਾਪਰ ਰਹੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਅਤੇ ਪੰਥ ਸਦਾ ਹੀ ਕੇਂਦਰ ...

ਪੂਰੀ ਖ਼ਬਰ »

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ. ਕੇ. ਵਲੋਂ ਗੁਰੂ ਨਗਰੀ 'ਚ 'ਲਿਵਿੰਗ ਵਾਟਰ ਫਾਰ ਆਲ' ਕੌਮਾਂਤਰੀ ਕਾਨਫ਼ਰੰਸ

ਅੰਮਿ੍ਤਸਰ, 23 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ. ਕੇ. ਵਲੋਂ ਸੰਯੁਕਤ ਰਾਸ਼ਟਰ ਦੁਆਰਾ ਇਸ ਸਾਲ 2023 'ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਨੂੰ ਸਮਰਪਿਤ ਸਥਾਨਕ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ...

ਪੂਰੀ ਖ਼ਬਰ »

ਪਿੰਡ ਭੌਰਲਾ ਵਿਖੇ ਸਹਿਜ ਪਾਠ ਦੀ ਲੜੀ ਦੇ 12 ਸਾਲ ਪੂਰੇ ਹੋਣ 'ਤੇ ਕੈਲੰਡਰ ਜਾਰੀ

ਬੀਜਾ, 23 ਮਾਰਚ (ਕਸ਼ਮੀਰਾ ਸਿੰਘ ਬਗ਼ਲੀ, ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚਲ ਰਹੇ ਬ੍ਰਹਮ ਗਿਆਨੀ ਸੰਤ ਬਾਬਾ ਨੰਦ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਵੈੱਲਫੇਅਰ ਕਲੱਬ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਦੋਰਾਹਾ, 23 ਮਾਰਚ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਦੋਰਾਹਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਕੰਨ, ਨੱਕ, ਗਲੇ, ਹੱਡੀਆਂ ਅਤੇ ਜਨਰਲ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਸ਼ਿਵਦਿਆਲਾ ਮੰਦਰ ਅੜੈਚਾਂ ਚੌਕ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਵਿਸਤਾਰ ਭਾਸ਼ਨ ਕਰਵਾਇਆ

ਦੋਰਾਹਾ, 23 ਮਾਰਚ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਸਰੀਰਕ ਸਿੱਖਿਆ ਵਿਭਾਗ ਦੁਆਰਾ 'ਹੈਲਥ ਐਂਡ ਵੈੱਲਨੈੱਸ' ਵਿਸ਼ੇ ਉੱਤੇ ਇਕ ਵਿਸਤਾਰ ਭਾਸ਼ਨ ਕਰਵਾਇਆ ਗਿਆ | ਇਸ ਲੈਕਚਰ ਵਿਚ ਜੀ. ਐੱਚ. ਜੀ. ਖ਼ਾਲਸਾ ਕਾਲਜ ਸੁਧਾਰ ਤੋਂ ਡਾ. ਬਲਜਿੰਦਰ ਸਿੰਘ ਨੇ ਮੁੱਖ ...

ਪੂਰੀ ਖ਼ਬਰ »

ਦੋਰਾਹਾ ਪਬਲਿਕ ਸਕੂਲ ਵਲੋਂ 21 ਲੜਕੀਆਂ ਨੂੰ ਸਕਾਲਰਸ਼ਿਪ ਸਕੀਮ ਦੇ ਚੈੱਕ ਭੇਟ

ਦੋਰਾਹਾ, 23 ਮਾਰਚ (ਜਸਵੀਰ ਝੱਜ)-ਦੋਰਾਹਾ ਪਬਲਿਕ ਸਕੂਲ ਵਲੋਂ ਇਲਾਕੇ ਦੇ ਮਾਪਿਆਂ ਨੂੰ ਲੜਕੀਆਂ ਦੀ ਸਿੱਖਿਆ ਲਈ ਪ੍ਰੇਰਿਤ ਕਰਨ ਵਾਸਤੇ ਐਲਾਨੀ ਗਈ ਸਕਾਲਰਸ਼ਿਪ ਸਕੀਮ ਅਧੀਨ 'ਸੰਤ ਕਰਤਾਰ ਸਿੰਘ ਜੀ ਕਮਾਲੀਆ ਵਾਲੇ ਐਜੂਕੇਸ਼ਨਲ ਸੁਸਾਇਟੀ ਦੋਰਾਹਾ' ਦੇ ਚੇਅਰਮੈਨ ...

ਪੂਰੀ ਖ਼ਬਰ »

ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ 'ਆਪ' ਸਰਕਾਰ ਪੂਰਨ ਤੌਰ 'ਤੇ ਵਚਨਬੱਧ- 'ਆਪ' ਆਗੂ

ਮਲੌਦ, 23 ਮਾਰਚ (ਸਹਾਰਨ ਮਾਜਰਾ)-ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਨ ਲਈ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਹਲਕਾ ਪਾਇਲ ਸਰਕਲ ਮਲੌਦ ਦੇ ਵੱਡੀ ...

ਪੂਰੀ ਖ਼ਬਰ »

ਤੇਜਿੰਦਰ ਸਿੰਘ ਗੋਰਖਾ ਖ਼ਿਲਾਫ਼ ਥਾਣਾ ਮਲੌਦ ਵਿਖੇ ਪਰਚਾ ਦਰਜ

ਮਲੌਦ, 23 ਮਾਰਚ (ਦਿਲਬਾਗ ਸਿੰਘ ਚਾਪੜਾ)-ਬੀਤੇ ਦਿਨੀਂ ਥਾਣਾ ਮਲੌਦ ਪੁਲਿਸ ਅਤੇ ਸੀ. ਆਈ. ਏ. ਖੰਨਾ ਵੱਲੋ ਗਿ੍ਫ਼ਤਾਰ ਦੇ ਗਏ ਤੇਜਿੰਦਰ ਸਿੰਘ ਗੋਰਖਾ ਵਾਸੀ ਮਾਂਗੇਵਾਲ ਬਾਰੇ ਅੱਜ ਡੀ. ਐੱਸ. ਪੀ. ਪਾਇਲ ਹਰਸਿਮਰਨ ਸਿੰਘ ਛੇਤਰਾ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ ਅੰਦਰ ਬਿਨਾਂ ਵਜ੍ਹਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਸਰਕਾਰ ਆਪਣੀਆਂ ਨਾਕਾਮੀਆਂ ਦਬਾਉਣਾ ਚਾਹੁੰਦੀ ਹੈ-ਰੁਪਾਲੋਂ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ)-ਪਿਛਲੇ ਕੁੱਝ ਦਿਨਾਂ ਤੋਂ ਪੂਰੇ ਪੰਜਾਬ ਦੇ ਲੋਕਾਂ ਦੇ ਅੰਦਰ ਸਹਿਮ 'ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਪੰਜਾਬ ਦਾ ਹਰ ਵਰਗ ਡਰਦੇ ਪਰਛਾਵੇਂ ਥੱਲੇ ਦਿਨ ਕੱਟ ਰਿਹਾ ਹੈ ਪਰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਿਸ਼ਵਾਸ ਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਕਾਰਨ ਪੰਜਾਬ ਵਾਸੀ ਡਰ ਅਤੇ ਸਹਿਮ ਦੇ ਮਾਹੌਲ ਵਿਚ-ਦਿਲਬਰ ਮੁਹੰਮਦ ਖਾਨ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ)-ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਮਾਜ ਵਿਰੋਧੀ ਅਨਸਰਾਂ ਲਈ ਕਾਨੂੰਨ ਦਾ ਡਰ ਬਿਲਕੁਲ ਖ਼ਤਮ ਹੋ ਗਿਆ ਜਾਪਦਾ ਹੈ, ਉਹ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਬਾਅਦ ਵਿਚ ...

ਪੂਰੀ ਖ਼ਬਰ »

ਕਥਿਤ ਇਨਕਲਾਬੀ ਪਾਰਟੀ ਦਾ ਵੀ ਦੂਜੀਆਂ ਪਾਰਟੀਆਂ ਵਾਂਗ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ-ਕਾਲੀ ਪਾਇਲ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ)-ਬੇਸ਼ੱਕ ਸੰਵਿਧਾਨ ਨੇ ਐੱਸ ਸੀ ਕਮਿਸ਼ਨ ਨੂੰ ਵੱਡੀਆਂ ਤਾਕਤਾਂ ਦੇ ਕੇ ਬਣਾਇਆ ਸੀ | ਅਗਰ ਦਲਿਤ ਸਮਾਜ ਦੀ ਹੇਠਲੇ ਪੱਧਰ 'ਤੇ ਸੁਣਵਾਈ ਨਾ ਹੋਵੇ ਤਾ ਸਮਾਂ ਸੀਮਾ ਤਹਿ ਕਰ ਕੇ ਕਮਿਸ਼ਨ ਉਨ੍ਹਾਂ ਨੂੰ ਇਨਸਾਫ਼ ਦੇਵੇ | ਪ੍ਰੰਤੂ ਅਜੋਕੇ ...

ਪੂਰੀ ਖ਼ਬਰ »

4 ਥਾਣਿਆਂ ਦੇ ਐੱਸ.ਐੱਚ. ਓਜ਼ ਸਮੇਤ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਲੁਧਿਆਣਾ, 23 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ 4 ਥਾਣਿਆਂ ਦੇ ਐੱਸ. ਐੱਚ. ਓਜ਼ ਸਮੇਤ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX