ਤਾਜਾ ਖ਼ਬਰਾਂ


ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਮਿਲਿਆ ਸਰਵੋਤਮ ਯੂਨੀਵਰਸਿਟੀ ਦਾ ਦਰਜਾ
. . .  2 minutes ago
ਨਵੀਂ ਦਿੱਲੀ, 5 ਜੂਨ- ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਐਨ.ਆਈ.ਆਰ.ਐਫ਼. ਦਰਜਾਬੰਦੀ ਅਨੁਸਾਰ ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਸਰਵੋਤਮ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ....
ਨਸ਼ਾ ਲਿਜਾ ਰਹੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  23 minutes ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸਥਾਨਕ ਸ਼ਹਿਰ ਵਿਚ ਅੱਜ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਦੇਣ ਦੀ....
ਅਵਧੇਸ਼ ਰਾਏ ਕਤਲ ਕੇਸ ਵਿਚ ਮੁਖ਼ਤਾਰ ਅੰਸਾਰੀ ਦੋਸ਼ੀ ਕਰਾਰ
. . .  41 minutes ago
ਲਖਨਊ, 5 ਜੂਨ- ਵਾਰਾਣਸੀ ਦੇ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 3 ਅਗਸਤ 1991...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਧਰਨਾ
. . .  49 minutes ago
ਖਰੜ, 5 ਜੂਨ (ਗੁਰਮੁੱਖ ਸਿੰਘ ਮਾਨ )- ਦਿੱਲੀ ਵਿਚ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ....
ਨਹੀਂ ਰਹੇ ਮਹਾਭਾਰਤ ਦੇ ਮਾਮਾ ‘ਸ਼ਕੁਨੀ’
. . .  1 minute ago
ਮਹਾਰਾਸ਼ਟਰ, 5 ਜੂਨ- ਮਹਾਭਾਰਤ ਵਿਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਫ਼ੀ ਪੇਂਟਲ ਦਾ ਦਿਹਾਂਤ ਹੋ ਗਿਆ...
ਜਨਤਕ ਜਥੇਬੰਦੀਆਂ ਨੇ ਬ੍ਰਿਜ ਭੂਸ਼ਨ ਦਾ ਸਾੜਿਆ ਪੁਤਲਾ
. . .  about 1 hour ago
ਅਜਨਾਲਾ, 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜ਼ਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ...
ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼
. . .  about 1 hour ago
ਸੁਲਤਾਨਵਿੰਡ, 5 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਤੋਂ ਦੋਬੁਰਜੀ ਲਿੰਕ ਰੋਡ ਤੋਂ ਇਕ 50,55 ਸਾਲਾ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ....
ਛੱਤੀਸਗੜ੍ਹ: ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ ਦੇ ਦੋ ਜਵਾਨ ਜ਼ਖ਼ਮੀ
. . .  about 1 hour ago
ਰਾਏਪੁਰ, 5 ਜੂਨ- ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ 85 ਬੀ.ਐਨ. ਦੇ ਦੋ ਜਵਾਨ....
ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  about 1 hour ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  about 1 hour ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  about 2 hours ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਮਾਮਲਾ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ: ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 5 ਜੂਨ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਰਾਜਪਾਲ ਨਾਲ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਯੂ.ਟੀ. ਸਕੱਤਰੇਤ ਵਿਖੇ ਕੀਤੀ....
ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੀ- ਰਾਹੁਲ ਗਾਂਧੀ
. . .  about 2 hours ago
ਨਿਊਯਾਰਕ, 5 ਜੂਨ- ਇੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਘਰ (ਭਾਰਤ) ਵਿਚ ਦੋ ਵਿਚਾਰਧਾਰਾਵਾਂ ਵਿਚ ਲੜਾਈ ਚੱਲ ਰਹੀ ਹੈ। ਇਕ ਜਿਸ ਦੀ....
ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
. . .  about 3 hours ago
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ....
ਪਹਿਲਵਾਨਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 5 ਜੂਨ- ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਉਲੰਪੀਅਨ ਪਹਿਲਵਾਨਾਂ ਬਜਰੰਗ ਪੁਨੀਆ....
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੁੱਟਿਆ ਡਰੋਨ, ਨਸ਼ੀਲੇ ਪਦਾਰਥ ਬਰਾਮਦ
. . .  about 4 hours ago
ਅੰਮ੍ਰਿਤਸਰ, 5 ਜੂਨ- ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ਦੇ ਪਾਰ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ....
ਬਾਲੇਸ਼ਵਰ: ਰੇਲ ਟ੍ਰੈਕ ਦੀ ਮੁਰੰਮਤ ਤੋਂ ਬਾਅਦ ਅੱਜ ਰੇਲਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
. . .  about 4 hours ago
ਭੁਵਨੇਸ਼ਵਰ, 5 ਜੂਨ- ਬਾਲੇਸ਼ਵਰ ’ਚ ਰੇਲ ਹਾਦਸੇ ਦੇ 3 ਦਿਨਾਂ ਬਾਅਦ ਹੁਣ ਸਾਰੇ ਟ੍ਰੈਕ ਠੀਕ ਕਰ ਦਿੱਤੇ ਗਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਅੱਪ ਅਤੇ ਡਾਊਨ ਸਾਈਡ ਟ੍ਰੈਕ ਦੀ ਮੁਰੰਮਤ ਹੋਣ ਤੋਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
. . .  about 4 hours ago
ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ....
ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਮੀਟਿੰਗ
. . .  about 4 hours ago
ਵੈਨਿਸ, (ਇਟਲੀ), 5 ਜੂਨ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਜੁਆਨੀ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਦੌਰਾਨ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 5 hours ago
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੇ ਕਾਨਪਾ ਪਿੰਡ ਨੇੜੇ ਇਕ ਨਿੱਜੀ ਬੱਸ ਨਾਲ ਕਾਰ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ
. . .  1 day ago
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਮੁੰਬਈ, 4 ਜੂਨ - 'ਸ਼੍ਰੀ 420', 'ਨਾਗਿਨ' ਅਤੇ 'ਅਬ ਦਿਲੀ ਦੂਰ ਨਹੀਂ' ਵਰਗੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ 300 ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ...
ਮਹਾਰਾਸ਼ਟਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਲਗਭਗ 6.2 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋ ਤੋਂ ਵੱਧ ਸੋਨਾ ਕੀਤਾ ਜ਼ਬਤ
. . .  1 day ago
ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ
. . .  1 day ago
ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਚੇਤ ਸੰਮਤ 555

ਜਲੰਧਰ

ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਸ਼ਰਧਾਂਜਲੀਆਂ ਭੇਟ

ਜਲੰਧਰ, 23 ਮਾਰਚ (ਜਸਪਾਲ ਸਿੰਘ)- ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਸਥਿਤ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਆਗੂਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਲੋਂ ਦੇਸ਼ ਦੀ ਆਜ਼ਾਦੀ 'ਚ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਇਨ੍ਹਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਕਾਰਨ ਹੀ ਦੇਸ਼ ਵਾਸੀ ਆਜ਼ਾਦ ਫਿਜ਼ਾ 'ਚ ਸਾਹ ਲੈ ਰਹੇ ਹਨ |
ਜ਼ਿਲ੍ਹਾ ਕਾਂਗਰਸ ਵਲੋਂ ਸ਼ਰਧਾਂਜਲੀਆਂ ਭੇਟ
ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਥਿਤ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸਾਨੂੰ ਅੱਜ ਖੁਸ਼ਹਾਲ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦਾਂ ਦੀ ਜ਼ਿੰਦਗੀ ਤੋਂ ਸੇਧ ਲੈ ਕੇ ਦੇਸ਼ ਨਿਰਮਾਣ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨੋਜ ਕੁਮਾਰ ਮਨੂੰ ਬੜਿੰਗ, ਪਵਨ ਕੁਮਾਰ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਵਿਨੋਦ ਖੰਨਾ ਪ੍ਰਧਾਨ ਸੇਵਾ ਦਲ, ਬਲਾਕ ਕਾਂਗਰਸ ਦੇ ਪ੍ਰਧਾਨ ਰਾਜ ਕੁਮਾਰ ਰਾਜੂ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਨਿਸ਼ਾਂਤ ਘਈ, ਸੁਰਿੰਦਰ ਸਿੰਘ ਕੈਰੋਂ, ਪਲਨੀ ਸਵਾਮੀ, ਜਗਦੀਸ਼ ਸਮਰਾਏ, ਡਾ. ਜਸਲੀਨ ਸੇਠੀ, ਸੰਜੂ ਅਰੋੜਾ, ਜਗਦੀਸ਼ ਪ੍ਰਕਾਸ਼ ਖੜਗੇ, ਮਨੋਜ ਬੇਰੀ, ਭਾਰਤ ਭੂਸ਼ਨ, ਅਸ਼ੋਕ ਖੰਨਾ, ਸ਼ਿਵਮ ਪਾਠਕ, ਮੋਂਟੂ ਮੱਕੜ, ਜਗਮੋਹਨ ਸਿੰਘ ਛਾਬੜਾ, ਅਰੁਣ ਸਹਿਗਲ, ਯਸ਼ਪਾਲ ਸਫਰੀ, ਰਵੀ ਬੱਗਾ, ਵਿਕੀ ਅਬਾਦਪੁਰਾ, ਸੁਨੀਲ ਸ਼ਰਮਾ, ਸੌਰਵ ਸਰੰਗੀ, ਗੌਤਮ ਖੋਸਲਾ, ਗੋਲੀ ਹਾਂਡਾ, ਰਾਜੂ, ਨਵਜੋਤ ਗਾਬਾ, ਗੌਰਵ, ਕਪਿਲ ਦੇਵ, ਵਰਿੰਦਰ ਕੁਮਾਰ, ਟੋਨੀ ਸ਼ਾਰਦਾ, ਰਵਿੰਦਰ ਕੌਸ਼ਲ, ਪਵਨ ਕੌਸ਼ਲ, ਸੁਸ਼ੀਲਾ, ਰਵੀ ਪਾਲ, ਜਗਦੀਪ ਸਿੰਘ ਸੋਨੂੰ ਸੰਧਰ, ਵਿਕੀ ਕੁਮਾਰ, ਰਛਪਾਲ ਜਖੂ, ਅਵਤਾਰ ਵਿਰਦੀ ਆਦਿ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ |
(ਬਾਕੀ ਸਫ਼ਾ 7 'ਤੇ)

ਫ਼ਿਰੌਤੀ ਦੇ ਵਸੂਲੇ 25 ਲੱਖ ਸਮੇਤ ਅਮਨ ਮਾਲੜੀ ਗਰੋਹ ਦੇ 7 ਮੈਂਬਰ ਗਿ੍ਫ਼ਤਾਰ

ਜਲੰਧਰ, 23 ਮਾਰਚ (ਐੱਮ. ਐੱਸ. ਲੋਹੀਆ) - ਨਕੋਦਰ ਇਲਾਕਾ ਦੇ ਆਸ-ਪਾਸ ਡਰ ਦਾ ਮਾਹੌਲ ਬਣਾ ਕੇ ਫਿਰੌਤੀ ਮੰਗਣ ਵਾਲੇ ਅਮਨ ਮਾਲੜੀ ਗਰੋਹ ਦੇ 7 ਮੈਂਬਰਾਂ ਨੂੰ ਫਿਰੌਤੀ ਦੇ ਲਏ 25 ਲੱਖ ਰੁਪਏ ਸਮੇਤ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ...

ਪੂਰੀ ਖ਼ਬਰ »

ਉੱਘੇ ਫ਼ਿਲਮ ਨਿਰਦੇਸ਼ਕ ਇਕਬਾਲ ਸਿੰਘ ਢਿੱਲੋਂ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ

ਕਰਤਾਰਪੁਰ, 23 ਮਾਰਚ (ਭਜਨ ਸਿੰਘ)- ਉੱਘੇ ਫ਼ਿਲਮ ਨਿਰਦੇਸ਼ਕ ਇਕਬਾਲ ਸਿੰਘ ਢਿੱਲੋਂ ਅੱਜ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਪੁੱਜੇ | ਉਨ੍ਹਾਂ ਨਾਲ ਇਸ ਮੌਕੇ 'ਤਬਾਹੀ ਰੀਲੋਡਿਡ' ਫ਼ਿਲਮ ਦੀ ਪੂਰੀ ਟੀਮ ਵੀ ਨਾਲ ਮੌਜੂਦ ਸੀ | ...

ਪੂਰੀ ਖ਼ਬਰ »

ਵਰਿਆਣਾ ਡੰਪ 'ਤੇ ਪਿਆ 9 ਲੱਖ ਟਨ ਕੂੜਾ ਖਤਮ ਕਰਨ ਲਈ ਦੂਜੀ ਕੰਪਨੀ ਦੀ ਭਾਲ ਸ਼ੁਰੂ

ਸ਼ਿਵ ਸ਼ਰਮਾ ਜਲੰਧਰ, 23 ਮਾਰਚ- ਕਈ ਸਾਲਾਂ ਤੋਂ ਵਰਿਆਣਾ ਡੰਪ 'ਤੇ ਪਿਆ 9 ਲੱਖ ਟਨ ਕੂੜੇ ਨੂੰ ਖ਼ਤਮ ਕਰਨ ਦੀ ਸੰਭਾਵਨਾ ਖ਼ਤਮ ਹੋ ਗਈ ਲੱਗ ਰਹੀ ਹੈ ਕਿਉਂਕਿ ਨਿਗਮ ਦੇ ਇਸ ਕੰਮ ਲਈ ਸਮਾਰਟ ਸਿਟੀ ਕੰਪਨੀ ਨੇ ਬਾਇਓ ਮਾਈਨਿੰਗ ਵਿਧੀ ਨਾਲ 9 ਲੱਖ ਟਨ ਪਏ ਕੂੜੇ ਨੂੰ ਖ਼ਤਮ ਕਰਨ ਲਈ ਚੇਨਈ ਦੀ ...

ਪੂਰੀ ਖ਼ਬਰ »

ਰੈਸਟੋਰੈਂਟ ਮਾਲਕਾਂ 'ਤੇ ਕੀੜਿਆਂ ਵਾਲੇ ਬਰਗਰ ਪਰੋਸਣ ਦਾ ਦੋਸ਼

ਲੋਹੀਆਂ ਖਾਸ, 23 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਇੰਦਰਾ ਦਾਣਾ ਮੰਡੀ ਗੇਟ ਦੇ ਨਾਲ ਪੈਂਦੇ ਖਾਣੇ ਦੇ ਇੱਕ ਰੈਸਟੋਰੈਂਟ 'ਤੇ ਕੀੜਿਆਂ ਵਾਲੇ ਬਰਗਰ ਭੇਜੇ ਜਾਣ ਦੇ ਇੱਕ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਹਨ | ਆੜ੍ਹਤੀਆ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਨ੍ਹਾਂ ਨੇ ...

ਪੂਰੀ ਖ਼ਬਰ »

ਪਤੀ-ਪਤਨੀ ਨੂੰ ਘਰ 'ਚ ਬੰਧਕ ਬਣਾ ਮਾਰੇ ਡਾਕੇ ਦੇ ਮਾਮਲੇ 'ਚ ਲਾਂਬੜਾ ਪੁਲਿਸ ਦੇ ਹੱਥ ਅਜੇ ਵੀ ਖਾਲੀ

ਲਾਂਬੜਾ, 23 ਮਾਰਚ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਭਗਵਾਨਪੁਰ 'ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਫ਼ਾਇਦਾ ਚੁੱਕਦੇ ਹੋਏ ਮੰਗਲਵਾਰ ਦੀ ਰਾਤ ਬੇਖÏਫ ਹਥਿਆਰਬੰਦ ਲੁਟੇਰਿਆਂ ਵੱਲੋਂ ਪਤੀ ਪਤਨੀ ਨੂੰ ਘਰ ਵਿੱਚ ਬੰਧਕ ਬਣਾ ਮਾਰੇ ਗਏ ਡਾਕੇ ਦੌਰਾਨ ...

ਪੂਰੀ ਖ਼ਬਰ »

--ਬਾਠ ਕਾਸਲ ਵਸੂਲੀ ਮਾਮਲਾ-- ਫਰਜ਼ੀ ਸ਼ਿਕਾਇਤਾਂ ਵਾਲੀਆਂ ਫਾਈਲਾਂ ਦੀ ਜਾਂਚ ਹੋਣ 'ਤੇ ਹੋ ਸਕਦੇ ਨੇ ਕਈ ਖ਼ੁਲਾਸੇ

ਜਲੰਧਰ, 23 ਮਾਰਚ (ਸ਼ਿਵ)- ਮੋਹਾਲੀ ਤੋਂ ਆਈ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਬਾਠ ਕਾਸਲ ਤੋਂ ਰਿਸ਼ਵਤ ਵਸੂਲੀ ਮਾਮਲੇ 'ਚ ਵਿਜੀਲੈਂਸ ਨੇ ਦੋਸ਼ੀਆਂ ਤੋਂ ਜਿਹੜੀ ਫ਼ਰਜ਼ੀ ਸ਼ਿਕਾਇਤਾਂ ਵਾਲੀਆਂ ਫਾਈਲਾਂ ਮਿਲਣ ਦੀ ਗੱਲ ਕਹੀ ਹੈ, ਉਸ ਦੀ ਜਾਂਚ ਹੋਣ 'ਤੇ ਕਈ ਹੋਰ ਨਵੇਂ ...

ਪੂਰੀ ਖ਼ਬਰ »

ਵਿਪਨ ਸੱਭਰਵਾਲ ਨੇ ਲੋੜਵੰਦਾਂ ਨੂੰ ਵੰਡਿਆ ਜ਼ਰੂਰਤ ਦਾ ਸਾਮਾਨ

ਜਲੰਧਰ, 23 ਮਾਰਚ (ਹਰਵਿੰਦਰ ਸਿੰਘ ਫੁੱਲ)- ਮਾਂ ਭਗਵਤੀ ਸੇਵਾ ਸੁਸਾਇਟੀ ਵਲ਼ੋਂ 250ਵਾਂ ਰਾਸ਼ਨ ਵੰਡ ਸਮਾਰੋਹ ਰਾਮ ਹਾਲ ਮੁਹੱਲਾ ਇਸਲਾਮ ਗੰਜ ਵਿਖੇ ਕਰਵਾਇਆ ਗਿਆ ਜਿਸ ਵਿਚ ਵਿਪਨ ਸਭਰਵਾਲ ਚੇਅਰਮੈਨ ਭਗਵਾਨ ਵਾਲਮੀਕੀ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਨੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਇਨਸਾਨ ਦੀ 'ਮੈਂ' ਹੀ ਚਿੰਤਾ ਦਾ ਕਾਰਨ -ਅਨੰਦ ਮੂਰਤੀ ਗੁਰੂ ਮਾਂ

ਜਲੰਧਰ, 23 ਮਾਰਚ (ਸ਼ੈਲੀ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਰਿਸ਼ੀ ਚੈਤਨਿਆਂ ਕਥਾ ਸਮਿਤੀ ਵਲੋਂ ਵੀਰਵਾਰ ਨੂੰ ਅਨੰਦਮੂਰਤੀ ਗੁਰੂਮਾਂ ਦੇ ਸਤਿਸੰਗ ਦੀ ਸ਼ੁਰੂਆਤ ਹੋਈ | ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਗੁਰੂ ਮਾਂ ਦੇ ਪ੍ਰਵਚਨ ਸੁਣੇ | ਸਤਿਸੰਗ ਦੀ ...

ਪੂਰੀ ਖ਼ਬਰ »

ਰੂਬੀ ਨੇ ਆਲ ਇੰਡੀਆ ਪੁਲਿਸ ਖੇਡਾਂ 'ਚੋਂ ਚਾਂਦੀ ਦਾ ਤਗਮਾ ਜਿੱਤਿਆ

ਜਲੰਧਰ, 23 ਮਾਰਚ (ਡਾ.ਜਤਿੰਦਰ ਸਾਬੀ)- 71ਵੀਂ ਆਲ ਇੰਡੀਆ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ 2023 ਜੋਂ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਲਊ ਵਿਖੇ ਕਰਵਾਈ ਜਾ ਰਹੀ ਹੈ, 'ਚੋਂ ਪੰਜਾਬ ਪੁਲਿਸ ਦੀ ਮਹਿਲਾ ਜੈਵਲਿਨ ਥਰੋਅਰ ਰੁਪਿੰਦਰ ਕੌਰ ਰੂਬੀ (ਏ.ਐਸ.ਆਈ.) ਨੇ ਮਹਿਲਾਵਾਂ ਦੇ ...

ਪੂਰੀ ਖ਼ਬਰ »

ਦਿਮਾਗੀ ਪ੍ਰੇਸ਼ਾਨੀ ਤੋਂ ਦੁਖੀ ਵਿਅਕਤੀ ਦੀ ਜ਼ੇਰੇ ਇਲਾਜ ਮੌਤ

ਚੁਗਿੱਟੀ/ਜੰਡੂਸਿੰਘਾ, 23 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਚੁਗਿੱਟੀ ਫਲਾਈਓਵਰ ਲਾਗਿਓਾ ਬੀਤੀ ਦੇਰ ਰਾਤ ਦਿਮਾਗੀ ਪ੍ਰੇਸ਼ਾਨੀ ਤੋਂ ਦੁਖੀ ਮਿਲੇ ਵਿਅਕਤੀ ਦੀ ਸਿਵਲ ਹਸਪਤਾਲ ਜਲੰਧਰ 'ਚ ਜ਼ੇਰੇ ਇਲਾਜ ਮੌਤ ਹੋ ਗਈ | ਉਸ ਦੀ ਲਾਸ਼ ਦਾ ਪੋਸਟਮਾਰਟਮ ...

ਪੂਰੀ ਖ਼ਬਰ »

'ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ' ਸੰਸਥਾ ਦੇ ਪ੍ਰਬੰਧਕਾਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ

ਚੁਗਿੱਟੀ/ਜੰਡੂਸਿੰਘਾ, 23 ਮਾਰਚ (ਨਰਿੰਦਰ ਲਾਗੂ)-ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼-ਪ੍ਰੇਮੀਆਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਹੋਵੇਗੀ ਜਦੋਂ ਇਥੇ ਫੈਲੀਆਂ ਤਮਾਮ ਸਮਾਜਿਕ ਬੁਰਾਈਆਂ ਨੂੰ ਸਭ ਧਰਮਾਂ ਦੇ ਲੋਕਾਂ ਵਲੋਂ ਮਿਲ ਕੇ ਖਤਮ ਕੀਤਾ ...

ਪੂਰੀ ਖ਼ਬਰ »

ਸਰਕਾਰੀ ਸੁਰੱਖਿਆ ਲੈਣ ਵਾਲੇ ਲੋਕਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ- ਸਿੱਖ ਤਾਲਮੇਲ ਕਮੇਟੀ

ਜਲੰਧਰ, 23 ਮਾਰਚ (ਹਰਵਿੰਦਰ ਸਿੰਘ ਫੁੱਲ)- ਬੀਤੇ ਦਿਨੀਂ ਝੂਠੀਆਂ ਸ਼ਿਕਾਇਤ ਪਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਨੂੰ ਫੜਨ ਦਾ ਸਿੱਖ ਤਾਲਮੇਲ ਕਮੇਟੀ ਨੇ ਸਵਾਗਤ ਕੀਤਾ ਹੈ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ. ਕੇ. ਵਲੋਂ ਗੁਰੂ ਨਗਰੀ 'ਚ 'ਲਿਵਿੰਗ ਵਾਟਰ ਫਾਰ ਆਲ' ਕੌਮਾਂਤਰੀ ਕਾਨਫ਼ਰੰਸ

ਅੰਮਿ੍ਤਸਰ, 23 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ. ਕੇ. ਵਲੋਂ ਸੰਯੁਕਤ ਰਾਸ਼ਟਰ ਦੁਆਰਾ ਇਸ ਸਾਲ 2023 'ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਨੂੰ ਸਮਰਪਿਤ ਸਥਾਨਕ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ

(ਸਫ਼ਾ 5 ਦੀ ਬਾਕੀ) ਜਲੰਧਰ, 23 ਮਾਰਚ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਪ੍ਰਧਾਨ ਆਦਿੱਤਿਯਾ ਜੈਨ, ਸਕੱਤਰ ਤੇਜਿੰਦਰ ...

ਪੂਰੀ ਖ਼ਬਰ »

30 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਬੈਂਕ ਮੈਨੇਜਰ ਖ਼ਿਲਾਫ਼ ਪੁਲਿਸ ਨਹੀਂ ਕਰ ਰਹੀ ਕਾਰਵਾਈ- ਅਵਤਾਰ ਸਿੰਘ

ਜਲੰਧਰ, 23 ਮਾਰਚ (ਐੱਮ. ਐੱਸ. ਲੋਹੀਆ) -ਪਿੰਡ ਰਾਏਪੁਰ ਫਰਾਲਾ ਜਲੰਧਰ ਦੇ ਰਹਿਣ ਵਾਲੇ ਅਵਤਾਰ ਸਿੰਘ ਪੁੱਤਰ ਲੈਂਬਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਨਾਲ ਮਿਲ ਕੇ ਪੱਤਰਕਾਰ ...

ਪੂਰੀ ਖ਼ਬਰ »

ਅਜੀਤ ਸਿੰਘ ਨਮਿਤ ਅੰਤਿਮ ਅਰਦਾਸ 25 ਨੂੰ

ਜਲੰਧਰ, 23 ਮਾਰਚ (ਅ. ਬ.)-ਚਰਨਜੀਤ ਸਿੰਘ ਸੋਨੀ ਦੇ ਪਿਤਾ ਅਜੀਤ ਸਿੰਘ ਜੋ 20 ਮਾਰਚ ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 25 ਮਾਰਚ ਦਿਨ ਸਨਿਚਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਜਸਵੰਤ ਨਗਰ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ...

ਪੂਰੀ ਖ਼ਬਰ »

ਸੀ.ਟੀ. ਗਰੁੱਪ ਸ਼ਾਹਪੁਰ 'ਚ ਦਸਤਾਰ ਮੁਕਾਬਲੇ ਕਰਵਾਏ

ਜਲੰਧਰ, 23 ਮਾਰਚ (ਪਵਨ ਖਰਬੰਦਾ)- ਸਵੈ-ਮਾਣ, ਹਿੰਮਤ ਤੇ ਪਰੰਪਰਾ ਦੀਆਂ ਕਦਰਾਂ-ਕੀਮਤਾਂ ਨੂੰ ਉਭਾਰਨ ਲਈ ਤੇ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਵਿਦਿਆਰਥੀ ਭਲਾਈ ਵਿਭਾਗ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਸਾਊਥ ਕੈਂਪਸ ਸ਼ਾਹਪੁਰ ਨੇ ਇਕ ਦਸਤਾਰ ਮੁਕਾਬਲਾ ਕਰਵਾਇਆ | ...

ਪੂਰੀ ਖ਼ਬਰ »

ਬਲਦੇਵ ਸਿੰਘ ਰੰਧਾਵਾ (ਭਾਊ ਜੀ) ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

ਜਲੰਧਰ, 23 ਮਾਰਚ (ਜਸਪਾਲ ਸਿੰਘ)- ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਤੇ ਨੌਜਵਾਨ ਆਗੂ ਰਮਨੀਕ ਸਿੰਘ ਰੰਧਾਵਾ ਦੇ ਪਿਤਾ ਉੱਘੇ ਅਥਲੀਟ ਬਲਦੇਵ ਸਿੰਘ ਰੰਧਾਵਾ (ਭਾਊ ਜੀ) ਸੇਵਾ ਮੁਕਤ ਡਿਪਟੀ ਕਮਾਂਡੈਂਟ ਬੀ. ਐਸ. ਐਫ. ਤੇ ਜੁਆਇੰਟ ਡਾਇਰੈਕਟਰ ਸਪੋਰਟਸ ...

ਪੂਰੀ ਖ਼ਬਰ »

ਫੁੱਟਬਾਲ ਕਿੱਕਰਜ਼ ਅਕੈਡਮੀ ਵਲੋਂ ਕੋਚਾਂ ਦਾ ਲਾਇਸੈਂਸ ਕੋਰਸ ਕਰਵਾਇਆ

ਜਲੰਧਰ, 23 ਮਾਰਚ (ਡਾ. ਜਤਿੰਦਰ ਸਾਬੀ)- ਫੁੱਟਬਾਲ ਕਿੱਕਰਜ਼ ਅਕੈਡਮੀ ਵਲੋਂ ਪਿਮਸ ਜਲੰਧਰ ਦੇ ਖੇਡ ਮੈਦਾਨ 'ਚ ਫੁੱਟਬਾਲ ਕੋਚਾਂ ਦਾ ਏ.ਆਈ.ਐਫ.ਐਫ. ਡੀ. ਲਾਈਸੈਂਸ ਕੋਰਸ 17 ਤੋਂ 22 ਮਾਰਚ ਤੱਕ ਲਗਾਇਆ | ਇਸ ਵਿਚ 22 ਫੁੱਟਬਾਲ ਦੇ ਵਿਦਿਆਰਥੀ ਕੋਚਾਂ ਨੇ ਹਿੱਸਾ ਲਿਆ ਤੇ ਕੋਰਸ ਵਿਚ ...

ਪੂਰੀ ਖ਼ਬਰ »

-ਜਲੰਧਰ ਅਦਾਲਤਨਾਮਾ- ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ, 23 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੁਰਜ ਹਸਨ, ਬਿਲਗਾ ਨੂੰ 11 ਮਹੀਨੇ ਦੀ ਕੈਦ ਤੇ 3 ਹਜ਼ਾਰ ਰੁਪਏ ...

ਪੂਰੀ ਖ਼ਬਰ »

ਕੇ.ਐਮ.ਵੀ. ਕਾਲਜ 'ਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ 'ਤੇ ਸ਼ਰਧਾਂਜਲੀਆਂ ਭੇਟ

ਜਲੰਧਰ, 23 ਮਾਰਚ (ਜਸਪਾਲ ਸਿੰਘ)- ਕੰਨਿਆਂ ਮਹਾਂ ਵਿਦਿਆਲਾ, ਜਲੰਧਰ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ | ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਇੰਗਲਿਸ਼ ਤੇ ਸਟੂਡੈਂਟ ਵੈੱਲਫੇਅਰ ਵਿਭਾਗ ਦੁਆਰਾ ਇਸ ਮੌਕੇ ...

ਪੂਰੀ ਖ਼ਬਰ »

ਕਾਰ ਤੇ ਆਟੋ 'ਚੋਂ 24 ਪੇਟੀਆਂ ਸ਼ਰਾਬ ਬਰਾਮਦ, 2 ਵਿਅਕਤੀ ਗਿ੍ਫ਼ਤਾਰ

ਜਲੰਧਰ, 23 ਮਾਰਚ (ਐੱਮ.ਐੱਸ. ਲੋਹੀਆ) - ਕਾਰ ਅਤੇ ਆਟੋ 'ਚ ਨਜਾਇਜ਼ ਢੰਗ ਨਾਲ ਸ਼ਰਾਬ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ, ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਉਨ੍ਹਾਂ ਦੇ ਕਬਜ਼ੇ 'ਚੋਂ 24 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ | ਗਿ੍ਫ਼ਤਾਰ ...

ਪੂਰੀ ਖ਼ਬਰ »

ਭਾਜਪਾ ਯੁਵਾ ਮੋਰਚਾ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ

ਜਲੰਧਰ, 23 ਮਾਰਚ (ਹਰਵਿੰਦਰ ਸਿੰਘ ਫੁੱਲ)- ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਅਸ਼ਵਨੀ ਕਮਾਰ ਦੀ ਅਗਵਾਈ 'ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX